ਲੋਕਾਂ ਦੀ ਚੇਤਨਾ ਉਤੇ ਹਿੰਦੂਤਵੀ ਸਭਿਆਚਾਰਕ ਹਮਲਾ

ਮਨੀਸ਼ ਆਜ਼ਾਦ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ਘੱਟ ਗਿਣਤੀਆਂ, ਖਾਸ ਕਰ ਕੇ ਮੁਸਲਿਮ ਭਾਈਚਾਰੇ ਖਿਲਾਫ ਵੱਡੀ ਪੱਧਰ ‘ਤੇ ਨਫਰਤੀ ਮੁਹਿੰਮ ਚਲਾ ਰਹੀ ਹੈ। ਹਿੰਦੂਤਵ ਪੱਖੀ ਜ਼ਹਿਰੀਲੇ ਗੀਤਾਂ ਰਾਹੀਂ ਦੇਹਾਤ ਤੱਕ ਰਾਬਤਾ ਬਣਾਇਆ ਜਾ ਰਿਹਾ ਹੈ। ਉਘੇ ਪੱਤਰਕਾਰ ਮਨੀਸ਼ ਆਜ਼ਾਦ ਨੇ ਕੁਨਾਲ ਪੁਰੋਹਿਤ ਦੀ ਕਿਤਾਬ ‘ਐੱਚ.-ਪੌਪ’ ਦੇ ਹਵਾਲੇ ਨਾਲ ਜੋ ਅੰਕੜੇ ਇਸ ਲੇਖ ਵਿਚ ਪੇਸ਼ ਕੀਤੇ ਹਨ, ਉਹ ਬਹੁਤ ਭਿਆਨਕ ਹਨ।

ਮਸ਼ਹੂਰ ਕਾਲੇ ਫਿਲਮਕਾਰ ਹੇਲ ਗੇਰਿਮਾ ਨੇ ਔਰਤਾਂ ਉੱਪਰ ਹੋ ਰਹੇ ਸਾਮਰਾਜੀ ਸੱਭਿਆਚਾਰਕ ਹਮਲੇ ਬਾਰੇ ਕਿਹਾ ਸੀ ਕਿ ਔਰਤਾਂ, ਖ਼ਾਸ ਤੌਰ `ਤੇ ਮੁਟਿਆਰਾਂ ਆਪਣੀ ਜ਼ਿੰਦਗੀ ਵਿਚ ਅਣਗਿਣਤ ‘ਸੱਭਿਆਚਾਰਕ ਬੂਬੀ ਟ੍ਰੈਪਸ` (ਸੁੰਦਰਤਾ ਦੇ ਸਾਮਰਾਜਵਾਦੀ ਪੈਮਾਨਾ) ਵਿਚੋਂ ਗੁਜ਼ਰਦੀਆਂ ਹਨ ਅਤੇ ਇਸ ਪ੍ਰਕਿਰਿਆ ਵਿਚ ਉਨ੍ਹਾਂ ਦੇ ਵਿਅਕਤਿਤਵ ਦੇ ਪਰਖੱਚੇ ਉੱਡਦੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਇਸ ਦਾ ਪਤਾ ਵੀ ਨਹੀਂ ਲੱਗਦਾ।
ਪਿਛਲੇ ਕੁਝ ਦਹਾਕਿਆਂ ਤੋਂ ਸਾਮਰਾਜੀ ਫਾਸ਼ੀਵਾਦੀ ਸੱਭਿਆਚਾਰਕ ਹਮਲੇ ਦੇ ਨਾਲ-ਨਾਲ ਹਿੰਦੂਤਵੀ ਫਾਸ਼ੀਵਾਦੀ ਸੱਭਿਆਚਾਰਕ ਹਮਲੇ ਨੇ ਭਾਰਤੀ ਲੋਕਾਂ ਦੇ ਪੈਰਾਂ ਹੇਠ ਜੋ ‘ਬੂਬੀ ਟ੍ਰੈਪ` ਵਿਛਾਇਆ ਹੈ ਉਸ ਨੇ ਅਵਾਮੀ ਚੇਤਨਾ ਨੂੰ ਸੱਟ ਮਾਰਨ ਦੇ ਨਾਲ-ਨਾਲ ਸਮਾਜ ਦੇ ਤਾਣੇ-ਬਾਣੇ ਨੂੰ ਵੀ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ।
ਕੁਨਾਲ ਪੁਰੋਹਿਤ ਨੇ ਆਪਣੀ ਹਾਲ ਹੀ ਵਿਚ ਛਪ ਕੇ ਆਈ ਮਹੱਤਵਪੂਰਨ ਕਿਤਾਬ ‘੍ਹ-ਫੌਫ’ (ਠਹੲ Sੲਚਰੲਟਵਿੲ ੱੋਰਲਦ ੋਾ ੍ਹਨਿਦੁਟਵਅ ਫੋਪ Sਟਅਰਸ) ਵਿਚ ਇਸ ‘ਬੂਬੀ ਟ੍ਰੈਪ` ਦੀ ਝਲਕ ਨੂੰ ‘ਕੈਪਚਰ` ਕੀਤਾ ਹੈ।
ਪਿਛਲੇ ਕੁਝ ਦਹਾਕਿਆਂ ਤੋਂ, ਖਾਸ ਤੌਰ `ਤੇ 2014 ਤੋਂ ਲੈ ਕੇ, ‘ਹਿੰਦੂਤਵ ਪੌਪ ਸੰਗੀਤ` ਦੇ ਨਾਮ `ਤੇ ਦੂਰ-ਦਰਾਜ਼ ਦੇ ਪਿੰਡਾਂ ਅਤੇ ਕਸਬਿਆਂ ਵਿਚ ਮੁਸਲਿਮ ਵਿਰੋਧੀ ਗੀਤਾਂ/ਕਵਿਤਾਵਾਂ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਜਿੱਥੇ
“ਹਰ ਘਰ ਭਗਵਾ ਲਹਿਰਾਏਗਾ…”
“ਦੁਸ਼ਮਨ ਘਰ ਮੇਂ ਬੈਠੇ ਹਨ, ਤੁਮ ਕੋਸਤੇ ਰਹੋ ਪੜੋਸੀ ਕੋ
ਜੋ ਛੁਰੀ ਬਗਲ ਮੇਂ ਰਖਤੇ ਹੈਂ, ਤੁਮ ਮਾਰ ਨਾ ਦੋ ਉਸ ਦੋਸ਼ੀ ਕੋ”
“ਅਗਰ ਛੂਆ ਮੰਦਰ ਤੋ ਤੁਝੇ ਦਿਖਾ ਦੇਂਗੇ
ਤੁਝਕੋ ਤੇਰੀ ਔਕਾਤ ਬਤਾ ਦੇਗੇਂ…।”
ਵਰਗੇ ਗੀਤ/ਕਵਿਤਾਵਾਂ ਹਜ਼ਾਰਾਂ ਨੌਜਵਾਨਾਂ/ਜਵਾਨ ਹੋ ਰਹੇ ਬੱਚਿਆਂ ਵਿਚ ਗਾਏ ਜਾ ਰਹੇ ਹਨ। ਇੱਥੇ ਹਵਾਲਾ ਦਿੱਤੇ ਗੀਤਾਂ ਤੋਂ ਇਲਾਵਾ, ਬਹੁਤ ਸਾਰੇ ਗੀਤ ਮੁਸਲਮਾਨਾਂ ਪ੍ਰਤੀ ਏਨੇ ਹਮਲਾਵਰ ਅਤੇ ਨਫ਼ਰਤ ਨਾਲ ਭਰੇ ਹੋਏ ਹਨ ਕਿ ਉਨ੍ਹਾਂ ਨੂੰ ਇੱਥੇ ਲਿਖਿਆ ਨਹੀਂ ਜਾ ਸਕਦਾ। ਇਹ ਗੀਤ/ਕਵਿਤਾਵਾਂ ਦਾ ਬੱਚਿਆਂ, ਜਵਾਨ ਹੋ ਰਹੇ ਬੱਚਿਆਂ ਅਤੇ ਨੌਜਵਾਨਾਂ `ਤੇ ਬਹੁਤ ਖ਼ਤਰਨਾਕ ਅਤੇ ਜ਼ਹਿਰੀਲਾ ਅਸਰ ਪੈ ਰਿਹਾ ਹੈ। ਅੱਠਵੀਂ ਜਮਾਤ ਦੇ ਇਤਿਹਾਸ ਦੇ ‘ਆਨਲਾਈਨ` ਲੈਕਚਰ ਦੌਰਾਨ ਮੁਸਲਮਾਨਾਂ ਦਾ ਜ਼ਿਕਰ ਆਉਣ `ਤੇ ਜਮਾਤ ਦੇ ਇਕ ਵਿਦਿਆਰਥੀ ਨੇ ਕਿਹਾ ਕਿ ਉਹ ਮੁਸਲਮਾਨਾਂ ਨੂੰ ਨਫ਼ਰਤ ਕਰਦਾ ਹੈ। ਹਰਿਆਣਾ ਦੇ ਇਕ ਕਸਬੇ ਦੇ ਇਕ ਹੇਠਲੇ ਮੱਧਵਰਗੀ ਪਰਿਵਾਰ ਦੇ ਉਸ ਲੜਕੇ ਨਾਲ ਚਰਚਾ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਅਜੇ ਤੱਕ ਕਿਸੇ ਮੁਸਲਮਾਨ ਦੇ ਸੰਪਰਕ ਵਿਚ ਨਹੀਂ ਆਇਆ ਸੀ, ਪਰ ਅਜਿਹੇ ਗੀਤਾਂ/ਕਵਿਤਾਵਾਂ ਦੇ ਸੰਪਰਕ ਵਿਚ ਆਉਣ ਨਾਲ ਉਸ ਦੇ ਅੰਦਰ ਇਹ ਖ਼ਤਰਨਾਕ ਤਬਦੀਲੀ ਆਈ ਹੈ।
ਇਨ੍ਹਾਂ ਜ਼ਹਿਰੀਲੇ ਗੀਤਾਂ/ਕਵਿਤਾਵਾਂ ਦੇ ਯੂਟਿਊਬ ਉੱਪਰ ਹਜ਼ਾਰਾਂ/ਲੱਖਾਂ ਗਾਹਕ (ਸਬਸਕ੍ਰਾਈਬਰ) ਹਨ। ਹੈਰਾਨੀ ਦੀ ਗੱਲ ਹੈ ਕਿ ਇਸ ਖ਼ਤਰਨਾਕ ਸੱਭਿਆਚਾਰਕ ਪ੍ਰਦੂਸ਼ਨ ਨਾਲ ਯੂ-ਟਿਊਬ ਦੇ ਕਿਸੇ ਵੀ ਦਿਸ਼ਾ-ਨਿਰਦੇਸ਼ ਦੀ ਉਲੰਘਣਾ ਹੋ ਰਹੀ ਨਹੀਂ ਮੰਨੀ ਜਾਂਦੀ।
ਹੁਣ ਤੱਕ, ਜ਼ਿਆਦਾਤਰ ਉਦਾਰ/ਪ੍ਰਗਤੀਸ਼ੀਲ ਲੋਕ ਇਸ ਤਰ੍ਹਾਂ ਦੇ ‘ਕਰੂਡ` ਸੱਭਿਆਚਾਰਕ ਹਮਲੇ ਪ੍ਰਤੀ ਅੱਖੀ ਮੀਟੀ ਰੱਖਦੇ ਸਨ ਅਤੇ ਇਸ ਨੂੰ ਕੁਝ ਕੁ ਸਿਰਫਿਰੇ ਲੋਕਾਂ ਦਾ ਸੁਭਾਅ ਕਰਾਰ ਦੇ ਕੇ ਗੱਲ ਆਈ ਗਈ ਕਰਦੇ ਰਹੇ ਹਨ ਪਰ ਦੂਰ-ਦਰਾਜ਼ ਦੇ ਪਿੰਡਾਂ/ਕਸਬਿਆਂ ਵਿਚ ਇਨ੍ਹਾਂ ਦਾ ਜੋ ਅਸਰ ਪੈ ਰਿਹਾ ਹੈ, ਉਹ ਭਿਆਨਕ ਹੈ ਅਤੇ ਸਾਨੂੰ ਇਸ ਫਾਸ਼ੀਵਾਦੀ ਸੱਭਿਆਚਾਰਕ ਹਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ। ਕੁਨਾਲ ਪੁਰੋਹਿਤ ਆਪਣੀ ਉਪਰੋਕਤ ਕਿਤਾਬ ਵਿਚ ਇਕ ਗੰਭੀਰ ਚੇਤਾਵਨੀ ਦੇ ਰੂਪ `ਚ ਕਹਿੰਦੇ ਹਨ- “1990 ਵਿਚ ਰਵਾਂਡਾ ਵਿਚ ਹੂਤੀ ਬਹੁਗਿਣਤੀ ਦੁਆਰਾ ਤੁਤਸੀ ਘੱਟਗਿਣਤੀ ਦੀ ਜੋ ਨਸਲਕੁਸ਼ੀ ਕੀਤੀ ਗਈ (ਜਿਸ ਦੇ ਨਤੀਜੇ ਵਜੋਂ 8 ਲੱਖ ਤੋਂ ਵੱਧ ਲੋਕ ਮਾਰੇ ਗਏ), ਉਸ ਵਿਚ ਹੂਤੀ-ਕੰਟਰੋਲ ਵਾਲੇ ‘ਰੇਡੀਓ ਰਵਾਂਡਾ` ਅਤੇ ‘ਰੇਡੀਓ ਟੈਲੀਵਿਜ਼ਨ` (Lਬਿਰੲ ਦੲਸ ੰਲਿਲੲਸ ਛੋਲਲਨਿੲਸ) ਦੀ ਅਹਿਮ ਭੂਮਿਕਾ ਸੀ, ਜਿੱਥੋਂ ਅਜਿਹੇ ਗੀਤ ਪ੍ਰਸਾਰਿਤ ਕੀਤੇ ਜਾ ਰਹੇ ਸਨ ਜੋ ਬੇਹੱਦ ਭੜਕਾਊ ਤੇ ਪਾਲਾਬੰਦੀ ਕਰਨ ਵਾਲੇ ਸਨ ਅਤੇ ਜਿਨ੍ਹਾਂ ਵਿਚ ਤੁਤਸੀ ਲੋਕਾਂ ਨੂੰ ਬਹੁਤ ਹੀ ਮਾੜੇ ਰੂਪ `ਚ ਪੇਸ਼ ਕੀਤਾ ਜਾ ਰਿਹਾ ਸੀ।” (ਪੰਨਾ-9, ‘ਐੱਚ-ਪੌਪ`)
ਇਸ ਤੋਂ ਇਲਾਵਾ, ੱੱੱ।ਕਅਪੋਟ।ਨਿ ਵਰਗੀ ਹਿੰਦੂਤਵੀ ਈ-ਕਾਮਰਸ ਸਾਈਟ `ਤੇ ‘ਇਸਲਾਮ ਕੇ ਦੋ ਚੇਹਰੇ`, ‘ਗੌਡਸੇ ਕੀ ਆਵਾਜ਼ ਸੁਨੋ`, ‘ਗਾਂਧੀ ਕੇ ਮਹਿਲਾ ਮਿੱਤਰ` ਵਰਗੀਆਂ ਨਫ਼ਰਤ ਵਾਲੀਆਂ ਕਿਤਾਬਾਂ ਲੱਖਾਂ ਦੀ ਗਿਣਤੀ `ਚ ਲੋਕਾਂ ਨੂੰ ਸਸਤੇ ਰੇਟਾਂ `ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ੱੱੱ।ਕਅਪੋਟ।ਨਿ ਦੇ ਮਾਲਕ ਸੰਦੀਪ ਦੇਵ ਨੇ ਮੋਦੀ ਦੇ ਆਤਮ-ਨਿਰਭਰ ਭਾਰਤ ਦੇ ਨਾਅਰੇ ਤੋਂ ਪ੍ਰਭਾਵਿਤ ਹੋ ਕੇ ਇਹ ਈ-ਕਾਮਰਸ ਵੈੱਬਸਾਈਟ ਬਣਾਈ ਹੈ। ਉਹ ਸਿਰਫ਼ ਇਸੇ ਵੈੱਬਸਾਈਟ ਤੋਂ ਆਪਣੇ ਪ੍ਰਕਾਸ਼ਨ ਦੀਆਂ ਕਿਤਾਬਾਂ ਵੇਚਦਾ ਹੈ। ਸੰਦੀਪ ਦੇਵ ਨੇ ਐਮਾਜ਼ੌਨ ਅਤੇ ਫਲਿੱਪਕਾਰਟ ਦੇ ਬਾਈਕਾਟ ਦਾ ਨਾਅਰਾ ਵੀ ਦਿੱਤਾ ਹੈ।
ਇਸ ਤੋਂ ਪਹਿਲਾਂ ਵੀ ਇੱਥੋਂ ਦੇ ਉਦਾਰ/ਪ੍ਰਗਤੀਸ਼ੀਲ ਲੋਕਾਂ ਨੇ ‘ਗੀਤਾ ਪ੍ਰੈੱਸ` ਦੇ ਸਾਹਿਤ ਨੂੰ ਨਜ਼ਰਅੰਦਾਜ ਕੀਤਾ ਜਿਸ ਨੇ ਲੱਖਾਂ-ਕਰੋੜਾਂ ਦੀ ਗਿਣਤੀ `ਚ ਔਰਤ ਵਿਰੋਧੀ, ਦਲਿਤ-ਵਿਰੋਧੀ ਅਤੇ ਮੁਸਲਿਮ ਵਿਰੋਧੀ ਸਾਹਿਤ ਨਾਲ ਘੱਟੋ-ਘੱਟ ਹਿੰਦੀ ਸਮਾਜ ਨੂੰ ਤਾਂ ਭਰ ਹੀ ਦਿੱਤਾ। ਸੰਸਦੀ ਖੱਬਿਆਂ ਅਤੇ ਵੱਖ-ਵੱਖ ਕਮਿਊਨਿਸਟ ‘ਗਰੁੱਪਾਂ` ਨਾਲ ਜੁੜੇ ਬੁੱਧੀਜੀਵੀਆਂ ਨੇ ਸਾਮਰਾਜਵਾਦੀ ਸੱਭਿਆਚਾਰਕ ਹਮਲੇ ਨੂੰ ਤਾਂ ਪਛਾਣਿਆ ਪਰ ਪਿਛਾਖੜੀ ਹਿੰਦੂਤਵ (ਬ੍ਰਾਹਮਣਵਾਦੀ) ਸੱਭਿਆਚਾਰਕ ਹਮਲੇ ਪ੍ਰਤੀ ਅੱਖਾਂ ਮੀਟੀ ਰੱਖੀਆਂ। ਉੱਤਰ-ਆਧੁਨਿਕ/ਸਬਾਲਟਰਨ ਚਿੰਤਕਾਂ (ਰਣਜੀਤ ਗੁਹਾ, ਗਿਆਨ ਪ੍ਰਕਾਸ਼, ਪਰਥਾ ਚੈਟਰਜੀ, ਗਾਇਤਰੀ ਸਿਪਵਾਕ, ਹੋਮੀ ਭਾਭਾ, ਅਸ਼ੀਸ਼ ਨੰਦੀ ਆਦਿ) ਨੇ ਤਾਂ ‘ਸੱਭਿਆਚਾਰਕ ਸਾਪੇਖਵਾਦ` (ਛੁਲਟੁਰਅਲ ੍ਰੲਲਅਟਵਿਸਿਮ) ਦੇ ਨਾਂ `ਤੇ ਪਿਛਾਖੜੀ ਹਿੰਦੂਤਵੀ ਸੱਭਿਆਚਾਰ ਦੀ ਆਪਣੀ ਕਲਾਬਾਜ਼ੀ ਵਾਲੀ ਭਾਸ਼ਾ ਵਿਚ ਵਕਾਲਤ ਤੱਕ ਕੀਤੀ ਹੈ।
ਇਹੀ ਕਾਰਨ ਹੈ ਕਿ ਐਡਵਰਡ ਸ਼ਿਲਜ ਨੇ ਭਾਰਤ ਦੇ ‘ਮੁੱਖ ਧਾਰਾ` ਬੁੱਧੀਜੀਵੀਆਂ ਵਿਚੋਂ ‘ਬੌਧਿਕ ਸ਼ੈਦਾਅ` ਦੀ ਪਛਾਣ ਕਰਦੇ ਹੋਏ ਲਿਖਿਆ ਹੈ- “ਭਾਰਤੀ ਬੁੱਧੀਜੀਵੀ ਭਾਰੂ ਹਿੰਦੂ ਆਲਮੀ ਨਜ਼ਰੀਏ ਅਤੇ ਪਰੰਪਰਾਵਾਂ ਵਿਚ ਕਾਫ਼ੀ ਡੂੰਘੀਆਂ ਜੜ੍ਹਾਂ ਰੱਖਦੇ ਸਨ, ਜਿਸ ਵਿਚ ਇਸਦੇ ਹੋਰ ਤਰਕਹੀਣ ਅਤੇ ਤਾਨਾਸ਼ਾਹ ਤੱਤ ਜਿਵੇਂ ਕਿ ਜੋਤਿਸ਼, ਵਿਵਸਥਿਤ ਵਿਆਹ ਅਤੇ ਜਾਤੀ ਤੁਅੱਸਬ ਵੀ ਸ਼ਾਮਲ ਹਨ।” (ਪਿਛੜੇ ਹੋਏ ਨਬੀ, ਪੰਨਾ 25, ਲੇਖਕਾ ਮੀਰਾ ਨੰਦਾ)
ਅੱਜ ਭਾਜਪਾ ਅਤੇ ਆਰ.ਐੱਸ.ਐੱਸ. ਦੇ ਚੌਤਰਫ਼ਾ ਵਧਾਰੇ-ਪਸਾਰੇ ਪਿੱਛੇ ਇਹ ਵੀ ਇਕ ਅਹਿਮ ਕਾਰਨ ਹੈ।
ਪੂੰਜੀਵਾਦ ਨੇ ਪ੍ਰੈੱਸ ਅਤੇ ਮਾਸ ਮੀਡੀਆ ਦੇ ਆਉਣ ਤੋਂ ਪਹਿਲਾਂ ਹੀ ‘ਮੈਨੂਫੈਕਚਰਿੰਗ ਕਾਨਸੈਂਟ` ਲਈ ਚਿੱਤਰਾਂ ਦੀ ਬਖ਼ੂਬੀ ਵਰਤੋਂ ਕੀਤੀ ਹੈ ਜਿਸ ਨੂੰ ਫਰਾਂਸੀਸੀ ਫਿਲਮ ਨਿਰਮਾਤਾ ਅਤੇ ਚਿੰਤਕ ਗੂਈ ਡੀਬੋਰਡ ਨੇ “ਲੋਕਾਂ ਵਿਚਕਾਰ ਸਮਾਜਿਕ ਸਬੰਧ ਜਿਸ ਦਾ ਜ਼ਰੀਆ ਚਿੱਤਰ ਹਨ” ਕਿਹਾ ਹੈ। ਭਾਰਤ ਵਿਚ ਪਿਛਲੇ 10 ਸਾਲਾਂ `ਚ ਟੀ.ਵੀ., ਅਖ਼ਬਾਰਾਂ, ਸੋਸ਼ਲ ਮੀਡੀਆ ਅਤੇ ਵੱਡੇ-ਵੱਡੇ ਹੋਰਡਿੰਗਾਂ ਰਾਹੀਂ ਹਿੰਦੂ ਪ੍ਰਤੀਕਾਂ ਦਾ ਜਿਸ ਪੱਧਰ `ਤੇ ਪ੍ਰਸਾਰ ਹੋਇਆ ਹੈ, ਉਸ ਨੇ ਅਵਾਮ ਦੀ ਮਾਨਸਿਕਤਾ ਉੱਪਰ ਪਿਛਾਖੜੀ ਹਿੰਦੂਤਵੀ ਸੱਭਿਆਚਾਰਕ ਹਮਲੇ ਨੂੰ ਹੋਰ ਵੀ ਭਿਆਨਕ ਬਣਾ ਦਿੱਤਾ ਹੈ।
ਜਦੋਂ ਪ੍ਰਧਾਨ ਮੰਤਰੀ/ਮੁੱਖ ਮੰਤਰੀ ਵੱਲੋਂ ਗੰਗਾ ਵਿਚ ਇਸ਼ਨਾਨ ਕਰਨ ਅਤੇ ਮੰਦਰਾਂ ਵਿਚ ਆਰਤੀ ਉਤਾਰਨ ਦੀਆਂ ਤਸਵੀਰਾਂ ਦੁਆਰਾ ਬੱਚਿਆਂ ਅਤੇ ਕਿਸ਼ੋਰਾਂ ਦੇ ਮਨਾਂ `ਤੇ ਵੱਡੇ ਪੱਧਰ `ਤੇ ਹਮਲਾ ਕੀਤਾ ਜਾਂਦਾ ਹੈ, ਤਾਂ ਉਹ ਹਿੰਦੂ ਰਾਸ਼ਟਰ ਦੀ ਧਾਰਨਾ ਨੂੰ ਸੰਵਿਧਾਨਕ ਰਾਸ਼ਟਰ ਦੇ ਵਿਰੋਧ ਵਿਚ ਨਹੀਂ ਦੇਖਦਾ। ਸਗੋਂ ਇਸ ਦੀ ਬਜਾਏ ਉਸ ਨੂੰ ਬਹੁਤ ਹੀ ਸਹਿਜ ਅਤੇ ਕੁਦਰਤੀ ਰੂਪ `ਚ ਹੀ ਦੇਖਦਾ ਹੈ।
ਜਨਤਕ ਜੀਵਨ ਦੀਆਂ ਤਸਵੀਰ ਤੋਂ ਮੁਸਲਮਾਨ, ਦਲਿਤ ਅਤੇ ਗਰੀਬ ਦੇ ਗਾਇਬ ਕਰ ਦੇਣ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਅਸੀਂ ਅਜਿਹੇ ਭਾਰਤ ਨੂੰ ਆਪਣੇ ਅੰਦਰ ਆਕਾਰ ਦੇ ਰਹੇ ਹਾਂ ਜੋ ਹਕੀਕਤ ਵਿਚ ਹੈ ਹੀ ਨਹੀਂ। ਉਹ ਮਹਿਜ਼ ਤਸਵੀਰਾਂ ਅਤੇ ਫਿਲਮਾਂ ਵਿਚ ਹੈ। ਮੁਸਲਮਾਨਾਂ ਦੇ ਬੇਗਾਨਗੀ ਦਾ ਵੱਡਾ ਕਾਰਨ ਇਹ ਵੀ ਹੈ। ਇਸ ਤਰ੍ਹਾਂ ਜੇ ਗੂਈ ਡੀਬੌਰਡ ਦੇ ਸ਼ਬਦਾਂ `ਚ ਕਹਿਣਾ ਹੋਵੇ ਤਾਂ ਹਿੰਦੂਆਂ ਦਾ ਮੁਸਲਮਾਨਾਂ ਨਾਲ ਰਿਸਤਾ ਆਪਣੀ ਸੁਤੰਤਰ ਪਹਿਲਕਦਮੀ ਨਾਲ ਨਹੀਂ ਸਗੋਂ ਉਪਰੋਕਤ ਤਸਵੀਰਾਂ/ਫਿਲਮਾਂ ਦੇ ਜ਼ਰੀਏ ਬਣ ਰਿਹਾ ਹੈ।
ਇਸ ਲਈ, ਲਗਾਤਾਰ ਮੋਦੀ/ਯੋਗੀ ਅਤੇ ਹੋਰ ਰਾਜਨੀਤਕ ਸ਼ਖ਼ਸੀਅਤਾਂ ਨੂੰ ਲਗਾਤਾਰ ਹਿੰਦੂ ਚਿੰਨ੍ਹਾਂ ਦੇ ਨਾਲ ਦਿਖਾਉਣਾ ਮਹਿਜ਼ ਟੀਵੀ ਚੈਨਲਾਂ ਦੀ ਇਕ ਚਾਲਬਾਜ਼ੀ ਨਹੀਂ ਹੈ, ਸਗੋਂ ਇਕ ਵੱਡੇ ਹਿੰਦੂਤਵੀ ਪਿਛਾਖੜੀ ਸੱਭਿਆਚਾਰਕ ਹਮਲੇ ਦਾ ਇਕ ਯੋਜਨਾਬਧ ਹਿੱਸਾ ਹੈ। 22 ਜਨਵਰੀ ਨੂੰ ਅਯੁੱਧਿਆ ਵਿਚ ‘ਰਾਮ ਕੀ ਪ੍ਰਾਣ ਪ੍ਰਤਿਸ਼ਠਾ` ਕੀਤੇ ਜਾਣ ਸਮੇਂ ਇਸ ਸੱਭਿਆਚਾਰਕ ਹਮਲੇ ਨੂੰ ਯਕਲਖਤ ਜ਼ਰਬਾਂ ਆ ਗਈਆਂ।
ਇਸ ਦੇ ਨਾਲ ਹੀ ਸਕੂਲੀ ਪਾਠਕ੍ਰਮ ਵਿਚ ਤੇਜੀ ਨਾਲ ਬਦਲਾਅ ਕਰਕੇ ਇਸ ਸੱਭਿਆਚਾਰਕ ਹਮਲੇ ਨੂੰ ਹੋਰ ਵੀ ਤਿੱਖਾ ਕੀਤਾ ਜਾ ਰਿਹਾ ਹੈ। ਇਨ੍ਹਾਂ ਕੋਰਸਾਂ ਵਿਚ ਟੀਪੂ ਸੁਲਤਾਨ ਅਤੇ ਅਕਬਰ ਵਰਗੀਆਂ ਧਰਮ ਨਿਰਪੱਖ ਅਤੇ ਮਹਾਨ ਸ਼ਖ਼ਸੀਅਤਾਂ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਕੱਟੜ ਮੁਸਲਮਾਨ ਹੁਕਮਰਾਨਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਹਰਿਆਣਾ ਸਕੂਲ ਬੋਰਡ ਦੀ 9ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਕਿਤਾਬ ਵਿਚ ਹੇਡਗੇਵਾਰ/ਸਾਵਰਕਰ ਪੜ੍ਹਾਇਆ ਜਾ ਰਿਹਾ ਹੈ ਅਤੇ ਹੇਡਗੇਵਾਰ/ਸਾਵਰਕਰ ਨੂੰ ਮਹਾਨ ਇਨਕਲਾਬੀ ਸਾਬਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਸਕੂਲਾਂ ਦੇ ਵਿਹੜਿਆਂ `ਚ ਸੱਭਿਆਚਾਰਕ ਸਮਾਗਮਾਂ ਦੇ ਨਾਂ `ਤੇ ਜਿਸ ਤਰ੍ਹਾਂ ਹਿੰਦੂਤਵੀ ਪਿਛਾਖੜੀ ਸੱਭਿਆਚਾਰ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ, ਉਸ ਦੇ ਅਸਰ ਹੇਠ ਵੱਡੇ ਹੋ ਕੇ ਇਹ ਬੱਚੇ ਕੀ ਬਣਨਗੇ, ਇਹ ਸਹਿਜੇ ਹੀ ਸਮਝਿਆ ਜਾ ਸਕਦਾ ਹੈ।
ਇੱਥੇ ਪੱਖ ਉੱਪਰ ਵੀ ਜ਼ੋਰ ਦੇਣ ਦੀ ਲੋੜ ਹੈ ਕਿ ਪਿਛਾਖੜੀ ਫਾਸ਼ੀਵਾਦੀ ਸੱਭਿਆਚਾਰ ਆਪਣੇ ਮੂਲ ਵਿਚ ਡੂੰਘੀ ਤਰ੍ਹਾਂ ਮਰਦ-ਪ੍ਰਧਾਨ ਹੁੰਦਾ ਹੈ। ਇਸ ਲਈ ਇਹ ਸੱਭਿਆਚਾਰਕ ਹਮਲਾ ਮੁਲਕ ਦੀਆਂ ਔਰਤਾਂ ਨੂੰ ਵੀ ਨਿਸ਼ਾਨਾ ਬਣਾ ਰਿਹਾ ਹੈ। ‘ਲਵ ਜਹਾਦ` ਵਰਗੇ ਕਾਨੂੰਨ ਸਿਰਫ਼ ਔਰਤ ਦੀ ਸੁਤੰਤਰ ਹੋਂਦ ਨੂੰ ਕੁਚਲਣ ਲਈ ਹੀ ਲਿਆਂਦੇ ਗਏ ਹਨ।
ਇਸ ਫਾਸ਼ੀਵਾਦੀ ਦੌਰ ਵਿਚ ਭਾਰਤੀ ਸੰਸਕ੍ਰਿਤੀ ਦੇ ਨਾਂ `ਤੇ ਪਰਿਵਾਰ ਅਤੇ ਮਾਤ੍ਰਤਵ ਦੀ ਮਹਿਮਾ ਗਾਈ ਜਾਂਦੀ ਹੈ। ਇਹ ਕੋਈ ਇਤਫ਼ਾਕ ਨਹੀਂ ਹੈ ਕਿ ਹਿਟਲਰ ਨੇ ਵੀ ਐਲਾਨ ਕੀਤਾ ਸੀ – “ਮਾਵਾਂ ਮੇਰੇ ਰਾਜ ਵਿਚ ਸਭ ਤੋਂ ਮਹੱਤਵਪੂਰਨ ਨਾਗਰਿਕ ਹਨ।”
ਔਰਤਾਂ ‘ਆਰ.ਐੱਸ.ਐੱਸ.` ਦੀਆਂ ਸ਼ਾਖਾਵਾਂ ‘ਚ ਕਿਉਂ ਨਹੀਂ ਜਾਂਦੀਆਂ? ਇਸ ਦਾ ਜਵਾਬ ਦਿੰਦੇ ਹੋਏ ਆਰ.ਐੱਸ.ਐੱਸ. ਦੇ ਇਕ ਸੀਨੀਅਰ ਆਗੂ ਨੇ ‘ਇਕਨਾਮਿਕ ਟਾਈਮਜ਼` ਅਖ਼ਬਾਰ ਨੂੰ ਦੱਸਿਆ – “ਸ਼ਾਖਾ ਦਾ ਸਮਾਂ ਅਜਿਹਾ ਹੈ ਕਿ ਇਹ ਔਰਤਾਂ ਨੂੰ ਰਾਸ ਨਹੀਂ ਆਉਂਦਾ।” ਇਸ ਸਤਰ ਨੂੰ ਡੀਕੋਡ ਕਰਨਾ ਔਖਾ ਨਹੀਂ ਹੈ। ਸਵੇਰੇ-ਸਵੇਰੇ ਔਰਤਾਂ ਸਾਰਾ ਦਿਨ ਚੱਲਣ ਵਾਲੀ ਭਾਰੀ ਗੱਡੀ ਨੂੰ ਠੇਲ੍ਹਣ ਲਈ ਕਮਰ ਕੱਸ ਰਹੀਆਂ ਹੁੰਦੀਆਂ ਹਨ। ਅਜਿਹੀ ਸਥਿਤੀ `ਚ ਉਸ ਕੋਲ ਸਵੇਰੇ 6 ਵਜੇ ਸ਼ਾਖਾ `ਚ ਜਾਣ ਦਾ ਸਮਾਂ ਕਿੱਥੇ ਹੋਵੇਗਾ; ਭਾਵ, ਜੇਕਰ ਉਹ ਸਵੇਰੇ-ਸਵੇਰੇ ਸ਼ਾਖਾ `ਚ ਜਾਂਦੀ ਹੈ, ਤਾਂ ਘਰ ਦਾ ਕੰਮ ਕੌਣ ਕਰੇਗਾ? ਔਰਤਾਂ ਨੂੰ ਸ਼ਾਖਾ ਵਿਚ ਨਾ ਸੱਦਣ ਦਾ ਜੋ ਦੂਜਾ ਕਾਰਨ ਉਸ ਨੇ ਦੱਸਿਆ ਉਹ ਇਹ ਸੀ ਕਿ ਸ਼ਾਖਾ ਵਿਚ ਜਿਸ ਤਰ੍ਹਾਂ ਦੀ ਸਰੀਰਕ ਮਿਹਨਤ ਕਰਵਾਈ ਜਾਂਦੀ ਹੈ, ਔਰਤਾਂ ਉਸ ਦੇ ਯੋਗ ਨਹੀਂ ਹਨ। ਯਾਨੀ ਔਰਤਾਂ ਕੁਦਰਤੀ ਤੌਰ `ਤੇ ਕਮਜ਼ੋਰ ਹੁੰਦੀਆਂ ਹਨ। ਇਸ ਤੋਂ ਔਰਤਾਂ ਪ੍ਰਤੀ ਇਨ੍ਹਾਂ ਫਾਸ਼ੀਵਾਦੀਆਂ ਅਤੇ ਫਿਰਕੂ ਲੋਕਾਂ ਦੇ ਰਵੱਈਏ ਦਾ ਪਤਾ ਲੱਗਦਾ ਹੈ।
ਜਰਮਨੀ ਵਿਚ ਨਾਜ਼ੀਆਂ ਦਾ ਨਾਅਰਾ ਸੀ – “ਜ਼ਮੀਨ ਭੋਜਨ ਮੁਹੱਈਆ ਕਰਦੀ ਹੈ, ਔਰਤਾਂ ਜਨਸੰਖਿਆ ਮੁਹੱਈਆ ਕਰਦੀਆਂ ਹਨ ਅਤੇ ਮਰਦ ਕਾਰਵਾਈ ਕਰਦੇ ਹਨ।” ਭਾਰਤੀ ਫਾਸ਼ੀਵਾਦੀ ਵੀ ਆਪਣੇ ਸੱਭਿਆਚਾਰਕ ਰਾਸ਼ਟਰਵਾਦ ਦੇ ਤਹਿਤ ਇਸੇ ਨੂੰ ਸਥਾਪਤ ਕਰਦੇ ਹਨ।
ਭਾਜਪਾ ਕੁਲ ਸਰਕਾਰੀ ਸੰਸਥਾਵਾਂ ਦੀ ਖੁਦਮੁਖਤਿਆਰੀ ਨੂੰ ਤਬਾਹ ਕਰਕੇ ਉਸ ਨੂੰ ਆਪਣੇ ਸੱਭਿਆਚਾਰਕ ਰਾਸ਼ਟਰਵਾਦ ਦੇ ਏਜੰਡੇ ਲਈ ਵਰਤ ਰਹੀ ਹੈ। ਭਾਰਤ ਸਰਕਾਰ ਦੇ ਸਿੱਖਿਆ/ਸੱਭਿਆਚਾਰ ਮੰਤਰਾਲੇ ਦੇ ਮਤਹਿਤ ਸਾਰੀਆਂ ਹੀ ਸੰਸਥਾਵਾਂ ਲਗਾਤਾਰ ਭਾਜਪਾ ਦੇ ਏਜੰਡੇ `ਤੇ ਕੰਮ ਕਰਦੇ ਹੋਏ ਲਗਾਤਾਰ ‘ਹਿਟਲਰ ਦੇ ਪ੍ਰੋਫੈਸਰ` ਪੈਦਾ ਕਰ ਰਹੀਆਂ ਹਨ, ਜੋ ਇਸ ਸੱਭਿਆਚਾਰਕ ਹਮਲੇ ਨੂੰ ਹੋਰ ਵੀ ਤਿੱਖਾ ਬਣਾ ਰਹੀਆਂ ਹਨ। ਪ੍ਰੋਫੈਸਰ ਸੰਗੀਤ ਕੁਮਾਰ ਰਾਗੀ, ਡਾ: ਬਦਰੀਨਾਰਾਇਣ, ਡਾ: ਵਿਕਰਮ ਸੰਪਤ ਵਰਗੇ ਲੋਕ ਅਜਿਹੇ ਹੀ ‘ਪ੍ਰੋਫੈਸਰ` ਹਨ।
ਭਾਜਪਾ/ਆਰ.ਐੱਸ.ਐੱਸ. ਆਪਣੇ ਰਾਸ਼ਟਰਵਾਦ ਨੂੰ ‘ਸੱਭਿਆਚਾਰਕ ਰਾਸ਼ਟਰਵਾਦ` ਕਹਿੰਦੀ ਹੈ। ਅਤੇ ਇਸ ਅਖਾਉਤੀ ਸੱਭਿਆਚਾਰ ਦੀ ਆੜ ਵਿਚ ‘ਬ੍ਰਾਹਮਣਵਾਦੀ ਉੱਚ ਜਾਤੀ ਦੀ ਸਰਬਉੱਚਤਾ` ਸਥਾਪਤ ਕਰਨ ਲਈ ਯਤਨਸ਼ੀਲ ਹੈ। ਇਹ ਸਮਝਣ ਦੀ ਜ਼ਰੂਰਤ ਹੈ ਕਿ ਭਾਰਤ ਦੇ ਅਵਾਮ ਉੱਪਰ ਭਾਜਪਾ/ਆਰ.ਐੱਸ.ਐੱਸ. ਦਾ ਇਹ ਸੱਭਿਆਚਾਰਕ ਹਮਲਾ ਸਾਮਰਾਜੀ ਸੱਭਿਆਚਾਰ ਦੇ ਵਿਰੋਧ `ਚ ਨਹੀਂ ਸਗੋਂ ਉਸਦੀ ਸਹਾਇਤਾ ਨਾਲ ਕੀਤਾ ਜਾ ਰਿਹਾ ਹੈ। ਬਜਰੰਗ ਦਲ, ਸ੍ਰੀ ਰਾਮ ਸੈਨਾ ਵਰਗੀਆਂ ਆਰ.ਐੱਸ.ਐੱਸ. ਦੀਆਂ ਸਹਿਯੋਗੀ ਜਥੇਬੰਦੀਆਂ ਉਸ ‘ਸਪੇਸ` ਉੱਪਰ ਕਬਜ਼ਾ ਕਰਨ ਲਈ ਸਾਮਰਾਜੀ ਸੱਭਿਆਚਾਰ ਦਾ ਅਖਾਉਤੀ ਵਿਰੋਧ ਕਰਦੀਆਂ ਹਨ, ਜਿਸ ਉੱਪਰ ਪਹਿਲਾਂ ਕੁਝ ਹੱਦ ਤੱਕ ਉਦਾਰ ਖ਼ਿਆਲ ਲੋਕਾਂ ਅਤੇ ਅਗਾਂਹਵਧੂਆਂ ਦਾ ‘ਕਬਜ਼ਾ` ਸੀ। ਯਾਨੀ ਪਿਛਾਖੜੀ ਹਿੰਦੂਤਵੀ ਸੱਭਿਆਚਾਰਕ ਹਮਲੇ ਨੂੰ ਸਾਮਰਾਜਵਾਦੀ ਸੱਭਿਆਚਾਰਕ ਹਮਲੇ ਤੋਂ ਵੱਖ ਕਰਕੇ ਦੇਖਣਾ ਖ਼ਤਰਨਾਕ ਹੈ। ਅੱਜ ਅਸੀਂ ਜਿਸ ਸੱਭਿਆਚਾਰਕ ਹਮਲੇ ਦਾ ਸ਼ਿਕਾਰ ਹੋ ਰਹੇ ਹਾਂ, ਉਹ ਇਨ੍ਹਾਂ ਦੋਨਾਂ ਦਾ ਇਕ ਖ਼ਤਰਨਾਕ ਅਤੇ ਜ਼ਹਿਰੀਲਾ ਮਿਸ਼ਰਣ ਹੈ, ਜੋ ਲੋਕਾਂ ਦੀ ਪ੍ਰਤੀਰੋਧੀ ਚੇਤਨਾ ਨੂੰ ਲਗਾਤਾਰ ਖੁੰਢਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਭਾਰਤ ਵਿਚ ਇਸ ਵਕਤ ਜੋ ਸਾਮਰਾਜਵਾਦੀ/ਹਿੰਦੂਤਵਵਾਦੀ ਪਿਛਾਖੜੀ ਸੱਭਿਆਚਾਰਕ ਹਮਲਾ ਚੱਲ ਰਿਹਾ ਹੈ ਉਹ ਸਮਾਜ ਵਿਚ ਤੁਅੱਸਬ, ਅਮਾਨਵੀਕਰਨ ਅਤੇ ਹਿੰਸਾ ਨੂੰ ਵੱਡੇ ਪੱਧਰ `ਤੇ ਵਧਾ ਰਿਹਾ ਹੈ ਅਤੇ ਇਸ ਪ੍ਰਕਿਰਿਆ ਵਿਚ ਮੁਲਕ ਦੀ ਦੌਲਤ ਅਤੇ ਕਿਰਤ ਦੀ ਸਾਮਰਾਜਵਾਦ ਵੱਲੋਂ ਕੀਤੀ ਜਾ ਰਹੀ ਲੁੱਟ ਨੂੰ ਹੋਰ ਵੀ ਸੌਖਾ ਬਣਾ ਰਿਹਾ ਹੈ।
ਪਰ ਇਤਿਹਾਸ ਦਾ ਸਬਕ ਇਹ ਹੈ ਕਿ ਹਰ ਵਰਤਾਰੇ `ਚ ਆਪਣੇ ਤੋਂ ਉਲਟ ਦੀ ਸੰਭਾਵਨਾ ਵੀ ਪਈ ਹੁੰਦੀ ਹੈ। ਉਪਰੋਕਤ ਵਰਤਾਰਾ ਵੀ ਇਸ ਦਾ ਅੱਪਵਾਦ ਨਹੀਂ ਹੈ। ਪਿਛਲੇ ਸਾਲਾਂ `ਚ, ਕਿਸਾਨ ਅੰਦੋਲਨ ਅਤੇ ਸੀ.ਏ.ਏ./ਐੱਨ.ਆਰ.ਸੀ. ਵਿਰੋਧੀ ਅੰਦੋਲਨਾਂ ਨੇ ਦਿਖਾ ਦਿੱਤਾ ਹੈ ਕਿ ਇਸ ਪਿਛਾਖੜੀ ਸੱਭਿਆਚਾਰਕ ਹਮਲੇ ਦਾ ਜਵਾਬ ਕਿਵੇਂ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਮਾਓਵਾਦੀ ਰਸੂਖ਼ ਵਾਲੇ ਖੇਤਰਾਂ ਵਿਚ ਨਵੀਂ ਕਿਸਮ ਦੇ ਜਮਹੂਰੀ/ਸਮਾਜਵਾਦੀ ਸੱਭਿਆਚਾਰ ਦੀ ਉਸਾਰੀ ਕਰਕੇ ਇਸਦਾ ਲਗਾਤਾਰ ਢੁੱਕਵਾਂ ਜਵਾਬ ਦਿੱਤਾ ਜਾ ਰਿਹਾ ਹੈ। ਇੱਥੋਂ ਵੀ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਅਤੇ ਇਸ ਸਾਮਰਾਜੀ/ਹਿੰਦੂਤਵਵਾਦੀ ਸੱਭਿਆਚਾਰਕ ਹਮਲੇ ਦਾ ਮੂੰਹ ਤੋੜ ਜਵਾਬ ਦੇ ਸਕਦੇ ਹਾਂ।