ਬਲਜੀਤ ਬਾਸੀ
ਪਿਛਲੇ ਹਫਤੇ ਇਸ ਕਾਲਮ ਵਿਚ ਅਸੀਂ ਮੁਕਤੀ ਸ਼ਬਦ ਦਾ ਨਿਪਟਾਰਾ ਕੀਤਾ ਸੀ ਪਰ ਅਜੇ ਇਸ ਦੀਆਂ ਹੋਰ ਅੰਗਲੀਆਂ-ਸੰਗਲੀਆਂ ਰਹਿੰਦੀਆਂ ਹਨ, ਅਜਿਹੀਆਂ ਕਿ ਤੁਸੀਂ ਕਦੇ ਉਨ੍ਹਾਂ ਬਾਰੇ ਸੋਚਿਆ ਵੀ ਨਹੀਂ ਹੋਵੇਗਾ। ਅਸੀਂ ਦੱਸਿਆ ਸੀ ਕਿ ਇਸ ਸ਼ਬਦ ਦਾ ਧਾਤੂ ‘ਮੁਚ’ ਹੈ ਜਿਸ ਦਾ ਅਰਥ ਛੱਡਣਾ, ਖਲਾਸ ਕਰਨਾ ਆਦਿ ਹੈ। ਸੰਸਕ੍ਰਿਤ ਵਿਚ ਕੰਠਮ ਸ਼ਬਦ ਨਾਲ ਲੱਗ ਕੇ ਇਸ ਦਾ ਅਰਥ ਬਣ ਜਾਂਦਾ ਹੈ-ਗਲਾ ਢਿਲਾ ਛੱਡਣਾ, ਅਰਥਾਤ ਗਲੇ ਨੂੰ ਆਪਣਾ ਕੰਮ ਕਰਨ ਦੇਣਾ, ਚਿੱਲਾਉਣਾ। ਅਸੀਂ ਪੰਜਾਬੀ ਵਿਚ ‘ਮੁਕਤ ਕੰਠ’ ਸਮਾਸ ਇਨ੍ਹਾਂ ਹੀ ਅਰਥਾਂ ਵਿਚ ਵਰਤ ਲੈਂਦੇ ਹਾਂ। ਅੰਗਰੇਜ਼ੀ ਸ਼ਬਦ ੁਲਲ-ਟਹਰੋਅਟeਦ ਕੁਝ ਅਜਿਹੇ ਹੀ ਅਰਥ ਦਿੰਦਾ ਹੈ। ਮੁਚ ਦੇ ਹੋਰ ਅਰਥ ਹਨ, ਕਿਸੇ ਨੂੰ ਬਖਸ਼ਣਾ ਜਾਂ ਜਾਨ ਬਖਸ਼ਣਾ; ਜਾਣ ਦੇਣਾ, ਭੇਜਣਾ; ਸੁੱਟਣਾ, ਉਚਰਨਾ, ਖੁਸ਼ੀ ਦੇਣਾ ਜਾਂ ਨਿਹਾਲ ਕਰਨਾ। ਧਿਆਨ ਦਿਓ ਸਾਰਿਆਂ ਵਿਚ ਕਾਸੇ ਦੇ ਛੱਡਣ ਦਾ ਭਾਵ ਹੈ। ਆਉ, ਅਸੀਂ ਪੰਜਾਬੀ ਵਿਚ ਇਸ ਧਾਤੂ ਦਾ ਹੋਰ ਕਮਾਲ ਦੇਖੀਏ। ਇਸ ਤੋਂ ਬਣੇ ਸ਼ਬਦ ‘ਮੋਕਲਾ’ ਦਾ ਜ਼ਿਕਰ ਅਸੀਂ ਕਰ ਆਏ ਹਾਂ ਜੋ ਇਸ ਧਾਤੂ ਦੇ ਖੁਲ੍ਹੇ ਖੁਲਾਸੇ ਹੋਣ ਦੇ ਅਰਥਾਂ ਤੋਂ ਵਿਕਸਿਤ ਹੋਇਆ। ਜੋ ਖੁਲ੍ਹਾ ਹੁੰਦਾ ਹੈ ਉਹ ਲੰਮਾ ਚੌੜਾ, ਵਿਸਤ੍ਰਿਤ, ਵਿਸ਼ਾਲ, ਵੱਡਾ, ਅਧਿਕ ਹੁੰਦਾ ਹੈ। ਲਗਭਗ ਇਨ੍ਹਾਂ ਹੀ ਅਰਥਾਂ ਵਾਲਾ ਇਕ ਸ਼ਬਦ ਹੈ ‘ਮੁਚ’ ਜੋ ਗੁਰਬਾਣੀ ਵਿਚ ਕਈ ਵਾਰੀ ਆਇਆ ਹੈ। ਗੁਰੂ ਨਾਨਕ ਦੇਵ ਦੀ ਇਕ ਪ੍ਰਸਿਧ ਪੰਕਤੀ ‘ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ’ ਵਿਚ ਅਸੀਂ ਇਹ ਸ਼ਬਦ ਦੇਖ ਸਕਦੇ ਹਾਂ। ਇਸ ਸ਼ਬਦ ਵਿਚ ਮੁਚੁ ਸ਼ਬਦ ਦਾ ਅਰਥ ਫੈਲਵਾਂ, ਲੰਮਾ ਚੌੜ੍ਹਾ ਹੈ। ਸੋ ਤੁਕ ਦਾ ਅਰਥ ਹੋਇਆ, ਸਿੰਬਲ ਦਾ ਰੁਖ ਤੀਰ ਵਾਂਗ ਸਿੱਧਾ, ਲੰਮਾ ਅਤੇ ਫੈਲਵਾਂ ਹੁੰਦਾ ਹੈ। ਇਸੇ ਤਰ੍ਹਾਂ ਪੰਜਵੇਂ ਗੁਰੂ ਦੀ ਤੁਕ, ‘ਅੰਨ ਪਾਣੀ ਮੁਚੁ ਉਪਾਇ ਦੁਖ ਦਾਲਦ ਭੰਨੁ ਤਰੁ’ ਭਾਵ (ਪਰਮਾਤਮਾ) ਅੰਨ ਪਾਣੀ ਖੁਲ੍ਹੀ ਜਾਂ ਵੱਡੀ ਮਾਤਰਾ ਵਿਚ ਪੈਦਾ ਕਰਦਾ ਹੈ।
ਇਸ ਅਰਥ ਵਿਚ ਇਸ ਸ਼ਬਦ ਦੇ ਕੁਝ ਹੋਰ ਰੂਪ ਹਨ ਮੂਚ, ਮੂਚੰ, ਮੂਚਾ, ਮੂਚੀ, ਮੂਚੇ, ਮੂਚੋ ਆਦਿ। ਅਸੀਂ ਕੁਝ ਇਕ ਦੀਆਂ ਮਿਸਾਲਾਂ ਲੈਂਦੇ ਹਾਂ। ‘ਤੂੰ ਬੇਅੰਤੁ ਅਤਿ ਮੂਚੋ ਮੂਚਾ’, ‘ਊਚੰ ਤ ਨੀਚੰ ਨਾਨ੍ਹਾ ਸੁ ਮੂਚੰ’, ‘ਸਾਧ ਕੀ ਸੋਭਾ ਮੂਚ ਤੇ ਮੂਚੀ’, ‘ਕੋਟਿ ਗ੍ਰਹਣ ਪੁੰਨ ਫਲ ਮੂਚੇ॥’ ਇਸ ਪ੍ਰਸੰਗ ਵਿਚ ‘ਮਹਾਨ ਕੋਸ਼’ ਦੇ ਇਸ ਇੰਦਰਾਜ ਦੀ ਚਰਚਾ ਕਰਨੀ ਬਣਦੀ ਹੈ। ਭਾਈ ਸਾਹਿਬ ਨੇ ‘ਮੁਚੁ’ ਦਾ ਅਰਥ ਅਧਿਕ, ਬਹੁਤ ਕਰਦਿਆਂ ਨਾਲ ਹੀ ਲਿਖ ਦਿੱਤਾ, ਦੇਖੋ ਅੰਗਰੇਜ਼ੀ ਮੁਚਹ। ਇਸ ਦਾ ਮਤਲਬ ਹੈ ਭਾਈ ਸਾਹਿਬ ਗੁਰਬਾਣੀ ਦੇ ‘ਮੁਚੁ’ ਦਾ ਅੰਗਰੇਜ਼ੀ ਮੱਚ ਨਾਲ ਨਿਰੁਕਤਕ ਸਬੰਧ ਖਿਆਲਦੇ ਹਨ ਜੋ ਸਰਾਸਰ ਗਲਤ ਹੈ। ਸੱਚਾਈ ਇਹ ਹੈ ਕਿ ਭਾਵੇਂ ਅਰਥਾਂ ਦੀ ਸਮਾਨਤਾ ਹੈ, ਮੁਚ ਦਾ ਅੰਗਰੇਜ਼ੀ ਮੱਚ ਮੁਚਹ ਨਾਲ ਕੋਈ ਰਿਸ਼ਤਾ ਨਹੀਂ। ਇਹ ਸਮਾਨ ਧੁਨੀ ਤੋਂ ਅਰਥ-ਭ੍ਰਮ ਦੀ ਉਘੜਵੀਂ ਮਿਸਾਲ ਹੈ। ਅੰਗਰੇਜ਼ੀ ਦੇ ਇਸ ਸ਼ਬਦ ਦਾ ਸਬੰਧ ਭਾਰੋਪੀ ਮੂਲ ਮeਗ ਨਾਲ ਹੈ। ਇਸ ਮੂਲ ਵਿਚ ਵੀ ਵੱਡੇ ਹੋਣ ਦੇ ਭਾਵ ਹਨ। ਇਸ ਤੋਂ ਬਣੇ ਕੁਝ ਅੰਗਰੇਜ਼ੀ ਸ਼ਬਦ ਹਨ ਮਅਗਨਟੁਦe, ਮਅਗਨਅਟe, ਮਚਿਕeਲ, ਮੁਚਹ ਆਦਿ। ਹੋਰ ਹਿੰਦ-ਯੂਰਪੀ ਭਾਸ਼ਾਵਾਂ ਵਿਚ ਵੀ ਇਸ ਤੋਂ ਬਣੇ ਬੇਸ਼ੁਮਾਰ ਸ਼ਬਦ ਉਪਲਬਧ ਹਨ। ਸੰਸਕ੍ਰਿਤ ਇਸ ਦੀ ‘ਗ’ ਧੁਨੀ ਆਮ ਤੌਰ ‘ਤੇ ‘ਹ’ ਵਿਚ ਬਦਲ ਜਾਂਦੀ ਹੈ। ਸਾਡੀਆਂ ਭਾਸ਼ਾਵਾਂ ਵਿਚ ਸਭ ਤੋਂ ਉਘੜਵਾਂ ਸ਼ਬਦ ਹੈ ‘ਮਹਾਨ।’ ਹੋਰ ਹਨ, ਮਹੱਤਵ, ਮਹੰਤ, ਮਹਿਮਾ ਆਦਿ।
ਗੁਰੂ ਗ੍ਰੰਥ ਸਾਹਿਬ ਵਿਚ ‘ਮੁਚੁ’ ਸ਼ਬਦ ਵੱਡਾ, ਵਿਸ਼ਾਲ ਦੇ ਅਰਥਾਂ ਤੋਂ ਬਿਨਾ ਹੋਰ ਅਰਥਾਂ ਵਿਚ ਵੀ ਕਈ ਥਾਂਈਂ ਆਇਆ ਹੈ, ‘ਮੁਚੁ ਮੁਚੁ ਗਰਭ ਗਏ’ -ਕਬੀਰ, ਕਈ ਗਰਭ ਗਿਰ ਗਏ ਹਨ। ਗੁਰੂ ਅਰਜਨ ਦੇਵ ਦੀ ਬਾਣੀ ਵਿਚ ਇਸ ਸ਼ਬਦ ਦੇ ਹੋਰ ਵਿਉਤਪਤ ਰੂਪ ਦੇਖੋ, ‘ਅੰਮ੍ਰਿਤ ਨਾਮੁ ਹਰਿ ਹਰਿ ਜਪਹ ਮਿਲਿ ਪਾਪਾ ਮੁੰਚਹ’; ‘ਜਾ ਕੈ ਸਿਮਰਨਿ ਮੁਚਤ ਪਾਪ’; ‘ਸੰਤ ਮਾਰਗਿ ਚਲਤ ਪ੍ਰਾਨੀ ਪਤਿਤ ਉਧਰੇ ਮੁਚੈ॥’ ਇਨ੍ਹਾਂ ਸਾਰੇ ਸ਼ਬਦਾਂ ਵਿਚ ਬਚਾਉਣ ਜਾਂ ਦੂਰ ਕਰਨ ਦਾ ਭਾਵ ਹੈ। ਇਸੇ ਧਾਤੂ ਤੋਂ ਬਣਿਆ ਇਕ ਹੋਰ ਸ਼ਬਦ ‘ਮੋਚ’ ਹੈ ਜਿਸ ਦਾ ਅਰਥ ਦੂਰ ਕਰਨ ਵਾਲਾ ਅਰਥਾਤ ਮੁਕਤ ਕਰਨ ਵਾਲਾ ਹੈ। ਇਸ ਤੋਂ ਸਮਾਸੀ ਸ਼ਬਦ ਸੰਕਟ-ਮੋਚ ਤੇ ਬੰਦੀ-ਮੋਚ ਗ੍ਰੰਥ ਸਾਹਿਬ ਵਿਚ ਮਿਲਦੇ ਹਨ, ‘ਨਾਨਕ ਟੇਕ ਗੁਪਾਲ ਕੀ ਗੋਵਿੰਦ ਸੰਕਟ ਮੋਚ’ -ਗੁਰੂ ਅਰਜਨ ਦੇਵ ਅਤੇ ‘ਨਾਨਕ ਕਹੁ ਪ੍ਰਭ ਰਾਖਿ ਲੇਹ ਮੇਰੇ ਸਾਹਿਬ ਬੰਦੀ ਮੋਚ॥’ ਦਿਲਚਸਪ ਗੱਲ ਹੈ ਕਿ ਮਹਾਨ ਕੋਸ਼ ਨੇ ਸੰਸਕ੍ਰਿਤ ਦੇ ਹਵਾਲੇ ਨਾਲ ਮੋਚ ਸ਼ਬਦ ਦੇ ਅਰਥ ਕੇਲਾ ਅਤੇ ਸਿੰਮਲ ਵੀ ਦਿੱਤੇ ਹਨ। ਪ੍ਰਗਟ ਤੌਰ ‘ਤੇ ਇਹ ਦਰਖਤ ਖੁਲ੍ਹੇ ਮੋਕਲੇ ਹੋਣ ਕਾਰਨ ਇਸ ਭਾਵ ਨਾਲ ਮੇਲ ਖਾਂਦੇ ਹਨ।
ਕਈ ਲੋਕ ਇਕ ਸੰਕੀਰਣ ਨਜ਼ਰੀਏ ਤੋਂ ਪੰਜਾਬੀ ਵਿਚ ਸੰਸਕ੍ਰਿਤ ਦੇ ਸ਼ਬਦ ਵਰਤਣ ਦਾ ਤਿੱਖਾ ਵਿਰੋਧ ਕਰਦੇ ਹਨ। ਉਨ੍ਹਾਂ ਨੂੰ ਭਾਸ਼ਾਵਾਂ ਦੀ ਇਸ ਵਿਸ਼ੇਸ਼ਤਾ ਦੀ ਸਮਝ ਨਹੀਂ ਕਿ ਭਾਸ਼ਾਵਾਂ ਅਸਲ ਵਿਚ ਇਕ ਨਿਰੰਤਰ ਵਗਦਾ ਦਰਿਆ ਹੈ। ਵਿਭਿੰਨ ਭਾਸ਼ਾਵਾਂ ਦੇ ਸ਼ਬਦ ਆਪਸ ਵਿਚ ਘੁਲਦੇ ਮਿਲਦੇ ਹਨ ਤੇ ਆਪਣੀ ਭਾਸ਼ਾਈ ਵਿਸ਼ੇਸ਼ਤਾ ਦੀ ਪਛਾਣ ਗੁਆ ਲੈਂਦੇ ਹਨ। ਉਂਜ ਵੀ ਸਾਰੇ ਸ਼ਬਦ ਮਨੁਖ ਨੇ ਹੀ ਘੜੇ ਹਨ, ਚਾਹੇ ਉਹ ਕਿਤੇ ਵੀ ਵਸਦਾ ਹੋਵੇ। ਇਸ ਤਰ੍ਹਾਂ ਅਨੇਕਾਂ ਸ਼ਬਦਾਂ ‘ਤੇ ਲੇਬਲ ਨਹੀਂ ਚਿਪਕਾਏ ਜਾ ਸਕਦੇ। ਮਿਸਾਲ ਵਜੋਂ ਕਿਸੇ ਨਵੀਂ ਛਪੀ ਕਿਤਾਬ ਨੂੰ ਰਿਲੀਜ਼ ਕਰਨ ਦੇ ਸਮਾਗਮ ਲਈ ਇਕ ਅਣਸਾਹਿਤਿਕ ਜਿਹਾ ਸ਼ਬਦ ਪ੍ਰਚਲਤ ਕੀਤਾ ਗਿਆ ਹੈ, ‘ਘੁੰਡ-ਚੁਕਾਈ।’ ਅਮਰਜੀਤ ਚੰਦਨ ਨੇ ਇਸ ਸ਼ਬਦ ਦੇ ਵਿਰੋਧ ਵਿਚ ਕਈ ਅਖਬਾਰਾਂ ਨੂੰ ਲਿਖਿਆ ਹੈ। ਪੁਸਤਕ-ਵਿਮੋਚਨ ਕੀ ਮਾੜਾ ਹੈ? ਸ਼ਾਇਦ ਇਸ ਤੋਂ ਹਿੰਦੀ ਸੰਸਕ੍ਰਿਤ ਦੀ ਬੋਅ ਆਉਂਦੀ ਹੈ।
ਗੁਰੂ ਅਰਜਨ ਦੇਵ ਨੇ ਇਕ ਸ਼ਬਦ ਵਰਤਿਆ ਹੈ ਬਿਮੁੰਚਿਤ, ‘ਤਵ ਭੈ ਬਿਮੁੰਚਿਤ ਸਾਧ ਸੰਗਮ ਓਟ ਨਾਨਕ ਨਾਹਾਇਣਹ’ ਅਰਥਾਤ ਡਰ ਤੋਂ ਖਲਾਸੀ ਸਾਧ-ਸੰਗਤ ਨਾਲ ਹੁੰਦੀ ਹੈ ਇਸ ਲਈ ਮਨੁਖ ਨੂੰ ਸਾਧ ਸੰਗਤ ਦੀ ਸ਼ਰਨ ਵਿਚ ਜਾਣਾ ਚਾਹੀਦਾ ਹੈ। ਇਥੇ ਬਿਮੁੰਚਿਤ ਸ਼ਬਦ ਵਿਮੋਚਨ ਦਾ ਸਹਿਸਕ੍ਰਿਤੀ ਰੂਪ ਹੈ। ਗੁਰੂ ਅਰਜਨ ਦੇਵ ਦੀ ਇਕ ਹੋਰ ਤੁਕ ਦੇਖੋ, ‘ਉਚਰੰਤਿ ਨਾਨਕ ਹਰ ਹਰ ਰਸਨਾ ਸਰਬ ਪਾਪ ਬਿਮੁਚਤੇ॥’ ਇਹ ਸ਼ਬਦ ਵਿਮੋਚਨ ਦਾ ਹੀ ਰੁਪਾਂਤਰ ਹੈ। ਵਿਮੋਚਨ ਸ਼ਬਦ ਬਣਿਆ ਹੈ ਵਿ+ਮੋਚਨ ਤੋਂ। ‘ਵਿ’ ਅਗੇਤਰ ਹੋਰ ਅਰਥਾਂ ਤੋਂ ਬਿਨਾ ਦੋ ਚੀਜ਼ਾਂ ਨੂੰ ਨਿਖੇੜਨ ਦੇ ਅਰਥ ਵੀ ਦਿੰਦਾ ਹੈ। ਵਿਛੋੜਾ ਵਿਚ ਵੀ ਇਹੀ ਅਗੇਤਰ ਕਾਰਜਸ਼ੀਲ ਹੈ। ਸੋ, ਉਪਰੋਕਤ ਤੁਕ ਵਿਚ ਪਾਪ ਨੂੰ ਮਨੁਖ ਤੋਂ ਨਿਖੇੜਨ ਦੇ ਭਾਵ ਹਨ। ਪੁਸਤਕ-ਵਿਮੋਚਨ ਦਾ ਮਤਲਬ ਹੈ ਇਕ ਜਨਤਾ ਦੀਆਂ ਨਜ਼ਰਾਂ ਤੋਂ ਲੁਕੀ ਹੋਈ ਪੁਸਤਕ ਨੂੰ ਇਸ ਦੀ ਛੁਪੀ ਹੋਈ ਸਥਿਤੀ ਤੋਂ ਨਿਖੇੜ ਕੇ ਲੋਕਾਂ ਸਾਹਮਣੇ ਲਿਆਉਣਾ। ਇਸੇ ਲਈ ਕਿਤਾਬ ਨੂੰ ਤਾਅ ਆਦਿ ਵਿਚ ਵਲੇਟਿਆ ਜਾਂਦਾ ਹੈ। ਘੁੰਡ-ਚੁਕਾਈ ਸ਼ਬਦ ਵਿਚ ਵੀ ਇਹੀ ਭਾਵ ਹੈ। ਪਰ ਗੌਰ ਕਰੋ, ਕੀ ਅਸੀਂ ਕਿਸੇ ਨਵੀਂ ਫਿਲਮ ਦੇ ਰਿਲੀਜ਼ ਫੰਕਸ਼ਨ ਲਈ ਫਿਲਮ ਦੀ ਘੁੰਡ-ਚੁਕਾਈ ਉਕਤੀ ਵਰਤ ਸਕਦੇ ਹਾਂ?
ਸਰੀਰ ਦੇ ਕਿਸੇ ਅੰਗ ਦੇ ਜੋੜ ਦੀ ਨਸ ਆਪਣੇ ਸਥਾਨ ਤੋਂ ਏਧਰ ਉਧਰ ਖਿਸਕ ਜਾਣ ਦੀ ਸਥਿਤੀ ਨੂੰ ਅਸੀਂ ਮੋਚ ਜਾਂ ਮਚਕੋੜ ਆਖਦੇ ਹਾਂ। ਇਥੇ ਵੀ ਭਾਵ ਆਪਣਾ ਸਥਾਨ ਛੱਡ ਜਾਣ ਵੱਲ ਹੈ। ਮਚਕੋੜ ਵਿਚ ਮੁੜਨ ਦਾ ਭਾਵ ਵੀ ਸਮਾ ਗਿਆ ਹੈ ਅਰਥਾਤ ਖਿਸਕ ਕੇ ਮੁੜ ਗਈ।
‘ਰੋਮਾਂ ਨੂੰ ਸਰੀਰ ਤੋਂ ਮੋਚਨ ਕਰਨ ਵਾਲੀ ਚਿਮਟੀ’ ਮੋਚਨਾ ਕਹਾਉਂਦੀ ਹੈ। ‘ਮਹਾਨ ਕੋਸ਼’ ਵਿਚ ਮੋਚਨ ਦਾ ਅਰਥ ਕੱਟਣਾ ਵੀ ਦਿੱਤਾ ਗਿਆ ਹੈ। ਮੋਚਨੇ ਨੂੰ ਚਰਿਤਰ 266 ਵਿਚ ਮੋਚਨ ਵੀ ਕਿਹਾ ਗਿਆ ਹੈ, ‘ਮੋਚਨ ਕੋ ਗਹਿ ਕੈ ਇਕ ਹਾਥਨ ਸੀਸ ਹੂ ਕੇ ਸਭ ਕੇਸ ਉਪਾਰੈਂ।’ ਮੋਚ ਵਿਚ ਕਿਸੇ ਚੀਜ਼ ਨੂੰ ਬਾਹਰ ਕਢਣ, ਤੋੜਨ ਦੇ ਭਾਵ ਹਨ। ਮਰੇ ਜਾਨਵਰ ਦੀ ਖਲ ਉਧੇੜਨ ਲਈ ਵੀ ਚਰਮ-ਮੋਚਨ ਸ਼ਬਦ ਵਰਤਿਆ ਜਾਂਦਾ ਹੈ। ਮੋਚੀ ਮੁਢਲੇ ਤੌਰ ‘ਤੇ ਮਰੇ ਪਸ਼ੂਆਂ ਤੋਂ ਖੱਲ ਮੁਕਤ ਕਰਨ ਵਾਲਾ ਹੁੰਦਾ ਸੀ। ਜੁੱਤੀ ਲਈ ਅਸੀਂ ਇਕ ਸ਼ਬਦ ਵਰਤਦੇ ਹਾਂ ਮੌਜੇ। ਆਮ ਤੌਰ ‘ਤੇ ਬੱਚਿਆਂ ਦੀ ਉਨ ਦੀ ਜੁਰਾਬ ਨੂੰ ਵੀਂ ਅਸੀਂ ਮੌਜੇ ਕਹਿੰਦੇ ਹਾਂ ਕਿਉਂਕਿ ਇਹ ਬੱਚਿਆਂ ਲਈ ਜੁੱਤੀ ਦਾ ਕੰਮ ਦਿੰਦੇ ਹਨ। ਸੰਸਕ੍ਰਿਤ ਵਿਚ ਵੀ ਮੋਚਿਕਾ ਸ਼ਬਦ ਇਕ ਪ੍ਰਕਾਰ ਦੀ ਜੁੱਤੀ ਹੈ। ਇਸ ਸ਼ਬਦ ਵਿਚ ਮੁਚ ਧਾਤੂ ਸਪਸ਼ਟ ਝਲਕ ਰਿਹਾ ਹੈ। ਜਦ ਮੁਚ ਤੋਂ ਚਮੜੀ ਉਤਾਰਨ ਦਾ ਭਾਵ ਵਿਕਸਿਤ ਹੋਇਆ ਤਾਂ ਜੁੱਤੀ ਦੇ ਭਾਵ ਵੀ ਆਣ ਜੁੜੇ। ਅਵੇਸਤਾ ਵਿਚ ਇਸ ਸ਼ਬਦ ਦਾ ਰੂਪ ਮੌਚ ਅਤੇ ਪਹਿਲਵੀ ਵਿਚ ਮੁਚਕ ਮਿਲਦਾ ਹੈ ਜਿਨ੍ਹਾਂ ਦੇ ਅਰਥ ਜੁੱਤੀ ਜਿਹੇ ਹਨ।
ਚਰਚਿਤ ਸ਼ਬਦਾਂ ਦੇ ਯੂਰਪ ਦੀਆਂ ਆਰਿਆਈ ਭਾਸ਼ਾਵਾਂ ਵਿਚ ਸੁਜਾਤੀ ਸ਼ਬਦ ਮਿਲਦੇ ਹਨ। ਇਸ ਦਾ ਭਾਰੋਪੀ ਮੂਲ ਮਿਉਗ ਮeੁਗ ਕਲਪਿਆ ਗਿਆ ਹੈ ਜਿਸ ਦਾ ਅਰਥ ਹੈ ਥਿੜਕਵਾਂ। ਇਸ ਮੂਲ ਦਾ ਹੀ ਸਕਾ ਸਾਡਾ ਮੁਚ ਹੈ। ਅੰਗਰੇਜ਼ੀ ਵਿਚ ਇਸ ਮੂਲ ਤੋਂ ਬਣਿਆ ਸਭ ਤੋਂ ਉਘੜਵਾਂ ਸ਼ਬਦ ਹੈ ਮੁਚੁਸ ਅਰਥਾਤ ਬਲਗਮ ਜਾਂ ਰੇਸ਼ਾ। ਗੌਰਤਲਬ ਹੈ ਕਿ ਅੰਗਰੇਜ਼ੀ ਦੇ ਇਸ ਸ਼ਬਦ ਵਿਚ ਵੀ ਛੱਡਣ ਦੇ ਭਾਵ ਹਨ। ਬਲਗਮ ਨੱਕ ਆਦਿ ਦੁਆਰਾ ਛੱਡੀ ਗਈ ਹੈ। ਇਹ ਸ਼ਬਦ ਲਾਤੀਨੀ ਤੋਂ ਅੰਗਰੇਜ਼ੀ ਵਿਚ ਗਿਆ। ਲਾਤੀਨੀ ਦੇ ਇਕ ਸ਼ਬਦ eਮੁਨਗeਰe ਦਾ ਅਰਥ ਛਿਕ ਮਾਰਨਾ, ਨੱਕ ਸੁਣਕਣਾ ਹੁੰਦਾ ਹੈ। ਗਰੀਕ ਭਾਸ਼ਾ ਵਿਚ ਵੀ ਇਸ ਨਾਲ ਮਿਲਦੇ ਸ਼ਬਦ ਦਾ ਅਰਥ ਨੱਕ ਸੁਣਕਣਾ ਹੈ। ਇਕ ਹੋਰ ਸ਼ਬਦ ਹੈ ਮੋਸਿਟ ਜਿਸ ਦਾ ਅਰਥ ਗਿੱਲਾ, ਤਰ ਆਦਿ ਹੁੰਦਾ ਹੈ। ਫਰਾਂਸੀਸੀ ਵਿਚ ਇਸ ਸ਼ਬਦ ਦਾ ਰੂਪ ਹੈ ਮੋਟਿe। ਕੁਝ ਇਕ ਦਾ ਵਿਚਾਰ ਹੈ ਕਿ ਇਹ ਸ਼ਬਦ ਵੀ ਇਸੇ ਮੂਲ ਤੋਂ ਬਣਿਆ ਹੈ। ਤੀਲੀ ਜਾਂ ਦੀਆਸਿਲਾਈ ਦੇ ਅਰਥਾਂ ਵਾਲਾ ਮਅਟਚਹ ਸ਼ਬਦ ਵੀ ਇਸੇ ਮੂਲ ਨਾਲ ਜੋੜਿਆ ਜਾਂਦਾ ਹੈ। ਇਸ ਨੂੰ ਗਰੀਕ ਲਾਤੀਨੀ ਦੇ ਮੇਣਅ ਤੋਂ ਵਿਕਸਿਤ ਹੋਇਆ ਮੰਨਿਆ ਜਾਂਦਾ ਹੈ ਜਿਸ ਦਾ ਅਰਥ ਦੀਵੇ ਦੀ ਬੱਤੀ ਹੁੰਦਾ ਹੈ। ਮੁਢਲੇ ਤੌਰ ‘ਤੇ ਇਹ ਸ਼ਬਦ ਵੀ ਸੀਂਢ ਜਾਂ ਬਲਗਮ ਵੱਲ ਇਸ਼ਾਰਾ ਕਰਦਾ ਹੈ। ਕਲਪਨਾ ਕਰੋ, ਦੀਵੇ ਦੀ ਟੂਟੀ ਵਿਚੋਂ ਬੱਤੀ ਇਸ ਤਰਾਂ ਨਿਕਲੀ ਹੋਈ ਜਿਸ ਤਰ੍ਹਾਂ ਨਾਸਾਂ ਵਿਚੋਂ ਸੀਂਢ।
Leave a Reply