ਸਿੱਖ ਪੰਥ ਵਿਚ ਫੈਲੀਆਂ ਗਲਤ ਧਾਰਨਾਵਾਂ ਅਤੇ ਸਿਰਦਾਰ ਕਪੂਰ ਸਿੰਘ

ਐਸ ਐਸ ਆਜ਼ਾਦ
ਫੋਨ: 788-874-3450
ਕਰਮ ਬਰਸਟ
ਫੋਨ: +91-94170-73831
ਸਿੱਖ ਹਲਕਿਆਂ ਅੰਦਰ ਸਿਰਦਾਰ ਕਪੂਰ ਸਿੰਘ ਦਾ ਥਾਂ ਨਿਆਰਾ ਅਤੇ ਨਿਵੇਕਲਾ ਹੈ। ਉਨ੍ਹਾਂ ਦੀ ਲਿਖੀ ਕਿਤਾਬ ‘ਸਾਚੀ ਸਾਖੀ’ ਅਤੇ ਹੋਰ ਰਚਨਾਵਾਂ ਅਕਸਰ ਚਰਚਾ ਵਿਚ ਰਹਿੰਦੀਆਂ ਹਨ। ਆਪਣੀਆਂ ਰਚਨਾਵਾਂ ਵਿਚ ਉਨ੍ਹਾਂ ਨੇ ਉਹ ਗੱਲਾਂ ਵੀ ਕੀਤੀਆਂ ਹਨ ਜਿਨ੍ਹਾਂ ਬਾਰੇ ਇਤਿਹਾਸ ਦੇ ਪੰਨੇ ਅਜੇ ਤੱਕ ਖਾਮੋਸ਼ ਹਨ। ਐਸ.ਐਸ. ਆਜ਼ਾਦ ਅਤੇ ਕਰਮ ਬਰਸਟ ਨੇ ਆਪਣੇ ਇਸ ਲੇਖ ਵਿਚ ਉਨ੍ਹਾਂ ਮੁੱਦਿਆਂ ਬਾਰੇ ਚਰਚਾ ਛੇੜੀ ਹੈ ਜੋ ਸਿੱਖਾਂ ਅਤੇ ਪੰਜਾਬ ਨਾਲ ਜੁੜੇ ਕਈ ਮਸਲਿਆਂ ਬਾਰੇ ਵਿਵਾਦ ਦਾ ਕਾਰਨ ਬਣਦੇ ਰਹੇ ਹਨ। ਇਸ ਦਿਲਚਸਪ ਲੇਖ ਵਿਚ ਲੇਖਕਾਂ ਨੇ ਇਨ੍ਹਾਂ ਮਸਲਿਆਂ ਦੀਆਂ ਪਰਤਾਂ ਫਰੋਲਣ ਦਾ ਯਤਨ ਕੀਤਾ ਹੈ।

ਸਿਰਦਾਰ ਕਪੂਰ ਸਿੰਘ ਤੋਂ ਲੈ ਕੇ ਅਨੇਕ ਸਿੱਖ ਲੇਖਕਾਂ ਵੱਲੋਂ ਅਕਸਰ ਇਹ ਪ੍ਰਚਾਰਿਆ ਜਾਂਦਾ ਆ ਰਿਹਾ ਹੈ ਕਿ ਜਵਾਹਰ ਲਾਲ ਨਹਿਰੂ ਨੇ ਸਿੱਖਾਂ ਨੂੰ ‘ਆਜ਼ਾਦ ਖ਼ਿੱਤਾ ਭਾਵ ਸਿੱਖ ਹੋਮਲੈਂਡ’ ਦੇਣ ਦਾ ਵਾਅਦਾ ਕੀਤਾ ਸੀ।
ਇਕ ਦਾਅਵਾ ਇਉਂ ਹੈ:
ਸਿੱਖ ਸੰਗਤ ਵੱਲੋਂ 19 ਜਨਵਰੀ 1922 ਨੂੰ ਕੁੰਜੀਆਂ ਦਾ ਮੋਰਚਾ ਜਿੱਤਣ ਤੋਂ ਬਾਅਦ ਅਗਲੇ ਦਿਨ ਬਾਬਾ ਖੜਕ ਸਿੰਘ ਦੀ ਹਾਜ਼ਰੀ ਵਿਚ ਨਹਿਰੂ ਨੇ 20 ਜਨਵਰੀ 1922 ਨੂੰ ਕਿਹਾ ਸੀ ਕਿ “ਅਜ਼ਾਦ ਭਾਰਤ ਦੇ ਸੰਵਿਧਾਨ ਵਿਚ ਸਿੱਖਾਂ ਵਿਰੁੱਧ ਜਾਣ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਵਿਵਸਥਾ ਨਹੀਂ ਹੋਵੇਗੀ। ਸਿੱਖ ਉੱਤਰੀ ਭਾਰਤ ਵਿਚ ਅਜ਼ਾਦੀ ਦਾ ਨਿੱਘ ਮਾਣਨ ਲਈ ਆਜ਼ਾਦ ਹੋਣਗੇ।”
ਦੂਜਾ ਕਿਹਾ ਜਾਂਦਾ ਹੈ ਕਿ ਉਸੇ ਹੀ ਮੰਚ ਤੋਂ ਮਹਾਤਮਾ ਗਾਂਧੀ ਨੇ ਕਿਹਾ ਸੀ “ਮੈਂ ਬਚਨ ਦਿੰਦਾ ਹਾਂ ਅਤੇ ਕਾਂਗਰਸ ਦਾ ਮਤਾ ਵੀ ਭਰੋਸਾ ਦਿਵਾਉਂਦਾ ਹੈ ਕਿ ਕਿਸੇ ਵੱਲੋਂ ਪੂਰੇ ਸਿੱਖ ਭਾਈਚਾਰੇ ਨੂੰ ਕੁਝ ਬੁਰਾ ਭਲਾ ਕਹਿਣਾ ਤਾਂ ਦੂਰ ਦੀ ਗੱਲ ਹੈ, ਇੱਥੇ (ਭਾਵ ਅਜ਼ਾਦ ਭਾਰਤ ਵਿਚ) ਇਕ ਇਕੱਲਾ ਸਿੱਖ ਵੀ ਨਿਰਾਸ਼ ਨਹੀਂ ਹੋਵੇਗਾ।’’
ਮਹਾਤਮਾ ਗਾਂਧੀ ਤਾਂ ਕੁੰਜੀਆਂ ਦੇ ਮੋਰਚੇ ਸਮੇਂ ਅੰਮ੍ਰਿਤਸਰ ਸਾਹਿਬ ਵਿਖੇ ਮੌਜੂਦ ਹੀ ਨਹੀਂ ਸੀ। ਫੇਰ ਉਸਨੇ ਪ੍ਰੈੱਸ ਕਾਨਫਰੰਸ ਕਰ ਕੇ ਵਾਅਦੇ ਕੀਹਦੇ ਨਾਲ ਕਰ ਲਏ?
ਸਿੱਖ ਲੇਖਕਾਂ ਦੇ ਇਹ ਦਾਅਵੇ ਨਿਰੇ ਝੂਠ ਦਾ ਪੁਲੰਦਾ ਹਨ। ਜਿਸ ਦਿਨ ਚਾਬੀਆਂ ਦਾ ਮੋਰਚਾ ਜਿੱਤਿਆ ਗਿਆ ਸੀ ਤਾਂ ਉੱਥੇ ਨਹਿਰੂ ਅਤੇ ਗਾਂਧੀ ਦੋਵੇਂ ਹੀ ਮੌਜੂਦ ਨਹੀਂ ਸਨ। ਗਾਂਧੀ ਨੇ ਬਾਬਾ ਖੜਕ ਸਿੰਘ ਨੂੰ ਸਿਰਫ ਇਕ ਤਾਰ ਭੇਜ ਕੇ ਮੁਬਾਰਕਵਾਦ ਦਿੱਤੀ ਸੀ, “ਭਾਰਤ ਦੀ ਪਹਿਲੀ ਫੈਸਲਾਕੁਨ ਲੜਾਈ ਜਿੱਤੀ ਗਈ ਹੈ।”
ਅੱਗੇ ਦਾਅਵਾ ਕੀਤਾ ਜਾਂਦਾ ਹੈ ਕਿ ਨਹਿਰੂ ਨੇ 6 ਜੁਲਾਈ 1946 ਨੂੰ ਕਲਕੱਤੇ ਰੈਲੀ ਵਿਚ ਭਾਸ਼ਣ ਕਰਦਿਆਂ ਵਾਅਦਾ ਕੀਤਾ ਸੀ ਕਿ: “ਪੰਜਾਬ ਦੇ ਬਹਾਦਰ ਸਿੱਖ ਵਿਸ਼ੇਸ਼ ਸਨਮਾਨ ਦੇ ਹੱਕਦਾਰ ਹਨ। ਮੈਨੂੰ ਉੱਤਰ ਵਿਚ ਕੋਈ ਵੀ ਇੱਕ ਖੇਤਰ ਜਾਂ ਇੱਕ ਰਾਜਕੀ ਵਿਵਸਥਾ ਹੋਣ ਵਿਚ ਕੁਝ ਵੀ ਗਲਤ ਨਹੀਂ ਲੱਗਦਾ ਜਿੱਥੇ ਸਿੱਖ ਆਪਣੀ ਆਜ਼ਾਦੀ ਦੀ ਲੋਅ ਦਾ ਅਨੁਭਵ ਕਰ ਸਕਦੇ ਹੋਣ ‘’ (ਕਈਆਂ ਨੇ ਇਸਦਾ ਅਨੁਵਾਦ “ਅਜ਼ਾਦੀ ਦਾ ਨਿੱਘ ਮਾਣਨ” ਵਜੋਂ ਕੀਤਾ ਹੈ।
ਅਗਲਾ ਨਹਿਰੂ ਵੀ 6 ਜੁਲਾਈ 1946 ਨੂੰ ਕਲਕੱਤੇ ਵਿਚ ਨਹੀਂ ਸੀ। ਸਗੋਂ ਉਸ ਸਮੇਂ ਵਿਧਾਨ ਘੜਨੀ ਸਭਾ ਨੂੰ ਲੈ ਕੇ ਬੰਬਈ ਵਿਚ (6-8 ਜੁਲਾਈ 1946) ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੀ ਅਤਿ ਇਤਿਹਾਸਕ ਮੀਟਿੰਗ ਸੀ। ਨਹਿਰੂ ਇਸ ਮੀਟਿੰਗ ਦਾ ਕਰਤਾ ਧਰਤਾ ਸੀ।
ਮੀਟਿੰਗ ਤੋਂ ਬਾਅਦ 8 ਜੁਲਾਈ 1946 ਨੂੰ ਉਸਨੇ ਬੰਬਈ ਵਿਚ ਕੌਮੀ ਤੇ ਕੌਮਾਂਤਰੀ ਮੀਡੀਆ ਅੱਗੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਇਕ ਅਧਿਕਾਰਤ/ਪਰਵਾਨਤ ਪ੍ਰੈੱਸ ਬਿਆਨ ਵੀ ਜਾਰੀ ਕੀਤਾ। ਇਸ ਬਿਆਨ ਵਿਚ ਸਿੱਖਾਂ ਦਾ ਜ਼ਿਕਰ ਤੱਕ ਵੀ ਨਹੀਂ ਹੈ।
ਸਾਚੀ ਸਾਖੀ ਕਿਤਾਬ ਦੇ ਲਿਖਾਰੀ ਸਿਰਦਾਰ ਕਪੂਰ ਸਿੰਘ ਜਿਹੜੇ ਸਿੱਖ ਹੋਮ ਲੈਂਡ ਦੀ ਵਕਾਲਤ ਕਰਦੇ ਹੋਏ ਇਸ ਕਿਤਾਬ ਵਿਚ ਵੱਖ ਵੱਖ ਵਿਸ਼ਿਆਂ ਨੂੰ ਲੈ ਕੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਨਾਲ ਨਾਲ ਹਰ ਘਟਨਾਕ੍ਰਮ ਦੇ ਗਵਾਹ ਵਜੋਂ ਪੇਸ਼ ਹੁੰਦੇ ਹਨ। ਜਦੋਂ ਕਿ ਉਹ ਮਨਘੜਤ ਕਥਾਵਾਂ ਨੂੰ ਸੱਚੀਆਂ ਸਾਬਤ ਕਰਨ ਲਈ ਹਰ ਥਾਂ ਹਾਜ਼ਰ ਨਾਜ਼ਰ ਦਿਖਾਈ ਦਿੰਦੇ ਹਨ। “ਆਖ ਦਮੋਦਰ ਅੱਖੀ ਡਿੱਠਾ” ਤੇ “ਉਹ ਕਿਹੜੀ ਗਲੀ ਜਿਥੇ ਭਾਗੋ ਨਹੀਂ ਖੜੀ” ਵਰਗੀਆਂ ਕਹਾਵਤਾਂ ਮੁਤਾਬਕ ਵਿਵਹਾਰ ਕਰਦੇ ਦਿਖਾਈ ਦਿੰਦੇ ਹਨ।
ਸਿਰਦਾਰ ਕਪੂਰ ਸਿੰਘ ਦੀ ਵਿਡੰਬਨਾ ਇਹ ਹੈ ਕਿ ਉਹ ਬਰਤਾਨੀਆ ਦੀ ਭਾਰਤੀ ਸਰਕਾਰ ਦੇ ਡਿਪਟੀ ਕਮਿਸ਼ਨਰ ਸਨ। ਉਨ੍ਹਾਂ ਨੂੰ 1947 ਵਿਚ ਕੁੱਝ ਸਭਾ ਸੋਸਾਇਟੀਆਂ ਵਲੋਂ ਦਸ ਹਜ਼ਾਰ ਰੁਪਏ ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ ਦੀ ਸਹਾਇਤਾ ਕਰਨ ਲਈ ਦਿੱਤੇ ਗਏ ਸਨ, ਜਿਨ੍ਹਾਂ ਨੂੰ ਸਿਰਦਾਰ ਕਪੂਰ ਸਿੰਘ ਨੇ ਰਾਹਤ ਪਾਣ ਵਾਲੇ ਸ਼ਰਨਾਰਥੀਆਂ ਦੀਆਂ ਬਗੈਰ ਪਰਚੀਆਂ ਕੱਟੇ ਦਸ ਹਜ਼ਾਰ ਰੁਪਏ ਖਰਚ ਕਰਨ ਦਾ ਦੋਸ਼ ਲੱਗਿਆ ਸੀ। ਦੂਜਾ ਉਨ੍ਹਾਂ ਦੇ ਦੱਸਣ ਮੁਤਾਬਿਕ ਉਨ੍ਹਾਂ ਨੇ ਉਚ ਅਧਿਕਾਰੀਆਂ ਦੀ ਆਗਿਆ ਬਗੈਰ ਸ਼ਿਵਰਲੈਟ ਕਾਰ ਖਰੀਦ ਲਈ ਸੀ। ਤੀਜਾ ਉਨ੍ਹਾਂ ‘ਤੇ ਆਮ ਜਨਤਾ ਤੇ ਉਚ ਅਧਿਕਾਰੀਆਂ ਨਾਲ ਕੁਰਖਤ ਰਵੱਈਏ ਦਾ ਦੋਸ਼ ਲਗਾ ਸੀ। ਸਿਰਦਾਰ ਕਪੂਰ ਸਿੰਘ ਉਪਰ ਉਪਰੋਕਤ ਦੋਸ਼ਾਂ ਨੂੰ ਲੈ ਕੇ ਮੁਕੱਦਮਾ ਚਲਾਇਆ ਗਿਆ ਜਿਸ ਵਿਚ ਉਹ ਹਾਰ ਗਏ। ਸੁਪਰੀਮ ਕੋਰਟ ਵਿਚ ਆਪਣਾ ਪੱਖ ਰੱਖਣ ਲਈ ਰਿਪੋਰਟ ਤਿਆਰ ਕੀਤੀ ਅਤੇ ਉਥੋਂ ਵੀ ਹਾਰ ਗਏ। ਇਸ ਦਾ ਸਿੱਧਾ ਦੋਸ਼ ਉਹ ਜਵਾਹਰ ਲਾਲ ਨਹਿਰੂ ਤੇ ਪੰਜਾਬ ਦੇ ਗਵਰਨਰ ਗੋਪੀ ਚੰਦ ਭਾਰਗਵ ਉਪਰ ਇਹ ਕਹਿ ਕੇ ਮੜ੍ਹਦੇ ਹਨ ਕਿ ਉਹ ਸਿੱਖ ਵਿਰੋਧੀ ਸਨ ਤੇ ਸਿੱਖਾਂ ਨੂੰ ਹਿੰਦੂ ਲਾਬੀ ਦਾ ਗੁਲਾਮ ਬਣਾਉਣਾ ਚਾਹੁੰਦੇ ਸਨ। ਇਸ ਕੇਸ ਵਿਚੋਂ ਬਰੀ ਹੋਣ ਲਈ ਉਹ ਸਿੱਖ ਲੀਡਰਾਂ ਤਕ ਪਹੁੰਚ ਕਰਦੇ ਹਨ। ਮਾਸਟਰ ਤਾਰਾ ਸਿੰਘ ਨਾਲ ਮਿਲਣ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਮਾਸਟਰ ਤਾਰਾ ਸਿੰਘ ਦੀ ਕਾਂਗਰਸ ਸਰਕਾਰ ਤੇ ਅਫ਼ਸਰਸ਼ਾਹੀ ਤਕ ਪਹੁੰਚ ਸੀ। ਫੇਰ ਉਹ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਆਪਣੇ ਕੱਟੜਪੰਥੀ ਸਿੱਖ ਹਿਤੈਸ਼ੀ ਹੋਣ ਦਾ ਪਿਛੋਕੜ ਸਿੱਖ ਆਗੂਆਂ ਅੱਗੇ “ਸਾਚੀ ਸਾਖੀ” ਕਿਤਾਬ ਰਾਹੀਂ ਪੇਸ਼ ਕਰਦੇ ਹਨ। ਜਦੋਂਕਿ ਉਨ੍ਹਾਂ ਵਿਦਿਆਰਥੀ ਜੀਵਨ ਤੋਂ ਲੈ ਕੇ ਡੀ ਸੀ ਬਣਨ ਤਕ ਕਿਸੇ ਅਕਾਲੀ ਮੋਰਚੇ ਜਾਂ ਐਜੀਟੇਸ਼ਨ ਵਿਚ ਹਿੱਸਾ ਨਹੀਂ ਲਿਆ ਨਾ ਹੀ ਕਿਸੇ ਕਿਸਮ ਦੀ ਸਹਾਇਤਾ ਕੀਤੀ। ਅਕਾਲੀ ਲੀਡਰਸ਼ਿਪ ਨਾਲ ਉਨ੍ਹਾਂ ਦਾ ਮੇਲ ਜੋਲ 1950 ਤੋਂ ਬਾਅਦ ਹੁੰਦਾ ਹੈ। ਅਕਾਲੀ ਦਲ ਉਨ੍ਹਾਂ ਨੂੰ 1962 ਵਿਚ ਐਮ ਪੀ ਤੇ ਗੁਰਨਾਮ ਸਿੰਘ ਦੀ ਅਕਾਲੀ ਸਰਕਾਰ ਬਣਨ ਸਮੇਂ ਐਮ ਐਲ ਏ ਬਣਾ ਦਿੰਦਾ ਹੈ। ਐਮ ਪੀ ਚੋਣ ਉਹ ਸਵਤੰਤਰ ਪਾਰਟੀ ਦੀ ਟਿਕਟ ਤੋਂ ਲੜਦੇ ਹਨ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕੋਲ ਮਾਨਤਾ ਨਹੀਂ ਸੀ। ਪੰਜਾਬੀ ਸੂਬਾ ਬਣਨ ਸਮੇਂ 1966 ਵਿਚ ਜੋ ਪਾਰਲੀਮੈਂਟ ਹਾਊਸ ਵਿਚ ਭਾਸ਼ਣ ਕਰਦੇ ਹਨ। ਉਹ ਪੰਜਾਬੀ ਸੂਬੇ ਦੀ ਮੁਖਾਲਫਤ ਕਰਦਾ ਹੋਇਆ ਸਿੱਖ ਹੋਮ ਲੈਂਡ ਦੀ ਵਕਾਲਤ ਕਰਦਾ ਹੈ, ਜਿਸ ਵਿਚ ਉਹ ਕਾਂਗਰਸ ਲੀਡਰਾਂ ਵਲੋਂ ਵਾਅਦਾ ਖ਼ਿਲਾਫੀ ਕਰਨ ਦੀਆਂ 8 ਮਨਘੜਤ ਸਾਖੀਆਂ ਪੇਸ਼ ਕਰਦੇ ਹਨ ਜਿਨ੍ਹਾਂ ਉਪਰ ਕਾਂਗਰਸੀ ਵਿਧਾਇਕ ਠਹਾਕੇ ਮਾਰ ਕੇ ਹੱਸਦੇ ਹਨ ਤੇ “ਸਿੱਖ ਹੋਮ ਲੈਂਡ” ਮਾਰਕਾ ਸਪੀਚ ਨੂੰ ਦਰਕਿਨਾਰ ਕਰ ਕੇ ਪੰਜਾਬੀ ਸੂਬਾ ਬਣਨ ਦਾ ਮਤਾ ਪਾਸ ਕਰ ਦਿੰਦੇ ਹਨ। ਅਸਲ ਵਿਚ ਸਿਰਦਾਰ ਕਪੂਰ ਸਿੰਘ ਪੰਜਾਬੀ ਫਾਰਸੀ ਦੀ ਐਮ ਏ ਪਾਸ ਕਰ ਕੇ ਇੰਗਲੈਂਡ ਚਲੇ ਗਏ ਉਥੇ 1930 ਤੋਂ 1933 ਤੱਕ ਸਿਵਲ ਮਨੋਵਿਗਿਆਨ ਦੀ ਡਿਗਰੀ ਹਾਸਲ ਕੀਤੀ ਸੀ। ਉਨ੍ਹਾਂ ਨੇ ਆਈ ਸੀ ਐਸ ਪਾਸ ਨਹੀਂ ਕੀਤੀ ਸੀ। ਬਰਤਾਨਵੀ ਸਰਕਾਰ ਦੇ ਖ਼ੁਸ਼ਾਮਦੀ ਹੋਣ ਕਾਰਨ ਡੀਸੀ ਬਣ ਗਏ ਸਨ। ਉਨ੍ਹਾਂ ਦੇ ਅੱਖੜ ਸਭਾਅ ਤੇ ਸ਼ਰਾਬ ਪੀਣ ਤੇ ਅਕਾਲੀ ਲੀਡਰਾਂ ਦੀ ਲਾਹਪਾਹ ਕਰਨ ਬਾਰੇ ਹਰਪਾਲ ਸਿੰਘ ਪੰਨੂੰ ਦੱਸਦੇ ਹਨ, ਜੋ ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਹੋਣ ਸਮੇਂ ਲਗਾਤਾਰ ਮਿਲਦੇ ਰਹਿੰਦੇ ਸਨ। ਪ੍ਰੋਫੈਸਰ ਹਰਪਾਲ ਸਿੰਘ ਪਨੂੰ ਖਾਲਿਸਤਾਨੀ ਲਹਿਰ ਵੇਲੇ ਗ੍ਰਿਫ਼ਤਾਰ ਹੋਏ ਅਤੇ ਤਸ਼ੱਦਦ ਸਹਿ ਕੇ ਮੁਸ਼ਕਲ ਨਾਲ ਛੁੱਟੇ ਸੀ।
1. ਆਖ ਦਮੋਦਰ ਅੱਖੀ ਡਿੱਠਾ ਹਾਲ ਸੁਣਾਵਾਂ :
ਸਿਰਦਾਰ ਕਪੂਰ ਸਿੰਘ ਵਿਦਿਆਰਥੀ ਹੋਣ ਸਮੇਂ ਕਾਂਗਰਸ ਦਾ ਵਫ਼ਾਦਾਰ ਵਾਲੰਟੀਅਰ ਸਾਬਤ ਕਰਨ ਦੀ ਮਨਘੜਤ ਸਾਖੀ ਪੇਸ਼ ਕਰਦੇ ਲਿਖਦੇ ਹਨ “ਸੰਨ 1929 ਵਿਚ ਕਾਂਗਰਸ ਦਾ ਸਲਾਨਾ ਸਮਾਗਮ ਲਹੌਰ ਦੇ ਰਾਵੀ ਕੰਢੇ ਹੋਇਆ ਤਾਂ 26/27 ਜਨਵਰੀ ਦੀ ਅੱਧੀ ਰਾਤ ਨੂੰ ਜਵਾਹਰਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਪੂਰਨ ਸਵਰਾਜ ਦਾ ਮਤਾ ਪੇਸ਼ ਕੀਤਾ ਗਿਆ। ਇਹਨਾਂ ਸਤਰਾਂ ਦਾ ਲਿਖਾਰੀ ਉਸ ਹਿਮਰਿਤੂ ਦੀ ਕੜਕਦੀ ਰਾਤ ਉਥੇ ਕੌਂਮੀ ਵਲੰਟੀਅਰ ਦੇ ਰੂਪ ਵਿਚ ਮੌਜੂਦ ਸੀ।” (ਸਾਚੀ ਸਾਖੀ ਕਿਤਾਬ ਪੰਨਾ 70) ਅਸਲ ਸਚਾਈ ਇਹ ਹੈ ਕਿ ਕਾਂਗਰਸ ਪਾਰਟੀ ਦਾ ਸਾਲਾਨਾ ਸਮਾਗਮ ਲਾਹੌਰ ਵਿਖੇ 19 ਦਸੰਬਰ ਨੂੰ ਸ਼ੁਰੂ ਹੁੰਦਾ ਹੈ ਤੇ 31 ਦਸੰਬਰ 1929 ਨੂੰ ਖਤਮ ਹੋ ਜਾਂਦਾ ਹੈ, ਜਿਸ ਦੀ ਪ੍ਰਧਾਨਗੀ ਜਵਾਹਰ ਲਾਲ ਨਹਿਰੂ ਕਰਦੇ ਹਨ। ਤਿੰਨ ਮਤਿਆਂ ਦੇ ਖਰੜੇ ਤਿਆਰ ਕੀਤੇ ਜਾਂਦੇ ਹਨ। ਪੂਰਨ ਆਜ਼ਾਦੀ ਹਾਸਲ ਕਰਨਾ, ਦੂਜਾ ਨਾਮਿਲਵਰਤਨ ਅੰਦੋਲਨ ਚਲਾਉਣਾ, ਚਰਖਾ ਕੱਤਣ, ਬਦੇਸੀ ਵਸਤਾਂ ਤੇ ਕੱਪੜੇ ਦਾ ਬਾਈਕਾਟ, ਕਾਲਜਾਂ ਯੂਨੀਵਰਸਿਟੀਆਂ, ਕੋਰਟਾਂ ਮਿਊਂਸਪਲਟੀਆਂ, ਵਿਧਾਨ ਸਭਾਵਾਂ ਦਾ ਬਾਈਕਾਟ, ਸ਼ਾਂਤਮਈ ਢੰਗ ਨਾਲ ਅੰਦੋਲਨ ਕਰਨਾ। ਜਦੋਂ ਗਰਮ ਦਲ ਧੜਾ ਲੋੜ ਪੈਣ ਉੱਤੇ ਹਥਿਆਰਬੰਦ ਕ੍ਰਾਂਤੀ ਕਰਨ ਦੇ ਪੱਖ ਵਿਚ ਸੀ। ਜਵਾਹਰ ਲਾਲ ਨਹਿਰੂ, ਸੁਭਾਸ਼ ਚੰਦਰ ਬੋਸ, ਮੋਤੀ ਲਾਲ ਨਹਿਰੂ ਅਤੇ ਡਾ. ਕਿਚਲੂ ਇਸ ਦੇ ਪੱਖ ਵਿਚ ਤੇ ਗਾਂਧੀ ਜੀ ਵਿਰੋਧ ਵਿਚ ਸੀ। ਜੇਕਰ ਵੋਟਾਂ ਪੈਂਦੀਆਂ ਤਾ ਨਹਿਰੂ ਸੁਭਾਸ਼ ਜਿੱਤ ਜਾਂਦੇ ਲੇਕਿਨ ਮਹਾਤਮਾ ਗਾਂਧੀ ਰੁਸ ਕੇ ਸਰਬਸੰਮਤੀ ਨਾਲ ਮਤੇ ਪਾਸ ਕਰਨ ਅਤੇ ਦਬਾਅ ਪਾਉਣ `ਚ ਸਫਲ ਹੋ ਗਏ। ਤੀਜਾ ਮਤਾ ਸੀ ਰਾਸ਼ਟਰੀ ਝੰਡੇ ਵਿਚਕਾਰ ਚਰਖੇ ਦਾ ਚਿੰਨ੍ਹ ਤੇ 26 ਜਨਵਰੀ ਨੂੰ ਦੇਸ਼ ਪੱਧਰ ਉਪਰ ਆਜ਼ਾਦੀ ਦਿਵਸ ਮਨਾਇਆ ਜਾਵੇਗਾ। ਮਹਾਤਮਾ ਗਾਂਧੀ 24 ਦਸੰਬਰ ਨੂੰ ਸ਼ਾਮਲ ਹੋਏ ਉਸ ਦਿਨ ਲਾਜਪਤ ਰਾਏ ਹਾਲ ਦਾ ਉਦਘਾਟਨ ਕੀਤਾ। 30 ਦਸੰਬਰ ਨੂੰ ਸਰਬ ਸੰਮਤੀ ਨਾਲ ਦਿਨੇ ਤਿੰਨ ਮਤੇ ਪਾਸ ਕੀਤੇ ਗਏ। 31 ਦਸੰਬਰ ਅੱਧੀ ਰਾਤ ਨੂੰ ਜਵਾਹਰ ਲਾਲ ਨਹਿਰੂ, ਸੁਭਾਸ਼ ਚੰਦਰ ਬੋਸ ਹੋਰਾਂ ਨੇ ਰਾਵੀ ਕੰਢੇ ਰਾਤ ਨੂੰ ਝੰਡਾ ਝੁਲਾ ਦਿੱਤਾ। ਸਵੇਰੇ ਪਤਾ ਲੱਗਣ ਉਤੇ ਮਹਾਤਮਾ ਗਾਂਧੀ ਬਹੁਤ ਗੁੱਸੇ ਹੋਏ। ਇਕ ਜਨਵਰੀ ਨੂੰ ਮਹਾਤਮਾ ਗਾਂਧੀ, ਨਹਿਰੂ, ਸੁਭਾਸ਼ ਹੋਰੀਂ ਸਾਲਾਨਾ ਸੈਸ਼ਨ ਸਮਾਪਤ ਕਰ ਕੇ ਚਲਦੇ ਬਣੇ। (ਪੜ੍ਹੋ ਮਹਾਤਮਾ ਗਾਂਧੀ ਸਲੈਕਟ ਵਰਕਸ 6.ਪੰਨਾ 137 ਤੋਂ 142) ਲੇਕਿਨ ਸਿਰਦਾਰ ਕਪੂਰ ਸਿੰਘ 26-27 ਜਨਵਰੀ ਨੂੰ ਲਾਹੌਰ ਰਾਵੀ ਕੰਢੇ ਵਾਲੰਟੀਅਰ ਬਣ ਕੇ ਘੁੰਮ ਰਿਹਾ ਸੀ!! ਜਦੋਂ ਕਿ ਕਾਂਗਰਸ ਨੇ 26 ਜਨਵਰੀ 1930 ਨੂੰ ਕਿਤੇ ਵੀ ਆਜ਼ਾਦੀ ਦਿਵਸ ਨਹੀਂ ਮਨਾਇਆ ਸੀ।
2. ਗੁਰੂ ਗੋਬਿੰਦ ਸਿੰਘ ਨੂੰ ਭੁਲੜ ਦੇਸ਼ ਭਗਤ ਕਹਿਣ ਦੀ ਸਾਖੀ :
ਇਸ ਮਨਘੜਤ ਸਾਖੀ ਵਿਚ ਲਿਖਦੇ ਹਨ “ਮਾਰਚ 1942 ਦੇ ਅੰਤਲੇ ਦਿਨ ਸਨ -ਭਾਵ 26/27 ਮਾਰਚ – ਅਤੇ ਮੈਂ ਤੇ ਮੇਰੀ ਸਿੰਘਣੀ ਗਾਂਧੀ ਜੀ ਦੇ ਵਾਰਧਾ ਆਸ਼ਰਮ ਗਏ ਹੋਏ ਸੀ …. ਗਾਂਧੀ ਜੀ ਨੇ ਅਸਾਂ ਨੂੰ ਆਪਣੀ ਕੁਟੀਆ ਵਿਚ ਬੁਲਾ ਲਿਆ .. ਦੋ ਤਿੰਨ ਘੰਟੇ ਗਲਾਂ ਕਰਦੇ ਰਹੇ।” (ਸਾਚੀ ਸਾਖੀ ਪੰਨੇ 92, 93)
ਜਦੋਂ ਕਿ ਉਸ ਸਮੇਂ ਗਾਂਧੀ ਜੀ ਦਿੱਲੀ ਵਿਚ ਸਨ। ਉਹ 23 ਤੋਂ 25 ਮਾਰਚ ਤਕ ਕ੍ਰਿਪਸ ਮਿਸ਼ਨ ਨੂੰ ਮਿਲਦੇ ਹਨ ਉਸ ਤੋਂ ਬਾਅਦ 13 ਅਪ੍ਰੈਲ 1942 ਨੂੰ ਵਾਪਸ ਆਸ਼ਰਮ ਆਉਂਦੇ ਹਨ। ਉਹ ਕ੍ਰਿਪਸ ਮਿਸ਼ਨ ਦਾ ਬਾਈਕਾਟ ਕਰਦੇ ਹਨ ਤੇ 27 ਮਾਰਚ 1942 ਕ੍ਰਿਪਸ ਮਿਸ਼ਨ ਇੰਗਲੈਂਡ ਪਰਤ ਜਾਂਦਾ ਹੈ। ਇਹ ਨਿਰੋਲ ਗਾਂਧੀ ਜੀ ਨੂੰ ਮਿਲਣ ਦੀ ਝੂਠੀ ਕਹਾਣੀ ਹੈ। (ਪੜ੍ਹੋ ਗਾਂਧੀ ਜੀ ਦੀ ਸਮੁੱਚੀ ਕਿਰਤ ਜਿਲਦ 1941 ਤੋਂ ਦਸੰਬਰ 1942) ਇਸ ਕਥਾ ਵਿਚ ਗਾਂਧੀ ਜੀ ਨਾਲ ਮਨਘੜਤ ਗੱਲਾਂ ਕਰਦੇ ਸਿਰਦਾਰ ਕਪੂਰ ਸਿੰਘ ਲਿਖਦੇ ਹਨ ਕਿ “ਮੈਂ ਗਿਲਾ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਅਖ਼ਬਾਰ ਯੰਗ ਇੰਡੀਆ ਵਿਚ “ਭੁੱਲੜ ਦੇਸ਼ ਭਗਤ” ਕਿਉਂ ਕਿਹਾ ਗਿਆ ਹੈ। ਗਾਂਧੀ ਜੀ ਨੇ ਕੇਵਲ ਵੱਡੀ ਅਵੱਗਿਆ ਹੀ ਨਹੀਂ ਕੀਤੀ ਹੈ ਸਗੋਂ ਆਪਣੇ ਬਿਬੇਕ-ਭਰੰਸ ਹੋਣ ਦਾ ਸਬੂਤ ਵੀ ਦਿੱਤਾ ਹੈ ਅਤੇ ਸਿੱਖਾਂ ਦੇ ਦਿਲ ਦੁਖਾਏ ਹਨ”। ਇਸ ਤੋਂ ਅੱਗੇ ਲਿਖਦੇ ਹਨ “ਗੁਰੂ ਗੋਬਿੰਦ ਸਿੰਘ ਦੇਸ਼ ਭਗਤ ਉਕਾ ਹੀ ਨਹੀਂ ਸੀ ਕਿਉਂਜੁ ਭਗਉਤੀ ਦੀ ਪੂਜਾ ਭਗਤੀ ਸਿੱਖੀ ਵਿਚ ਮਨਾਂ ਹੈ’ ਗਰਧਪ ਪਰੀਤ ਭਸਮ ਸੰਗਿ ਹੋਇ’ ਅਤੇ ਕੇਵਲ ਦੇਸ਼ ਕਾਲ ਰਹਿਤ ਅਕਾਲ ਪੁਰਖ ਦੀ ਭਗਤੀ ਹੀ ਪ੍ਰਵਾਨ ਹੈ। ਇਸ ਲਈ ਉਨ੍ਹਾਂ ਨੂੰ ਭੁੱਲੜ ਦੇਸ਼ ਭਗਤ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।” (ਉਹੀ ਕਿਤਾਬ ਪੰਨਾ 93) ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਇਹ ਸਵਾਲ ਸੰਨ 1932 ਵਿਚ ਕਿਉਂ ਨਹੀਂ ਕੀਤਾ ਜਿੱਥੇ ਗਾਂਧੀ ਜੀ ਨੂੰ ਬ੍ਰਿਟਿਸ਼ ਦੀ ਕੈਂਬਰਿਜ ਯੂਨੀਵਰਸਿਟੀ ਵਿਚ ਹੋਈ ਮੁਲਾਕਾਤ ਸਮੇਂ ਮਿਲੇ ਸੀ? ਅਸਲ ਵਿਚ ਇਹ ਮਸਲਾ ਮਦਰਾਸ ਕਾਂਗਰਸ ਦੇ ਸਾਲਾਨਾ ਸੈਸ਼ਨ ਮਦੁਰਾਈ 1927 ਦਾ ਹੈ ਜਿਸ ਵਿਚ ਕ੍ਰਾਂਤੀਕਾਰੀ ਨੇਤਾਵਾਂ ਨੇ ਸ਼ਹੀਦ ਭਗਤ ਸਿੰਘ ਤੇ ਗਣੇਸ਼ ਸ਼ੰਕਰ ਅਤੇ ਸਚਿੰਦਰਨਾਥ ਸਨਿਆਲ ਵਰਗੇ ਗਦਰੀ ਵਿਦਿਆਰਥੀ ਰਾਹੀਂ ਇਕ ਲੰਬਾ ਖ਼ਤ ਲਿਖ ਕੇ ਪੁੱਛਿਆ ਸੀ ਕਿ ‘ਤੁਸੀਂ ਅਹਿੰਸਾ ਵਿਚ ਵਿਸ਼ਵਾਸ ਰਖਦੇ ਹੋ ਫੇਰ ਸ਼ਿਵਾ ਜੀ ਮਰਹੱਟਾ, ਕ੍ਰਿਸ਼ਨ ਭਗਵਾਨ, ਮਹਾਰਾਣਾ ਪ੍ਰਤਾਪ, ਗੁਰੂ ਗੋਬਿੰਦ ਸਿੰਘ, ਗੈਰੀ ਬਾਲਡੀ, ਜਾਰਜ ਵਾਸ਼ਿੰਗਟਨ ਤੇ ਲੈਨਿਨ ਨੂੰ ਕੀ ਸਮਝਦੇ ਹੋ ਜਿਨ੍ਹਾਂ ਕ੍ਰਾਂਤੀ ਲਈ ਹਥਿਆਰ ਉਠਾਏ ਸਨ? ਕੀ ਉਹ ਦੇਸ਼ ਭਗਤ ਨਹੀਂ ਸਨ?
ਬਹੁਤ ਸਾਰੇ ਸਿੱਖ ਪ੍ਰਚਾਰਕਾਂ ਅਤੇ ਲੇਖਕਾਂ ਨੇ ਇਕ ਗੱਲ ਜ਼ੋਰ-ਸ਼ੋਰ ਨਾਲ ਪ੍ਰਚਾਰੀ ਹੋਈ ਹੈ ਕਿ ਮਹਾਤਮਾ ਗਾਂਧੀ ਨੇ ਦਸਮ ਪਿਤਾ ਨੂੰ “ਭਟਕਿਆ ਹੋਇਆ ਰਹਿਬਰ” (ਕਈ ਲਿਖਦੇ ਹਨ ਕਿ “ਭਟਕਿਆ ਹੋਇਆ ਦੇਸ-ਭਗਤ” ਕਿਹਾ ਸੀ।
ਉਹ ਇਸ ਬਿਆਨ ਨੂੰ ਹਿੰਦੂ ਲੀਡਰਾਂ ਦੀ ਸਿੱਖ ਵਿਰੋਧੀ ਮਾਨਸਿਕਤਾ ਵਜੋ ਪੇਸ਼ ਕਰਦੇ ਹਨ।
ਜੇਕਰ ਇਸ ਟਿੱਪਣੀ ਦੇ ਪਿਛੋਕੜ ਵਿਚ ਜਾਇਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹ ਟਿੱਪਣੀ ਗਾਂਧੀ ਦੇ ਕਿਸੇ ਬਿਆਨ ਵਿਚੋਂ ਨਹੀਂ ਸਗੋਂ ‘ਯੰਗ ਇੰਡੀਆ ਅਖਬਾਰ’ ਦੇ 9 ਅਪ੍ਰੈਲ 1925 ਦੇ ਲੇਖ ਵਿਚ ਅੰਕਿਤ ਮਿਲਦੀ ਹੈ।
ਇਸ ਲੇਖ ਦਾ ਪ੍ਰਸੰਗ ਉੱਘੇ ਗਦਰੀ ਦੇਸ ਭਗਤ ਸਚਿੰਦਰਨਾਥ ਸਾਨਿਆਲ ਦੀ ਗਾਂਧੀ ਨਾਲ ਹਿੰਸਾ ਬਨਾਮ ਹਿੰਸਾ ਦੇ ਸਵਾਲ ਉਪਰ ਹੋਈ ਵਿਚਾਰ ਚਰਚਾ ਨਾਲ ਜੁੜਿਆ ਹੋਇਆ ਹੈ।
ਸਾਨਿਆਲ ਨੇ ਗਾਂਧੀ ਨੂੰ ਉਤੇਜਿਤ ਕਰਨ ਲਈ ਕੁਝ ਸਵਾਲ ਰੱਖੇ ਸਨ:
1. ਕੀ ਗੁਰੂ ਗੋਬਿੰਦ ਸਿੰਘ ਭਟਕੇ ਹੋਏ ਦੇਸ਼ ਭਗਤ ਸਨ ਕਿਉਂਕਿ ਉਹ ਨੇਕ ਉਦੇਸ਼ ਲਈ ਯੁੱਧ ਵਿਚ ਵਿਸ਼ਵਾਸ ਰੱਖਦੇ ਸਨ?
2. ਤੁਸੀਂ ਵਾਸ਼ਿੰਗਟਨ, ਗੈਰੀਬਾਲਡੀ ਅਤੇ ਲੈਨਿਨ ਬਾਰੇ ਕੀ ਕਹਿਣਾ ਚਾਹੋਗੇ?
3. ਤੁਸੀਂ ਕਮਲ ਪਾਸ਼ਾ ਅਤੇ ਡੀ ਵਲੇਰਾ ਬਾਰੇ ਕੀ ਸੋਚਦੇ ਹੋ?
4. ਤੁਸੀਂ ਸ਼ਿਵਾਜੀ ਅਤੇ ਰਾਣਾ ਪ੍ਰਤਾਪ ਵਰਗੇ ਨੇਕ ਅਤੇ ਬਲੀਦਾਨ ਕਰਨ ਵਾਲੇ ਡਾਕਟਰਾਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਖੁਦ ਨੂੰ ਜ਼ਹਿਰ ਦੇਣ ਦੀ ਤਜਵੀਜ਼ ਦਿੱਤੀ ਸੀ ਜਦੋਂ ਉਨ੍ਹਾਂ ਨੂੰ ਤਾਜ਼ੇ ਅੰਗੂਰਾਂ ਦਾ ਜੂਸ ਦੇਣਾ ਚਾਹੀਦਾ ਸੀ?
5. ਕੀ ਤੁਸੀਂ ਕ੍ਰਿਸ਼ਨ (ਭਗਵਾਨ) ਨੂੰ ਯੂਰਪੀਅਨ ਕਹਿਣਾ ਪਸੰਦ ਕਰੋਗੇ ਕਿਉਂਕਿ ਉਹ ਦੁਸ਼ਟਾਂ ਦੇ ਵਿਨਾਸ਼ ਵਿਚ ਵੀ ਵਿਸ਼ਵਾਸ ਕਰਦਾ ਸੀ?
ਇਨ੍ਹਾਂ ਸਵਾਲਾਂ ਦੇ ਵਿਸਥਾਰ ਵਿਚ ਜਵਾਬ ਦਿੰਦਿਆਂ ਗਾਂਧੀ ਨੇ ਉਪਰੋਕਤ ਵਰਣਨ ਕੀਤੇ ਮਹਾਨ ਲੋਕਾਂ ਲਈ ਸਤਿਕਾਰਯੋਗ ਭਾਸ਼ਾ ਹੀ ਵਰਤੀ ਸੀ ਪਰ ਨਾਲ ਇੰਨਾ ਹੀ ਕਿਹਾ ਸੀ ਕਿ:
“ਉਹਨਾਂ ਸ਼ਖਸੀਅਤਾਂ ਦੀ ਅਜੋਕੇ ਇਨਕਲਾਬੀਆਂ ਨਾਲ ਤੁਲਨਾ ਕਰਨੀ ਵਾਜਬ ਨਹੀਂ ਹੈ ਜੋ ਕਿ ਆਪਣੇ ਉਦੇਸ਼ਾਂ ਬਾਰੇ ਹੀ ਸਪਸ਼ਟ ਨਹੀਂ ਹਨ।
ਫੇਰ ਵੀ ਜੇ ਮੈਨੂੰ ਇਸ ਗੱਲ ਦਾ ਇਕ ਟੁੱਕ ਜਵਾਬ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਮੈਂ ਆਪਣੀ ਅਹਿੰਸਾ ਦੀ ਵਿਚਾਰਧਾਰਾ ‘ਤੇ ਕਾਇਮ ਰਹਿੰਦਿਆਂ ਇੰਨਾ ਹੀ ਕਹਿਣਾ ਚਾਹਾਂਗਾ ਕਿ ਜੇਕਰ ਮੈਂ ਉਹਨਾਂ ਸਾਰੇ ਹੀ ਮਹਾਨ ਵਿਅਕਤੀਆਂ ਦਾ ਸਮਕਾਲੀ ਹੁੰਦਾ ਤਾਂ ਮੈਂ ਉਹਨਾਂ ਨੂੰ ਭਟਕੇ ਹੋਏ (ਭੁੱਲੜ) ਦੇਸ ਭਗਤ ਕਹਿਣਾ ਸੀ।”
ਸਿੱਖ ਪ੍ਰਚਾਰਕਾਂ ਨੇ ਬਹੁਤ ਵੱਡੇ ਪ੍ਰਸੰਗ ਵਿਚ ਕਹੀ ਹੋਈ ਗੱਲ ਵਿਚੋਂ ਸਿਰਫ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਅਲੱਗ ਕਰ ਕੇ ਇਸ ਤਰ੍ਹਾਂ ਪੇਸ਼ ਕਰ ਦਿੱਤਾ ਹੈ ਕਿ ਗਾਂਧੀ ਸਿੱਖਾਂ ਦਾ ਜਨਮ-ਜਾਤ ਵਿਰੋਧੀ ਸੀ।
ਸਾਡੇ ਗਾਂਧੀ ਨਾਲ ਸੈਂਕੜੇ ਮਤਭੇਦ ਹੋ ਸਕਦੇ ਹਨ ਪਰ ਉਸਦੀ ਕਿਸੇ ਵਿਸ਼ੇਸ਼ ਪ੍ਰਸੰਗ ਵਿਚ ਕਹੀ ਗੱਲ ਨੂੰ ਤੋੜ ਮਰੋੜ ਕੇ ਸਿੱਖ ਗੁਰੂਆਂ ਜਾਂ ਸਿੱਖਾਂ ਦੇ ਵਿਰੋਧ ਵਿਚ ਪੇਸ਼ ਕਰਨਾ ਬੌਧਿਕ ਮੰਦਭਾਵਨਾ ਦੀ ਨਿਸ਼ਾਨੀ ਹੈ।
ਅਕਾਲੀ ਲੀਡਰਾਂ ਨੇ 1929 ਵਿਚ ਮਿਲ ਕੇ ਇਸ ਗੱਲ ਬਾਰੇ ਸਖ਼ਤ ਇਤਰਾਜ਼ ਕੀਤਾ ਸੀ। ਇਸ ਬਾਰੇ ਗਾਂਧੀ ਜੀ ਗੋਲਮੋਲ ਜਵਾਬ ਦਿੰਦੇ ਕਹਿੰਦੇ ਸਿੱਖ ਗੁਰੂਆਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਗੁਰੂ ਗੋਬਿੰਦ ਸਿੰਘ ਜੀ ਸਮੇਤ ਪਰ ਮੈਂ ਅਹਿੰਸਾ ਵਿਚ ਵਿਸ਼ਵਾਸ ਕਰਦਾ ਹਾਂ ਉਹ ਵੀ ਅਹਿੰਸਾ ਵਿਚ ਵਿਸ਼ਵਾਸ ਰੱਖਦੇ ਸਨ। ਫੇਰ ਸਿਖਾਂ ਦੇ ਕਿਰਪਾਨ ਪਹਿਨਣ ਬਾਰੇ ਪੁੱਛਿਆ ਕਿ ਇਸ ਨੂੰ ਹਿੰਸਕ ਮੰਨਦੇ ਹੋ? ਗਾਂਧੀ ਜੀ ਕਹਿੰਦੇ ਇਸ ਬਾਰੇ ਮੈਨੂੰ ਕੋਈ ਇਤਰਾਜ਼ ਨਹੀਂ। ਇਸ ਬਾਰੇ ਮਾਸਟਰ ਤਾਰਾ ਸਿੰਘ ਦੀ ਕਿਤਾਬ “ਮੇਰੀ ਯਾਦ” ਤੇ ਲਿਖਤਾਂ ਪੜ੍ਹ ਕੇ ਪਤਾ ਲਗਦਾ ਹੈ। ਪਰ ਸਿਰਦਾਰ ਕਪੂਰ ਸਿੰਘ ਆਪਣੀ ਮਨਘੜਤ ਕਹਾਣੀ ਲਿਖਦਾ ਹੋਇਆ ਦਸਦਾ ਹੈ “ਸਿੱਖ ਮੱਤ ਇਸਲਾਮ ਦਾ ਵਿਰੋਧੀ ਹੋਣਾ ਤਾਂ ਇਕ ਪਾਸੇ ਰਿਹਾ, ਉਹ ਇਸਲਾਮ ਦੇ ਮਹਾਨ ਮੁੱਢਲੇ ਤੇ ਮੂਲਿਕ ਸਿਧਾਂਤ ਕਿ ਮਾਨੁਸੀ ਧਰਮ ਦਾ ਸਾਰੰਸ਼ ਸਵੈ-ਇੱਛਾ ਨੂੰ ਈਸ਼ਵਰੀ ਇੱਛਾ ਨਾਲ ਇਕਸਾਰ ਕਰਨਾ ਹੈ, ਦੀ ਭਰਪੂਰ ਪੁਸ਼ਟੀ ਕਰਦਾ ਹੈ”। (ਸਾਚੀ ਸਾਖੀ ਪੰਨਾ 93) ਉਹ ਆਵਦੇ ਗਾਂਧੀ ਮਹਾਤਮਾ ਨਾਲ ਕਲਪਤ ਸੰਵਾਦ ਰਾਹੀਂ ਯੱਕੜ ਮਾਰ ਕੇ ਸਿੱਖ ਮਤ ਨਾਲ ਖਿਲਵਾੜ ਕਰਨ ਲਗਦਾ ਹੈ। ਸਿੱਖ ਧਰਮ ਤੇ ਇਸਲਾਮ ਧਰਮ ਦਾ ਆਪਸ ਵਿਚ ਕੋਈ ਮੇਲ ਨਹੀਂ ਹੈ। ਸਿੱਖ ਧਰਮ ਵਿਚ ਰੱਬ ਨੂੰ ਨਿਰੰਕਾਰ, ਅਕਾਲ ਮੂਰਤ ਅਜੂਨੀ ਸੈਭੰ ਦਸਿਆ ਹੈ ਜਦੋਂਕਿ ਕੁਰਾਨ ਸ਼ਰੀਫ਼ ਵਿਚ ਅਲਾਹ ਨੂੰ ਮਹਾ ਮਾਨਵੀ ਸਰੂਪ ਵਿਚ ਚਿਤਵਿਆ ਗਿਆ ਹੈ। ਕੁਰਾਨ ਸ਼ਰੀਫ਼ ਦੀਆਂ ਆਇਤਾਂ ਮੁਤਾਬਕ ਇਸਲਾਮ ਧਰਮ ਨੂੰ ਨਾ ਮੰਨਣ ਵਾਲੇ ਕਾਫਰ ਹਨ। ਤਲਵਾਰ ਦੇ ਜ਼ੋਰ ਉਨ੍ਹਾਂ ਨੂੰ ਇਸਲਾਮ ਕਬੂਲ ਕਰਵਾਉਣਾ ਹੈ ਜੇਕਰ ਇਸਲਾਮ ਕਬੂਲ ਨਹੀਂ ਕਰਦੇ ਤਾਂ ਮੌਤ ਦੇ ਘਾਟ ਉਤਾਰਨਾ ਹੈ। ਸਿੱਖ ਧਰਮ ਵਿਚ ਮਾਣੁਸ ਕੀ ਜ਼ਾਤ ਸਭੈ ਏਕੋ ਪਹਿਚਾਨਬੋ ਦਰਜ ਹਨ। ਗਾਂਧੀ ਮਹਾਤਮਾ ਨਾਲ ਕਲਪਿਤ ਸੰਵਾਦ ਕਰਦੇ ਸਿੱਖਾਂ ਨੂੰ ਦਖੂਦਾਣੇ ਦਿੰਦੇ ਕਪੂਰ ਸਿੰਘ ਲਿਖਦੇ ਹਨ “ਚਲਾਇਮਾਨ ਕੂਟਨੀਤੀ, ਨੈਸ਼ਨਲਿਜ਼ਮ ਦਾ ਮੱਤ, ਸਿੱਖੀ ਧਰਮ ਦਾ ਲਕਸ਼ ਨਹੀਂ ਹੈ ਤੇ ਨਾ ਹੀ ਹੋ ਸਕਦਾ ਹੈ। ਇਹ ਨੈਸ਼ਨਲਿਜ਼ਮ ਬੜਾ ਤੰਗ ਦਿਲ ਅਨਿਆਇਸੀਲ ਤੇ ਸੀਮਤ ਧਰਮ ਹੈ। ਇਸ ਤੋਂ ਉਪਰੰਤ ਲਿਖਿਆ ਹੈ ਵੀਹਵੀਂ ਸਦੀ ਵਿਚ ਵੀ ਹਜ਼ਾਰ ਵਰਿ੍ਹਆਂ ਤੋਂ ਗੁਲਾਮ ਚਲੇ ਆ ਰਹੇ ਲੋਕ ਪੂਰਨ ਰਾਜਸਤਾ ਲਈ ਹਾਬੜੇ ਹੋਏ ਫਿਰਦੇ ਹਨ। “ਨੈਸ਼ਨਲਿਜ਼ਮ” ਦੇਸ਼ਭਗਤੀ ਅਦਿ ਅਹਿੰਦੂ ਅਸੁੱਧ ਬਿਰਤੀਆਂ ਧਾਰਨ ਕਰ ਰਹੇ ਹਨ ਅਤੇ ਇਸ ਵਹਿਣ ਵਿਚ ਮਹਾਨ ਸਿੱਖ ਧਰਮ ਨੂੰ ਵੀ ਭ੍ਰਿਸ਼ਟ ਕਰ ਰਹੇ ਹਨ।” (ਉਹੀ ਪੰਨਾ 94) “ਅਜਕਲ ਨੈਸ਼ਨਾਲਿਸਟ ਸਿੱਖ ਅਸਲ ਵਿਚ ਖੁਦਕੁਸ਼ੀ ਹੈ।” (ਉਹੀ ਪੰਨਾ 84) ਇਹ ਲਫਜ਼ ਸਰਦਾਰ ਸ਼ਿਵਦੇਵ ਸਿੰਘ ਦੇ ਮੂੰਹ ਵਿਚ ਪਾਏ ਗਏ ਹਨ।
ਅੱਗੇ ਰਾਜਕੁਮਾਰੀ ਅੰਮ੍ਰਿਤ ਕੌਰ ਨੂੰ ਆਸ਼ਰਮ ਵਿਚ ਮਿਲਣ ਦਾ ਸੰਵਾਦ ਰਚਾਉਂਦਾ ਹੈ “ਮੈ ਵੇਖਿਆ ਰਾਜਕੁਮਾਰੀ (ਅੰਮ੍ਰਿਤ ਕੌਰ) ਜੀ ਨੇ ਸੱਜੀ ਬਾਂਹ ਵਿਚ ਲੋਹੇ ਦਾ ਕੜਾ ਜਿਹੋ ਜਿਹਾ ਸਿੱਖ ਪਾਉਂਦੇ ਹਨ ਪਹਿਰਿਆ ਹੋਇਆ ਹੈ।” (ਸਾਚੀ ਸਾਖੀ ਪੰਨਾ 95)
ਸਿਰਦਾਰ ਕਪੂਰ ਸਿੰਘ ਜੀ ਨੂੰ ਇੰਨਾ ਵੀ ਪਤਾ ਨਹੀਂ ਕਿ ਰਾਜਕੁਮਾਰੀ ਅੰਮ੍ਰਿਤ ਕੌਰ ਦਾ ਜਨਮ ਕਪੂਰਥਲਾ ਦੇ ਰਾਜੇ ਦੇ ਛੋਟੇ ਲੜਕੇ ਹਰਨਾਮ ਸਿੰਘ ਦੇ ਘਰ ਲਖਨਊ ਉੱਤਰ ਪ੍ਰਦੇਸ਼ ਵਿਚ ਹੋਇਆ ਸੀ। ਉਹ ਇਸਾਈ ਧਰਮ ਅਪਣਾ ਕੇ ਅੰਗਰੇਜ਼ ਹਕੂਮਤ ਦੀ ਖ਼ਿਦਮਤ ਕਰਨ ਲਈ ਪੰਜਾਬ ਤੋਂ ਉਤਰ ਪ੍ਰਦੇਸ਼ ਚਲੇ ਗਏ ਸਨ। ਬ੍ਰਿਟਿਸ਼ ਹਕੂਮਤ ਨੇ ਹਰਨਾਮ ਸਿੰਘ ਨੂੰ ਅਵਧ ਰਿਆਸਤਾਂ ਦਾ ਮੈਨੇਜਰ ਬਣਾ ਦਿੱਤਾ ਸੀ। ਰਾਜਕੁਮਾਰੀ ਅੰਮ੍ਰਿਤ ਕੌਰ ਪਰੋਟੈਂਸਟਿਟ ਕ੍ਰਿਸ਼ਚੀਅਨ ਸੀ। ਉਨ੍ਹਾਂ ਦੇ ਪਿਤਾ ਕਾਂਗਰਸ ਲੀਡਰਾਂ ਦੇ ਨਾਲ ਵੀ ਮੇਲ ਮਿਲਾਪ ਰੱਖਦੇ ਸਨ, ਸੋ ਰਾਜਕੁਮਾਰੀ ਅੰਮ੍ਰਿਤ ਕੌਰ ਗਾਂਧੀ ਦੇ ਆਸ਼ਰਮ ਚਲੀ ਗਈ ਸੀ। ਕਈ ਵਾਰ ਜੇਲ੍ਹ ਗਈ। ਉਸਨੂੰ 1937 ਵਿਚ ਗ੍ਰਿਫ਼ਤਾਰ ਕੀਤਾ ਗਿਆ। ਉਸ ਤੋਂ ਪਹਿਲਾਂ ਆਸ਼ਰਮ ਵਿਚ ਰਾਜਕੁਮਾਰੀ ਦੇ ਖਾਨਦਾਨ ਤੇ ਠਾਠ-ਬਾਠ ਨੂੰ ਲੈ ਕੇ ਜ਼ਬਰਦਸਤ ਵਿਰੋਧ ਵੀ ਹੋਇਆ ਸੀ। ਉਸ ਤੋਂ ਬਾਅਦ ਉਹ ਆਸ਼ਰਮ ਠਹਿਰਨ ਦੀ ਥਾਂ ਸ਼ਿਮਲੇ (ਹਿਮਾਚਲ ਪ੍ਰਦੇਸ਼) ਚਲੀ ਗਈ ਸੀ। ਉਸ ਦੇ ਭਰਾ ਨੇ ਉਸ ਨੂੰ ਸ਼ਿਮਲੇ ਵਿਲੇ ਮਹਿਲ ਖਰੀਦ ਕੇ ਦਿੱਤਾ ਸੀ। 1940 ਵਿਚ ਗਾਂਧੀ ਜੀ ਵੀ ਵਾਇਸਰਾਏ ਨਾਲ ਮੁਲਾਕਾਤ ਸਮੇਂ ਰਾਜਕੁਮਾਰੀ ਅੰਮ੍ਰਿਤ ਕੌਰ ਕੋਲ ਵਿਲੈ ਪੈਲਸ ਠਹਿਰੇ ਸਨ। 1942 ਵਿਚ ਉਥੇ ਉਨ੍ਹਾਂ ਨੂੰ ਹਾਊਸ ਅਰੈਸਟ ਕੀਤਾ ਗਿਆ ਸੀ। ਆਜ਼ਾਦੀ ਤੋਂ ਬਾਆਦ ਉਸਨੇ ਦਿੱਲੀ ਏਮਜ਼ ਹਸਪਤਾਲ ਬਣਾਇਆ ਤੇ ਸਿਹਤ ਮੰਤਰੀ ਬਣੀ ਸੀ। ਸੋ ਸਿਰਦਾਰ ਕਪੂਰ ਸਿੰਘ ਵਲੋ ਅੰਮ੍ਰਿਤ ਕੌਰ ਨੂੰ ਮਿਲਣ ਦੀ ਸਾਖੀ ਝੂਠ ਦਾ ਪਲੰਦਾ ਹੈ।
