ਪ੍ਰਿੰ. ਸਰਵਣ ਸਿੰਘ
ਹਾਕੀ ਜਗਤ ਵਿਚ ਭਾਰਤੀ ਹਾਕੀ ਟੀਮ ਦੀ ਫਿਰ ਬੱਲੇ-ਬੱਲੇ ਹੋ ਰਹੀ ਹੈ। 2021 `ਚ ਭਾਰਤੀ ਹਾਕੀ ਟੀਮ ਟੋਕੀਓ ਦੀਆਂ ਓਲੰਪਿਕ ਖੇਡਾਂ ਦੇ ਵਿਕਟਰੀ ਸਟੈਂਡ `ਤੇ ਚੜ੍ਹੀ, ਫਿਰ ਬਰਮਿੰਘਮ ਦੀਆਂ ਕਾਮਨਵੈਲਥ ਖੇਡਾਂ ਦੇ ਵਿਕਟਰੀ ਸਟੈਂਡ ਉਤੇ ਤੇ ਹੁਣ ਹਾਂਗਜ਼ੂ ਦੀਆਂ ਏਸ਼ਿਆਈ ਖੇਡਾਂ ਦੇ ਜਿੱਤ ਮੰਚ `ਤੇ ਚੜ੍ਹੀ ਹੈ। ਇਸ ਵੇਲੇ ਭਾਰਤੀ ਹਾਕੀ ਟੀਮ ਕੋਲ ਓਲੰਪਿਕ ਖੇਡਾਂ ਦਾ ਬਰੌਂਜ਼,
ਕਾਮਨਵੈਲਥ ਖੇਡਾਂ ਦਾ ਸਿਲਵਰ ਤੇ ਏਸ਼ਿਆਈ ਖੇਡਾਂ ਦਾ ਗੋਲਡ ਮੈਡਲ ਹੈ। ਖੁਸ਼ੀਆਂ ਮਨਾਉਣਾ, ਮਾਣ-ਸਨਮਾਨ ਲੈਣੇ, ਹਾਕੀ ਖਿਡਾਰੀਆਂ ਦਾ ਹੱਕ ਹੈ। ਪਰ ਜਿੱਤਾਂ ਨੂੰ ਬਰਕਰਾਰ ਰੱਖਣ ਤੇ ਪੈਰਿਸ ਓਲੰਪਿਕ ਦੀਆਂ ਖੇਡਾਂ ਦਾ ਚੈਂਪੀਅਨ ਬਣਨ ਲਈ ਭਾਰਤੀ ਹਾਕੀ ਨੂੰ ਹੋਰ ਮਜ਼ਬੂਤ ਕਰਨਾ ਪਵੇਗਾ। ਰਤਾ ਵੀ ਅਵੇਸਲੇ ਹੋਏ ਤਾਂ ਹਾਰ ਮੁੜ ਬੂਹੇ ਖੜ੍ਹੀ ਹੋਵੇਗੀ।
1928 ਤੋਂ 1956 ਦਾ ਸਮਾਂ ਇੰਡੀਆ/ਭਾਰਤ ਦੀ ਹਾਕੀ ਦਾ ਸੁਨਹਿਰੀ ਸਮਾਂ ਸੀ। ਉਨ੍ਹੀਂ ਦਿਨੀਂ ਤਿੰਨ ਵਾਰ ਬ੍ਰਿਟਿਸ਼ ਇੰਡੀਆ ਤੇ ਤਿੰਨ ਵਾਰ ਸੁਤੰਤਰ ਭਾਰਤ ਦੀ ਹਾਕੀ ਟੀਮ ਲਗਾਤਾਰ ਓਲੰਪਿਕ ਚੈਂਪੀਅਨ ਬਣੀ ਸੀ। ਇੰਡੀਆ ਵਿਚ ਹਾਕੀ ਦੀ ਖੇਡ ਅµਗਰੇਜ਼ ਲਿਆਏ ਸਨ। 1908 ਵਿਚ ਲµਡਨ ਦੀਆਂ ਓਲµਪਿਕ ਖੇਡਾਂ ’ਚ ਹਾਕੀ ਪਹਿਲੀ ਵਾਰ ਖੇਡੀ ਗਈ ਸੀ, ਜਿਸ ਦਾ ਗੋਲਡ ਮੈਡਲ ਗ੍ਰੇਟ ਬਰਤਾਨੀਆ ਨੇ ਜਿੱਤਿਆ। 1920 ਵਿਚ ਐਂਟਵਰਪ ਦੀਆਂ ਓਲµਪਿਕ ਖੇਡਾਂ ’ਚ ਹਾਕੀ ਦੁਬਾਰਾ ਸ਼ਾਮਲ ਕੀਤੀ ਤਾਂ ਗ੍ਰੇਟ ਬਰਤਾਨੀਆ ਮੁੜ ਜੇਤੂ ਰਿਹਾ। ਤਦ ਤਕ ਅµਗਰੇਜ਼ਾਂ ਨੇ ਹਾਕੀ ਇੰਡੀਆ ਵਿਚ ਪੁਚਾ ਦਿੱਤੀ। ਫੌਜੀ ਛਾਉਣੀਆਂ `ਚ ਹਾਕੀ ਦੇ ਮੈਚ ਹੋਣ ਲੱਗੇ। ਪµਜਾਬ ਵਿਚ ਉਸ ਵਰਗੀ ਦੇਸੀ ਖੇਡ ਖਿੱਦੋ-ਖੂੰਡੀ ਪਹਿਲਾਂ ਹੀ ਖੇਡੀ ਜਾਂਦੀ ਸੀ। ਸੋ ਹਾਕੀ ਦੀ ਖੇਡ ਪµਜਾਬੀਆਂ ਨੂੰ ਤੁਰਤ ਭਾਅ ਗਈ।
1928 ਦੀਆਂ 9ਵੀਆਂ ਓਲµਪਿਕ ਖੇਡਾਂ ਐਮਸਟਰਡਮ ਵਿਖੇ ਹੋਈਆਂ ਤਾਂ ਹਾਕੀ ਪੱਕੇ ਤੌਰ ’ਤੇ ਓਲµਪਿਕ ਖੇਡਾਂ ਵਿਚ ਸ਼ਾਮਲ ਕਰ ਲਈ ਗਈ। ਉਥੇ ਇੰਡੀਆ ਦੀ ਹਾਕੀ ਟੀਮ ਨੇ ਪਹਿਲੀ ਵਾਰ ਓਲµਪਿਕ ਖੇਡਾਂ `ਚ ਭਾਗ ਲਿਆ ਤੇ ਸੋਨੇ ਦਾ ਤਗਮਾ ਜਿੱਤਿਆ। 1932 ਵਿਚ ਲਾਸ ਏਂਜਲਸ, 1936 ਬਰਲਿਨ, 1948 ਲµਡਨ, 1952 ਹੈੱਲਸਿµਕੀ ਤੇ 1956 ਵਿਚ ਮੈੱਲਬੌਰਨ ਦੀਆਂ ਓਲµਪਿਕ ਖੇਡਾਂ ’ਚੋਂ ਇੰਡੀਆ/ਭਾਰਤ ਦੀਆਂ ਹਾਕੀ ਟੀਮਾਂ ਲਗਾਤਾਰ ਗੋਲਡ ਮੈਡਲ ਜਿੱਤੀਆਂ। 1940 ਤੇ ’44 ਦੀਆਂ ਓਲµਪਿਕ ਖੇਡਾਂ ਦੂਜੀ ਵਿਸ਼ਵ ਜµਗ ਕਾਰਨ ਹੋ ਨਾ ਸਕੀਆਂ। ਮੈੱਲਬੌਰਨ ਵਿਚ ਭਾਰਤੀ ਟੀਮ ਨੇ 38 ਗੋਲ ਕੀਤੇ ਤੇ ਆਪਣੇ ਸਿਰ ਇਕ ਵੀ ਗੋਲ ਨਾ ਹੋਣ ਦਿੱਤਾ!
1960 ਦੀਆਂ ਓਲµਪਿਕ ਖੇਡਾਂ ਵਿਚ ਭਾਰਤੀ ਟੀਮ ਪਾਕਿਸਤਾਨ ਦੀ ਟੀਮ ਤੋਂ 1-0 ਗੋਲ ’ਤੇ ਹਾਰੀ। ਭਾਰਤੀ ਟੀਮ ਨੇ ਟੋਕੀਓ ਦੀਆਂ ਓਲµਪਿਕ ਖੇਡਾਂ-1964 ’ਚੋਂ ਫਿਰ ਗੋਲਡ ਮੈਡਲ ਜਿੱਤਿਆ। ਉਸ ਨੇ 1966 ਵਿਚ ਏਸ਼ਿਆਈ ਖੇਡਾਂ ਦਾ ਸੋਨ ਤਗਮਾ ਵੀ ਜਿੱਤ ਲਿਆ। 1975 `ਚ ਵਿਸ਼ਵ ਹਾਕੀ ਕੱਪ ਜਿੱਤਿਆ ਤੇ 1980 ਵਿਚ ਮਾਸਕੋ ਦੀਆਂ ਓਲµਪਿਕ ਖੇਡਾਂ ’ਚੋਂ ਮੁੜ ਸੋਨੇ ਦਾ ਤਗਮਾ ਫੁੰਡਿਆ। ਫਿਰ 41 ਸਾਲ ਭਾਰਤੀ ਹਾਕੀ ਟੀਮਾਂ ਓਲµਪਿਕ ਖੇਡਾਂ, ਵਰਲਡ ਕੱਪ ਜਾਂ ਚੈਂਪੀਅਨਜ਼ ਟਰਾਫੀ ਦੇ ਜਿੱਤ ਮµਚ ’ਤੇ ਇਕ ਵਾਰ ਵੀ ਨਹੀਂ ਸੀ ਚੜ੍ਹ ਸਕੀਆਂ। ਇਹ ਔੜ ਆਖ਼ਰ ਟੋਕੀਓ-2021 ਦੀਆਂ ਓਲੰਪਿਕ ਖੇਡਾਂ `ਚ ਟੁੱਟੀ।
ਹਾਕੀ ਦੀ ਖੇਡ ਹੁਣ ਤਕ 24 ਵਾਰ ਓਲੰਪਿਕ ਖੇਡਾਂ `ਚ ਖੇਡੀ ਗਈ। 8 ਵਾਰ ਇੰਡੀਆ ਜਿੱਤਿਆ, 4 ਵਾਰ ਜਰਮਨੀ, 3 ਵਾਰ ਪਾਕਿਸਤਾਨ, 3 ਵਾਰ ਗ੍ਰੇਟ ਬ੍ਰਿਟੇਨ, 2 ਵਾਰ ਨੀਦਰਲੈਂਡਜ਼ ਅਤੇ 1-1 ਵਾਰ ਆਸਟ੍ਰੇਲੀਆ, ਬੈਲਜੀਅਮ, ਨਿਊਜ਼ੀਲੈਂਡ ਤੇ ਅਰਜਨਟੀਨਾ। ਹਾਕੀ ਦਾ ਵਰਲਡ ਕੱਪ 4 ਵਾਰ ਪਾਕਿਸਤਾਨ, 3 ਵਾਰ ਨੀਦਰਲੈਂਡਜ਼, 3 ਵਾਰ ਆਸਟ੍ਰੇਲੀਆ, 3 ਵਾਰ ਜਰਮਨੀ, 1 ਵਾਰ ਇੰਡੀਆ ਤੇ 1 ਵਾਰ ਬੈਲਜੀਅਮ ਜਿੱਤੇ ਹਨ। ਏਸ਼ਿਆਈ ਖੇਡਾਂ `ਚੋਂ ਹਾਕੀ ਦਾ ਗੋਲਡ ਮੈਡਲ 8 ਵਾਰ ਪਾਕਿਸਤਾਨ, 4 ਵਾਰ ਭਾਰਤ, 4 ਵਾਰ ਦੱਖਣੀ ਕੋਰੀਆ ਤੇ 1 ਵਾਰ ਜਪਾਨ ਨੇ ਜਿੱਤਿਆ।
ਇਸ ਲੇਖੇ ਪੱਤੇ `ਚ ਇਕ ਹੋਰ ਵੇਰਵਾ ਵੀ ਸ਼ਾਮਲ ਕਰਨ ਵਾਲਾ ਹੈ। ਪੰਜਾਬੀਆਂ ਨੂੰ ਕਾਫੀ ਸਾਰੇ ਭਾਰਤੀਆਂ ਤੇ ਕੁਝ ਕੁ ਪੰਜਾਬੀਆਂ ਵੱਲੋਂ ਅਕਸਰ ਨਿੰਦਿਆ ਤੇ ਤ੍ਰਿਸਕਾਰਿਆ ਜਾਂਦੈ। ਪੰਜਾਬੀ ਨੌਜੁਆਨਾਂ ਨੂੰ ਨਿਕੰਮੇ, ਅਨਪੜ੍ਹ, ਨਸ਼ੱਈ, ਗੈਂਗਸਟਰ ਤੇ ਹੋਰ ਪਤਾ ਨਹੀਂ ਕੀ ਕੀ ਊਜਾਂ ਲਾ ਕੇ ਅਤਿਵਾਦੀ ਤੇ ਵੱਖਵਾਦੀ ਆਦਿ ਪ੍ਰਚਾਰਿਆ ਜਾਂਦੈ। ਜਿਸ ਹਾਕੀ ਦੀ ਖੇਡ `ਤੇ ਭਾਰਤ ਐਨਾ ਮਾਣ ਕਰ ਰਿਹੈ, ਕੀ ਸਾਰੇ ਭਾਰਤੀਆਂ ਨੂੰ ਪਤਾ ਹੈ ਕਿ ਉਸ ਦੀਆਂ ਵੱਡੀਆਂ ਜਿੱਤਾਂ ਵਿਚ ਪੰਜਾਬ ਦੇ ਹਾਕੀ ਖਿਡਾਰੀਆਂ ਦਾ ਕਿੱਡਾ ਵੱਡਾ ਯੋਗਦਾਨ ਹੈ?
ਭਾਰਤੀ ਹਾਕੀ ਟੀਮਾਂ `ਚ ਪµਜਾਬੀ ਖਿਡਾਰੀਆਂ ਦਾ ਯੋਗਦਾਨ:
ਭਾਰਤ `ਚ ਪੰਜਾਬੀ ਬੇਸ਼ੱਕ ਦੋ-ਢਾਈ ਫੀਸਦੀ ਹੀ ਹਨ ਪਰ ਭਾਰਤੀ ਹਾਕੀ ਟੀਮਾਂ `ਚ ਪµਜਾਬੀ ਖਿਡਾਰੀਆਂ ਦਾ ਮੁੱਢ ਤੋਂ ਬੋਲਬਾਲਾ ਰਿਹਾ ਹੈ। 1928 ਦੀਆਂ ਓਲµਪਿਕ ਖੇਡਾਂ ਵਿਚ ਇੰਡੀਆ ਦੀ ਜਿਹੜੀ ਟੀਮ ਸੋਨੇ ਦਾ ਤਗਮਾ ਜਿੱਤੀ ਉਸ ਵਿਚ 5 ਖਿਡਾਰੀ ਪµਜਾਬੀ ਸਨ। 1932 ਵਿਚ ਦੁਬਾਰਾ ਓਲµਪਿਕ ਚੈਂਪੀਅਨ ਬਣੀ ਤਾਂ ਪµਜਾਬੀ ਖਿਡਾਰੀਆਂ ਦੀ ਗਿਣਤੀ 7 ਹੋ ਗਈ। ਟੀਮ ਦਾ ਕਪਤਾਨ ਪµਜਾਬ ਦਾ ਲਾਲ ਸ਼ਾਹ ਬੁਖਾਰੀ ਬਣਿਆ। ਵੀਹ ਤੋਂ ਵੱਧ ਪµਜਾਬੀ ਖਿਡਾਰੀ ਭਾਰਤੀ ਹਾਕੀ ਟੀਮਾਂ ਦੀਆਂ ਕਪਤਾਨੀਆਂ ਕਰ ਚੁੱਕੇ ਹਨ ਜਿਨ੍ਹਾਂ `ਚ ਬਲਬੀਰ ਸਿµਘ ਸੀਨੀਅਰ, ਊਧਮ ਸਿµਘ, ਗੁਰਦੇਵ ਸਿµਘ, ਚਰਨਜੀਤ ਸਿµਘ, ਪ੍ਰਿਥੀਪਾਲ ਸਿµਘ, ਗੁਰਬਖ਼ਸ਼ ਸਿµਘ, ਹਰਮੀਕ ਸਿµਘ, ਹਰਬਿµਦਰ ਸਿµਘ, ਅਜੀਤਪਾਲ ਸਿµਘ, ਸੁਰਿµਦਰ ਸਿµਘ ਸੋਢੀ, ਸੁਰਜੀਤ ਸਿµਘ, ਪਰਗਟ ਸਿµਘ, ਰਮਨਦੀਪ ਸਿµਘ, ਗਗਨਅਜੀਤ ਸਿµਘ, ਰਾਜਪਾਲ ਸਿµਘ, ਬਲਜੀਤ ਸਿµਘ, ਸਰਦਾਰਾ ਸਿµਘ, ਮਨਪ੍ਰੀਤ ਸਿµਘ ਤੇ ਹਰਮਨਪ੍ਰੀਤ ਸਿੰਘ ਆਦਿ ਗਿਣਾਏ ਜਾ ਸਕਦੇ ਹਨ। ਹਾਕੀ ਦੀ ਖੇਡ ਵਿਚ ਪµਜਾਬ ਦੇ ਸੌ ਤੋਂ ਵੱਧ ਓਲµਪੀਅਨ ਹਨ। ਕਈਆਂ ਨੇ ਓਲµਪਿਕ ਖੇਡਾਂ ਦੇ ਦੋ-ਦੋ ਤਿµਨ-ਤਿµਨ ਗੋਲਡ ਮੈਡਲ ਜਿੱਤੇ ਹਨ। ਊਧਮ ਸਿµਘ ਨੇ ਚਾਰ ਓਲµਪਿਕਸ ਵਿਚੋਂ ਇਕ ਚਾਂਦੀ ਤੇ ਤਿµਨ ਸੋਨੇ ਦੇ ਤਗਮੇ ਜਿੱਤੇ ਜੋ ਹੁਣ ਤਕ ਰਿਕਾਰਡ ਹੈ।
1947 ਵਿਚ ਪਾਕਿਸਤਾਨ ਬਣਨ ਨਾਲ ਪµਜਾਬ ਦੋ ਮੁਲਕਾਂ ਵਿਚਕਾਰ ਵµਡਿਆ ਗਿਆ। ਫਿਰ ਏਸ਼ਿਆਈ ਖੇਡਾਂ ਤੇ ਓਲµਪਿਕ ਖੇਡਾਂ ਵਿਚ ਹਾਕੀ ਦੇ ਫਾਈਨਲ ਮੈਚ ਆਮ ਕਰਕੇ ਪਾਕਿਸਤਾਨ ਤੇ ਭਾਰਤ ਦੀਆਂ ਟੀਮਾਂ ਵਿਚਕਾਰ ਖੇਡੇ ਜਾਣ ਲੱਗੇ ਜਾਂ ਇµਜ ਕਹਿ ਲਓ ਕਿ ਚੜ੍ਹਦੇ ਤੇ ਲਹਿµਦੇ ਪµਜਾਬੀਆਂ ਵਿਚਕਾਰ ਹੋਣ ਲੱਗੇ। ਮੈਚ ਭਾਵੇਂ ਮੈਲਬੌਰਨ ’ਚ ਖੇਡਿਆ ਜਾਂਦਾ, ਭਾਵੇਂ ਰੋਮ, ਟੋਕੀਓ, ਬੈਂਕਾਕ, ਤਹਿਰਾਨ ਜਾਂ ਕੁਆਲਾਲµਪੁਰ, ਇਕ ਪਾਸੇ ਏਧਰਲੇ ਪµਜਾਬੀ ਹੁµਦੇ ਤੇ ਦੂਜੇ ਪਾਸੇ ਓਧਰਲੇ ਪµਜਾਬੀ। ਬਾਈਆਂ ’ਚੋਂ ਪµਦਰਾਂ-ਸੋਲਾਂ ਖਿਡਾਰੀ ਪµਜਾਬੀ ਹੋਣ ਕਰਕੇ ਖੇਡ ਮੈਦਾਨ ਦੀ ਬੋਲੀ ਪµਜਾਬੀ ਹੁµਦੀ ਤੇ ‘ਲਈਂ ਨੂਰਿਆ, ਦੇਈਂ ਬੀਰਿਆ’ ਹੋਈ ਜਾਂਦੀ!
1948 ਦੀਆਂ ਓਲµਪਿਕ ਖੇਡਾਂ ਸਮੇਂ ਭਾਰਤੀ ਹਾਕੀ ਟੀਮ `ਚ 6 ਖਿਡਾਰੀ ਪµਜਾਬ ਦੇ ਖੇਡੇ: ਨµਦੀ ਸਿµਘ, ਕੇਸ਼ਵ ਦੱਤ, ਜਸਵµਤ ਸਿµਘ, ਬਾਵਾ ਤ੍ਰਿਲੋਚਣ ਸਿµਘ, ਅਮੀਰ ਕੁਮਾਰ ਤੇ ਬਲਬੀਰ ਸਿµਘ। 1952 `ਚ ਬਲਬੀਰ ਸਿµਘ, ਧਰਮ ਸਿµਘ, ਸਵਰੂਪ ਸਿµਘ, ਕੇਸ਼ਵ ਦੱਤ, ਜਸਵµਤ ਸਿµਘ, ਰਘਬੀਰ ਲਾਲ, ਨµਦੀ ਸਿµਘ ਤੇ ਊਧਮ ਸਿµਘ ਖੇਡੇ। ਮੈਲਬੌਰਨ-1956 `ਚ ਬਲਬੀਰ ਸਿµਘ ਭਾਰਤੀ ਹਾਕੀ ਟੀਮ ਦਾ ਕਪਤਾਨ ਸੀ ਤੇ ਪµਜਾਬ ਦੇ 13 ਖਿਡਾਰੀ ਭਾਰਤੀ ਟੀਮ `ਚ ਖੇਡ ਰਹੇ ਸਨ: ਬਲਬੀਰ ਸਿµਘ, ਊਧਮ ਸਿµਘ, ਅਮੀਰ ਕੁਮਾਰ, ਰਘਬੀਰ ਲਾਲ, ਬਖਸ਼ੀਸ਼ ਸਿµਘ, ਹਰਦਿਆਲ ਸਿµਘ, ਆਰ.ਐੱਸ. ਭੋਲਾ, ਹਰੀ ਪਾਲ ਕੌਸ਼ਿਕ, ਬਾਲਕ੍ਰਿਸ਼ਨ ਸਿµਘ, ਗੁਰਦੇਵ ਸਿµਘ, ਚਾਰਲਸ ਸਟੀਫਨ, ਓ.ਪੀ. ਮਲਹੋਤਰਾ ਤੇ ਏ. ਐੱਸ. ਬਖਸ਼ੀ।
1960 `ਚ ਰੋਮ ਦੀਆਂ ਓਲµਪਿਕ ਖੇਡਾਂ ’ਚ ਪµਜਾਬ ਤੋਂ ਪ੍ਰਿਥੀਪਾਲ ਸਿµਘ, ਚਰਨਜੀਤ ਸਿµਘ, ਮਹਿµਦਰ ਲਾਲ, ਊਧਮ ਸਿµਘ, ਜਸਵµਤ ਸਿµਘ, ਆਰ.