ਮਹਿਬੂਬ ਸ਼ਾਇਰ ਸੁਰਜੀਤ ਪਾਤਰ ਦੀ ਸ਼ਾਇਰੀ ਦਾ ਜਾਦੂ
ਗੁਰਦਿਆਲ ਸਿੰਘ ਬੱਲ
ਸ਼ਾਇਰ ਸੁਰਜੀਤ ਪਾਤਰ ਦਾ ਪੰਜਾਬੀ ਸਾਹਿਤ ਜਗਤ ਵਿਚ ਆਪਣਾ ਨਿਵੇਕਲਾ ਸਥਾਨ ਹੈ। ਦਹਾਕਿਆਂ ਤੋਂ ਉਹ ਆਪਣੇ ਇਸ ਕਰਮ ਖੇਤਰ ਵਿਚ ਆਪਣੀਆਂ ਰਚਨਾਵਾਂ ਦਾ ਛੱਟਾ ਲਗਾਤਾਰ ਦੇ ਰਿਹਾ ਹੈ। ਉਹਦੀ ਸ਼ਾਇਰੀ ਧਿਆਨ ਖਿੱਚਦੀ ਹੈ, ਇਹ ਤੁਹਾਡੀ ਸੋਚ ਦੀ ਫਿਰਕੀ ਘੁਮਾਉਂਦੀ ਹੈ। ਉਹਦੀ ਕਵਿਤਾ ਵਿਚ ਸੰਗੀਤ ਦਾ ਝਰਨਾ ਸਾਵਣ ਦੀ ਝੜੀ ਵਾਂਗ ਫੁਹਾਰਾਂ ਛੱਡਦਾ ਪ੍ਰਤੀਤ ਹੁੰਦਾ ਹੈ।
ਇਸੇ ਕਰ ਕੇ ਜਦੋਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ 2014 ਵਿਚ ਉਹਦੀ ਸ਼ਾਇਰੀ ਅਤੇ ਗਾਇਨ ਦਾ ਪ੍ਰੋਗਰਾਮ ਚੱਲਿਆ ਤਾਂ ਇਸ ਝਰਨੇ ਦੀ ਸਾਂ-ਸਾਂ ਸਰੋਤਿਆਂ ਦੇ ਕੰਨਾਂ ਵਿਚ ਸੰਗੀਤ ਬਣ-ਬਣ ਉਤਰਦੀ ਰਹੀ। ‘ਪੰਜਾਬ ਟਾਈਮਜ਼’ ਨਾਲ ਚਿਰਾਂ ਤੋਂ ਜੁੜੇ ਸਾਡੇ ਆਪਣੇ ਗੁਰਦਿਆਲ ਸਿੰਘ ਬੱਲ ਨੇ ਸੁਰਜੀਤ ਪਾਤਰ ਦੀ ਸ਼ਾਇਰੀ ਦੇ ਇਸ ਜਾਦੂ ਬਾਰੇ ਉਚੇਚੀ ਰਿਪੋਰਟ ਉਦੋਂ ਸਾਨੂੰ ਭੇਜੀ ਸੀ। ਬੱਲ ਦਾ ਇਸ ਪ੍ਰੋਗਰਾਮ ਬਾਰੇ ਇਹ ਬਿਆਨ ਪ੍ਰੋਗਰਾਮ ਜਿੰਨਾ ਹੀ ਵੇਗਮੱਤਾ ਅਤੇ ਦਿਲਚਸਪ ਹੈ।
ਮਨੁੱਖੀ ਜੀਵਨ ਦਾ ਵਰਤਾਰਾ ਬੜਾ ਔਖਾ ਤੇ ਜੋਖਮ ਭਰਿਆ ਸਿਲਸਿਲਾ ਹੈ। ਇਸ ਜੋਖਮ ਨੂੰ ਸਹਿਣਯੋਗ ਬਣਾਉਣ ਲਈ ਆਦਮੀ ਦਾਰਸ਼ਨਿਕ ਪ੍ਰਬੰਧ ਖੜ੍ਹੇ ਕਰਦਾ ਹੈ, ਸੁਪਨਿਆਂ ਦਾ ਆਸਰਾ ਲੈਂਦਾ ਹੈ, ਮੈਜਿਕ ਈਜਾਦ ਕਰਦਾ ਹੈ, ਤਾਜ ਮਹੱਲ ਬਣਾਉਂਦਾ ਹੈ, ਸੰਗੀਤ ਦੀ ਸਿਰਜਣਾ ਕਰਦਾ ਹੈ ਅਤੇ ਕਦੀ ਵਿਸ਼ਵ ਕੱਪ ਫੁੱਟਬਾਲ ਵਰਗੇ ਨਜ਼ਾਰੇ ਬੰਨ੍ਹਦਾ ਹੈ। ਇਸ ਤਰ੍ਹਾਂ ਦੇ ਤਰਲੇ ਇਨਸਾਨ ਮਾਰਦਾ ਰਿਹਾ ਹੈ, ਸਹਿਣਯੋਗ ਬਣਾਉਣ ਦੀ ਸਦੀਵੀ ਸਿੱਕ ਦੇ ਪਰਤੌ ਮਾਤਰ ਹੀ ਤਾਂ ਹਨ। ਹਾਲ ਹੀ ਵਿਚ ਵਿਸ਼ਵ ਕੱਪ ਦੇ ਜਲਵਿਆਂ ਨੇ ਲੋਕਾਂ ਨੂੰ ਅਨੰਦਿਤ ਕਰੀ ਰੱਖਿਆ। ਲੋੜ ਮਹਿਸੂਸ ਹੋ ਰਹੀ ਸੀ ਕਿ ਸਰੀਰਕ ਫੁੱਟਬਾਲ ਅਤੇ ਖੇਡ ਕਲਾ ਨਾਲ ਤ੍ਰਿਪਤੀ ਬਥੇਰੀ ਹੋ ਗਈ, ਹੁਣ ਕੋਈ ਨਵਾਂ ਮਾਧਿਅਮ ਸਾਹਮਣੇ ਆਵੇ।…ਤੇ ਮਨ ਦੀ ਇਹ ਖਾਹਿਸ਼ ਪੂਰੀ ਹੋਈ ਜਦੋਂ ਬਰੈਂਪਟਨ (ਕੈਨੇਡਾ) ਵਿਚ ਪੰਜਾਬੀ ਜ਼ੁਬਾਨ ਦੇ ਸਾਡੇ ਸਮਿਆਂ ਦੇ ਪਿਆਰੇ ਸ਼ਾਇਰ ਸੁਰਜੀਤ ਪਾਤਰ ਦੀ ਹਾਜ਼ਰੀ ਵਿਚ ਦੇਵ ਦਿਲਦਾਰ ਨੇ ਕਦੀ ਇਕ, ਤੇ ਕਦੀ ਦੂਜੇ ਰਾਗ ਵਿਚ ਉਨ੍ਹਾਂ ਦੀਆਂ ਗਜ਼ਲਾਂ ਤੇ ਗੀਤਾਂ ਨੂੰ ਸੁਹਜਮਈ ਅੰਦਾਜ਼ ਵਿਚ ਗਾ ਕੇ ਧੰਨ-ਧੰਨ ਕਰਵਾ ਦਿਤੀ। ਪ੍ਰੋਗਰਾਮ ਦਾ ਸੂਤਰਧਾਰ ਰੇਡੀਓ ਸ਼ਰਾ ਦੀ ਚਾਰਦੀਵਾਰੀ ਦੇ ਅੰਦਰ,
ਗਜ਼ਲ ਤਾਂ ਇਸ਼ਕ ਦੇ ਤੜਪਣ ਦਾ ਨਾਂ ਹੈ।
ਗਜ਼ਲ ਸੀਮਤ ਸੁਰਾਂ ਦੇ ਸਾਜ਼ ਵਿਚੋਂ,
ਅਸੰਖਾਂ ਹੀ ਧੁਨਾਂ ਦੇ ਸਿਰਜਣ ਦਾ ਨਾਂ ਹੈ।
ਪਾਤਰ ਤਾਂ ਧਨ ਹੈ ਹੀ, ਡਾ. ਬਲਵਿੰਦਰ ਦੀ ਅਦਾਇਗੀ ਵੀ ਕਮਾਲ ਸੀ। ਇਸ ਤੋਂ ਵੱਧ ਢੁਕਵੀਂ ਗਜ਼ਲ ਕਾਵਿ ਰੂਪ ਦੀ ਸਾਰਥਿਕਤਾ/ਪ੍ਰਸੰਗਿਕਤਾ ਦੀ ਪਰਿਭਾਸ਼ਾ ਭਲਾ ਹੋਰ ਕੋਈ ਕੀ ਕਰੇਗਾ!
