ਯੂਬਾ ਸਿਟੀ: ਯੂਬਾ ਸਿਟੀ ਵਿਚ 1 ਤੋਂ 3 ਨਵੰਬਰ ਤੱਕ ਹੋ ਰਹੇ ਸਿੱਖਾਂ ਦੇ ਸਾਲਾਨਾ ਸਮਾਗਮਾਂ ਵਿਚ ਹਿੰਸਾ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਹਿੰਸਾ ਭਾਰਤ ਨਾਲ ਜੁੜੇ ਅਪਰਾਧੀ ਗੈਂਗਾਂ ਵੱਲੋਂ ਕੀਤੀ ਜਾ ਸਕਦੀ ਹੈ। ਇਹ ਚੌਕਸੀ ਐਫ.ਬੀ.ਆਈ. ਵੱਲੋਂ ਜਾਰੀ ਕੀਤੀ ਗਈ ਹੈ।
ਐਫ.ਬੀ.ਆਈ. ਵੱਲੋਂ ਜਾਰੀ ਚੌਕਸੀ ਨੋਟ ਵਿਚ ਕਿਹਾ ਗਿਆ ਹੈ ਕਿ ਅਪਰਾਧੀ ਗੈਂਗ ਸਮਾਗਮਾਂ ਵਾਲੀ ਥਾਂ, ਖਾਸ ਕਰ ਕੇ ਪਾਰਕਿੰਗ ਵਾਲੀ ਥਾਂ ਜਾਂ ਸਮਾਗਮ ਤੱਕ ਜਾਣ ਵਾਲੇ ਰਸਤੇ ਵਿੱਚ ਗੋਲੀ ਚਲਾ ਸਕਦੇ ਹਨ। ਸੂਹ ਮਿਲੀ ਹੈ ਕਿ ਇਹ ਗੈਂਗ ਅਮਰੀਕਾ ਅਤੇ ਕੈਨੇਡਾ ਦੀਆਂ ਕੁਝ ਥਾਵਾਂ ਤੋਂ ਭੇਜੇ ਜਾ ਰਹੇ ਹਨ। ਹਥਿਆਰ ਲਿਆਉਣ ਦਾ ਇਕ ਢੰਗ-ਤਰੀਕਾ ਇਹ ਹੋ ਸਕਦਾ ਹੈ ਕਿ ਹਥਿਆਰਾਂ ਵਾਲੀ ਕਾਰ ਪਹਿਲਾਂ ਹੀ ਪਾਰਕਿੰਗ ਜਾਂ ਕਿਤੇ ਨੇੜਲੀ ਥਾਂ ਵਿਚ ਖੜ੍ਹੀ ਕੀਤੀ ਜਾ ਸਕਦੀ ਹੈ। ਇਸੇ ਕਰ ਕੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਹਥਿਆਰ ਲੈ ਕੇ ਇਨ੍ਹਾਂ ਸਮਾਗਮਾਂ ਵਿਚ ਨਾ ਜਾਣ ਕਿਉਂਕਿ ਵੱਡੀ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ।