ਜ਼ਿਮਨੀ ਚੋਣਾਂ ਤੇ ਕੇਂਦਰ ਸਰਕਾਰ

ਗੁਲਜ਼ਾਰ ਸਿੰਘ ਸੰਧੂ
ਹੁਣੇ ਹੁਣੇ ਰਾਜਾਂ ਦੀਆਂ 7 ਸੀਟਾਂ ਲਈ ਜ਼ਿਮਨੀ ਚੋਣਾਂ ਦੇ ਨਤੀਜੇ ਆਏ ਹਨ| 7 ਵਿਚੋਂ 3 ਸੀਟਾਂ ਭਾਜਪਾ ਦੇ ਹਿੱਸੇ ਆਈਆਂ ਹਨ ਤੇ 4 ਸਮਾਜਵਾਦੀ ਪਾਰਟੀ (ਉੱਤਰ ਪ੍ਰਦੇਸ਼) ਝਾਰਖੰਡ ਮੁਕਤੀ ਮੋਰਚਾ (ਝਾਰਖੰਡ) ਤ੍ਰਿਣਮੂਲ ਕਾਂਗਰਸ (ਪਛਮੀ ਬੰਗਾਲ) ਤੇ ਕਾਂਗਰਸ (ਕੇਰਲ) ਦੇ| ਇਹ ਚਾਰੇ ਪਾਰਟੀਆਂ ਇੰਡੀਆ ਗੱਠਜੋੜ ਦਾ ਹਿੱਸਾ ਹਨ|

ਭਾਵੇਂ ਇਨ੍ਹਾਂ ਨਤੀਜਿਆਂ ਤੋਂ ਅਗਾਮੀ ਚੋਣਾਂ ਦੇ ਨਤੀਜਿਆਂ ਬਾਰੇ ਅੰਦਾਜ਼ਾ ਲਾਉਣ ਠੀਕ ਨਹੀਂ ਫੇਰ ਵੀ ਉੱਤਰ ਪ੍ਰਦੇਸ਼ ਦੇ ਘੋਪੀ ਚੋਣ ਹਲਕੇ ਤੋਂ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਦਾ ਭਾਜਪਾ ਦੇ ਦਾਰਾ ਸਿੰਘ ਚੌਹਾਨ ਨੂੰ ਕੋਈ 42 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਉਣਾ ਭਾਜਪਾ ਲਈ ਚਿੰਤਾ ਦਾ ਵਿਸ਼ਾ ਹੈ| ਖਾਸ ਕਰਕੇ ਏਸ ਲਈ ਕਿ ਏਥੇ ਯਾਦਵ ਨੂੰ ਹਰਾਉਣ ਲਈ ਮੁੱਖ ਮੰਤਰੀ ਅਦਿਤਿਆ ਨਾਥ ਯੋਗੀ ਨੇ ਖੁਦ ਪੂਰਾ ਜ਼ੋਰ ਲਾਇਆ ਸੀ; ਹਿੰਦੂ ਪੱਤਾ ਰੱਜ ਕੇ ਖੇਡਣ ਸਮੇਤ|
