ਅਮਿਤ ਸ਼ਾਹ ਦਾ ਬਿਆਨ ਗੁਮਰਾਹਕੁਨ: ਡੱਲੇਵਾਲ

ਖਨੌਰੀ (ਸੰਗਰੂਰ): ਕੇਂਦਰ ਸਰਕਾਰ ਵਲੋਂ ਕੀਤੇ ਗਏ ਵਾਅਦਿਆਂ ਨੂੰ ਅਤੇ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖਨੌਰੀ ਸਰਹੱਦ ਉੱਪਰ ਲਗਾਤਾਰ ਜਾਰੀ ਹੈ।

ਅੱਜ ਡਾਕਟਰਾਂ ਨੇ ਜਗਜੀਤ ਸਿੰਘ ਡੱਲੇਵਾਲ ਦਾ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਦੱਸਿਆ ਕਿ ਬਹੁਤ ਦਿਨਾਂ ਤੋਂ ਭੁੱਖੇ ਰਹਿਣ ਕਾਰਨ ਹੁਣ ਡੱਲੇਵਾਲ ਦਾ ਸਰੀਰ ਹੀ ਸਰੀਰ ਨੂੰ ਅੰਦਰੋਂ ਅੰਦਰੀ ਖਾ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਵਿਗੜਦੀ ਜਾ ਰਹੀ ਹੈ। ਅੱਜ ਦੁਪਹਿਰ ਬਾਅਦ ਸਟੇਜ ‘ਤੇ ਲਿਆਂਦੇ ਗਏ ਡੱਲੇਵਾਲ ਨੇ ਮੋਰਚੇ ‘ਤੇ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਹਿਮ ਜiLੰਮੇਵਾਰੀ ਵਾਲੇ ਅਹੁਦੇ ਉੱਪਰ ਬੈਠੇ ਹੋਣ ਦੇ ਬਾਵਜੂਦ ਗੁੰਮਰਾਹਕੁੰਨ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿਵੇਂ ਜਿਵੇਂ ਤਕਨੀਕ ਵਧੇਗੀ ਤਾਂ ਸੁਭਾਵਿਕ ਹੀ ਹੈ ਕਿ ਫ਼ਸਲਾਂ ਦੀ ਪੈਦਾਵਾਰ ਵੀ ਵਧੇਗੀ ਅਤੇ ਖ਼ਰੀਦ ਦਾ ਅੰਕੜਾ ਵੀ ਵਧੇਗਾ। ਪਰ ਅਸਲ ਸਵਾਲ ਇਹ ਹੈ ਕਿ ਕੀ ਸਾਰੇ ਕਿਸਾਨਾਂ ਨੂੰ ਐਮ.ਐਸ.ਪੀ. ਮਿਲ ਰਹੀ ਹੈ? ਕੀ ਐਮ.ਐਸ.ਪੀ. ਪ੍ਰਾਪਤ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਵਧੀ ਹੈ ?
ਇਸ ਦੌਰਾਨ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਅੱਜ ਵੀ ਰਾਜਨੀਤਿਕ ਆਗੂਆਂ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਦਾ ਦੇ ਤਾਂਤਾ ਲੱਗਾ ਰਿਹਾ। ਇਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਮਲਵਿੰਦਰ ਸਿੰਘ ਕੰਗ ਸੰਸਦ ਮੈਂਬਰ, ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਕਾਂਗਰਸ ਜiLਲ੍ਹਾ ਪ੍ਰਧਾਨ – ਹਰਦਿਆਲ ਸਿੰਘ ਕੰਬੋਜ, ਅਭੈ ਚੌਟਾਲਾ ਇਨੈਲੋ ਹਰਿਆਣਾ, ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਬਰਨਾਲਾ, ਸਾਬਕਾ 7 ਵਿਧਾਇਕ ਮਦਨ ਲਾਲ ਜਲਾਲਪੁਰ, ਸਾਬਕਾ ਵਿਧਾਇਕ ਕਾਕਾ ਰਜਿੰਦਰ ਸਿੰਘ, ਰਾਹੁਲ ਇੰਦਰ ਭੱਠਲ, ਭਾਨਾ ਸਿੱਧੂ ਸਮੇਤ ਕਈ ਸ਼ਖ਼ਸੀਅਤਾਂ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ।