ਸਿੱਖਾਂ ਨੂੰ ਸਦੀਵੀ ਗਧੀਗੇੜ ਪਾਈ ਰੱਖਣ ਦੇ ਅਜਬ ਤਰੀਕੇ ਸਿਰਫ ਅਜਮੇਰ ਸਿੰਘ ਹੀ ਦੱਸ ਸਕਦਾ ਹੈ!

(ਅਕਾਲ ਤਖਤ ਸਾਹਿਬ ਦੀ ਸਰਬ ਉਚਤਾ; ਬਿੱਟੂ ਧੜੇ ਨੂੰ ਘੁਰਕੀਆਂ ਤੇ ਨਸੀਹਤਾਂ)
-ਬਲਰਾਜ ਦਿਓਲ
ਅਜਮੇਰ ਸਿੰਘ ਨੇ ਆਪਣੀ ਇਕ ਤਾਜ਼ਾ ਯੂਟਿਊਬ ਵੀਡੀਓ ਗੱਲਬਾਤ ਦਾ ਹੈਡਿੰਗ “ਕੀ ਅਕਾਲ ਤਖ਼ਤ ਸਾਹਿਬ ਆਜ਼ਾਦ ਹੋ ਸਕਦਾ ਹੈ” ਰੱਖਿਆ ਹੈ।

ਉਹ ਆਪਣੇ ਹਰ ਵਿਚਾਰ ਨੂੰ ਠੋਸਣ ਲਈ “ਇਕ ਧਾਰਨਾ ਬਣ ਗਈ ਹੈ” ਦਾ ਤਕੀਆ ਕਲਾਮ ਵਰਤਣ ਦਾ ਮਾਹਿਰ ਹੈ ਅਤੇ ਇਸ ਗੱਲਬਾਤ ਵਿਚ ਇਹੀ ਟੋਟਕਾ ਕਈ ਵਾਰ ਵਰਤਦਾ ਹੈ। ਇਹ ਗੱਲਬਾਤ ਅਕਾਲ ਤਖ਼ਤ ਅਤੇ ਸਿੱਖ ਕੌਮ ਦੀ ਆਜ਼ਾਦੀ ਓਦਾਲੇ ਘੁੰਮਦੀ ਹੈ ਅਤੇ ਉਹ ਦਲਜੀਤ ਸਿੰਘ ਬਿੱਟੂ ਧੜੇ ਵਲੋਂ ਕੁਝ ਦਿਨ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਵਿਚ ਕੀਤੀ ਓਸ ਮੀਟਿੰਗ ਵੱਲ ਸੈਨਤਾਂ ਮਾਰਦਾ ਹੈ, ਜਿਸ ਵਿਚ ਉਸ ਨੂੰ ਸੱਦਿਆ ਨਹੀਂ ਸੀ ਗਿਆ। ਬਿੱਟੂ ਧੜੇ ਵਲੋਂ ਨਕਸਲਬਾੜੀ ਪਿਛੋਕੜ ਦੇ ਏਸ ਕ੍ਰੋਧੀ, ਖਾਲਿਸਤਾਨੀ ਆਈਡਾਲੌਗ ਅਤੇ ਕਥਿਤ ਸਿੱਖ ਹਿਸਟੋਰੀਅਨ ਨੂੰ ਵਰਿ੍ਹਆਂ ਬੱਧੀ ਰਹਿਬਰ ਮੰਨੀ ਰੱਖਣ ਤੋਂ ਬਾਅਦ ਮੀਟਿੰਗ ਵਿਚ ਨਾ ਸੱਦਣਾ ਕਈ ਸਵਾਲ ਖੜੇ ਕਰਦਾ ਹੈ? ਇਸ ਮੀਟਿੰਗ ਤੋਂ ਬਾਹਰ ਕਿਉਂ ਰੱਖਿਆ ਗਿਆ? ਕੀ ਅਜਮੇਰ ਸਿੰਘ ਕਿਸੇ ਐਸੇ ਇਕੱਠ ਦੇ ‘ਗੁਰਮਤੇ’ ਪ੍ਰਵਾਨ ਕਰ ਲਵੇਗਾ, ਜਿਸ ਵਿਚ ਓਸ ਨੇ ਸਾਰੇ ਮੀਟਿੰਗਕਰਤਾ ਆਪਣੀ ਉਂਗਲੀ `ਤੇ ਨਾ ਘੁੰਮਾਏ ਹੋਣ? ਇਹ ਆਪਣੇ ਆਪ ਵਿਚ ਵੱਡੇ ਸਵਾਲ ਹਨ ਅਤੇ ਅਜਮੇਰ ਨੇ ਏਸ ਵੀਡੀਓ ਗੱਲਬਾਤ ਵਿਚ ਜੋ ਕੜ੍ਹੀ ਘੋਲੀ ਹੈ ਓਸ ਤੋਂ ਅਜਮੇਰ ਦੀ ਨਿਰਾਸ਼ਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਅਜਮੇਰ ਸਿੰਘ ਆਪਣੀ ਗੱਲਬਾਤ ਬਾਦਲਾਂ ਵਲੋਂ ਪਿਛਲੇ ਢਾਈ ਤਿੰਨ ਦਹਾਕਿਆਂ ਤੋਂ ਅਕਾਲ ਤਖ਼ਤ ਅਤੇ ਇਸ ਦੇ ਜਥੇਦਾਰਾਂ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਣ ਤੋਂ ਸ਼ੁਰੂ ਕਰਦਾ ਹੋਇਆ ਕਹਿੰਦਾ ਹੈ ਕਿ ਇਕ ਧਾਰਨਾ ਬਣ ਗਈ ਹੈ ਕਿ ਇਸ ਨਾਲ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਦੀ ਮਾਣ-ਮਰਿਯਾਦਾ ਨੂੰ ਠੇਸ ਪੁੱਜੀ ਹੈ। ਇਕ ਤਰ੍ਹਾਂ ਇਸ ਨੂੰ ਘੱਟੇ ਰੋਲਣ ਦੀ ਕੋਸ਼ਿਸ਼ ਹੋਈ ਹੈ। ਅਜਮੇਰ ਮੁਤਾਬਿਕ ਇਸ ਦੇ ਹੱਲ ਲਈ ਦੋ ਕਿਸਮ ਦੇ ਵਿਚਾਰ ਸਾਹਮਣੇ ਆਏ। ਇਕ ਸੀ ਕਿ ਜਥੇਦਾਰ ਸ਼੍ਰੋਮਣੀ ਕਮੇਟੀ ਨਾਮਜ਼ਦ ਕਰਦੀ ਹੈ ਅਤੇ ਇਸ ਤੋਂ ਇਹ ਅਧਿਕਾਰ ਵਾਪਸ ਲੈ ਕੇ ਨਾਮਜ਼ਦਗੀ ਦਾ ਹੋਰ ਤਰੀਕਾ ਅਪਣਾਇਆ ਜਾਵੇ ਅਤੇ ਦੂਜਾ ਸੀ ਕਿ ਸ਼੍ਰੋਮਣੀ ਕਮੇਟੀ `ਤੇ ਬਾਦਲਾਂ ਦਾ ਕਬਜ਼ਾ ਹੈ ਅਤੇ ਇਸ ਨੂੰ ਮੁਕਤ ਕਰਵਾਇਆ ਜਾਵੇ। ਬਹੁਤ ਯਤਨ ਹੋਏ ਪਰ ਅਜੇ ਤੱਕ ਨਾ ਬਾਦਲਾਂ ਦਾ ਗਲਬਾ ਖ਼ਤਮ ਹੋਇਆ ਹੈ ਅਤੇ ਨਾ ਜਥੇਦਾਰ ਨਾਮਜ਼ਦਗੀ ਦੀ ਵਿਧੀ ਬਦਲੀ ਜਾ ਸਕੀ ਹੈ।
ਅਜਮੇਰ ਮੁਤਾਬਿਕ ਸ਼੍ਰੋਮਣੀ ਕਮੇਟੀ ਦੀ ਚੋਣ ਸੈਂਟਰ ਸਰਕਾਰ ਕਰਵਾਉਂਦੀ ਹੈ ਜੋ ਆਪਣੀ ਲੋੜ ਅਨੁਸਾਰ ਚੋਣ ਦਾ ਸਮਾਂ ਨਿਰਧਾਰਤ ਕਰਦੀ ਹੈ। ਕਿਉਂਕਿ ਚੋਣ ਸੈਂਟਰ ਸਰਕਾਰ ਦੇ ਹੱਥ ਵਿਚ ਇਸ ਲਈ ਅਜਮੇਰ ਮੁਤਾਬਿਕ ਇਸ ਤੋਂ ਸਿੱਟਾ ਨਿਕਲਦਾ ਹੈ ਕਿ ਸਿੱਖ ਕੌਮ ਆਜ਼ਾਦ ਨਹੀਂ ਹੈ ਅਤੇ ਜੇ ਸਿੱਖ ਕੌਮ ਆਪਣੀ ਏਸ ਸੰਸਥਾ ਦੀ ਚੋਣ ਕਰਨ ਲਈ ਆਜ਼ਾਦ ਨਹੀਂ ਹੈ ਤਾਂ ਅਕਾਲ ਤਖ਼ਤ ਕਿਵੇਂ ਆਜ਼ਾਦ ਹੋ ਸਕਦਾ ਹੈ? ਅਜਮੇਰ ਨੇ ਸਿੱਖ ਕੌਮ ਦੀ ਆਜ਼ਾਦੀ ਮਾਪਣ ਲਈ ਨਵਾਂ ਪੈਮਾਨਾ ਨਿਰਧਾਰਤ ਕਰ ਦਿੱਤਾ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਦੀ ਚੋਣ ਸੈਂਟਰ ਸਰਕਾਰ ਕਰਵੌਂਦੀ ਹੈ ਇਸ ਲਈ ਸਿੱਖ ਕੌਮ ਸੈਂਟਰ ਸਰਕਾਰ ਦੀ ਗੁਲਾਮ ਹੈ। ਅਜਮੇਰ ਇਸ ਇਤਿਹਾਸਕ ਤੱਥ `ਤੇ ਮਿੱਟੀ ਪਾ ਦਿੰਦਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਚੋਣ 1925 ਦੇ ਐਕਟ ਮੁਤਾਬਿਕ ਕਰਵਾਈ ਜਾਂਦੀ ਹੈ ਜਿਸ ਐਕਟ ਨੂੰ ਸਿੱਖ ਵੱਡੀ ਪ੍ਰਾਪਤੀ ਮੰਨਦੇ ਆ ਰਹੇ ਹਨ ਅਤੇ ਇਸ ਐਕਟ ਵਿਚ ਆਪਣੀ ਲੋੜ ਮੁਤਾਬਿਕ ਸੋਧਾਂ ਵੀ ਕਰਵਾ ਚੁੱਕੇ ਹਨ। ਬੀਜੇਪੀ ਸਰਕਾਰ ਤੋਂ ਇਸ ਐਕਟ ਵਿਚ ਸੋਧ ਕਰਵਾ ਕੇ ਸਹਿਜਧਾਰੀ ਸਿੱਖਾਂ ਤੋਂ ਵੋਟ ਦਾ ਹੱਕ ਖੋਹ ਚੁੱਕੇ ਹਨ। ਅਜਮੇਰ ਮੁਤਾਬਿਕ ਸਿੱਖ ਕੌਮ ਕੇਂਦਰ ਸਰਕਾਰ ਭਾਵ ਭਾਰਤ ਦੀ ਗੁਲਾਮ ਹੈ ਜਿਸ ਨੂੰ ਆਜ਼ਾਦ ਕਰਵਾਉਣਾ ਮੁੱਖ ਨਿਸ਼ਾਨਾ ਹੋਣਾ ਚਾਹੀਦਾ ਹੈ ਪਰ ਪੁੱਛਣਾ ਬਣਦਾ ਹੈ ਕਿ ਇਸ ਸਿੱਖ ਕੌਮ ਵਿਚ ਕੀ ਸਹਿਜਧਾਰੀ ਸਿੱਖ ਵੀ ਸ਼ਾਮਲ ਹਨ ਜਿਨ੍ਹਾਂ ਤੋਂ ਵੋਟ ਦਾ ਹੱਕ ਖੋਹ ਲਿਆ ਗਿਆ ਹੈ? ਅਗਰ ਖਾਲਿਸਤਾਨ ਬਣ ਜਾਵੇ ਤਾਂ ਸਹਿਜਧਾਰੀ ਸਿੱਖਾਂ ਦਾ ਕੀ ਬਣੇਗਾ? ਉਹ ਤਾਂ ਫਿਰ ਪਹਿਰਾਵਾਵਾਦੀਆਂ ਦੇ ਗੁਲਾਮ ਹੀ ਰਹਿਣਗੇ ਅਤੇ ਪੰਜਾਬ ਦੀਆਂ ਗੈਰ ਸਿੱਖ ਘੱਟ-ਗਿਣਤੀਆਂ ਦਾ ਤਾਂ ਰੱਬ ਹੀ ਰਾਖਾ ਹੋਵੇਗਾ।
ਅਜਮੇਰ ਮੁਤਬਿਕ ਸਿੱਖਾਂ ਵਿਚ ਇਕ ਰਵਾਇਤੀ ਧਾਰਾ ਚੱਲ ਰਹੀ ਹੈ ਅਤੇ ਦੂਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਸੋਚ ਦੀ ਧਾਰਾ ਚੱਲ ਰਹੀ ਹੈ ਜਿਸ ਨੂੰ ਓਹ ਰੈਡੀਕਲ ਧਾਰਾ ਵੀ ਕਹਿੰਦਾ ਹੈ। ਅਜਮੇਰ ਕਹਿੰਦਾ ਹੈ ਕਿ ਜੋ ਭਿੰਡਰਾਂਵਾਲਾ ਦੀ ਧਾਰਨਾ ਨੂੰ ਮੰਨਦੇ ਹਨ ਉਹ ਤਾਂ ਚਿਰਾਂ ਦੇ ਇਹ ਮਨ ਬਣਾਈ ਬੈਠੇ ਹਨ ਕਿ ਸਿੱਖ ਗੁਲਾਮ ਹਨ ਅਤੇ ਸਿੱਖਾਂ ਤੋਂ ਗੁਲਾਮੀ ਦਾ ਜੂਲਾ ਲੌਣਾ ਹੈ। ਆਜ਼ਾਦ ਸਿੱਖ ਰਾਜ ਕਾਇਮ ਕਰਨਾ ਹੈ ਜਿਸ ਲਈ ਹਥਿਆਰਬੰਦ ਲਹਿਰ ਚੱਲੀ ਅਤੇ ਹੁਣ ਸ਼ਾਂਤੀਪੂਰਨ ਲਹਿਰ ਚੱਲ ਰਹੀ ਹੈ। ਦੂਜੀ ਧਾਰਨਾ ਵਾਲੇ ਭਾਰਤੀ ਸੰਵਿਧਾਨ ਅੰਦਰ ਰਹਿਣਾ ਚਾਹੁੰਦੇ ਹਨ। ਸੰਤ ਭਿੰਡਰਾਂਵਾਲਾ ਦੀ ਸੋਚ ਨੂੰ ਪ੍ਰਨਾਏ ਸਿੱਖਾਂ ਨੂੰ ਵੀ ਅਜਮੇਰ ਅੱਗੇ ਦੋ ਹਿੱਸਿਆਂ ਵਿਚ ਵੰਡਦਾ ਹੈ। ਇਕ ਉਹ ਜਿਨ੍ਹਾਂ ਦਾ ਵਿਸ਼ਵਾਸ ਪੇਤਲਾ ਹੈ ਅਤੇ ਦੂਜੇ ਜਿਨ੍ਹਾਂ ਦਾ ਵਿਸ਼ਵਾਸ ਪੱਕਾ ਹੈ। ਹੁਣ ਅੰਦਾਜ਼ਾ ਲਗਾਓ ਕਿ ਅਜਮੇਰ ਕਿੰਨੇ ਕੁ ਸਿੱਖਾਂ ਦੀ ਗੱਲ ਕਰਦਾ ਹੈ ਜਿਨ੍ਹਾਂ ਦਾ ਵਿਸ਼ਵਾਸ ਭਿੰਡਰਾਂਵਾਲਾ ਦੀ ਸੋਚ ਵਿਚ ਪੱਕਾ ਹੈ ਕਿ ਸਿੱਖ ਗੁਲਾਮ ਹਨ ਅਤੇ ਗੁਲਾਮੀ ਦਾ ਜੂਲਾ ਲੌਹਣਾ ਹੈ? ਪਹਿਲਾਂ ਸਹਿਜਧਾਰੀ ਵੱਖ ਕਰ ਦਿੱਤੇ, ਫਿਰ ਬਚਦੇ ਸਿੱਖਾਂ ਵਿਚੋਂ ਰਵਾਇਤੀ (ਅਕਾਲੀ ਅਤੇ ਹੋਰ) ਬਾਹਰ ਕਰ ਦਿੱਤੇ ਅਤੇ ਹੁਣ ਪੇਤਲੇ ਵਿਸ਼ਵਾਸ ਵਾਲਿਆਂ ਨੂੰ ਵੱਖ ਕਰ ਲਿਆ ਅਤੇ ਅਜਮੇਰ ਨੇ ਰੱਖ ਲਏ ਓਹ ਜੋ ਓਸ ਮੁਤਾਬਿਕ ਭਿੰਡਰਾਂਵਾਲਾ ਦੀ ਸੋਚ ਵਿਚ ਪੱਕਾ ਵਿਸ਼ਵਾਸ ਕਰਦੇ ਹਨ। ਅਜਮੇਰ ਸਿੰਘ ਜੀ ਇਹ ਕਿੰਨੇ ਕੁ ਹੋਣਗੇ? ਇਕ, ਦੋ, ਤਿੰਨ, ਚਾਰ, ਪੰਜ ਫੀਸਦੀ? ਇਨ੍ਹਾਂ ਨੂੰ ਸਾਰੀ ਸਿੱਖ ਕੌਮ ਦੇ ਭਵਿੱਖ ਦਾ ਫੈਸਲਾ ਕਰਨ ਦਾ ਕੀ ਹੱਕ ਹੈ?
ਅਜਮੇਰ ਅੱਗੇ ਕਹਿੰਦਾ ਹੈ ਕਿ ਰੈਡੀਕਲ ਵਿਚਾਰਧਾਰਾ ਵਿਚ ਵੀ ਬਹੁਤ ਵਖਰੇਵੇਂ ਹਨ। ਕਰ ਲਓ ਗੱਲ! ਅਖੇ ਕਈ ਕਹਿੰਦੇ ਹਨ ਕਿ ਪਹਿਲਾਂ ਏਕਤਾ ਕਰੋ ਅਤੇ ਫਿਰ ਅੱਗੇ ਵਧਾਂਗੇ। ਅਤੇ ਆਪ ਹੀ ਕਹਿੰਦਾ ਹੈ ਏਕਤਾ ਹੋਣੀ ਨਹੀਂ। ਅਖੇ ਨਾ ਨੌਂ ਮਣ ਤੇਲ ਹੋਵੇ ਅਤੇ ਨਾ ਰਾਧਾ ਨੱਚੇ, ਇਹ ਅਜਮੇਰ ਦੇ ਲਫਜ਼ ਅਤੇ ਅਜਮੇਰ ਦਾ ਨਿਰਣਾ ਹੈ ਪਰ ਫਿਰ ਵੀ ਸਿੱਖ ਕੌਮ ਨੂੰ ਸੇਧ ਦੇਣਾ ਆਪਣਾ ਹੱਕ ਸਮਝਦਾ ਹੈ।
