ਹੇਰਾ ਫੇਰੀਆਂ ਕਰਦਿਆਂ ਮੰਤਰੀ ਜੀ, ਦੋਹੀਂ ਹੱਥੀਂ ਖਜ਼ਾਨੇ ਨੂੰ ਲੁੱਟਦੇ ਨੇ।
ਪੈ ਜਾਏ ਜੇ ਕਿਤੇ ਕਾਨੂੰਨ ਪੇਚਾ, ਚੋਰ ਮੋਰੀਆਂ ਰਾਹੀਂ ਉਹ ਛੁੱਟਦੇ ਨੇ।
ਡਰ ਧੌਂਸ ਜਾਂ ਦੇਖ ਕੇ ਲਾਲਚਾਂ ਨੂੰ, ਖੜ੍ਹੇ ਹੋਏ ਗਵਾਹ ਵੀ ਫੁੱਟਦੇ ਨੇ।
ਚੌਧਰ ਚੱਲਦੀ ਦੇਖ ਕੇ ਲੋਟੂਆਂ ਦੀ, ਆਮ ਲੋਕਾਂ ਦੇ ਹੌਂਸਲੇ ਟੁੱਟਦੇ ਨੇ।
ਕਰੀਏ ਲੱਖ ਧੰਨਵਾਦ ਅਦਾਲਤਾਂ ਦਾ, ਮੱਕੂ ਠੱਪਿਆ ਲੀਡਰਾਂ ਚਾਲੂਆਂ ਦਾ।
ਘਪਲੇਬਾਜਾਂ ਨੂੰ ਪਿੱਸੂ ਤਾਂ ਪੈਣਗੇ ਹੀ, ਹਸ਼ਰ ਦੇਖ ਚੌਟਾਲੇ ਤੇ ਲਾਲੂਆਂ ਦਾ!
Leave a Reply