ਜੋਬਨ ਧਨ ਜਵਾਨੀ ਦੇ ਹੁੰਦਿਆਂ ਜੀ, ਛੱਡੇ ਸੂਰਮਾ ਹਉਮੈ ਹੰਕਾਰ ਵਿਰਲਾ।
ਨਾਢੂ ਖਾਨ ਬਣ ਘੁੰਮਦੇ ਬਹੁਤ ਲੋਕੀਂ, ਦੇਵੇ ਦੂਜਿਆਂ ਤਾਂਈਂ ਸਤਿਕਾਰ ਵਿਰਲਾ।
ਜਿੱਥੇ ਸਤਿ ਸੰਤੋਖ ਤੇ ਸਬਰ ਹੋਵੇ, ਕਿਸਮਤ ਵਾਲਾ ਈ ਹੋਣਾ ਪਰਿਵਾਰ ਵਿਰਲਾ।
ਕੁੜੀਆਂ-ਮੁੰਡੇ ਸਕੂਲਾਂ ਵਿਚ ਪੜ੍ਹੀ ਜਾਂਦੇ, ਕੋਈ ਸਿੱਖਦਾ ਚੱਜ-ਆਚਾਰ ਵਿਰਲਾ।
ਮਾਪੇ ਅੱਜ ਦੇ ਦੁਖੀ ਔਲਾਦ ਹੱਥੋਂ, ਮਾਂ ਬਾਪ ਦਾ ਫਰਮਾ-ਬਰਦਾਰ ਵਿਰਲਾ।
ਸੌਖੀ ਬਹੁਤ ਹੈ ਸੱਚ ਦੀ ਸਿਫਤ ਕਰਨੀ, ਬਣੇ ਮਾਈ ਦਾ ਲਾਲ ਸਚਿਆਰ ਵਿਰਲਾ!
Leave a Reply