ਭਗਤ ਸਿੰਘ ਸ਼ਹੀਦ ਦੀਆਂ ਲਿਖਤਾਂ ਤੇ ਲਿਖਣ ਸ਼ੈਲੀ

ਗੁਲਜ਼ਾਰ ਸਿੰਘ ਸੰਧੂ
ਸੰਨ 1931 ਦੀ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਨੇ ਫਾਂਸੀ ਦਾ ਫੰਦਾ ਚੁੰਮ ਕੇ ਆਪਣੇ ਦੇਸ਼ ਵਾਸੀਆਂ ਦੀ ਅਣਖ, ਦਲੇਰੀ ਤੇ ਕੁਰਬਾਨੀ ਦਾ ਪਰਚਮ ਲਹਿਰਾਇਆ ਸੀ| ਇਸਦੀ ਮਹਿਮਾ ਤੇ ਮਹਾਨਤ ਏਨੀ ਵੱਡੀ ਸੀ ਕਿ ਅਸੀਂ ਹਰ ਵਰ੍ਹੇ 23 ਮਾਰਚ ਨੂੰ ਇਸ ਕਰਮ ਨੂੰ ਤਾਂ ਚੇਤੇ ਕਰਦੇ ਹਾਂ ਪਰ ਉਸ ਦੀਆਂ ਲਿਖਤਾਂ, ਲਿਖਣ ਸ਼ੈਲੀ ਤੇ ਸ਼ਬਦਾਂ ਦੀ ਸ਼ਕਤੀ ਵੱਲ ਧਿਆਨ ਨਹੀਂ ਜਾਂਦਾ|

ਪਟਿਆਲਾ ਨਿਵਾਸੀ ਐਡਵੋਕੇਟ ਸਰਬਜੀਤ ਸਿੰਘ ਵਿਰਕ ਨੇ ਇਸ ਸਭ ਕਾਸੇ ਨੂੰ ‘ਸਮੁੱਚੀਆਂ ਲਿਖਤਾਂ ਸ਼ਹੀਦ ਭਗਤ ਸਿੰਘ’ (ਵਾਲਨਟ ਪਬਲੀਕੇਸ਼ਨ, ਕਨਾਟ ਪਲੇਸ, ਨਵੀਂ ਦਿੱਲੀ) ਦੇ ਸਿਰਲੇਖ ਥੱਲੇ ਪੁਸਤਕ ਰੂਪ ਦੇ ਕੇ ਪੰਜਾਬੀ ਜਗਤ ਦੀ ਝੋਲੀ ਪਾਇਆ ਹੈ| ਇਸ ਵਿਚ ਭਗਤ ਸਿੰਘ ਵਲੋਂ ਆਪਣੇ ਵਡੇਰਿਆਂ ਨੂੰ ਲਿਖੀਆਂ ਚਿੱਠੀਆਂ ਵੀ ਸ਼ਾਮਲ ਹਨ ਅਤੇ ਉਹ ਵੀ ਜਿਹੜੀਆਂ ਉਸ ਨੇ ਚੱਕ ਨੰਬਰ 105 ਪਾਕਿਸਤਾਨ ਦਾ ਪ੍ਰਾਇਮਰੀ ਸਕੂਲ ਛੱਡਣ ਪਿੱਛੋਂ ਦਯਾਨੰਦ ਐਂਗਲੋ ਵੈਦਿਕ ਸਕੂਲ, ਲਾਹੌਰ ਵਿਚ ਪੜ੍ਹਦੇ ਸਮੇਂ ਲਿਖੀਆਂ ਤੇ ਇਸ ਤੋਂ ਇਨ੍ਹਾਂ ਵਿਚ ਸਿਖਰ ਉੱਤੇ ਓਮ ਲਿਖਿਆ ਹੀ ਨਹੀਂ ਮਿਲਦਾ, ਸਗੋਂ ਸ਼ੁਰੂ ਵਿਚ ਸਤਿ ਸ੍ਰੀ ਅਕਾਲ ਦੀ ਥਾਂ ਨਮਸਤੇ ਹੈ| ਇਸ ਤੋਂ ਪਤਾ ਲਗਦਾ ਹੈ ਕਿ ਬਾਲ ਭਗਤ ਸਿੰਘ ਉਤੇ ਆਰੀਆ ਸਮਾਜ ਲਹਿਰ ਦਾ ਪੂਰਾ ਪ੍ਰਭਾਵ ਸੀ| ਆਪਣੇ ਵਡੇਰਿਆਂ ਵਾਂਗ ਪਰ ਜਦੋਂ ਅਕਤੂਬਰ 1921 ਵਿਚ ਨਨਕਾਣਾ ਸਾਹਿਬ ਵਿਖੇ ਮਹੰਤਾਂ ਦੀ ਸ਼ਹਿ ਉੱਤੇ ਸਿੱਖਾਂ ਦਾ ਨਰਸੰਘਾਰ ਹੋਇਆ ਤਾਂ ਉਹ ਇਸਨੂੰ ਵੇਖਣ ਵੀ ਗਿਆ| ਇਸ ਫੇਰੀ ਦਾ ਅਸਰ ਉਸ ਦੀਆਂ ਚਿੱਠੀਆਂ ਵਿਚ ਵੀ ਪ੍ਰਤੱਖ ਹੈ| ਉਸ ਦੀ ਆਪਣੀ ਚਾਚੀ ਨੂੰ ਲਿਖੀ ਚਿੱਠੀ ਦੇ ਆਰੰਭ ਵਿਚ ਤਾਂ ‘ਨਮਸਤੇ’ ਲਿਖਿਆ ਮਿਲਦਾ ਹੈ ਪਰ ਇਸਦੇ ਅੰਤਲੇ ਵਾਕ ਵਿਚ ‘ਕੁਲਤਾਰ ਤੇ ਕੁਲਬੀਰ ਨੂੰ ਸਤਿ ਸਿਰਿ ਅਕਾਲ ਜਾਂ ਨਮਸਤੇ’ ਲਿਖਿਆ ਹੋਇਆ ਹੈ| ਕੁਲਤਾਰ ਤੇ ਕੁਲਬੀਰ ਉਸਦੇ ਭਰਾ ਸਨ| ਉਸ ਤੋਂ ਛੋਟੇ| ਪੜ੍ਹੋ:
ਮੇਰੀ ਪਿਯਾਰੀ ਚਾਚੀ ਜੀ ਨਮਸਤੇ
ਮੈਨੂੰ ਖਤ ਲਿਖਨ ’ਚ ਦੇਰੀ ਹੋ ਗਈ ਹੈ| ਸੋ ਉਮੀਦ ਹੈ ਤੁਸਾਂ ਮੁਆਫ ਕਰੋਗੇ| ਭਾੲਯਾ ਜੀ ਦਿੱਲੀ ਨੂੰ ਗਏ ਹੋਏ ਹਨ| ਬੇਬੇ ਮੋਰਾਂਵਾਲੀ ਨੂੰ ਗਈ ਹੋਇ ਹੈ| ਬਾਕੀ ਸਭ ਰਾਜੀ ਖ਼ੁਸ਼ੀ ਹੈ| ਵੱਡੀ ਚਾਚੀ ਜੀ ਨੂੰ ਮੱਥਾ ਟੇਕਨਾ| ਮਾਤਾ ਜੀ ਨੂੰ ਵੀ ਮੱਥਾ ਟੇਕਨਾ| ਕੁਲਤਾਰ, ਕੁਲਬੀਰ ਸਿੰਘ ਨੂੰ ਸਤਿ ਸਿਰਿ ਅਕਾਲ ਯਾਂ ਨਮਸਤੇ|
ਆਪ ਕਾ ਆਗਯਾਕਾਰੀ ਭਗਤ ਸਿੰਘ ਹੈ ਤੇ ਇਸਦੀ ਸੰਖੇਪਤਾ ਵੀ ਜਨਵਰੀ 1928 ਵਿਚ ਬਚਪਨ ਦੇ ਦੋਸਤ ਅਮਰਚੰਦ ਨੂੰ ਲਿਖੀ ਚਿੱਠੀ ਵੀ ਉਸਦੀ ਸੰਖੇਪਤਾ ਤੇ ਸਪਸ਼ਟਤਾ ਦੀ ਪੁਸ਼ਟੀ ਕਰਦੀ ਹੈ| ਚਿੱਠੀ ਲਿਖਣ ਸਮੇਂ ਅਮਰਚੰਦ ਅਮਰੀਕਾਂ ਦੀ ਕਿਸੇ ਯੂਨੀਵਰਸਟੀ ਵਿਚ ਪੜ੍ਹਨ ਜਾ üਕਿਆ ਹੈ ਤੇ ਚਿੱਠੀ ਉਥੋਂ ਦੇ ਪਤੇ ਉੱਤੇ ਲਿਖੀ ਗਈ ਸੀ|
ਭਾਈ ਸਾਹਬ, ਵਿਦੇਸ਼ ਵਿਚ ਜਾ ਕੇ ਪੜ੍ਹਾਈ ਕਰਨ ਦੀ ਮੇਰੀ ਖਾਹਿਸ਼ ਬਰਬਾਦ ਹੋ üਕੀ ਹੈ| ਖੈਰ, ਤੁਹਾਡੇ ਲਈ ਮੇਰੀਆਂ ਸ਼ੁਭ ਇੱਛਾਵਾਂ ਹਾਜ਼ਰ ਹਨ| ਜੇ ਤੁਹਾਨੂੰ ਮੌਕਾ ਮਿਲਿਆ ਤਾਂ ਕੁਝ ਚੰਗੀਆਂ ਕਿਤਾਬਾਂ ਭੇਜਣ ਦੀ ਤਕਲੀਫ ਉਠਾਉਣਾ|
ਭਗਤ ਸਿੰਘ ਦੀ ਲਿਖਣ ਸ਼ੈਲੀ ਤੇ ਸਮੇਂ ਦੇ ਸਚ ਨੂੰ ਪੇਸ਼ ਕਰਨ ਦਾ ਪਤਾ ਉਸ ਲੇਖ ਤੋਂ ਵੀ ਲਗਦਾ ਹੈ ਜਿਹੜਾ ਉਸਨੇ ਅੰਮ੍ਰਿਤਸਰ ਤੋਂ ਛਪਦੇ ‘ਕਿਰਤੀ’ ਅਖ਼ਬਾਰ ਵਿਚ ਮਈ 1927 ਦੇ ਕਿਸੇ ਅੰਕ ਲਈ ਲਿਖਿਆ ਸੀ| ਸਿਰਲੇਖ ਸੀ ‘ਕਾਕੋਰੀ ਦੇ ਵੀਰਾਂ ਨਾਲ ਜਾਣ ਪਛਾਣ’| ਪੇਸ਼ ਹੈ ਉਸਦਾ ਇੱਕ ਪੈਰ੍ਹਾ ਉਹ ਘੜੀ ਆਈ ਜਦ ਤਿੰਨਾਂ ਨੂੰ ਫਾਂਸੀ ਇੱਕ ਨੂੰ ਉਮਰ ਕੈਦ, ਇਕ ਨੂੰ 14 ਬਰਸ ਦੀ ਕੈਦ, 5 ਨੂੰ 10 ਬਰਸ ਦੀ ਕੈਦ ਅਤੇ ਬਾਕੀਆਂ ਨੂੰ 5 ਤੋਂ ਦਸ ਸਾਲ ਦੀ ਸਖਤ ਕੈਦ ਸੁਣਾ ਕੇ ਜਜ ਬੋਲਿਆ, ‘ਤੁਸੀਂ ਸੱਚੇ ਸੇਵਕ ਅਤੇ ਤਿਆਗੀ ਹੈ, ਪਰ ਗਲਤ ਰਾਹ ਤੇ ਪਏ ਹੈ|’ ਜੱਜ ਦੇ ਸ਼ਬਦਾਂ ਵਿਚ ਮਜਬੂਰੀ ਤਾਂ ਸੀ ਪਰ ਇਸ ਤੋਂ ਇਹ ਵੀ ਪ੍ਰਤੱਖ ਸੀ ਕਿ ਗੁਲਾਮ ਭਾਰਤ ਵਿਚ ਹੀ ਸੱਚੇ ਦੇਸ਼ ਭਗਤਾਂ ਦਾ ਏਹ ਹਾਲ ਹੁੰਦਾ ਹੈ|
ਭਗਤ ਸਿੰਘ ਨੇ ਗੁਰਮੁਖੀ ਸਕੂਲ ਵਿਚ ਨਹੀਂ ਇਸ ਤੋਂ ਬਾਹਰਲੇ ਸਮੇਂ ਵਿਚ ਪੜ੍ਹੀ ਸੀ ਜਿਸ ਕਰਕੇ ਉਸਦੀ ਲਿਖਤ ਵਿਚ ਸ਼ਬਦ ਜੋੜ ਕੇ ਵਿਆਕਰਨ ਦੀ ਇਕਸਾਰਤਾ ਤਾਂ ਖਟਕਦੀ ਪਰ ਤੱਤ ਪ੍ਰਭਾਵ ਤੇ ਸੰਦੇਸ਼ ਸਪਸ਼ਟ ਹੈ| ਉਪਰੋਕਤ ਪੈਰ੍ਹੇ ਵਿਚ ਅੱਜ ਦੀ ਮਜਬੂਰੀ ਵਾਲੀ ਭਾਵਨਾ ਵੀ ਬਹੁਤ ਕੁੱਝ ਕਹਿ ਚੁੱਕੀ ਹੈ|
ਉਸ ਦੀਆਂ ਚਿੱਠੀਆਂ ਤੇ ਅਖ਼ਬਾਰਾਂ ਲਈ ਲਿਖੇ ਲੇਖ ਤੇ ‘ਮਹਾਂਰਥੀ’ ਦੇ ਐਡੀ ਵਾਰਤਾ ਨੂੰ ਲਿਖੇ ਖਤ ਕਾਕੋਰੀ ਦੇ ਸ਼ਹੀਦਾਂ ਵਾਂਗ ਮਦਨ ਲਾਲ ਢੀਂਗਰਾ ਅਤੇ ਮਾਰਸ਼ਲ ਲਾਅ ਵਿਚ ਕੁਰਬਾਨੀ ਦੇਣ ਵਾਲੇ ਖ਼ੁਸ਼ੀ ਰਾਮ ਨੂੰ ਜੀਵਨ ਉੱਤੇ ਹੀ ਨਹੀਂ, ਨੌਜਵਾਨ ਭਾਰਤ ਸਭਾ ਦੇ ਮੈਨੀਫੈਸਟੋ ਉੱਤੇ ਵੀ ਚਾਨਣਾ ਪਾਉਂਦੇ ਹਨ:
ਕੀ ਸਾਨੂੰ ਵਾਰ ਵਾਰ ਇਹ ਸੁਣ ਕੇ ਸ਼ਰਮ ਨਹੀਂ ਆਉਂਦੀ ਕਿ ਅਸੀਂ ਆਪਣਾ ਸ਼ਾਸਨ ਚਲਾਉਣ ਦੇ ਯੋਗ ਨਹੀਂ? ਕੀ ਇਹ ਸਾਡੇ ਲਈ ਬੜੀ ਬੇਇਜ਼ਤੀ ਵਾਲੀ ਗੱਲ ਨਹੀਂ ਕਿ ਗੁਰੂ ਗੋਬਿੰਦ ਸਿੰਘ, ਸ਼ਿਵਾ ਜੀ ਅਤੇ ਹਰੀ ਸਿੰਘ ਨਲੂਏ ਜਿਹੇ ਸੂਰਮਿਆਂ ਦੇ ਵਾਰਸ ਹੁੰਦਿਆਂ ਸਾਨੂੰ ਇਹ ਆਖਿਆ ਜਾਏ ਕਿ ਤੁਸੀਂ ਆਪਣੀ ਹਿਫਾਜ਼ਤ ਕਰਨ ਦੇ ਲਾਇਕ ਨਹੀਂ?
ਨੌਜਵਾਨ ਸਭਾ ਦੇ ਟੀਚੇ ਵਿਚ ਕਿਸਾਨਾਂ ਤੇ ਕਿਰਤੀਆਂ ਦੀ ਸੰਪੂਰਨ ਸੁਤੰਤਰਤਾ ਵਲਾਇਤ ਦੀਆਂ ਚੀਜ਼ਾਂ ਦਾ ਬਾਈਕਾਟ ਅਤੇ ਦੋਬਾਰਾ ਸੰਸਾਰ ਜੰਗ ਲੱਗਣ ਸਮੇਂ ਜਨਤਾ ਨੂੰ ਅੰਗਰੇਜ਼ੀ ਹਕੂਮਤ ਨਾਲ ਸਹਿਯੋਗ ਤੋਂ ਰੋਕਣਾ ਸੀ|
ਆਪਣੀਆਂ ਅਨੇਕਾਂ ਗਤੀਵਿਧੀਆਂ ਵਿਚ ਮਸ਼ੂਗਲ ਹੋਣ ਦੇ ਬਾਵਜੂਦ ਉਹ ਅਛੂਤਾਂ ਜਾਂ ਅਰਾਜਕਤਾਵਾਦੀਆਂ ਨੂੰ ਸਮਝਣ ਤੇ ਉਨ੍ਹਾਂ ਬਾਰੇ ਲਿਖਣ ਦਾ ਸਮਾਂ ਕਿਵੇਂ ਕੱਢ ਲੈਂਦਾ ਸੀ, ਹੈਰਾਨ ਕਰਦਾ ਹੈ| ਪੇਸ਼ ਹੈ ਉਸਦੀ ਅਰਾਜਕਤਾ ਅਤੇ ਟਿੱਪਣੀ:
