ਅਮਰੀਕਾ ਦੇ ਵੀਜ਼ੇ ਲੈਣ ਵਿਚ ਭਾਰਤੀ ਵਿਦਿਆਰਥੀ ਮੋਹਰੀ

ਨਵੀਂ ਦਿੱਲੀ: ਭਾਰਤ ਵਿਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਆਖਿਆ ਹੈ ਕਿ 2022 ਵਿਚ ਹਰੇਕ ਪੰਜ ਅਮਰੀਕੀ ਵੀਜ਼ਿਆਂ ‘ਚੋਂ ਇਕ ਵੀਜ਼ਾ ਭਾਰਤ ਵਿਚ ਜਾਰੀ ਕੀਤਾ ਗਿਆ ਜੋ ਕਿ ਵਿਸ਼ਵ ਵਿਚ ਭਾਰਤੀ ਆਬਾਦੀ ਦੇ ਅਨੁਪਾਤ ਨਾਲੋਂ ਵੱਧ ਹੈ। ਅਮਰੀਕੀ ਦੂਤਾਵਾਸ ਨੇ ਦੇਸ਼ ਭਰ ਵਿਚ ਸਾਲਾਨਾ ਵਿਦਿਆਰਥੀ ਵੀਜ਼ਾ ਦਿਵਸ ਮਨਾਇਆ। ਇਸ ਦੌਰਾਨ ਕੌਂਸਲੇਟ ਦੇ ਅਧਿਕਾਰੀਆਂ ਵੱਲੋਂ ਦਿੱਲੀ, ਚੇਨੱਈ, ਹੈਦਰਾਬਾਦ, ਕੋਲਕਾਤਾ ਅਤੇ ਮੁੰਬਈ ਵਿਚ 3500 ਭਾਰਤੀ ਵਿਦਿਆਰਥੀ ਵੀਜ਼ਾ ਬਿਨੈਕਾਰਾਂ ਦੇ ਇੰਟਰਵਿਊ ਲਏ ਗਏ।

ਇਸ ਮੌਕੇ ਸੰਬੋਧਨ ਕਰਦਿਆਂ ਗਾਰਸੇਟੀ ਨੇ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਜ਼ਿਆਦਾ ਭਾਰਤੀ ਅਮਰੀਕਾ ਆਉਂਦੇ ਹਨ। 2022 ਵਿਚ ਹਰੇਕ ਪੰਜ ਵਿਦਿਆਰਥੀ ਵੀਜ਼ਿਆਂ ‘ਚੋਂ ਇਕ ਵੀਜ਼ਾ ਇੱਥੇ ਭਾਰਤ ਵਿਚ ਜਾਰੀ ਕੀਤਾ ਗਿਆ ਜੋ ਕਿ ਵਿਸ਼ਵ ਵਿਚ ਭਾਰਤ ਦੀ ਆਬਾਦੀ ਦੇ ਅਨੁਪਾਤ ਨਾਲੋਂ ਵੱਧ ਹੈ। ਭਾਰਤੀਆਂ ਨੇ ਅਮਰੀਕਾ ਵਿਚ ਨਾ ਸਿਰਫ ਸਿੱਖਿਆ ਹਾਸਲ ਕੀਤੀ ਹੈ ਬਲਕਿ ਦਹਾਕਿਆਂ ਤੱਕ ਆਪਣੀ ਪ੍ਰਤਿਭਾ ਵੀ ਦਿਖਾਈ ਹੈ। ਵਿਦਿਆਰਥੀਆਂ ਲਈ ਅਸੀਂ ਸਭ ਤੋਂ ਵੱਧ ਵੀਜ਼ਾ ਅਰਜ਼ੀਆਂ ‘ਤੇ ਕਾਰਵਾਈ ਕਰ ਰਹੇ ਹਾਂ।“ ਉਨ੍ਹਾਂ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਪਹਿਲਾਂ ਦੇ ਮੁਕਾਬਲੇ ਇਸ ਸਾਲ ਵਿਦਿਆਰਥੀਆਂ ਲਈ ਅਤੇ ਵੀਜ਼ਾ ਸਬੰਧੀ ਪ੍ਰੋਗਰਾਮ ਕਰੇਗਾ। ਉਨ੍ਹਾਂ ਕਿਹਾ, ”ਅਗਾਮੀ ਹਫਤਿਆਂ ‘ਚ ਅਸੀਂ ਜੁਲਾਈ ਤੇ ਅਗਸਤ ਵਾਸਤੇ ਹਜ਼ਾਰਾਂ ਵੀਜ਼ਾ ਅਰਜ਼ੀਆਂ ਸਬੰਧੀ ਪ੍ਰੋਗਰਾਮ ਜਾਰੀ ਕਰਾਂਗੇ।“ ਦੂਤਾਵਾਸ ਤੋਂ ਜਾਰੀ ਅੰਕੜਿਆਂ ਮੁਤਾਬਕ ਭਾਰਤ ਵਿਚ ਅਮਰੀਕੀ ਦੂਤਾਵਾਸ ਨੇ 1,25,000 ਤੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਹਨ ਜੋ ਕਿ ਰਿਕਾਰਡ ਤੋੜ ਅੰਕੜਾ ਹੈ। 2022 ਵਿਚ ਭਾਰਤੀਆਂ ƒ ਦੁਨੀਆ ‘ਚ ਸਭ ਤੋਂ ਵੱਧ ਵੱਧ ਐਚ ਐਂਡ ਐਲ ਰੁਜ਼ਗਾਰ ਵੀਜ਼ਾ (65 ਫੀਸਦ) ਅਤੇ ਐਫ1 ਵਿਦਿਆਰਥੀ ਵੀਜ਼ਾ (17.5 ਫੀਸਦ) ਜਾਰੀ ਕੀਤੇ ਗਏ।
ਪਿਛਲੇ ਸਾਲ ਭਾਰਤ ਤੋਂ 12 ਲੱਖ ਤੋਂ ਵੱਧ ਲੋਕਾਂ ਨੇ ਅਮਰੀਕਾ ਦੀ ਯਾਤਰਾ ਕੀਤੀ ਸੀ ਜੋ ਕਿ ਅਮਰੀਕਾ ‘ਚ ਪਹੁੰਚਣ ਵਾਲੇ ਸਭ ਤੋਂ ਵੱਡੇ ਕੌਮਾਂਤਰੀ ਸੈਲਾਨੀਆਂ ਦੇ ਸਮੂਹਾਂ ‘ਚੋਂ ਇਕ ਹੈ। ਭਾਰਤੀ ਵਿਦਿਆਰਥੀ ਅਮਰੀਕਾ ਵਿਚ ਕੁੱਲ ਕੌਮਾਂਤਰੀ ਵਿਦਿਆਰਥੀਆਂ ਦੇ 21 ਫੀਸਦ ਨਾਲੋਂ ਵੱਧ ਹਨ। ਅਕਾਦਮਿਕ ਸਾਲ 2021-22 ਦੌਰਾਨ ਕਰੀਬ ਦੋ ਲੱਖ ਭਾਰਤੀ ਅਮਰੀਕਾ ਵਿੱਚ ਪੜ੍ਹਾਈ ਕਰ ਰਹੇ ਸਨ।
‘ਵੀਜ਼ਾ ਉਡੀਕ ਸਮੇਂ` ਦਾ ਮਸਲਾ ਹੱਲ ਕਰਨ ਦੀ ਅਪੀਲ
ਵਾਸ਼ਿੰਗਟਨ: ਭਾਰਤ ƒ ਮਹੱਤਵਪੂਰਨ ਭਾਈਵਾਲ ਦੱਸਦੇ ਹੋਏ ਅਮਰੀਕਾ ਦੇ ਰਸੂਖਦਾਰ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ƒ ਅਪੀਲ ਕੀਤੀ ਹੈ ਕਿ ਉਹ ਦੇਸ ਵਿਚ ਵੀਜ਼ਾ ਉਡੀਕ ਸਮੇਂ ਦੇ ਮੁੱਦੇ ƒ ਪਹਿਲ ਦੇ ਆਧਾਰ ਉਤੇ ਹੱਲ ਕਰਨ। ਸੈਨੇਟ ਦੀ ਵਿਦੇਸ਼ੀ ਸਬੰਧ ਕਮੇਟੀ ਦੇ ਚੇਅਰਮੈਨ ਕਾਂਗਰਸਮੈਨ ਬੌਬ ਮੈਨੇਂਡੇਜ ਅਤੇ ਹਾਊਸ ਇੰਡੀਆ ਕਾਕਸ ਦੇ ਸਹਿ-ਚੇਅਰਮੈਨ ਮਾਈਕਲ ਵਾਲਟਜ ਨੇ ‘ਕੌਂਸਲਰ ਮਾਮਲਿਆਂ ਦੇ ਬਜਟ` ਉਤੇ ਦੋ ਵੱਖ-ਵੱਖ ਸੰਸਦੀ ਸੁਣਵਾਈਆਂ ਦੌਰਾਨ ਵਿਦੇਸ਼ ਨੀਤੀ ਉਤੇ ਚਰਚਾ ਕੀਤੀ। ਉਨ੍ਹਾਂ ਮੰਤਰਾਲੇ ਦੇ ਉੱਚ ਅਧਿਕਾਰੀਆਂ ƒ ਪੁੱਛਿਆ ਕਿ ਭਾਰਤ ਵਿਚ ਵੀਜ਼ੇ ਲਈ ਲੋਕਾਂ ƒ 600 ਦਿਨਾਂ ਤੱਕ ਇੰਤਜ਼ਾਰ ਕਿਉਂ ਕਰਨਾ ਪੈ ਰਿਹਾ ਹੈ?
ਕੈਨੇਡਾ: ਬਿਨਾ ਵੀਜ਼ਾ ਯਾਤਰਾ ਦੀ ਛੋਟ ‘ਚ ਹੋਰ ਦੇਸ਼ ਸ਼ਾਮਲ
ਵੈਨਕੂਵਰ: ਕੈਨੇਡਾ ਸਰਕਾਰ ਨੇ ਸੈਲਾਨੀ ਵਜੋਂ ਬਿਨਾਂ ਵੀਜ਼ਾ ਕੈਨੇਡਾ ਆਉਣ ਵਾਲਿਆਂ ਦੀ ਸੂਚੀ ‘ਚ 13 ਹੋਰ ਦੇਸ਼ ਸ਼ਾਮਲ ਕੀਤੇ ਹਨ, ਹਾਲਾਂਕਿ ਇਸ ਸੂਚੀ ਵਿਚ ਭਾਰਤ ਸ਼ਾਮਲ ਨਹੀਂ ਹੈ। ਆਵਾਸ ਮੰਤਰੀ ਸਿਆਨ ਫਰੇਜਰ ਨੇ ਦੱਸਿਆ ਕਿ ਥਾਈਲੈਂਡ, ਮੌਰੱਕੋ, ਕੋਸਟਾ ਰੀਕਾ, ਫਿਲਪੀਨਜ ਤੇ ਪਨਾਮਾ ਸਮੇਤ ਕੁਲ 13 ਦੇਸ਼ਾਂ ਦੇ ਸੈਲਾਨੀ ਹੁਣ 7 ਡਾਲਰ ਫੀਸ ਭਰ ਕੇ ਮਿੰਟਾਂ ਵਿਚ ਕੈਨੇਡਾ ਦਾ ਆਰਜ਼ੀ ਵੀਜ਼ਾ ਪ੍ਰਾਪਤ ਕਰ ਸਕਣਗੇ। ਇਸ ਪ੍ਰਕਿਰਿਆ ਤਹਿਤ ਉਹੀ ਲੋਕ ਯੋਗ ਮੰਨੇ ਜਾਣਗੇ, ਜਿਨ੍ਹਾਂ ਪਹਿਲਾਂ ਕਦੇ ਕੈਨੇਡਾ ਦੀ ਯਾਤਰਾ ਕੀਤੀ ਹੋਵੇ ਜਾਂ ਜਿਨ੍ਹਾਂ ਦੇ ਪਾਸਪੋਰਟ ‘ਤੇ ਅਮਰੀਕਾ ਦਾ ਵੀਜ਼ਾ ਲੱਗਿਆ ਹੋਵੇਗਾ।