ਪੈਰਿਸ: ਦੁਨੀਆ ਦੀ ਅਬਾਦੀ ਹੁਣ 7æ1 ਅਰਬ ਹੈ ਜੋ ਸਾਲ 2050 ਵਿਚ ਵਧ ਕੇ 9æ7 ਅਰਬ ਹੋ ਜਾਵੇਗੀ ਤੇ ਚੀਨ ਨੂੰ ਪਿੱਛੇ ਛੱਡ ਕੇ ਭਾਰਤ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਬਣ ਜਾਵੇਗਾ। ਫਰਾਂਸ ਦੇ ‘ਫਰੈਂਚ ਇੰਸਟੀਚਿਊਟ ਆਫ ਡੇਮੋਗ੍ਰਾਫਿਕ ਸਟੱਡੀਜ਼’ (ਆਈæਐਨæਈæਡੀæ) ਦੀ ਰਿਪੋਰਟ ਵਿਚ ਅਨੁਮਾਨ ਲਾਇਆ ਗਿਆ ਹੈ ਕਿ ਇਸ ਸਦੀ ਦੇ ਅਖੀਰ ਤੱਕ ਧਰਤੀ ‘ਤੇ ਲੋਕਾਂ ਦੀ ਗਿਣਤੀ 10 ਤੋਂ 11 ਅਰਬ ਤੱਕ ਹੋਵੇਗੀ।
ਇਸ ਤੋਂ ਪਹਿਲਾਂ ਜੂਨ ਵਿਚ ਸੰਯੁਕਤ ਰਾਸ਼ਟਰ ਦੇ ਇਕ ਸਰਵੇਖਣ ਵਿਚ ਦਾਅਵਾ ਕੀਤਾ ਗਿਆ ਸੀ ਕਿ ਸਾਲ 2050 ਤੱਕ ਦੁਨੀਆ ਦੀ ਅਬਾਦੀ 9æ6 ਅਰਬ ਹੋ ਜਾਵੇਗੀ। ਆਈæਐਨæਈæਡੀæ ਅਨੁਸਾਰ ਸਾਲ 2050 ਵਿਚ ਅਫਰੀਕਾ ਦੀ ਅਬਾਦੀ ਦੁਨੀਆ ਦੀ ਅਬਾਦੀ ਦੀ ਚੌਥਾਈ ਹਿੱਸਾ ਕਰੀਬ 2æ5 ਅਰਬ ਹੋਵੇਗੀ। ਇਹ ਅੰਕੜਾ ਭਵਿੱਖ ਵਿਚ 1æ1 ਅਰਬ ਦੀ ਅਬਾਦੀ ਦਾ ਦੋ ਗੁਣਾ ਤੋਂ ਵੱਧ ਹੋਵੇਗਾ। ਰਿਪੋਰਟ ਦੇ ਰਚਨਾਕਾਰ ਗਿਲੇਸ ਪਾਈਸਨ ਨੇ ਕਿਹਾ ਕਿ ਅਫਰੀਕਾ ਵਿਚ ਪ੍ਰਤੀ ਔਰਤ ਬੱਚੇ ਜੰਮਣ ਦੀ ਦਰ 4æ8 ਹੈ ਜੋ 2æ5 ਵਿਸ਼ਵ ਪੱਧਰ ਦੀ ਔਸਤ ਤੋਂ ਬਹੁਤ ਜ਼ਿਆਦਾ ਹੈ।
ਅਮਰੀਕੀ ਅਬਾਦੀ ਭਵਿੱਖ ਵਿਚ 95æ8 ਕਰੋੜ ਹੈ ਜੋ ਸਾਲ 2050 ਤੱਕ ਵਧ ਕੇ 1æ2 ਅਰਬ ਹੋ ਜਾਵੇਗੀ। ਫਿਲਹਾਲ ਚੀਨ ਦੀ ਅਬਾਦੀ 1æ3 ਅਰਬ, ਭਾਰਤ ਦੀ 1æ2 ਅਰਬ, ਅਮਰੀਕਾ ਦੀ 31æ62 ਕਰੋੜ, ਬ੍ਰਾਜ਼ੀਲ ਦੀ 19æ55 ਕਰੋੜ ਹੈ। ਇਹ ਦੇਸ਼ ਸਭ ਤੋਂ ਵੱਧ ਅਬਾਦੀ ਵਾਲੇ ਦੇਸ਼ ਕਹਾਉਂਦੇ ਹਨ। ਆਈæਐਨæਈæਡੀæ ਮੁਤਾਬਕ ਸਾਲ 2050 ਤੱਕ ਭਾਰਤ ਵਿਸ਼ਵ ਪੱਧਰ ਅਬਾਦੀ ਦੇ ਮਾਮਲੇ ਵਿਚ ਸਭ ਤੋਂ ਅੱਗੇ ਹੋ ਜਾਵੇਗਾ। ਉਸ ਸਮੇਂ 1æ6 ਅਰਬ ਦੀ ਅਬਾਦੀ ਨਾਲ ਭਾਰਤ ਸਭ ਤੋਂ ਜ਼ਿਆਦਾ ਅਬਾਦੀ ਵਾਲਾ ਦੇਸ਼ ਹੋਵੇਗਾ ਤੇ ਚੀਨ 1æ3 ਅਰਬ ਅਬਾਦੀ ਦੇ ਨਾਲ ਦੂਸਰੇ ਸਥਾਨ ‘ਤੇ ਹੋਵੇਗਾ।
ਤਾਜ਼ਾ ਅਧਿਐਨ ਮੁਤਾਬਕ ਸਾਲ 2050 ਤਕ ਸਭ ਤੋਂ ਵੱਧ ਅਬਾਦੀ ਵਾਲੇ ਮੁਲਕਾਂ ਵਿਚ ਨਾਇਜੀਰੀਆ (44æ4 ਕਰੋੜ), ਅਮਰੀਕਾ (40 ਕਰੋੜ), ਇੰਡੋਨੇਸ਼ੀਆ (36æ6 ਕਰੋੜ), ਪਾਕਿਸਤਾਨ (36æ3 ਕਰੋੜ), ਬਰਾਜ਼ੀਲ (22æ7 ਕਰੋੜ), ਬੰਗਲਾਦੇਸ਼ (20æ2 ਕਰੋੜ), ਕਾਂਗੋ (18æ2 ਕਰੋੜ), ਇਥੋਪੀਆ (17æ8 ਕਰੋੜ) ਫਿਲਪੀਨਜ਼ (15æ2 ਕਰੋੜ), ਮੈਕਸੀਕੋ (15 ਕਰੋੜ), ਰੂਸ (13æ2 ਕਰੋੜ), ਤਨਜ਼ਾਨੀਆ (12æ9 ਕਰੋੜ), ਮਿਸਰ (12æ6 ਕਰੋੜ), ਯੂਗਾਂਡਾ (11æ4 ਕਰੋੜ), ਵੀਅਤਨਾਮ (10æ9 ਕਰੋੜ), ਇਰਾਨ (9æ9 ਕਰੋੜ), ਜਪਾਨ (9æ7 ਕਰੋੜ), ਕੀਨੀਆ (9æ7 ਕਰੋੜ), ਤੁਰਕੀ (9æ3 ਕਰੋੜ), ਇਰਾਕ (8æ3 ਕਰੋੜ), ਯੂæਕੇæ (7æ9 ਕਰੋੜ), ਜਰਮਨੀ (7æ6 ਕਰੋੜ), ਫਰਾਂਸ (7æ2 ਕਰੋੜ), ਸੂਡਾਨ (6æ9 ਕਰੋੜ), ਨਾਇਜਰ (6æ6 ਕਰੋੜ), ਦੱਖਣੀ ਅਫਰੀਕਾ (6æ4 ਕਰੋੜ) ਤੇ ਕੋਲੰਬੀਆ (6æ3 ਕਰੋੜ) ਸ਼ਾਮਲ ਹੋਣਗੇ।
Leave a Reply