ਖਾਲਸਤਾਨ ਦਾ ਆਰੀਆ ਸਮਾਜੀ ਸੰਕਲਪ! ਤੇ ‘ਰਾਜ ਕਰੇਗਾ ਖਾਲਸਾ’ ਦਾ ਸੰਕਲਪ!

ਗੁਰਬਚਨ ਸਿੰਘ
ਹੁਣ ਜਦੋਂ ਕਿ ਗੁਰਮਤਿ ਦੀ ਸਿਖੀ ਨਹਿਰੂਕਿਆਂ ਤੇ ਮੋਦੀਕਿਆਂ ਦੀ ਜਕੜ ਵਿਚੋਂ ਬਾਹਰ ਨਿਕਲ ਗਈ ਹੈ ਤੇ ਸਗਲ ਸੰਸਾਰ ਵਿਚ ਫੈਲ ਗਈ ਹੈ, ਤਾਂ ਹੁਣ ਇੰਡੀਅਨ ਡੀਪ ਸਟੇਟ ਵਲੋਂ ਸਿਖਾਂ ਸਿਰ ਮੜੇ੍ਹ ਗਏ ਨੇਸ਼ਨ ਸਟੇਟ ਦੇ ਰੂਪ ਵਿਚ ‘ਖਾਲਿਸਤਾਨ’ ਦੇ ਸੰਕਲਪ ਤੇ 1699 ਈਸਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਮਾਤਮ

ਦੀ ਮੌਜ ਨਾਲ ਅਕਾਲ ਪੁਰਖ ਦੀ ਫੌਜ ਵਜੋਂ ਪ੍ਰਗਟ ਹੋਏ ‘ਖਾਲਸਾ ਪੰਥ’ ਵਲੋਂ ਪ੍ਰਚਾਰੇ ਜਾਂਦੇ ‘ਰਾਜ ਕਰੇਗਾ ਖਾਲਸਾ’ ਦੇ ਸੰਕਲਪ ਬਾਰੇ ਖੁਲ੍ਹ ਕੇ ਚਰਚਾ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਜੇ ਕੋਈ ਇਹ ਚਰਚਾ ਕਰਨ ਦਾ ਯਤਨ ਕਰਦਾ ਸੀ ਤਾਂ ਸੋਚਿਆ ਜਾਂਦਾ ਸੀ ਕਿ ‘ਖਾਲਸਤਾਨ’ ਸ਼ਬਦ ਦੀ ਪੜਚੋਲ ਕਿਸੇ ਡਰ ਦੀ ਭਾਵਨਾ ਵਿਚੋਂ ਕੀਤੀ ਜਾ ਰਹੀ ਹੈ। ਖਾਲਸਤਾਨ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਕੀਤੀ ਸੀ ਤੇ ਜਿਵੇਂ ਕਿ ਰਾਅ ਦੇ ਵਿਸ਼ੇਸ਼ ਸਕਤਰ ਦੇ ਅਹੁਦੇ ਤੋਂ ਰਿਟਾਇਰ ਹੋਏ ਅਤੇ ਸਾਬਕਾ ਕੇਂਦਰੀ ਮੰਤਰੀ ਸਵਰਨ ਸਿੰਘ ਦੇ ਜਵਾਈ ਜੀ. ਪੀ. ਐਸ. ਸਿਧੂ ਨੇ ਆਪਣੀ ਕਿਤਾਬ ‘ਦ ਖਾਲਸਤਾਨ ਸਾਜਿਸ਼’ ਵਿਚ ਇੰਕਸ਼ਾਫ ਕੀਤਾ ਹੈ ਕਿ ਬਾਅਦ ਵਿਚ ਇਸ ਸ਼ਬਦ ਦੀ ਵਰਤੋਂ ਇੰਡੀਅਨ ਡੀਪ ਸਟੇਟ ਨੇ ਸਿਖਾਂ ਨੂੰ ਕੁਟਣ ਤੇ ਸਮੂਹ ਲੁਕਾਈ ਵਿਚੋਂ ਸਿਖਾਂ ਨੂੰ ਨਿਖੇੜਨ ਲਈ ਇਕ ਹਥਿਆਰ ਵਜੋਂ ਕੀਤੀ।
‘‘ਪੰਡਿਤ ਨਹਿਰੂ ਨੇ ਜੁਆਬ ਵਿਚ ਦਸਿਆ ਕਿ ਇਕ ਦਿਨ ਪਹਿਲਾਂ ਮਾਸਟਰ ਤਾਰਾ ਸਿੰਘ ਉਸ ਨੂੰ ਮਿਲਿਆ ਸੀ ਤੇ ਉਸ ਨੇ ਸਿਖ ਆਗੂ ਨੂੰ ਪੁਛਿਆ ਸੀ ਕਿ ਕੀ ਉਸ ਦਾ ਭਾਈਚਾਰਾ ਖਾਲਸਤਾਨ ਚਾਹੁੰਦਾ ਹੈ। ਪੰਡਿਤ ਨਹਿਰੂ ਨੇ ਦਸਿਆ ਕਿ ਉਸ ਨੇ ਮਾਸਟਰ ਤਾਰਾ ਸਿੰਘ ਨੂੰ ਉਸ ਦਿਨ ਵਾਂਗ ਪਹਿਲਾਂ ਕਦੀ ਵੀ ਏਨੀ ਪਰੇਸ਼ਾਨੀ ਵਾਲੀ ਹਾਲਤ ਵਿਚ ਨਹੀਂ ਸੀ ਵੇਖਿਆ। ਸਿਖ ਆਗੂ ਨੇ ਖਾਲਸਤਾਨ ਦੇ ਕਿਸੇ ਵੀ ਵਿਚਾਰ ਨੂੰ ਪੂਰੇ ਜ਼ੋਰ ਨਾਲ ਨਕਾਰਦਿਆਂ ਹੋਇਆਂ ਕਿਹਾ ਕਿ ਭਾਰਤੀ ਲੋਕਾਂ ਦੇ ਮੁਕਾਬਲੇ ਸਿਖ ਇਕ ਬਹੁਤ ਹੀ ਛੋਟੀ ਜਿਹੀ ਗਿਣਤੀ ਵਿਚ ਹੋਣ ਕਾਰਨ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਲੜਨਾ ਨਹੀਂ ਚਾਹੁਣਗੇ। ਉਹ ਭਾਰਤ ਦੇ ਨਾਗਰਿਕ ਬਣਨਾ ਤੇ ਹਿੰਦੂਆਂ ਨਾਲ ਭਰਾਵਾਂ ਵਾਂਗ ਰਹਿਣਾ ਚਾਹੁਣਗੇ।’’
(20 ਸਤੰਬਰ 1947 ਨੂੰ ਨਹਿਰੂ ਨਾਲ ਹੋਈ ਇਕ ਮੀਟਿੰਗ ਦੇ ਰਿਕਾਰਡਡ ਦਸਤਾਵੇਜ਼ੀ ਸਰਕਾਰੀ ਮਿੰਟਸ)
‘‘ਬੇਸ਼ਕ ਸਿਖ ਅਤਿਵਾਦੀਆਂ ਨੇ ਸਭ ਤੋਂ ਵਧ ਨਾਜ਼ੁਕ ਮਸਲਾ ਖੜਾ ਕਰ ਦਿਤਾ। ਬੜੀ ਆਸਾਨੀ ਨਾਲ ਉਨ੍ਹਾਂ ਨੇ ਮਾਸਟਰ ਤਾਰਾ ਸਿੰਘ ਦੇ ਨਹਿਰੂ ਨਾਲ ਕੀਤੇ ਵਾਅਦਿਆਂ ਨੂੰ ਭੁਲਾ ਕੇ ਸਿਖ ਸਟੇਟ ਬਣਾਉਣ ਦੇ ਸ਼ਬਦਾਂ ਵਿਚ ਗਲ ਕਰਨੀ ਸ਼ੁਰੂ ਕਰ ਦਿਤੀ। ਜੇ ਇਹ ਸੰਭਵ ਨਹੀਂ ਸੀ ਤਾਂ ਫਿਰ ਬਹੁਗਿਣਤੀ ਸਿਖ ਸੂਬਾ ਬਣਾਉਣ ਦੀ ਮੰਗ ਕਰਨ ਲਗੇ, ਜਿਥੇ ਉਹ ਆਪਣੀ ਵਖਰੀ ਪਛਾਣ ਤੇ ਧਾਰਮਿਕ-ਰਾਜਸੀ ਹੋਂਦ ਬਣਾ ਸਕਣ ਤੇ ਗੁਰਮੁਖੀ ਲਿਪੀ ਵਿਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਬਣਾ ਕੇ ਰਹਿ ਸਕਣ। ਤਾਰਾ ਸਿੰਘ ਤੇ ਅਕਾਲੀ ਦਲ ਵਿਚਲੇ ਉਸ ਦੇ ਭਰੋਸੇਯੋਗ ਦਿਮਾਗਾਂ ਨੇ ਇਸ ਦਾ ਫੈਸਲਾ ਪਹਿਲਾਂ ਪਟੇਲ ਕੋਲਂੋ ਕਰਵਾਉਣ ਦਾ ਯਤਨ ਕੀਤਾ। ਉਨ੍ਹਾਂ ਨੇ ਕੇਂਦਰੀ ਮਹਿਕਮਿਆਂ ਵਿਚ ਆਬਾਦੀ ਦੇ ਆਧਾਰ ਉਤੇ ਸਿਖਾਂ ਲਈ ਨੌਕਰੀਆਂ ਦੇ ਰਾਖਵੇਂਕਰਨ ਦੀ ਮੰਗ ਕੀਤੀ। ਸਰਦਾਰ ਨੇ ਉਸੇ ਵੇਲੇ ਹਾਂ ਕਰ ਦਿਤੀ ਪਰ ਨਾਲ ਹੀ ਕਹਿ ਦਿਤਾ ਕਿ ਇਹੀ ਫਾਰਮੂਲਾ ਫੌਜ ਵਿਚ ਵੀ ਲਾਗੂ ਹੋਵੇਗਾ। ਕਿਉਂਕਿ ਫੌਜ ਵਿਚ ਸਿਖਾਂ ਦੀ ਗਿਣਤੀ ਜ਼ਿਆਦਾ ਸੀ, ਇਸ ਲਈ ਤਾਰਾ ਸਿੰਘ ਨੇ ਇਸ ਮੰਗ ਦੇ ਫੌਜ ਉਤੇ ਪੈਣ ਵਾਲੇ ਪ੍ਰਭਾਵ ਨੂੰ ਸੋਚ ਕੇ ਇਸ ਮੰਗ ਨੂੰ ਛਡ ਦਿਤਾ।
… ਬਾਅਦ ਵਿਚ ਤਾਰਾ ਸਿੰਘ ਨੇ ਅਕਾਲੀਆਂ ਦੀ ਵਡੀ ਰਾਜਸੀ ਤਾਕਤ ਦਾ ਵਿਖਾਵਾ ਕਰਨ ਲਈ ਦਿਲੀ ਵਿਚ ਇਕ ਮੁਜ਼ਾਹਰਾ ਕਰਨ ਦਾ ਫੈਸਲਾ ਕਰ ਲਿਆ। ਉਸ ਨੇ ਪੰਜਾਬੀ ਸੂਬਾ, ਸਿਖ ਸਟੇਟ ਦੀ ਮੰਗ ਕਰਦਿਆਂ ਆਪਣੇ ਲਖਾਂ ਪੈਰੋਕਾਰਾਂ ਨੂੰ ਦਿਲੀ ਵਲ ਕੂਚ ਕਰਨ ਦਾ ਸਦਾ ਦਿਤਾ। ਪਰ ਪਟੇਲ ਝੁਕਿਆ ਨਹੀਂ। ਉਸ ਨੇ ਦਿਲੀ ਪਹੁੰਚਣ ਤੋਂ ਪਹਿਲਾਂ ਹੀ ਤਾਰਾ ਸਿੰਘ ਨੂੰ ਗ੍ਰਿਫਤਾਰ ਕਰਵਾ ਦਿਤਾ, ਉਸ ਦੇ ਪੈਰੋਕਾਰਾਂ ਨੂੰ ਲਿਆ ਰਹੀਆਂ ਲਾਰੀਆਂ ਗਡੀਆਂ ਨੂੰ ਰੋਕ ਦਿਤਾ ਤੇ ਦਿਲੀ ਵਿਚ ਉਨ੍ਹਾਂ ਦੇ ਲੰਗਰ ਦਾ ਪ੍ਰਬੰਧ ਕਰਨ ਲਈ ਲਗੇ ਸਾਰੇ ਤੰਬੂ ਕਨਾਤਾਂ ਪੁਟਵਾ ਦਿਤੇ। ਇਸ ਪੜਾਅ ਉਤੇ ਪਹੁੰਚ ਕੇ ਤਾਰਾ ਸਿੰਘ ਤੇ ਉਸ ਦੇ ਸਾਥੀਆਂ ਨੇ ਮਹਿਸੂਸ ਕਰ ਲਿਆ ਕਿ ਉਹ ਲੋਹ ਪੁਰਸ਼ ਨੂੰ ਧਮਕਾ ਜਾਂ ਬਲੈਕਮੇਲ ਨਹੀਂ ਕਰ ਸਕਦੇ। ਉਨ੍ਹਾਂ ਨੇ ਆਪਣੀ ਲੜਾਈ ਨੂੰ ਮੁਅਤਲ ਕਰਨ ਤੇ ਪਟੇਲ ਦੇ ਦ੍ਰਿਸ਼ ਤੋਂ ਅਲੋਪ ਹੋਣ ਤੋਂ ਬਾਅਦ ਫਿਰ ਮੌਕਾ ਤਲਾਸ਼ਣ ਦਾ ਫੈਸਲਾ ਕੀਤਾ।’’
‘‘ਪਟੇਲ ਨੇ ਮੈਨੂੰ ਦਸਿਆ ਕਿ ਤਾਰਾ ਸਿੰਘ ਦੀ ਚੁਣੌਤੀ ਨਾਲ ਨਜਿਠਣ ਲਈ ਤਿੰਨ ਪਖਾਂ ਨੇ ਉਸਦੀ ਬਹੁਤ ਮਦਦ ਕੀਤੀ। ਅਕਾਲੀ ਕੈਂਪ ਵਿਚ ਚਲ ਰਹੀ ਆਪਸੀ ਪਾਟੋਧਾੜ ਬਾਰੇ ਖੁਫੀਆ ਤੰਤਰ ਮੈਨੂੰ ਲਗਾਤਾਰ ਜਾਣਕਾਰੀ ਦੇਂਦਾ ਰਿਹਾ ਤੇ ਤਾਰਾ ਸਿੰਘ ਦਾ ਖਜ਼ਾਨਚੀ ਰਖਿਆ ਮੰਤਰੀ ਬਲਦੇਵ ਸਿੰਘ ਦੀ ਮਦਦ ਨਾਲ ਮੈਂ ਇਸ ਪਾਟੋਧਾੜ ਨੂੰ ਤਾਰਾ ਸਿੰਘ ਦੇ ਵਿਰੁਧ ਵਰਤਦਾ ਰਿਹਾ। ਦੂਜਾ, ਪੰਜਾਬ ਦਾ ਮੇਰਾ ਖੇਤਰੀ ਕਮਿਸ਼ਨਰ ਇਕ ਸਿਵਲ ਅਫਸਰ ਐਮ ਆਰ ਭਿਦੇ ਮੈਨੂੰ ਸਾਰੇ ਸਾਬਕਾ ਸਿਖ ਰਜਵਾੜਿਆਂ ਤੇ ਸਿਖ ਰਾਜਸੀ ਆਗੂਆਂ ਨੂੰ ਮੂਰਖ ਬਣਾਉਣ (ਤੇ ਖਰੀਦਣ) ਦੀਆਂ ਜੁਗਤਾਂ ਦਸਦਾ ਰਿਹਾ। ਪਟੇਲ ਨੇ ਪੰਜਾਬ ਦੇ ਪੇਂਡੂ ਇਲਾਕਿਆਂ ਵਿਚ ਕਮਿਊਨਿਸਟਾਂ ਦੇ ਵਧ ਰਹੇ ਪ੍ਰਭਾਵ ਵਲ ਵੀ ਮੇਰਾ ਧਿਆਨ ਦੁਆਇਆ ਜਿਹੜੇ ਪੰਜਾਬ ਵਿਚ ਤਿੰਲਗਾਨਾ ਵਰਗੀ ਲਹਿਰ ਖੜੀ ਕਰਨੀ ਚਾਹੁੰਦੇ ਸਨ। ਤੀਜਾ ਪਟੇਲ ਨੇ ਇਕ ਸਿਵਲ ਅਫਸਰ ਸ਼ੰਕਰ ਪਰਸਾਦ ਨੂੰ ਅਜਮੇਰ ਤੋਂ ਦਿਲੀ ਬਦਲ ਕੇ ਉਸ ਨੂੰ ਚੀਫ ਕਮਿਸ਼ਨਰ ਨਿਯੁਕਤ ਕਰ ਲਿਆ, ਜਿਹੜਾ ਅਮਨ ਕਾਨੂੰਨ ਦਾ ਪ੍ਰਬੰਧ ਕਾਇਮ ਰਖਣ ਤੇ ਸ਼ਰਾਰਤੀ ਰਾਜਸੀ ਆਗੂਆਂ ਨਾਲ ਨਜਿਠਣ ਦਾ ਬੜਾ ਮਾਹਿਰ ਸੀ।’’
‘‘ਸ੍ਰੀ ਯੋਧਰਾਜ, ਚੇਅਰਮੈਨ ਪੰਜਾਬ ਨੈਸ਼ਨਲ ਬੈਂਕ ਨੇ ਆਪਣੀ ਗਲਬਾਤ ਰਿਫਿਊਜੀਆਂ ਵਾਸਤੇ ਦਿਲੀ ਤੋਂ ਸਤ ਮੀਲ ਪਰ੍ਹਾਂ ਕੁਝ ਸੌ ਏਕੜਾਂ ਦੀ ਇਕ ਰਿਹਾਇਸ਼ੀ ਬਸਤੀ ਵਸਾਉਣ ਦੀ ਲੋੜ ਨਾਲ ਆਰੰਭ ਕੀਤੀ। ਪੰਡਿਤ ਨਹਿਰੂ ਦਾ ਫੌਰੀ ਪ੍ਰਤੀਕਰਮ ਇਕਦਮ ਵਿਰੋਧ ਵਾਲਾ ਸੀ। ‘ਮੈਂ ਤੁਹਾਨੂੰ ਦਿਲੀ ਦੇ 700 ਮੀਲ ਨੇੜੇ ਨਹੀਂ ਆਉਣ ਦੇਣਾ’, ਉਸ ਨੇ ਗੁਸੇ ਨਾਲ ਟੋਕਿਆ। ਕਿਉਂਕਿ ਉਸ ਦੇ ਮਨ ਵਿਚ ਪੰਜਾਬੀਆਂ ਪ੍ਰਤੀ ਗੁਸਾ ਸੀ, ਜਿਨ੍ਹਾਂ ਬਾਰੇ ਉਹ ਸੋਚਦਾ ਸੀ ਕਿ ਦਿਲੀ ਵਿਚ ਗੜਬੜ ਲਈ ਉਹ ਦੋਸ਼ੀ ਹਨ। ਉਸ ਨੇ ਦਸਿਆ ਕਿ ਇਸ ਗੜਬੜ ਨੇ ਸਰਕਾਰ ਦੀ ਦੁਨੀਆਂ ਭਰ ਵਿਚ ਬਦਨਾਮੀ ਕਰਵਾਈ ਹੈ ਤੇ ਕੁਝ ਦੇਸੀ ਰਿਆਸਤਾਂ ਬਾਰੇ ਬਣੇ ਉਨ੍ਹਾਂ ਦੇ ਪ੍ਰੋਗਰਾਮ ਵਿਚ ਰੁਕਾਵਟ ਪਈ ਹੈ।’’
