ਜਾਰਜੀਆ ਦੇ ਰੈਸਟੋਰਾਂ `ਚ 11 ਪੰਜਾਬੀਆਂ ਸਣੇ 12 ਦੀ ਮੌਤ

ਤਬਲੀਸੀ : ਜਾਰਜੀਆ ਦੇ ਗਦੌਰੀ ਚ ਇੱਕ ਪਹਾੜੀ ਰੈਸਟੋਰਾਂ ਚ 11 ਭਾਰਤੀਆਂ ਸਮੇਤ 12 ਵਿਅਕਤੀ ਮ੍ਰਿਤ ਪਾਏ ਗਏ। ਜੋਰਜੀਆ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਰੈਸਟੋਰਾਂ ਚ ਮਰਨ ਵਾਲੇ ਵਿਅਕਤੀਆਂ ਦੇ ਸਰੀਰਾਂ ਤੇ ਕੋਈ ਜ਼ਖਮ ਨਹੀਂ ਹਨ ਤੇ ਨਾ ਹੀ ਕੋਈ ਹਿੰਸਾ ਦੇ ਸਬੂਤ ਹਨ।

ਇਹਨਾਂ ਸਾਰਿਆਂ ਦੀ ਮੌਤ ਕਾਰਬਨ ਮੋਨੋਆਕਸਾਈਡ ਗੈਸ ਕਾਰਨ ਹੋਈ ਹੈ। ਤਬਲੀਸੀ ਸਥਿਤ ਭਾਰਤੀ ਮਿਸ਼ਨ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕਾਂ ਵਿੱਚ ਇੱਕ ਸਥਾਨਕ ਲੜਕੀ ਤੋਂ ਇਲਾਵਾ 11 ਭਾਰਤੀ ਹਨ। ਇਹਨਾਂ ਵਿੱਚੋਂ 10 ਪੰਜਾਬੀ ਹਨ। ਇਹਨਾਂ ਦੀ ਪਛਾਣ ਗੁਰਵਿੰਦਰ ਕੌਰ ਅਮਰਿੰਦਰ ਕੌਰ ਮਨਿੰਦਰ ਕੌਰ ਗਗਨਦੀਪ ਸਿੰਘ, ਰਵਿੰਦਰ ਪਾਲ ,ਵਰਿੰਦਰ ਸਿੰਘ ਸੰਦੀਪ ਸਿੰਘ ,ਸਮੀਰ ਕੁਮਾਰ, ਹਰਵਿੰਦਰ, ਪ੍ਰੀਤਮ ਲਾਲ ਰਵਿੰਦਰ ਕੁਮਾਰ ਵਜੋਂ ਹੋਈ ਹੈ। ਰਵਿੰਦਰ ਸਿੰਘ ਤੇ ਗੁਰਵਿੰਦਰ ਕੌਰ ਪਤੀ ਪਤਨੀ ਹਨ ਅਤੇ ਇਹ ਸੁਨਾਮ ਦੇ ਰਹਿਣ ਵਾਲੇ ਹਨ। ਗਿਆਰਵਾਂ ਭਾਰਤੀ ਉੱਤਰਾਖੰਡ ਦਾ ਰਹਿਣ ਵਾਲਾ ਹੈ। ਸੂਤਰਾਂ ਮੁਤਾਬਿਕ ਇਸ ਘਟਨਾ ਤੋਂ ਬਾਅਦ ਇਲਾਕੇ ਚ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਕਿਸੇ ਨੂੰ ਵੀ ਰੈਸਟੋਰਾਂ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਮ੍ਰਿਤਕਾਂ ਦੇ ਸਾਰੇ ਦਸਤਾਵੇਜ਼ ਪੁਲਿਸ ਨੇ ਕਬਜ਼ੇ ਵਿੱਚ ਲੈ ਲਏ ਹਨ ਤੇ ਫਿਲਹਾਲ ਸਾਰੀਆਂ ਲਾਸ਼ਾਂ ਪੁਲਿਸ ਦੇ ਕਬਜ਼ੇ ਵਿੱਚ ਹਨ।