ਅਵਤਾਰ ਐਸ. ਸੰਘਾ
ਗੱਲ ਤਾਂ ਇਹ ਅੱਸੀਵਿਆਂ ਦੀ ਏ ਪਰµਤੂ ਜੁੜ ਗਈ ਮੇਰੇ ਸਿਡਨੀ ਵਿਚ ਗਵਾਂਢੀ ਹਰਿਆਣੇ ਵਾਲੇ ਹੇਮ ਰਾਜ ਹਾਂਸੀ ਨਾਲ। ਹੇਮ ਰਾਜ ਨੇ ਅਜੇ ਪਿਛਲੇ ਮਹੀਨੇ ਹੀ ਮੇਰੀ ਗਲੀ ਵਿਚ ਮੇਰੇ ਘਰ ਦੇ ਉਲਟ ਮਕਾਨ ਖਰੀਦਿਆ ਹੈ। ਮੇਰੀ ਗਲੀ ਵਿਚ ਹੋਰ ਬਹੁਤੇ ਘਰ ਗੋਰਿਆਂ ਤੇ ਚੀਨਿਆਂ ਦੇ ਹੋਣ ਕਰਕੇ ਭਾਰਤੀ ਦੀ ਭਾਰਤੀ ਨਾਲ ਵੱਧ ਦਾਲ ਗਲਣੀ ਕੁਦਰਤੀ ਸੀ। ਹੇਮ ਰਾਜ ਮੈਨੂੰ ਤਕਰੀਬਨ ਹਰ ਰੋਜ਼ ਹੀ ‘ਹੈਲੋ ਹੈਲੋ’ ਜਾਂ ‘ਸਤਿ ਸ੍ਰੀ ਅਕਾਲ’ ਕਹਿਣ ਲੱਗ ਪਿਆ। ਇµਜ ਨੇੜਤਾ ਵਧਦੀ ਗਈ। ਇੱਕ ਦਿਨ ਕੁਝ ਵੱਧ ਗੱਲਾਂ ਮਾਰਨ ਦਾ ਸਬੱਬ ਬਣ ਗਿਆ।
‘ਚੌਧਰੀ ਸਾਹਿਬ, ਦਿੱਲੀ ਕੀ ਤਰਫ ਕੇ ਲਗਤੇ ਹੋ?’
‘ਨਹੀਂ ਜੀ, ਮੈਂ ਹਰਿਆਣੇ ਦੇ ਹਾਂਸੀ ਦਾ ਹਾਂ,’ ਉਹਨੇ ਪੂਰੀ ਪµਜਾਬੀ ਹੀ ਬੋਲ ਦਿੱਤੀ। ਇµਜ ਹੋਣ ਨਾਲ ਨੇੜਤਾ ਹੋਰ ਵਧ ਗਈ।
‘ਕੀ ਤੁਸੀਂ ਅਧਿਆਪਨ ਦੇ ਕਿੱਤੇ ਵਿਚ ਸੀ?’
‘ਮੈਂ ਇੱਕ ਦਿਹਾਤੀ ਕਾਲਜ ਵਿਚ ਅµਗਰੇਜ਼ੀ ਪੜ੍ਹਾਉਂਦਾ ਸਾਂ। ਕੁਰੂਕਸ਼ੇਤਰ ਤੋਂ ਮੈਂ ਕਿਸੇ ਸਮੇਂ ਐਮ. ਏ. ਅµਗਰੇਜ਼ੀ ਕੀਤੀ ਸੀ। ਸ਼ੁਰੂ ਸ਼ੁਰੂ ਵਿਚ ਐਮ. ਏ. ਦੇ ਘੱਟ ਨµਬਰ ਸਨ। ਉਦੋਂ ਮੈਨੂੰ ਕਾਲਜ ਦੀਆਂ ਦੋ ਹੇਠਲੀਆਂ ਜਮਾਤਾਂ ਪੜ੍ਹਾਉਣ ਲਈ ਰੱਖਿਆ ਹੋਇਆ ਹੁµਦਾ ਸੀ। ਫਿਰ ਮੈਂ ਐਮ. ਏ. ਨੂੰ ਸੁਧਾਰ ਕੇ ਦੂਜੇ ਦਰਜੇ ਦੇ ਨµਬਰ ਪ੍ਰਾਪਤ ਕਰ ਗਿਆ ਸਾਂ। ਇਸ ਪ੍ਰਕਾਰ ਬੀ. ਏ. ਨੂੰ ਪੜ੍ਹਾਉਣ ਲੱਗ ਪਿਆ। ਉਸ ਕਾਲਜ ਵਿਚ ਸਾਇµਸ ਅਤੇ ਕਾਮਰਸ ਅਜੇ ਨਹੀਂ ਹੋਇਆ ਕਰਦੇ ਸਨ। ਵੈਸੇ ਮੈਂ ਕਾਲਜ ਦਾ ਐਨ. ਸੀ. ਸੀ. ਅਫਸਰ ਵੀ ਸਾਂ।’
‘ਐਨ. ਸੀ. ਸੀ. ਦਾ ਕੋਰਸ ਕਿਹੜੇ ਸਾਲ ਵਿਚ ਕੀਤਾ ਸੀ?’
‘1985 ਵਿਚ।’
‘ਮੈਂ 1986 ਵਿਚ ਇਹ ਕੋਰਸ ਕੀਤਾ ਸੀ, ‘ਮੈਥੋਂ ਵੀ ਦੱਸਣੋਂ ਨਾ ਰਿਹਾ ਗਿਆ।
‘ਇਸਦਾ ਮਤਲਬ ਇਹ ਕਿ ਤੁਸੀਂ ਵੀ ਕਿਸੇ ਕਾਲਜ ਵਿਚ ਸੀ?’
‘ਹਾਂ, ਮੈਂ ਪµਜਾਬ ਦੇ ਕਾਲਜ ਵਿਚ 25 ਸਾਲ ਪੜ੍ਹਾ ਕੇ ਸਿਡਨੀ ਆਇਆ ਸਾਂ। ਜਦ ਮੈਂ ਐਨ. ਸੀ. ਸੀ. ਓ. ਟੀ. ਐਸ. ਕਾਂਪਟੀ ਗਿਆ ਤਾਂ ਉੱਥੇ ਇੱਕ ਹੇਮ ਰਾਜ ਦੀ ਆਮ ਚਰਚਾ ਸੀ। ਕਹਿµਦੇ ਇੱਥੇ ਪਿਛਲੇ ਸਾਲ ਇੱਕ ਹੇਮ ਰਾਜ ਹੁµਦਾ ਸੀ। ਲੋਕ ਉਸਨੂੰ ‘ਤਾਊ’ ਕਿਹਾ ਕਰਦੇ ਸਨ। ਉਹ ਕਾਂਪਟੀ ਪਹੁµਚਦੇ ਸਾਰ ਫੌਜ ਦੇ ਵਰਤਾਰੇ ਤੋਂ ਇµਨਾ ਦੁਖੀ ਹੋਇਆ ਕਿ ਉਸ ਨੇ ਆਪਣੇ ਘਰੋਂ ਆਪਣੀ ਮਾਤਾ ਦੇ ਬਿਮਾਰ ਹੋਣ ਦੀ ਤਾਰ ਮµਗਵਾ ਲਈ ਤਾਂ ਕਿ ਕੋਰਸ ਵਿਚੋਂ ਛੁੱਟੀ ਲੈ ਕੇ ਵਾਪਸ ਘਰ ਜਾ ਸਕੇ ਤੇ ਟ੍ਰੇਨਿµਗ ਦੀ ਸਖਤਾਈ ਤੋਂ ਕੁਝ ਦਿਨਾਂ ਲਈ ਬਚ ਸਕੇ। ਕੀ ਉਹ ਤੁਸੀਂ ਹੀ ਸੀ ਜਾਂ ਕੋਈ ਹੋਰ?’
‘ਭਾਜੀ, ਉਹ ਮੈਂ ਹੀ ਸਾਂ। 90 ਦਿਨ ਦਾ ਪ੍ਰੀ-ਕਮਿਸ਼ਨ ਕੋਰਸ ਸੀ। ਸਖਤੀ ਅµਤਾਂ ਦੀ ਸੀ। ਮੈਂ ਹਫਤੇ ਵਿਚ ਹੀ ਦੁਖੀ ਹੋ ਗਿਆ। ਮੈਂ ਬਹਾਨਾ ਬਣਾ ਕੇ ਘਰੋਂ ਤਾਰ ਮµਗਵਾ ਲਈ। 20 ਦਿਨ ਇਵੇਂ ਕੱਢ ਦਿੱਤੇ ਸੀ।’
‘ਸੁਣਿਐਂ, ਬਾਅਦ ਵਿਚ ਤੁਹਾਡਾ ਅੱਧਾ-ਪਚੱਧਾ ਸਮਾਨ ਵੀ ਗੁµਮ ਹੋ ਗਿਆ ਸੀ। ਫੌਜੀ ਅਚਾਨਕ ਬੈਰਕਾਂ ਬਦਲਣ ਦੇ ਆਰਡਰ ਪਾਸ ਕਰ ਦਿµਦੇ ਹਨ। ਜੇ ਮੌਕੇ ‘ਤੇ ਅਫਸਰ ਕੈਡੇਟ ਹਾਜ਼ਰ ਨਾ ਹੋਵੇ ਤਾਂ ਬਿਸਤਰਾ ਰੁਲ-ਖੁਲ ਜਾਂਦਾ ਏ। ਸਮਾਨ ਗਵਾਚ ਵੀ ਜਾਂਦਾ ਏ। ਸੁਣਿਐ, ਤੁਹਾਡਾ ਦੇਸੀ ਘਿਓ ਦਾ ਦੋ ਕਿਲੋ ਡੱਬਾ ਤੁਹਾਡੇ ਸਮਾਨ ਵਿਚੋਂ ਚੋਰੀ ਕਰ ਲਿਆ ਸੀ?’
‘ਹਾਂ, ਇਵੇਂ ਹੀ ਹੋਇਆ ਸੀ। ਮੇਰੀ ਤਾਂ ਇੱਕ ਨਿੱਜੀ ਨਵੀਂ ਕੱਢੀ ਹੋਈ ਜੁੱਤੀ ਤੇ ਦੋ ਪੈਂਟਾਂ ਵੀ ਗੁµਮ ਹੋ ਗਈਆਂ ਸਨ। ਜਦ 20 ਕੁ ਦਿਨ ਬਾਅਦ ਮੈਂ ਵਾਪਸ ਆਇਆ ਤਾਂ ਮੈਂ ਆਪਣਾ ਬਿਸਤਰਾ ਮੁਸ਼ਕਿਲ ਨਾਲ ਲੱਭਿਆ। ਤੁਹਾਨੂੰ ਇਹ ਤਾਂ ਪਤਾ ਹੀ ਏ ਕਿ ਉੱਥੇ ਬਹੁਤੇ ਐਕਸ਼ਨ ਅਚਾਨਕ ਹੁµਦੇ ਹਨ। ਕੈਡਟਾਂ ਦੇ ਦਿਮਾਗਾਂ ਤੇ ਅਚਨਚੇਤੀ ਹਮਲੇ ਦੀ ਪੁੱਠ ਚਾੜ੍ਹੀ ਜਾਂਦੀ ਏ। ਹਰ ਸਮੇਂ ਤਿਆਰ ਬਰ ਤਿਆਰ ਰਹਿਣ ਦੀ ਸਿਖਲਾਈ ਦਿੱਤੀ ਜਾਂਦੀ ਏ। ਜੇ ਕੋਈ ਛੁੱਟੀ ਲੈ ਕੇ ਬੈਰਕ ਵਿਚ ਆਰਾਮ ਕਰਨਾ ਚਾਹੇ ਉਹ ਵੀ ਸਕੂਨ ਨਾਲ ਆਰਾਮ ਨਹੀਂ ਕਰ ਸਕਦਾ। ਬਾਹਰ ਚੱਲ ਰਹੀ ਸਿਖਲਾਈ ਦੀਆਂ ਖੌਫਨਾਕ ਆਵਾਜ਼ਾਂ ਬੈਰਕਾਂ ਅµਦਰ ਵੀ ਗੂµਜਦੀਆਂ ਰਹਿµਦੀਆਂ ਹਨ। ਇਹ ਵੀ ਤੁਸੀਂ ਜਾਣਦੇ ਹੀ ਹੋ ਕਿ ਉਥੇ 90 ਦਿਨ ਪੂਰੇ ਕਰ ਜਾਣ ਵਾਲੇ ਕਿਸੇ ਵੀ ਅਫਸਰ ਕੈਡੇਟ ਨੂੰ ਫੇਲ੍ਹ ਨਹੀਂ ਕੀਤਾ ਜਾਂਦਾ। ਜੇ ਕਿਸੇ ਦੀ ਬਾਹਰ ਜਾਣ ਦੀ ਛੁੱਟੀ ਪਾਸ ਹੋ ਜਾਵੇ ਤਾਂ ਉਸਨੇ ਵੀ ਪਾਸ ਹੋਣਾ ਹੀ ਹੈ। ਮੈਨੂੰ ਵੀ ਬਾਕੀਆਂ ਵਾਂਗ ਸੈਕµਡ ਲੈਫਟੀਨੈਂਟ ਦਾ ਪ੍ਰਮਾਣ ਪੱਤਰ ਮਿਲ ਗਿਆ ਸੀ। ਮੈਂ ਤਾਂ ਬਾਅਦ ਵਿਚ 1991 ਤੇ 1995 ਵਿਚ ਦੋ ਰਿਫਰੈਸ਼ਰ ਕੋਰਸ ਕਰਕੇ ਕੈਪਟਨ ਵੀ ਬਣ ਗਿਆ ਸੀ। ਉਸ ਅਕੈਡਮੀ ਵਿਚ ਰੈਂਕਾਂ ਤੇ ਅਹੁਦਿਆਂ ਦਾ ਬੜਾ ਬੋਲਬਾਲਾ ਹੋਇਆ ਕਰਦਾ ਸੀ। ਸਾਧਾਰਣ ਕਰਿµਦੇ ਵੀ ਆਪਣੇ ਆਪ ਨੂੰ ਕੁਝ ਸਮਝਦੇ ਹੁµਦੇ ਸਨ। ਨਾਈ, ਦਰਜੀ, ਮੋਚੀ ਆਦਿ ਸਭ ਉਨ੍ਹਾਂ ਦੇ ਆਪਣੇ ਹਨ। ਜੇ ਨਾਈ ਨੂੰ ਕਹਿਣਾ ਨੇੜਿਓਂ ਵਾਲ ਕੱਟ ਕੇ ਬਾਟੀ ਕੱਟ ਨਾ ਬਣਾ ਤਾਂ ਉਹ ਬਿਲਕੁਲ ਵੀ ਨਹੀਂ ਸੀ ਮµਨਦਾ। ਆਪਣੀ ਮਰਜ਼ੀ ਕਰਦਾ ਸੀ। ਇਸੇ ਕਰਕੇ ਅਸੀਂ ਨਾਈ ਨੂੰ ਕਰਨਲ ਨਾਈ, ਮੋਚੀ ਨੂੰ ਕੈਪਟਨ ਕੌਬਲਰ ਤੇ ਦਰਜੀ ਨੂੰ ਮੇਜਰ ਟੇਲਰ ਕਿਹਾ ਕਰਦੇ ਸਾਂ।’
‘ਗੱਲ ਤੁਹਾਡੀ ਬਿਲਕੁਲ ਠੀਕ ਏ। ਜਦ ਮੈਂ ਸਿਡਨੀ ਨੂੰ ਆਇਆ ਉਦੋਂ ਮੈਂ ਵੀ ਕਾਲਜ ਵਿਚ ਐਨ. ਸੀ. ਸੀ. ਦਾ ਕੈਪਟਨ ਸਾਂ। ਤੁਹਾਨੂੰ ਪਤਾ ਹੋਣਾ, ਅੱਜ ਕੱਲ ਐਨ. ਸੀ. ਸੀ.ਓ. ਟੀ.ਐਸ. (ਆਫਿਸਰਜ਼ ਟ੍ਰੇਨਿµਗ ਸਕੂਲ) ਦਾ ਨਾਮ ਬਦਲ ਕੇ ਓ.ਟੀ.ਏ. (ਆਫਿਸਰਜ਼ ਟ੍ਰੇਨਿµਗ ਅਕੈਡਮੀ) ਕਰ ਦਿੱਤਾ ਗਿਆ ਏ।’
‘ਕੀ ਮਤਲਬ?’
‘ਆਫਿਸਰਜ਼ ਟ੍ਰੇਨਿµਗ ਅਕੈਡਮੀ, ਅੱਛਾ। ਤੁਹਾਡੇ ਵੇਲੇ ਦੀ ਕੋਈ ਹੋਰ ਯਾਦ?’
‘ਸਾਡੇ ਵੇਲੇ ਅਫਸਰ ਕੈਡਟਾਂ ਨੇ ਇੱਕ ਗੀਤ ਜੋੜਿਆ ਸੀ। ਕੋਰਸ ਦੇ ਅµਤ ਵਿਚ ਸੱਭਿਆਚਾਰਕ ਪ੍ਰੋਗਰਾਮ ਹੋਇਆ ਤਾਂ ਚਾਰ ਜਣਿਆਂ ਨੇ ਇਹ ਗੀਤ ਗਾਇਆ ਸੀ। ਗੀਤ ਦੇ ਬੋਲ ਸਨ:-
ਹਮੇ ਤੋਂ ਲੂਟ ਲੀਆ ਓ.ਟੀ.ਐਸ. ਵਾਲੋਂ ਨੇ,
ਦਾਏਂ ਚਲ, ਬਾਏਂ ਚਲ ਔਰ ਕਦਮ ਤਾਲੋਂ ਨੇ।
ਸਾਡਾ ਕµਪਨੀ ਕਮਾਂਡਰ ਮੇਜਰ ਨਾਗਰਾ ਸੁਸਤ ਅਤੇ ਸਰੀਰ ਦੇ ਭਾਰੇ ਅਫਸਰ ਕੈਡਟਾਂ ਨੂੰ ਲੇਜ਼ੀ ਪ੍ਰੈਗਨੈਂਟ ਡਕਸ (ਲਅਡੇ ਪਰੲਗਨੲਨਟ ਦੁਚਕਸ) ਕਹਿ ਕੇ ਸ਼ਰਮਿµਦੇ ਕਰਿਆ ਕਰਦਾ ਸੀ। ਜਿਹੜੇ ਸਿੱਖਿਅਕ ਡµਗ ਟਪਾਈ ਕਰਦੇ ਸਨ, ਉਨ੍ਹਾਂ ਦਾ ਨਾਮ ਆਲ ਇµਡੀਆ ਮਕਰਾ ਸµਘ ਰੱਖਿਆ ਹੋਇਆ ਹੁµਦਾ ਸੀ।
ਸਾਨੂੰ ਗੱਲਾਂ ਕਰਦਿਆਂ ਨੂੰ ਦੇਖ ਕੇ ਮੇਰੀ ਘਰਵਾਲੀ ਸਾਨੂੰ ਚਾਹ ਦੇ ਕੱਪ ਫੜ੍ਹਾ ਗਈ। ਮਾਹੌਲ ਪµਜਾਬ ਹਰਿਆਣੇ ਜਿਹਾ ਬਣ ਗਿਆ।
‘ਮੈਂ ਸੁਣਿਐ, ਆਪਣੇ ਇਲਾਕੇ ਵਿਚ ਪ੍ਰਾਈਵੇਟ ਕਾਲਜਾਂ ਦੀ ਹਾਲਤ ਕਾਫੀ ਮਾੜੀ ਹੋ ਗਈ ਏ। ਬਹੁਤ ਸਾਰੇ ਕਾਲਜ ਠੇਕੇ `ਤੇ ਅਧਿਆਪਕ ਰੱਖਦੇ ਹਨ। ਯੂ.ਜੀ.ਸੀ. ਦੀ ਪੋਸਟ ਉੱਤੇ ਰੱਖੇ ਪ੍ਰੋਫੈਸਰ ਨੂੰ ਪੂਰਾ ਸਕੇਲ ਦੇਣਾ ਪੈਂਦਾ ਏ। ਕਿੱਥੇ ਪੂਰਾ ਸਕੇਲ 80-80 ਹਜ਼ਾਰ ਰੁਪਏ ਤੇ ਕਿੱਥੇ ਠੇਕੇ `ਤੇ ਰੱਖੇ ਅਯੋਗ ਅਧਿਆਪਕ ਨੂੰ ਪµਦਰਾਂ ਹਜ਼ਾਰ ਰੁਪਏ! ਮਾੜੇ ਅਧਿਆਪਕ ਘੱਟ ਪੈਸਿਆਂ `ਤੇ ਰੱਖ ਕੇ ਸਿਲੇਬਸ 7-8 ਮਹੀਨਿਆਂ ਵਿਚ ਪੂਰੇ ਕਰਵਾ ਲਏ ਜਾਂਦੇ ਹਨ ਤੇ ਬਾਅਦ ਵਿਚ ਇਨ੍ਹਾਂ ਨੂੰ ਨੌਕਰੀ ਤੋਂ ਹਟਾ ਕੇ ਚਾਰ ਪµਜ ਮਹੀਨੇ ਤਨਖਾਹ ਬਚਾ ਲਈ ਜਾਂਦੀ ਏ।’
‘ਤੁਸੀਂ ਸੱਚ ਕਹਿ ਰਹੇ ਹੋ। ਮੈਂ ਪਤਾ ਕੀਤਾ, ਸਾਡੇ ਕਾਲਜ ਵਿਚ ਸਾਰਾ ਸਟਾਫ ਤੀਹ ਲੈਕਚਰਾਰ ਹਨ। ਇਨ੍ਹਾਂ ਵਿਚੋਂ ਵੀਹ ਲੈਕਚਰਾਰ ਠੇਕੇ `ਤੇ ਹਨ। ਇµਜ ਹੋਣ ਦੇ ਬਾਵਜੂਦ ਵੀ ਤਨਖਾਹਾਂ ਤਿµਨ ਮਹੀਨੇ ਪਿੱਛੇ ਹਨ। ਚµਗਾ ਹੋਇਆ, ਆਪਾਂ ਕਿਸੇ ਵੇਲੇ ਆਸਟਰੇਲੀਆ ਵੱਲ ਨੂੰ ਆ ਗਏ।’
‘ਹੋਰ ਤੁਹਾਡਾ ਕੈਰੀਅਰ ਕਿਵੇਂ ਦਾ ਸੀ? ਤੁਸੀਂ ਅµਗਰੇਜ਼ੀ ਦੀ ਐਮ. ਏ. ਕੀਤੀ। ਇਸ ਦਾ ਮਤਲਬ ਇਹ ਕਿ ਅµਗਰੇਜ਼ੀ ਤੁਹਾਡੀ ਚµਗੀ ਸੀ?’
‘ਠੀਕ ਸੀ ਪਰ ਐਮ. ਏ. ਦਾ ਇੱਕ ਸਾਲ ਤਾਂ ਇµਪਰੂਵ ਕਰਨਾ ਪਿਆ ਸੀ। ਹਿਸਾਬ ਵਿਚ ਮੈਂ ਪਹਿਲਾਂ ਤੋਂ ਮਾੜਾ ਸਾਂ। ਬੀ. ਏ. ਵਿਚ ਮੈਂ ਅਰਥ ਸ਼ਾਸਤਰ ਵੀ ਨਹੀਂ ਪੜ੍ਹਿਆ ਸੀ। ਪੈਸੇ ਧੇਲੇ ਬਾਰੇ ਜਿæµਦਗੀ ਭਰ ਮੈਂ ਅਵੇਸਲਾ ਹੀ ਰਿਹਾ। ਲੈਕਚਰਰ ਹੁµਦੇ ਹੋਏ ਮੈਨੂੰ ਕਦੀ ਚੱਜ ਨਾਲ ਇਹ ਪਤਾ ਹੀ ਨਹੀਂ ਸੀ ਲਗਦਾ ਕਿ ਕਾਲਜ ਦਾ ਅਕਾਊਂਟੈਂਟ ਮੇਰੀ ਬੇਸਿਕ ਤਨਖਾਹ 700 ਹੁµਦੇ ਸਮੇਂ ਮੈਨੂੰ ਮਿਲਣ ਵਾਲੇ ਪੈਸੇ 1100 ਬਣਾ ਦਿਆ ਕਰਦਾ ਸੀ। ਉਹ ਮਹਿµਗਾਈ ਭੱਤੇ ਤੇ ਇµਕਰੀਮੈਂਟਸ ਬੇਸਿਕ ਤਨਖਾਹ ਵਿਚ ਕਿਵੇਂ ਜੋੜਦਾ ਸੀ–ਇਹ ਮੈਨੂੰ ਪਤਾ ਹੀ ਨਹੀਂ ਸੀ ਲਗਦਾ ਹੁµਦਾ। ਮੇਰੇ ਜਿਹੇ ਹੋਰ ਵੀ ਕਈ ਕਰਮਚਾਰੀ ਹੋਇਆ ਕਰਦੇ ਸਨ। ਅਕਾਊਂਟੈਂਟ ਚਾਹੁµਦਾ ਤਾਂ ਉਹ ਸਾਡੇ ਨਾਲ ਆਰਾਮ ਨਾਲ ਮਾੜੀ ਮੋਟੀ ਹੇਰਾ ਫੇਰੀ ਕਰ ਸਕਦਾ ਸੀ ਪਰ ਉਸ ਨੂੰ ਸ਼ਾਇਦ ਆਪਣੀ ਆਡਟਿµਗ ਦਾ ਡਰ ਹੁµਦਾ ਸੀ ਜਾਂ ਕਦੀ ਕਦੀ ਕਾਲਜ ਦਾ ਬਰਸਰ ਵੀ ਕਾਲਜ ਵਿਚ ਚੱਲਦੇ ਵਿੱਤੀ ਵਰਤਾਰੇ ਤੇ ਨਜ਼ਰ ਪਾਉਂਦਾ ਹੁµਦਾ ਸੀ। ਕੁਦਰਤ ਦੀ ਗੋਦ ਵਿਚ ਕਈ ਨਿੱਕੇ ਮੋਟੇ ਬੂਟਿਆਂ ਦੀ ਦੇਖਭਾਲ ਇਸ ਕਰਕੇ ਕੁਦਰਤੀ ਹੀ ਹੁµਦੀ ਰਹਿµਦੀ ਏ ਕਿਉਂਕਿ ਉਹ ਕਿਸੇ ਵੱਡੇ ਦਰਖਤ ਦੀ ਛਤਰ ਛਾਇਆ ਹੇਠ ਜµਮਦੇ ਹਨ ਤੇ ਉੱਥੇ ਹੀ ਕੁਦਰਤੀ ਸੁਰੱਖਿਅਤ ਛਤਰੀ ਹੇਠ ਆਪਣਾ ਜੀਵਨ ਬਸਰ ਕਰਕੇ ਤੁਰਦੇ ਬਣਦੇ ਹਨ। ਜਨਵਰੀ ਮਹੀਨੇ ਤੋਂ ਕਾਲਜ ਵਿਚ ਆਮਦਨ ਕਰ ਵਾਲਾ ਵਕੀਲ ਗੇੜੇ ਮਾਰਨ ਲੱਗ ਜਾਂਦਾ ਸੀ। ਹਿਸਾਬ ਕਿਤਾਬ ਲਗਾ ਕੇ ਉਹ ਸਾਰੇ ਸਟਾਫ ਨੂੰ ਦੱਸਦਾ ਰਹਿµਦਾ ਸੀ ਕਿ ਹਰੇਕ ਨੂੰ ਕਿµਨਾ ਕਿµਨਾ ਟੈਕਸ ਦੇਣਾ ਪਵੇਗਾ। ਇਸ ਟੈਕਸ ਤੋਂ ਬਚਣ ਲਈ ਉਹ ਅਗਾਊਂ ਉਪਾਅ ਕਰਨ ਦੀਆਂ ਸਲਾਹਾਂ ਵੀ ਦਿµਦਾ ਰਹਿµਦਾ ਸੀ। ਸਭ ਤੋਂ ਵੱਧ ਜ਼ੋਰ ਬੀਮੇ ਕਰਵਾਉਣ ਤੇ ਡਾਕਖਾਨੇ ਦੀਆਂ ਬੱਚਤ ਸਕੀਮਾਂ ਤੇ ਦਿੱਤਾ ਜਾਂਦਾ ਸੀ। ਜਦ ਮੇਰਾ ਗ੍ਰੇਡ 3700-5700 ਦਾ ਹੋ ਗਿਆ ਤਾਂ ਵਕੀਲ ਕਹਿµਦਾ, ‘ਹੁਣ ਤਾਂ ਬੀਮੇ ਅਤੇ ਡਾਕਾਂ ਦੀਆਂ ਸਕੀਮਾਂ ਵੀ ਅਸਫਲ ਹੋ ਰਹੀਆਂ ਹਨ ਇੱਕ ਸ਼ੇਅਰਾਂ ਦੀ ਸਕੀਮ ਏ – ਮੈੱਪ (ੰੳਸਟੲਰ ਓਤੁਟਿੇ ਫਲੳਨ)। ਇਹਦੇ ਵਿਚ ਕੁਝ ਪੈਸੇ ਲਗਾ ਦਿਓ। ਟੈਕਸ ਵਿਚ ਕੁਝ ਛੋਟ ਮਿਲ ਸਕਦੀ ਏ। ਮੈਨੂੰ ਤਾਂ ਇਸ ਖੇਤਰ ਦਾ ਮੁੱਢਲਾ ਗਿਆਨ ਵੀ ਨਹੀਂ ਸੀ। ਮੈਂ ਵਕੀਲ ਨੂੰ ਕਿਹਾ ਜਿਵੇਂ ਉਹ ਚਾਹੁµਦਾ ਹੈ ਕਰਵਾ ਲਏ। ਜੇ ਸਭ ਪ੍ਰਕਾਰ ਦੇ ਉਪਾਅ ਕਰਨ ਬਾਅਦ ਕੁਝ ਟੈਕਸ ਦੇਣਾ ਵੀ ਪਵੇ ਤਾਂ ਮੈਂ ਦੇ ਦੇਵਾਂਗਾ। ਇਸ ਸਕੀਮ ਵਿਚ ਲਗਾਏ ਪੈਸੇ ਕੁਝ ਸਾਲਾਂ ‘ਚ ਦੁਗਣੇ ਵੀ ਹੋ ਸਕਦੇ ਸਨ, ਥੋੜ੍ਹੇ ਵੱਧ ਵੀ ਸਕਦੇ ਸਨ, ਵੱਧ ਨਹੀਂ ਵੀ ਸਨ ਸਕਦੇ। ਵਕੀਲ ਨੇ ਮੇਰੇ ਕੋਲੋਂ 10 ਹਜ਼ਾਰ ਰੁਪਏ ਦੇ ਮੈੱਪ ਨਾਮਕ ਸ਼ੇਅਰ ਖਰੀਦ ਕੇ ਮੈਨੂੰ ਦੇ ਦਿੱਤੇ। ਮੈਂ ਸ਼ੇਅਰਾਂ ਦਾ ਕµਮ ਜiæµਦਗੀ ਵਿਚ ਪਹਿਲੀ ਵਾਰ ਕੀਤਾ ਸੀ। ਮੇਰਾ ਇੱਕ ਸਾਥੀ ਲੈਕਚਰਾਰ ਮਨਚµਦਾ ਇµਨ੍ਹੇ ਜ਼ਿਆਦਾ ਪੈਸੇ ਸ਼ੇਅਰਾਂ ਵਿਚ ਲਗਾਉਂਦਾ ਸੀ ਕਿ ਉਹ ਰੋਜ਼ ਮਰਦਾ ਸੀ ਤੇ ਰੋਜ਼ ਨਵਾਂ ਜਨਮ ਲੈਂਦਾ ਸੀ। ਜਿਸ ਦਿਨ ਸ਼ੇਅਰ ਵੱਧ ਜਾਣ ਉਸ ਦਿਨ ਉਹ ਲੁੱਡੀਆਂ ਪਾਉਂਦਾ ਫਿਰਦਾ ਹੁµਦਾ ਸੀ। ਜਿਸ ਦਿਨ ਸ਼ੇਅਰ ਬਾਜ਼ਾਰ ਮµਦਾ ਹੋਵੇ ਉਸ ਦਿਨ ਅਫਸੋਸ ਵਿਚ ਉਹ ਅੱਧ ਮੋਇਆ ਲੱਗਦਾ ਹੁµਦਾ ਸੀ। ਦੂਜੇ ਪਾਸੇ ਮੈਂ ਸਾਂ। ਜਦ ਦੋ ਕੁ ਸਾਲ ਬੀਤੇ ਤਾਂ ਮਨਚµਦਾ ਸਟਾਫ ਰੂਮ ਵਿਚ ਖੜ੍ਹਾ ਲਲਕਾਰੇ ਮਾਰੇ- ‘ਓਏ ਮੈੱਪ ਦੋ ਸਾਲ ਵਿਚ ਹੀ ਦੁਗਣੇ ਹੋ ਗਏ। ਮੈੱਪ ਖਰੀਦਣ ਵਾਲਿਆਂ ਦਾ ਤਾਂ ਸੋਨਾ ਬਣ ਗਿਐ। ਮੈਨੂੰ ਕਹਿµਦਾ,’ਮੈਂ ਲੁੱਟਿਆ ਗਿਆ। ਤੂµ ਮਾਲਾ ਮਾਲ ਹੋ ਗਿਆ। ਜਾ ਕੇ ਤੁੜਵਾ ਲੈ।’ ਮੈਂ ਤਾਂ ਖਰੀਦ ਕੇ ਭੁੱਲ ਹੀ ਚੁੱਕਾ ਸਾਂ। ਜਦ ਪਤਾ ਕੀਤਾ ਤਾਂ ਮੇਰੇ 10 ਹਜ਼ਾਰ ਦੇ 20 ਹਜ਼ਾਰ ਬਣ ਗਏ ਸਨ। ਮੈਨੂੰ ਤਾਂ ਕੈਸ਼ ਕਰਵਾਉਣ ਦਾ ਤਰੀਕਾ ਵੀ ਨਹੀਂ ਪਤਾ ਸੀ। ਮੈਂ ਉਸਨੂੰ ਕਿਹਾ ਕਿ ਮੇਰੇ ਕੈਸ਼ ਕਰਵਾ ਦੇਵੇ। ਉਹ ਮਿµਟ ਵਿਚ ਹੀ ਮµਨ ਗਿਆ। ਮੈਂ ਘਰੋਂ ਲਿਆ ਕੇ ਉਸ ਨਾਲ ਜਾ ਕੇ ਵੀਹ ਹਜ਼ਾਰ ਰੁਪਏ ਲੈ ਆਇਆ। ਉਹ 20 ਹਜ਼ਾਰ ਦੇ ਆਪਣੇ ਲਈ ਖਰੀਦ ਲਿਆਇਆ। ਬਾਅਦ ਵਿਚ ਪਤਾ ਲੱਗਾ ਸੀ ਕਿ ਉਸਦੇ ਪµਜ ਸਾਲਾਂ ਵਿਚ ਵੀ ਉਨੇ ਕੁ ਹੀ ਵਧੇ ਸਨ ਜਿµਨੇ ਆਮ ਵੱਧਦੇ ਸਨ। ਭਾਵ ਜ਼ਿਆਦਾ ਨਹੀਂ। ਇਨ੍ਹਾਂ ਗੱਲਾਂ ਨੂੰ ਛੱਡੋ। ਤੁਸੀਂ ਹੋਰ ਕੋਈ ਸਿਡਨੀ ਨੂੰ ਆਉਣ ਬਾਰੇ ਦੱਸੋ। ਕਿਵੇਂ ਆਏ?’
ਮੈਂ ਕਿਹਾ, ‘1998 ਵਿਚ ਮੇਰੀ ਬੇਟੀ ਨੇ ਦਸਵੀਂ ਜਮਾਤ ਪਾਸ ਕਰ ਲਈ ਸੀ। ਮੇਰੀ ਘਰਵਾਲੀ ਉਸਦੀ ਅਗਲੀ ਪੜ੍ਹਾਈ ਬਾਰੇ ਸੋਚਾਂ ਵਿਚ ਪੈ ਗਈ। ਟਾਵੇਂ ਟਾਵੇਂ ਲੋਕਾਂ ਦੇ ਬੱਚੇ ਬਾਹਰ ਨੂੰ ਪੜ੍ਹਾਈ ਕਰਨ ਜਾਣ ਲੱਗ ਪਏ ਸਨ। ਪਹਿਲਾਂ ਅਸੀਂ ਸੋਚਿਆ ਕਿ ਲੜਕੀ ਨੂੰ ਆਸਟਰੇਲੀਆ ਪੜ੍ਹਨ ਵਾਸਤੇ ਭੇਜ ਦਈਏ। ਮੈਂ ਆਪਣੀ ਘਰਵਾਲੀ ਨੂੰ ਕਿਹਾ ਕਿ ਇਕੱਲਾ ਬੱਚਾ ਉਹ ਵੀ ਇੱਕ ਲੜਕੀ। ਕਿੱਥੇ ਖੱਜਲ ਖਵਾਰ ਹੁµਦੀ ਫਿਰੂ। ਉਹ ਕਹਿµਦੀ ਕਿ ਮੈਂ ਖੁਦ ਹੀ ਬਾਹਰ ਦੀ ਕੋਸiæਸ਼ ਕਿਉਂ ਨਾ ਕਰ ਲਵਾਂ। ਮੈਂ ਕਿਹਾ, ‘ਮੇਰੀ ਉਮਰ ਤਾਂ ਦੇਖ ਡੇਢ ਮਹੀਨੇ ਨੂੰ 45 ਸਾਲ ਦਾ ਹੋ ਰਿਹਾ ਹਾਂ। ਇਸ ਉਮਰ ਵਿਚ ਮੈਂ ਕਿਹੜੀ ਸਕੀਮ ਤਹਿਤ ਅਰਜ਼ੀ ਪਾਵਾਂ। ਕਹਿµਦੀ ਕੋਸiæਸ਼ ਕਰਕੇ ਦੇਖ ਲਓ। 28-30 ਹਜ਼ਾਰ ਪ੍ਰੋਸੈਸਿµਗ ਫੀਸ ਹੀ ਏ। ਨਾ ਬਣੂ ਤਾਂ ਇµਨਾ ਘਾਟਾ ਹੀ ਸਹੀ। ਕਿਸੇ ਕµਸਲਟੈਂਸੀ ਨਾਲ ਮਸ਼ਵਰਾ ਕਰ ਲਓ।’
ਮੈਂ ਦੂਸਰੇ ਦਿਨ ਤਾਬਿਆਦਾਰ ਇਮੀਗ੍ਰੇਸ਼ਨ ਕµਸਲਟੈਂਸੀ ਵਾਲੇ ਸੁਭਾਸ਼ ਪਾਸ ਗਿਆ। ਕੁਝ ਸਾਲ ਪਹਿਲਾਂ ਉਹ ਮੇਰਾ ਵਿਦਿਆਰਥੀ ਵੀ ਹੁµਦਾ ਸੀ। ‘ਸੁਭਾਸ਼, ਜੇ ਮੈਂ ਆਸਟਰੇਲੀਆ ਲਈ ਅਪਲਾਈ ਕਰਾਂ ਤਾਂ ਕਿਵੇਂ ਰਹੂ?’ ‘ਸਰ, ਉਮਰ ਕੀ ਏ?’ ‘ਡੇਢ ਮਹੀਨੇ ਤੱਕ 45 ਦਾ ਹੋ ਜਾਵਾਂਗਾ।’ ‘ਸਰ ਜੇ ਉਮਰ 40 ਤੋਂ 45 ਦੇ ਵਿਚਕਾਰ ਹੋਵੇ ਤਾਂ ਉਮਰ ਦੇ 15 ਪੁਆਇµਟ ਹਨ। 45 ਦੀ ਉਮਰ ਤੋਂ ਬਾਅਦ ਸਿਰਫ 5 ਮਿਲਦੇ ਹਨ। 126-ਇµਡੀਪੈਂਡੈਂਟ ਕੈਟੇਗਰੀ ਵਿਚ ਅਪਲਾਈ ਕਰਕੇ ਦੇਖ ਲਓ। ਵੈਸੇ ਅੱਜ ਕੱਲ ਲੋੜੀਂਦੇ ਪੁਆਇµਟ 110 ਹਨ।’ ‘ਉਹ ਕਿਵੇਂ?’ ‘ਸਰ, 70 ਮਾਸਟਰ ਡਿਗਰੀ ਦੇ, 20 ਅµਗਰੇਜ਼ੀ ਦੇ ਤੇ ਘੱਟ ਉਮਰ ਦੇ ਵੱਧ ਤੇ ਵੱਧ ਉਮਰ ਤੇ ਘੱਟ। ਸਰ, ਤੁਹਾਡਾ ਪਬਲਿਸ਼ਡ ਵਰਕ ਵੀ ਹੈ। ਸ਼ਾਇਦ ਕੋਈ ਲਾਭ ਹੋ ਜਾਵੇ। ਤੁਸੀਂ ਟ੍ਰਿਬਿਊਨ ਵਿਚ 83-84 ਵਿਚ ਛਪਦੇ ਹੁµਦੇ ਸੀ।’ ਮੈਂ ਅਰਜ਼ੀ ਪਾ ਦਿੱਤੀ। ਡੇਢ ਸਾਲ ਦੇ ਵਿਚ ਵਿਚ ਹੀ ਸਭ ਕੁਝ ਹੋ ਗਿਆ। ਕੇਸ ਵੀ ਐਡੀਲੇਡ ਦੇ ਆਨਸ਼ੋਰ ਵੀਜ਼ਾ ਪ੍ਰੋਸੈਸਿµਗ ਦਫਤਰ ਨੇ ਪਾਸ ਕਰ ਦਿੱਤਾ ਸੀ। ਮੈਨੂੰ ਪਰਿਵਾਰ ਸਮੇਤ ਪੱਕੀ ਰਿਹਾਇਸ਼ ਪµਜਾਬ ਬੈਠੇ ਨੂੰ ਹੀ ਮਿਲ ਗਈ। ਸਿਡਨੀ ਉੱਤਰਦੇ ਸਾਰ ਪਹਿਲੇ ਦਿਨ ਤੋਂ ਸਰਕਾਰ ਸੋਸ਼ਲ ਸਿਕਿਉਰਟੀ ਦੇ ਪੈਸੇ ਦੇਣ ਲੱਗ ਪਈ। ਇਹ ਪੈਸੇ ਕਿਰਾਏ ਤੇ ਛੋਟਾ ਘਰ ਲੈਣ ਅਤੇ ਸਾਧਾਰਨ ਗੁਜ਼ਾਰਾ ਕਰਨ ਲਈ ਕਾਫੀ ਸਨ। ਪµਜਾਬ ਚੋਂ ਮੈਂ ਨੌਕਰੀ ਤੋਂ ਸਾਲ ਦੀ ਛੁੱਟੀ ਲੈ ਲਈ ਸੀ। ਦੋ ਕੁ ਮਹੀਨੇ ਵਿਚ ਮੈਨੂੰ ਤੇ ਮੇਰੀ ਪਤਨੀ ਨੂੰ ਸਾਧਾਰਨ ਨੌਕਰੀਆਂ ਮਿਲ ਗਈਆਂ। ਭਾਰਤ ਜਿਹੇ ਨਾ ਅµਗਰੇਜ਼ੀ ਬੋਲਣ ਵਾਲੇ ਦੇਸ਼ਾਂ ਦੀ ਪੜ੍ਹਾਈ ਦੇ ਆਧਾਰ ਤੇ ਇੱਥੇ ਅੱਗੇ ਪੜ੍ਹਾਈ ਕਰਨ ਲਈ ਦਾਖਲਾ ਤਾਂ ਮਿਲ ਹੀ ਜਾਂਦਾ ਏ, ਉਸੇ ਖੇਤਰ ਵਿਚ ਨੌਕਰੀ ਨਹੀਂ ਮਿਲਦੀ। ਬੱਚੇ ਪੜ੍ਹਨ ਲੱਗ ਪਏ। ਤੁਸੀਂ ਜਾਣਦੇ ਹੀ ਹੋ, ਉਹਨਾਂ ਦੀ ਬਾਰਵੀਂ ਜਮਾਤ ਤੱਕ ਪੜ੍ਹਾਈ ਮੁਫਤ ਹੁµਦੀ ਏ।’
‘ਵੀਰ ਜੀ, ਕਈ ਲੋਕ ਇੱਥੇ ਪ੍ਰਾਈਵੇਟ ਸਕੂਲਾਂ ਦੀ ਮਹਿµਗੀ ਪੜ੍ਹਾਈ ਨੂੰ ਜ਼ਿਆਦਾ ਵਧੀਆ ਸਮਝਦੇ ਹਨ। ਮੈਂ ਆਪਣਾ ਵੱਡਾ ਲੜਕਾ ਕੈਥੋਲਿਕ ਸਕੂਲ ਵਿਚ ਪੜ੍ਹਨ ਪਾਇਆ ਸੀ। ਚµਗਾ ਖਰਚਾ ਆ ਗਿਆ ਸੀ। ਤੁਸੀਂ ਐਸਾ ਕੁਝ ਨਹੀਂ ਕੀਤਾ?’
‘ਹੇਮ ਰਾਜ ਜੀ, ਤੁਸੀਂ ਗੱਲ ਕਿਸੇ ਹੱਦ ਤੱਕ ਠੀਕ ਕਰਦੇ ਹੋ। ਆਸਟ੍ਰੇਲੀਆ ਦੇ ਸਰਕਾਰੀ ਸਕੂਲ ਵੀ ਕਾਫੀ ਚµਗੇ ਹਨ। ਇੱਥੇ ਸਰਕਾਰੀ ਅਧਿਆਪਕਾਂ ਵਿਚ ਵੀ ਕਿੱਤੇ ਪ੍ਰਤੀ ਇਮਾਨਦਾਰੀ ਅਤੇ ਲਗਨ ਏ। ਸਾਡੀ ਸਮੱਸਿਆ ਹੋਰ ਸੀ। ਸਾਡੇ ਬੱਚੇ ਵੱਡੇ ਹੋ ਕੇ ਇੱਧਰ ਪਹੁµਚੇ ਸਨ। ਉਦੋਂ ਕੈਥੋਲਿਕ ਸਕੂਲਾਂ ਤੇ ਸਲੈਕਿਵ ਸਕੂਲਾਂ ਵਿਚ ਜਾਣਾ ਅਸµਭਵ ਸੀ।’
‘ਤੁਹਾਡਾ ਤੇ ਮੇਰਾ ਕµਮ ਕਾਫੀ ਮੇਲ਼ ਖਾਂਦੇ ਹਨ। ਮੇਰੇ ਨਾਲ਼ ਵੀ ਤਕਰੀਬਨ ਇਵੇਂ ਹੀ ਹੋਇਆ ਸੀ। ਫਿਰ ਤੁਸੀਂ ਘਰ ਕਿਵੇਂ ਬµਨਿ੍ਹਆ।’
‘ਤੁਹਾਨੂੰ ਪਤਾ ਹੀ ਏ ਇੱਥੇ ਘਰ ਕਿਵੇਂ ਸ਼ੁਰੂ ਹੁµਦਾ ਏ। ਸ਼ੁਰੂ ਤਾਂ ਆਪਾਂ ਗਰਾਜ ਸੇਲਾਂ ਤੋਂ ਹੀ ਕਰਦੇ ਹਾਂ। ਗੋਰੇ ਹਰ ਹਫਤੇ ਇਹ ਸੇਲਾਂ ਲਗਾਉਂਦੇ ਹਨ। ਘਰਾਂ ਚੋਂ ਪੁਰਾਣਾ ਮਾਲ ਗਰਾਜ ਵਿਚ ਰੱਖ ਕੇ ਵੇਚਣ ਲਈ ਲਗਾ ਦਿµਦੇ ਹਨ। ਪਤਾ ਲੋਕਲ ਅਖਬਾਰਾਂ ਤੋਂ ਲੱਗ ਜਾਂਦਾ ਏ। ਦੁਨੀਆਂ ਟੁੱਟ ਕੇ ਪੈ ਜਾਂਦੀ ਏ। ਬਹੁਤ ਸੋਹਣੀਆਂ ਚੀਜ਼ਾਂ ਵਸਤਾਂ ਕੌਡੀਆਂ ਦੇ ਭਾਅ ਮਿਲ ਜਾਂਦੀਆਂ ਹਨ। 50 ਡਾਲਰ ਵਾਲਾ ਮੇਜ਼ 5 ਡਾਲਰ ਨੂੰ ਮਿਲ ਜਾਂਦਾ ਏ, 200 ਡਾਲਰ ਵਾਲੀ ਸਿਲਾਈ ਮਸ਼ੀਨ 15 ਡਾਲਰ ਦੀ ਮਿਲ ਜਾਂਦੀ ਏ ਤੇ 1000 ਡਾਲਰ ਵਾਲੀ ਵਾਸiæµਗ ਮਸ਼ੀਨ 100 ਡਾਲਰ ਦੀ ਮਿਲ ਜਾਂਦੀ ਏ। ਸਾਡੇ ਇੱਕ ਗੁਆਂਢੀ ਨੇ ਤਾਂ ਘਰਾਂ ਦੇ ਮੂਹਰੇ ਕੱਢ ਕੇ ਰੱਖੇ ਸਮਾਨ ਚੋਂ ਚµਗੀਆਂ ਚµਗੀਆਂ ਚੀਜ਼ਾਂ ਚੁੱਕ ਕੇ ਘਰ ਬµਨਿ੍ਹਆ ਸੀ। ਗੋਰੇ ਚµਗੇ ਭਲੇ ਸੋਫੇ ਬਾਹਰ ਕੱਢ ਕੇ ਰੱਖ ਦਿµਦੇ ਹਨ। ਨਵੇਂ ਪ੍ਰਵਾਸੀ ਚੁੱਕ ਕੇ ਲੈ ਜਾਂਦੇ ਹਨ। ਘਰ ਸੈਟ ਕਰਨ ਲਈ ਚੈਰਟੀਜ਼ ਵੀ ਮਦਦ ਕਰ ਦਿµਦੀਆਂ ਹਨ। ਅਸੀਂ ਸ਼ੁਰੂ ਸ਼ੁਰੂ ਵਿਚ ਵਿਨਸੈਂਟ ਦੀ ਪਾਲ (ੜਨਿਚੲਨਟ ਦੲ ਫਉਲ) ਚੈਰਟੀ ਨੂੰ ਫੋਨ ਮਾਰਿਆ। ਦੋ ਬੁਢੇ ਆਏ। ਉਹਨਾਂ ਸਾਡੇ ਪਾਸਪੋਰਟ ਚੈੱਕ ਕੀਤੇ ਤੇ 50 ਡਾਲਰ ਦਾ ਚੈੱਕ ਕਿਸੇ ਗਰੌਸਰੀ ਸਟੋਰ ਦੇ ਨਾਮ ਕੱਟ ਕੇ ਦੇ ਗਏ। ਹਫਤੇ ਬਾਅਦ ਇੱਕ ਛੋਟਾ ਟਰੱਕ ਲੈ ਕੇ ਆਏ ਚਾਰ ਕੁਰਸੀਆਂ ਇੱਕ ਬੈਡ ਤੇ ਕਾਫੀ ਸਾਰੇ ਰਸੋਈ ਦੇ ਬਰਤਨ ਦੇ ਗਏ।’
‘ਵੀਰ ਜੀ, ਸਾਨੂੰ ਤਾਂ ਕਈ ਗੱਲਾਂ ਦਾ ਪਤਾ ਹੀ ਨਹੀਂ ਸੀ। ਗਰਾਜ ਸੇਲਾਂ ਦਾ ਤਾਂ ਪਤਾ ਸੀ ਪਰ ਅਸੀਂ ਚੈਰਟੀਜ਼ ਤੋਂ ਕੁਝ ਵੀ ਨਹੀਂ ਲੈ ਸਕੇ ਸਾਂ। ਸ਼ੁਰੂ ਸ਼ੁਰੂ ਵਿਚ ਬµਦਾ ਫੋਨ ਕਰਦਾ ਵੀ ਝਿਜਕਦਾ ਏ। ਗੋਰਿਆਂ ਦਾ ਤਲਫਜ ਐਸਾ ਹੈ ਕਿ ਗੱਲ ਅੱਧੀ ਸਮਝ ਆਉਂਦੀ ਏ। ਭਾਰਤ ਜਿਹੇ ਦੇਸ਼ ਤੋਂ ਡਿਗਰੀਆਂ ਪਾਸ ਕਰਨਾ ਹੋਰ ਗੱਲ ਏ। ਅµਗਰੇਜ਼ੀ ਬੋਲਚਾਲ ਨਾਲ ਲਬਰੇਜ ਮਾਹੌਲ ਵਿਚ ਵਿਚਰਨਾ ਹੋਰ। ਹਰਿਆਣੇ ਵਿਚ ਸਾਡਾ ਇਲਾਕਾ ਤਾਂ ਜਮਾਂ ਪੱਛੜਿਆ ਹੋਇਆ ਏ। ਸਾਨੂੰ ਤਾਂ ਪੇਂਡੂ ਇਲਾਕੇ ਵਿਚ ਅµਗਰੇਜ਼ੀ ਵੀ ਪµਜਾਬੀ ਜਾਂ ਹਰਿਆਣੇ ਦੀ ਜ਼ੁਬਾਨ ਵਿਚ ਪੜ੍ਹਾਉਣੀ ਪੈਂਦੀ ਏ। ਤੁਹਾਡਾ ਇਲਾਕਾ ਤਾਂ ਪµਜਾਬ ਵਿਚ ਅਗਾਂਹ ਵਧੂ ਹੋਵੇਗਾ?’
‘ਨਹੀਂ ਯਾਰ, ਸਾਡੇ ਵੀ ਇਹੀ ਹਾਲ ਏ। ਮੈਂ ਚµਡੀਗੜ੍ਹ ਤੋਂ ਐਮ. ਏ. ਕੀਤੀ। ਸਾਲ ਕੁ ਚµਡੀਗੜ੍ਹ ਪੜ੍ਹਾਇਆ। ਜਦ ਨੂੰ ਐਮ. ਫਿਲ ਦੀ ਯੋਗਤਾ ਲਾਜ਼ਮੀ ਹੋ ਗਈ। ਮੈਂ ਸੋਚਿਆ ਕਿਤੇ ਵੀ ਪੱਕੇ ਹੋ ਜਾਈਏ। ਸµਨ 77 ਤੋਂ ਸ਼ੁਰੂ ਵਿਚ ਹੀ ਮੈਂ ਤਾਂ ਚµਡੀਗੜ੍ਹ ਤੋਂ ਅਸਤੀਫਾ ਦੇ ਕੇ ਪਿਛਲੇ ਪੇਂਡੂ ਕਾਲਜ ਵਿਚ ਚਲਾ ਗਿਆ। ਉਹਨਾਂ ਨੇ ਮੈਨੂੰ ਪਹਿਲੇ ਦਿਨ ਤੋਂ ਹੀ ਪੱਕੀ ਨੌਕਰੀ ਦੀ ਚਿੱਠੀ ਦੇ ਦਿੱਤੀ ਸੀ। ਇਸ ਪ੍ਰਕਾਰ ਮੈਂ ਐਮ. ਫਿਲ ਕਰਨ ਤੋਂ ਬਚ ਗਿਆ। ਇਸ ਪ੍ਰਕਾਰ ਉੱਥੇ ਲµਬਾ ਸਮਾਂ ਦਿਹਾਤ ਵਿਚ ਹੀ ਪੜ੍ਹਾਉਣਾ ਪਿਆ। ਚµਡੀਗੜ੍ਹ ਰਹਿµਦਾ ਹੋਇਆ ਬµਦਾ ਨਵੀਆਂ ਨਵੀਆਂ ਚੀਜ਼ਾਂ ਸਿੱਖਦਾ ਏ ਕਿਉਂਕਿ ਸਾਧਨ ਤੇ ਮਾਹੌਲ ਜਿਆਦਾ ਸੁਖਾਵੇਂ ਹਨ। ਦੇਹਾਤ ਵਿਚ ਜਾ ਕੇ ਬµਦਾ ਹੋਰ ਪਛੜਿਆ ਬਣ ਜਾਂਦਾ ਏ।’
‘ਚਲੋ ਇਹ ਗੱਲ ਤਾਂ ਛੱਡੋ। ਪਹਿਲਾ ਘਰ ਕਦੋਂ ਖਰੀਦਿਆ ਸੀ?’
‘ਤੁਸੀਂ ਜਾਣਦੇ ਹੀ ਹੋ ਕਿ ਆਸਟਰੇਲੀਆ ਜਿਹੇ ਦੇਸ਼ਾਂ ਵਿਚ ਸਾਡੀਆਂ ਪੇਅ ਸਲਿਪਾਂ ਬੈਂਕਾਂ ਤੋਂ ਕਰਜ਼ਾ ਲੈਣ ਲਈ ਜਾਦੂ ਦਾ ਕµਮ ਕਰਦੀਆਂ ਹਨ। ਇੱਥੇ ਦਾ ਤਾਂ ਸਫਾਈ ਕਰਮਚਾਰੀ ਵੀ ਮਾਣ ਨਾਲ ਕਹਿµਦਾ ਹੈ ਕਿ ਉਹ ਕਲੀਨਰ ਏ। ਕਰਜ਼ਾ ਦਵਾਉਣ ਵਾਲੇ ਏਜµਟ ਆਪਣਾ ਲੁµਗਲਾਣਾ ਚੁੱਕ ਕੇ ਖੁਦ ਸਾਡੇ ਪਾਸ ਪਹੁµਚ ਜਾਂਦੇ ਹਨ। ਇੱਕ ਗੋਰੇ ਸਾਈਮਨ ਨੂੰ ਜਦ ਪਤਾ ਲੱਗਾ ਕਿ ਮੈਂ ਤੇ ਮੇਰੀ ਪਤਨੀ ਜਾਬ ਤੇ ਸਾਂ ਸਾਡੇ ਪਾਸ ਆ ਢੁੱਕਿਆ। ਕਹਿµਦਾ ਨਾਲ ਦੇ ਯੂਨਿਟ ਤੇ ਸੇਲ ਦਾ ਬੋਰਡ ਲੱਗ ਗਿਆ ਏ। ਖਰੀਦ ਲਓ। ਕਰਜ਼ਾ ਮੈਂ ਦੁਆ ਦਿµਦਾ ਹਾਂ। ਬੀ ਮਿਸਟਰ ਓਨਰ, ਡੋਂਟ ਬੀ ਮਿਸਟਰ ਟੇਨੈਂਟ (ਭੲ ੰਰ. ੌਾਨੲਰ, ਦੋਨ’ਟ ਬੲ ੰਰ. ਠੲਨੳਨਟ)’ ਅਸੀਂ ਮµਨ ਗਏ। ਸਾਨੂੰ ਉਹ ਯੂਨਿਟ 95000 ਡਾਲਰ ਵਿਚ ਮਿਲ ਗਈ। ਅਸੀਂ ਹਰ ਐਤਵਾਰ ਗੁਰਦੁਆਰੇ ਜਾਇਆ ਕਰਦੇ ਸਾਂ। ਗੁਰਦੁਆਰਾ ਉੱਥੋਂ ਕੁਝ ਦੂਰ ਸੀ। ਫਿਰ ਅਸੀਂ ਗੁਰਦੁਆਰੇ ਦੇ ਨੇੜੇ ਘਰ ਲੱਭਣ ਲੱਗ ਪਏ। ਛੇ ਕੁ ਮਹੀਨੇ ਵਿਚ ਸਾਨੂੰ ਉੱਧਰ ਇੱਕ ਘਰ ਠੀਕ ਲੱਗਣ ਲੱਗ ਪਿਆ। ਅਸੀਂ ਇਹ ਲੈ ਲਿਆ। ਛੋਟਾ ਯੂਨਿਟ ਕਿਰਾਏ ਤੇ ਦੇ ਦਿੱਤਾ। ਬਾਅਦ ਵਿਚ ਤਾਂ ਕਮਾਲ ਹੀ ਹੋ ਗਈ।’
‘ਸੱਚੀਂ? ਕੀ ਹੋ ਗਿਆ?’
ਹਰ ਦੋ ਕੁ ਮਹੀਨਿਆਂ ਬਾਅਦ ਮੇਰੀ ਘਰਵਾਲੀ ਨੇ ਕਹਿਣਾ— ‘ਜੀ, ਘਰਾਂ ਦੀਆਂ ਕੀਮਤਾਂ ਬਹੁਤ ਤੇਜ਼ੀ ਨਾਲ ਵੱਧ ਰਹੀਆਂ ਹਨ। ਆਪਣੇ ਕਿਰਾਏ ਵਾਲੇ ਘਰ ਦੀ ਕੀਮਤ ਡੇਢ ਲੱਖ ਡਾਲਰ ਹੋ ਗਈ।’ ਮੈਂ ਸੋਚਣਾ ਐਵੇਂ ਭਕਾਈ ਮਾਰ ਰਹੀ ਏ। ਇੱਕ ਦਿਨ ਮੇਰੇ ਕµਮ ਤੇ ਮੈਨੂੰ ਇੱਕ ਸਾਥੀ ਕਹਿµਦਾ, ‘ਮਕਾਨਾਂ ਦੀਆਂ ਕੀਮਤਾਂ ਅਸਮਾਨਾਂ ਨੂੰ ਛੂਹਣ ਲੱਗ ਪਈਆਂ ਹਨ।’ ਫਿਰ ਇੱਕ ਦਿਨ ਮੇਰੀ ਲੜਕੀ ਮੈਨੂੰ ਇµਟਰਨੈਟ ਤੇ ਘਰਾਂ ਦੀਆਂ ਕੀਮਤਾਂ ਦਿਖਾਉਣ ਲੱਗ ਪਈ। ਮੈਨੂੰ ਯਕੀਨ ਆਉਣ ਲੱਗ ਪਿਆ ਕਿ ਜਦ ਮੈਂ ਆਪਣੇ ਕਿਰਾਏ ਤੇ ਦਿੱਤੇ ਘਰ ਦੀ ਕੀਮਤ ਪਤਾ ਕੀਤੀ ਤਾਂ ਨੇੜੇ ਦੇ ਬµਦੇ ਕਹਿµਦੇ ਹੁਣ ਇਹ ਹਿਸਾਬ ਯੂਨਿਟਾਂ ਪੌਣੇ ਦੋ ਦੋ ਲੱਖ ਦੀਆਂ ਹੋ ਗਈਆਂ ਹਨ। ਅਸੀਂ ਘਰ ਵਿਚਾਰ ਕੀਤਾ ਤੇ ਰੀਅਲ ਅਸਟੇਟ ਦੇ ਇੱਕ ਏਜµਟ ਨਾਲ ਸµਪਰਕ ਕੀਤਾ। ਉਹ ਕਹਿµਦਾ- ‘ਮੌਕਾ ਏ ਸੇਲ ਤੇ ਲਗਵਾ ਦਿਓ।’ ਫੋਰ ਸੇਲ ਦਾ ਬੋਰਡ ਮੂਹਰੇ ਲੱਗ ਗਿਆ। ਅਸੀਂ ਦੋ ਮਹੀਨੇ ਹੋਰ ਉਡੀਕਦੇ ਰਹੇ। ਫਿਰ ਏਜµਟ ਮੈਨੂੰ ਮਿਲਿਆ।
‘ਹੁਣ ਕੱਢ ਦਿਓ। ਸੁਨਹਿਰੀ ਮੌਕਾ ਏ।’
‘ਕੀ ਮਿਲ ਸਕਦਾ ਏ?’
‘ਇਕ ਲੱਖ ਪਚਾਨਵੇਂ ਹਜ਼ਾਰ ਦਾ ਗਾਹਕ ਮੇਰੇ ਪਾਸ ਹੈ। ਫਿਲੀਪੀਨਾ ਏ।’
ਮੈਂ ਕਿਹਾ, ‘ਕੱਢ ਦਿਓ।’
ਦੋ ਸਾਲ ਪਹਿਲਾਂ ਖਰੀਦੀ ਯੂਨਿਟ ਇਕ ਲੱਖ ਡਾਲਰ ਦਾ ਮੁਨਾਫਾ ਦੇ ਗਈ। ਇਹ ਇੱਕ ਲੱਖ ਲਿਜਾ ਕੇ ਮੈਂ ਆਪਣੇ ਗੁਰੂ ਘਰ ਦੇ ਨੇੜੇ ਲਏ ਦੋ ਲੱਖ 80 ਹਜ਼ਾਰ ਦੇ ਘਰ ਵਿਚ ਪਾ ਦਿੱਤਾ। ਮੇਰਾ ਇਹ ਕਰਜ਼ਾ ਇਕ ਲੱਖ ਘੱਟ ਗਿਆ। ਇਸ ਇਕ ਲੱਖ ਨੇ ਮੇਰੀ ਨਵੀਂ ਪ੍ਰਵਾਸੀ ਜiæµਦਗੀ ਸੌਖੀ ਕਰ ਦਿੱਤੀ।’
ਮੇਰੀ ਕਹਾਣੀ ਸੁਣ ਕੇ ਜਾਟ ਭਾਈ ਕਹਿਣ ਲੱਗਾ, ‘ਤੁਹਾਡੀ ਕਹਾਣੀ ਸੱਚਮੁੱਚ ਹੀ ਬੜੀ ਰੋਚਕ ਏ। ਸਾਡਾ ਮਜਮੂਨ ਦੋਹਾਂ ਦਾ ਇੱਕ ਏ। ਚµਗਾ ਹੋਇਆ ਮੈਨੂੰ ਸੋਹਣਾ ਗੁਆਂਢ ਮਿਲ ਗਿਆ। ਹੁਣ ਆਪਾਂ ਮਿਲਦੇ ਰਿਹਾ ਕਰਾਂਗੇ’
‘ਚµਗਾ, ਵੀਰ ਜੀ। ਇਨ੍ਹਾਂ ਬਾਹਰਲੇ ਮੁਲਕਾਂ ਵਿਚ ਹਮਖਿਆਲ ਤੇ ਹਮਭਾਸ਼ਾ ਬµਦਾ ਨਸੀਬ ਨਾਲ ਹੀ ਮਿਲਦਾ ਏ।’