(ਹਾਲਾਂ ਕਿ ਸਚਾਈ ਇਹ ਸੀ ਕਿ ਨਹਿਰੂ ਦਾ ਗ੍ਰਹਿ ਮੰਤਰੀ ਪਟੇਲ ਪੰਜਾਬ ਵਿਚੋਂ ਮੁਸਲਮਾਨਾਂ ਨੂੰ ਬਾਹਰ ਕਢਣ ਲਈ ਮਹਾਰਾਜਾ ਪਟਿਆਲਾ ਤੇ ਮਹਾਰਾਜਾ ਫਰੀਦਕੋਟ ਰਾਹੀਂ ਖੁਦ ਸਿਖਾਂ ਨੂੰ ਹਥਿਆਰ ਦੇਂਦਾ ਰਿਹਾ ਸੀ। ਸੀਨੀਅਰ ਪਤਰਕਾਰ ਸ. ਸੁਖਦੇਵ ਸਿੰਘ ਦੇ ਕਥਨ ਅਨੁਸਾਰ ਇਹੀ ਹਥਿਆਰ ਲਭਣ ਤੇ ਵਾਪਸ ਲੈਣ ਲਈ ਪੰਜਾਬ ਪੁਲਿਸ 1954 ਤਕ ਸਿਖਾਂ ਦੇ ਘਰਾਂ ਦੀਆਂ ਕੰਧਾਂ ਠਕੋਰਦੀ ਰਹੀ ਸੀ।)
‘‘ਮੈਂ ਪਟੇਲ ਨੂੰ ਦਸਿਆ ਕਿ ਜੇ ਸਿਖ ਭਾਰਤ ਦੇ ਨਾਗਰਿਕ ਬਣ ਕੇ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਪਸ਼ਟ ਕਰ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਪ੍ਰਬੰਧਕੀ, ਵਿਧਾਨ ਸਭਾਈ ਜਾਂ ਧਰਮ ਕਰਕੇ ਕੋਈ ਵਿਸ਼ੇਸ਼ ਸਹੂਲਤ ਨਹੀਂ ਮਿਲੇਗੀ। ਉਨ੍ਹਾਂ ਨੂੰ ਸਾਂਝੇ ਚੋਣ ਖੇਤਰਾਂ ਦੇ ਢਾਂਚੇ ਵਿਚ ਹਿੰਦੂਆਂ ਦੇ ਨਾਲ ਹੀ ਜਿਉਣਾ ਮਰਣਾ ਪਵੇਗਾ।’’(ਇਹ ਸਾਰੇ ਹਵਾਲੇ ਸ੍ਰੀ ਦੁਰਗਾ ਦਾਸ ਦੀ 1969 ਵਿਚ ਛਪੀ ਕਿਤਾਬ, ‘ਇੰਡੀਆ ਫਰੋਮ ਕਰਜਨ ਟੂ ਨਹਿਰੂ ਐਂਡ ਆਫਟਰ’ ਦੇ ਪੰਜਵੇਂ ਐਡੀਸ਼ਨ (2012) ਵਿਚੋਂ ਹਨ। ਦੁਰਗਾ ਦਾਸ ਔੜ ਵਿਚ ਜੰਮਿਆ ਆਰੀਆ ਸਮਾਜੀ ਪੰਜਾਬੀ ਹਿੰਦੂ ਸੀ ਤੇ ਹਿੰਦੋਸਤਾਨ ਟਾਈਮਜ਼ ਅਖਬਾਰ ਦਾ ਮੁਖ ਸੰਪਾਦਕ ਰਿਹਾ ਸੀ)
‘‘ਪੰਡਤ ਜੀ ਬਹੁਤ ਸ਼ਾਤਰ ਸਨ। ਉਹ ਚਾਣਕੀਆ ਨੀਤੀ ਨਾਲ ਹਰੇਕ ਸਿਖ ਨੂੰ ਖਰੀਦਣਾ ਚਾਹੁੰਦੇ ਸਨ, ਜਿਸ ਤੋਂ ਉਨ੍ਹਾਂ ਨੂੰ ਡਰ ਲਗਦਾ ਸੀ ਕਿ ਉਹ ਸਿਖਾਂ ਦੀ ਜਦੋਜਹਿਦ ਵਿਚ ਅਹਿਮ ਰੋਲ ਨਿਭਾਅ ਸਕਦਾ ਹੈ। ਸ. ਹੁਕਮ ਸਿੰਘ, ਜੋ ਮੇਰੇ ਨਜ਼ਦੀਕੀ ਸਨ, ੳਨ੍ਹਾਂ ਨੇ ਵੀ ਪੰਥ ਦੇ ਹਕ ਵਿਚ ਪੂਰਾ ਵਾਹ ਲਾਇਆ। ਉਹ ਦੇਸ ਦੇ ਹਰ ਮਹਤਵਪੂਰਨ ਆਗੂ ਨੂੰ ਮਿਲੇ ਭਾਵੇਂ ਉਹ ਕਾਂਗਰਸ ਦਾ ਆਗੂ ਸੀ ਤੇ ਭਾਵੇਂ ਕਿਸੇ ਹੋਰ ਪਾਰਟੀ ਦਾ। ਉਨ੍ਹਾਂ ਨੇ ਸੰਵਿਧਾਨ ਸਭਾ ਤੇ ਪਾਰਲੀਮੈਂਟ ਵਿਚ ਸਿਖਾਂ ਦਾ ਮੁਕਦਮਾ ਬੜੀ ਸਿਆਣਪ ਨਾਲ ਲੜਿਆ। ਪੰਡਿਤ ਜੀ ਨੇ ਬੜੀ ਹੁਸ਼ਿਆਰੀ ਨਾਲ ਸ. ਹੁਕਮ ਸਿੰਘ ਨੂੰ ਆਪਣੇ ਵਲ ਖਿਚਣ ਦੀ ਕੋਸ਼ਿਸ਼ ਕੀਤੀ ਤੇ ਲੋਕ ਸਭਾ ਦੀ ਸਪੀਕਰੀ ਦੇਣ ਦੀ ਪੇਸ਼ਕਸ਼ ਕਰ ਦਿਤੀ। ਸ. ਹੁਕਮ ਸਿੰਘ ਮੇਰੇ ਕੋਲ ਆਏ ਤੇ ਇਹ ਪੇਸ਼ਕਸ਼ ਪ੍ਰਵਾਨ ਕਰਨ ਦੀ ਆਗਿਆ ਮੰਗੀ। ਉਨ੍ਹਾਂ ਦੀ ਦਲੀਲ ਸੀ ਕਿ ਉਨ੍ਹਾਂ ਨੂੰ ਪੰਡਿਤ ਨਹਿਰੂ ਦੇ ਬਹੁਤ ਨੇੜੇ ਰਹਿਣ ਦਾ ਮੌਕਾ ਮਿਲੇਗਾ, ਇਸ ਲਈ ਉਹ ਪੰਡਿਤ ਜੀ ਨੂੰ ਸਿਖਾਂ ਬਾਰੇ ਸਹੀ ਰਸਤੇ ਉਤੇ ਲੈ ਆਉਣਗੇ। ਮੈਂ ਪੂਰੀ ਵਾਹ ਲਾਈ। ਮੈਂ ਸ. ਹੁਕਮ ਸਿੰਘ ਨੂੰ ਸਪਸ਼ਟ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਸਿਖਾਂ ਦਾ ਮੁਕਦਮਾ ਕਮਜ਼ੋਰ ਪੈ ਜਾਵੇਗਾ ਤੇ ਲੜਨ ਵਾਲਾ ਮੈਂ ਇਕਲਾ ਰਹਿ ਜਾਵਾਂਗਾ। ਉਦੋਂ ਤਕ ਅਣਗਿਣਤ ਅਕਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਨੂੰ ਛਡ ਕੇ ਕਾਂਗਰਸ ਵਿਚ ਸ਼ਾਮਿਲ ਹੋ ਚੁਕੇ ਸਨ ਤਾਂ ਕਿ ਹਕੂਮਤੀ ਨਸ਼ਾ ਲੈ ਸਕਣ ਤੇ ਕਾਲਾ ਧਨ ਜਮਾਂ ਕਰ ਲੈਣ। ਮੇਰੇ ਸਾਰੇ ਤਰਲੇ ਹਾੜੇ ਕਿਸੇ ਕੰਮ ਨਾ ਆਏ ਤੇ ਹੁਕਮ ਸਿੰਘ ਮੈਨੂੰ ਅਹੁਦੇ ਲਈ ਧੋਖਾ ਦੇ ਗਏ। ਮੈਨੂੰ ਇਹ ਆਪਣੀ ਸਭ ਤੋਂ ਵਡੀ ਹਾਰ ਪ੍ਰਤੀਤ ਹੋਈ।’’ (ਮਾਸਟਰ ਤਾਰਾ ਸਿੰਘ ਦੀ ਸਵੈਜੀਵਨੀ ਵਿਚੋਂ)
ਪੰਡਿਤ ਜਵਾਹਰ ਲਾਲ ਨਹਿਰੂ ਦੇ ਮਨ ਵਿਚ ਬਣਿਆ ਹਿੰਦੂ-ਹਿੰਦੀ-ਹਿੰਦੋਸਤਾਨ ਦਾ ਰਾਸ਼ਟਰਵਾਦੀ ਸੰਕਲਪ ਇਸ ਸਿਖ ਦੁਸ਼ਮਣੀ ਦਾ ਮੂਲ ਕਾਰਨ ਸੀ। ਕਿਉਂਕਿ ਉਹ ਖੁਦ ਇਕ ਨੇਸ਼ਨ ਸਟੇਟ ਵਜੋਂ ਹਿੰਦੂ ਰਾਸ਼ਟਰ ਦਾ ਮੁਦਈ ਸੀ, ਇਸ ਲਈ ਉਹ ਸੋਚਦਾ ਸੀ ਕਿ ਸਿਖ ਵੀ ਇਕ ਨੇਸ਼ਨ ਸਟੇਟ ਵਜੋਂ ਖਾਲਸਤਾਨ ਦੀ ਮੰਗ ਕਰਦੇ ਹਨ ਅਤੇ ਇਹ ਨਾਹਰਾ ਉਸ ਨੂੰ ਵਿਹੁ ਵਰਗਾ ਲਗਦਾ ਸੀ। ਉਸ ਨੂੰ ਜਾਪਦਾ ਸੀ ਕਿ ਇਸ ਦਾ ਅਮਲੀ ਰੂਪ ਹਿੰਦੋਸਤਾਨ ਦੀ ਇਕ ਹੋਰ ਵੰਡ ਹੈ। ਉਹ ਖਾਲਸਤਾਨ ਨੂੰ ਸਰਬਸਾਂਝੀਵਾਲਤਾ ਤੇ ਸਰਬਤ ਦੇ ਭਲੇ ਦੇ ਹਾਮੀ ਇਕ ਕਲਿਆਣਕਾਰੀ ‘ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ॥’ (ਪੰਨਾ 74) ਦੇ ਸੰਕਲਪ ਵਜੋਂ ਚਿਤਵ ਹੀ ਨਹੀਂ ਸੀ ਸਕਦਾ। ਇਹ ਉਸ ਦੀ ਮਨੂਵਾਦੀ-ਬ੍ਰਾਹਮਣੀ ਸੋਚ ਦੀ ਸੀਮਤਾਈ ਸੀ।
ਨਹਿਰੂ ਦੇ ਮਨ ਵਿਚ ਬਣਿਆ ਰਾਸ਼ਟਰਵਾਦ ਦਾ ਸੰਕਲਪ ਸਵਾਮੀ ਦਯਾ ਨੰਦ ਦੀ ਮਨ-ਕਲਪਿਤ ਧਾਰਨਾ ਹਿੰਦੂ-ਹਿੰਦੀ-ਹਿੰਦੁਸਤਾਨ ਦਾ ਹੀ ਵਿਸਥਾਰ ਸੀ। ‘‘ਏਧਰ ਆਰੀਆ ਸਮਾਜ ਦਾ ਸੰਚਾਰ ਹੋਇਆ। ਸਵਾਮੀ ਦਯਾ ਨੰਦ ਸਰਸਵਤੀ ਨੇ ਸਾਰੇ ਭਾਰਤ ਵਰਸ਼ ਵਿਚ ਹਿੰਦੀ ਦਾ ਪ੍ਰਚਾਰ ਕਰਨ ਦਾ ਭਾਵ ਰਖਿਆ। ਹਿੰਦੀ ਭਾਸ਼ਾ ਆਰੀਆ ਸਮਾਜ ਦਾ ਇਕ ਅੰਗ ਬਣ ਗਈ। ਧਾਰਮਿਕ ਅੰਗ ਬਣ ਜਾਣ ਦਾ ਇਕ ਲਾਭ ਇਹ ਹੋਇਆ ਕਿ ਆਰੀਆ ਸਮਾਜੀਆਂ ਦੀ ਕਟੜਤਾ ਨਾਲ ਹਿੰਦੀ ਭਾਸ਼ਾ ਨੇ ਆਪਣਾ ਥਾਂ ਬਣਾ ਲਿਆ। ਸਭ ਦੇ ਸਾਹਮਣੇ ਇਸ ਵੇਲੇ ਮੁਖ ਸੁਆਲ ਭਾਰਤ ਨੂੰ ਇਕ ਰਾਸ਼ਟਰ ਬਣਾਉਣਾ ਹੈ। ਰਾਸ਼ਟਰ ਬਣਾਉਣ ਲਈ ਇਕ ਭਾਸ਼ਾ ਦਾ ਹੋਣਾ ਜ਼ਰੂਰੀ ਹੈ।’’ (ਸ਼ਹੀਦ ਭਗਤ ਸਿੰਘ)
‘ਹਿੰਦੂ ਰਾਸ਼ਟਰਵਾਦ’ ਆਰੀਆ ਸਮਾਜੀ ਮਨ-ਕਲਪਿਤ ਮਨੂਵਾਦੀ-ਬ੍ਰਾਹਮਣੀ ਸੋਚ ਦਾ ਤਤਸਾਰ ਹੈ। ਯੂਰਪ ਵਿਚ ‘ਪੂੰਜੀਵਾਦ’ ਵਲੋਂ ਵਿਕਸਿਤ ਕੀਤੇ ਗਏ ਹੁਣ ਤਕ ਦੇ ਸਭ ਤੋਂ ਖਤਰਨਾਕ ‘ਨੇਸ਼ਨ ਸਟੇਟ’ ਦੇ ਸੰਕਲਪ ਦੀ ਇਹ ਨਕਲ ਹੈ। ਆਪਣੇ ਦੇਸ ਦੇ ਪੂੰਜੀਪਤੀਆਂ ਨੂੰ ਜਥੇਬੰਦ ਕਰਨ ਤੇ ਲੋਕਾਂ ਨੂੰ ਪੂੰਜੀਵਾਦੀਆਂ ਦੇ ਹਿਤਾਂ ਲਈ ਲੜਾਉਣ ਵਾਸਤੇ ਭਰਮਾਊ ਕੌਮੀ ਹੋਂਦ ਦੇ ਨਾਹਰੇ ਲਾਉਣੇ ਤੇ ਲੋਕਾਂ ਦੇ ਮਨਾਂ ਵਿਚ ਦੇਸ਼ ਭਗਤੀ ਦਾ ਜਜ਼ਬਾ ਭਰਨਾ 18ਵੀਂ ਸਦੀ ਦੇ ਪੂੰਜੀਵਾਦ ਦੀ ਮਜਬੂਰੀ ਸੀ।
ਬੇਸ਼ਕ ਹੁਣ ਇਹ ਸਾਬਤ ਹੋ ਚੁਕਾ ਹੈ ਕਿ ‘ਹਿੰਦੀ’ ਭਾਸ਼ਾ ਅੰਗਰੇਜ਼ ਬਸਤੀਵਾਦੀਆਂ ਦੀ ਦੇਣ ਹੈ ਅਤੇ ਇਸ ਦਾ ਇਤਿਹਾਸ ਦੋ-ਢਾਈ ਸੌ ਸਾਲ ਤੋਂ ਵਧ ਪੁਰਾਣਾ ਨਹੀਂ। ਇਸ ਅਖੌਤੀ ਹਿੰਦੀ ਖੇਤਰ ਵਿਚ ਮੈਥਿਲੀ, ਭੋਜਪੁਰੀ, ਖੜੀ ਬੋਲੀ, ਰਾਜਸਥਾਨੀ ਸਮੇਤ ਦਰਜਨਾਂ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਮੌਲਿਕਤਾ ਨੂੰ ਇਸ ‘ਹਿੰਦੀ’ ਨੇ ਨਿਗਲ ਲਿਆ ਹੈ।
ਸਚਾਈ ਇਹ ਹੈ ਕਿ ‘ਸਿੰਧੂ’ ਦਰਿਆ ਦੇ ਇਧਰਲੇ ਪਾਸੇ ਰਹਿੰਦੇ ਸਾਰੇ ਲੋਕਾਂ ਨੂੰ ਹਿੰਦੁਸਤਾਨੀ ਕਿਹਾ ਜਾਂਦਾ ਹੈ। ਪਰਸ਼ੀਅਨ ਭਾਸ਼ਾ ਵਿਚ ‘ਸ’ ਨੂੰ ‘ਹ’ ਬੋਲਿਆ ਜਾਂਦਾ ਹੈ ਤੇ ਹੁਣ ਤਕ ਸਾਰੇ ਹਮਲਾਵਰ ਤੇ ਹਿਜਰਤ ਕਰਨ ਵਾਲੇ ਇਧਰੋਂ ਹੀ ਆਉਂਦੇ ਰਹੇ ਹਨ। ਇਸ ਤਰਕ ਅਨੁਸਾਰ ਸਿੰਧ ਦਰਿਆ ਦੇ ਇਧਰਲੇ ਪਾਸੇ ਰਹਿਣ ਵਾਲੇ ਸਾਰੇ ਲੋਕ ਹਿੰਦੂ ਹਨ, ਧਰਮ ਉਨ੍ਹਾਂ ਦਾ ਕੋਈ ਵੀ ਹੋ ਸਕਦਾ ਹੈ।
ਇਸ ਖੇਤਰ ਦੇ ਇਕ ਨਾਂ ਵਜੋਂ ਹਿਦੁਸਤਾਨ ਸ਼ਬਦ ਦੀ ਵਰਤੋਂ ਗੁਰੂ ਨਾਨਕ ਸਾਹਿਬ ਨੇ ਵੀਂ ਕੀਤੀ ਹੈ:
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ (ਪੰਨਾ 360)
ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿੰਦੁਸਤਾਨ ਸਮਾਲਸੀ ਬੋਲਾ॥ (ਪੰਨਾ 722)