ਫਿਰ ਡਾ. ਬਲਵਿੰਦਰ ਨੇ ਦੇਵ ਦਿਲਦਾਰ ਨੂੰ ਬੁਲਾਇਆ ਅਤੇ ਉਸ ਨੇ ਸ਼ੁਰੂਆਤ ਮੱਥੇ ਉਤੇ ਮੌਤ ਦਸਤਖਤ ਕਰ ਗਈ ਹੈ
ਚਿਹਰੇ ਉਤੇ ਯਾਰ ਪੈੜਾਂ ਛੱਡ ਗਏ ਨੇ…
ਬੋਲਾਂ ਵਾਲੀ ਆਪਣੀ ਬੇਹੱਦ ਚਰਚਿਤ ਅਤੇ ਬਹੁ-ਪਰਤੀ ਅਰਥਾਂ ਵਾਲੀ ਕਵਿਤਾ ਲਿਖੀ ਸੀ।
ਦੇਵ ਦਿਲਦਾਰ ਤੋਂ ਬਾਅਦ ਉਪਕਾਰ ਨੇ:
ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ…
ਵਾਲੀ ਪਾਤਰ ਦੀ ਪਛਾਣ ਨੂੰ ਸਭ ਤੋਂ ਵੱਧ ਪਰਿਭਾਸ਼ਤ ਕਰਨ ਵਾਲੀ ਗਜ਼ਲ ਦਾ ਪਾਠ ਕੀਤਾ। ਇਹ ਗਜ਼ਲ ਖੁਦ ਪਾਤਰ ਦੇ ਮੂੰਹੋਂ ਸੁਣੀ ਹੋਈ ਹੈ। ਹੰਸ ਰਾਜ ਹੰਸ ਨੇ ਇਸਨੂੰ ਬਹੁਤ ਸੋਹਣਾ ਗਾਇਆ ਹੈ, ਪਰ ਉਪਕਾਰ ਦੀ ਅਵਾਜ਼ ਅਤੇ ਸੰਜਮ ਦਾ ਆਪਣਾ ਅਨੂਠਾ/ਅਲੋਕਾਰ ਰੰਗ ਸੀ। ਉਪਕਾਰ ਨੂੰ ਮੈਂ ਕਦੀ ਮਿਲਿਆ ਨਹੀਂ, ਉਸ ਨੂੰ ਵੇਖਿਆ ਵੀ ਪਹਿਲੀ ਹੀ ਵਾਰ ਸੀ, ਤੇ ਲਗਦਾ ਇੰਜ ਸੀ ਕਿ ਕਾਇਨਾਤ ਦੀ ਸਾਰੀ ਆਖੋ ਇਨ੍ਹਾਂ ਨੂੰ ਉਜੜੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਇਥੇ ਖੜ੍ਹੇ ਰਹਿਣਗੇ…
ਬੋਲ ਰਿਹਾ ਸੀ; ਅਰਥਾਂ ਅਤੇ ਭਾਵਾਂ ਦੇ ਸੰਚਾਰ ਨੇ ਸਰੋਤਿਆਂ ਨੂੰ ਸੁੰਨ ਕਰ ਕੇ ਰੱਖ ਦਿਤਾ ਸੀ। ਉਪਕਾਰ ਦੇ ਗਾਇਨ ਤੋਂ ਬਾਅਦ ਡਾ. ਬਲਵਿੰਦਰ ਨੇ ਪਾਤਰ ਦੇ ਜੀਵਨ ਬਾਰੇ ਅਹਿਮ ਵੇਰਵੇ ਸਰੋਤਿਆਂ ਨਾਲ ਸਾਂਝੇ ਕੀਤੇ ਅਤੇ ਫਿਰ ਪਾਤਰ ਨੂੰ ਖੁਦ ਆਪਣੀ ਅਵਾਜ਼ ਵਿਚ ਕੁਝ ਗਜ਼ਲਾਂ ਸੁਣਾਉਣ ਦੀ ਗੁਜਾਰਿਸ਼ ਕੀਤੀ।
ਸੁਰਜੀਤ ਪਾਤਰ ਨੇ ਪ੍ਰਸ਼ੰਸਕਾਂ ਦੀ ਮੰਗ ਉਤੇ ਸੁਣ ਹੇ ਝਨਾਂ ਦੇ ਪਾਣੀ, ਤੂੰ ਡੁੱਬ ਗਏ ਨਾ ਜਾਣੀਂ।
ਤੇਰੇ ਪਾਣੀਆਂ ਸੁਬਕ ਜਿਹੀ ਲਿਰਕ ਸੁਣਾਈ ਗਈ।
ਦੁਬਾਰਾ ਖੁਦ ਸੁਰਜੀਤ ਪਾਤਰ ਦੀ ਵਾਰੀ ਆ ਗਈ। ਸਭ ਤੋਂ ਪਹਿਲਾਂ ਬਰੈਂਪਟਨ ਵਾਸੀ ਪ੍ਰਤੀਕ ਸਿੰਘ ਦੀ ਜ਼ੋਰਦਾਰ ਸਿਫਾਰਸ਼ ‘ਤੇ ਬਾਈ ਜੀ ਨੇ ‘ਖਤਾਂ ਦੀ ਉਡੀਕ` ਵਾਲੀ ਨਜ਼ਮ ਸੁਣਾਈ। ਫਿਰ ਉਹਨੇ ਖੁਦ ਆਪਣੀ ਪਸੰਦ ਅਨੁਸਾਰ ‘ਅਕੂੰ ਦੇ ਨਰਸਰੀ ਗੀਤ` ਵਾਲੀ ਚਰਚਿਤ ਨਜ਼ਮ ਦਾ ਪਾਠ ਕੀਤਾ ਅਤੇ ਇਸ ਦੀ ਸਿਰਜਣਾ ਦੇ ਅਮਲ ਦੀ ਪਿਛੋਕੜ ਸਰੋਤਿਆਂ ਨਾਲ ਸਾਂਝੀ ਕੀਤੀ। ਇਨਸਾਨੀ ਜੀਵਨ ਵਿਚ ਕਵਿਤਾ ਦੀ ਅਹਿਮੀਅਤ ਦੀ ਚਰਚਾ ਕਰਦਿਆਂ ਉਨ੍ਹਾਂ ਨੇ ਕੁੱਝ ਵਰ੍ਹੇ ਪਹਿਲਾਂ ਕੋਲੰਬੀਆ ਵਿਚ ਹਰ ਸਾਲ ਹੁੰਦੇ ਕੌਮਾਂਤਰੀ ਕਵਿਤਾ ਉਤਸਵ ਦੀ ਯਾਤਰਾ ਦੌਰਾਨ ਹੋਏ ਆਪਣੇ ਅਨੁਭਵ ਵਿਸਥਾਰ ਵਿਚ ਸਾਂਝੇ ਕੀਤੇ। ਉਨ੍ਹਾਂ ਕਿਹਾ, ਕੋਲੰਬੀਆ ਵਿਚ ਪਗੜੀ ਵਾਲਾ ਬੰਦਾ ਕੋਈ ਦੀਂਹਦਾ ਨਹੀਂ ਹੈ। ਮੇਰੀ ਪਗੜੀ ਵੇਖ ਕੇ ਇਕ ਨੰਨ੍ਹਾ ਜਿਹਾ ਬੱਚਾ ਉਸ ਕੋਲ ਆਉਂਦਾ ਹੈ, ਤੇ ਪੁੱਛਦਾ ਹੈ ਕਿ ਉਹ ਕੋਈ ਜਾਦੂਗਰ ਹੈ।… ਤੇ ਫਿਰ ਬੱਚੇ ਦੇ ਅਸਚਰਜ ਦੇ ਪ੍ਰਤੀਕਰਮ ਵਜੋਂ ਬਾਬਿਆਂ ਨੇ ਜੋ ਕਵਿਤਾ ਦੇ ਰੂਪ ਜਵਾਬ ਬਣਾਇਆ, ਉਹ ਸਰੋਤਿਆਂ ਨਾਲ ਸਾਂਝਾ ਕੀਤਾ। ਬਹੁਤ ਹੀ ਪਿਆਰੀ ਕਵਿਤਾ ਸੀ ਉਹ, ਤੇ ਲੋਕਾਂ ਨੂੰ ਬਹੁਤ ਪਸੰਦ ਆਈ; ਬਾਈ ਬਲਜਿੰਦਰ ਲੇਲਣਾ ਜੋ ਸਮਾਗਮ ਦੇ ਪ੍ਰਬੰਧਕਾਂ ਵਿਚੋਂ ਸਨ, ਨੇ ਗੱਲਬਾਤ ਹੋਣ ‘ਤੇ ਪਹਿਲੀ ਗੱਲ ਹੀ ਇਹ ਆਖੀ ਕਿ ਉਨ੍ਹਾਂ ਨੂੰ ਸਾਹਿਤ ਦੇ ਕਵਿਤਾ ਰੂਪ ਦਾ ਜ਼ਿਆਦਾ ਭੇਤ ਨਹੀਂ ਸੀ, ਪਰ ਪਾਤਰ ਦੀ ਕਵਿਤਾ ਕਮਾਲ ਦੀ ਸੀ। ਸਮਾਗਮ ਵਿਚ ਮੇਰੇ ਨਾਲ ਗਏ ਸਾਥੀ ਹਰਜੀਤ ਗਿੱਲ ਜਗਦੇਵ ਕਲਾਂ ਦੀ ਵੀ ਇਹੋ ਰਾਏ ਸੀ।
ਕੋਲੰਬੀਆ ਯਾਤਰਾ ਦੇ ਜ਼ਿਕਰ ਤੋਂ ਤੁਰੰਤ ਬਾਅਦ ਸੁਰਜੀਤ ਪਾਤਰ ਨੇ ਪਟਿਆਲਾ ਯੂਨੀਵਰਸਿਟੀ ਵਿਚ ਸਾਲ 1966 ਤੋਂ 68 ਤਕ ਆਪਣੀ ਐਮ.ਏ. ਦੀ ਪੜ੍ਹਾਈ ਦੇ ਦਿਨਾਂ ਬਾਰੇ ਯਾਦਾਂ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ ਉਥੋਂ ਦੇ ਦੰਤ-ਕਥਾਈ ਭੂਤਵਾੜੇ ਨਾਲ ਸਬੰਧਤ ਹਸਤੀਆਂ, ਖਾਸ ਕਰ ਕੇ ਹਰਦਿਲਜੀਤ ਸਿੰਘ (ਲਾਲੀ ਬਾਬਾ) ਵਰਗੇ ਮਹਾਂ ਭੂਤ ਕਿਸਮ ਦੇ ਲੋਕਾਂ ਦੀ ਉਨ੍ਹਾਂ ਦੀ ਸਿਰਜਣਾ ਦ੍ਰਿਸ਼ਟੀ ਵਿਚ ਕੈਸੀ ਅਹਿਮੀਅਤ ਸੀ।
ਹਾਲ ਵਿਚ ਸਮਾਗਮ ਲਈ ਸਮਾਂ ਮੁਕੱਰਰ ਸੀ। ਦੋ-ਢਾਈ ਘੰਟਿਆਂ ਤਕ ਸਰੋਤੇ ਬਿਲਕੁਲ ਹੀ ਥੱਕੇ-ਅੱਕੇ ਨਹੀਂ ਸੀ। ਲੋਕ ਸਾਰੀ ਰਾਤ ਬੈਠ ਕੇ ਪਾਤਰ ਕਲਾਮ ਨੂੰ ਸੁਣਨ ਲਈ ਤਿਆਰ ਸਨ ਪਰ ਹਾਲ ਖਾਲੀ ਕਰਨ ਦਾ ਸਮਾਂ ਨਿਸਚਿਤ ਸੀ। ਪੋ੍ਰਗਰਾਮ ਦੇ ਦੂਜੇ ਅਤੇ ਅੰਤਿਮ ਦੌਰ ਵਿਚ ਉਪਕਾਰ ਨੇ ‘ਜ਼ਰਾ ਬਚ ਕੇ ਮੋੜ ਤੋਂ` ਬੋਲਾਂ ਵਾਲਾ ਗੀਤ ਵੱਖਰੀ ਤਰ੍ਹਾਂ ਨਾਲ ਗਾ ਕੇ ਸੁਣਾਇਆ, ਤਾਂ ਮਨ ਵਿਚ ਕਿਧਰੇ ਆਸਾ ਸਿੰਘ ਮਸਤਾਨਾ ਦੇ ਅੰਦਾਜ਼ੇ-ਬਿਆਂ ਦੀਆਂ ਸੋਆਂ ਚੇਤਿਆਂ ਵਿਚ ਉਭਰ ਗਈਆਂ।
ਉਪਕਾਰ ਸਿੰਘ ਤੋਂ ਬਾਅਦ ਮਹਿਬੂਬ ਗਾਇਕ ਦੇਵ ਦਿਲਦਾਰ ਨੇ ‘ਜਗਾ ਦੇ ਮੋਮਬੱਤੀਆਂ, ਉਠ ਜਗਾ ਦੇ ਮੋਮਬੱਤੀਆਂ’ ਗਾਇਆ। ਦੇਵ ਦਾ ਅੰਦਾਜ਼ ਐਸਾ ਕਮਲੇ ਕਰ ਦੇਣ ਵਾਲਾ ਸੀ ਕਿ ਹਾਲ ਵਿਚ ਸ਼ਬਦ ਕੋਈ ਇਲਾਹੀ ਨ੍ਰਿਤ ਕਰਦੇ ਮਲੂਮ ਹੋ ਰਹੇ ਸਨ। ਜ਼ਰਾ ਅੱਗੇ ਵੇਖੋ:
ਇਹ ਤਾਂ ਇਥੇ ਵਗਦੀਆਂ ਈ ਰਹਿਣੀਆਂ ਪੌਣਾਂ ਕੁਪੱਤੀਆਂ
ਤੂੰ ਜਗਾ ਦੇ ਮੋਮਬੱਤੀਆਂ
…
ਨ੍ਹੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ
ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ
ਬਾਲ ਜੋਤਾਂ ਆਸ ਭਰੀਆਂ ਮਾਣਮੱਤੀਆਂ
ਤੂੰ ਜਗਾ ਦੇ ਮੋਮਬੱਤੀਆਂ
…
ਪੌਣ ਵਿਚ ਵਧ ਰਹੀ ਵਿਸ਼ ਤੋਂ ਨਾ ਡਰਦੇ
ਬਿਰਖ ਬੂਟੇ ਰੋਜ਼ ਆਪਣਾ ਕਰਮ ਕਰਦੇ
ਜ਼ਹਿਰ ਨੂੰ ਅੰਮ੍ਰਿਤ ‘ਚ ਬਦਲੀ ਜਾਣ ਪੱਤੀਆਂ
ਉਠ ਜਗਾ ਦੇ ਮੋਮਬੱਤੀਆਂ
ਤੂੰ ਜਗਾ ਦੇ ਮੋਮਬੱਤੀਆਂ
ਉਠ ਜਗਾ ਦੇ ਮੋਮਬੱਤੀਆਂ…
… ਪਾਤਰ ਬਾਈ ਜੀ ਦੇ ਦੇਵ ਦਿਲਦਾਰ ਵਲੋਂ ਊਰਜਿਤ ਕੀਤੇ ਬੋਲ ਆਉਣ ਵਾਲੇ ਲੰਮੇ ਸਮੇਂ ਤਕ ਬਰੈਂਪਟਨ ਦੇ ਸਰੋਤਿਆਂ ਦੇ ਚੇਤਿਆਂ ਵਿਚ ਨ੍ਰਿਤ ਕਰਦੇ ਰਹਿਣਗੇ।