3. ਵਲਾਇਤ ਵਿਚ ਨੇਤਾ ਮਿਲਾਪ ਸਾਖੀ:
ਸਿਰਦਾਰ ਕਪੂਰ ਸਿੰਘ ਜਿਨਾਹ, ਗਾਂਧੀ ਤੇ ਸਰਦਾਰ ਬਹਾਦਰ ਸ਼ਿਵਦੇਵ ਸਿੰਘ ਨਾਲ ਮਿਲਣ ਦੀਆਂ ਮਨਘੜਤ ਸਾਖੀਆਂ ਪੇਸ਼ ਕਰਦੇ ਹਨ। ਕਹਿੰਦੇ “ਜੁਲਾਈ 1931 ਵਿਚ ਜਦੋਂ ਦੂਜੀ ਰਾਊਂਡ ਟੇਬਲ ਕਾਨਫਰੰਸ ਦੇ ਮੈਂਬਰ ਵਲਾਇਤ ਜਾਣ ਵਾਲੇ ਜਹਾਜ ਉਪਰ ਚੜੇ ਤਾਂ ਮੈਂ ਵੀ ਨਾਲ ਹੀ ਵਲਾਇਤ ਪੜਨ ਜਾਣ ਲਈ ਜਹਾਜ਼ ਚੜਿਆ। ਮਿਸਟਰ ਜਿਨਾਹ ੳਦੋਂ ਮੇਰੇ ਹਮਸਫਰ ਸਨ। ਉਸ ਤੋਂ ਪਿਛੋਂ ਮੈਂ ਉਨ੍ਹਾਂ ਨੂੰ ਕਈ ਵਾਰ ਮਿਲਿਆ।” (ਸਾਚੀ ਸਾਖੀ ਪੰਨਾ 75, 76) ਜਦੋਂ ਕਿ ਅਸਲੀਅਤ ਇਹ ਹੈ ਕਿ ਮਿਸਟਰ ਜਿਨਾਹ 1929 ਤੋਂ ਵਲਾਇਤ ਵਿਚ ਵਕਾਲਤ ਕਰਦੇ ਆ ਰਹੇ ਸਨ। ਫੇਰ ਕੈਂਬਰਿਜ ਯੂਨੀਵਰਸਿਟੀ ਵਿਚ ਭਾਸ਼ਣ ਲਈ ਜਿਨਾਹ ਸਾਹਿਬ ਜਾਂਦੇ ਹਨ ਉਥੇ ਮਿਲਦੇ ਹਨ। ਉਸ ਨੂੰ ਸ਼ਾਮੀ ਹੋਟਲ ਵਿਚ ਮਿਲ਼ਦੇ ਹਨ। (ਉਹੀ ਕਿਤਾਬ ਪੰਨਾ 77) ਜਦੋਂ ਕਿ ਜਿਨਾਹ ਸਾਹਿਬ ਪੱਕੇ ਤੌਰ ਉੱਤੇ ਕੋਰਟ ਕੰਪਲੈਕਸ ਵਿਚ ਰਹਿ ਰਹੇ ਸਨ। ਹੋਟਲ ਵਿਚ ਠਹਿਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਤਰ੍ਹਾਂ ਕੈਂਬਰਿਜ ਵਿਚ ਗਾਂਧੀ ਜੀ ਲੈਕਚਰ ਦੇਣ ਪਹੁੰਚਦੇ ਹਨ। ਸਿਰਦਾਰ ਕਪੂਰ ਸਿੰਘ ਨੂੰ ਇਸ਼ਾਰਾ ਕਰ ਕੇ ਸਟੇਜ ਉਪਰ ਬੁਲਾ ਲੈਂਦੇ ਹਨ। ਮੈਂ ਇਕ ਸਿੱਖ ਰਹਿਤ ਮਰਯਾਦਾ `ਚ ਰਹਿਣ ਕਰਕੇ ਗੱਲਾਂਬਾਤਾਂ ਕਰਦੇ ਹਨ (ਉਹੀ ਕਿਤਾਬ ਪੰਨਾ 82) ਸਭ ਨੂੰ ਪਤਾ ਹੈ ਕਿ ਗਾਂਧੀ ਜੀ ਨੂੰ ਇੰਗਲਿਸ਼ ਬੋਲਣ ਵਿਚ ਮੁਸ਼ਕਲ ਆਉਂਦੀ ਸੀ। ਉਹ ਕੋਈ ਭਾਸ਼ਣ ਕਰਨ ਗਏ ਹੀ ਨਹੀਂ। ਫੇਰ ਕਪੂਰ ਸਿੰਘ ਲਿਖਦੇ ਹਨ ਕਿ ਗਾਂਧੀ ਜੀ ਇਕੱਲੇ ਰਾਊਂਡ ਟੇਬਲ ਕਾਨਫਰੰਸ `ਚ ਸ਼ਾਮਲ ਹੋਣ ਗਏ ਸੀ ਜਦੋਂ ਕਿ ਗਾਂਧੀ ਜੀ ਨਾਲ ਤੇਜ ਬਹਾਦਰ ਸਪਰੂ, ਵੀ ਐਮ ਸਿਰੀ ਨਿਵਾਸ, ਮੁਹੰਮਦ ਜਫਰ ਉਲਾਖਾਨ ਤੇ ਮੀਰਾਂ ਬੇਨ ਸ਼ਾਮਲ ਸਨ।
ਉਸੇ ਪੰਨੇ 82 ਉੱਤੇ ਲਿਖਦੇ ਹਨ ਕਿ ਮਹਾਤਮਾ ਗਾਂਧੀ ਜਦ ਸੰਨ 1931 ਦੇ ਅੰਤ ਵਿਚ ਹਿੰਦੋਸਤਾਨ ਵਾਪਸ ਖਾਲੀ ਹੱਥ ਪਹੁੰਚੇ ਤਾਂ ਅਗੇ ਮੁਲਕ ਵਿਚ ਰਾਮ ਰੌਲਾ ਪਿਆ ਹੋਇਆ ਸੀ। ਜਦੋਂ ਕਿ ਗਾਂਧੀ ਜੀ ਦੂਜੀ ਗੋਲਮੇਜ਼ ਕਾਨਫਰੰਸ ਸਮੇਂ 1932 ਵਿਚ ਜਾਂਦੇ ਹਨ ਤੇ 1933 ਵਿਚ ਵਾਪਸ ਪਰਤਦੇ ਹਨ।
4. ਸਰਦਾਰ ਬਹਾਦਰ ਸ਼ਿਵਦੇਵ ਸਿੰਘ ਨਾਲ ਸੰਵਾਦ:
ਇਹ ਵੀ ਮਨਘੜਤ ਕਥਾ ਕੁਥਾਵੇਂ ਜੋੜ ਲਈ ਹੈ ਜਦੋਂ ਕਿ ਉਹ ਸ਼ਿਵਦੇਵ ਸਿੰਘ ਬਾਰੇ ਜਾਣਦੇ ਨਹੀਂ ਹਨ। ਉਸ ਬਾਰੇ ਸਿਰਦਾਰ ਕਪੂਰ ਸਿੰਘ ਲਿਖਦੇ ਹਨ “ਸੰਨ 1932 ਜਨਵਰੀ ਦੇ ਪਹਿਲੇ ਹਫਤੇ ਦੀ ਗੱਲ ਹੈ ਕਿ ਮੈਂ ਲੰਦਨ ਗਿਆ ਹੋਇਆ ਸੀ ਕਿ ਮੈਨੂੰ ਸਰਦਾਰ ਬਹਾਦਰ ਸ਼ਿਵਦੇਵ ਸਿੰਘ ਉਬਾਰਾ (ਉਬਾਰਾਏ) ਜਿਹੜੇ ਕਿ ਉਨ੍ਹਾਂ ਦਿਨਾਂ ਵਿਚ ਸੇਕ੍ਰੇਟਰੀ ਆਫ ਸਟੇਟ ਦੀ ਇੰਡੀਆ ਕੌਂਸਲ ਦੇ ਮੈਂਬਰ ਸਨ” (ਸਾਚੀ ਸਾਖੀ ਪੰਨਾ 83) ਪਹਿਲਾ ਨੁਕਤਾ ਸਰਦਾਰ ਬਹਾਦਰ ਸ਼ਿਵਦੇਵ ਸਿੰਘ ਉਬਾਰਾਏ ਸੇਕ੍ਰੇਟਰੀ ਆਫ ਸਟੇਟ ਕੌਂਸਲ ਦੇ ਮੈਂਬਰ 1924 ਤੋਂ 1929 ਤਕ ਰਹੇ। ਸੋ 1932 ਵਿਚ ਕੌਂਸਲ ਮੈਂਬਰ ਸਰਦਾਰ ਬੂਟਾ ਸਿੰਘ ਸਨ। ਦੂਜਾ ਨੁਕਤਾ ਸਿਰਦਾਰ ਕਪੂਰ ਸਿੰਘ ਸ਼ਿਵਦੇਵ ਸਿੰਘ ਬਾਰੇ ਲਿਖਦੇ ਹਨ “ਤੁਸੀਂ ਐਥੇ ਬੈਠੇ ਹੋ ਤੇ ਲੀਡਰ ਹੋ ਕੁਛ ਕਰੋ ਕਹਿਣ ਲਗੇ ਭਾਈ ਹੁਣ ਅਸਾਂ ਨੂੰ।” ਚੀਫੀਏ ਕਹਿੰਦੇ ਹਨ ਤੇ ਸਿੱਖ ਸੰਗਤਾਂ ਸਾਨੂੰ ਝੋਲੀ ਚੁੱਕ ਕਹਿੰਦੀਆਂ ਹਨ” (ਉਹੀ ਪੰਨਾ) ਜਦੋਂ ਕਿ ਸ਼ਿਵਦੇਵ ਸਿੰਘ ਉਬਰਾਏ ਚੀਫੀਆ ਨਹੀਂ ਸਗੋਂ ਸੈਂਟਰ ਸਿੱਖ ਲੀਗ ਦਾ ਮੈਂਬਰ ਸੀ। ਜੋ ਬਾਬਾ ਖੜਕ ਸਿੰਘ ਹੋਰਾਂ ਨੇ ਬਣਾਈ ਸੀ। ਇਨ੍ਹਾਂ ਨੇ ਸਾਈਮਨ ਕਮਿਸ਼ਨ ਦੀ ਡਟ ਕੇ ਹਮਾਇਤ ਕੀਤੀ ਸੀ। ਕੌਂਸਲ ਦੀ 1929 ਦੀ ਮੀਟਿੰਗ ਵਿਚ ਸਰਦਾਰ ਬਹਾਦਰ ਸ਼ਿਵਦੇਵ ਸਿੰਘ ਉਬਰਾਏ ਸਾਈਮਨ ਕਮਿਸ਼ਨ ਦੇ ਹੱਕ ਵਿਚ ਖੜਦੇ ਹਨ ਤੇ ਵਿਰੋਧੀ ਮਤ ਰੱਖਣ ਵਾਲੇ ਕਾਂਗਰਸੀ ਕੌਂਸਲਰ ਲਾਲਾ ਰਾਮ ਸਰਨ ਦਾਸ ਦਾ ਵਿਰੋਧ ਕਰਦੇ ਹਨ। ਉਸ ਵਲੋਂ ਸਿੱਖਾਂ ਲਈ ਹੋਮਲੈਂਡ ਤਾਂ ਕੀ ਬ੍ਰਿਟਿਸ਼ ਭਾਰਤੀ ਸਰਕਾਰ ਦੇ ਵਾਇਸਰਾਏ ਦੇ ਝੋਲੀਚੁੱਕ ਬਣੇ ਹੋਏ ਸੀ। ਸੇਕਰੇਟਰੀ ਸਟੇਟ ਕੌਂਸਲ ਦਾ ਹੈੱਡ ਵਾਇਸਰਾਏ ਹੁੰਦਾ ਸੀ ਜਿਸ ਕੋਲ ਅੰਤਿਮ ਫ਼ੈਸਲਾ ਕਰਨ ਜਾਂ ਰੱਦ ਕਰਨ ਦੇ ਅਧਿਕਾਰ ਸਨ। ਪੰਨਾ 84 ਉਪਰ ਲਿਖਦੇ ਹੋਏ ਇਹ ਸ਼ਬਦ ਸ਼ਿਵਦੇਵ ਸਿੰਘ ਤੋਂ ਅਖਵਾਉਂਦੇ ਹਨ “ਅੱਜਕਲ੍ਹ ਦੀ ਨੈਸ਼ਨਲਿਸਟ ਸਿੱਖੀ ਅਸਲ ਵਿਚ ਖੁਦਕੁਸ਼ੀ ਹੈ।” ਨੈਸ਼ਨਲਿਸਟ ਸਿੱਖ ਗਦਰੀ ਬਾਬਿਆਂ, ਬੱਬਰ ਅਕਾਲੀ ਤੇ ਕਾਂਗਰਸ ਪੱਖੀ ਆਜ਼ਾਦੀ ਹਾਸਲ ਕਰਨ ਵਾਲੇ ਸਿੱਖਾਂ ਨੂੰ ਆਖਿਆ ਹੈ। ਅਕਾਲੀ ਜੋ ਕਹਿੰਦੇ ਹਨ ਕਿ ਦੇਸ਼ ਦੀ ਆਜ਼ਾਦੀ ਹਾਸਲ ਕਰਨ ਲਈ ਨੱਬੇ ਪ੍ਰਤੀਸ਼ਤ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ। ਸਿਰਦਾਰ ਕਪੂਰ ਸਿੰਘ ਕੂੜ ਕਥਾਵਾਂ ਲਿਖ ਕੇ ਨੈਸ਼ਨਲਿਸਟ ਸਿੱਖਾਂ ਨੂੰ ਖੁਦਕੁਸ਼ੀ ਕਰਨ ਵਾਲੇ ਦਸਕੇ ਦੱਖੂਦਾਣੇ ਦੇਣ ਲਗਾ ਹੈ। ਸ਼ਿਵਦੇਵ ਸਿੰਘ ਉਬਰਾਏ ਤੋਂ ਅਖਵਾ ਰਿਹਾ ਹੈ “ਅੰਗਰੇਜ਼ ਆਪ ਰਾਜ ਭਾਗ ਵੰਡ ਵੰਡਾ ਕੇ ਕਾਰਣ ਵਸ ਚਲੇ ਜਾਣਗੇ। ਇਸ ਲਈ ਸਿੱਖ ਤੇ ਮੁਸਲਮਾਨ ਜੋ ਵੀ ਲੈ ਸਕਦੇ ਹਨ ਉਹ ਅੰਗਰੇਜ਼ਾਂ ਨਾਲ ਸੁਲਾਹ ਸਫਾਈ ਕਰ ਕੇ ਹੀ ਸੂਖੈਨ ਢੰਗ ਨਾਲ ਲੈ ਸਕਦੇ ਹਨ।” ( ਪੰਨਾ 84) ਸਿਰਦਾਰ ਕਪੂਰ ਸਿੰਘ ਖੁਦ ਹੀ ਆਪਣੇ ਆਪ ਨੂੰ ਬ੍ਰਿਟਿਸ਼ ਹਕੂਮਤ ਦਾ ਝੋਲੀਚੁੱਕ ਸਾਬਤ ਕਰ ਰਿਹਾ ਹੈ। ਜਦੋਂ ਕਿ ਉਹ 1932 ਵਿਚ ਸਰਦਾਰ ਸ਼ਿਵਦੇਵ ਸਿੰਘ ਨੂੰ ਮਿਲਿਆ ਤੱਕ ਨਹੀਂ ਸੀ।
5. ਲਾਲਾ ਲਾਜਪਤ ਰਾਏ ਬਾਰੇ ਕੂੜ ਪ੍ਰਚਾਰ:
ਸਿਰਦਾਰ ਕਪੂਰ ਸਿੰਘ ਲਿਖਦੇ ਹਨ “ਅਕਤੂਬਰ ਦਾ ਅੰਤ ਹੋਵੇਗਾ ਕਿ ਉਹ ਵੀ ਆਪਣੇ ਦੋ ਜਮਾਤੀਆਂ ਨੂੰ ਨਾਲ ਲੈ ਕੇ ਰੇਲਵੇ ਸਟੇਸ਼ਨ (ਲਾਹੌਰ) ਉਤੇ ਤਮਾਸ਼ਾ ਦੇਖਣ ਗਿਆ। ਐਜੀਟੇਸ਼ਨ ਨੂੰ (ਤਮਾਸ਼ਾ ਦਸਦਾ ਹੈ) ਅਗੇ ਕੋਈ ਦੋ ਕੁ ਸੌ ਆਦਮੀ ਸਨ ਜਿਨ੍ਹਾਂ ਵਿਚ ਕਿ ਲਾਲਾ ਲਾਜਪਤ ਰਾਏ ਤੇ ਪੰਡਤ ਮਦਨ ਮੋਹਨ ਮੌਲੀਵੀਯ ਸਨ। ਲਾਲਾ ਲਾਜਪਤ ਰਾਏ ਦੇ ਹੱਥ ਵਿਚ ਛੱਤਰੀ ਖੋਹਲੀ ਹੋਈ ਸੀ … ਇਸ ਸਤਰਾਂ ਦਾ ਲਿਖਾਰੀ… ਘੁਸੜਕੇ ਲਾਲਾ ਲਾਜਪਤ ਰਾਏ ਦੇ ਕੋਲ ਜਾ ਖਲੋਤੇ ਸੀ।” ਪੁਲਿਸ ਨੇ ਲਾਠੀ ਚਾਰਜ ਕਰਤਾ ਹਮੈਲਟਿਨ ਹਾਰਡਿੰਗ ਅਗੇ ਵਧਿਆ” ਉਸ ਸਮੇਂ ਇਕ ਵਾਰ ਉਸ ਦੀ ਬੈਂਤ ਲਾਲਾ ਜੀ ਦੀ ਛੱਤਰੀ ਦੇ ਉਤਲੇ ਪਾਸੇ ਲਗੀ।” “ਅਸੀ ਸਾਰੇ ਘਰ ਮੁੜ ਆਏ।” (ਸਾਚੀ ਸਾਖੀ ਪੰਨਾ 62,63) ਇਸ ਤੋਂ ਅੱਗੇ ਲਿਖਦੇ ਹਨ ਕਿ ਲਾਲਾ ਲਾਜਪਤ ਰਾਏ ਦੀ ਮੌਤ ਲਾਠੀਆਂ ਦੀਆਂ ਸੱਟਾਂ ਨਾਲ ਨਹੀਂ ਸਗੋਂ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ।
ਸਿਰਦਾਰ ਕਪੂਰ ਸਿੰਘ ਮੁਤਾਬਿਕ ਲਾਲਾ ਲਾਜਪਤ ਰਾਏ ਨਾਲ ਮਦਨ ਮੋਹਨ ਮਾਲਵੀਯਾ ਸਨ। ਜਦੋਂਕਿ ਮਦਨ ਮੋਹਨ ਮਾਲਵੀਆ ਪਰਾਗਰਾਜ ਉਤਰ ਪ੍ਰਦੇਸ਼ ਦੇ ਕਾਂਗਰਸੀ ਨੇਤਾ ਸਨ। ਉਹ ਮੁਜ਼ਾਹਰੇ ‘ਚ ਸ਼ਾਮਲ ਹੀ ਨਹੀਂ ਸੀ। ਦੂਜਾ ਮੁਜ਼ਾਹਰੇ ਦੀ ਅਗਵਾਈ ਕਾਲੇ ਝੰਡੇ ਲੈ ਕੇ ਲਾਲਾ ਲਾਜਪਤ ਰਾਏ ਡਾ. ਸਤਪਾਲ , ਮੌਲਾਨਾ ਜਾਫਰ ਅਲੀ ਕਰ ਰਹੇ ਸਨ। ਜਦੋਂ ਜਲੂਸ ਸਟੇਸ਼ਨ ਨਜ਼ਦੀਕ ਲੰਡਾ ਬਾਜ਼ਾਰ ਕੋਲ ਪਹੁੰਚਿਆ ਉਥੇ ਰੋਕ ਕੇ ਲਾਠੀਚਾਰਜ ਕੀਤਾ ਗਿਆ। ਲਾਲਾ ਲਾਜਪਤ ਰਾਏ ਦੇ ਸਿਰ, ਬਾਂਹਾਂ ਤੇ ਛਾਤੀ ਉਪਰ ਸੱਟਾਂ ਦੇ ਨਿਸ਼ਾਨ ਸਨ। ਉਸ ਦੇ ਨਾਲ ਡਾਕਟਰ ਸਤਪਾਲ ਤੇ ਡਾਕਟਰ ਮੁਹੰਮਦ ਆਲਮ ਜ਼ਖਮੀ ਹੋਏ ਸਨ। (ਪੜੋ੍ਹ – ਸਾਈਮਨ ਕਮਿਸ਼ਨ ਅਤੇ ਲਾਲਾ ਲਾਜਪਤ ਰਾਏ ਇਕ ਮੁਲੰਕਣ ਵੱਲੋਂ ਐਸ ਆਰ ਬਖਸੀ 1989)
ਦੂਜਾ ਲਾਜਪਤ ਰਾਏ ਛੱਤਰੀ ਤਾਣੀ ਨਹੀਂ ਸੀ ਖੜਾ। ਉਸ ਦੇ ਹੱਥ ਵਿਚ ਤੁਰਨ ਲਈ ਖੂੰਡੀ ਫੜੀ ਹੋਈ ਸੀ। ਭਲਾਂ ਸਰਦੀ ਦੇ ਮਹੀਨੇ ਛੱਤਰੀ ਕਿਉਂ ਚੁੱਕਣੀ ਹੈ?