ਅਰਾਜਕਤਾ ਅਨੁਸਾਰ ਜਿਸ ਆਦਰਸ਼ ਨਾਲ ਆਜ਼ਾਦੀ ਦੀ ਕਲਪਨਾ ਕੀਤੀ ਜਾਂਦੀ ਹੈ ਉਹ ਅਜਿਹੀ ਆਜ਼ਾਦੀ ਹੈ ਜਿਸ ਵਿਚ ਤਨ, ਮਨ ਉੱਤੇ ਰੱਬ ਤੇ ਮਜ਼੍ਹਬ ਦਾ ਭੂਤ ਸਵਾਰ ਨਹੀਂ ਹੁੰਦਾ ਅਤੇ ਨਾ ਹੀ ਸਿਰ ਵਿਚ ਮਾਇਆ ਦਾ ਲਾਲਚ ਤੇ ਖਬਤ ਸਮਾਉਂਦਾ ਹੈ| ਏਥੇ ਕਿਸੇ ਪ੍ਰਕਾਰ ਦੀ ਸਰਕਾਰ ਤੇ ਸ਼ਾਸਨ ਸਰੀਰ ਉੱਤੇ ਜੰLਜੀਰਾਂ ਨਹੀਂ ਕਸ ਸਕਦੀ|
ਅਰਾਜਕਤਾ ਦੀ ਮੂਲ ਭਾਵਨਾ ਇਹ ਹੈ ਕਿ ਕੰਮ ਦੀ ਮੰਗ ਪਾਓ ਜੇ ਨਾ ਮਿਲੇ ਤਾਂ ਰੋਟੀ ਮੰਗੋ ਅਤੇ ਜੇ ਕੰਮ ਤੇ ਰੋਟੀ ਨਹੀਂ ਦਿੰਦੇ ਤਾਂ ਰੋਟੀ ਖੋਹ ਲਵੋ|
ਹੱਥਲੀ ਪੁਸਤਕ ਵਿਚ ਉਨ੍ਹਾਂ ਦਰਖਾਸਤਾਂ ਦਾ ਵੀ ਕੋਈ ਅੰਤ ਨਹੀਂ ਜਿਹੜੀਆਂ ਸੁਆਗਤ ਤੋਂ ਪਹਿਲਾਂ ਦਿੱਲੀ ਅਤੇ ਪਾਕਿਸਤਾਨ ਦੇ ਹਿੱਸੇ ਆਈਆਂ ਮੀਆਂ ਵਾਲੀ ਤੇ ਲਾਹੌਰ ਦੀਆਂ ਜੇਲ੍ਹਾਂ ਵਿਚ ਕੈਦ ਕਟਦਿਆਂ ਸਾਥੀ ਕੈਦੀਆਂ ਤੇ ਆਪਣੇ ਆਪ ਲਈ ਜ਼ਰੂਰੀ ਵਸਤਾਂ, ਪੁਸਤਕਾਂ ਤੇ ਲੋੜੀਂਦੇ ਸਲੂਕ ਤੇ ਸਹੂਲਤਾਂ ਦੀ ਮੰਗ ਕਰਦੀਆਂ ਹਨ| ਇਨ੍ਹਾਂ ਦਰਖਾਸਤਾਂ ਵਿਚ ਦਿੱਤੀਆਂ ਦਲੀਲਾਂ ਵਿਚ ਹੋਰਨਾਂ ਮੁਲਕਾਂ ਵਿਚ ਪ੍ਰਾਪਤ ਸਹੂਲਤਾਂ ਤੇ ਅੰਤਰ ਰਾਸ਼ਟਰੀ ਚਿੰਤਕਾਂ ਦੇ ਬੋਲ ਵੀ ਦਰਜ ਹਨ|
ਸਵਾ ਪੰਜ ਸੌ ਪੰਨਿਆਂ ਦਾ ਇਹ ਸਚਿੱਤਰ ਗ੍ਰੰਥ ਪੰਜਾਬੀ ਪਾਠਕਾਂ ਨੂੰ ਪੇਸ਼ ਕਰਨ ਲਈ ਲੇਖਕ ਸ਼ਲਾਘਾ ਤੇ ਸੁਆਗਤ ਦਾ ਹੱਕਦਾਰ ਹੈ| ਪੜ੍ਹੋ ਤੇ ਮਾਣੋ|
ਅੰਤਿਕਾ
ਭਗਤ ਕਬੀਰ ਜੀ॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ«
ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤੁ«