‘ਪੰਜਾਬ ਟਾਈਮਜ਼’ ਦੇ 19 ਅਕਤੂਬਰ ਦੇ ਅੰਕ ਵਿਚ ਪ੍ਰੋæ ਜੋਗਿੰਦਰ ਸਿੰਘ ਰਮਦੇਵ ਦਾ ਲੇਖ ‘ਬਹੁਪੱਖੀ ਸ਼ਖਸੀਅਤ ਬਾਬਾ ਬੁੱਢਾ ਜੀ’ ਪੜ੍ਹਿਆ। ਪੰਜਾਬ ਟਾਈਮਜ਼ ਵਿਚ ਜਿਥੇ ਵਿਭਿੰਨ ਵਿਸ਼ਿਆਂ ‘ਤੇ ਭਾਵਪੂਰਨ ਅਤੇ ਖੁੱਲ੍ਹੇ ਲੇਖ ਪੜ੍ਹਨ ਨੂੰ ਮਿਲਦੇ ਹਨ, ਉਥੇ ਗੁਰਬਾਣੀ ਵਿਚਾਰ, ਸਿੱਖ ਧਰਮ ਨਾਲ ਸਬੰਧਤ ਸ਼ਖਸੀਅਤਾਂ ਅਤੇ ਸਿੱਖ ਇਤਿਹਾਸ ਬਾਰੇ ਵੀ ਕਾਫੀ ਕੁਝ ਪੜ੍ਹਨ ਨੂੰ ਮਿਲਦਾ ਹੈ। ਅਦਾਰੇ ਦਾ ਇਹ ਉੱਦਮ ਅਤੇ ਉਪਰਾਲਾ ਸਲਾਹੁਣਯੋਗ ਹੈ।
ਇਸ ਲੇਖ ‘ਚ ਬਾਬਾ ਬੁੱਢਾ ਜੀ ਵਲੋਂ ਸ੍ਰੀ ਪੋਥੀ ਸਾਹਿਬ (ਪੋਥੀ ਪਰਮੇਸਰ ਕਾ ਥਾਨੁ) ਦਾ ਸਰੂਪ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਕਰਨ ਵੇਲੇ ਪ੍ਰਥਮ ਹੁਕਮਨਾਮਾ ਲੈਣ ਦਾ ਪ੍ਰੰਸਗ ਵੀ ਆਇਆ ਹੈ। ਪ੍ਰੋæ ਰਮਦੇਵ ਅਨੁਸਾਰ ਉਸ ਪਾਵਨ ਸਮੇਂ ਹੇਠ ਲਿਖਿਆ ਵਾਕ ਆਇਆ,
“ਸੋਰਠਿ ਮਹਲਾ 5
ਵਿਚਿ ਕਰਤਾ ਪੁਰਖੁ ਖਲੋਆ॥
ਵਾਲੁ ਨ ਵਿੰਗਾ ਹੋਆ॥æææ
ਸਭ ਚਿੰਤਾ ਗਣਤ ਮਿਟਾਈ॥4॥7॥57॥”
ਪਰ ਇਹ ਇਤਿਹਾਸਕ ਹੁਕਮਨਾਮਾ, ਮੇਰੀ ਜਾਣਕਾਰੀ ਅਨੁਸਾਰ ‘ਸੂਹੀ ਮਹਲਾ 5’ ਵਿਚੋਂ ‘ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ’ ਹੈ। ਇਸ ਘਟਨਾ ਦਾ ਜਿਹੜਾ ਮਨਮੋਹਣਾ ਦ੍ਰਿਸ਼ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਨੇ ਆਪਣੀ ਅਦੁੱਤੀ ਰਚਨਾ ‘ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ’ ‘ਚ ਚਿਤਰਿਆ ਹੈ, ਉਹ ਮੈਂ ਪਾਠਕਾਂ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਬਿਰਤਾਂਤ ਇੰਜ ਹੈ,
“ਬੁੱਢਾ ਨਿਜ ਸਿਰ ਪਰ ਧਰਿ ਗ੍ਰਿੰਥ। ਆਗੇ ਚਲਹੁ ਸੁਧਾਸਰ ਪੰਥ। ਮਾਨਿ ਬਾਕ ਲ ਭਯੋ ਅਗਾਰੇ। ਚਮਰ ਗੁਰੂ ਅਰਜਨ ਕਰ ਧਾਰੇ।29॥ ਸੰਖ ਅਨਿਕ ਲਘੁ ਦੁੰਦਭਿ ਬਾਜੇ। ਜੈ ਜੈ ਕਾਰ ਊਚ ਸੁਰ ਗਾਜੇ। ਸੁੰਦਰ ਸ਼੍ਰੀ ਹਰਿ ਗੋਵਿੰਦ ਚੰਦ। ਸੰਗ ਚਲਤਿ ਹੁਇ ਸੋæਭ ਬਿਲੰਦ॥30॥ ਹਰਿ ਮੰਦਿਰ ਮਹਿ ਜਾਇ ਪਹੂੰਚੇ। ਰਾਗੀ ਰਾਗ ਕਰਤਿ ਸੁਰ ਊਚੇ। ਮੰਜੀ ਸਹਤ ਗ੍ਰਿੰਥ ਤਹਿ ਥਾਪਿ। ਬੈਠੇ ਨਿਕਟ ਗੁਰੂ ਤਬਿ ਆਪਿ॥31॥ ਵਾਰ ਭੋਗ ਕੋ ਸੁਨਿ ਮਨ ਲਾਈ। ਸ਼੍ਰੀ ਅਰਜਨ ਪੁਨ ਗਿਰਾ ਅਲਾਈ। ਬੁੱਢਾ ਸਾਹਿਬ ਖੋਲਹੁ ਗ੍ਰਿੰਥ। ਲੇਹੁ ਅਵਾਜ਼ ਸੁਨਹਿ ਸਭਿ ਪੰਥ॥32॥ ਸੁਨਿ ਗੁਰ ਬਚਨ ਰੁਚਿਰ ਮਨਲਾਯਕ। ਸੱਤ ਬਾਕ ਮੁਖ ਜਲਜ ਅਲਾਇਕ। ਅਦਬ ਸੰਗ ਤਬਿ ਗ੍ਰਿੰਥ ਸੁ ਖੋਲਾ। ਲੇ ਅਵਾਜ਼ ਬੁੱਢਾ ਮੁਖ ਬੋਲਾ॥33॥
ਸੂਹੀ ਮਹਲਾ 5॥
ਸੰਤਾ ਕੇ ਕਾਰਜਿ ਆਪਿ ਖਲੋਇਆ
ਹਰਿ ਕੰਮ ਕਰਾਵਣਿ ਆਇਆ ਰਾਮ॥
ਧਰਤਿ ਸੁਹਾਵੀ ਤਾਲੁ ਸੁਹਾਵਾ
ਵਿਚਿ ਅੰਮ੍ਰਿਤ ਜਲੁ ਛਾਇਆ ਰਾਮ॥
ਅੰਮ੍ਰਿਤ ਜਲੁ ਛਾਇਆ ਪੂਰਨ
ਸਾਜੁ ਕਰਾਇਆ ਸਗਲ ਮਨੋਰਥ ਪੂਰੇ॥
ਜੈ ਜੈ ਕਾਰੁ ਭਇਆ ਜਗ ਅੰਤਰਿ
ਲਾਥੇ ਸਗਲ ਵਿਸੂਰੇ॥
ਪੂਰਨ ਪੁਰਖ ਅਚੁਤ ਅਬਿਨਾਸੀ
ਜਸੁ ਵੇਦ ਪੁਰਾਣੀ ਗਾਇਆ॥
ਅਪਨਾ ਬਿਰਦੁ ਰਖਿਆ ਪਰਮੇਸਰਿ
ਨਾਨਕ ਨਾਮੁ ਧਿਆਇਆ॥1॥
ਚੌਪਈ॥ ਸੁਨਿ ਸਭਿਹੂੰ ਤਬਿ ਸੀਸ ਨਿਵਾਯੋ। ਦੀਨ ਬੰਧੁ ਪ੍ਰਭ ਤਿਨ ਲਖਿ ਪਾਯੋ। ਸ਼੍ਰੀ ਗੁਰ ਕਰ ਤੇ ਚਮਰ ਫਿਰੰਤਾ। ਬੁੱਢਾ ਜਪੁਜੀ ਪਾਠ ਕਰੰਤਾ॥34॥ ਸੰਗਤਿ ਧੰਨ ਧੰਨ ਸੁਨਿ ਕਹੈ। ਅਧਿਕ ਅਨੰਦ ਪ੍ਰੇਮ ਤੇ ਲਹੈ। ਜਪੁਜੀ ਭੋਗ ਪਾਇ ਜੈਕਾਰਾ। ਸੀਸ ਨਿਵਾਵਤਿ ਸਭਿਨਿ ਉਚਾਰਾ॥35॥”
(ਹਵਾਲਾ: ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਜਿਲਦ ਛੇਵੀਂ ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ, ਸੰਪਾਦਕ ਭਾਈ ਵੀਰ ਸਿੰਘ ਜੀ, ਭਾਸ਼ਾ ਵਿਭਾਗ ਪੰਜਾਬ, ਚੰਡੀਗੜ੍ਹ, 1990)
ਪ੍ਰੀਚੈ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਲੇਖਕ/ਪ੍ਰਕਾਸ਼ਕ ਸ਼ ਸਰੂਪ ਸਿੰਘ ਅਲੱਗ ਵੀ ਇਸੇ ਪ੍ਰਥਮ ਹੁਕਮਨਾਮੇ ਦਾ ਉਲੇਖ ਆਪਣੀ ਕਿਤਾਬ ‘ਚ ਕਰਦੇ ਹਨ।
‘ਹਮਾਰੀ ਪਿਆਰੀ ਅੰਮ੍ਰਿਤ ਧਾਰੀ’ ਗੁਰਬਾਣੀ ਨੂੰ, ਮਂੈ ਅਨੇਕ ਵਾਰ ਡੰਡਾਉਤ ਬੰਦਨਾ ਕਰਦਾਂ ਹਾਂ।
-ਕੁਲਦੀਪ ਸਿੰਘ
ਯੂਨੀਅਨ ਸਿਟੀ, ਕੈਲੀਫੋਰਨੀਆ।
ਪਹਿਲਾ ਆਇਆ ਹੁਕਮਨਾਮਾ ਸੰਤਾ ਦੇ ਕਾਰਜਿ ਆਪਿਖਲੋਇਆ ਪੜ ਕੇ ਅੰਨਦ ਆਇਆ
ਧੰਨਵਾਦ ਜੀ
ਵਾਹਿਗੁਰੂ ਜੀ ਧੰਨਵਾਦ
ਵਾਹਿਗੁਰੂ ਜੀ।। ਬਹੁਤ ਅਨੰਦ ਆਇਆ ਸ਼ਬਦ ਪੜ੍ਹ ਕੇ।