ਤੀਜਾ ਅੰਗਰੇਜ਼ ਸਰਕਾਰ ਦੇ ਦਬਾਅ ਕਾਰਨ ਸਰਕਾਰੀ ਰਿਪੋਰਟ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਦਰਸਾਈ ਹੈ ਤੇ ਗੰਭੀਰ ਦਿਲ ਤੇ ਸਿਰ ਉਪਰ ਲੱਗੀਆਂ ਸੱਟਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਸੀ। ਉਸ ਦਿਨ ਜਲਸੇ ਵਿਚ ਸਾਹਿਤਕਾਰ ਯਸ਼ਪਾਲ, ਸੁਖਦੇਵ ਤੇ ਭਗਵਤੀ ਚਰਨ ਸ਼ਾਮਲ ਸਨ ਜਿਨ੍ਹਾਂ ਨੇ ਲਾਲਾ ਲਾਜਪਤ ਰਾਏ ਤੇ ਹੋਰ ਜ਼ਖਮੀਆਂ ਨੂੰ ਸੰਭਾਲਿਆ। ਇਸ ਬਾਰੇ ਯਸ਼ਪਾਲ ਨੇ ਕਿਤਾਬ ਸਿੰਹ ਅਵਲੋਕਨ ਭਾਗ ਪਹਿਲਾ ਵਿਚ ਵਿਸਥਾਰ ਨਾਲ ਲਿਖਿਆ ਜੋ ਕਪੂਰ ਸਿੰਘ ਦੇ ਝੂਠ ਨੂੰ ਨੰਗਾ ਕਰਦਾ ਹੈ।
6. ਸ਼ਹੀਦ ਭਗਤ ਸਿੰਘ ਬਾਰੇ ਝੂਠ ਦਾ ਪਲੰਦਾ:
ਸਿਰਦਾਰ ਕਪੂਰ ਸਿੰਘ ਸਾਂਡਰਸ ਦੇ ਕਤਲ ਬਾਰੇ ਅੱਖੀਂ ਡਿੱਠੇ ਹੋਣ ਦੀ ਡੀਂਗ ਮਾਰਦਾ ਹੈ “ਦਸੰਬਰ ਦੇ ਅੰਤਲੇ ਦਿਨ ਸਨ ਮੈਂ ਤੇ ਕੁੱਝ ਹੋਰ ਵਿਦਿਆਰਥੀ ਗਵਰਨਮੈਂਟ ਕਾਲਜ ਦੇ ਨਿਊ ਹੋਸਟਲ ਦੀ ਧੁਰ ਛੱਤ ਉਤੇ ਬੈਠੇ ਪੜ੍ਹ ਰਹੇ ਸੀ” ਅਗੇ “ਠਾਹ ਠਾਹ ਦੋ ਗੋਲੀਆਂ ਚਲਾਈਆਂ ਤੇ ਪੁਲਿਸ ਦੇ ਦਫ਼ਤਰੋਂ ਇਕ ਅੰਗਰੇਜ਼ ਨਿਕਲਕੇ ਆਪਣੇ ਮੋਟਰਸਾਈਕਲ ਉਤੇ ਚੜ੍ਹਨ ਲਗਾ ਮਰਕੇ ਭੋਂਇ ਉਤੇ ਡਿਗਦਾ ਅਸੀਂ ਡਿੱਠਾ। ਫੇਰ ਇਕ ਸਿੱਖ ਪੁਲਸੀਆ ਡੀ ਏ ਵੀ ਕਾਲਜ ਤੇ ਡੀਏਵੀ ਹੋਸਟਲ ਵਾਲੀ ਕੰਧ ਦੇ ਖੂੰਜੇ ਨੂੰ ਨਸਾ ਤਾਂ ਜੋ ਗੋਲੀ ਚਲਾਉਣ ਵਾਲੇ ਨੂੰ ਫੜ ਲਵੇ। ਠਾਹ ਕਰਕੇ ਗੋਲੀ ਉਸ ਨੂੰ ਵੀ ਵੱਜੀ ਤੇ ਉਹ ਵੀ ਮਰਕੇ ਭੋਇੰ ਉਤੇ ਡਿੱਗਾ।” ਇਉਂ ਭਗਤ ਸਿੰਘ ਨੇ ਯਾ ਉਸ ਦੇ ਕਿਸੇ ਸਾਥੀ ਨੇ ਸਾਂਡਰਸ ਨੂੰ ਸਕਾਟ ਦੇ ਭੁਲਖੇ ਕਤਲ ਕਰ ਦਿੱਤਾ ਤੇ ਚੰਨਣ ਸਿੰਘ ਨੂੰ ਇਸ ਅਪਰਾਧ ਵਿਚ ਕਿ ਉਸ ਨੇ ਆਪਣੇ ਸਾਥੀ ਅਫਸਰ ਦੇ ਕਾਤਲ ਨੂੰ ਫੜਨ ਦਾ ਯਤਨ ਕਰਨ ਦੀ ਧਰਮ ਪਾਲਣਾ ਕਿਉਂ ਕੀਤੀ”। (ਸਾਚੀ ਸਾਖੀ ਪੰਨਾ 66)
ਪਹਿਲੀ ਗੱਲ ਸਾਂਡਰਸ ਦਾ ਕਤਲ 17 ਦਸੰਬਰ 1928 ਸ਼ਾਮ 4.30 ਦੇ ਕਰੀਬ ਹੋਇਆ ਸੀ ਨਾ ਕਿ 28 ਦਸੰਬਰ ਨੂੰ। ਦੂਜੀ ਗੱਲ ਦਸੰਬਰ ਮਹੀਨੇ ਸੂਰਜ ਸਵਾ ਪੰਜ ਵਜੇ ਛਿਪ ਜਾਂਦਾ ਹੈ। ਸਰਦੀ ਹੋਣ ਕਰਕੇ ਹੋਸਟਲ ਦੀ ਛੱਤ ਉਤੇ ਕੀ ਕਰਨ ਚੜ੍ਹੇ ਸਨ? ਹੈਰਾਨੀ ਦੀ ਗੱਲ ਇਹ ਕਿ ਅਨਾਰਕਲੀ ਪੁਲਿਸ ਸਟੇਸ਼ਨ (ਜਿੱਥੇ ਸਾਂਡਰਸ ਮਾਰਿਆ ਸੀ) ਤੋਂ ਗੌਰਮਿੰਟ ਕਾਲਜ ਲਾਹੌਰ ਦੇ ਨਵੇਂ ਹੋਸਟਲ ਦੀ ਦੂਰੀ ਕਰੀਬ ਹੁਣ ਵੀ ਇਕ ਕਿਲੋਮੀਟਰ (900 ਮੀਟਰ) ਦੇ ਕਰੀਬ ਹੈ। ਇੰਨੀ ਦੂਰ ਤੋਂ ਸਿਰਦਾਰ ਕਪੂਰ ਸਿੰਘ ਨੇ ਰਿਵਾਲਵਰ ਦੀਆਂ ਗੋਲੀਆਂ ਦੀ ਆਵਾਜ਼ ਕਿਵੇਂ ਸੁਣ ਲਈ ਤੇ ਸਾਂਡਰਸ ਕਤਲ ਹੁੰਦਾ ਕਿਵੇਂ ਦੇਖ ਲਿਆ? ਇਕ ਸਿੱਖ ਸਕਾਲਰ ਨੂੰ ਐਡੇ ਵੱਡੇ ਗੱਪ ਮਾਰਨੇ ਸੋਭਾ ਨਹੀਂ ਦਿੰਦੇ। ਤੀਜੀ ਗੱਲ ਸਿਰਦਾਰ ਕਪੂਰ ਸਿੰਘ ਨੂੰ ਦੋ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਜਦੋਂ ਕਿ ਪਹਿਲੀ ਗੋਲੀ ਰਾਜਗੁਰੂ ਨੇ ਮਾਰੀ ਤੇ ਡਿੱਗੇ ਪਏ ਸਾਂਡਰਸ ਦੇ 7 ਗੋਲੀਆਂ ਭਗਤ ਸਿੰਘ ਨੇ ਮਾਰੀਆਂ ਸਨ। ਉਨ੍ਹਾਂ 8 ਗੋਲੀਆਂ ਦੀ ਪੁਸ਼ਟੀ ਸਾਂਡਰਸ ਦੀ ਮ੍ਰਿਤਕ ਦੇਹ ਦੀ ਪੋਸਟਮਾਰਟਮ ਰਿਪੋਰਟ ਕਰਦੀ ਹੈ। ਚੌਥੀ ਗੱਲ ਹੁਣ ਵੀ ਕਾਲਜ ਦੇ ਹੋਸਟਲਾਂ ਦੀ ਸਿਖਰਲੀ ਮੰਜ਼ਿਲ ਉਪਰ ਵਿਦਿਆਰਥੀਆਂ ਨੂੰ ਚੜ੍ਹਨ ਦੀ ਇਜਾਜ਼ਤ ਨਹੀਂ ਹੁੰਦੀ। ਸੋ ਇਹ ਨਿਰਾ ਗੱਪ ਹੈ ਕਿ ਠੰਢ ਵਿਚ ਸ਼ਾਮ ਨੂੰ ਹੋਸਟਲ ਦੀ ਸਿਖਰਲੀ ਮੰਜ਼ਿਲ ਉਪਰ ਚੜ੍ਹ ਕੇ ਸਾਂਡਰਸ ਦਾ ਕਤਲ ਹੁੰਦਾ ਦੇਖਣਾ। ਪੰਜਵੀਂ ਗੱਲ ਹੋਸਟਲ ਦੀ ਛੱਤ ਉੱਤੇ ਚੜ੍ਹੇ ਕਰੀਬ ਇਕ ਕਿਲੋਮੀਟਰ ਦੂਰੀ ਤੋਂ ਮੂੰਹ ਹਨੇਰੇ ਡੀ ਏ ਵੀ ਕਾਲਜ ਦੇ ਹੋਸਟਲ ਦੇ ਕੌਰਨਰ ਦੇ ਨੇੜੇ ਹਵਾਲਦਾਰ ਚੰਨਣ ਸਿੰਘ ਨੂੰ ਕਿਵੇਂ ਦੇਖ ਲਿਆ? ਭਗਤ ਸਿੰਘ, ਰਾਜਗੁਰੂ ਤੇ ਚੰਦਰ ਸ਼ੇਖਰ ਆਜ਼ਾਦ ਦਾ ਪਿੱਛਾ ਇਕ ਗੋਰਾ ਪੁਲੀਸ ਅਫ਼ਸਰ ਫਰਨਜ ਕਰਦਾ ਨਜ਼ਰ ਨਹੀਂ ਪਿਆ। ਛੇਵੀਂ ਗੱਲ ਪਿੱਛਾ ਕਰਦੇ ਚੰਨਣ ਸਿੰਘ ਨੂੰ ਚੰਦਰ ਸ਼ੇਖਰ ਤੇ ਭਗਤ ਸਿੰਘ ਨੇ ਦੋ-ਤਿੰਨ ਵਾਰ ਪਿੱਛੇ ਮੁੜਨ ਬਾਰੇ ਆਖਿਆ ਜਦੋਂ ਨਾ ਹਟਿਆ ਤਾਂ ਚੰਦਰ ਸ਼ੇਖਰ ਨੇ ਉਸ ਦੇ ਪੱਟ ‘ਚ ਗੋਲੀ ਮਾਰੀ। ਉਸ ਨੂੰ ਮੌਕੇ ਉਤੇ ਕਿਸੇ ਨੇ ਚੁੱਕਿਆ ਨਹੀਂ ਜ਼ਿਆਦਾ ਖ਼ੂਨ ਵਹਿਣ ਕਰਕੇ ਮੌਤ ਹੋਈ ਉਸ ਦੀ ਡਾਕਟਰੀ ਪੋਸਟ ਮਾਰਟਮ ਰਿਪੋਰਟ ਵਿਚ ਦਰਜ ਹੈ। ਚੰਨਣ ਸਿੰਘ ਸਿੱਖ ਹੌਲਦਾਰ ਮਾਰਨ ਦਾ ਦੋਸ਼ ਭਗਤ ਸਿੰਘ ਉਪਰ ਮੜ੍ਹਨਾ ਵੀ ਗਲਤ ਹੈ। ਉਨ੍ਹਾਂ ਦਾ ਪਿੱਛਾ ਭਾਵੇਂ ਹਿੰਦੂ, ਮੁਸਲਿਮ ਜਾਂ ਅੰਗਰੇਜ਼ ਪੁਲਸੀਆ ਕਰਦਾ ਉਨ੍ਹਾਂ ਨੂੰ ਆਪਣੀ ਹਿਫਾਜ਼ਤ ਲਈ ਮਾਰਨਾ ਹੀ ਪੈਣਾ ਸੀ। ਇੱਥੇ ਸਿੱਖ ਧਰਮ ਨੂੰ ਘੁਸੇੜ ਕੇ ਸਿੱਖਾਂ ਨੂੰ ਸ਼ਹੀਦ ਭਗਤ ਸਿੰਘ ਵਿਰੁੱਧ ਭੜਕਾਉਣ ਦੀ ਸਿੰਗੜੀ ਜਾਣ-ਬੁੱਝ ਕੇ ਛੇੜੀ ਗਈ ਹੈ। ਇਸ ਦੇ ਨਾਲ ਭਗਤ ਸਿੰਘ ਨੂੰ ਸ਼ਹੀਦ ਨਾ ਮੰਨਣ ਲਈ ਧਾਰਮਿਕ ਦਲੀਲਾਂ ਦੇ ਕੇ ਰੱਦ ਕਰਨਾ ਗਲਤ ਬਿਆਨੀ ਹੈ ਜਦਕਿ ਸਾਰੀਆਂ ਕੌਮਾਂ ਦੇਸ ਲਈ ਲੜਨ ਮਰਨ ਵਾਲੇ ਸੂਰਬੀਰਾਂ ਨੂੰ ਸ਼ਹਾਦਤਾਂ ਦਾ ਦਰਜਾ ਦਿੰਦੀਆਂ ਹਨ। ਪਰ ਕਪੂਰ ਸਿੰਘ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਸ਼ ਭਗਤ ਮੰਨਣ ਤੋਂ ਇਨਕਾਰੀ ਹੈ। ਇਸ ਤੋਂ ਅੱਗੇ ਸਿਰਦਾਰ ਕਪੂਰ ਸਿੰਘ ਭਾਈ ਰਣਧੀਰ ਸਿੰਘ ਦੀਆਂ ਚਿੱਠੀਆਂ ਵਾਲੀ ਕਿਤਾਬ ਨੂੰ ਆਧਾਰ ਬਣਾ ਕੇ ਲਿਖਦਾ ਹੈ ਕਿ ‘ ਭਗਤ ਸਿੰਘ ਭਾਈ ਰਣਧੀਰ ਸਿੰਘ ਦੇ ਹੱਥੋਂ ਅੰਮ੍ਰਿਤ ਛਕਣ ਨੂੰ ਤਿਆਰ ਸੀ ਪਰ ਅੰਗਰੇਜ਼ੀ ਸਰਕਾਰ ਨੇ ਕੋਈ ਨੀਤੀ ਵਿਚਾਰ ਕੇ ਪੂਰੀ ਨਾ ਹੋਣ ਦਿੱਤੀ ਇਸ ਲਈ “ਭਗਤ ਸਿੰਘ ਨੇ ਅੰਤਿਮ ਦਿਨਾਂ ਵਿਚ ਅੰਮ੍ਰਿਤ ਛਕ ਕੇ ਆਪਣੇ ਪਿਓ ਤੇ ਚਾਚੇ ਦੇ ਕਰਦਾਰ, ਸੰਸਕਾਰਾਂ ਨੂੰ ਬਹੁਤੀ ਗੌਰਵਤਾ ਨਾ ਦੇ ਕੇ ਆਪਣੇ ਪ੍ਰਾਚੀਨ ਪੂਰਵਜਾਂ ਨਾਲ ਆਪਣੇ ਪੱਕੇ ਸਬੰਧ ਸਥਾਪਿਤ ਕਰਨ ਦੀ ਤੀਬਰ ਇੱਛਾ ਤੋਂ ਇਹ ਅਨਮਾਨ ਲਗਦਾ ਹੈ।” (ਸਾਚੀ ਸਾਖੀ ਪੰਨਾ 66,67 ) ਜਦੋਂ ਕਿ ਭਾਈ ਰਣਧੀਰ ਸਿੰਘ ਦੀ ਕਿਤਾਬ ਜੇਲ ਚਿੱਠੀਆਂ ਵਿਚ ਇਹ ਦਰਸਾਇਆ ਹੈ ਕਿ ‘ਤੂੰ ਆਪਣੀ ਅਖਬਾਰਾਂ ਵਿਚ ਫੋਕੀ ਪ੍ਰਸਿੱਧੀ ਤੇ ਵੱਡਿਆਈ ਹੋਣ ਕਰਕੇ ਰੱਬ ਨੂੰ ਭੁੱਲ ਗਿਆ ਹੈ। ਯਾਦ ਰਖਣਾ ਜਦੋਂ ਮੌਤ ਨੇੜੇ ਆਈ ਤੂੰ ਰੱਬ ਨੂੰ ਯਾਦ ਕਰੇਂਗਾ। ਸ਼ਹੀਦ ਭਗਤ ਨੇ ਕਿਹਾ ਮੈਂ ਸਾਰੀ ਉਮਰ ਰੱਬ ਨੂੰ ਨਹੀਂ ਮੰਨਿਆ ਤੇ ਨਾਂ ਮੈਨੂੰ ਕਿਸੇ ਅਖੋਤੀ ਸਵਰਗ ਦੀ ਲਾਲਸਾ ਹੈ ਮੈਂ ਫ਼ਾਂਸੀ ਚੜ੍ਹਨ ਸਮੇਂ ਕਿਸੇ ਸਰਬਸ਼ਕਤੀਮਾਨ ਨੂੰ ਯਾਦ ਨਹੀ ਕਰਾਂਗਾ’। (ਪੜ੍ਹੋ ਮੈਂ ਨਾਸਤਿਕ ਕਿਉਂ ਹਾਂ?) ਸਿਰਦਾਰ ਕਪੂਰ ਸਿੰਘ ਪੰਨਾ 64 ਉਤੇ ਫੁੱਟ ਨੋਟ ਵਿਚ ਦਸਦਾ ਹੈ “ਭਾਈ ਰਣਧੀਰ ਜੀ ਨੇ ਸੰਨ 1950 ਵਿਚ ਇਕ ਗੱਲ ਮੈਨੂੰ ਸ਼ਿਮਲੇ ਦੱਸੀ ਸੀ ਕਿ ਭਗਤ ਸਿੰਘ ਨੇ ਜੇਲ੍ਹ ਵਿਚ ਉਨ੍ਹਾਂ ਨੂੰ ਦੱਸਿਆ ਸੀ ਸਾਂਡਰਸ ਨੂੰ ਗੋਲੀ ਉਸ ਦੇ ਇਕ ਸਾਥੀ ਨੇ ਮਾਰੀ ਸੀ ਤੇ ਚੰਨਣ ਸਿੰਘ ਨੂੰ ਉਸ ਨੇ” ਸੋ ਸਿਰਦਾਰ ਕਪੂਰ ਸਿੰਘ ਨੇ ਸ਼ਹੀਦ ਭਗਤ ਸਿੰਘ ਨੂੰ ਬਦਨਾਮ ਕਰਨ ਲਈ ਝੂਠ ਦੀ ਦੁਕਾਨ ਸਜਾ ਰੱਖੀ ਹੈ। ਭਲਾਂ ਭਾਈ ਰਣਧੀਰ ਸਿੰਘ ਜੀ ਇਹ ਗੱਲ ਆਪਣੀਆਂ ਜੇਲ੍ਹ ਚਿੱਠੀਆਂ ਕਿਤਾਬ ਵਿਚ ਲਿਖਣਾ ਕਿਵੇਂ ਭੁੱਲ ਗਏ? ਫੇਰ ਹੋਰ ਗੱਪ ਠੋਕਿਆ ਹੈ ਕਿ ਭਗਤ ਸਿੰਘ ਜੋ ਚਿੱਠੀ ਪੱਤਰ ਉਹ ਸਾਰੇ ਆਪਣੇ ਸਕੇ ਸਬੰਧੀਆਂ ਨੂੰ ਲਿਖਦਾ ਸੀ ਏਕ ਉਂਕਾਰ ਨਾਲ ਅਰੰਭ ਹੁੰਦੇ ਸਨ ਅਤੇ ਸਤਿ ਸ੍ਰੀ ਅਕਾਲ ਨਾਲ ਅੰਤ ਪੰਨਾ 67 ਇਸ ਝੂਠ ਨੂੰ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀਆਂ ਸਮੁੱਚੀਆਂ ਲਿਖਤਾਂ ਕਿਤਾਬ ਨੰਗਾ ਕਰਦੀ ਹੈ। ਇਸ ਤੋਂ ਪਹਿਲਾਂ ਸਤਰਾਂ ਲਿਖ ਧਰਦਾ ਹੈ ਕਿ “ਹੁਣ ਰਾਜਸੀ ਹਿੰਦੂਆਂ ਨੇ ਭਗਤ ਸਿੰਘ ਦੀ ਧਾਰਮਿਕ ਵਿਚਾਰਧਾਰਾ ਅਤੇ ਉਸ ਦੇ ਸ਼ਰੀਰਕ ਰੂਪ ਨੂੰ ਹੋਰ ਦਾ ਹੋਰ ਸਿੱਖੀ ਤੋਂ ਉਕਾ ਉਪਰਾਮ ਰੰਗ ਦੇ ਦਿੱਤਾ ਹੈ। (ਸਾਚੀ ਸਾਖੀ ਪੰਨਾ 67) ਅਸਲ ਵਿਚ ਸਿਰਦਾਰ ਕਪੂਰ ਸਿੰਘ ਭਗਤ ਸਿੰਘ ਬਾਰੇ ਫੋਬੀਏ ਦਾ ਸ਼ਿਕਾਰ ਹੋ ਚੁੱਕਾ ਸੀ।
7. ਸਿੱਖ ਲੀਡਰਾਂ ਦੀ ਬੇਹੁਰਮਤੀ:
ਸਿਰਦਾਰ ਕਪੂਰ ਸਿੰਘ ਸਿੱਖ ਲੀਡਰਸ਼ਿਪ ਨੂੰ ਵਿਕਾਊ ਮਾਲ, ਪੰਥਵੇਚੂ, ਮੂਰਖ। ਸਿੱਖ ਨੈਸ਼ਨਲਿਸਟ ਖੁਦਕੁਸ਼ੀ ਕਰਨ ਵਾਲੇ, ਚੌਧਰ ਦੇ ਭੁੱਖੇ ਤੇ ਮਾਇਆ ਹੜੱਪਣ ਵਾਲੇ ਪੇਸ਼ ਕਰਦੇ ਹੋਏ ਇਕ ਦੂਜੇ ਦੇ ਵਿਰੁੱਧ ਖੜਾ ਕਰ ਦਿੰਦਾ ਹੈ। ਇਸ ਦੇ ਨਮੂਨੇ ਇਉਂ ਪੇਸ਼ ਹਨ!
ਸਿਰਦਾਰ ਕਪੂਰ ਸਿੰਘ ਦੇ ਆਪਸੀ ਗੱਲਬਾਤ ਕੰਨੀਂ ਪੈਂਦੀ ਹੈ!! ਉਸ ਦਾ ਸਾਰਅੰਸ਼ ਫੁਟਨੋਟਾਂ ਵਿਚ ਪੇਸ਼ ਕੀਤਾ ਹੈ। ਲਿਖਦੇ ਹਨ “ਗਿਆਨੀ ਕਰਤਾਰ ਸਿੰਘ, ਮਾਸਟਰ ਤਾਰਾ ਸਿੰਘ, ਅਤੇ ਹੋਰ ਨਿੱਕੇ ਮੋਟੇ ਅਕਾਲੀ ਲੀਡਰ ਕਿਵੇਂ ਸਦਾ ਤੋਂ ਵਿਕਾਊ ਮਾਲ ਤੇ ਪੰਥ ਵਿਕਰੇਤਾ, ਨਿਰਸੰਕੋਚ ਤੇ ਬੇਹਯਾਈ ਨਾਲ ਕੰਮ ਕਰਦੇ ਰਹੇ ਹਨ।” ਇਸ ਨਾਦਰਸ਼ਾਹੀ ਲੁੱਟ ਵਿਚੋਂ ਸਰਦਾਰ ਬਲਦੇਵ ਸਿੰਘ ਨੇ ਪੰਜ ਲੱਖ ਦਮੜਾ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਨੂੰ ਭੇਟ ਕੀਤਾ ਸੀ। ਹਰ ਆਦਮੀ ਦਾ ਮੁੱਲ ਹੈ। (ਸਾਚੀ ਸਾਖੀ ਪੰਨੇ 116,117) ਇਸ ਦਾ ਹਵਾਲਾ ਕੌਮੀ ਏਕਤਾ ਸਪਤਾਹਿਕ ਪਰਚਾ 21 ਜੂਨ 1976 ਵਿਚੋਂ ਦਿੱਤਾ ਹੈ ਐਡੀਟਰ ਜਥੇਦਾਰ ਰਾਜਿੰਦਰ ਸਿੰਘ। ਜਦੋਂ ਕਿ ਗਿਆਨੀ ਕਰਤਾਰ ਸਿੰਘ ਤੇ ਮਾਸਟਰ ਤਾਰਾ ਸਿੰਘ ਧੜਿਆਂ ਦੀ ਜੱਗ ਜ਼ਾਹਿਰ ਹਮੇਸ਼ਾ ਲਾਗਡਾਟ ਰਹੀ। ਇਕ ਦੂਜੇ ਵਿਰੁੱਧ ਝੂਠੀ ਇਲਜ਼ਾਮਬਾਜ਼ੀ ਕਰਦੇ ਆਏ ਸਨ। ਸਿਰਦਾਰ ਕਪੂਰ ਸਿੰਘ ਨੇ ਬਗੈਰ ਕਿਸੇ ਛਾਣਬੀਣ ਤੋਂ ਸਿੱਖ ਲੀਡਰਾਂ ਨੂੰ ਲਪੇਟ ਦਿੱਤਾ ਹੈ। ਸਿਰਦਾਰ ਕਪੂਰ ਸਿੰਘ ਲਿਖਦੇ ਹਨ “ਸੰਨ 1966 ਵਿਚ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ” ਸਿੱਖ ਹੋਮ ਲੈਂਡ ਦੀ ਮੰਗ ਦਾ ਮਤਾ ਪਾਸ ਕੀਤਾ ਉਦੋਂ ਵੀ ਮਾਸਟਰ ਤਾਰਾ ਸਿੰਘ ਨੇ ਇਥੇ ਬੁੱਧੀਹੀਣ, ਵਿਵੇਕਹੀਣ ਰਾਜਹੱਠ ਦੀ ਪ੍ਰਦਰਸ਼ਨੀ ਕੀਤੀ। (ਸਾਚੀ ਸਾਖੀ ਪੰਨਾ 127 ਫੁਟ ਨੋਟ ਵਿਚੋਂ ਇਹ ਹਵਾਲਾ ਡਾਕਟਰ ਕਿਰਪਾਲ ਵਲੋਂ ਦਿਤਾ ਗਿਆ ਹੈ।) ਕਪੂਰ ਸਿੰਘ ਉਲਟਾ ਪੁਲਟਾ ਕਰਨ ਦੀ ਕਲਾਬਾਜ਼ੀ ਲਗਾ ਕੇ ਖੁੰਭ ਠੱਪਣ ਦਾ ਮੌਕਾ ਹੱਥੋਂ ਨਹੀਂ ਗਵਾਂਉਦੇ। ਜਦੋਂ ਕਿ ਜਸਵੰਤ ਸਿੰਘ ਆਪਣੀ ਕਿਤਾਬ ਮਾਸਟਰ ਤਾਰਾ ਸਿੰਘ ਜੀਵਨ ਸੰਘਰਸ਼ ਤੇ ਉਦੇਸ਼ ਦੇ ਭਾਗ ਦੋ ਵਿਚ ਦਸਦੇ ਹਨ ਕਿ ਸਿੱਖ ਹੋਮ ਲੈਂਡ ਬਾਰੇ ਮਸਲਾ ਮਾਸਟਰ ਤਾਰਾ ਸਿੰਘ ਜੀ ਨੇ ਖੜਾ ਕੀਤਾ ਸੀ। ਬਾਆਦ ਵਿਚ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਫਤਿਹ ਸਿੰਘ ਨਾਲ ਪੰਜਾਬ ਸੂਬਾ ਲੈਣ ਲਈ ਸਹਿਮਤ ਹੋ ਗਏ ਸੀ। ਇਸ ਦੀ ਪੁਸ਼ਟੀ ਮਾਸਟਰ ਤਾਰਾ ਸਿੰਘ ਦੇ ਸਕੇ ਭਰਾ ਪ੍ਰਿੰਸੀਪਲ ਨਿਰੰਜਨ ਸਿੰਘ ਆਪਣੀ ਕਿਤਾਬ “ਜੀਵਨ ਯਾਤਰਾ ਮਾਸਟਰ ਤਾਰਾ ਸਿੰਘ” ਵਿਚ ਕਰਦੇ ਹਨ। ਇੰਨੇ ਦੋਸ਼ ਥੱਪਣ ਤੋਂ ਬਾਅਦ ਮਾਸਟਰ ਤਾਰਾ ਸਿੰਘ ਨੂੰ ਮਿਲਣ ਦੀਆਂ ਘਾੜਤਾਂ ਘੜ ਲਈਆਂ ਹਨ!!!
