ਖ਼ੁਸ਼ਵੰਤ ਸਿੰਘ ਤੇ ਉਸ ਦਾ ‘ਦਿ ਸਨਸੈਟ ਕਲੱਬ’

ਪ੍ਰੋ. ਕੁਲਵੰਤ ਸਿੰਘ ਰੋਮਾਣਾ
ਕੁਲਵੰਤ ਸਿੰਘ ਰੋਮਾਣਾ ਪੰਜਾਬ ਟਾਈਮਜ਼ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਸਾਡੇ ਸ਼ੁਭ ਚਿੰਤਕਾਂ ਦੇ ਘੇਰੇ ਵਿਚ ਸ਼ਾਮਲ ਸਨ, ਅਤੇ ਸਮੇਂ ਸਮੇਂ `ਤੇ ਵੱਖ ਵੱਖ ਵਿਸ਼ਿਆਂ `ਤੇ ਉਨ੍ਹਾਂ ਵਲੋਂ ਭੇਜੇ ਲੇਖ ਪਾਠਕਾਂ ਵਲੋਂ ਬਹੁਤ ਪਸੰਦ ਕੀਤੇ ਜਾਂਦੇ ਸਨ।

ਕੁਝ ਸਮਾਂ ਪਹਿਲਾਂ ਕਿਸੇ ਦੁਖਾਂਤਕ ਘਟਨਾ ਵਿਚ ਉਨ੍ਹਾਂ ਦੀ ਜੀਵਨ ਲੀਲ੍ਹਾ ਸਮਾਪਤ ਹੋ ਗਈ ਸੀ, ਉਨ੍ਹਾਂ ਦੇ ਕਿਸੇ ਮਿੱਤਰ ਵਲੋਂ ਪੰਜਾਬੀ ਦੇ ਉਘੇ ਸਿੱਖ ਚਿੰਤਕ ਅਤੇ ਲੇਖਕ ਖੁਸ਼ਵੰਤ ਸਿੰਘ ਹੁਰਾਂ ਬਾਰੇ ਲਿਖਿਆ ਲੇਖ ਪ੍ਰਾਪਤ ਹੋਇਆ ਹੈ, ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ।
ਖ਼ੁਸ਼ਵੰਤ ਸਿੰਘ ਭਾਰਤ ਦਾ ਐਸਾ ਪੰਜਾਬੀ ਹੈ ਜੋ ਉਸ ਦੇ ਖ਼ੁਦ ਦੱਸਣ ਅਨੁਸਾਰ ਅੰਗਰੇਜ਼ੀ ‘ਚ ਸੋਚਦਾ ਹੈ। ਪੰਜਾਬੀ ਬੋਲਣ ਜਾਂ ਲਿਖਣ ਵੇਲੇ ਉਸ ਨੂੰ ਆਪਣੇ ਮਨ ਵਿਚੋਂ ਗੱਲ ਨੂੰ ਪੰਜਾਬੀ ਵਿਚ ਤਰਜਮਾ ਕਰ ਕੇ ਬਾਹਰ ਕੱਢਣਾ ਪੈਂਦਾ ਹੈ। ਉਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਆਮ ਪੰਜਾਬੀ ਲੋਕ ਜਦੋਂ ਸਾਨੂੰ ਅੰਗਰੇਜ਼ੀ ਲਿਖਣੀ ਜਾਂ ਬੋਲਣੀ ਪੈ ਜਾਵੇ, ਵਿਚਾਰਾਂ ਨੂੰ ਅੰਦਰੋਂ ਅੰਗਰੇਜ਼ੀ ਤਰਜਮਾ ਕਰ ਕੇ ਬਾਹਰ ਕੱਢਦੇ ਹਾਂ। ਇਸ ਗੱਲ ਨੂੰ ਉਹ ਕੋਈ ਮਾਣ ਵਾਲੀ ਗੱਲ ਵੀ ਨਹੀਂ ਸਮਝਦਾ। ਬਸ ਉਸ ਦੀ ਤਰਬੀਅਤ ਹੀ ਐਸੀ ਹੋਈ ਹੈ। ਇਸੇ ਕਰਕੇ ਉਸ ਦੀਆਂ ਸਾਰੀਆਂ ਲਿਖਤਾਂ ਮੂਲ ਰੂਪ ਵਿਚ ਅੰਗਰੇਜ਼ੀ ‘ਚ ਛਪੀਆਂ ਹਨ। ਦੂਜਾ, ਉਸ ਦੀਆਂ ਧਾਰਮਿਕ ਤੇ ਇਤਿਹਾਸਕ ਲਿਖਤਾਂ ਨੂੰ ਛੱਡ ਕੇ ਬਾਕੀ ਸਾਰੀਆਂ ਲਿਖਤਾਂ ਕਿਸੇ ਨਾ ਕਿਸੇ ਤਰ੍ਹਾਂ ਚਰਚਾ ਦਾ ਵਿਸ਼ਾ ਬਣਦੀਆਂ ਰਹੀਆਂ ਹਨ; ਭਾਵੇਂ ਉਹ ਨਾਵਲ ਹਨ, ਸੰਪਾਦਕੀ ਜਾਂ ਕਾਲਮ। ਇਸ ਦਾ ਵੱਡਾ ਕਾਰਨ ਇਹ ਹੈ ਕਿ ਉਹ ਜੋ ਸੋਚਦਾ ਹੈ, ਲਗਭਗ ਉਹ ਹੀ ਲਿਖ ਜਾਂ ਬੋਲ ਵੀ ਦਿੰਦਾ ਹੈ। ਆਮ ਇਨਸਾਨਾਂ ਨੂੰ ਵੀ ਭਾਵੇਂ ਉਸੇ ਤਰ੍ਹਾਂ ਦੀਆਂ ਗੱਲਾਂ ਜਾਂ ਸੋਚਾਂ ਚੰਗੀਆਂ ਲਗਦੀਆਂ ਹਨ ਪਰ ਉਹ ਕਿਸੇ ਸਦਾਚਾਰ ਜਾਂ ਸਮਾਜੀ ਡਰ ਕਾਰਨ ਉਹ ਸਭ ਕੁਝ ਬੋਲ ਜਾਂ ਲਿਖ ਨਹੀਂ ਸਕਦੇ। ਉਹ ਖ਼ੁਦ ਲਿਖਦਾ ਹੈ ਕਿ ਲੇਖਕ ਵਜੋਂ ਨਿਾੋਰਮ, ਅਮੁਸੲ ਅਨਦ ਪਰੋਵੋਕੲ (ਸੂਚਨਾ, ਮਨੋਰੰਜਨ ਅਤੇ ਭੜਕਾਹਟ) ਹਮੇਸ਼ਾ ਉਸ ਦਾ ਮਾਟੋ ਜਾਂ ਅਕੀਦਾ ਰਿਹਾ ਹੈ ਤੇ ਉਹ ਇਸ ਅਕੀਦੇ ‘ਤੇ ਡਟਿਆ ਵੀ ਰਿਹਾ ਹੈ। ਉਸ ਵੱਲੋਂ ਲੋਕਾਂ ਨੂੰ ਸੂਚਿਤ ਕਰਨ ਵਾਲੀ ਗੱਲ ਨੂੰ ਹਰ ਇਕ ਨੇ ਸਲਾਹਿਆ ਹੈ। ਉਸ ਵੱਲੋਂ ਹੈਰਾਨ ਕਰਨ ਵਾਲੀ ਗੱਲ ਨੂੰ ਬਹੁਤਿਆਂ ਨੇ ਮਾਣਿਆ ਅਤੇ ਕੁਝ ਨੇ ਉਸ ਨੂੰ ਬੁਰਾ ਅਤੇ ਗੰਦਾ ਕਿਹਾ। ਉਸ ਵੱਲੋਂ ਭੜਕਾਏ ਗਏ ਲੋਕਾਂ, ਜੋ ਵੱਡੇ ਲੋਕ ਹੀ ਸਨ, ਨੇ ਉਸ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਉਸ ਨੂੰ ਅਦਾਲਤਾਂ ਵਿਚ ਵੀ ਘਸੀਟਿਆ ਹੈ। ਜਿਵੇਂ ਗੋਇਨਕਾ ਦੇ ਵਿਰੋਧ ਅਤੇ ਇੰਦਰਾ ਗਾਂਧੀ ਦੇ ਹੱਕ ਵਿਚ ਲਿਖਣ ਬਦਲੇ ਗੋਇਨਕਾ ਨੇ ਉਸ ਨੂੰ ‘ਰਾਂਡ ਕਾ ਭਾਂਡ’ ਕਿਹਾ ਅਤੇ ਮੁਰਾਰਜੀ ਦੇਸਾਈ ਨੇ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਜਿਹੜਾ ਪਹਿਲਾ ਕੰਮ ਕੀਤਾ, ਉਹ ਖ਼ੁਸ਼ਵੰਤ ਸਿੰਘ ਨੂੰ ‘ਇਲਸਟਰੇਟਿਡ ਵੀਕਲੀ’ ਦੀ ਐਡੀਟਰੀ ਤੋਂ ਫ਼ਾਰਗ ਕਰਨ ਦਾ ਸੀ। ਇਸੇ ਖ਼ੁਸ਼ਵੰਤ ਸਿੰਘ ਦਾ ਲਿਖਿਆ ਅਤੇ ਹੁਣੇ ਹੁਣੇ ਛਪਿਆ ਨਾਵਲ ‘ਦਿ ਸਨਸੈਟ ਕਲੱਬ’ (ਠਹੲ Sੁਨਸੲਟ ਛਲੁਬ) ਅੱਜ ਕੱਲ੍ਹ ਪੜ੍ਹਨ-ਲਿਖਣ ਵਾਲੇ ਭਾਰਤੀ ਸਰਕਲਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਨਾਵਲ ਬੜੇ ਸੰਖੇਪ ਜਿਹੇ ਪਲਾਟ ਦੁਆਲੇ ਉਸਾਰਿਆ ਗਿਆ ਹੈ। ਇਸ ਵਿਚ ਸਿਰਫ਼ ਤਿੰਨ ਪਾਤਰ ਹਨ ਜੋ ਆਪਣੇ ਜੀਵਨ ਦੇ 80-80 ਵਰ੍ਹੇ ਗੁਜ਼ਾਰ ਚੁੱਕੇ ਹਨ। ਇਸ ਵਿਚ ਕੋਈ ਐਕਸ਼ਨ ਨਹੀਂ, ਬਸ ਤਿੰਨਾਂ ਪਾਤਰਾਂ ਵਿਚ ਆਪਸੀ ਬਹਿਸ ਜਾਂ ਵਾਰਤਾਲਾਪ ਰਾਹੀਂ ਹੀ ਨਾਵਲ ਅੱਗੇ ਤੁਰਦਾ ਜਾਂਦਾ ਹੈ। ਇਹ ਨਾਵਲ ਇਕੋ ਥਾਂ `ਤੇ ਹੀ ਵਾਪਰਦਾ ਹੈ ਜਿਥੇ ਇਹ ਤਿੰਨੋਂ ਬਜ਼ੁਰਗ ਰੋਜ਼ ਸ਼ਾਮ ਆ ਕੇ ਬੈਠਦੇ ਹਨ। ਇਨ੍ਹਾਂ ਗੱਲਾਂ ਦੇ ਬਾਵਜੂਦ ਇਹ ਨਾਵਲ ਵੀ ਖ਼ੁਸ਼ਵੰਤ ਸਿੰਘ ਦੇ ਦੂਸਰੇ ਨਾਵਲਾਂ ਵਾਂਗ ਸਲਾਹਿਆ ਅਤੇ ਵਿਚਾਰਿਆ ਜਾ ਰਿਹਾ ਹੈ। ਨਾਵਲ ਦੇ ਮੁੱਖ ਪਾਤਰ ਤਿੰਨ ਬਜ਼ੁਰਗ ਦੋਸਤ ਹਨ ਜੋ ਪਿਛਲੇ 40 ਸਾਲਾਂ ਤੋਂ ਹਰ ਸ਼ਾਮ ਲੋਧੀ ਗਾਰਡਨ ਆਉਂਦੇ ਹਨ ਅਤੇ ਹਮੇਸ਼ਾ ਉਸੇ ਬੈਂਚ `ਤੇ ਬੈਠਦੇ ਹਨ ਅਤੇ ਆਪਸ `ਚ ਗੱਲਬਾਤ ਜਾਂ ਬਹਿਸ ਕਰਦੇ ਰਹਿੰਦੇ ਹਨ। ਇਸ ਨਾਵਲ ਦਾ ਸਮਾਂ 26 ਜਨਵਰੀ, 2009 ਤੋਂ ਸ਼ੁਰੂ ਹੋ ਕੇ 26 ਜਨਵਰੀ, 2010 `ਤੇ ਖ਼ਤਮ ਹੋ ਜਾਂਦਾ ਹੈ ਯਾਨਿ 12 ਮਹੀਨੇ ਦਾ ਸਮਾਂ ਹੈ ਅਤੇ ਖ਼ੁਸ਼ਵੰਤ ਸਿੰਘ ਨੇ ਇਸ ਦੇ 12 ਹੀ ਕਾਂਡ ਬਣਾਏ ਹਨ। ਇਨ੍ਹਾਂ ਤਿੰਨ ਬੁੱਢੇ ਮਿੱਤਰਾਂ ਵਿਚੋਂ ਇਕ ਦਾ ਨਾਂ ਪ੍ਰੀਤਮ ਸ਼ਰਮਾ ਹੈ ਜੋ ਹਿੰਦੂ ਹੈ। ਦੂਜੇ ਦਾ ਨਾਂ ਨਵਾਬ ਬਰਕਤ-ਉੱਲਾ ਬੇਗ਼ ਹੈ ਜੋ ਮੁਸਲਮਾਨ ਹੈ ਅਤੇ ਤੀਜੇ ਦਾ ਨਾਂ ਬੂਟਾ ਸਿੰਘ ਹੈ ਜੋ ਸਿੱਖ ਹੈ। ਇਹ ਤਿੰਨੇ ਹੁਣ ਲੋਧੀ ਗਾਰਡਨ ਅਤੇ ਸੁਜਾਨ ਸਿੰਘ ਪਾਰਕ, ਜੋ ਖ਼ੁਸ਼ਵੰਤ ਸਿੰਘ ਦੇ ਦਾਦਾ ਜੀ ਸੁਜਾਨ ਸਿੰਘ ਦੇ ਨਾਂ ‘ਤੇ ਬਣਿਆ ਹੈ, ਦੇ ਨੇੜੇਤੇੜੇ ਰਹਿੰਦੇ ਹਨ। ਤਿੰਨੇ ਕਿਸੇ ਵੇਲੇ ਭਾਰਤ ਦੇ ਵੱਡੇ ਅਹੁਦਿਆਂ ‘ਤੇ ਰਹੇ ਹਨ। ਸ਼ਾਮ ਨੂੰ ਲੋਧੀ ਗਾਰਡਨ ਦੇ ਖ਼ਾਸ ਬੈਂਚ ‘ਤੇ ਕਦੇ ਆਪਣੇ-ਆਪਣੇ ਧਰਮ ਨੂੰ ਉਤਮ ਸਿੱਧ ਕਰਨ ਲਈ ਬਹਿਸ ਕਰਦੇ ਹਨ ਅਤੇ ਕਦੇ ਰਾਜਨੀਤੀ ਵਿਚ ਵਧ ਰਹੇ ਭ੍ਰਿਸ਼ਟਾਚਾਰ ਬਾਰੇ ਤਬਸਰਾ ਕਰਦੇ ਹਨ, ਦਿੱਲੀ ਵਿਚ ਵਾਪਰ ਰਹੇ ਸਕੈਂਡਲਾਂ ਦੀ ਗੱਲ ਕਰਦੇ ਹਨ। ਹਰ ਰੋਜ਼ ਅਖ਼ਬਾਰਾਂ ਦੀਆਂ ਸੁਰਖ਼ੀਆਂ ਪੜ੍ਹ ਕੇ ਆਉਂਦੇ ਹਨ ਅਤੇ ਫੇਰ ਉਨ੍ਹਾਂ ਬਾਰੇ ਆਪਣੇ ਪ੍ਰਤੀਕਰਮ ਦਿੰਦੇ ਹਨ। ਕਈ ਵਾਰ ਬਹਿਸ ਗਰਮ ਹੋ ਜਾਂਦੀ ਹੈ ਕਿਉਂਕਿ ਇਹ ਤਿੰਨੇ ਹੀ ਖ਼ੁਦ ਕਿਸੇ ਸਰਕਾਰ ‘ਚ ਰਹੇ ਹਨ ਜਾਂ ਸਰਕਾਰ ਦੇ ਨੇੜੇ-ਤੇੜੇ ਰਹੇ ਸਨ। ਨਾਵਲ ਦੇ ਇਹ ਪੱਖ ਜਿੰਨੀ ਸਾਦਗੀ ਨਾਲ ਮੈਂ ਦੱਸ ਰਿਹਾ ਹਾਂ, ਨਾਵਲ ‘ਚ ਇਹ ਸਭ ਕੁਝ ਉਸੇ ਹੀ ਸਾਦਗੀ ਨਾਲ ਵਾਪਰਦਾ ਨਹੀਂ। ਬੜੇ ਦਿਲਚਸਪ ਜੁਮਲੇ ਤੇ ਖ਼ਿਆਲ ਮਿਲਦੇ ਹਨ ਪੜ੍ਹਨ ਨੂੰ! ਨਾਵਲ ਦਾ ਸਭ ਤੋਂ ਦਿਲਚਸਪ ਪੱਖ ਹੈ ਜਦੋਂ ਇਹ ਲੋਕ ਆਪਣੀ ਜਵਾਨੀ ਦੇ ਸਮੇਂ ਨੂੰ ਯਾਦ ਕਰਦੇ ਹਨ ਕਿਉਂਕਿ ਐਸੇ ਪਹਿਲੂ ਬਿਆਨਣ ਵਿਚ ਖ਼ੁਸ਼ਵੰਤ ਸਿੰਘ ਦਾ ਕੋਈ ਸਾਨੀ ਨਹੀਂ ਹੈ। ਜਦੋਂ ਸ਼ਾਮ ਦਾ ਸੂਰਜ ਜਾਮਾ ਮਸਜਿਦ ਦੇ ਗੋਲ ਜਿਹੇ ਗੁੰਬਦ ਦੇ ਓਹਲੇ ਹੁੰਦਾ ਹੈ ਅਤੇ ਗੁੰਬਦ ‘ਤੇ ਸ਼ਾਮ ਦੀ ਰੱਤੀ ਰੌਸ਼ਨੀ ਪੈਂਦੀ ਹੈ ਤਾਂ ਇਨ੍ਹਾਂ ਨੂੰ ਵੀ ਆਪਣੀ ਰੱਤ ਦੇ ਗਰਮ ਹੋਣ ਵੇਲੇ ਦੇ ਦਿਨ ਯਾਦ ਆ ਜਾਂਦੇ ਹਨ। ਇਹ ਲੋਕ ਆਪਣੀ ਜਵਾਨੀ ਦੇ ਦਿਨਾਂ ਦੇ ਭੇਤ ਇਕ-ਦੂਜੇ ਨਾਲ ਸਾਂਝੇ ਕਰਦੇ ਹਨ। ਉਸ ਵੇਲੇ ਕੁਝ ਦੀਆਂ ਆਪਣੀਆਂ ਕੁਝ ਸੱਚੀਆਂ ਅਤੇ ਕੁਝ ਕਾਲਪਨਿਕ ਕਹਾਣੀਆਂ ਸੁਣਾਉਂਦੇ ਹਨ। ਨਾਵਲ ਦੇ ਇਸੇ ਪਹਿਲੂ ਬਾਰੇ ਅੱਜ ਕੱਲ੍ਹ ਬਹੁਤੀ ਚਰਚਾ ਹੋ ਰਹੀ ਹੈ। ਲੇਖਕ ਨੇ 12 ਦੇ 12 ਕਾਂਡਾਂ ਵਿਚ ਹਰ ਮਹੀਨੇ ਨਾਲ ਸਬੰਧਤ ਮੌਸਮ, ਬਨਸਪਤੀ ਤੇ ਫਲ-ਫੁੱਲਾਂ ਨੂੰ ਵੀ ਬੜੀ ਖ਼ੂਬਸੂਰਤੀ ਨਾਲ ਬਿਆਨ ਕੀਤਾ ਹੈ। ਇਹ ਨਾਵਲ ਸਮੁੱਚੇ ਭਾਰਤ ਦੀ ਰਾਜਨੀਤੀ ਅਤੇ ਸਮਾਜ ਬਾਰੇ ਬੜੀ ਨਿਰਪੱਖ ਕੁਮੈਂਟਰੀ ਹੈ। ਦੇਸ਼ ਵਿਚ ਧਾਰਮਿਕ ਖ਼ਹਿਬਾਜ਼ੀ ਅਤੇ ਹੋਰ ਅੰਤਰਵਿਰੋਧਾਂ ਵੱਲ ਵੀ ਨਾਵਲ ਇਸ਼ਾਰਾ ਕਰਦਾ ਹੈ। ਨਾਵਲ ਪੜ੍ਹਦਿਆਂ ਕਦੇ ਅਸੀਂ ਰੱਜ ਕੇ ਹੱਸਦੇ ਹਾਂ ਤੇ ਕਦੇ ਸਾਡੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਹਨ। ਕਦੇ ਨਾਵਲ ਗੰਭੀਰ ਲੱਗਦਾ ਤੇ ਕਦੇ-ਕਦੇ ਮਜ਼ਾਹੀਆ। ਕਦੇ ਦਿਲ ਨੂੰ ਹਲੂਣਦਾ ਹੈ ਤੇ ਕਦੇ ਕਾਮੇਡੀ ਦਾ ਆਨੰਦ ਦਿੰਦਾ ਹੈ। ਖ਼ੁਸ਼ਵੰਤ ਸਿੰਘ ਨੂੰ ਜਾਣਨ ਵਾਲੇ ਦੱਸਦੇ ਹਨ ਕਿ ਨਾਵਲ ਦਾ ‘ਬੂਟਾ ਸਿੰਘ’ ਖ਼ੁਦ ਲੇਖਕ ਹੈ ਤੇ ਪ੍ਰੀਤਮ ਸ਼ਰਮਾ ਅਤੇ ਨਵਾਬ ਬੇਗ਼ ਲੇਖਕ ਦੇ ਵਿਛੜ ਚੁੱਕੇ ਦੋਸਤ ਹਨ ਜਿਨ੍ਹਾਂ ਦੇ ਵਿਯੋਗ ਵਿਚ ਹੀ ਉਸ ਨੇ ਇਹ ਨਾਵਲ ਲਿਖਿਆ ਹੈ। *** ਪਿਛਲੇ ਦਿਨੀਂ ਇਸ ਨਾਵਲ ਦਾ ਰਿਲੀਜ਼ ਸਮਾਰੋਹ ਦਿੱਲੀ ਦੇ ਮਸ਼ਹੂਰ ਹੋਟਲ ‘ਲਾ ਮੈਰੀਡਨ’ ਵਿਚ ਹੋਇਆ ਜਿਥੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਮੁੱਖ ਮਹਿਮਾਨ ਸਨ ਜਿਸ ਦੇ ਕਰ-ਕਮਲਾਂ ਨਾਲ ਇਸ ਨਾਵਲ ਦੀ ਘੁੰਡ-ਚੁਕਾਈ ਹੋਈ ਸੀ। ਸਟੇਜ `ਤੇ 96 ਸਾਲਾ ਬੁੱਢਾ ਹੋਇਆ ਖ਼ੁਸ਼ਵੰਤ ਸਿੰਘ ਕੁਰਸੀ `ਤੇ ਕੁਝ ਕੁੱਬਾ ਜਿਹਾ ਹੋਇਆ ਬੈਠਾ ਸੀ। ਸਿਰ `ਤੇ ਟੋਪੀ ਅਤੇ ਸਾਹਮਣੇ ਸਕੌਚ ਦਾ ਮੱਗ ਸੀ। ਕੋਲ ਹੀ ਗੁਰਸ਼ਰਨ ਕੌਰ ਬੈਠੇ ਸਨ। ਨਾਵਲ ਰਿਲੀਜ਼ ਕਰਨ ਵੇਲੇ ਗੁਰਸ਼ਰਨ ਕੌਰ ਨੇ ਸੰਖੇਪ ਜਿਹੇ ਭਾਸ਼ਣ ਵਿਚ ਕਿਹਾ: “ਖ਼ੁਸ਼ਵੰਤ ਸਿੰਘ ਨੇ ਮੈਨੂੰ ਲੇਖਕ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਆਪਣੇ ਆਪ ਨੂੰ ਮੈਂ ਸੁਭਾਗੀ ਸਮਝਦੀ ਹਾਂ ਕਿ ਮੈਂ ਖ਼ੁਸ਼ਵੰਤ ਸਿੰਘ ਦੀਆਂ ਗੁੱਡ ਬੁੱਕਸ `ਚ ਹਾਂ। ਮੈਨੂੰ ਅੱਜ ਇਸ ਮਹਾਨ ਲੇਖਕ ਦਾ ਇਹ ਨਾਵਲ ਜਾਰੀ ਕਰਦਿਆਂ ਬਹੁਤ ਹੀ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਹੈ।” ਉਸ ਤੋਂ ਬਾਅਦ ਵਾਰੀ ਆਈ ਖ਼ੁਸ਼ਵੰਤ ਸਿੰਘ ਦੀ, ਤਾਂ ਪਤਾ ਲੱਗਾ ਕਿ ਇਹ ਦੋ ਬੰਦਿਆਂ ਦੇ ਸਹਾਰੇ ਨਾਲ ਉਠਣ-ਬੈਠਣ ਵਾਲਾ ਬੰਦਾ ਅੱਜ ਵੀ 40 ਸਾਲ ਪਹਿਲਾਂ ਦੇ ਆਪਣੇ ਵੇਲੇ ਵਾਂਗ ਬੋਲਦਾ ਅਤੇ ਸੋਚਦਾ ਹੈ। ਉਸ ਨੇ ਦੱਸਿਆ: “ਮੈਨੂੰ ਬੜੀ ਖ਼ੁਸ਼ੀ ਹੈ ਕਿ ਗੁਰਸ਼ਰਨ ਕੌਰ ਮੇਰੇ ਸੱਦੇ `ਤੇ ਮੇਰਾ ਨਾਵਲ ਜਾਰੀ ਕਰਨ ਆਈ ਹੈ ਪਰ ਕਈ ਵਾਰ ਇਹ ਬਿਨ ਬੁਲਾਏ ਵੀ ਆ ਜਾਂਦੀ ਹੈ।” (ਆਮ ਕਰਕੇ ਖ਼ੁਸ਼ਵੰਤ ਸਿੰਘ ਗੁਰਸ਼ਰਨ ਕੌਰ ਨੂੰ ਗੇਟਕਰੱਸ਼ਰ (ਗਅਟੲ ਚਰੁਸਹੲਰ) ਕਹਿੰਦਾ ਹੈ) ਗੁਰਸ਼ਰਨ ਕੌਰ ਨਾਲ ਆਪਣੇ ਰਿਸ਼ਤੇ ਨੂੰ ਮੈਂ ਦੋਸਤਾਂ-ਮਿੱਤਰਾਂ ਵਿਚ ਬੜਾ ਹੁੱਬ ਕੇ ਪ੍ਰਚਾਰਦਾ ਹਾਂ। ਕਈ ਵਾਰ ਪ੍ਰਧਾਨ ਮੰਤਰੀ ਦੇ ਘਰੋਂ ਮੈਨੂੰ ਫੁੱਲ ਭੇਜੇ ਗਏ ਹਨ। ਮੈਂ ਉਨ੍ਹਾਂ ਫੁੱਲਾਂ ਨੂੰ ਕਈਕਈ ਦਿਨ ਕਿਤਾਬਾਂ ਦੀ ਅਲਮਾਰੀ ਉਪਰ ਰੱਖੀ ਰੱਖਦਾ ਹਾਂ ਤੇ ਹਰ ਮਿਲਣ ਆਏ ਨੂੰ ਦੱਸਦਾ ਹਾਂ ਕਿ ਇਹ ਫੁੱਲ ਮੈਨੂੰ ਗੁਰਸ਼ਰਨ ਕੌਰ ਨੇ ਭੇਜੇ ਹਨ।” ਨਾਵਲ ਦੇ ਛਾਪਕ ਪੈਂਗੂਇਨ ਪਬਲਿਸ਼ਰਜ਼ ਨੇ ਇਸ ਪ੍ਰੋਗਰਾਮ ਵਿਚ ਖ਼ੁਸ਼ਵੰਤ ਸਿੰਘ ਦੇ ਜਾਣੂੰਆਂ ਤੇ ਮਿੱਤਰਾਂ ਦੀਆਂ ਉਸ ਬਾਰੇ ਟਿੱਪਣੀਆਂ ਦੀ ਫ਼ਿਲਮ ਵੀ ਵਿਖਾਈ ਜਿਨ੍ਹਾਂ ਵਿਚ ਮਣੀਸ਼ੰਕਰ ਅਈਅਰ, ਐਮ.ਜੇ. ਅਕਬਰ, ਵਿਕਰਮ ਸੇਠ, ਪਾਕਿਸਤਾਨ ਤੋਂ ਆਸਮਾਂ ਜਹਾਂਗੀਰ, ਵਿਨੋਦ ਮਹਿਤਾ ਅਤੇ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਸ਼ਾਮਲ ਹਨ। ਇਸ ਵਿਚ ਖ਼ੁਸ਼ਵੰਤ ਸਿੰਘ ਦੀ ਖ਼ਾਸ ਦੋਸਤ ਸਾਦੀਆ ਦੇਹਲਵੀ ਦੀਆਂ ਟਿੱਪਣੀਆਂ ਵੀ ਸ਼ਾਮਲ ਸਨ। ਖ਼ੁਸ਼ਵੰਤ ਸਿੰਘ ਨੇ ਆਪਣੀ ਬਹੁਤ ਮਸ਼ਹੂਰ ਕਿਤਾਬ ‘ਨੌਟ ਏ ਨਾਈਸ ਮੈਨ ਟੂ ਨੋਅ` ਸਾਦੀਆ ਦੇਹਲਵੀ ਨੂੰ ਸਮਰਪਿਤ ਕੀਤੀ ਸੀ। ਲਿਖਿਆ ਹੈ: ਸਮਰਪਤ! ਸਾਦੀਆ ਦੇਹਲਵੀ ਨੂੰ ਜਿਸ ਨੇ ਮੈਨੂੰ ਮੇਰੇ ਹੱਕ ਨਾਲੋਂ ਜ਼ਿਆਦਾ ਪਿਆਰ ਤੇ ਬਦਨਾਮੀ ਬਖ਼ਸ਼ੀ ਹੈ। ਇਹ ਸਾਦੀਆ ਦੇਹਲਵੀ ਬੜੀ ਮਸ਼ਹੂਰ ਲੇਖਕ ਹੈ, ਪੱਤਰਕਾਰ ਹੈ, ਟੀ.ਵੀ. ਸੀਰੀਅਲ ਤੇ ਡਾਕੂਮੈਂਟਰੀ ਨਿਰਮਾਤਾ ਹੈ ਅਤੇ ਸਮਾਜ ਸੇਵਕ ਹੈ। ਇਨ੍ਹਾਂ ਸਭ ਗੱਲਾਂ ਤੋਂ ਉਪਰ ਉਹ ਬਹੁਤ ਖ਼ੂਬਸੂਰਤ ਹੈ ਜੋ 1957 ‘ਚ ਜਨਮੀ ਸੀ। ਉਹ ਕਹਿੰਦੀ ਹੈ ਕਿ ਖ਼ੁਸ਼ਵੰਤ ਸਿੰਘ ਬੁੱਧੀਜੀਵੀ ਹੈ, ਮੂਰਖ ਹੈ, ਸ਼ੈਤਾਨ ਹੈ, ਭ੍ਰਿਸ਼ਟ ਹੈ ਪਰ ਈਮਾਨਦਾਰ ਅਤੇ ਸਪਸ਼ਟ ਹੈ। ਉਸ ਨੇ ਇਕ ਵਾਕਿਆ ਸੁਣਾਇਆ ਕਿ ਖ਼ੁਸ਼ਵੰਤ ਸਿੰਘ ਕੁਰਸੀ ‘ਤੇ ਬੈਠਾ ਸੀ ਅਤੇ ਉਹ ਦੋਵੇਂ ਬਾਹਵਾਂ ਉਸ ਦੀ ਕੁਰਸੀ ਦੇ ਮੋਢਿਆਂ ‘ਤੇ ਰੱਖੀ ਝੁਕੀ ਹੋਈ ਖੜ੍ਹੀ ਸੀ ਕਿ ਫ਼ੋਟੋ ਖਿੱਚੀ ਗਈ। ਖ਼ੁਸ਼ਵੰਤ ਸਿੰਘ ਨੇ ਉਹ ਫੋਟੋ ਮੁੰਬਈ ਆਪਣੇ ਦਫ਼ਤਰ ਦੇ ਨੋਟਿਸ ਬੋਰਡ ‘ਤੇ ਲਗਵਾ ਦਿੱਤੀ ਅਤੇ ਸਾਦੀਆ ਨੂੰ ਕਹਿਣ ਲੱਗਾ, “ਵੇਖ! ਤੂੰ ਮੈਨੂੰ ਬਦਨਾਮ ਕੀਤਾ ਹੈ!” ਸਾਦੀਆ ਦੱਸਦੀ ਹੈ ਕਿ ਉਸ ਨੇ ਖ਼ੁਸ਼ਵੰਤ ਸਿੰਘ ਨੂੰ ਕਿਹਾ, ਤ “ਬਦਨਾਮ ਤਾਂ ਤੁਸੀਂ ਮੈਨੂੰ ਕੀਤਾ ਹੈ। ਮੇਰੇ ਬਾਰੇ ਤੁਸੀਂ ਕਾਲਮ ਲਿਖਦੇ ਰਹਿੰਦੇ ਹੋ ਅਤੇ ਆਹ ਹੁਣ ਫ਼ੋਟੋ ਸਭ ਨੂੰ ਵਿਖਾ ਰਹੇ ਹੋ, ਜਿਵੇਂ ਫ਼ੋਟੋ ਜਾਣਬੁੱਝ ਕੇ ਖਿਚਵਾਈ ਗਈ ਹੋਵੇ।”