ਅਦਾਕਾਰ ਮੰਗਲ ਢਿੱਲੋਂ ਦਾ ਦੇਹਾਂਤ

ਲੁਧਿਆਣਾ: ਟੀਵੀ ਲੜੀਵਾਰ ‘ਜƒਨ` ਅਤੇ ‘ਬੁਨਿਆਦ` ਵਿਚ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਅਦਾਕਾਰ ਮੰਗਲ ਢਿੱਲੋਂ (64) ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਪਿੰਡ ਨੀਲੋ ਕਲਾਂ ਵਿਚ ਆਖਰੀ ਸਾਹ ਲਏ।

ਸ੍ਰੀ ਢਿੱਲੋਂ ਨੇ ਹਿੰਦੀ ਫਿਲਮ ‘ਖੂਨ ਭਰੀ ਮਾਂਗ` ਅਤੇ ‘ਵਿਸ਼ਵਾਤਮਾ` ਵਿਚ ਅਹਿਮ ਭੂਮਿਕਾ ਨਿਭਾਈਆਂ ਸਨ। ਉਨ੍ਹਾਂ ਦਾ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਇਲਾਜ ਚੱਲ ਰਿਹਾ ਸੀ ਪਰ ਕੁਝ ਦਿਨ ਪਹਿਲਾਂ ਉਨ੍ਹਾਂ ਦਾ ਪਰਿਵਾਰ ਉਨ੍ਹਾਂ ƒ ਘਰ ਲੈ ਗਿਆ ਸੀ। ਅਦਾਕਾਰ ਦੀ ਭੈਣ ਰਣਜੀਤ ਕੌਰ ਨੇ ਆਖਿਆ ਕਿ ਮੰਗਲ ਢਿੱਲੋਂ ਦਾ ਨੀਲੋ ਕਲਾਂ `ਚ ਦੇਹਾਂਤ ਹੋ ਗਿਆ। ਸ੍ਰੀ ਢਿੱਲੋਂ ਦਾ ਜਨਮ ਫਰੀਦਕੋਟ ਜਿਲ੍ਹੇ ਦੇ ਪਿੰਡ ਵਾਂਦਰ ਜਟਾਣਾ `ਚ ਹੋਇਆ ਸੀ ਤੇ ਬਾਅਦ ਵਿਚ ਉਨ੍ਹਾਂ ਦਾ ਪਰਿਵਾਰ ਉੱਤਰ ਪ੍ਰਦੇਸ਼ ਵਿਚ ਵਸ ਗਿਆ ਸੀ, ਜਿਥੇ ਉਨ੍ਹਾਂ ਦੇ ਪਿਤਾ ਖੇਤੀਬਾੜੀ ਕਰਦੇ ਸਨ। ਸ੍ਰੀ ਢਿੱਲੋਂ ਨੇ ਤਿੰਨ ਦਹਾਕੇ ਲੰਮੇ ਕਰੀਅਰ ਦੌਰਾਨ ਟੀਵੀ ਲੜੀਵਾਰ ‘ਬੁਨਿਆਦ` (1986-87) `ਚ ਲਭਾਇਆ ਰਾਮ ਦੇ ਕਿਰਦਾਰ ਨਾਲ ਪਛਾਣ ਕਾਇਮ ਕੀਤੀ। ਇਸੇ ਤਰ੍ਹਾਂ ਉਨ੍ਹਾਂ ਸਾਲ 1994 ਦੌਰਾਨ ਲੜੀਵਾਰ ‘ਜƒਨ` ਵਿਚ ਸੁਮੀਰ ਰਾਜਵੰਸ਼ ਦੀ ਭੂਮਿਕਾ ਨਿਭਾਈ। ਉਨ੍ਹਾਂ ਹਿੰਦੀ ਤੇ ਪੰਜਾਬੀ ਵਿਚ ਫਿਲਮਾਂ ਵਿਚ ਕੰਮ ਕੀਤਾ। ਉਨ੍ਹਾਂ ƒ ਫਿਲਮ ‘ਖਾਲਸਾ` ਲਈ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗਲ ਢਿੱਲੋਂ ਦੀ ਮੌਤ `ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।