ਚੋਣ ਬਿਗਲ ਵੱਜਦੇ ਹੀ ਮਾਹੌਲ ਭਖਿਆ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦੇਸ਼ ਭਰ ‘ਚ ਵੋਟਾਂ 19 ਅਪਰੈਲ ਤੋਂ ਸੱਤ ਗੇੜਾਂ ‘ਚ ਪੈਣਗੀਆਂ ਅਤੇ ਨਤੀਜੇ 4 ਜੂਨ ਨੂੰ ਆਉਣਗੇ। ਚੋਣਾਂ ਦੇ ਬਾਕੀ ਗੇੜ 26 ਅਪਰੈਲ, 7, 13, 20, 25 ਮਈ ਅਤੇ ਪਹਿਲੀ ਜੂਨ ਹਨ। ਪੰਜਾਬ ਦੀਆਂ 13, ਹਿਮਾਚਲ ਪ੍ਰਦੇਸ਼ ਦੀਆਂ ਚਾਰ ਸੀਟਾਂ ਅਤੇ ਯੂਟੀ ਚੰਡੀਗੜ੍ਹ ‘ਚ ਇਕੋ ਗੇੜ ‘ਚ ਪਹਿਲੀ ਜੂਨ ਨੂੰ ਵੋਟਾਂ ਪੈਣਗੀਆਂ। ਹਰਿਆਣਾ ਦੀ ਕਰਨਾਲ ਵਿਧਾਨ ਸਭਾ ਜ਼ਿਮਨੀ ਚੋਣ ਦੇ ਨਾਲ 10 ਲੋਕ ਸਭਾ ਸੀਟਾਂ ਅਤੇ ਦਿੱਲੀ ਦੀਆਂ ਸੱਤ ਸੀਟਾਂ ਲਈ ਵੋਟਿੰਗ 25 ਮਈ ਨੂੰ ਹੋਵੇਗੀ।

ਚੋਣ ਬਿਗਲ ਵੱਜਦੇ ਹੀ ਪੂਰੇ ਮੁਲਕ ਵਿਚ ਸਿਆਸੀ ਧਿਰਾਂ ਨੇ ਸਰਗਰਮੀਆਂ ਵਧਾ ਦਿੱਤੀਆਂ ਹਨ। ਪੰਜਾਬ ਵਿਚ ਚੋਣਾਂ ਆਖਰੀ ਪੜਾਅ ਵਿਚ ਹੋਣ ਦੇ ਬਾਵਜੂਦ ਸੂਬੇ ਦੀਆਂ ਸਿਆਸੀ ਧਿਰਾਂ ਮੈਦਾਨ ਵਿਚ ਖੁੱਲ੍ਹ ਕੇ ਨਿੱਤਰ ਆਈਆਂ ਹਨ। ਇਸ ਪਾਸੇ ਸਭ ਤੋਂ ਵੱਧ ਸਰਗਰਮ ਸੱਤਾਧਾਰੀ ਆਮ ਆਦਮੀ ਪਾਰਟੀ ਨਜ਼ਰ ਆ ਰਹੀ ਹੈ, ਜਿਸ ਨੇ ਆਪਣੇ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਉਮੀਦਵਾਰਾਂ ਵਿਚ ਆਪ ਨੇ ਆਪਣੇ 5 ਕੈਬਨਿਟ ਮੰਤਰੀਆਂ ਨੂੰ ਮੈਦਾਨ ਵਿਚ ਉਤਾਰਿਆ ਹਨ। ਅਕਾਲੀ ਦਲ ਬਾਦਲ ਇਸ ਸਮੇਂ ਆਪਣੀ ‘ਪੰਜਾਬ ਬਚਾਓ ਯਾਤਰਾ` ਵਿਚ ਰੁੱਝਿਆ ਹੋਇਆ ਹੈ ਅਤੇ ਭਾਜਪਾ ਨਾਲ ਗੱਠਜੋੜ ਸਿਰੇ ਚੜ੍ਹਨ ਦਾ ਰਾਹ ਵੇਖ ਰਿਹਾ ਹੈ। ਇਧਰ, ਭਾਜਪਾ ਇਸ ਵਾਰ ਦਲ ਬਦਲੂਆਂ ਆਸਰੇ ਬਾਜ਼ੀ ਮਾਰਨ ਦੀਆਂ ਕੋਸ਼ਿਸ਼ਾਂ ਵਿਚ ਜੁਟੀ ਹੋਈ ਹੈ। ਇਸ ਸਮੇਂ ਸਭ ਤੋਂ ਚੁਣੌਤੀ ਵਾਲੇ ਹਾਲਾਤ ਕਾਂਗਰਸ ਲਈ ਬਣੇ ਹੋਏ ਹਨ। ਵਿਰੋਧੀ ਧਿਰਾਂ ਦੇ ਗੱਠਜੋੜ ਇੰਡੀਆ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਸਹਿਮਤੀ ਨਾ ਬਣਨ ਕਰ ਕੇ ਪੰਜਾਬ ਵਿਚ ‘ਆਪ` ਤੇ ਕਾਂਗਰਸ 13 ਲੋਕ ਸਭਾ ਸੀਟਾਂ `ਤੇ ਵੱਖ-ਵੱਖ ਚੋਣਾਂ ਲੜ ਰਹੇ ਹਨ। ਪਿਛਲੇ ਇਕ ਹਫਤੇ ਵਿਚ ਕਾਂਗਰਸ ਦੇ ਦੋ ਮੌਜੂਦਾ ਵਿਧਾਇਕਾਂ ਸਣੇ ਕਈ ਸੀਨੀਅਰ ਆਗੂ ਪਾਰਟੀ ਦਾ ਸਾਥ ਛੱਡ ਚੁੱਕੇ ਹਨ।
ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਉਪ ਨੇਤਾ ਅਤੇ ਕਾਂਗਰਸ ਦੇ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਦੇ ਆਪ ‘ਚ ਸ਼ਾਮਲ ਹੋਣ ਨਾਲ ਹੁਸ਼ਿਆਰਪੁਰ ‘ਚ ਸਿਆਸੀ ਸਮੀਕਰਨ ਬਦਲ ਗਏ ਹਨ। ਉਨ੍ਹਾਂ ਨੇ ਕਾਂਗਰਸ ਦੇ ਨਾਲ-ਨਾਲ ਵਿਧਾਨ ਸਭਾ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਇਸ ਕਰਕੇ ਹੁਣ ਚੱਬੇਵਾਲ ਦੀ ਵਿਧਾਨ ਸਭਾ ਸੀਟ ਵੀ ਖਾਲੀ ਹੋ ਗਈ ਹੈ। ਡਾ. ਰਾਜ ਦੇ ਪਾਰਟੀ ਛੱਡ ਜਾਣ ਨਾਲ ਕਾਂਗਰਸ ਨੂੰ ਨੁਕਸਾਨ ਹੋਵੇਗਾ। ਕਾਂਗਰਸ ਇਕ ਮਜ਼ਬੂਤ ਸਥਾਨਕ ਉਮੀਦਵਾਰ ਦੀ ਭਾਲ ਵਿਚ ਸੀ।
ਆਮ ਆਦਮੀ ਪਾਰਟੀ ਵੱਲੋਂ ਪੰਜਾਬੀ ਕਲਾਕਾਰ ਕਰਮਜੀਤ ਅਨਮੋਲ ਨੂੰ ਫਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨੇ ਜਾਣ ਨਾਲ ਚੋਣ ਮੁਕਾਬਲਾ ਦਿਲਚਸਪ ਹੋ ਗਿਆ ਹੈ। ਇਸ ਵੇਲੇ ਕਾਂਗਰਸ ਮੁਹੰਮਦ ਸਦੀਕ ਫਰੀਦਕੋਟ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਨੂੰ ਕਲਾਕਾਰ ਵਜੋਂ ਫਰੀਦਕੋਟ ਵਿਚ ਸ਼ਾਨਦਾਰ ਜਿੱਤ ਹਾਸਲ ਹੋਈ ਸੀ। ਕਰਮਜੀਤ ਅਨਮੋਲ ਪਿਛਲੇ ਲੰਬੇ ਸਮੇਂ ਤੋਂ ਫਰੀਦਕੋਟ ਲੋਕ ਸਭਾ ਹਲਕੇ ਵਿਚ ਵਿਚਰ ਰਿਹਾ ਹੈ ਅਤੇ ਉਸ ਦੀ ਇਲਾਕੇ ਵਿਚ ਚੰਗੀ ਪਛਾਣ ਹੈ। ਹਾਲਾਂਕਿ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੇ ਇੱਥੇ ਆਪਣੇ ਉਮੀਦਵਾਰਾਂ ਬਾਰੇ ਪੱਤੇ ਨਹੀਂ ਖੋਲ੍ਹੇ ਪਰ ਮੁਹੰਮਦ ਸਦੀਕ ਨੇ ਕਿਹਾ ਕਿ ਉਹ ਫਰੀਦਕੋਟ ਹਲਕੇ ਤੋਂ ਦੁਬਾਰਾ ਚੋਣ ਲੜਨ ਦੀ ਇੱਛਾ ਰੱਖਦੇ ਹਨ। ਜੇਕਰ ਸਦੀਕ ਨੂੰ ਦੁਬਾਰਾ ਟਿਕਟ ਮਿਲਦੀ ਹੈ ਤਾਂ ਦੋ ਵੱਡੇ ਕਲਾਕਾਰ ਚੋਣ ਮੈਦਾਨ ਵਿਚ ਆਹਮੋ-ਸਾਹਮਣੇ ਹੋਣਗੇ।
ਕਾਂਗਰਸ ਨੇ 2019 ਵਿਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ 8 ਸੀਟਾਂ ‘ਤੇ ਜਿੱਤ ਦਰਜ ਕਰਦਿਆਂ ਗੁਆਂਢੀ ਸੂਬਿਆਂ ਵਿਚ ਭਾਜਪਾ ਪੱਖੀ ਰੁਝਾਨ ਨੂੰ ਠੱਲਿ੍ਹਆ ਸੀ। ਅਕਾਲੀ ਦਲ ਅਤੇ ਭਾਜਪਾ ਨੇ ਸਹਿਯੋਗੀ ਵਜੋਂ ਲੜਦਿਆਂ ਦੋ-ਦੋ ਸੀਟਾਂ ਜਿੱਤੀਆਂ ਸਨ। ਉਦੋਂ ਸੰਗਰੂਰ ਸੀਟ ਆਮ ਆਦਮੀ ਪਾਰਟੀ ਨੂੰ ਮਿਲੀ ਸੀ ਪਰ ‘ਆਪ‘ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ 117 ਵਿਚੋਂ 92 ਸੀਟਾਂ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ ਅਤੇ ਹੁਣ ਦੀਆਂ ਲੋਕ ਸਭਾ ਚੋਣਾਂ ‘ਆਪ‘ ਲਈ ਵੱਕਾਰ ਦਾ ਸਵਾਲ ਬਣੀਆਂ ਹੋਈਆਂ ਹਨ।
ਅਰਵਿੰਦ ਕੇਜਰੀਵਾਲ ਦੀ ਪਾਰਟੀ ਸੂਬੇ ਵਿਚ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਲਾਗੂ ਕਰਨ ‘ਤੇ ਧਿਆਨ ਕੇਂਦਰਤ ਕਰੇਗੀ। ਉਹ ਪ੍ਰਤੀ ਮਹੀਨਾ 300 ਯੂਨਿਟ ਤੱਕ ਮੁਫਤ ਬਿਜਲੀ, ਸਰਕਾਰੀ ਨੌਕਰੀਆਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਚੁੱਕੇ ਗਏ ਕਦਮਾਂ ਦੇ ਆਧਾਰ ‘ਤੇ ਵੋਟਾਂ ਮੰਗੇਗੀ। ਇਹ ਚੋਣਾਂ ਮੁੱਖ ਮੰਤਰੀ ਭਗਵੰਤ ਮਾਨ ਲਈ ਇਮਤਿਹਾਨ ਹੋਣਗੀਆਂ ਜਿਨ੍ਹਾਂ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ‘ਆਪ‘ ਪੰਜਾਬ ‘ਚ 13-0 ਨਾਲ ਹੂੰਝਾ ਫੇਰ ਜਿੱਤ ਦਰਜ ਕਰੇਗੀ। ਇਸ ਤੋਂ ਇਲਾਵਾ ਹੁਕਮਰਾਨ ਪਾਰਟੀ ਨੂੰ ਅਮਨ ਤੇ ਕਾਨੂੰਨ ਸਥਿਤੀ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਅਤੇ ਔਰਤਾਂ ਨੂੰ ਪ੍ਰਤੀ ਮਹੀਨਾ 1,000 ਰੁਪਏ ਦੇਣ ਦੇ ਮੁੱਖ ਵਾਅਦੇ ‘ਤੇ ਘੇਰਿਆ ਜਾਵੇਗਾ। ਦੂਜੇ ਪਾਸੇ ਕਾਂਗਰਸ ਵਿਚ ਅੰਦਰੂਨੀ ਧੜੇਬੰਦੀ ਪਾਰਟੀ ਲਈ ਸੰਕਟ ਖੜ੍ਹਾ ਕਰ ਸਕਦੀ ਹੈ। ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਉਲੀਕੀਆਂ ਗਈਆਂ ਰੈਲੀਆਂ ਤੋਂ ਬਾਅਦ ਪਾਰਟੀ ਆਗੂਆਂ ਦਰਮਿਆਨ ਮਤਭੇਦ ਵਧਦੇ ਜਾ ਰਹੇ ਹਨ ਜਿਸ ਦਾ ਫਾਇਦਾ ਹੁਕਮਰਾਨ ਪਾਰਟੀ ਨੂੰ ਹੋ ਸਕਦਾ ਹੈ। ਲੋਕ ਸਭਾ ਹਲਕਾ ਲੁਧਿਆਣਾ ਵਿਚ ਪਹਿਲਾਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਮੁਕਾਬਲਾ ਹੁੰਦਾ ਸੀ ਪਰ ਪਿਛਲੀਆਂ ਦੋ ਚੋਣਾਂ ਵਿਚ ਕਾਂਗਰਸ ਦਾ ਮੁਕਾਬਲਾ ਲੋਕ ਇਨਸਾਫ ਪਾਰਟੀ ਅਤੇ ਆਮ ਆਦਮੀ ਪਾਰਟੀ ਨਾਲ ਰਿਹਾ ਹੈ। ਇਥੋਂ ਕਾਂਗਰਸ ਆਗੂ ਰਵਨੀਤ ਸਿੰਘ ਬਿੱਟੂ ਚੋਣ ਵਿਚ ਜੇਤੂ ਰਹੇ ਸਨ। ਜੇ ਗੁਰਦਾਸਪੁਰ ਸੰਸਦੀ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇਸ ਹਲਕੇ ਤੋਂ ਭਾਜਪਾ ਦੇ ਸੰਸਦ ਮੈਂਬਰ ਸਨੀ ਦਿਓਲ ਹਨ। ਉਧਰ, ਪੰਜ ਸਾਲਾਂ ਦੌਰਾਨ ਸਨੀ ਦਿਓਲ ਵੱਲੋਂ ਆਪਣੇ ਹਲਕੇ ਵਿਚ ਨਾ ਆਉਣ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ। ਇਸ ਦਾ ਤੋੜ ਲੱਭਣ ਲਈ ਭਾਜਪਾ ਨੂੰ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ। ਭਾਜਪਾ ਨੂੰ ਹਲਕੇ ਲਈ ਕੋਈ ਉਮੀਦਵਾਰ ਨਹੀਂ ਮਿਲ ਰਿਹਾ ਜੋ ਸੀਟ ਜਿੱਤ ਕੇ ਝੋਲੀ ਪਾ ਸਕੇ। ਭਾਜਪਾ ਤੇ ਅਕਾਲੀ ਦਲ ਦੇ ਇਸ ਵਾਰ ਸਿਆਸੀ ਸਾਂਝ ਰਾਹੀਂ ਮੈਦਾਨ ਵਿਚ ਆਉਣ ਦੇ ਆਸਾਰ ਸਨ ਪਰ ਸੰਯੁਕਤ ਕਿਸਾਨ ਮੋਰਚਾ ਵੱਲੋਂ ਮਹਾਪੰਚਾਇਤ ਵਿਚ ਭਾਜਪਾ ਦਾ ਚੋਣਾਂ ਵਿਚ ਵਿਰੋਧ ਕੀਤੇ ਜਾਣ ਦਾ ਲਿਆ ਪੈਂਤੜਾ ਸ਼੍ਰੋਮਣੀ ਅਕਾਲੀ ਦਲ ਅੱਗੇ ਵੱਡਾ ਅੜਿੱਕਾ ਬਣ ਗਿਆ। ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਟਕਸਾਲੀ ਵੋਟ ਬੈਂਕ ਕਿਸਾਨੀ ਨੂੰ ਹੀ ਮੰਨਿਆ ਜਾਂਦਾ ਰਿਹਾ ਹੈ। ਸੀਨੀਅਰ ਅਕਾਲੀ ਨੇਤਾ ਅੰਦਰੋ-ਅੰਦਰੀ ਮਸ਼ਵਰੇ ਦੇ ਰਹੇ ਹਨ ਕਿ ਭਾਜਪਾ ਤੋਂ ਕਿਸਾਨੀ ਅਤੇ ਬੰਦੀ ਸਿੰਘਾਂ ਦੇ ਮੁੱਦੇ ‘ਤੇ ਕੁਝ ਹਾਸਲ ਕਰਨ ਤੋਂ ਬਿਨਾਂ ਕੀਤਾ ਗਿਆ ਸਮਝੌਤਾ ਪੁੱਠਾ ਵੀ ਪੈ ਸਕਦਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਅਤੇ ਮਨਪ੍ਰੀਤ ਬਾਦਲ ਸਿਆਸੀ ਗੱਠਜੋੜ ਦੀ ਹਮਾਇਤ ਵਿਚ ਜਾਪਦੇ ਹਨ ਜਦੋਂ ਕਿ ਭਾਜਪਾ ਦੀ ਟਕਸਾਲੀ ਸਟੇਟ ਲੀਡਰਸ਼ਿਪ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਨ ਦਾ ਕੋਈ ਸਿਆਸੀ ਉਦਰੇਂਵਾ ਨਹੀਂ। ਸਿਆਸੀ ਮਾਹਰਾਂ ਦਾ ਦਾਅਵਾ ਹੈ ਕਿ ਇਸ ਵਾਰ ਮੁਕਾਬਲਾ ਆਪ ਅਤੇ ਕਾਂਗਰਸ ਵਿਚਾਲੇ ਹੈ। ਪੰਜਾਬ ਵਿਚ ਸੱਤਾਧਾਰੀ ਹੋਣ ਅਤੇ ਵਿਧਾਨ ਸਭਾ ਚੋਣਾਂ ਵਿਚ ਇਕਪਾਸੜ ਜਿੱਤ ਕਾਰਨ ਆਪ ਲਈ ਇਹ ਚੋਣਾਂ ਵਕਾਰ ਦਾ ਸਵਾਲ ਹਨ।
ਚੋਣ ਬਿਗਲ ਵੱਜਦੇ ਹੀ ਮਾਹੌਲ ਭਖਿਆ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦੇਸ਼ ਭਰ ‘ਚ ਵੋਟਾਂ 19 ਅਪਰੈਲ ਤੋਂ ਸੱਤ ਗੇੜਾਂ ‘ਚ ਪੈਣਗੀਆਂ ਅਤੇ ਨਤੀਜੇ 4 ਜੂਨ ਨੂੰ ਆਉਣਗੇ। ਚੋਣਾਂ ਦੇ ਬਾਕੀ ਗੇੜ 26 ਅਪਰੈਲ, 7, 13, 20, 25 ਮਈ ਅਤੇ ਪਹਿਲੀ ਜੂਨ ਹਨ। ਪੰਜਾਬ ਦੀਆਂ 13, ਹਿਮਾਚਲ ਪ੍ਰਦੇਸ਼ ਦੀਆਂ ਚਾਰ ਸੀਟਾਂ ਅਤੇ ਯੂਟੀ ਚੰਡੀਗੜ੍ਹ ‘ਚ ਇਕੋ ਗੇੜ ‘ਚ ਪਹਿਲੀ ਜੂਨ ਨੂੰ ਵੋਟਾਂ ਪੈਣਗੀਆਂ। ਹਰਿਆਣਾ ਦੀ ਕਰਨਾਲ ਵਿਧਾਨ ਸਭਾ ਜ਼ਿਮਨੀ ਚੋਣ ਦੇ ਨਾਲ 10 ਲੋਕ ਸਭਾ ਸੀਟਾਂ ਅਤੇ ਦਿੱਲੀ ਦੀਆਂ ਸੱਤ ਸੀਟਾਂ ਲਈ ਵੋਟਿੰਗ 25 ਮਈ ਨੂੰ ਹੋਵੇਗੀ।