ਐੱਸ. ਭੋਲਾ, ਹਰੀ ਪਾਲ ਕੌਸ਼ਿਕ ਤੇ ਬਾਲਕ੍ਰਿਸ਼ਨ ਸਿµਘ ਖੇਡੇ। ਟੋਕੀਓ-1964 `ਚ ਕਪਤਾਨ ਚਰਨਜੀਤ ਸਿµਘ, ਪ੍ਰਿਥੀਪਾਲ ਸਿµਘ, ਗੁਰਬਖ਼ਸ਼ ਸਿµਘ, ਧਰਮ ਸਿµਘ, ਊਧਮ ਸਿµਘ, ਮਹਿµਦਰ ਲਾਲ, ਬਲਬੀਰ ਸਿµਘ, ਦਰਸ਼ਨ ਸਿµਘ, ਜਗਜੀਤ ਸਿµਘ ਤੇ ਹਰੀ ਪਾਲ ਕੌਸ਼ਿਕ ਨੇ ਭਾਰਤੀ ਟੀਮ ਨੂੰ ਰµਗ ਭਾਗ ਲਾਏ। ਮੈਕਸੀਕੋ-1968 ਵਿਚ ਪ੍ਰਿਥੀਪਾਲ ਸਿµਘ ਤੇ ਗੁਰਬਖ਼ਸ਼ ਸਿµਘ ਕਪਤਾਨ ਸਨ। ਉਨ੍ਹਾਂ ਨਾਲ ਤਿµਨ ਬਲਬੀਰ ਸਿµਘ, ਧਰਮ ਸਿµਘ, ਹਰਮੀਕ ਸਿµਘ, ਇµਦਰ ਸਿµਘ, ਅਜੀਤਪਾਲ ਸਿµਘ, ਹਰਬਿµਦਰ ਸਿµਘ ਤੇ ਤਰਸੇਮ ਸਿµਘ ਪµਜਾਬ ਤੋਂ ਸਨ।
ਅਨੇਕਾਂ ਪµਜਾਬੀ ਖਿਡਾਰੀ ਹਨ ਜੋ ਭਾਰਤ, ਪਾਕਿਸਤਾਨ, ਕੀਨੀਆ, ਯੂਗਾਂਡਾ, ਤਨਜ਼ਾਨੀਆਂ, ਮਲੇਸ਼ੀਆ, ਹਾਂਗਕਾਂਗ, ਸਿµਗਾਪੁਰ, ਇµਗਲੈਂਡ ਤੇ ਕੈਨੇਡਾ ਦੀਆਂ ਹਾਕੀ ਟੀਮਾਂ ਵਿਚ ਓਲµਪਿਕ ਖੇਡਾਂ, ਏਸ਼ਿਆਈ ਖੇਡਾਂ ਤੇ ਵਿਸ਼ਵ ਕੱਪਾਂ ਵਿਚ ਖੇਡ ਚੁੱਕੇ ਹਨ। ਹਾਕੀ ਨੂੰ ਭਾਰਤ, ਖ਼ਾਸ ਕਰਕੇ ਪµਜਾਬੀਆਂ ਦੀ ਕੌਮੀ ਖੇਡ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ। ਇਕ ਵਾਰ ਕੀਨੀਆ ਦੇ 11 ਖਿਡਾਰੀ ਜੂੜਿਆਂ ਵਾਲੇ ਸਰਦਾਰ ਸਨ ਤੇ 1966 ਵਿਚ ਪਹਿਲੀ ਵਾਰ ਏਸ਼ਿਆਈ ਖੇਡਾਂ ਦਾ ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਵਿਚ 11 ’ਚੋਂ ਦਸਾਂ ਦੇ ਜੂੜਿਆਂ ਉਤੇ ਰੁਮਾਲ ਸਨ। ਮਿਊਨਿਖ ਦੀਆਂ ਓਲµਪਿਕ ਖੇਡਾਂ ’ਚ ਪਾਕਿਸਤਾਨ, ਭਾਰਤ, ਕੀਨੀਆ, ਯੂਗਾਂਡਾ ਤੇ ਮਲੇਸ਼ੀਆ ਦੀਆਂ ਹਾਕੀ ਟੀਮਾਂ ਵਿਚ 40 ਖਿਡਾਰੀ ਪµਜਾਬੀ ਮੂਲ ਦੇ ਸਨ। 2 ਸਤµਬਰ 1972 ਨੂੰ ਜੋ ਮੈਚ ਭਾਰਤ ਤੇ ਕੀਨੀਆ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਉਸ ਵਿਚ 15 ਖਿਡਾਰੀਆਂ ਦੇ ਜੂੜਿਆਂ ਉਤੇ ਰੁਮਾਲ ਬµਨ੍ਹੇ ਹੋਏ ਸਨ। ਮਾਸਕੋ ਦੀਆਂ ਓਲµਪਿਕ ਖੇਡਾਂ ਵਿਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦੇ ਸੈਂਟਰ ਫਾਰਵਰਡ ਸੁਰਿµਦਰ ਸਿµਘ ਸੋਢੀ ਨੇ ਸਭ ਤੋਂ ਵੱਧ 15 ਗੋਲ ਕੀਤੇ ਸਨ। ਪµਜਾਬੀ ਮੂਲ ਦੇ ਹਾਕੀ ਖਿਡਾਰੀ 8 ਮੁਲਕਾਂ ਦੀਆਂ ਟੀਮਾਂ ਵਿਚ ਅµਤਰਰਾਸ਼ਟਰੀ ਮੈਚ ਖੇਡ ਚੁੱਕੇ ਹਨ।
ਹਾਕੀ ਦੇ 21ਵੀਂ ਸਦੀ ਦੇ ਪੰਜਾਬੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਗਗਨਅਜੀਤ ਸਿµਘ, ਜੁਗਰਾਜ ਸਿµਘ, ਬਲਜੀਤ ਸਿµਘ ਸੈਣੀ, ਬਲਜੀਤ ਸਿµਘ ਢਿੱਲੋਂ, ਰਾਜਿµਦਰ ਸਿµਘ, ਪ੍ਰਭਜੋਤ ਸਿµਘ, ਸਰਦਾਰਾ ਸਿµਘ, ਸµਦੀਪ ਸਿµਘ, ਸਰਵਣਜੀਤ ਸਿµਘ, ਗੁਰਬਾਜ਼ ਸਿµਘ, ਗੁਰਜਿµਦਰ ਸਿµਘ, ਰੁਪਿµਦਰਪਾਲ ਸਿµਘ, ਅਕਾਸ਼ਦੀਪ ਸਿੰਘ, ਮਨਪ੍ਰੀਤ ਸਿµਘ, ਗੁਰਵਿµਦਰ ਸਿµਘ ਚµਦੀ, ਰਮਨਦੀਪ ਸਿµਘ, ਧਰਮਵੀਰ ਸਿµਘ, ਹਰਮਨਪ੍ਰੀਤ ਸਿµਘ, ਹਾਰਦਿਕ ਸਿµਘ, ਗੁਰਜµਟ ਸਿµਘ, ਮਨਦੀਪ ਸਿµਘ, ਸ਼ਮਸ਼ੇਰ ਸਿµਘ, ਵਰੁਣ ਕੁਮਾਰ, ਕ੍ਰਿਸ਼ਨ ਬਹਾਦਰ ਪਾਠਕ, ਜਰਮਨਜੀਤ ਸਿµਘ ਬੱਲ, ਸੁਖਜੀਤ ਸਿµਘ ਅਤੇ ਹੋਰ ਬਥੇਰੇ ਨਾਂ ਲਏ ਜਾ ਸਕਦੇ ਹਨ। ਜਿਨ੍ਹਾਂ ਦੇ ਨਾਂ ਲਿਖਣੋਂ ਰਹਿ ਗਏ ਹੋਣ ਖਿਮਾਂ ਕਰ ਦੇਣ, ਅਗਲੀ ਵਾਰ ਲਿਖੇ ਜਾਣਗੇ।
ਪµਜਾਬ ਪੁਲਿਸ, ਪµਜਾਬ ਐਂਡ ਸਿµਧ ਬੈਂਕ, ਰੇਲਵੇ ਕੋਚ ਫੈਕਟਰੀ ਤੇ ਬੀਐੱਸਐੱਫ਼ ਆਦਿ ਦੀਆਂ ਨਾਮੀ ਹਾਕੀ ਟੀਮਾਂ ਪµਜਾਬੀ ਖਿਡਾਰੀਆਂ ਨਾਲ ਭਰਪੂਰ ਹਨ। ਪµਜਾਬ ਦੇ ਅਨੇਕਾਂ ਹਾਕੀ ਖਿਡਾਰੀਆਂ ਨੂੰ ਖੇਡਾਂ ਦਾ ਸਰਵੋਤਮ ਰਾਸ਼ਟਰੀ ਪੁਰਸਕਾਰ ‘ਅਰਜਨ ਐਵਾਰਡ’ ਮਿਲ ਚੁੱਕੈ। ਬਲਬੀਰ ਸਿµਘ ਸੀਨੀਅਰ, ਪ੍ਰਿਥੀਪਾਲ ਸਿµਘ, ਅਜੀਤਪਾਲ ਸਿµਘ, ਪਰਗਟ ਸਿµਘ ਤੇ ਸਰਦਾਰਾ ਸਿੰਘ ਤਾਂ ਹਾਕੀ ਦੀ ਖੇਡ ਕਰਕੇ ਹੀ ਪਦਮਸ਼੍ਰੀ ਹਨ। ਸਰਦਾਰਾ ਸਿµਘ ਦਾ ਨਾਂ ਵਰਲਡ ਇਲੈਵਨ ਵਿਚ ਆ ਚੁੱਕੈ। ਹਰਮੀਕ ਸਿੰਘ ਏਸ਼ੀਅਨ ਆਲ ਸਟਾਰਜ਼ ਹਾਕੀ ਟੀਮ ਦੀ ਕਪਤਾਨੀ ਕਰ ਚੁੱਕੈ। ਪਰਗਟ ਸਿੰਘ ਓਲੰਪਿਕ ਖੇਡਾਂ `ਚ ਦੋ ਵਾਰ ਭਾਰਤੀ ਹਾਕੀ ਟੀਮਾਂ ਦਾ ਕਪਤਾਨ ਬਣਿਆ। ਟੋਕੀਓ ਓਲµਪਿਕਸ-2021 ਵਿਚੋਂ ਕਾਂਸੀ ਦਾ ਤਗਮਾ ਜਿੱਤਣ ਵਾਲੀ ਟੀਮ ’ਚ ਕਪਤਾਨ ਮਨਪ੍ਰੀਤ ਸਿµਘ, ਹਰਮਨਪ੍ਰੀਤ ਸਿµਘ, ਰੁਪਿµਦਰਪਾਲ ਸਿµਘ, ਹਾਰਦਿਕ ਸਿµਘ, ਸ਼ਮਸ਼ੇਰ ਸਿµਘ, ਦਿਲਪ੍ਰੀਤ ਸਿµਘ, ਗੁਰਜµਟ ਸਿµਘ ਤੇ ਮਨਦੀਪ ਸਿµਘ ਖੇਡੇ ਸਨ।
ਸਮੁੱਚੇ ਭਾਰਤ ਨੂੰ ਮੰਨ ਲੈਣਾ ਚਾਹੀਦੈ ਕਿ ਪµਜਾਬੀ ਨਿਕੰਮੇ, ਅਨਾੜੀ, ਨਸ਼ੱਈ, ਗੈਂਗਸਟਰ, ਅਤਿਵਾਦੀ ਜਾਂ ਵੱਖਵਾਦੀ ਨਹੀਂ, ਭਾਰਤੀ ਹਾਕੀ ਤੇ ਹੋਰਨਾਂ ਖੇਡਾਂ ਦੇ ਸੱਚਮੁੱਚ ਸਰਦਾਰ ਹਨ। ਹੁਣੇ ਹੋਈਆਂ ਏਸ਼ਿਆਈ ਖੇਡਾਂ `ਚ ਪੰਜਾਬੀ ਖਿਡਾਰੀਆਂ ਨੇ 19 ਮੈਡਲ ਜਿੱਤ ਕੇ ਭਾਰਤ ਦੀ ਝੋਲੀ ਭਰਨ `ਚ ਵੱਡਾ ਯੋਗਦਾਨ ਪਾਇਆ ਹੈ। ਭਾਰਤ ਦੇ ਸੁਤੰਤਰਤਾ ਸੰਗਰਾਮ ਤੋਂ ਲੈ ਕੇ ਸਰਹੱਦਾਂ ਦੀ ਰਾਖੀ ਕਰਦਿਆਂ ਪੰਜਾਬੀਆਂ ਨੇ ਬੇਅੰਤ ਕੁਰਬਾਨੀਆਂ ਦੇ ਕੇ, ਭੁੱਖੇ ਭਾਰਤ ਦਾ ਢਿੱਡ ਭਰਨ, ਪਰਦੇਸਾਂ `ਚ ਦਿਨ-ਰਾਤ ਰੁਲ ਕੇ ਕਮਾਈਆਂ ਕਰਦੇ ਹੋਏ ਭਾਰਤ ਦੀਆਂ ਤਿਜੌਰੀਆਂ ਭਰਨ ਦੇ ਹੋਰ ਪਤਾ ਨਹੀਂ ਕਿੰਨੇ ਪਰਉਪਕਾਰ ਕੀਤੇ ਹਨ। ਤੇ ਉਹਦੇ ਬਦਲੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦਾ ਦਰਿਆਈ ਪਾਣੀ, ਫਸਲਾਂ, ਵਾਤਾਵਰਨ, ਧਰਤੀ ਮਾਂ ਦੀ ਉਪਜਾਊ ਸ਼ਕਤੀ ਤੇ ਹੋਰ ਪਤਾ ਨਹੀਂ ਕਿੰਨਾ ਕੁਝ ਪੰਜਾਬ ਤੋਂ ਖੋਹ ਲਿਆ ਗਿਆ ਹੈ? ਫਿਰ ਵੀ ਪੰਜਾਬੀਆਂ ਨੂੰ ਪਤਾ ਨਹੀਂ ਕਿਉਂ ਬੱਦੂ ਕੀਤਾ ਜਾ ਰਿਹੈ? ਕਿਉਂ ਉਜਾੜਿਆ ਜਾ ਰਿਹੈ?