ਭਾਜਪਾ ਦੀ ਚਿੰਤਾ ਨੂੰ ਪੂਰੀ ਤਰ੍ਹਾਂ ਉਜਾਗਰ ਕਰਨ ਲਈ ਸੁਪਰੀਮ ਕੋਰਟ ਦੇ ਮੰਨੇ ਪ੍ਰਮੰਨੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਤਾਂ ਏਥੋਂ ਤੱਕ ਕਹਿ ਦਿੱਤਾ ਹੈ ਕਿ ਕੇਂਦਰ ਦੀ ਸਰਕਾਰ ਨੂੰ ਚਿੰਤਾ ਏਨੀ ਵੱਧ ਹੈ ਕਿ ਇਹ ‘ਇਕ ਦੇਸ਼ ਇੱਕ ਚੋਣ’ ਦੇ ਨਾਅਰੇ ’ਤੇ ਪਹਿਰਾ ਦੇ ਕੇ ਦੇਸ਼ ਦੇ ਲੋਕਤੰਤਰ ਦਾ ਘਾਣ ਕਰਨ ਉੱਤੇ ਤੁਲ ਪਈ ਹੈ| ਘੱਟੋ ਘੱਟ ਮੰਤਵ 5 ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁਲਤਵੀ ਕਰਨਾ ਹੈ| ਕੁੱਝ ਵੀ ਹੋਵੇ ਮੋਦੀ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਯਕੀਨੀ ਨਹੀਂ ਤਾਂ ਨੇੜੇ ਜ਼ਰੂਰ ਹੈ|
ਭਾਰਤ, ਹਿੰਦੁਸਤਾਨ, ਇੰਡੀਆ ਜਾਂ ਸਾਰੇ ਹੀ
ਵਿਰੋਧੀ ਧਿਰ ਵਲੋਂ ਆਪਣੇ ਇਕੱਠ ਨੂੰ ਇੰਡੀਆ ਕਹਿਣ ਉਤੇ ਕੇਂਦਰ ਵਿਚ ਭਾਰੂ ਪਾਰਟੀ ਨੇ ਖਾਹਮਖਾਹ ਦਾ ਵਿਵਾਦ ਤੇ ਵਾਵੇਲਾ ਮਚਾ ਰੱਖਿਆ ਹੈ| ਜਦੋਂ ਮੁਹੰਮਦ ਅਲੀ ਜਿਨਾਹ ਨੇ ਦੇਰ ਰਾਤ ਸਮੇਂ ਪੰਜਾਬ ਤੇ ਬੰਗਾਲ ਵਿਚੋਂ ਆਪਣੇ ਬਣਨ ਵਾਲੇ ਦੇਸ਼ ਦਾ ਨਾਂ ਪਾਕਿਸਤਾਨ ਰੱਖਿਆ ਸੀ ਤਾਂ ਉਸਦਾ ਮਨਸ਼ਾ ਅਖੰਡ ਹਿੰਦੁਸਤਾਨ ਦੀ ਬਰਾਬਰੀ ਕਰਨਾ ਜਾਂ ਇਸਨੂੰ ਮਾਤ ਪਾਉਣਾ ਸੀ| ਮੁਗ਼ਲਾਂ ਦੇ ਨਾਮਕਰਨ ਵਾਲੇ ਹਿੰਦੁਸਤਾਨ ਨੂੰ| ਉਹ ਬਰਤਾਨਵੀ ਰਾਜ ਦੇ ਇੰਡੀਆ ਨੂੰ ਉੱਕਾ ਹੀ ਵਿਸਾਰਨਾ ਚਾਹੁੰਦਾ ਸੀ| ਇਹ ਗੱਲ ਵੱਖਰੀ ਹੈ ਕਿ 1971 ਵਿਚ ਪਾਕਿਸਤਾਨੀ ਬੰਗਾਲੀਆਂ ਨੇ ਆਪਣੀ ਬੋਲੀ ਸਾਹਿਤ ਤੇ ਸਭਿਆਚਾਰ ਦਾ ਬੋਲਬਾਲਾ ਜਤਾਉਣ ਲਈ ਆਪਣੇ ਆਪ ਨੂੰ ਜਿਨਾਹ ਦੇ ਸਿਰਜੇ ਪਾਕਿਸਤਾਨ ਤੋਂ ਵੱਖ ਕਰ ਲਿਆ| ਏਸ ਭੰਨ-ਤੋੜ ਵਿੱਚ ਮੁੱਖ ਮਕਸਦ ਬੋਲੀ ਦੀ ਸਰਦਾਰੀ ਜਤਾਉਣਾ ਸੀ| ਬੰਗਾਲੀ ਬੋਲਣ ਵਾਲਾ ਬੰਗਾਲ ਦੋ ਹਿੱਸਿਆਂ ਵਿਚ ਵੰਡਿਆ ਗਿਆ| ਅੱਧਾ ਹਿੱਸਾ ਪੱਛਮੀ ਬੰਗਾਲ ਦੇ ਨਾਂ ਥੱਲੇ ਸੁਤੰਤਰ ਦੇਸ਼ ਹੋ ਗਿਆ ਤੇ ਬਾਕੀ ਅੱਧਾ ਪਹਿਲਾ ਵਾਂਗ ਹੀ ਭਾਰਤ ਦਾ ਇੱਕ ਵੱਡਾ ਰਾਜ ਰਹਿ ਗਿਆ| ਵਿਵਾਦ ਦੀ ਜੜ੍ਹ ਹਿੰਦੁਸਤਾਨ ਦਾ ਨਵਾਂ ਨਾਂ ਹੈ| ਇੰਡੀਆ ਤੇ ਭਾਰਤ|
ਹੁਣ ਇੱਕੀਵੀਂ ਸਦੀ ਵਿਚ ਅਸੀਂ ਸੋਚਣਾ ਹੈ ਕਿ ਅਸੀਂ ਆਪਣੇ ਦੇਸ਼ ਲਈ ਮੁਗ਼ਲਾਂ ਦਾ ਨਾਮਕਰਨ ਹਿੰਦੁਸਤਾਨ ਵਰਤਣਾ ਹੈ, ਬਰਤਾਨੀਆ ਵਾਲਿਆਂ ਦਾ ਇੰਡੀਅਗ ਜਾਂ ਸੁਤੰਤਰਤਾ ਤੋਂ ਪਿਛੋਂ ਵਾਲਾ ਇੰਡੀਆ ਤੇ ਭਾਰਤ ਤਵਾਰੀਖ ਗਵਾਹ ਹੈ ਕਿ ਗੋਆ, ਦਮਨ ਦਿਯੂ ਤੇ ਪਾਂਡੀਚਰੀ ਦਾ ਇਲਾਕਾ ਛੱਡ ਕੇ ਬਰਤਾਨੀਆ ਵਾਲਿਆਂ ਨੇ ਸਾਨੂੰ ਇੰਡੀਆ ਨਾਂ ਥੱਲੇ ਇਕਜੁੱਟ ਕੀਤਾ| ਦੱਖਣੀ ਦੇ ਧੁਰ ਪੂਰਬੀ ਰਾਜ ਅੱਜ ਵੀ ਆਪਣੇ ਆਪ ਨੂੰ ਭਾਰਤੀ ਜਾਂ ਹਿੰਦੁਸਤਾਨੀ ਕਹਿਣ ਨਾਲੋਂ ਇੰਡੀਆ ਕਹਿਣਾ ਚੰਗਾ ਸਮਝਦੇ ਹਨ|
ਚੇਤੇ ਰਹੇ ਕਿ ਭਾਰਤ ਦਾ ਸੰਵਿਧਾਨ ਸਿਰਜਣ ਵਾਲੀ ਪੰਡਤ ਜਵਾਹਰ ਲਾਲ ਨਹਿਰੂ ਦੀ ਸਰਕਾਰ ਸੀ| ਉਸ ਨੇ ਸੰਵਿਧਾਨ ਦੀ ਅੰਗ੍ਰੇਜ਼ੀ ਭਾਸ਼ਾ ਵਾਲੀ ਕਾਪੀ ਨੂੰ ‘3ੋਨਸਟਟਿੁਟiੋਨ ੋਾ 9ਨਦiਅ’ ਲਿਖਿਆ ਹਿੰਦੀ ਭਾਸ਼ਾ ਵਾਲੀ ਨੂੰ ਭਾਰਤ ਕਾ ਸੰਵਿਧਾਨ ਇਸਨੂੰ ਲੋਕ ਸਭਾ ਉਦੋਂ ਭਾਰਤ ਦੀ ਥਾਂ ਹਿੰਦੁਸਤਾਨ ਨੂੰ ਵੀ ਪ੍ਰਵਾਨਗੀ ਦਿੱਤੀ ਜਾ ਸਕਦੀ ਸੀ ਪਰ ਵੇਲੇ ਦੀ ਸਰਕਾਰ ਤੇ ਸੰਸਦ ਨੇ ਭਾਰਤ ਨੂੰ ਤਰਜੀਹ ਦਿੱਤੀ| ਕੌਣ ਨਹੀਂ ਜਾਣਦਾ ਕਿ ਹਿੰਦੁਸਤਾਨ ਵਿਚ ਹਿੰਦੂਤਵ ਦੀ ਭਾਵਨਾ ਭਾਰਤ ਨਾਲੋਂ ਵੱਧ ਹੈ| ਉਂਝ ਵੀ ਭਾਰਤ ਸ਼ਬਦ ਵਿਚ ਮਿਥਿਹਾਸਕ ਭਾਵਨਾ ਹੈ ਤੇ ਹਿੰਦੁਸਤਾਨ ਵਿਚ ਇਤਿਹਾਸਕ| ਇਤਿਹਾਸ ਉੱਤੇ ਪਹਿਰਾ ਦਿੱਤਾ ਜਿਹੜਾ ਮਿਥਿਹਾਸ ਨਾਲੋਂ ਵੱਢਾ ਹੁੰਦਾ ਹੈ| ਭਾਜਪਾ ਵਾਲਿਆਂ ਦਾ ਮਿਥਿਹਾਸ ਨੂੰ ਵਿਗਿਆਨਕ ਸੱਚ ਨਾਲੋਂ ਵਡਿਆਉਣ ਦਾ ਮੂੰਲ ਮੰਤਵ ਸੁਤੰਤ੍ਰਤਾ ਪ੍ਰਾਪਤੀ ਵਿਚ ਵੱਡਾ ਹਿੱਸਾ ਪਾਉਣ ਵਾਲੀ ਪ੍ਰਮੁੱਖ ਰਾਜਨੀਤਕ ਪਾਰਟੀ ਨੂੰ ਛੁਟਿਆਉਣਾ ਹੈ| ਕੁਝ ਏਸੇ ਤਰ੍ਹਾਂ ਜਿਵੇਂ ਚੰਦਰਯਾਨ ਤਿੰਨ ਦੀ ਸਫਲਤਾ ਨੂੰ ਭਾਜਪਾ ਦੀ ਪ੍ਰਾਪਤੀ ਤੱਕ ਸੀਮਤ ਕਰਨਾ| ਇਹ ਭੁੱਲ ਭਲਾ ਕੇ ਇਸਰੋ ਦੀ ਸਥਾਪਨਾ ਪੰਡਤ ਨਹਿਰੂ ਦੇ ਕਾਲ ਵਿਚ ਹੋਈ ਸੀ ਤੇ ਇਹ ਪ੍ਰਾਪਤੀ ਇਸਰੋ ਤੇ ਉਸ ਨਾਲ ਸੱਤ ਸਦੀਆਂ ਤੋਂ ਜੁੜੇ ਵਿਗਿਆਨੀਆਂ ਦੀ ਹੈ| ਉਨ੍ਹਾਂ ਰਾਜਨੀਤਕ ਨੇਤਾਵਾਂ ਦੀ ਨਹੀਂ ਜਿਹੜੇ ਹਿੱਕ ਥਾਪੜ ਕੇ ਅੱਗੋਂ ਆ ਰਹੇ ਹਨ|
ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਭਾਰਤ ਤੇ ਇੰਡੀਆ ਸ਼ਬਦਾਂ ਦਾ ਭਾਵਨਾਤਕ ਮਹੱਤਵ ਵੱਖੋ ਵਖਰਾ ਹੈ| ਭਾਜਪਾ ਵਲੋਂ ਇਸਨੂੰ ਉਤਰੀ ਹਿੰਦੀ ਭਾਸ਼ੀ ਰਾਜਾਂ ਵਿਚ 2024 ਵਾਲੀਆਂ ਚੋਣਾਂ ਸਮੇਂ ਵੋਟਾਂ ਦਾ ਲਾਭ ਮਿਲ ਸਕਦਾ ਹੈ| 18 ਸਤੰਬਰ, 2023 ਨੂੰ ਸੱਦਿਆ ਗਿਆ ਸੰਸਦ ਸੈਸ਼ਨ ਵੀ ਭਾਜਪਾ ਨੂੰ 2024 ਦੀਆਂ ਚੋਣਾਂ ਵਿਚ ਲਾਭ ਦੇਣ ਲਈ ਹੈ| ਚੇਤੇ ਰਹੇ ਕਿ 1949 ਵਿਚ ‘ਇੰਡੀਆ ਜੋ ਕਿ ਭਾਰਤ ਹੈ’ ਜੁਮਲੇ ਨੂੰ ਪ੍ਰਵਾਨਗੀ ਦੇਣ ਵਾਲੀ ਮਿਤੀ ਵੀ 18 ਸਤੰਬਰ ਹੀ ਸੀ| ਵਰਤਮਾਨ ਸਰਕਾਰ ਇਹ ਭੁਲਾ ਦੇਣਾ ਚਾਹੁੰਦੀ ਹੈ ਜਿਸ ਸ਼ਬਦ ਨੂੰ ਵਿਵਾਦ ਦੀ ਜੜ੍ਹ ਬਣਾਈ ਬੈਠੇ ਹਨ| ਇਸਦੀ ਨੀਂਹ ਪੂਰੇ 75 ਸਾਲ ਪਹਿਲਾਂ ਪੰਡਤ ਨਹਿਰੂ ਕਾਲ ਵਿਚ ਰੱਖੀ ਗਈ ਸੀ| ਉਹ ਨਹੀਂ ਜਾਣਦੇ ਕਿ ਇਸਰੋ ਦੇ ਪ੍ਰਸੰਗ ਵਿਚ ਤਾਂ ਇਹ ਪੱਤਾ ਚੱਲ ਗਿਆ ਏਥੇ ਚੱਲਣਾ ਔਖਾ ਹੈ| ਇਹ ਵੀ ਹੋ ਸਕਦਾ ਹੈ ਕਿ ਇਹ ਪੁੱਠਾ ਪੈ ਜਾਵੇ|
ਇੱਕ ਗੱਲ ਤਾਂ ਸਪੱਸ਼ਟ ਹੈ ਜਿਸ ਰਾਹ ਕੇਂਦਰ ਦੀ ਵਰਤਮਾਨ ਸਰਕਾਰ ਤੁਰੀ ਹੋਈ ਹੈ ਇੰਡੀਆ (ਭਾਵ ਅਖੰਡ ਭਾਰਤ) ਵਿਚੋਂ ਹਿੰਦੀ ਭਾਸ਼ੀ ਰਾਜਾਂ ਦੇ ਜੁਦਾ ਹੋਣ ਦੀ ਸੰਭਾਵਨਾ ਵਧ ਜਾਵੇਗੀ| ਇਹ ਵੀ ਕਿ ਅਜਿਹਾ ਟੁਕੜਾ ਕਿੰਨਾ ਵੀ ਵੱਡਾ ਹੋਵੇ ਚਾਰ ਚੁਫੇਰੇ ਵਾਲੇ ਰਾਜਾਂ ਨੇ ਇਸਨੂੰ ਟਿਕਣ ਨਹੀਂ ਦੇਣਾ| ਖਾਸ ਕਰਕੇ ਦੱਖਣੀ ਭਾਰਤ, ਧੁਰ ਪੂਰਬ ਤੇ ਪੰਜਾਬ ਨੇ ਜਿਸਨੂੰ ਵਿਦੇਸ਼ ਵਸਦੇ ਪੰਜਾਬੀਆਂ ਨੇ ਲੂਤੀ ਲਾਈ ਰੱਖਣੀ ਹੈ| ਖਾਲਿਸਤਾਨ ਦਾ ਨਾਅਰਾ ਲਾ ਕੇ|
ਜਿਨ੍ਹਾਂ ਨੇ ਅਜੋਕੇ ਪਾਕਿਸਤਾਨ ਦੀ ਯਾਤਰਾ ਕੀਤੀ ਹੈ ਉਹ ਜਾਣਦੇ ਹਨ ਕਿ ਉਥੇ ਗੋਰੀ ਸਰਕਾਰ ਦੀਆਂ ਵਧਾਈਆਂ ਵਾਰਾਂ ਵਿਚ ਹੀ ਭੰਗ ਨਹੀਂ ਭੁੱਜਦੀ ਪਿੰਡਾਂ ਦੀਆਂ ਸੜਕਾਂ ਤੰਗ ਅਤੇ ਭੋਡੀਆਂ ਹਨ| ਪਿੰਡਾਂ ਦੇ ਮਕਾਨ ਹਾਲੀ ਵੀ ਕੱਚੇ ਹਨ ਤੇ ਪੱਕੇ ਘਰਾਂ ਦੀਆਂ ਇੱਟਾਂ ਤਾਂ ਪੱਕੀਆਂ ਹਨ ਪਰ ਉਨ੍ਹਾਂ ਉੱਤੇ ਸੀਮੇਂਟ ਦੀ ਟੀਪ ਨਹੀਂ ਕੀਤੀ ਮਿਲਦੀ| ਛੋਟਾ ਦੇਸ਼ ਵੱਡੇ ਦੇਸ਼ ਦਾ ਟਾਕਰਾ ਨਹੀਂ ਕਰ ਸਕਦਾ| ਵੱਡੇ ਦੇਸ਼ ਵਿਚ ਹਰ ਤਰ੍ਹਾਂ ਦੀ ਵਡਿੱਤਣ ਹੁੰਦੀ ਹੈ| ਟੁਕੜੇ ਹੋਇਆਂ ਵੱਡਿਤਣ ਦੇ ਵੀ ਟੁਕੜੇ ਹੋ ਜਾਂਦੇ ਹਨ| ਇਹ ਟੁਕੜੇ ਮੁਹੰਮਦ ਇਕਬਾਲ ਵਰਗੇ ਸ਼ਾਇਰਾਂ ਨੂੰ ਵੀ ਝੁਠਲਾ ਦਿੰਦੇ ਹਨ| ਜਿਹੜਾ ਆਪਣੇ ਜਨਮ ਸਮੇਂ ਦੇ ਹਿੰਦੁਸਤਾਨ ਨੂੰ ‘ਹਿੰਦੂ ਹੈ ਹਮ ਵਤਨ ਹੈ ਹਿੰਦੁਸਤਾ ਹਮਾਰਾ’ ਕਹਿੰਦਾ, ਪਾਕਿਸਤਾਨ ਦੀ ਮੰਗ ਦੇ ਟੇਟੇ ਚੜ੍ਹ ਕੇ, ‘ਮੁਸਲਮ ਹੈ ਹਮ ਵਤਨ ਹੈ ਸਾਰਾ ਜਹਾਂ ਹਮਾਰਾ’ ਕਹਿਣ ਲੱਗ ਗਿਆ ਸੀ|

ਅੰਤਿਕਾ
—ਮਿਰਜ਼ਾ ਗ਼ਾਲਿਬ—
ਨਗਮਾਗਏ ਗ਼ਮ ਕੋ ਭੀ ਐ ਦਿਲ ਗਨੀਮਤ ਜਾਨੀਏ
ਬੇ ਸਦਾ ਹੋ ਜਾਏਗਾ ਯੇਹ ਸਾਜ਼ ਏ ਹਸਤੀ ਏਕ ਦਿਨ।