ਰਵਿੰਦਰ ਸਹਿਰਾਅ
ਫੋਨ: 219-900-1115
ਵਿਦਵਾਨਾਂ ਨੇ ਜਿਵੇਂ ਲੋਹੜੀ ਦਾ ਤਿਉਹਾਰ ਸਰਦੀਆਂ ਦੇਅੰਤ ਨਾਲ ਜੋੜਿਆ ਹੈ, ਇਸੇ ਤਰ੍ਹਾਂ ਕਈ ਹੋਰ ਰੀਤੀਆਂ ਰਿਵਾਜ ਵੀ ਇਹਦੇ ਨਾਲ ਜੋੜੇ ਗਏ ਹਨ। ਪੁਰਾਣੇ ਸਮਿਆਂ ਵਿਚ ਲੋਕ ਟੋਲੀਆਂ ਬਣਾ ਕੇ ਘਰ-ਘਰ ਜਾ ਕੇ ਲੋਹੜੀ ਮੰਗਦੇ ਸਨ; ਖਾਸ ਕਰਕੇ ਜਿਸ ਘਰ ਮੁੰਡਾ ਜੰਮਿਆ ਹੋਵੇ। ਉਥੇ ਤਾਂ ਹਰ ਟੋਲੀ ਜ਼ਰੂਰ ਜਾਂਦੀ ਸੀ।
ਅੱਜ ਕੱਲ੍ਹ ਭਾਵੇਂ ਇਹ ਰਿਵਾਜ ਉਹੋ ਜਿਹਾ ਨਹੀਂ ਰਿਹਾ ਪਰ ਉੱਤਰੀ ਭਾਰਤ ਵਿਚ ਲੋਹੜੀ ਦਾ ਅੱਜ ਵੀ ਓਨਾ ਹੀ ਮਹੱਤਵ ਹੈ। ਬੱਚਿਆਂ ਨੂੰ ਰਿਉੜੀਆਂ, ਮੂੰਗਫ਼ਲੀ, ਗੁੜ ਅਤੇ ਕੁਝ ਪੈਸੇ ਵੀ ਦਿੱਤੇ ਜਾਂਦੇ ਸਨ। ਕੁੜੀਆਂ ਦੀਆਂ ਟੋਲੀਆਂ ਅਲੱਗ ਹੋ ਕੇ ਲੋਹੜੀ ਮੰਗਦੀਆਂ ਸਨ। ਇਸ ਨੂੰ ਮਸ਼ਹੂਰ ਨਾਬਰਯੋਧੇ ਦੁੱਲਾ ਭੱਟੀ ਨਾਲ ਵੀ ਜੋੜਿਆ ਜਾਂਦਾ ਹੈ। ਜਦ ਕੋਈ ਲੋਹੜੀ ਦੇਣ ਲਈ ਦੇਰ ਕਰ ਦਿੰਦਾ ਸੀ ਤਾਂ ਕੁੜੀਆਂ ਗਾਉਂਦੀਆਂ ਸਨ:
ਸਾਡੇ ਪੈਰਾਂ ਹੇਠ ਰੋੜ,
ਸਾਨੂੰ ਛੇਤੀ-ਛੇਤੀ ਤੋਰ।
ਸਾਡੇ ਪੈਰਾਂ ਹੇਠ ਸਲਾਈਆਂ,
ਅਸੀਂ ਕਿਹੜੇ ਵੇਲੇ ਦੀਆਂ ਆਈਆਂ।
ਸੁੰਦਰ ਮੁੰਦਰੀਏ ਹੋ
ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ।
ਇਹ ਪੋਹ ਮਹੀਨੇ ਦਾ ਅੰਤ ਹੁੰਦਾ ਸੀ। ਅਗਲੇ ਦਿਨ ਮਾਘ ਚੜ੍ਹਨ ਕਰਕੇ ਮਾਘੀ ਦਾ ਤਿਉਹਾਰ ਵੀ ਮਨਾਇਆ ਜਾਂਦਾ ਸੀ। ਲੋਕੀ ਰਹੁ (ਗੰਨੇ ਦਾ ਰਸ) ਵਾਲੀ ਖੀਰ ਬਣਾਉਂਦੇ ਸਨ; ਜਿਵੇਂ ਕਹਿੰਦੇ ਸਨ:
ਪੋਹ ਨੂੰ ਰਿੱਧੀ, ਮਾਘ ‘ਚ ਖਾਧੀ।
ਹੁਣ ਆਪਾਂ ਗੱਲਕਰੀਏ ਹਾਲੋਵੀਨ ਦੀ। ਇਹ ਤਿਉਹਾਰ ਲੋਹੜੀ ਨਾਲ ਰਲਦਾ ਮਿਲਦਾ ਹੈ ਅਤੇ ਹਰ ਸਾਲ 31 ਅਕਤੂਬਰ ਦੀ ਸ਼ਾਮ ਨੂੰ ਮਨਾਇਆ ਜਾਂਦਾ ਹੈ। ਹਨੇਰਾ ਜਲਦੀ ਹੋਣ ਕਰਕੇ ਕਈ ਇਲਾਕਿਆਂ ਵਿਚ ਸਮਾਂ ਬੰਨਿ੍ਹਆ ਜਾਂਦਾ ਹੈ ਕਿ ਹਾਲੋਵੀਨ ਇਸ ਸਮੇਂ ਤੱਕ ਹੀ ਮਨਾਈ ਜਾਵੇਗੀ ਕਿਉਂਕਿ ਜ਼ਿਆਦਾਤਰ ਬੱਚੇ ਹੀ ਟੋਲੀਆਂ ਬਣਾ ਕੇ ਜਾਂ ਆਪਣੇ ਮਾਪਿਆਂ ਦੀ ਨਿਗਰਾਨੀ ਹੇਠ ਆ ਕੇ ਹੀ ਹਾਲੋਵੀਨ ਮੰਗਦੇ ਹਨ ਜਿਸ ਨੂੰ ‘ਟਰਿੱਕ ਔਰ ਟਰੀਟ` ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਬੱਚੇ ਅਤੇ ਵੱਡੀ ਉਮਰ ਦੇ ਮਰਦ ਔਰਤਾਂ ਡਰਾਉਣੇ ਜਿਹੇ ਕਾਸਟਿਊਮ ਪਹਿਨ ਕੇ ਆਉਂਦੇ ਹਨ। ਤੁਸੀਂ ਉਨ੍ਹਾਂ ਨੂੰ ਪਛਾਣ ਹੀ ਨਹੀਂ ਸਕਦੇ ਭਾਵੇਂ ਉਹ ਤੁਹਾਡੇ ਗੁਆਂਢ ਵਿਚ ਹੀ ਕਿਉਂ ਨਾ ਰਹਿੰਦੇ ਹੋਣ। ਇਹ ਮਿੱਥ ਹੈ ਕਿ ਇਸ ਰਾਤ ਨੂੰ ਵਿਛੜੀਆਂ ਮਾੜੀਆਂ ਰੂਹਾਂ ਘਰਾਂ ਵਿਚ ਦਾਖਲ ਹੁੰਦੀਆਂ ਹਨ ਤੇ ਇਸੇ ਕਰ ਕੇ ਉਨ੍ਹਾਂ ਨੂੰ ਡਰਾਉਣ ਲਈ ਅਜਿਹੇ ਕੱਪੜੇ ਪਾਏ ਜਾਂਦੇ ਹਨ ਤਾਂ ਕਿ ਉਹ ਡਰ ਕੇ ਘਰ ਅੰਦਰ ਨਾ ਆ ਸਕਣ। ਲੋਕੀ ਘਰਾਂ ਮੋਹਰੇ ਪੰਪਕਿਨ (ਕੱਦੂ) ਅਤੇ ਮੱਕੀ ਦੇ ਟਾਂਡੇ ਵੀ ਸਜਾਉਂਦੇ ਹਨ। ਅੱਜ ਕੱਲ੍ਹ ਸਟੋਰਾਂ ਵਿਚ ਪਲਾਸਟਿਕ ਦੇ ਪੰਪਕਿਨ ਵੀ ਆਉਂਦੇ ਹਨ ਜਿਨ੍ਹਾਂ ਵਿਚ ਬਲਬ ਲੱਗਾ ਹੁੰਦਾ ਹੈ। ਤੁਸੀਂ ਬੱਸ ਆਊਟਲੈੱਟ ਵਿਚ ਪਲੱਗ-ਇਨ ਕਰ ਦਿਉ ਤਾਂ ਇਹ ਲਿਸ਼ਕਣ ਲੱਗ ਜਾਂਦਾ ਹੈ।
ਬੱਚੇ ਇਸ ਤਿਉਹਾਰ ਨੂੰ ਜਨਮ ਦਿਨ ਵਾਂਗ ਉਡੀਕਦੇ ਹਨ। ਹਰ ਘਰ ਤੋਂ ਉਨ੍ਹਾਂ ਨੂੰ ਕੈਂਡੀਆਂ/ਚੌਕਲੇਟ ਮਿਲਦੇ ਹਨ। ਝੋਲੇ ਭਰ ਕੇ ਉਹ ਅਗਲੇ ਕਈ ਦਿਨਾਂ ਤੱਕ ਖਾਂਦੇ ਰਹਿੰਦੇ ਹਨ। ਇਹਤਿਆਤ ਵਜੋਂ ਕਿਹਾ ਜਾਂਦਾ ਹੈ ਕਿ ਬੱਚਿਉ! ਖੁੱਲ੍ਹੇ ਰੈਪਰ ਵਾਲੀ ਕੈਂਡੀ ਨਹੀਂ ਖਾਣੀ; ਪਤਾ ਨਹੀਂ ਕਿਸੇ ਬੰਦ ਦਿਮਾਗ ਨੇ ਉਸ ਵਿਚ ਕੁਝ ਮਿਲਾਇਆ ਹੀ ਨਾ ਹੋਵੇ। ਕਰਾਈਮ ਦੀ ਵਜਾਹ ਕਾਰਨ ਵੀ ਇਹ ਤਿਉਹਾਰ ਲੋਏ-ਲੋਏ ਮਨਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਵਿਦਵਾਨਾਂ ਦੀ ਮੱਤ ਅਨੁਸਾਰ ਇਹ ਤਿਉਹਾਰ 2000 ਸਾਲ ਪੁਰਾਣਾ ਹੈ। ਇਹ ਸੈਲਟਿਕ ਫੈਸਟੀਵਲ ਔਫ ਸਾਵਨ (ਛੲਲਟਚਿ ਾਂੲਸਟਵਿਅਲ ੋਾ Sਅਮਹਅਨਿ) ਜਿਸ ਦਾ ਉਚਾਰਨ ਸਾਵਿਨ ਹੈ, ਦਾ ਆਧੁਨਿਕ ਰੂਪ ਹੈ। ਪਹਿਲਾਂ-ਪਹਿਲ ਇਹਯੂ.ਕੇ. ਅਤੇ ਆਇਰਲੈਂਡ ਵਿਚ ਮਨਾਇਆ ਜਾਂਦਾ ਸੀ ਪਰ ਹੁਣ ਉੱਤਰੀ ਅਮਰੀਕਾ ਵਿਚ ਵੀ ਧੁਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਨੂੰ ਪਹਿਲਾਂ ਹਾਲੋਵੀਨ ਈਵ ਵੀ ਕਿਹਾ ਜਾਂਦਾ ਸੀ ਪਰ ਹੁਣ ਇਹ ਹਾਲੋਵੀਨ ਹੀ ਬਣ ਗਿਆ ਹੈ। ਸੋਵਿਨ (ਸੋੱ ਨਿ) ਜਾਂ ਸੈਮਹੇਨ (ਸਅਮਹਅਨਿ) ਨੂੰ ਸਰਦ ਰੁੱਤ ਦੀ ਸ਼ੁਰੂਆਤ ਵੀ ਕਿਹਾ ਜਾਂਦਾ ਹੈ।ਇਸ ਦਿਨ ਤੋਂ ਪਹਿਲਾਂ ਲੋਕੀ ਆਪਣੀਆਂ ਫ਼ਸਲਾਂ ਫ਼ਲ ਤੇ ਸਬਜ਼ੀਆਂ ਆਦਿ ਸਮੇਟ ਕੇ ਵਿਹਲੇ ਹੋ ਜਾਂਦੇ ਹਨ ਅਤੇ ਇਸ ਦੀ ਖ਼ੁਸ਼ੀ ਮਨਾਉਂਦੇ ਹਨ। ਇਸ ਨੂੰ ਪੇਗਾਨ (ਫੳਘੳਂ) ਧਰਮ ਨਾਲ ਵੀ ਜੋੜਿਆ ਜਾਂਦਾ ਹੈ। ਉਂਝ, ਪੇਗਾਨ ਉਸ ਆਦਮੀ ਨੂੰ ਵੀ ਕਿਹਾ ਜਾਂਦਾ ਹੈ ਜੋ ਕਿਸੇ ਵੀ ਚਰਚ ਜਾਂ ਮਸਜਿਦ ਵਿਚ ਨਾ ਜਾਂਦਾ ਹੋਵੇ। ਪੇਗਾਨ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਪਗੈਨਿਸ (ਫੳਘੳਂੂS) ਤੋਂ ਲਿਆ ਦੱਸਿਆ ਜਾਂਦਾ ਹੈ। ਪੁਰਾਣੇ ਸਮਿਆਂ ਵਿਚ ਇਹ ਵੀ ਮਿੱਥ ਸੀ ਕਿ ਇਸ ਰਾਤ ਮਾੜੀਆਂ ਰੂਹਾਂ ਧਰਤੀ ਉਪਰ ਆ ਕੇ ਤੁਹਾਡੀਆਂ ਫ਼ਸਲਾਂ ਤਬਾਹ ਕਰ ਦਿੰਦੀਆਂ ਹਨ। ਉਹ ਇਸ ਸ਼ਾਮ ਨੂੰ ਅੱਗ ਬਾਲਦੇ ਸਨ ਤਾਂ ਕਿ ਮਾੜੀਆਂ ਰੂਹਾਂ ਭਸਮ ਹੋ ਜਾਣ।
ਅਮਰੀਕਾ ਵਿਚ ਇਹ ਪਹਿਲਾਂ-ਪਹਿਲ ਮੈਰੀਲੈਂਡ ਅਤੇ ਦੂਜੀਆਂ ਦੱਖਣੀ ਰਿਆਸਤਾਂ ਵਿਚ ਮਨਾਇਆ ਜਾਂਦਾ ਦੱਸਿਆ ਜਾਂਦਾ ਹੈ ਕਿਉਂਕਿ ਪ੍ਰੋਟੈਸਟੈਂਟ ਧਰਮ ਨੂੰ ਮੰਨਣ ਵਾਲੇਇਸਵਿਚ ਯਕੀਨ ਨਹੀਂ ਸਨ ਕਰਦੇ। ਉਨੀਵੀਂ ਸਦੀ ਦੇ ਅੱਧ ਤੱਕ ਅਮਰੀਕਾ ਵਿਚ ਦੂਜੇ ਮੁਲਕਾਂ ਤੋਂ ਆਉਣ ਵਾਲੇ ਪਰਵਾਸੀਆਂ ਦੀ ਗਿਣਤੀ ਬਹੁਤ ਵਧ ਗਈ। ਉਹ ਆਪਣੇ ਰਸਮ ਰਿਵਾਜ ਨਾਲ ਲੈ ਕੇ ਆਏ, ਜਿਵੇਂ ਅੱਜ ਸਾਡੇ ਲੋਕ ਵਿਦੇਸ਼ਾਂ ਵਿਚ ਆਪਣੇ ਤਿਉਹਾਰ ਮਨਾਉਂਦੇ ਹਨ। ਕੁਝ ਥਾਵਾਂ ‘ਤੇ ਤਾਂ ਸੋਭਾ ਯਾਤਰਾ ਅਤੇ ਨਗਰ ਕੀਰਤਨ ਵੀ ਕੱਢੇ ਜਾਣ ਲੱਗ ਪਏ ਹਨ। ਇਸੇ ਤਰ੍ਹਾਂ ਵਿਆਹਾਂ ਵਿਚ ਜਾਗੋ ਵੀ ਵਿਦੇਸ਼ਾਂ ਵਿਚ ਪਹੁੰਚ ਗਈ ਹੈ। ਬਿਲਕੁਲ ਇਸੇ ਤਰ੍ਹਾਂ ਹਾਲੋਵੀਨ ਵੀ ਹੁਣ ਅਮਰੀਕਨਾਂ ਦਾ ਪਸੰਦੀਦਾ ਤਿਉਹਾਰ ਬਣ ਗਿਆ ਹੈ।