8. ਮਾਸਟਰ ਤਾਰਾ ਸਿੰਘ ਨੂੰ ਮਿਲਣ ਬਾਰੇ ਕਥਾ:
ਇਕ ਪਾਸੇ ਲਿਖਦੇ ਹਨ “ਸੰਨ 1948 ਵਿਚ ਮਾਸਟਰ ਤਾਰਾ ਸਿੰਘ ਨੂੰ ਮੈਂ ਆਪਣੀ ਕੋਠੀ ਬੁਲਾ ਕੇ ਜੋ ਚਾਹ ਪਿਆਈ ਸੀ ਉਸ ਦਾ ਉਗਰ ਦੰਡ ਮੈਨੂੰ ਦਿੱਤਾ।” (ਸਾਚੀ ਸਾਖੀ ਪੰਨਾ 163) ਦੂਜੇ ਪਾਸੇ ਸਿਰਦਾਰ ਕਪੂਰ ਸਿੰਘ ਕਿਤਾਬ ਦੀ ਭੂਮਿਕਾ ਵਿਚ ਮਾਸਟਰ ਤਾਰਾ ਸਿੰਘ ਨੂੰ ਅੰਮ੍ਰਿਤਸਰ ਮਿਲ ਕੇ ਉਨ੍ਹਾਂ ਦਾ ਇਲਾਜ ਕਰਵਾਉਣ ਲਈ ਨਵੰਬਰ 1947 ਵਿਚ ਧਰਮਸ਼ਾਲਾ ਲਿਜਾ ਕੇ ਆਵਦੇ ਕੋਲ ਠਹਿਰਨ ਦੀ ਸਾਖੀ ਪੇਸ਼ ਕਰਦੇ ਹਨ। ਲਿਖਦੇ ਨੇ “ਮੈਂ ਮੁੜਦੀ ਵਾਰੀ ਮਾਸਟਰ ਜੀ ਨੂੰ ਆਪਣੀ ਕਾਰ ਵਿਚ ਧਰਮਸ਼ਾਲਾ ਲੈ ਆਇਆ। ਜਿਥੇ ਉਹ ਮਹੀਨਾਂ ਕੁ ਮੇਰੇ ਕੋਲ ਟਿੱਕੇ ਰਹੇ ਅਤੇ ਤਕੜੇ ਹੋਣ ਉਤੇ ਹੀ
(ਸਫਾ 15 ਦੀ ਬਾਕੀ)
ਹੇਠਾਂ ਮੈਦਾਨਾਂ ਨੂੰ ਪਰਤੇ।” (ਪੰਨਾ 4) ਜਦੋਂ ਕਿ ਮਾਸਟਰ ਤਾਰਾ ਸਿੰਘ ਦੇ ਭਰਾ ਪ੍ਰਿੰਸੀਪਲ ਨਿਰੰਜਨ ਸਿੰਘ ਸ਼ਿਮਲਾ ਯੂਨੀਵਰਸਟੀ ਵਿਚ ਲੈਕਚਰਾਰ ਲਗੇ ਹੋਏ ਸਨ। ਉਨ੍ਹਾਂ ਦੇ ਨਾਲ ਗਏ ਤੇ ਧਰਮਸ਼ਾਲਾ ਦੇ ਗੁਰਦੁਆਰਾ ਸਾਹਿਬ ਠਹਿਰੇ ਸਨ। ਮਾਸਟਰ ਤਾਰਾ ਸਿੰਘ ਆਪਣੀ ਕਿਤਾਬ “ਮੇਰੀ ਯਾਦ” ਵਿਚ ਲਿਖਦੇ ਹਨ ਕਿ “30 ਜਨਵਰੀ 1948 ਨੂੰ ਮਹਾਤਮਾ ਗਾਂਧੀ ਨੂੰ ਨੱਥੂਰਾਮ ਗੋਡਸੇ ਗੋਲੀ ਮਾਰ ਦਿੰਦਾ ਹੈ। ਮੈਂ ਦੂਜੇ ਦਿਨ ਅੰਮ੍ਰਿਤਸਰ ਪਹੁੰਚ ਜਾਂਦਾ ਹਾਂ ਉਥੇ ਅਕਾਲੀ ਲੀਡਰਾਂ ਨੂੰ ਮਿਲ ਕੇ ਮੀਟਿੰਗ ਕਰਨਾ ਚਾਹੁੰਦਾ ਹਾਂ। ਅਕਾਲੀ ਲੀਡਰਸ਼ਿਪ ਦੀ ਬਹੁਗਿਣਤੀ ਨੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿਤਾ ਸੀ। ਇਸ ਦੀ ਪੁਸ਼ਟੀ ਅਕਾਲੀ ਮੋਰਚਿਆਂ ਦਾ ਇਤਿਹਾਸ 1947- 1975 (ਕਿਤਾਬ ਵਿਚ ਪੰਨਾ 4,5) ਕਰਦੀ ਹੈ ਮਾਸਟਰ ਤਾਰਾ ਸਿੰਘ, ਬਾਵਾ ਹਰਕਿਸ਼ਨ ਸਿੰਘ , ਤੇ ਸਰਦਾਰ ਭਾਗ ਸਿੰਘ ਐਡਵੋਕੇਟ ਨੂੰ ਛੱਡ ਕੇ ਬਾਕੀ ਅਕਾਲੀ ਲੀਡਰਸ਼ਿਪ ਕਾਂਗਰਸ ਵਿਚ ਸ਼ਾਮਲ ਹੋ ਗਈ ਸੀ ਜਿਵੇਂ ਸਰਦਾਰ ਬਲਦੇਵ ਸਿੰਘ, ਮਾਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ, ਜਥੇਦਾਰ ਸੋਹਨ ਸਿੰਘ ਜਲਾਲਉਸਮਾ, ਜਥੇਦਾਰ ਊਧਮ ਸਿੰਘ, ਜਥੇਦਾਰ ਮੋਹਨ ਸਿੰਘ ਨਾਗੋਕੇ, ਸਵਰਨ ਸਿੰਘ, ਗਿਆਨੀ ਕਰਤਾਰ ਸਿੰਘ ਤੇ ਸਰਦਾਰ ਈਸ਼ਰ ਸਿੰਘ” ਆਦਿ।
9. ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਹਿਣ ਦੀ ਅਫ਼ਵਾਹ : ਸਿਰਦਾਰ ਕਪੂਰ ਸਿੰਘ ਨੇ ਲਿਖਿਆ ਕਿ “ਇਹ ਅਕਤੂਬਰ ਸੰਨ 1947 ਵਾਲਾ ਸਰਕੁਲਰ, ਸਾਰੇ ਸਿੱਖਾਂ ਨੂੰ ‘ਜ਼ਰਾਇਮ ਪੇਸ਼ਾ’ ਘੋਸ਼ਤ ਕਰਨ ਵਾਲਾ ਨਿਰੀ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਦੀ ਸੀ ਮਤ ਸਮਝੀ ਜਾਵੇ “ ( ਸਾਚੀ ਸਾਖੀ ਪੰਨੇ 4,5) ਇਸ ਵਿਚ ਨਹਿਰੂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਹੱਥ ਦਰਸਾਇਆ ਹੈ। ਜਦੋਂ ਕਿ ਇਸ ਸਰਕੂਲਰ ਦੀ ਕਾਪੀ ਕਪੂਰ ਸਿੰਘ ਨੇ ਕਦੇ ਪੇਸ਼ ਨਹੀਂ ਕੀਤੀ ਤੇ ਨਾਂ ਉਸ ਦੇ ਵਿਰੋਧੀ ਜਵਾਬ ਦੀ ਕਾਪੀ ਸਬੂਤ ਵਜੋਂ ਕਿਤਾਬ ਵਿਚ ਦਰਜ ਕੀਤੀ ਹੈਂ। ਇਹ ਸਿਰਫ ਸਿੱਖਾਂ ਦੀ ਹਮਾਇਤ ਹਾਸਲ ਕਰਨ ਲਈ ਅਫਵਾਹ ਫੈਲਾਈ ਗਈ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਜਿਨ੍ਹਾਂ ਲੀਡਰਾਂ ਨੂੰ ਮਿਲਣ ਦੇ ਸਿਰਦਾਰ ਕਪੂਰ ਸਿੰਘ ਦਾਆਵੇ ਕਰਦਾ ਆ ਰਿਹਾ ਹੈ ਜਿਵੇਂ ਮਹਾਤਮਾ ਗਾਂਧੀ , ਜਿਨਾਹ , ਅੰਮ੍ਰਿਤ ਕੌਰ , ਸਰਦਾਰ ਬਹਾਦਰ ਸ਼ਿਵਦੇਵ ਸਿੰਘ ਤੇ ਮਾਸਟਰ ਤਾਰਾ ਸਿੰਘ ਆਦਿ ਵਲੋਂ ਕੀਤੇ ਜਿਕਰ ਨਹੀਂ ਕੀਤਾ ਕਿ ਕਪੂਰ ਸਿੰਘ ਉਨ੍ਹਾਂ ਨੂੰ ਵਿਦਿਆਰਥੀ ਜਾਂ ਡੀ ਸੀ ਲਗਣ ਸਮੇਂ ਮਿਲਿਆ ਹੋਵੇ। ਅਸਲ ਵਿਚ ਸਿਰਦਾਰ ਕਪੂਰ ਸਿੰਘ ਝੂਠੀਆਂ ਸਾਖੀਆਂ ਘੜਕੇ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਲਗੇ ਹੋਏ ਸਨ। ਸੋ ਸਾਚੀ ਸਾਖੀ ਬਨਾਮ ਝੂਠੀ ਸਾਖੀ ਸਾਬਤ ਹੋਈ।
10. ਸਿੱਖ ਹੋਮ ਲੈਂਡ ਦਾ ਢਕਵੰਜ :- ਸਿਰਦਾਰ ਕਪੂਰ ਸਿੰਘ ਨੇ ਸਾਚੀ ਸਾਖੀ ਵਿਚ ਜੋ ਸਿੱਖ ਹੋਮ ਲੈਂਡ ਦਾ ਵਾਹ ਵਰੋਲਾ ਖੜਾ ਕੀਤਾ ਗਿਆ ਉਹ ਵੀ ਝੂਠ ਦਾ ਪਲੰਦਾ ਸਾਬਤ ਹੁੰਦਾ ਹੈ। ਇਸ ਨੂੰ 1966 ਵਿਚ ਪਾਰਲੀਮੈਂਟਰੀ ਸਪੀਚ ਵਿਚ ਝੂਠੀਆਂ ਅੱਠ ਕਥਾਵਾਂ ਪੇਸ਼ ਕਰਕੇ ਸਹੀ ਸਾਬਤ ਕਰਨ ਦਾ ਯਤਨ ਕਰਦਾ ਹੋਇਆ ਠੁੱਸ ਹੋ ਜਾਂਦਾ ਹੈ। ਪਹਿਲਾ ਨੁਕਤਾ 1929 ਦੀ ਲਹੌਰ ਕਾਂਗਰਸ ਵਿਚ ਨਾਂ ਸ੍ਰ ਕਪੂਰ ਸਿੰਘ ਸ਼ਾਮਲ ਸੀ ਨਾਂ ਮਹਾਤਮਾਂ ਗਾਂਧੀ ਨੇ ਸਿੱਖ ਲੀਡਰਾਂ ਨੂੰ ਸਿੱਖ ਹੋਮ ਲੈਂਡ ਦੇਣ ਦਾ ਵਿਸ਼ਵਾਸ ਦਿਤਾ ਸੀ। ਗਾਂਧੀ ਜੀ ਨੇ ਸਾਫ ਆਖਿਆ ਸੀ “ ਇਹ ਕਾਂਗਰਸ ਸਿੱਖਾਂ, ਮੁਸਲਮਾਨਾਂ ਤੇ ਹੋਰ ਘੱਟ ਗਿਣਤੀਆਂ ਨੂੰ ਭਰੋਸਾ ਦਿਵਾਉਂਦੀ ਹੈ ਕਿ ਭੱਵਿਖ ਦੇ ਸੰਵਿਧਾਨ ਵਿਚ ਇਸ ਦਾ ਕੋਈ ਹਲ ਨਹੀਂ ਹੋਵੇਗਾ। ਕਾਂਗਰਸ ਨੂੰ ਮਨਜ਼ੂਰ ਹੈ ਜੋ ਸਬੰਧਤ ਪਾਰਟੀਆਂ ਨੂੰ ਪੂਰੀ ਤਸਲੀ ਨਹੀਂ ਦਿੰਦੀ “। ( ਵੇਖੋ ਯੰਗ ਇੰਡੀਆ 2 ਅਪ੍ਰੈਲ 1930 ) ਦੂਜਾ ਨੁਕਤਾ ਸਰਦਾਰ ਬਹਾਦਰ ਸ਼ਿਵਦੇਵ ਸਿੰਘ ਨੂੰ ਇਹ ਕਦੇ ਮਿਲੇ ਵੀ ਨਹੀਂ। ਫੇਰ ਸਿੱਖ ਲੀਡਰ ਅੰਗਰੇਜ਼ ਸਰਕਾਰ ਦੇ ਵਫ਼ਾਦਾਰ ਬਣਕੇ ਰਹਿਣ, ਉਹ ਭਾਰਤ ਛੱਡਣ ਸਮੇਂ ਸਿੱਖਾਂ ਨੂੰ ਬਣਦਾ ਸਥਾਨ ਦੇਕੇ ਜਾਣਗੇ ਨਿਰਾ ਝੂਠ ਹੈ। ਤੀਜਾ ਨੁਕਤਾ ਅੰਤਿਕਾ ਵਿਚ ਲਿਖਦੇ ਹਨ ਕਿ ਹਰੀ ਸਿੰਘ ( ਜੋ ਪਾਕਿਸਤਾਨ ਦਾ ਵਸਿੰਦਾ ਤੇ ਜਸੂਸ ਸੀ ) ਨੇ ਦਸਿਆ ਕਿ “ ਮੈਂ 1946 ਵਿਚ ਔਰੰਗਜ਼ੇਬ ਰੋਡ ਦਿੱਲੀ ਵਿਖੇ ਜਿਥੇ ਉਹ ਠਹਿਰੇ ਹੋਏ ਸਨ , ਮਿਲਿਆ ਸੀ “ ਅਗੇ ਜਿਨਾਹ ਸਾਹਿਬ ਬਹੁਤ ਖੁਸ਼ ਹੋਏ ਤੇ ਉਨ੍ਹਾਂ ਕਿਹਾ ਕਿ ਉਹ ਸਿਖਾਂ ਨੂੰ ਪਾਕਿਸਤਾਨ ਦੇ ਅੰਦਰ ਇਕ ਖ਼ੁਦਮੁਖ਼ਤਿਆਰ ਸਟੇਟ ਦੇਣ ਲਈ ਤਿਆਰ ਹਨ ਜਿਥੇ ਸਿੱਖਾਂ ਨੂੰ ਪੂਰੀ ਪੂਰੀ ਆਜ਼ਾਦੀ ਹੋਵੇਗੀ। “ (ਸਾਚੀ ਸਾਖੀ ਪੰਨਾ 188) ਸਿਰਦਾਰ ਕਪੂਰ ਸਿੰਘ ਦੀ ਮਤ ਮਾਰੀ ਗਈ ਲਗਦੀ ਹੈ ਜੋ ਹਰੀ ਸਿੰਘ ਵਰਗੇ ਜਸੂਸ ਦੀਆਂ ਗੱਲਾਂ ਉਤੇ ਇਤਬਾਰ ਕਰਦੇ ਹਨ। ਜਦੋਂ ਕਿ ਸਚਾਈ ਇਹ ਹੈ ਕਿ ਜਿਨਾਹ ਸਾਹਿਬ ਦਾ ਬੰਗਲਾ ਮੁੰਬਈ ਮਾਲਾਬਾਰ ਹਿੱਲ ਉੱਤੇ ਸਥਿਤ ਸੀ। ਉਹ ਵੇਚ ਵੱਟਕੇ ਮਈੇ 1946 ਵਿਚ ਕਰਾਚੀ ਚਲੇ ਗਏ ਸਨ। ਚੌਥਾ ਨੁਕਤਾ ਕਪੂਰ ਸਿੰਘ ਲਿਖਦੇ ਹਨ “ਜੁਲਾਈ 1947 ਵਿਚ ਸਿੱਖ ਮੈਂਬਰਾਂ ਦੀ ਇਕ ਮੀਟਿੰਗ ਦਿੱਲੀ ਵਿਚ ਹੋਈ ਜਿੱਥੇ ਕਿ ਉਨ੍ਹਾਂ ਨੇ ਸਰਬਸੰਮਤੀ ਨਾਲ ਹਿੰਦੋਸਤਾਨ ਦੀ ਵੰਡ ਦੀ ਯੋਜਨਾ ਦੀ ਪ੍ਰੋੜਤਾ ਕੀਤੀ। ਉਸ ਮਤੇ ਵਿਚ ਇਹ ਸ਼ਬਦ ਮੌਜੂਦ ਸਨ ,” ਹਿੰਦੋਸਤਾਨ ਦੀ ਵੰਡ ਦੇ ਪਿਛੋਂ ਪੰਜਾਬ ਦਾ ਜੋ ਭਾਗ ਭਾਰਤ ਵਿਚ ਰਹਿ ਜਾਵੇਗਾ। ਉਸ ਵਿਚ ਅਤ ਜ਼ਰੂਰੀ ਹੈ ਕਿ ਸਿੱਖਾਂ ਦੇ ਵਿਸ਼ੇਸ਼ ਰਾਜਸੀ ਅਧਿਕਾਰਾਂ ਨੂੰ ਸੁਰਖਿਅਤ ਕਰਨ ਦਾ ਬਾਨਣੂੰ ਬੰਨਿਆਂ ਜਾਵੇ “( ਉਹੀ ਕਿਤਾਬ ਪੰਨਾ 176) ਦਿੱਲੀ ਵਿਚ ਸਿੱਖ ਲੀਡਰਾਂ ਦੀ ਅਜੇਹੀ ਕੋਈ ਮੀਟਿੰਗ ਨਹੀਂ ਹੋਈ। ਮਾਸਟਰ ਤਾਰਾ ਸਿੰਘ ਲਾਇਲਪੁਰ ਤੋਂ ਅੰਮ੍ਰਿਤਸਰ ਆ ਗਏ ਸੀ। ਪਾਕਿਸਤਾਨ ਬਣਨ ਤੋਂ ਪਹਿਲਾਂ ਹਿੰਦੂ ਸਿੱਖ ਮੁਸਲਮਾਨ ਦੰਗੇ ਭੜਕ ਚੁੱਕੇ ਸਨ। ਸਭ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀ। ਅਗੇ ਸਿੱਖ ਲੀਡਰਾਂ ਬਾਰੇ ਲਿਖਦੇ ਹਨ ਕਿ “ ਭਾਰਤ ਦੇ ਅੰਗਰੇਜ਼ੀ ਗਵਰਨਰ ਜਨਰਲ ਨੇ ਸਰਦਾਰ ਪਟੇਲ ਨੂੰ ਪੁਛਿਆ ਸਿੱਖਾਂ ਬਾਬਤ ਕੀ ਸੋਚਿਆ ਹੈ ? ਸਰਦਾਰ ਪਟੇਲ ਨੇ ਉਤਰ ਦਿੱਤਾ ਇਹ ਮੂਰਖ ਆਪ ਹੀ ਆਪਣੇ ਪੈਂਰੀ ਕੁਹਾੜੀ ਮਾਰ ਚੁੱਕੇ ਹਨ “ ( ਸਾਚੀ ਸਾਖੀ ਪੰਨਾ 152) ਇਕ ਪਾਸੇ ਸ੍ਰ ਕਪੂਰ ਸਿੰਘ ਸਿੱਖ ਲੀਡਰਾਂ ਨੂੰ ਆਪਣੇ ਰਾਜਸੀ ਅਧਿਕਾਰਾਂ ਬਾਰੇ ਮਤਾ ਪਾਉਣ ਦੀ ਵਕਾਲਤ ਕਰਦੇ ਹਨ ਅਤੇ ਦੂਜੇ ਪਾਸੇ ਸਿੱਖ ਲੀਡਰਾਂ ਵੱਲੋਂ ਭਾਰਤ ਵਿਚ ਸ਼ਾਮਿਲ ਹੋਕੇ ਆਵਦੇ ਪੈਰੀਂ ਆਪ ਕੁਹਾੜਾ ਮਾਰਨ ਦੀਆਂ ਆਪਾ ਵਿਰੋਧੀ ਗੱਲਾਂ ਕਰਦਾ ਹੈ। ਇਕ ਥਾਂ ਲਿਖਦਾ ਹੈ ਕਿ 2 ਮਈ 1947 ਭਾਰਤ ਦੇ ਗਵਰਨਰ ਜਨਰਲ ਲਾਰਡ ਮਾਊਂਟਬੇਟਨ ਦੇ ਵਫਦ ਨਾਲ ਜਿਸ ਵਿਚ, ਲਿਆਕਤ ਅਲੀ ਜਵਾਹਰ ਲਾਲ ਨਹਿਰੂ ਸਰਦਾਰ ਬਲਦੇਵ ਸਿੰਘ ਸਮੇਤ ਵਲਾਇਤ ਗਿਆ ਉਥੇ ਸਰਦਾਰ ਬਲਦੇਵ ਸਿੰਘ ਨੂੰ ਬ੍ਰਿਟਿਸ਼ ਸਰਕਾਰ ਦੇ ਇਕ ਪ੍ਰਮੁੱਖ ਨੇਤਾ ਨੇ ਸੁਨੇਹਾ ਭੇਜਿਆ ਕਿ ਉਹ ਇਕ ਦਿਨ ਲਈ ਠਹਿਰ ਜਾਣ ਤਦ ਅਜਿਹੇ ਪ੍ਰਬੰਧ ਸੰਭਵ ਹਨ ਜਿਨ੍ਹਾਂ ਦਵਾਰਾ ਕਿ ਸਿੱਖ ਆਪਣੇ ਪੈਰਾਂ ਉਤੇ ਖੜੇ ਹੋਕੇ ਸੰਸਾਰ ਦੀ ਤਵਾਰੀਖ਼ ਵਿਚ ਭਾਈਵਲੀ ਪਾ ਸਕਣ। “ ( ਸਾਚੀ ਸਾਖੀ ਪੰਨਾ 175) ਇਹ ਗੱਲ ਸਰਦਾਰ ਬਲਦੇਵ ਸਿੰਘ ਨੇ ਪੰਡਤ ਨਹਿਰੂ ਨੂੰ ਦਸਕੇ ਸਾਰਾ ਖੇਲ ਵਿਗਾੜ ਦਿੱਤਾ, ਪਰ ਇਸ ਬਾਰੇ ਕੋਈ ਪੁਖਤਾ ਸਬੂਤ ਨਹੀਂ ਹਨ। ਇਸ ਤਰ੍ਹਾਂ ਜਵਾਹਰ ਨਹਿਰੂ ਨੇ ਵਿਸ਼ਵਾਸ ਦਿਵਾਉਣ ਦੀਆਂ ਗੱਲਾਂਬਾਤਾਂ ਵਿਚ ਉਕਾ ਦਮ ਨਹੀਂ ਨਾਂ ਸਿੱਖ ਹੋਮ ਲੈਂਡ ਦੇਣ ਬਾਰੇ 8 ਕਥਾਵਾਂ ‘ਚ ਕੋਈ ਦਮ ਹੈ।
ਹੇਠਾਂ ਮੈਦਾਨਾਂ ਨੂੰ ਪਰਤੇ।” (ਪੰਨਾ 4) ਜਦੋਂ ਕਿ ਮਾਸਟਰ ਤਾਰਾ ਸਿੰਘ ਦੇ ਭਰਾ ਪ੍ਰਿੰਸੀਪਲ ਨਿਰੰਜਨ ਸਿੰਘ ਸ਼ਿਮਲਾ ਯੂਨੀਵਰਸਟੀ ਵਿਚ ਲੈਕਚਰਾਰ ਲਗੇ ਹੋਏ ਸਨ। ਉਨ੍ਹਾਂ ਦੇ ਨਾਲ ਗਏ ਤੇ ਧਰਮਸ਼ਾਲਾ ਦੇ ਗੁਰਦੁਆਰਾ ਸਾਹਿਬ ਠਹਿਰੇ ਸਨ। ਮਾਸਟਰ ਤਾਰਾ ਸਿੰਘ ਆਪਣੀ ਕਿਤਾਬ “ਮੇਰੀ ਯਾਦ” ਵਿਚ ਲਿਖਦੇ ਹਨ ਕਿ “30 ਜਨਵਰੀ 1948 ਨੂੰ ਮਹਾਤਮਾ ਗਾਂਧੀ ਨੂੰ ਨੱਥੂਰਾਮ ਗੋਡਸੇ ਗੋਲੀ ਮਾਰ ਦਿੰਦਾ ਹੈ। ਮੈਂ ਦੂਜੇ ਦਿਨ ਅੰਮ੍ਰਿਤਸਰ ਪਹੁੰਚ ਜਾਂਦਾ ਹਾਂ ਉਥੇ ਅਕਾਲੀ ਲੀਡਰਾਂ ਨੂੰ ਮਿਲ ਕੇ ਮੀਟਿੰਗ ਕਰਨਾ ਚਾਹੁੰਦਾ ਹਾਂ। ਅਕਾਲੀ ਲੀਡਰਸ਼ਿਪ ਦੀ ਬਹੁਗਿਣਤੀ ਨੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿਤਾ ਸੀ। ਇਸ ਦੀ ਪੁਸ਼ਟੀ ਅਕਾਲੀ ਮੋਰਚਿਆਂ ਦਾ ਇਤਿਹਾਸ 1947- 1975 (ਕਿਤਾਬ ਵਿਚ ਪੰਨਾ 4,5) ਕਰਦੀ ਹੈ ਮਾਸਟਰ ਤਾਰਾ ਸਿੰਘ, ਬਾਵਾ ਹਰਕਿਸ਼ਨ ਸਿੰਘ , ਤੇ ਸਰਦਾਰ ਭਾਗ ਸਿੰਘ ਐਡਵੋਕੇਟ ਨੂੰ ਛੱਡ ਕੇ ਬਾਕੀ ਅਕਾਲੀ ਲੀਡਰਸ਼ਿਪ ਕਾਂਗਰਸ ਵਿਚ ਸ਼ਾਮਲ ਹੋ ਗਈ ਸੀ ਜਿਵੇਂ ਸਰਦਾਰ ਬਲਦੇਵ ਸਿੰਘ, ਮਾਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ, ਜਥੇਦਾਰ ਸੋਹਨ ਸਿੰਘ ਜਲਾਲਉਸਮਾ, ਜਥੇਦਾਰ ਊਧਮ ਸਿੰਘ, ਜਥੇਦਾਰ ਮੋਹਨ ਸਿੰਘ ਨਾਗੋਕੇ, ਸਵਰਨ ਸਿੰਘ, ਗਿਆਨੀ ਕਰਤਾਰ ਸਿੰਘ ਤੇ ਸਰਦਾਰ ਈਸ਼ਰ ਸਿੰਘ” ਆਦਿ।
9. ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਹਿਣ ਦੀ ਅਫ਼ਵਾਹ : ਸਿਰਦਾਰ ਕਪੂਰ ਸਿੰਘ ਨੇ ਲਿਖਿਆ ਕਿ “ਇਹ ਅਕਤੂਬਰ ਸੰਨ 1947 ਵਾਲਾ ਸਰਕੁਲਰ, ਸਾਰੇ ਸਿੱਖਾਂ ਨੂੰ ‘ਜ਼ਰਾਇਮ ਪੇਸ਼ਾ’ ਘੋਸ਼ਤ ਕਰਨ ਵਾਲਾ ਨਿਰੀ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਦੀ ਸੀ ਮਤ ਸਮਝੀ ਜਾਵੇ “ ( ਸਾਚੀ ਸਾਖੀ ਪੰਨੇ 4,5) ਇਸ ਵਿਚ ਨਹਿਰੂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਹੱਥ ਦਰਸਾਇਆ ਹੈ। ਜਦੋਂ ਕਿ ਇਸ ਸਰਕੂਲਰ ਦੀ ਕਾਪੀ ਕਪੂਰ ਸਿੰਘ ਨੇ ਕਦੇ ਪੇਸ਼ ਨਹੀਂ ਕੀਤੀ ਤੇ ਨਾਂ ਉਸ ਦੇ ਵਿਰੋਧੀ ਜਵਾਬ ਦੀ ਕਾਪੀ ਸਬੂਤ ਵਜੋਂ ਕਿਤਾਬ ਵਿਚ ਦਰਜ ਕੀਤੀ ਹੈਂ। ਇਹ ਸਿਰਫ ਸਿੱਖਾਂ ਦੀ ਹਮਾਇਤ ਹਾਸਲ ਕਰਨ ਲਈ ਅਫਵਾਹ ਫੈਲਾਈ ਗਈ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਜਿਨ੍ਹਾਂ ਲੀਡਰਾਂ ਨੂੰ ਮਿਲਣ ਦੇ ਸਿਰਦਾਰ ਕਪੂਰ ਸਿੰਘ ਦਾਆਵੇ ਕਰਦਾ ਆ ਰਿਹਾ ਹੈ ਜਿਵੇਂ ਮਹਾਤਮਾ ਗਾਂਧੀ , ਜਿਨਾਹ , ਅੰਮ੍ਰਿਤ ਕੌਰ , ਸਰਦਾਰ ਬਹਾਦਰ ਸ਼ਿਵਦੇਵ ਸਿੰਘ ਤੇ ਮਾਸਟਰ ਤਾਰਾ ਸਿੰਘ ਆਦਿ ਵਲੋਂ ਕੀਤੇ ਜਿਕਰ ਨਹੀਂ ਕੀਤਾ ਕਿ ਕਪੂਰ ਸਿੰਘ ਉਨ੍ਹਾਂ ਨੂੰ ਵਿਦਿਆਰਥੀ ਜਾਂ ਡੀ ਸੀ ਲਗਣ ਸਮੇਂ ਮਿਲਿਆ ਹੋਵੇ। ਅਸਲ ਵਿਚ ਸਿਰਦਾਰ ਕਪੂਰ ਸਿੰਘ ਝੂਠੀਆਂ ਸਾਖੀਆਂ ਘੜਕੇ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਲਗੇ ਹੋਏ ਸਨ। ਸੋ ਸਾਚੀ ਸਾਖੀ ਬਨਾਮ ਝੂਠੀ ਸਾਖੀ ਸਾਬਤ ਹੋਈ।
10. ਸਿੱਖ ਹੋਮ ਲੈਂਡ ਦਾ ਢਕਵੰਜ :- ਸਿਰਦਾਰ ਕਪੂਰ ਸਿੰਘ ਨੇ ਸਾਚੀ ਸਾਖੀ ਵਿਚ ਜੋ ਸਿੱਖ ਹੋਮ ਲੈਂਡ ਦਾ ਵਾਹ ਵਰੋਲਾ ਖੜਾ ਕੀਤਾ ਗਿਆ ਉਹ ਵੀ ਝੂਠ ਦਾ ਪਲੰਦਾ ਸਾਬਤ ਹੁੰਦਾ ਹੈ। ਇਸ ਨੂੰ 1966 ਵਿਚ ਪਾਰਲੀਮੈਂਟਰੀ ਸਪੀਚ ਵਿਚ ਝੂਠੀਆਂ ਅੱਠ ਕਥਾਵਾਂ ਪੇਸ਼ ਕਰਕੇ ਸਹੀ ਸਾਬਤ ਕਰਨ ਦਾ ਯਤਨ ਕਰਦਾ ਹੋਇਆ ਠੁੱਸ ਹੋ ਜਾਂਦਾ ਹੈ। ਪਹਿਲਾ ਨੁਕਤਾ 1929 ਦੀ ਲਹੌਰ ਕਾਂਗਰਸ ਵਿਚ ਨਾਂ ਸ੍ਰ ਕਪੂਰ ਸਿੰਘ ਸ਼ਾਮਲ ਸੀ ਨਾਂ ਮਹਾਤਮਾਂ ਗਾਂਧੀ ਨੇ ਸਿੱਖ ਲੀਡਰਾਂ ਨੂੰ ਸਿੱਖ ਹੋਮ ਲੈਂਡ ਦੇਣ ਦਾ ਵਿਸ਼ਵਾਸ ਦਿਤਾ ਸੀ। ਗਾਂਧੀ ਜੀ ਨੇ ਸਾਫ ਆਖਿਆ ਸੀ “ ਇਹ ਕਾਂਗਰਸ ਸਿੱਖਾਂ, ਮੁਸਲਮਾਨਾਂ ਤੇ ਹੋਰ ਘੱਟ ਗਿਣਤੀਆਂ ਨੂੰ ਭਰੋਸਾ ਦਿਵਾਉਂਦੀ ਹੈ ਕਿ ਭੱਵਿਖ ਦੇ ਸੰਵਿਧਾਨ ਵਿਚ ਇਸ ਦਾ ਕੋਈ ਹਲ ਨਹੀਂ ਹੋਵੇਗਾ। ਕਾਂਗਰਸ ਨੂੰ ਮਨਜ਼ੂਰ ਹੈ ਜੋ ਸਬੰਧਤ ਪਾਰਟੀਆਂ ਨੂੰ ਪੂਰੀ ਤਸਲੀ ਨਹੀਂ ਦਿੰਦੀ “। ( ਵੇਖੋ ਯੰਗ ਇੰਡੀਆ 2 ਅਪ੍ਰੈਲ 1930 ) ਦੂਜਾ ਨੁਕਤਾ ਸਰਦਾਰ ਬਹਾਦਰ ਸ਼ਿਵਦੇਵ ਸਿੰਘ ਨੂੰ ਇਹ ਕਦੇ ਮਿਲੇ ਵੀ ਨਹੀਂ। ਫੇਰ ਸਿੱਖ ਲੀਡਰ ਅੰਗਰੇਜ਼ ਸਰਕਾਰ ਦੇ ਵਫ਼ਾਦਾਰ ਬਣਕੇ ਰਹਿਣ, ਉਹ ਭਾਰਤ ਛੱਡਣ ਸਮੇਂ ਸਿੱਖਾਂ ਨੂੰ ਬਣਦਾ ਸਥਾਨ ਦੇਕੇ ਜਾਣਗੇ ਨਿਰਾ ਝੂਠ ਹੈ। ਤੀਜਾ ਨੁਕਤਾ ਅੰਤਿਕਾ ਵਿਚ ਲਿਖਦੇ ਹਨ ਕਿ ਹਰੀ ਸਿੰਘ ( ਜੋ ਪਾਕਿਸਤਾਨ ਦਾ ਵਸਿੰਦਾ ਤੇ ਜਸੂਸ ਸੀ ) ਨੇ ਦਸਿਆ ਕਿ “ ਮੈਂ 1946 ਵਿਚ ਔਰੰਗਜ਼ੇਬ ਰੋਡ ਦਿੱਲੀ ਵਿਖੇ ਜਿਥੇ ਉਹ ਠਹਿਰੇ ਹੋਏ ਸਨ , ਮਿਲਿਆ ਸੀ “ ਅਗੇ ਜਿਨਾਹ ਸਾਹਿਬ ਬਹੁਤ ਖੁਸ਼ ਹੋਏ ਤੇ ਉਨ੍ਹਾਂ ਕਿਹਾ ਕਿ ਉਹ ਸਿਖਾਂ ਨੂੰ ਪਾਕਿਸਤਾਨ ਦੇ ਅੰਦਰ ਇਕ ਖ਼ੁਦਮੁਖ਼ਤਿਆਰ ਸਟੇਟ ਦੇਣ ਲਈ ਤਿਆਰ ਹਨ ਜਿਥੇ ਸਿੱਖਾਂ ਨੂੰ ਪੂਰੀ ਪੂਰੀ ਆਜ਼ਾਦੀ ਹੋਵੇਗੀ। “ (ਸਾਚੀ ਸਾਖੀ ਪੰਨਾ 188) ਸਿਰਦਾਰ ਕਪੂਰ ਸਿੰਘ ਦੀ ਮਤ ਮਾਰੀ ਗਈ ਲਗਦੀ ਹੈ ਜੋ ਹਰੀ ਸਿੰਘ ਵਰਗੇ ਜਸੂਸ ਦੀਆਂ ਗੱਲਾਂ ਉਤੇ ਇਤਬਾਰ ਕਰਦੇ ਹਨ। ਜਦੋਂ ਕਿ ਸਚਾਈ ਇਹ ਹੈ ਕਿ ਜਿਨਾਹ ਸਾਹਿਬ ਦਾ ਬੰਗਲਾ ਮੁੰਬਈ ਮਾਲਾਬਾਰ ਹਿੱਲ ਉੱਤੇ ਸਥਿਤ ਸੀ। ਉਹ ਵੇਚ ਵੱਟਕੇ ਮਈੇ 1946 ਵਿਚ ਕਰਾਚੀ ਚਲੇ ਗਏ ਸਨ। ਚੌਥਾ ਨੁਕਤਾ ਕਪੂਰ ਸਿੰਘ ਲਿਖਦੇ ਹਨ “ਜੁਲਾਈ 1947 ਵਿਚ ਸਿੱਖ ਮੈਂਬਰਾਂ ਦੀ ਇਕ ਮੀਟਿੰਗ ਦਿੱਲੀ ਵਿਚ ਹੋਈ ਜਿੱਥੇ ਕਿ ਉਨ੍ਹਾਂ ਨੇ ਸਰਬਸੰਮਤੀ ਨਾਲ ਹਿੰਦੋਸਤਾਨ ਦੀ ਵੰਡ ਦੀ ਯੋਜਨਾ ਦੀ ਪ੍ਰੋੜਤਾ ਕੀਤੀ। ਉਸ ਮਤੇ ਵਿਚ ਇਹ ਸ਼ਬਦ ਮੌਜੂਦ ਸਨ ,” ਹਿੰਦੋਸਤਾਨ ਦੀ ਵੰਡ ਦੇ ਪਿਛੋਂ ਪੰਜਾਬ ਦਾ ਜੋ ਭਾਗ ਭਾਰਤ ਵਿਚ ਰਹਿ ਜਾਵੇਗਾ। ਉਸ ਵਿਚ ਅਤ ਜ਼ਰੂਰੀ ਹੈ ਕਿ ਸਿੱਖਾਂ ਦੇ ਵਿਸ਼ੇਸ਼ ਰਾਜਸੀ ਅਧਿਕਾਰਾਂ ਨੂੰ ਸੁਰਖਿਅਤ ਕਰਨ ਦਾ ਬਾਨਣੂੰ ਬੰਨਿਆਂ ਜਾਵੇ “( ਉਹੀ ਕਿਤਾਬ ਪੰਨਾ 176) ਦਿੱਲੀ ਵਿਚ ਸਿੱਖ ਲੀਡਰਾਂ ਦੀ ਅਜੇਹੀ ਕੋਈ ਮੀਟਿੰਗ ਨਹੀਂ ਹੋਈ। ਮਾਸਟਰ ਤਾਰਾ ਸਿੰਘ ਲਾਇਲਪੁਰ ਤੋਂ ਅੰਮ੍ਰਿਤਸਰ ਆ ਗਏ ਸੀ। ਪਾਕਿਸਤਾਨ ਬਣਨ ਤੋਂ ਪਹਿਲਾਂ ਹਿੰਦੂ ਸਿੱਖ ਮੁਸਲਮਾਨ ਦੰਗੇ ਭੜਕ ਚੁੱਕੇ ਸਨ। ਸਭ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀ। ਅਗੇ ਸਿੱਖ ਲੀਡਰਾਂ ਬਾਰੇ ਲਿਖਦੇ ਹਨ ਕਿ “ ਭਾਰਤ ਦੇ ਅੰਗਰੇਜ਼ੀ ਗਵਰਨਰ ਜਨਰਲ ਨੇ ਸਰਦਾਰ ਪਟੇਲ ਨੂੰ ਪੁਛਿਆ ਸਿੱਖਾਂ ਬਾਬਤ ਕੀ ਸੋਚਿਆ ਹੈ ? ਸਰਦਾਰ ਪਟੇਲ ਨੇ ਉਤਰ ਦਿੱਤਾ ਇਹ ਮੂਰਖ ਆਪ ਹੀ ਆਪਣੇ ਪੈਂਰੀ ਕੁਹਾੜੀ ਮਾਰ ਚੁੱਕੇ ਹਨ “ ( ਸਾਚੀ ਸਾਖੀ ਪੰਨਾ 152) ਇਕ ਪਾਸੇ ਸ੍ਰ ਕਪੂਰ ਸਿੰਘ ਸਿੱਖ ਲੀਡਰਾਂ ਨੂੰ ਆਪਣੇ ਰਾਜਸੀ ਅਧਿਕਾਰਾਂ ਬਾਰੇ ਮਤਾ ਪਾਉਣ ਦੀ ਵਕਾਲਤ ਕਰਦੇ ਹਨ ਅਤੇ ਦੂਜੇ ਪਾਸੇ ਸਿੱਖ ਲੀਡਰਾਂ ਵੱਲੋਂ ਭਾਰਤ ਵਿਚ ਸ਼ਾਮਿਲ ਹੋਕੇ ਆਵਦੇ ਪੈਰੀਂ ਆਪ ਕੁਹਾੜਾ ਮਾਰਨ ਦੀਆਂ ਆਪਾ ਵਿਰੋਧੀ ਗੱਲਾਂ ਕਰਦਾ ਹੈ। ਇਕ ਥਾਂ ਲਿਖਦਾ ਹੈ ਕਿ 2 ਮਈ 1947 ਭਾਰਤ ਦੇ ਗਵਰਨਰ ਜਨਰਲ ਲਾਰਡ ਮਾਊਂਟਬੇਟਨ ਦੇ ਵਫਦ ਨਾਲ ਜਿਸ ਵਿਚ, ਲਿਆਕਤ ਅਲੀ ਜਵਾਹਰ ਲਾਲ ਨਹਿਰੂ ਸਰਦਾਰ ਬਲਦੇਵ ਸਿੰਘ ਸਮੇਤ ਵਲਾਇਤ ਗਿਆ ਉਥੇ ਸਰਦਾਰ ਬਲਦੇਵ ਸਿੰਘ ਨੂੰ ਬ੍ਰਿਟਿਸ਼ ਸਰਕਾਰ ਦੇ ਇਕ ਪ੍ਰਮੁੱਖ ਨੇਤਾ ਨੇ ਸੁਨੇਹਾ ਭੇਜਿਆ ਕਿ ਉਹ ਇਕ ਦਿਨ ਲਈ ਠਹਿਰ ਜਾਣ ਤਦ ਅਜਿਹੇ ਪ੍ਰਬੰਧ ਸੰਭਵ ਹਨ ਜਿਨ੍ਹਾਂ ਦਵਾਰਾ ਕਿ ਸਿੱਖ ਆਪਣੇ ਪੈਰਾਂ ਉਤੇ ਖੜੇ ਹੋਕੇ ਸੰਸਾਰ ਦੀ ਤਵਾਰੀਖ਼ ਵਿਚ ਭਾਈਵਲੀ ਪਾ ਸਕਣ। “ ( ਸਾਚੀ ਸਾਖੀ ਪੰਨਾ 175) ਇਹ ਗੱਲ ਸਰਦਾਰ ਬਲਦੇਵ ਸਿੰਘ ਨੇ ਪੰਡਤ ਨਹਿਰੂ ਨੂੰ ਦਸਕੇ ਸਾਰਾ ਖੇਲ ਵਿਗਾੜ ਦਿੱਤਾ, ਪਰ ਇਸ ਬਾਰੇ ਕੋਈ ਪੁਖਤਾ ਸਬੂਤ ਨਹੀਂ ਹਨ। ਇਸ ਤਰ੍ਹਾਂ ਜਵਾਹਰ ਨਹਿਰੂ ਨੇ ਵਿਸ਼ਵਾਸ ਦਿਵਾਉਣ ਦੀਆਂ ਗੱਲਾਂਬਾਤਾਂ ਵਿਚ ਉਕਾ ਦਮ ਨਹੀਂ ਨਾਂ ਸਿੱਖ ਹੋਮ ਲੈਂਡ ਦੇਣ ਬਾਰੇ 8 ਕਥਾਵਾਂ ‘ਚ ਕੋਈ ਦਮ ਹੈ।