ਬੇਸ਼ਕ ਗੁਰੂ ਨਾਨਕ ਸਾਹਿਬ ਵੇਲੇ ਇਕ ਕੌਮ ਵਜੋਂ ‘ਹਿੰਦੂ ਰਾਸ਼ਟਰ’ ਨਾਂ ਦੀ ਕੋਈ ਹੋਂਦ ਨਹੀਂ ਸੀ। ਗੁਰੂ ਸਾਹਿਬ ਨੇ ਹਿੰਦੂ ਸ਼ਬਦ ਦੀ ਵਰਤੋਂ ਧਰਮ ਵਜੋਂ ਵੀ ਕੀਤੀ ਹੈ ਪਰ ਉਹ ਬਿਲਕੁਲ ਨਿਵੇਕਲੇ ਰੂਪ ਵਿਚ ਹੈ।
ਪ੍ਰਸਿਧ ਇਤਿਹਾਸਕਾਰ ਐਰਿਕ ਹਾਬਸਬਾਮ ਦੇ ਕਥਨ ਅਨੁਸਾਰ 20ਵੀਂ ਸਦੀ ਵਿਚ ਇਸ ਕਲਪਿਤ ਕੌਮੀ ਸੰਕਲਪ ਦੇ ਪ੍ਰਭਾਵ ਅਧੀਨ ਇਕ-ਦੂਜੇ ਨੂੰ ਮਾਰਦੇ ਹੋਏ 50 ਕਰੋੜ ਤੋਂ ਵਧੇਰੇ ਲੋਕ ਮਰੇ ਹਨ ਤੇ ਇਹ ਵਰਤਾਰਾ ਅਜੇ ਤਕ ਜਾਰੀ ਹੈ। ਯੂਕਰੇਨ ਰੂਸ ਫਲਸਤੀਨ ਤੇ ਇਜ਼ਰਾਈਲ ਵਿਚ ਇਸੇ ਕਲਪਿਤ ਪ੍ਰਭਾਵ ਅਧੀਨ ਲੋਕਾਂ ਨੂੰ ਮਾਰਿਆ ਤੇ ਮਰਵਾਇਆ ਜਾ ਰਿਹਾ ਹੈ। ਇਸੇ ਪ੍ਰਭਾਵ ਅਧੀਨ ਹੁਣ ਸੰਸਾਰ ਭਰ ਦੇ ਲੋਕਾਂ ਨੂੰ ਤੀਜੀ ਸੰਸਾਰ ਸਾਮਰਾਜੀ ਜੰਗ ਵਿਚ ਉਲਝਾਇਆ ਜਾ ਰਿਹਾ ਹੈ।
ਪੰਡਿਤ ਜਵਾਹਰ ਲਾਲ ਨਹਿਰੂ ਦੀ ਸਿਖ ਦੁਸ਼ਮਣੀ ਇਕ ਹੋਰ ਪਖੋਂ ਵੀ ਸਪਸ਼ਟ ਹੁੰਦੀ ਹੈ। 1947 ਤੋਂ 1959 ਤਕ 12 ਸਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਤੇ ਬਾਅਦ ਵਿਚ ਕੁਝ ਸਮਾਂ ਪੰਜਾਬ ਦੇ ਮੁਖ ਮੰਤਰੀ ਬਣੇ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਦੀ ਰਾਏ ਸੀ ਕਿ ‘‘ਅਗਰ ਪਾਕਿਸਤਾਨ ਲਾਹੌਰ ਨੂੰ ਰਾਜਧਾਨੀ ਰਖ ਸਕਦਾ ਹੈ ਤਾਂ ਅਸੀਂ ਅਮ੍ਰਿਤਸਰ ਨੂੰ ਪੰਜਾਬ ਦੀ ਰਾਜਧਾਨੀ ਕਿਉਂ ਨਹੀਂ ਰਖ ਸਕਦੇ। ਇਹ ਪੁਰਾਣਾ ਅਤੇ ਇਤਿਹਾਸਕ ਸ਼ਹਿਰ ਹੈ।’’ ਪੰਡਿਤ ਜਵਾਹਰ ਲਾਲ ਨਹਿਰੂ ਅਮ੍ਰਿਤਸਰ ਨੂੰ ਪੰਜਾਬ ਦੀ ਰਾਜਧਾਨੀ ਬਣਾਏ ਜਾਣ ਦੇ ਹਕ ਵਿਚ ਨਹੀਂ ਸਨ। ਪੰਡਿਤ ਜਵਾਹਰ ਲਾਲ ਚੰਡੀਗੜ੍ਹ ਦੇ ਹਕ ਵਿਚ ਸਨ। ਫਿਰ ਜਦੋਂ ਚੰਡੀਗੜ੍ਹ ਦਾ ਫੈਸਲਾ ਕਰ ਲਿਆ ਗਿਆ ਲੋਕ ਉਥੇ ਘਟ ਹੀ ਜਾਣ ਲਈ ਤਿਆਰ ਸਨ। ਨਹਿਰੂ ਜੀ ਨੇ ਮੈਨੂੰ ਬੁਲਾਇਆ ਤੇ ਕਿਹਾ ਕਿ ‘‘ਆਪ ਕੋ ਪਤਾ ਨਹੀਂ ਕਿ ਯੇ ਕਿਤਨਾ ਖੂਬਸੂਰਤ ਸ਼ਹਿਰ ਬਣੇਗਾ। ਔਰ ਕਹਿਣ ਲਗੇ ਕਿ ਆਬਾਦੀ ਕੀ ਰਫਤਾਰ ਕਮ ਹੈ। ਆਪ ਤੋ ਇਸ ਕੇ ਹਕ ਮੇਂ ਨਹੀਂ ਥੇ।’’ ਮੈਂ ਕਿਹਾ ਪੰਡਿਤ ਜੀ ਜਬ ਆਪ ਨੇ ਫੈਸਲਾ ਕਰ ਹੀ ਲੀਆ ਹੈ ਤੋਂ ਮੈਂ ਇਸ ਕੇ ਦਰਮਿਆਨ ਕੈਸੇ ਆ ਸਕਤਾ ਹੂੰ। ਫਿਰ ਕਿਆ ਵਜ੍ਹਾ ਹੈ।’’ ਕਹਿਣ ਲਗੇ ਕਿ ‘‘ਵਹਾਂ ਏਕ ਜਲਸਾ ਰਖੋ, ਮੈਂ ਸ਼ਿਮਲੇ ਜਾ ਰਹਾਂ ਹੂੰ।’’ ਫਿਰ ਮੈਂ ਪਿੰਜੋਰ ਜਲਸਾ ਰਖਿਆ। ਉਥੇ ਨਹਿਰੂ ਜੀ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ‘‘ਯੇ ਚੰਡੀਗੜ੍ਹ ਬਹੁਤ ਖੂਬਸੂਰਤ ਸ਼ਹਿਰ ਬਣੇਗਾ ਇਸ ਕੋ ਆਬਾਦ ਕਰੇਂ।’’ ਸਾਥ ਹੀ ਇੰਦਰਾ ਜੀ ਵੀ ਥੀ। ਕਾਫੀ ਹਾਜ਼ਰੀ ਸੀ। ਇਸ ਦੇ ਬਣਨ ਦੀ ਰਫਤਾਰ ਤੇਜ਼ ਹੋ ਗਈ। ਇਸ ਗਲ ਤੋਂ ਸਪਸ਼ਟ ਹੈ ਕਿ ਚੰਡੀਗੜ੍ਹ ਬਣਿਆ ਹੀ ਪੰਜਾਬ ਦੇ ਲਈ ਹੈ। ਇਹ ਪੰਜਾਬ ਦਾ ਸਿਰ ਹੈ। ਪਰ ਹੁਣ ਕਮਿਸ਼ਨ ਨੇ ਫੈਸਲਾ ਕੀਤਾ ਹੈ ਕਿ ਹਰਿਆਣੇ ਨੂੰ ਦਿਤਾ ਜਾਵੇ।’’
(ਗੁਰਮੁਖ ਸਿੰਘ ਮੁਸਾਫਿਰ ਦੀ ਜ਼ਬਾਨੀ, ਹਵਾਲਾ ਪੰਜਾਬ ਦੇ ਸਮਕਾਲੀ ਇਤਿਹਾਸ ਦੇ ਮੌਖਿਕ ਸਰੋਤ)
‘‘ਪੰਡਿਤ ਨਹਿਰੂ ਦਾ ਦ੍ਰਿੜ ਖਿਆਲ ਸੀ ਕਿ ਪੂਰਬੀ ਪੰਜਾਬ ਦੀ ਰਾਜਧਾਨੀ ਦਿਲੀ ਜਾਂ ਦਿਲੀ ਦੇ ਕਿਸੇ ਨੇੜਲੇ ਸਥਾਨ ਕੋਲ ਨਹੀਂ ਹੋਣੀ ਚਾਹੀਦੀ। ਨਿਜੀ ਤੌਰ ਉਤੇ ਉਹ ਇਹ ਰਾਜਧਾਨੀ ਕਿਸੇ ਪੁਰਾਣੇ ਕਸਬੇ ਦੀ ਬਜਾਇ ਕਿਸੇ ਨਵੀਂ ਥਾਂ ਵਸਾਉਣ ਦੇ ਹਕ ਵਿਚ ਸੀ। ਅਖੀਰ ਵਿਚ ਉਸ ਦੇ ਵਿਚਾਰਾਂ ਨੂੰ ਬਲ ਮਿਲਿਆ ਤੇ ਚੰਡੀਗੜ੍ਹ ਦਾ ਜਨਮ ਹੋਇਆ।’’ (ਦੁਰਗਾ ਦਾਸ)
ਖਾਲਸਤਾਨ ਨੂੰ ਹਿੰਦੋਸਤਾਨ ਤੇ ਪਾਕਿਸਤਾਨ ਵਰਗੀ ਇਕ ਹੋਰ ਨੇਸ਼ਨ ਸਟੇਟ ਵਜੋਂ ਪੇਸ਼ ਕਰਨਾ ਨਾ ਸਿਰਫ ਗੁੰਮਰਾਹਕੁਨ ਹੈ ਬਲਕਿ ‘ਗਰੀਬ-ਮਜ਼ਲੂਮ ਦੀ ਰਖਿਆ! ਜਰਵਾਣੇ ਦੀ ਭਖਿਆ!’ ਦੇ ਸਰਬਸਾਂਝੀਵਾਲਤਾ ਤੇ ਸਰਬਤ ਦੇ ਭਲੇ ਦੇ ਹਾਮੀ ਕਲਿਆਣਕਾਰੀ ਹਲੇਮੀ ਰਾਜ ਦੇ ਸੰਕਲਪ ਨੂੰ ਨਕਾਰਨਾ ਹੈ। ਸਿਖਾਂ ਨੂੰ ਇਕ ਮਾਮੂਲੀ ਜਿਹੀ ਘਟ ਗਿਣਤੀ ਵਜੋਂ ਪੇਸ਼ ਕਰ ਕੇ ਤੇ ‘ਖਾਲਸਤਾਨ’ ਵਿਰੋਧੀ ਕੂੜ ਪ੍ਰਚਾਰ ਦਾ ਨਿਸ਼ਾਨਾ ਬਣਾ ਕੇ ਗੁਰਮਤਿ ਦੀ ਮਹਾਨ ਦੇਣ ਨੂੰ ਨਕਾਰਿਆ ਜਾ ਰਿਹਾ ਹੈ।
ਸਿਖ ਗੁਰੂ ਗ੍ਰੰਥ ਸਾਹਿਬ ਦੇ ਪੈਰੋਕਾਰ ਹਨ। ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉਹ ਕਦੀ ਵੀ ਗੁਰਮਤਿ ਤੋਂ ਬਾਹਰ ਨਹੀਂ ਜਾ ਸਕਦੇ। ਸਿਖਾਂ ਦਾ ਨਿਸ਼ਾਨਾ ‘ਰਾਜ ਕਰੇਗਾ ਖਾਲਸਾ’ ਹੈ। ਰਾਜ ਕਰੇਗਾ ਖਾਲਸਾ ਸਿਰਫ ਸਿਖਾਂ ਦੀ ਲੋੜ ਨਹੀਂ ਬਲਕਿ ਅਜੋਕੀ ਮਨੁਖਤਾ ਨੂੰ ਚੰਬੜੇ ਸਾਰੇ ਮਾਨਸਿਕ ਤੇ ਸਰੀਰਕ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਸਗਲ ਲੁਕਾਈ ਦੀ ਲੋੜ ਹੈ।
‘ਰਾਜ ਕਰੇਗਾ ਖਾਲਸਾ’ ਦਾ ਨਾਹਰਾ ਕਿਸੇ ਰੁਤਬੇ ਜਾਂ ਰਾਜ ਕਰਨ ਦੀ ਲਾਲਸਾ ਵਿਚੋਂ ਪੈਦਾ ਨਹੀਂ ਹੁੰਦਾ ਬਲਕਿ ਲੋਕਾਈ ਦੀ ਸੇਵਾ ਕਰਨ ਦੀ ਭਾਵਨਾ ਵਿਚੋਂ ਪੈਦਾ ਹੁੰਦਾ ਹੈ। ਆਪਿ ਮੁਕਤਿ ਮੁਕਤਿ ਕਰੈ ਸੰਸਾਰ॥ ਇਥੇ ਮੁਕਤੀ ਦਾ ਭਾਵ ਆਤਮਿਕ ਆਜ਼ਾਦੀ ਤੋਂ ਹੈ। ਸਿਰਫ ਪਦਾਰਥਕ ਲੋੜਾਂ ਤੋਂ ਮੁਕਤੀ ਨਹੀਂ ਬਲਕਿ ਮਨ ਤੇ ਤਨ ਦੋਹਾਂ ਦੀ ਮੁਕਤੀ ਹੈ।
ਗੁਰਮਤਿ ਦਾ ਫੁਰਮਾਨ ਹੈ — ਜਿਸ ਕਾ ਰਾਜ ਤਿਸੈ ਕਾ ਸੁਪਨਾ॥ ਜਿਸ ਹੀ ਕੀ ਸਿਰਕਾਰ ਤਿਸ ਹੀ ਕਾ ਸਭ ਕੋਇ॥ ਭਾਵ ਜੇ ਕਿਸੇ ਨੇ ਆਪਣੀ ਆਤਮਿਕ ਮਾਨਸਿਕ ਤੇ ਸਭਿਆਚਾਰਕ ਆਜ਼ਾਦੀ ਮਾਣਨ ਦੇ ਸੁਪਨੇ ਨੂੰ ਪੂਰਾ ਕਰਨਾ ਹੈ ਤਾਂ ਉਨ੍ਹਾਂ ਲਈ ਰਾਜ ਲੈਣਾ ਲਾਜ਼ਮੀ ਹੈ। ਇਹ ਗੱਲ ਇਸੇ ਰੂਪ ਵਿਚ ਮਾਰਕਸ ਨੇ ਕਹੀ ਹੈ ਕਿ ਜਿਸ ਜਮਾਤ ਦਾ ਰਾਜ ਹੁੰਦਾ ਹੈ, ਸਮਾਜ ਵਿਚ ਉਸੇ ਜਮਾਤ ਦਾ ਸਭਿਆਚਾਰ ਭਾਰੂ ਹੁੰਦਾ ਹੈ। ਖਾਲਸਾਈ ਸਭਿਆਚਾਰ ਭਾਰੂ ਕਰਨ ਲਈ ਸਿਖਾਂ ਨੂੰ ਖਾਲਸਾ ਰਾਜ ਦੀ ਲੋੜ ਹੈ।
ਮੋਦੀਕੇ ਹਿੰਦੋਸਤਾਨ ਵਿਚ ਮਨੂਵਾਦੀ ਬ੍ਰਾਹਮਣੀ ਮਤਿ ਦੇ ਆਧਾਰ ਉਤੇ ਸ਼ਰੇਆਮ ਹਿੰਦੂ ਰਾਸ਼ਟਰ ਬਣਾਉਣ ਦਾ ਐਲਾਨ ਕਰ ਰਹੇ ਹਨ। ਇਸਾਈਅਤ ਤੇ ਇਸਲਾਮ ਦੇ ਆਧਾਰ ਉਤੇ ਬੜੀਆਂ ਵਡੀਆਂ ਬਾਦਸ਼ਾਹੀਆਂ ਕਾਇਮ ਹੋਈਆਂ ਹਨ। ਮੌਜੂਦਾ ਪਛਮੀ ਤਰਜ਼ ਦੀ ਜਮਹੂਰੀਅਤ ਦਾ ਆਧਾਰ ਇਸਾਈਅਤ ਤੇ ਪਲੈਟੋ ਦੀ ਫਿਲਾਸਫੀ ਨੂੰ ਮੰਨਿਆ ਜਾਂਦਾ ਹੈ। ਪਿਛਲੀ ਸਦੀ ਵਿਚ ਮਾਰਕਸਵਾਦੀ ਵਿਚਾਰਧਾਰਾ ਦੇ ਆਧਾਰ ਉਤੇ ਲਗਪਗ ਅਧੀ ਦੁਨੀਆ ਵਿਚ ਸਮਾਜਵਾਦੀ ਸਮਾਜ ਸਿਰਜਣ ਦੇ ਯਤਨ ਕੀਤੇ ਗਏ, ਜਿਹੜੇ ਮਾਰਕਸਵਾਦੀ ਫਿਲਾਸਫੀ ਨੂੰ ਅਣਗੌਲਿਆ ਕਰਨ ਕਰਕੇ ਮਾਰਕਸ ਦਾ ਕਲਪਿਆ ਸਮਾਜਵਾਦੀ ਸਮਾਜ ਨਾ ਸਿਰਜ ਸਕੇ।
ਉਕਤ ਪ੍ਰਸੰਗ ਵਿਚ ਗੁਰਮਤਿ ਦਇਆ ਅਤੇ ਸੰਤੋਖ ਦੇ ਧਰਮ ਨੂੰ ਅਪਣਾ ਕੇ ਕੁਦਰਤ ਨਾਲ ਇਕਸੁਰਤਾ ਵਿਚ ਰਹਿੰਦਿਆਂ ਹੋਇਆਂ ਸਵੈਸੰਜਮੀ ਜ਼ਿੰਦਗੀ ਜਿਉਣ ਦੀ ਹਾਮੀ ਹੈ। ਗੁਰਮਤਿ ਅਨੁਸਾਰ ਮਨੁਖ ਦਾ ਆਪਣਾ ਸਰੀਰ ਹੀ ਉਸ ਦੀ ਅਸਲੀ ਰਾਸ ਪੂੰਜੀ ਹੈ ਤੇ ਸਰੀਰ ਵਿਚ ਸੁਭਾਇਮਾਨ ਉਸ ਦਾ ਆਪਣਾ ਮਨ ਹੀ ਸਰੀਰ ਦਾ ਰਾਜਾ ਹੈ। ਗੁਰਮਤਿ ਨਾਲ ਚੇਤੰਨ ਹੋਇਆ ਮਨੁਖ ਦਾ ਆਪਣਾ ਮਨ ਹਉਮੈ ਨਾਲ ਬਣੀ ਆਪਣੀ ਝੂਠੀ ਹੋਂਦ ਅਤੇ ਬੇਲੋੜੀਆਂ ਇਛਾਵਾਂ (ਤ੍ਰਿਸਨਾ) ਤੋਂ ਛੁਟਕਾਰਾ ਪਾ ਕੇ ਹੀ ਸਹਿਜ ਜ਼ਿੰਦਗੀ ਜੀਅ ਸਕਦਾ ਹੈ। ਇਹੀ ਮਨ ਅਤੇ ਤਨ ਦੀ ਮੁਕਤੀ ਹੈ। ਮਨੁਖੀ ਭੁਖ ਦੇ ਤਿੰਨ ਰੂਪ — ਤਨ ਦੀ ਭੁਖ (ਸੰਤੁਲਤ ਭੋਜਨ), ਜਿਸਮਾਨੀ ਭੁਖ (ਸਹਿਜ ਜਿਸਮਾਨੀ ਰਿਸ਼ਤਾ) ਅਤੇ ਆਤਮਿਕ ਭੁਖ (ਸਭਿਆਚਾਰਕ ਵਿਕਾਸ) ਸਿਰਫ ਤੇ ਸਿਰਫ ਸਹਿਜ ਕੁਦਰਤੀ ਵਿਕਾਸ ਵਿਚ ਹੀ ਪੂਰੇ ਹੋ ਸਕਦੇ ਹਨ, ਨਿਰੋਲ ਮੁਨਾਫੇ ਵਧਾਉਣ ਵਾਲੇ ਵਹਿਸ਼ੀ ਮਾਇਆਧਾਰੀ ਸਮਾਜ ਵਿਚ ਨਹੀਂ।
ਮਾਰਕਸ ਦਾ ਕਥਨ ਹੈ, ‘‘ਮਨੁਖੀ ਆਜ਼ਾਦੀ ਲਈ ਜ਼ਰੂਰੀ ਹੈ ਕਿ ਸਭਿਆ ਮਨੁਖ ਆਪਣੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਤੇ ਨਸਲ ਚਲਦੀ ਰਖਣ ਲਈ ਆਪਣੀਆਂ ਸਾਰੀਆਂ ਸਮਾਜੀ ਬਣਤਰਾਂ ਤੇ ਪੈਦਾਵਾਰੀ ਦੇ ਸਾਰੇ ਢੰਗਾਂ ਸਮੇਤ ਕੁਦਰਤ ਨਾਲ ਸਿਧਾ ਸੰਘਰਸ਼ ਕਰੇ, ਜਿਵੇਂ ਕਿ ਪਸੂL ਜਗਤ ਕਰਦਾ ਹੈ। ਪੂਰਨ ਆਜ਼ਾਦੀ ਸਿਰਫ ਪੈਦਾਵਾਰ ਨਾਲ ਜੁੜੇ ਤੇ ਸਮਾਜੀ ਹੋਏ ਮਨੁਖ ਨੂੰ ਹੀ ਮਿਲ ਸਕਦੀ ਹੈ, ਜਿਹੜਾ ਕੁਦਰਤ ਨਾਲ ਆਪਣੇ ਤਾਲਮੇਲ ਨੂੰ ਤਰਕਸੰਗਤ ਢੰਗ ਨਾਲ ਨਿਯਮਤ (੍ਰੲਗੁਲਅਟੲ) ਕਰਦਾ ਹੋਇਆ, ਕੁਦਰਤ ਦੀਆਂ ਗੈਬੀ ਸ਼ਕਤੀਆਂ ਅਗੇ ਲਿਫਣ ਦੀ ਬਜਾਇ ਉਨ੍ਹਾਂ ਨੂੰ ਸਾਂਝੇ ਜ਼ਬਤ ਹੇਠ ਲਿਆਵੇ ਤੇ ਇਸਦੀ ਪ੍ਰਾਪਤੀ ਮਨੁਖੀ ਸੁਭਾਅ ਦੇ ਅਨੁਕੂਲ ਘਟ ਤੋਂ ਘਟ ਸ਼ਕਤੀ ਖਰਚ ਕੇ ਕਰੇ।’’
ਅਜੋਕਾ ਸਾਮਰਾਜੀ ਸੰਸਾਰ ਪ੍ਰਬੰਧ ਆਪਣੇ ਹੀ ਬੁਣੇ ਮਕੜਜਾਲ ਵਿਚ ਫਸ ਗਿਆ ਹੈ। ਇਸ ਵੇਲੇ ਸਰਬ-ਸਮਰਥ ਕੁਦਰਤ ਅਤੇ ਸਾਮਰਾਜੀ ਪ੍ਰਬੰਧ ਵਿਚਕਾਰ ਭਿਆਨਕ ਟਕਰ ਚਲ ਰਹੀ ਹੈ। ਸਰਬ-ਸਮਰਥ ਕੁਦਰਤ ਮਨੁਖੀ ਸਮਾਜ ਨੂੰ ਆਪਣੇ ਨੇਮਾਂ (ਹੁਕਮ) ਅਨੁਸਾਰ ਚਲਾਉਣਾ ਚਾਹੁੰਦੀ ਹੈ ਪਰ ਸਾਮਰਾਜੀ ਰਾਜਪ੍ਰਬੰਧ ਕੁਦਰਤ ਨੂੰ ਆਪਣੇ ਮੁਨਾਫੇ ਦੀ ਹਵਸ ਅਨੁਸਾਰ ਢਾਲਣਾ ਚਾਹੁੰਦਾ ਹੈ। ਵਾਤਾਵਰਣ ਦੀ ਹੋ ਰਹੀ ਤਬਾਹੀ ਤੇ ਫੈਲਾਈਆਂ ਜਾ ਰਹੀਆਂ ਭਿਆਨਕ ਬਿਮਾਰੀਆਂ ਇਸੇ ਸਾਮਰਾਜੀ ਹਵਸ ਦੀ ਦੇਣ ਹਨ। ਅਜੋਕਾ ਸਾਮਰਾਜੀ ਰਾਜਪ੍ਰਬੰਧ ਹੁਣ ਪਹਿਲਾਂ ਦੀ ਤਰ੍ਹਾਂ ਚਲਦਾ ਨਹੀਂ ਰਖਿਆ ਜਾ ਸਕਦਾ। ਇਸ ਕੋਲ ਆਪਣੇ ਲੋਕਾਂ ਨੂੰ ਰੁਜ਼ਗਾਰ ਜਾਂ ਰੋਟੀ ਦੇਣ ਦੇ ਸਾਧਨ ਤਾਂ ਹਨ ਪਰ ਇਸ ਦੀ ਮੁਨਾਫੇ ਦੀ ਹਵਸ ਨੇ ਇਸ ਦੀ ਮਤਿ ਮਾਰੀ ਹੋਈ ਹੈ।
ਸਾਮਰਾਜ ਨੇ ਆਪਣੇ ਮਨੋਰੋਗੀ ਖਪਤਕਾਰ ਵਧਾਉਣ ਲਈ ਸਾਂਝੇ ਪਰਿਵਾਰ ਤੋੜ ਕੇ ਮਨੁਖਤਾ ਨਾਲ ਬਹੁਤ ਵਡਾ ਧ੍ਰੋਹ ਕਮਾਇਆ ਹੈ, ਜਿਹੜਾ ਸਾਰੇ ਮਨੋਰੋਗਾਂ ਦੀ ਜੜ੍ਹ ਹੈ। ਪਛਮੀ ਮੁਲਕਾਂ ਦੀਆਂ ਸਮਸਿਆਵਾਂ ਓਨਾ ਚਿਰ ਹਲ ਨਹੀਂ ਹੋ ਸਕਦੀਆਂ ਜਿੰਨਾ ਚਿਰ ਸਾਂਝੇ ਪਰਿਵਾਰ ਦੁਬਾਰਾ ਹੋਂਦ ਵਿਚ ਨਹੀਂ ਆਉਂਦੇ। ਕਿਉਂਕਿ ਬਚਿਆਂ ਤੇ ਬਜੁLਰਗਾਂ ਦੀ ਸੰਭਾਲ ਓਨਾ ਚਿਰ ਸੰਭਵ ਹੀ ਨਹੀਂ। ਇਸ ਤੋਂ ਬਿਨਾਂ ਬਚਿਆਂ ਨੂੰ ਪਿਆਰ ਤੇ ਬਜੁLਰਗਾਂ ਨੂੰ ਸਤਿਕਾਰ ਨਹੀਂ ਮਿਲ ਸਕਦਾ ਤੇ ਨਾ ਹੀ ਪਛਮੀ ਬੰਦੇ ਦੀ ਰੂਹ ਵਿਚ ਵੜਿਆ ਇਕਲਾਪਾ ਖਤਮ ਹੋ ਸਕਦਾ ਹੈ। ਇਸ ਇਕਲਾਪੇ ਪਿਛੇ ਖੜੀਆਂ ਸਮਸਿਆਵਾਂ ਨੂੰ ਹਲ ਕਰਨ ਦਾ ਪਖੰਡ ਕਰਦੀ ਬਹੁਤ ਵਡੀ ਮੰਡੀ ਇਸ ਮਸਲੇ ਦੇ ਸਦੀਵੀ ਹਲ ਵਿਚ ਸਭ ਤੋਂ ਵਡੀ ਰੁਕਾਵਟ ਬਣ ਕੇ ਖੜੀ ਹੋ ਗਈ ਹੈ। ਸੰਸਾਰ ਭਰ ਦੇ ਲੋਕਾਂ ਦੀ ਬਦਕਿਸਮਤੀ ਇਹ ਹੈ ਕਿ ਦੁਨੀਆ ਭਰ ਦੀਆਂ ਸਰਕਾਰਾਂ ਇਸ ਵਹਿਸ਼ੀ ਮੰਡੀ ਲਈ ਕੰਮ ਕਰ ਰਹੀਆਂ ਹਨ।
ਅਜੋਕੇ ਸਾਮਰਾਜੀ ਦੌਰ ਵਿਚ ਕਾਰਪੋਰੇਟ ਪੂੰਜੀ (ਬੈਂਕ), ਸਰਕਾਰ ਦੇ ਚਾਰੇ ਅੰਗ (ਨੌਕਰਸ਼ਾਹੀ, ਨਿਆਂਪਾਲਿਕਾ, ਪਾਰਲੀਮੈਂਟਾਂ, ਵਡੀ ਪ੍ਰੈਸ) ਤੇ ਫੌਜੀ ਤਾਣਾ-ਬਾਣਾ ਇਕ-ਮਿਕ ਹੋ ਗਏ ਹਨ। ਹੁਣ ਇਨ੍ਹਾਂ ਨੂੰ ਇਕ-ਦੂਜੇ ਤੋਂ ਵਖ ਕਰ ਕੇ ਨਹੀਂ ਵੇਖਿਆ ਜਾ ਸਕਦਾ। ਮੋਦੀ-ਅਡਾਨੀ ਵਰਤਾਰਾ ਸਾਡੀਆਂ ਅਖਾਂ ਦੇ ਸਾਹਮਣੇ ਵਾਪਰ ਰਿਹਾ ਹੈ। ਇਨ੍ਹਾਂ ਸਾਰਿਆਂ ਦੀ ਇਕ-ਦੂਜੇ ਉਤੇ ਨਿਰਭਰਤਾ ਏਨੀ ਵਧ ਗਈ ਹੈ ਕਿ ਇਹ ਸਾਰੇ ਇਕ ਦੂਜੇ ਤੋਂ ਟੁਟ ਕੇ ਹੁਣ ਜੀਅ ਨਹੀਂ ਸਕਦੇ। ਤਤ ਪਖੋਂ ਪੂੰਜੀ ਤੇ ਪੂੰਜੀਵਾਦ ਵਿਚਲੇ ਸਾਰੇ ਅੰਤਰ-ਵਿਰੋਧ ਇਸ ਵਿਚ ਮੌਜੂਦ ਹਨ ਪਰ ਰੂਪ ਪਖੋਂ ਇਹ ਸਾਮਰਾਜ ਦਾ ਨਵਾਂ ਕਾਰਪੋਰੇਟੀ ਰੂਪ ਹੈ। ਪੂੰਜੀ ਦੇ ਹੋਰ ਤੇ ਹੋਰ ਕੇਂਦਰਿਤ ਹੋ ਜਾਣ ਕਾਰਨ ਇਹ ਨਵਾਂ ਕਾਰਪੋਰੇਟੀ ਰੂਪ ਹੋਂਦ ਵਿਚ ਆਇਆ ਹੈ। ਸਾਮਰਾਜੀ ਪੂੰਜੀ ਦਾ ਇਹ ਅੰਨ੍ਹਾ ਵੇਗ ਹਰ ਰੋਜ਼ ਮਨੁਖਤਾ ਨੂੰ ਕਿਸੇ ਅੰਨ੍ਹੇ ਖੂਹ ਵਲ ਧਕੀ ਜਾ ਰਿਹਾ ਹੈ। ਸਮੁਚੀ ਮਨੁਖਤਾ ਨੂੰ ਇਸ ਨੇ ਪ੍ਰਮਾਣੂ ਜੰਗ ਦੇ ਦਹਾਨੇ ਉਤੇ ਲਿਆ ਖੜਾ ਕੀਤਾ ਹੈ।
ਦੋ ਸੌ ਸਾਲ ਦੇ ਪੂੰਜੀ ਦੁਆਲੇ ਹੋਏ ਸਾਮਰਾਜੀ ਵਿਕਾਸ ਕਾਰਨ ਮਨੁਖ ਦੇ ਸਰਬਪਖੀ (ਸੰਤੁਲਤ) ਵਿਕਾਸ ਦੀ ਧਾਰਨਾ ਬਹੁਤ ਪਿਛੇ ਛੁਟ ਗਈ ਹੈ। ਜ਼ਿੰਦਗੀ ਵਿਚ ਮਨੁਖੀ ਵਿਕਾਸ ਦੇ ਦੋ ਧਰਾਤਲ ਹਨ। 1. ਪਦਾਰਥਕ ਵਿਕਾਸ ਤੇ 2. ਸਭਿਆਚਾਰਕ ਵਿਕਾਸ। ਦੋਹਾਂ ਧਰਾਤਲਾਂ ਉਤੇ ਹੋਇਆ ਸਾਵਾਂ ਵਿਕਾਸ ਹੀ ਸੰਤੁਲਤ ਮਨੁਖੀ ਵਿਕਾਸ ਕਹਾ ਸਕਦਾ ਹੈ। ਪਦਾਰਥਕ ਵਿਕਾਸ ਤੋਂ ਬਿਨਾਂ ਸਭਿਆਚਾਰਕ ਵਿਕਾਸ ਇਕ ਖਾਮ-ਖਿਆਲੀ ਤੇ ਸਭਿਆਚਾਰਕ ਵਿਕਾਸ ਤੋਂ ਟੁਟਿਆ ਹੋਇਆ ਪਦਾਰਥਕ ਵਿਕਾਸ ਨਿਰੋਲ ਪਸੂLਪੁਣਾ ਹੈ। ਸਭਿਆਚਾਰਕ ਵਿਕਾਸ ਦਾ ਅਰਥ ਹੀ ਸਮਾਜੀਕਰਨ ਭਾਵ ਸਮਾਜੀ ਰਿਸ਼ਤਿਆਂ ਦਾ ਵਿਕਸਿਤ ਹੋਣਾ ਹੈ। (3ੁਲਟੁਰੲi ਸ ਨੋਟਹਿਨਗ ਬੁਟ ਅ ਸੲਨਸੲ ੋਾ ਸੋਚਿਅਲਿਸਅਟਿੋਨ) ਰਿਸ਼ਤੇ ਇਕ ਦੂਜੇ ਦੀਆਂ ਭਾਵਨਾਵਾਂ ਪ੍ਰਤੀ ਸੰਵੇਦਸ਼ਨਸ਼ੀਲਤਾ ਤੇ ਇਕ ਦੂਜੇ ਦੇ ਦੁਖ-ਸੁਖ ਦਾ ਅਹਿਸਾਸ ਕਰਨ ਤੋਂ ਵਿਕਸਿਤ ਹੁੰਦੇ ਹਨ। ਇਸ ਅਹਿਸਾਸ ਦਾ ਮਤਲਬ ਇਕ ਦੂਜੇ ਦੇ ਦੁਖ-ਸੁਖ ਵਿਚ ਭਾਈਵਾਲ ਹੋਣਾ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਦੁਖ ਵੰਡਿਆਂ ਘਟਦਾ ਹੈ ਤੇ ਸੁਖ ਵੰਡਿਆਂ ਵਧਦਾ ਹੈ। ਸੰਵੇਦਨਸ਼ੀਲਤਾ ਦਾ ਅਧਾਰ ਦਇਆ ਹੈ। ਤਕੜੇ ਦੀ ਮਜ਼ਲੂਮ ਪ੍ਰਤੀ ਦਇਆ। ਮਨੁਖੀ ਸਮਾਜ ਦੀ ਬੁਨਿਆਦ ਦਇਆ ਸ਼ਬਦ ਉਤੇ ਟਿਕੀ ਹੋਈ ਹੈ। ਜੰਗਲ ਰਾਜ ਵਿਚ ਸਿਰਫ ਤਕੜੇ ਦੀ ਹੀ ਹੋਂਦ ਬਚੀ ਰਹਿ ਸਕਦੀ ਹੈ। (Sੁਰਵਿਵਅਲ ੋਾ ਟਹੲ iਾਟਟੲਸਟ)
ਜਦੋਂ ਕਿ ਮਨੁਖੀ ਸਮਾਜ ਆਪਣੇ ਤੋਂ ਮਾੜੇ ਦੀ ਰਖਿਆ ਦੇ ਅਸੂਲ ਉਤੇ ਟਿਕਿਆ ਹੋਇਆ ਹੈ। ਇਸ ਅਸੂਲ ਦਾ ਅਧਾਰ ਦਇਆ ਹੈ। ਪਰ ਦਇਆ ਦਾ ਓਨਾ ਚਿਰ ਕੋਈ ਅਮਲੀ ਅਰਥ ਨਹੀਂ, ਜਿੰਨਾ ਚਿਰ ਇਸ ਨਾਲ ਤਿਆਗ ਨਹੀਂ ਜੁੜਿਆ ਹੋਇਆ। ਕੋਲੋਂ ਕੁਝ ਤਿਆਗ ਕੇ ਹੀ ਕਿਸੇ ਦਾ ਦੁਖ ਵੰਡਿਆ ਜਾ ਸਕਦਾ ਹੈ। ਵੰਡਣ ਦਾ ਮਤਲਬ ਹੀ ਕੋਲੋਂ ਕੁਝ ਤਿਆਗਣਾ ਹੈ। ਮਨੁਖੀ ਸਮਾਜ ਦੀ ਬੁਨਿਆਦ ਇਨ੍ਹਾਂ ਦੋ ਮਨੁਖੀ ਜਜ਼ਬਿਆਂ — ਦਇਆ ਤੇ ਤਿਆਗ (ਵੰਡਣਾ ਤੇ ਕੁਝ ਘਟ ਉਤੇ ਸੰਤੋਖ ਕਰਨਾ) ਉਤੇ ਟਿਕੀ ਹੋਈ ਹੈ। ਇਨ੍ਹਾਂ ਨੂੰ ਅਧਾਰ ਬਣਾ ਕੇ ਹੀ ਸਾਰੇ ਮਨੁਖੀ, ਪਰਿਵਾਰਕ ਤੇ ਸਮਾਜੀ ਰਿਸ਼ਤਿਆਂ ਦਾ ਵਿਕਾਸ ਹੋਇਆ ਹੈ। ਇਹ ਸਿਰਫ ਸਮੇਂ ਸਮੇਂ ਬਦਲਦੀਆਂ ਰਹਿਣ ਵਾਲੀਆਂ ਇਖਲਾਕੀ ਕਦਰਾਂ-ਕੀਮਤਾਂ ਦਾ ਮਸਲਾ ਨਹੀਂ। ਮਨੁਖੀ ਸਮਾਜ ਦਾ ਅਧਾਰ ਸਿਰਫ ਪੈਦਾਵਾਰੀ ਸਾਧਨਾਂ ਨੂੰ ਜਥੇਬੰਦ ਕਰਨਾ ਹੀ ਨਹੀਂ ਬਲਕਿ ਇਨ੍ਹਾਂ ਦੀ ਸੁਚੇਤ ਵੰਡ ਕਰਨਾ ਵੀ ਹੈ। ਦਇਆ ਹਜ਼ਾਰਾਂ ਸਾਲਾਂ ਵਿਚ ਵਿਕਸਿਤ ਹੋਈ ਮਨੁਖੀ ਚੇਤਨਾ ਦਾ ਇਕ ਹਿਸਾ ਹੈ। ਬਚਿਆਂ ਤੇ ਬਜ਼ੁਰਗਾਂ ਦੀ ਪਾਲਣਾ ਕਰਨ ਵਾਲੇ ਮਨੁਖੀ ਸਮਾਜ ਦੀ ਇਕ ਲੋੜ ਹੈ। ਕਿਰਤ ਕਰੋ! ਵੰਡ ਛਕੋ! ਨਾਮ ਜਪੋ। ਇਸ ਜੀਵਨ ਜਾਚ ਦਾ ਤਤਸਾਰ ਹੈ।
ਧੌਲੁ ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥ (ਪੰਨਾ 3)*