ਟਾਈਗਰ ਸਰੌਫ ਅਤੇ ਦਿਸ਼ਾ ਪਟਾਨੀ ਇਕ ਵਾਰ ਫਿਰ ਇਕੱਠੇ ਹੋ ਰਹੇ ਹਨ। ਇਨ੍ਹਾਂ ਦੋਹਾਂ ਦੀ ਫਿਲਮ ‘ਹੀਰੋ ਨੰਬਰ 1’ ਬਣ ਰਹੀ ਹੈ।
ਪਿਛਲੀ ਵਾਰ ਇਹ ਦੋਵੇਂ ਫਿਲਮ ‘ਬਾਗੀ-3’ ਵਿਚ 2020 ਵਿਚ ਨਜ਼ਰ ਆਏ ਸਨ। ਯਾਦ ਰਹੇ ਕਿ ਕਈ ਸਾਲ ਪਹਿਲਾਂ ਡੇਵਿਡ ਧਵਨ ਨੇ ਇਸੇ ਨਾਂ ‘ਹੀਰੋ ਨੰਬਰ 1’ ਵਾਲੀ ਫਿਲਮ ਬਣਾਈ ਸੀ। ਉਸ ਫਿਲਮ ਵਿਚ ਗੋਵਿੰਦਾ ਅਤੇ ਕ੍ਰਿਸ਼ਮਾ ਕਪੂਰ ਨੇ ਮੁੱਖ ਕਿਰਦਾਰ ਨਿਭਾਏ ਸਨ। ਦੱਸਿਆ ਜਾ ਰਿਹਾ ਹੈ ਕਿ ਨਵੀਂ ਫਿਲਮ ਇਸੇ ਪੁਰਾਣੀ ਫਿਲਮ ਦੀ ਰੀਮੇਕ ਹੋਵੇਗੀ। ਦਿਸ਼ਾ ਪਟਾਨੀ ਦੀ ਇਕ ਹੋਰ ਫਿਲ ‘ਯੋਧਾ’ ਬਣ ਕੇ ਤਿਆਰ ਹੈ ਅਤੇ ਇਹ ਇਸੇ ਸਾਲ ਦਸੰਬਰ ਵਿਚ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਫਿਲਮ ਵਿਚ ਦਿਸ਼ਾ ਪਟਾਨੀ ਨਾਲ ਸਿਧਾਰਥ ਮਲਹੋਤਰਾ ਅਤੇ ਰਾਸ਼ੀ ਖੰਨਾ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ।