ਵੇਲੇ ਸਿਰ ਚੋਗਾ ਪਾ ਕੇ ਚੁੱਪ ਨੇ ਕਰਾਉਣੇ ਕਿੱਦਾਂ
ਅੱਖੀਂ ਘੱਟਾ ਪਾਉਣਾ ਬੰਦੇ ਜਿਹੜੇ ਜਿਹੜੇ ਜਾਗਣੇ।
ਕਾਗਜ਼ੀ ਸਕੀਮਾਂ ਨਾਲ ਉਨ੍ਹਾਂ ਦਾ ਵੀ ਢਿੱਡ ਭਰੂ
ਜਿਨ੍ਹਾਂ ਦੇ ਨਸੀਬਾਂ ‘ਚ ਸਦਾ ਹੀ ਦੁਖ ਝਾਗਣੇ।
ਬਿਜਲੀ ਬਗੈਰ ਰੁਸ਼ਨਾਈ ਹੋਣੀ ਚਾਰੇ ਪਾਸੇ
ਕਿੱਕਰਾਂ ਦੇ ਨਾਲ ਵੀ ਦਸਹਿਰੀ ਅੰਬ ਲਾਗਣੇ!
ਸਾਂਭ ਲਏਗਾ ਰਾਜ ਭਾਗ ਪੁੱਤ ਵੱਡੇ ਮੰਤਰੀ ਦਾ
ਆ ਗਏ ਉਹਨੂੰ ਖੂਬ ਹੁਣ ਗੱਪ-ਗੋਲੇ ਦਾਗਣੇ।
‘ਪਰਚੇ ਬਣਾਏ’ ਉਹਦੇ ਆਖੇ ਤੇ ਪੁਲਿਸ ਜਦੋਂ
ਦੇਖਿਉ ਵਿਰੋਧੀ ਕਿੱਦਾਂ ਮੋਹਰੇ ਮੋਹਰੇ ਭਾਗਣੇ!
ਨਸ਼ੇ ਮਾਰੇ ਗਰਜਾਂ ਦੇ ਹੋਏ ਮਦਹੋਸ਼ ਲੋਕੀਂ
ਡੰਗ ਕਿਹਨੂੰ ਮਾਰੇਂਗੀ ਜ਼ਮੀਰਾਂ ਦੀਏ ਨਾਗਣੇ?
Leave a Reply