ਅਕਾਲ ਤਖ਼ਤ ਦੇ ਜਥੇਦਾਰ ਦੀ ਨਿਯੁਕਤੀ, ਸ਼੍ਰੋਮਣੀ ਕਮੇਟੀ ਅਤੇ ਅਸੈਂਬਲੀ ਚੋਣ ਦੇ ਮਾਮਲੇ ਵਿਚ ਅਜਮੇਰ ਦਾ ਕਹਿਣਾ ਹੈ ਗੁਰੂਆਂ ਦੇ ਵੇਲੇ ਤੋਂ ਸਿੱਖ ਪ੍ਰੰਪਰਾ ਵਿਚ ਕੌਮ ਦੇ ਆਗੂ ਚੁਣਨ ਦੀ ਵਿਧੀ ਸਿਰ ਗਿਣਨਾ (ਵੋਟਾਂ) ਨਹੀਂ ਹੈ, ਸਗੋਂ ਕਾਬਲੀਅਤ (ਗੁਣ) ਰਹੀ ਹੈ। ਸੋ ਏਥੇ ਹੀ ਗੜਬੜ ਹੋਈ ਹੈ ਕਿਉਂਕਿ ਸਿੱਖ ਵਿਧੀ ਇਲੈਕਸ਼ਨ ਨਹੀਂ ਸਿਲੈਕਸ਼ਨ ਹੈ। ਅਜਮੇਰ ਸਿੰਘ ਦੀ ਸਿੱਖਾਂ ਦੀ ਆਜ਼ਾਦੀ ਦੀ ਧਾਰਨਾ ‘ਤਲਵਾਰਵਾਦੀ’ ਅਤੇ ਈਰਾਨ ਦੇ ਅਇਤਉਲਾ ਨਿਜ਼ਾਮ ਵਰਗੀ ਹੈ ਜੋ ਲੋਕਤੰਤਰ ਦੇ ਨੇੜੇ ਤੇੜੇ ਵੀ ਨਹੀਂ ਢੁਕਦੀ।
ਫਿਰ ਅਜਮੇਰ ਬਿੱਟੂ ਧੜੇ ਦੀ 28 ਜੂਨ ਦੀ ਗੱਲ ਕਰਦਾ ਹੋਇਆ ਆਪਣਾ ਦੁੱਖ ਟੇਡੇ ਢੰਗ ਨਾਲ ਜ਼ਾਹਰ ਕਰਦਾ ਹੋਇਆ ਕਹਿੰਦਾ ਹੈ ਕਿ ਇਕ ਧੜੇ ਵਲੋਂ ਵਿਸ਼ਵ ਇਕੱਤਰਤਾ ਬੁਲਾਈ ਗਈ ਸੀ ਜਿਸ ਵਿਚ ਗੁਰਮਤਾ ਪਾਸ ਕੀਤਾ ਗਿਆ ਹੈ ਕਿ ਇਕ ਜਥਾ ਸਿਰਜਿਆ ਜਾਵੇ ਜੋ ਖੁਦਮੁਖਤਿਆਰ ਹੋਵੇ ਅਤੇ ਨਿਸ਼ਕਾਮ ਹੋਵੇ ਜੋ ਅਕਾਲ ਤਖਤ ਦੀ ਮਾਣ ਮਰਿਯਾਦਾ ਬਹਾਲ ਕਰੇ ਭਾਵ ਜਥੇਦਾਰ ਨਿਯੁਕਤ ਕਰੇ। ਅਜਮੇਰ ਪੁੱਛਦਾ ਹੈ ਕਿ ਕੀ ਸਿੱਖ ਕੌਮ ਦੇ ਗੁਲਾਮ ਹੁੰਦਿਆਂ ਇਹ ਕੁਝ ਹੋ ਸਕਦਾ ਹੈ? ਅਗਰ ਬਿੱਟੂ ਧੜੇ ਦੇ ਮਤੇ ਮੁਤਾਬਿਕ ਜਥੇਦਾਰ ਨਿਯੁਕਤ ਕਰ ਲਿਆ ਜਾਵੇ ਤਦ ਵੀ ਅਜਮੇਰ ਮੁਤਾਬਿਕ ਸਿੱਖ ਕੌਮ ਦੇ ਗੁਲਾਮ ਹੁੰਦਿਆਂ ਅਕਾਲ ਤਖਤ ਵੀ ਗੁਲਾਮ ਹੀ ਰਹੇਗਾ। ਅਜਮੇਰ ਮੁਤਾਬਿਕ 18ਵੀਂ ਸਦੀ ਤੋਂ ਹੁਣ ਤੱਕ ਅਕਾਲ ਤਖ਼ਤ ਸਿੱਖ ਕੌਮ ਦੇ ਸੰਘਰਸ਼ ਦੀ ਸਥਿਤੀ ਮੁਤਾਬਿਕ ਕਈ ਵਾਰ ਆਜ਼ਾਦ ਅਤੇ ਕਈ ਵਾਰ ਗੁਲਾਮ ਹੁੰਦਾ ਰਿਹਾ ਹੈ ਇਸ ਲਈ ਸਿੱਖ ਕੌਮ ਦੀ ਆਜ਼ਾਦੀ ਦਾ ਸੰਘਰਸ਼ ਮੁਖ ਮੁੱਦਾ ਭਾਵ ਸੂਤਰਧਾਰ ਹੈ ਅਤੇ ਸਾਰੀ ਐਨਰਜੀ ਏਸ ਪਾਸੇ ਲੌਣੀ ਚਾਹੀਦੀ ਹੈ।
ਅਜਮੇਰ ਮੁਤਾਬਿਕ 18ਵੀਂ ਸਦੀ ਵਿਚ ਸਿੱਖ ਬਹੁਤ ਉੱਚੀ ਰੂਹਾਨੀ ਅਵਸਥਾ ਵਿਚ ਸਨ ਅਤੇ ਖਾਲਸਾ ਬਹੁਤ ਉੱਚੀ ਸੁਰਤ ਵਿਚ ਵਿਚਰ ਰਿਹਾ ਸੀ ਜੋ ਗੁਰਮਤਿਆਂ ਦੀ ਜਾਮਨ ਸੀ ਪਰ ਅੱਜ ਸਿੱਖਾਂ ਦੀ ਰੂਹਾਨੀ ਅਵਸਥਾ ਉਹ ਨਹੀਂ ਹੈ। ਅਜਮੇਰ ਦਾ ਭੂੰਬਲਭੂਸੇ ਵਾਲਾ ਨਿਚੋੜ ਇਹ ਹੈ ਕਿ ਅੱਜ ਸਿੱਖਾਂ ਦੀ ਅਵਸਥਾ ਉੱਚੀ ਨਹੀਂ ਹੈ ਜੋ ਗੁਰਮਤੇ ਦੀ ਜਾਮਨ ਬਣ ਸਕੇ …ਸੋ ਗੁਰਮਤੇ ਵਾਲੇ ਹਾਲਾਤ ਨਹੀਂ ਹਨ। ਅਜਮੇਰ ਜੀ ਕ੍ਰਿਪਾ ਕਰ ਕੇ ਦੱਸੋ ਕਿ ਪਹਿਲਾਂ ਸਿੱਖ ਆਜ਼ਾਦੀ ਵਾਸਤੇ ਲੜਨ ਜਿਸ ਤਰ੍ਹਾਂ ਤੁਸਾਂ ਪਹਿਲਾਂ ਦਾਅਵੇ ਨਾਲ ਆਖਿਆ ਹੈ ਜਾਂ ਪਹਿਲਾਂ ਰੂਹਾਨੀ ਅਵਸਥਾ ਉੱਚੀ ਚੁੱਕਣ ਵਾਸਤੇ ਸਾਰਾ ਤਾਣ ਲਗਾ ਦੇਣ ਤਾਂ ਕਿ ਗੁਰਮਤਿਆਂ ਦੀ ਜਾਮਨੀ ਵਾਲਾ 18ਵੀਂ ਸਦੀ ਵਰਗਾ ਮਾਹੌਲ ਬਣ ਸਕੇ? ਕੌਮ ਨੂੰ ਸੇਧ ਪੂਰੀ ਅਤੇ ਸਿੱਧੀ ਦਿਓ ਲੱਛੇਦਾਰ ਅਤੇ ਲੜਖੜਾਵੀਂ ਸੇਧ ਤਾਂ ਹੋਰ ਭੱਠਾ ਬਿਠਾ ਦੇਵੇਗੀ ਕਿਉਂਕਿ ਤੁਹਾਡੇ ਮੁਤਾਬਿਕ ਸੰਤਾਂ ਦੀ ਰੈਡੀਕਲ ਸੋਚ ਦੀ ਧਾਰਨਾ ਵਾਲੀ ਧਿਰ ਤਾਂ ਪਹਿਲਾਂ ਹੀ ਖਖੜੀਆਂ ਹੋਈ ਪਈ ਅਤੇ ਕੌਮੀ ਏਕਤਾ ਬਾਰੇ ਤੁਹਾਨੂੰ ਵੱਡਾ ਸੰਦੇਹ ਹੈ ਜੋ ਤੁਸੀਂ ਇਸ ਵੀਡੀਓ ਵਿਚ ਪਹਿਲਾਂ ਪ੍ਰਗਟ ਕਰ ਚੁੱਕੇ ਹੋ। ਉਂਝ 18ਵੀਂ ਸਦੀ ਵਿਚ ਵੀ ਕਦੇ ਏਕਤਾ ਅਤੇ ਕਦੇ ਪਾਟੋਧਾੜ ਬਰਾਬਰ ਚਲਦੀਆਂ ਰਹੀਆਂ ਹਨ ਜਿਸ ਨੂੰ ਤੁਸਾਂ “ਪਰੰਪਰਾ” ਵਿਚ ਸਮੇਟ ਦਿੱਤਾ।
ਇਸ ਤੋਂ ਅੱਗੇ ਅਜਮੇਰ ਨੇ ਪਰੰਪਰਾਵਾਂ ਨੂੰ ਵੀ ਅਸਮਾਨੀ ਰੂਪ ਦੇ ਦਿੱਤਾ ਹੈ ਅਖੇ ਪਰੰਪਰਾਵਾਂ ਮੀਟਿੰਗਾਂ ਕਰ ਕੇ ਅਤੇ ਅਕਲਾਂ ਦੁੜਾ ਕੇ ਨਹੀਂ ਬਣੀਆਂ ਸਗੋਂ ਪ੍ਰਗਟ ਹੋਈਆਂ ਸਨ ਜਿਵੇਂ ਗੁਰੂ ਪ੍ਰਗਟ ਹੋਏ, ਬਾਣੀ ਪ੍ਰਗਟ ਹੋਈ ਅਤੇ ਖਾਲਸਾ ਪ੍ਰਗਟ ਹੋਇਆ ਸੀ। ਸੋ ਇਹ ਕੰਮ ਯੁਗਤਾਂ ਨਾਲ ਨਹੀਂ ਹੋਇਆ, ਅਖੇ ਪਹਿਲੀ ਸ਼ਰਤ ਨਿੱਜ ਤੋਂ ਸੁਤੰਤਰ ਹੋਣਾ ਹੈ। ਅਜਮੇਰ ਕਹਿੰਦਾ ਹੈ ਕਿ ਜਦ ਕੌਮ ਏਸ ਅਵਸਥਾ ਵਿਚ ਪਹੁੰਚੇਗੀ ਤਾਂ ਪਰੰਪਰਾਵਾਂ ਆਪੇ ਪ੍ਰਗਟ ਹੋ ਜਾਣਗੀਆਂ। ਉਹ ਭਾਈ ਜੇ ਇਹ ਸੱਭ ਕੁਝ ਆਪਣੇ ਆਪ ਹੀ ਪ੍ਰਗਟ ਹੋਣਾ ਹੈ ਤਾਂ ਤੈਨੂੰ ਏਨੀ ਝੱਗ ਸੁੱਟਣ ਦੀ ਕੀ ਲੋੜ ਹੈ?
ਅਜਮੇਰ ਕਹਿੰਦਾ ਹੈ ਕਿ ਹਰ ਮਸਲੇ ਵਿਚ ਕੁਝ ਬੰਦੇ ਬੈਠ ਕੇ ਵਿਚਾਰ ਕਰ ਕੇ ਜਾਂ ਸੈਮੀਨਾਰ ਕਰ ਕੇ ਫੈਸਲਾ ਕਰਨ ਦਾ ਅੱਜ ਵਾਲਾ ਤਰੀਕਾ ਖਾਲਸੇ `ਤੇ ਲਾਗੂ ਹੀ ਨਹੀਂ ਹੁੰਦਾ ਕਿਉਂਕਿ ਅੱਜ ਓਹ ਰੂਹਾਨੀ ਮਾਹੌਲ ਨਹੀਂ ਹੈ। 28 ਜੂਨ ਵਾਲੇ ਅਨੰਦਪੁਰ (ਬਿੱਟੂ ਧੜੇ) ਵਾਲੇ ਮਤੇ ਵਿਚ ਇਕ ਖੁਦਮੁਖਤਿਆਰ ਅਤੇ ਨਿਸ਼ਕਾਮ ਜਥਾ ਸਿਰਜਣ ਦੀ ਗੱਲ ਕੀਤੀ ਗਈ ਹੈ ਅਤੇ ਅਜਮੇਰ ਮੁਤਾਬਿਕ ਇਹ ਬਹੁਤ ਵੱਡਾ “ਕੁਰਾਹਾ” ਹੈ ਕਿਉਂਕਿ ਸਿਰਜਣ ਵਾਲੇ ਤਾਂ ਆਪ ਫਿਰ ਜਥੇ ਤੋਂ ਵੀ ਉਪਰ ਹੋ ਗਏ। ਅਜਮੇਰ ਨੂੰ ਇਹ ਸੋਚ ਦੇ ਲੈਵਲ `ਤੇ ਕੁਰਾਹਾ ਜਾਪਦਾ ਹੈ ਕਿਉਂਕਿ ਕੀ (ਸਿਰਜਣ ਵਾਲੇ) ਆਪ ਨਿਸ਼ਕਾਮ ਹਨ? ਅਜਮੇਰ ਮੁਤਾਬਿਕ ਨਿਸ਼ਕਾਮ ਹੋਣ ਦਾ ਭਾਵ ਹੈ ਸਾਰੀਆਂ ਕਾਮਨਾਵਾਂ ਤੋਂ ਮੁਕਤ ਹੋਣਾ ਅਤੇ ਇਸ ਨੂੰ ਆਪ ਕੋਈ ਅਹੁਦਾ ਨਾ ਲੈਣ ਤੱਕ ਸੀਮਤ ਕਰ ਦੇਣਾ ਸਹੀ ਨਹੀਂ ਹੈ। ਕਹਿੰਦਾ ਨਿਸ਼ਕਾਮ ਹੋਣ ਦਾ ਦਾਅਵਾ ਤਾਂ ਭਿੰਡਰਾਂਵਾਲਾ ਨੇ ਵੀ ਨਹੀਂ ਸੀ ਕੀਤਾ ਸਿਰਫ ਆਪ ਅਹੁਦਾ ਨਾ ਲੈਣ ਦੀ ਗੱਲ ਆਖੀ ਸੀ। ਵਾਲ ਦੀ ਖੱਲ ਲਾਹੁੰਦਾ ਹੋਇਆ ਅਜਮੇਰ ਆਖਦਾ ਹੈ ਕਿ ਜਿਸ ਦਿਨ ਕੋਈ ਨਿਸ਼ਕਾਮ ਹੋ ਗਿਆ ਤਾਂ ਉਹ ਮਹਾਂਪੁਰਸ਼ ਬਣ ਜਾਵੇਗਾ ਤੇ ਪਰਮਪਦ ਪਾ ਲਵੇਗਾ। ਅਜਮੇਰ ਆਖਦਾ ਹੈ ਕਿ ਨਿਸ਼ਕਾਮ ਹੋਣ ਦਾ ਦਾਅਵਾ ਨਹੀਂ ਕਰਨਾ ਚਾਹੀਦਾ ਅਤੇ ਉਸ ਦਾ ਇਸ਼ਾਰਾ ਬਿੱਟੂ ਧੜੇ ਦੀ 28 ਜੂਨ ਦੀ ਮੀਟਿੰਗ ਦੇ ਕਥਿਤ ਗੁਰਮਤੇ ਵੱਲ ਹੈ ਜਿਸ ਵਿਚੋਂ ਅਜਮੇਰ ਨੂੰ ਬਾਹਰ ਰੱਖਿਆ ਗਿਆ ਸੀ।
ਅਜਮੇਰ ਦਾ ਦਾਅਵਾ ਹੈ ਕਿ ਖੁਦਮੁਖਤਾਰ ਅਤੇ ਨਿਸ਼ਕਾਮ ਬੰਦੇ ਰੂਹਾਨੀ ਮਾਹੌਲ ਵਿਚ ਆਪੇ ਪੈਦਾ ਹੁੰਦੇ ਹਨ ਤੇ ਹੁੰਦੇ ਰਹੇ ਹਨ ਅਤੇ ਸੰਘਰਸ਼ ਤੋਂ ਟੁੱਟ ਕੇ ਇਹ (ਬਿੱਟੂ ਧੜੇ ਦਾ ਮਤਾ) ਤਾਂ ਆਧੁਨਿਕ ਕੰਮ ਕਰਨ ਦੇ ਤੌਰ ਤਰੀਕੇ ਦੀ ਨਕਲ ਹੈ। ਨਿਚੋੜ; “ਅੱਜ ਸਾਰੀ ਸ਼ਕਤੀ, ਸੁਤਾ ਜੋ ਸੁਰਤ ਹੈ ਉਹ ਕੌਮ ਦੀ ਆਜ਼ਾਦੀ ਤੇ ਸੰਘਰਸ਼ ਵਾਸਤੇ ਲਗਾ ਦੇਣੀ ਚਾਹੀਦੀ ਹੈ। ਏਸ ਤੋਂ ਭਟਕ ਕੇ ਅਜੇਹੇ ਕਾਰਜ ਕੱਢ ਲੈਣੇ ਕਦੇ ਵੀ ਸਾਕਾਰ ਨਹੀਂ ਹੋਣਗੇ ਅਤੇ ਇਹ ਕੌਮ ਦੀ ਸੁਰਤ ਅਤੇ ਸ਼ਕਤੀ ਨੂੰ ਵਖੇਰਨ ਵਾਲੀ ਗੱਲ ਹੈ।” ਅਜਮੇਰ ਇਸ ਉੱਤੇ ਬਹਿਸ ਚਲਾਉਣੀ ਲੋਚਦਾ ਹੈ ਪਰ ਸਿੱਖਾਂ ਨੂੰ ਸਦੀਵੀ ਗਧੀਗੇੜ ਪਾਈ ਰੱਖਣ ਦੇ ਅਜਬ ਤਰੀਕੇ ਦੱਸਣ ਵਾਲਾ ਅਜਮੇਰ ਇਸ ਗੱਲਬਾਤ ਵਿਚ ਤਾਣੀ ਨੂੰ ਹੋਰ ਉਲਝਾਅ ਗਿਆ ਹੈ। ਫਿਕਰ ਨਾ ਕਰੋ ਇਹ ਤਾਣੀ “ਰੈਡੀਕਲ ਸੋਚ” ਵਾਲੇ ਧੜੇ ਦੀ ਹੀ ਹੈ ਸੋ ਸਿੱਖਾਂ ਦੀ 95% ਤੋਂ ਵੱਧ ਗਿਣਤੀ ਇਸ ਤੋਂ ਪਹਿਲਾਂ ਹੀ ਨਿਰਲੇਪ ਹੈ। ਰਹੀ ਗੱਲ ਅਜਮੇਰ ਸਿੰਘ ਦੇ ਪਿਛੋਕੜ ਤੇ ਵਿਰਸੇ ਦੀ। ਇਹ ਰੱਬ ਦਾ ਬੰਦਾ ਜਮਾਂਦਰੂ ਮਾਅਰਕੇਬਾਜ਼ ਹੈ। ਇਸ ਦੀਆਂ ਮਾਅਰਕੇਬਾਜ਼ੀਆਂ ਦੀ ਤਸਦੀਕ ਪੰਜਾਬ ਦੇ ਕਿਸੇ ਵੀ ਪੁਰਾਣੇ ਕਿਸੇ ਵੀ ਨਕਸਲੀ ਸਾਥੀ ਤੋਂ ਕਰਵਾਈ ਜਾ ਸਕਦੀ ਹੈ। 1992 ਦੀਆਂ ਚੋਣਾਂ ਦਾ ਬਾਈਕਾਟ ਕਰਵਾਉਣ ਤੋਂ ਲੈ ਕੇ ਆਪਣੇ ਓਬੜ ਚੇਲੇ ਦੀਪ ਸਿੱਧੂ ਨੂੰ ਚੁੱਕਣਾ ਦੇ ਕੇ ਉਸ ਕੋਲ਼ੋਂ ਲਾਲ ਕਿਲ੍ਹੇ ਕੇਸਰੀ ਝੰਡਾ ਝੁਲਵਾਉਣ ਤੱਕ ਬੜੀਆਂ ਮਿਸਾਲਾਂ ਹਨ। ਰੰਜ ਤਾਂ ਇਸਨੂੰ ਇਹ ਵੀ ਹੈ ਕਿ ਇਸ ਵਲੋਂ ਵਰਤਾਈ ਕਲਾ ਦੇ ਬਾਵਜੂਦ ਕਿਸਾਨ ਸੁੱਕੇ ਬਚ ਕੇ ਦਿਲੀਓਂ ਵਾਪਿਸ ਕਿਉਂ ਆ ਗਏ? ਸਿੱਖਾਂ ਨੂੰ ਭਾਰਤ ਵਿਚ ਗੁਲਾਮ ਦੱਸੀ ਜਾਂਦਾ। ਓਏ ਭੜੂਏ, ਜੇ ਸਿੱਖ ਭਾਰਤ ‘ਚ ਗੁਲਾਮ ਹੁੰਦੇ ਤਾਂ ਤੂੰ ਅਜੇ ਤੱਕ ਚੰਡੀਗੜ੍ਹ ਸ਼ਹਿਰ ‘ਚ ਆਦਮਬੋ-ਆਦਮਬੋ ਕਰਦਿਆਂ ਨਹੀਂ ਸੀ ਰਹਿ ਸਕਣਾ ਤੇ ਨਾ ਤੈਥੋਂ ਨੌਜਵਾਨ ਮੁੰਡਿਆਂ ਨੂੰ ਗੁਮਰਾਹਕੁਨ ਭੜਕਾਊ ਪ੍ਰਵਚਨ ਹੀ ਸੁਣਾਏ ਜਾਣੇ ਸਨ?
ਸਿੱਖ ਭਾਈਚਾਰਾ ਸੁਚੇਤ ਰਹੇ, ਅਜਿਹੇ ਮਨੋਰੋਗੀ ਸਿੱਖ ਚਿੰਤਕ ਤੋਂ……