ਚੋਣ ਬਿਗਲ ਵੱਜਦੇ ਹੀ ਪੂਰੇ ਮੁਲਕ ਵਿਚ ਸਿਆਸੀ ਧਿਰਾਂ ਨੇ ਸਰਗਰਮੀਆਂ ਵਧਾ ਦਿੱਤੀਆਂ ਹਨ। ਪੰਜਾਬ ਵਿਚ ਚੋਣਾਂ ਆਖਰੀ ਪੜਾਅ ਵਿਚ ਹੋਣ ਦੇ ਬਾਵਜੂਦ ਸੂਬੇ ਦੀਆਂ ਸਿਆਸੀ ਧਿਰਾਂ ਮੈਦਾਨ ਵਿਚ ਖੁੱਲ੍ਹ ਕੇ ਨਿੱਤਰ ਆਈਆਂ ਹਨ। ਇਸ ਪਾਸੇ ਸਭ ਤੋਂ ਵੱਧ ਸਰਗਰਮ ਸੱਤਾਧਾਰੀ ਆਮ ਆਦਮੀ ਪਾਰਟੀ ਨਜ਼ਰ ਆ ਰਹੀ ਹੈ, ਜਿਸ ਨੇ ਆਪਣੇ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਉਮੀਦਵਾਰਾਂ ਵਿਚ ਆਪ ਨੇ ਆਪਣੇ 5 ਕੈਬਨਿਟ ਮੰਤਰੀਆਂ ਨੂੰ ਮੈਦਾਨ ਵਿਚ ਉਤਾਰਿਆ ਹਨ। ਅਕਾਲੀ ਦਲ ਬਾਦਲ ਇਸ ਸਮੇਂ ਆਪਣੀ ‘ਪੰਜਾਬ ਬਚਾਓ ਯਾਤਰਾ` ਵਿਚ ਰੁੱਝਿਆ ਹੋਇਆ ਹੈ ਅਤੇ ਭਾਜਪਾ ਨਾਲ ਗੱਠਜੋੜ ਸਿਰੇ ਚੜ੍ਹਨ ਦਾ ਰਾਹ ਵੇਖ ਰਿਹਾ ਹੈ। ਇਧਰ, ਭਾਜਪਾ ਇਸ ਵਾਰ ਦਲ ਬਦਲੂਆਂ ਆਸਰੇ ਬਾਜ਼ੀ ਮਾਰਨ ਦੀਆਂ ਕੋਸ਼ਿਸ਼ਾਂ ਵਿਚ ਜੁਟੀ ਹੋਈ ਹੈ। ਇਸ ਸਮੇਂ ਸਭ ਤੋਂ ਚੁਣੌਤੀ ਵਾਲੇ ਹਾਲਾਤ ਕਾਂਗਰਸ ਲਈ ਬਣੇ ਹੋਏ ਹਨ। ਵਿਰੋਧੀ ਧਿਰਾਂ ਦੇ ਗੱਠਜੋੜ ਇੰਡੀਆ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਸਹਿਮਤੀ ਨਾ ਬਣਨ ਕਰ ਕੇ ਪੰਜਾਬ ਵਿਚ ‘ਆਪ` ਤੇ ਕਾਂਗਰਸ 13 ਲੋਕ ਸਭਾ ਸੀਟਾਂ `ਤੇ ਵੱਖ-ਵੱਖ ਚੋਣਾਂ ਲੜ ਰਹੇ ਹਨ। ਪਿਛਲੇ ਇਕ ਹਫਤੇ ਵਿਚ ਕਾਂਗਰਸ ਦੇ ਦੋ ਮੌਜੂਦਾ ਵਿਧਾਇਕਾਂ ਸਣੇ ਕਈ ਸੀਨੀਅਰ ਆਗੂ ਪਾਰਟੀ ਦਾ ਸਾਥ ਛੱਡ ਚੁੱਕੇ ਹਨ।
ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਉਪ ਨੇਤਾ ਅਤੇ ਕਾਂਗਰਸ ਦੇ ਚੱਬੇਵਾਲ ਤੋਂ ਵਿਧਾਇਕ ਡਾ। ਰਾਜ ਕੁਮਾਰ ਦੇ ਆਪ ‘ਚ ਸ਼ਾਮਲ ਹੋਣ ਨਾਲ ਹੁਸ਼ਿਆਰਪੁਰ ‘ਚ ਸਿਆਸੀ ਸਮੀਕਰਨ ਬਦਲ ਗਏ ਹਨ। ਉਨ੍ਹਾਂ ਨੇ ਕਾਂਗਰਸ ਦੇ ਨਾਲ-ਨਾਲ ਵਿਧਾਨ ਸਭਾ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਇਸ ਕਰਕੇ ਹੁਣ ਚੱਬੇਵਾਲ ਦੀ ਵਿਧਾਨ ਸਭਾ ਸੀਟ ਵੀ ਖਾਲੀ ਹੋ ਗਈ ਹੈ। ਡਾ। ਰਾਜ ਦੇ ਪਾਰਟੀ ਛੱਡ ਜਾਣ ਨਾਲ ਕਾਂਗਰਸ ਨੂੰ ਨੁਕਸਾਨ ਹੋਵੇਗਾ। ਕਾਂਗਰਸ ਇਕ ਮਜ਼ਬੂਤ ਸਥਾਨਕ ਉਮੀਦਵਾਰ ਦੀ ਭਾਲ ਵਿਚ ਸੀ।