ਭਗਵਾਂ ਬੁਰਛਾਗਰਦੀ: ਰੇਲ ਹਾਦਸੇ ਵੀ ਨਫਰਤ ਫੈਲਾਉਣ ਦਾ ਸੰਦ ਬਣਾਉਣ ਦੀ ਕੋਸ਼ਿਸ਼

ਬੂਟਾ ਸਿੰਘ ਮਹਿਮੂਦਪੁਰ
ਫੋਨ: +91-94634-74342
ਇਸ ਰੇਲ ਹਾਦਸੇ ƒ ਗੁਜਰਾਤ ਦੇ ਗੋਧਰਾ ਕਾਂਡ ਦੀ ਤਰਜ਼ ‘ਤੇ ਮੁਸਲਮਾਨ ਘੱਟਗਿਣਤੀ ਵਿਰੁੱਧ ਨਫ਼ਰਤ ਭੜਕਾਉਣ ਵਾਸਤੇ ਵਰਤਣ ਲਈ ਭਗਵਾ ਬ੍ਰਿਗੇਡ ਝੂਠੀਆਂ ਅਫ਼ਵਾਹਾਂ ਫੈਲਾਉਣ ਲਈ ਤੁਰੰਤ ਸਰਗਰਮ ਹੋ ਗਿਆ। ਜਿੱਥੇ ਇਹ ਰੇਲਵੇ ਹਾਦਸਾ ਵਾਪਰਿਆ, ਉਸ ਦੇ ਨੇੜੇ ਮੰਦਿਰ ਹੈ। ਘਟਨਾ ਸਥਾਨ ਦੀਆਂ ਡਰੋਨ ਰਾਹੀਂ ਲਈਆਂ ਤਸਵੀਰਾਂ ਵਿਚ ਹਾਦਸੇ ਵਾਲੀ ਜਗ੍ਹਾ ਦੇ ਪਿੱਛੇ ਦੂਰ ਚਿੱਟੇ ਰੰਗ ਦੀ ਇਮਾਰਤ ਨਜ਼ਰ ਆ ਰਹੀ ਸੀ। ਆਰ.ਐੱਸ.ਐੱਸ.-ਭਾਜਪਾ ਦੀ ਟਰੌਲ ਫ਼ੌਜ ਨੇ ਤੁਰੰਤ ਇਹ ਤਸਵੀਰ ਉਛਾਲ ਕੇ ਸੋਸ਼ਲ ਮੀਡੀਆ ਉੱਪਰ ਇਹ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਕਿ ਹਾਦਸੇ ਵਾਲੀ ਜਗ੍ਹਾ ਕੋਲ ਮਸਜਿਦ ਹੈ ਅਤੇ ਹਾਦਸਾ ਜੁੰਮੇ ਦੇ ਦਿਨ ਵਾਪਰਿਆ ਹੈ; ਯਾਨੀ ਇਸ ਹਾਦਸੇ ਪਿੱਛੇ ਮੁਸਲਮਾਨਾਂ ਦਾ ਹੱਥ ਹੈ ਅਤੇ ਇਹ ਯੋਜਨਾਬੱਧ ਸਾਜ਼ਿਸ਼ ਹੈ।

2 ਜੂਨ ƒ ਬਾਲਾਸੋਰ (ਉੜੀਸਾ) ‘ਚ ਵਾਪਰੇ ਭਿਆਨਕ ਰੇਲ ਹਾਦਸੇ ‘ਚ 300 ਦੇ ਕਰੀਬ ਮੁਸਾਫ਼ਰ ਮਾਰੇ ਗਏ ਅਤੇ 1000 ਦੇ ਕਰੀਬ ਜ਼ਖ਼ਮੀ ਹੋ ਗਏ। ਸ਼ਾਲੀਮਾਰ-ਚੇਨਈ ਕੋਰੋਮੰਡਲ ਐਕਸਪ੍ਰੈਸ ਬਹੰਗਾ ਬਾਜ਼ਾਰ ਸਟੇਸ਼ਨ ਉੱਪਰ ਮੁੱਖ ਪਟੜੀ ਉੱਪਰ ਜਾਣ ਦੀ ਬਜਾਇ ਗ਼ਲਤ ਪਟੜੀ ‘ਤੇ ਚੜ੍ਹ ਗਈ ਅਤੇ ਉੱਥੇ ਖੜ੍ਹੀ ਮਾਲ ਗੱਡੀ ਨਾਲ ਜਾ ਟਕਰਾਈ। ਇਸ ਟੱਕਰ ਨਾਲ ਇਸ ਦੇ 21 ਡੱਬੇ ਲੀਹੋਂ ਲਹਿ ਗਏ ਅਤੇ ਤਿੰਨ ਡੱਬੇ ਨਾਲ ਦੀ ਰੇਲਵੇ ਪਟੜੀ ਉੱਪਰ ਜਾ ਡਿੱਗੇ। ਉਦੋਂ ਹੀ ਉਸ ਪਟੜੀ ਉੱਪਰ ਆ ਰਹੀ ਇਕ ਹੋਰ ਐਕਸਪ੍ਰੈੱਸ ਗੱਡੀ ਦੇ ਦੋ ਡੱਬੇ ਵੀ ਲੀਹੋਂ ਲਹਿ ਗਏ। ਹਾਦਸਾ ਐਨਾ ਭਿਆਨਕ ਸੀ ਕਿ ਰੇਲ ਦੇ ਤਿੰਨ ਡੱਬੇ ਪੂਰੀ ਤਰ੍ਹਾਂ ਨਸ਼ਟ ਹੋ ਗਏ। ਪਿਛਲੇ 20 ਸਾਲਾਂ ‘ਚ ਇਹ ਸਭ ਤੋਂ ਦਿਲ ਦਹਿਲਾ ਦੇਣ ਵਾਲਾ ਹਾਦਸਾ ਹੈ। ਮਗਰਮੱਛ ਦੇ ਹੰਝੂ ਵਹਾਉਣ ਲਈ ਘਟਨਾ ਸਥਾਨ ‘ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਇਸ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ƒ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਰੇਲਵੇ ਦੀ ਕਾਰਗੁਜ਼ਾਰੀ ਬਾਰੇ ਕੈਗ ਦੀ ਦਸੰਬਰ 2022 ਦੀ ਰਿਪੋਰਟ ਤਾਂ ਸਰਕਾਰ ਅਤੇ ਰੇਲਵੇ ਦੇ ਨੀਤੀ ਘਾੜਿਆਂ ƒ ਕਟਹਿਰੇ ‘ਚ ਖੜ੍ਹਾ ਕਰਦੀ ਹੈ, ਹੁਣ ਮੋਦੀ ਵਿਅਕਤੀਆਂ ƒ ਸਜ਼ਾਵਾਂ ਦੇਣ ਦੇ ਭਰੋਸੇ ਦੇ ਰਿਹਾ ਹੈ! ਸਵਾਲ ਇਹ ਹੈ ਕਿ ਕੌਣ ਕਿਸ ਦੇ ਖ਼ਿਲਾਫ਼ ਕਾਰਵਾਈ ਕਰੇਗਾ? ਮੋਦੀ ਦਾ ਬਿਆਨ ਹਾਦਸੇ ਲਈ ‘ਮਨੁੱਖੀ ਗ਼ਲਤੀ‘ ƒ ਜ਼ਿੰਮੇਵਾਰ ਠਹਿਰਾ ਕੇ ਅਸਲ ਕਾਰਨਾਂ ƒ ਦਬਾ ਦੇਣ ਦੀ ਚਲਾਕੀ ਤੋਂ ਬਿਨਾ ਕੁਝ ਨਹੀਂ।
ਦਸੰਬਰ 2022 ‘ਚ ਕੈਗ (ਕੰਪਟੋਲਰ ਐਂਡ ਆਡੀਟਰ ਜਨਰਲ) ਨੇ ਭਾਰਤੀ ਰੇਲਵੇ ‘ਚ ਗੱਡੀਆਂ ਦੇ ਲੀਹੋਂ ਲਹਿਣ ਬਾਰੇ ਕਾਰਗੁਜ਼ਾਰੀ ਲੇਖਾ-ਜੋਖਾ ਰਿਪੋਰਟ ਪੇਸ਼ ਕੀਤੀ ਸੀ। ਰਿਪੋਰਟ ਵਿਚ ਰੇਲਵੇ ਦੀ ਹਾਲਤ ਬਾਰੇ ਮਹੱਤਵਪੂਰਨ ਜਾਣਕਾਰੀਆਂ ਸਰਕਾਰ ƒ ਦਿੱਤੀਆਂ ਗਈਆਂ ਸਨ ਪਰ ਹੁਕਮਰਾਨ ਤਾਂ ਮੁਲਕ ਦੀ ਅਵਾਮ ਦੀ ਭਾਈਚਾਰਕ ਸਾਂਝ ਤੋੜਨ ਦੇ ਰਾਜਨੀਤਕ ਏਜੰਡਿਆਂ ‘ਚ ਮਸਰੂਫ਼ ਹਨ। ਉਨ੍ਹਾਂ ƒ ਨਾ ਹਾਦਸਿਆਂ ‘ਚ ਇਨਸਾਨਾਂ ਦੇ ਮਰਨ ਦੀ ਪ੍ਰਵਾਹ ਹੈ, ਨਾ ਉਨ੍ਹਾਂ ਕਾਰਨਾਂ ƒ ਮੁਖ਼ਾਤਿਬ ਹੋਣ ਦੀ ਚਿੰਤਾ ਹੈ ਜਿਨ੍ਹਾਂ ਕਾਰਨ ਐਸੇ ਹਾਦਸੇ ਵਾਪਰਦੇ ਹਨ। ਉਹ ਕਦੇ ਵੀ ਐਸੀਆਂ ਰਿਪੋਰਟਾਂ ƒ ਗੰਭੀਰਤਾ ਨਾਲ ਨਹੀਂ ਲੈਂਦੇ। ਆਮ ਲੋਕਾਂ ਦੇ ਸਫ਼ਰ ਲਈ ਰੇਲਵੇ ਦਾ ਢਾਂਚਾ ਬੁਰੀ ਤਰ੍ਹਾਂ ਖਸਤਾ ਹਾਲ ਹੈ ਪਰ ਆਰ.ਐੱਸ.ਐੱਸ.-ਭਾਜਪਾ ਸਰਕਾਰ ਅਮੀਰਾਂ ƒ ਸਹੂਲਤਾਂ ਦੇਣ ਲਈ ਬੁਲਟ ਟਰੇਨਾਂ ਚਲਾਉਣ ਉੱਪਰ ਜ਼ੋਰ ਦੇ ਰਹੀ ਹੈ ਅਤੇ ਰੇਲਵੇ ਦਾ ਨਿੱਜੀਕਰਨ ਕਰ ਕੇ ਆਪਣੇ ਲੰਗੋਟੀਏ ਕਾਰਪੋਰੇਟਾਂ ਦਾ ਰੇਲਵੇ ਉੱਪਰ ਪੜਾਵਾਰ ਕਬਜ਼ਾ ਕਰਵਾ ਰਹੀ ਹੈ। ਰੇਲਵੇ ਵਿਚ ਤਿੰਨ ਲੱਖ ਅਸਾਮੀਆਂ ਖਾਲੀ ਪਈਆਂ ਹਨ ਜੋ ਭਰੀਆਂ ਨਹੀਂ ਜਾ ਰਹੀਆਂ। ਬਿਨਾ ਲੋੜੀਂਦੇ ਅਮਲੇ ਤੋਂ ਰੇਲਵੇ ਪਟੜੀਆਂ ਦੀ ਸਾਂਭ-ਸੰਭਾਲ ਕਿਵੇਂ ਹੋ ਸਕਦੀ ਹੈ? ਇਹੀ ਵਜ੍ਹਾ ਹੈ ਕਿ ਹਾਦਸੇ ਹੁੰਦੇ ਰਹਿੰਦੇ ਹਨ।
ਕੈਗ ਦੀ ਰਿਪੋਰਟ ਅਨੁਸਾਰ 2017-18 ਤੋਂ ਲੈ ਕੇ 2020-21 ਦਰਮਿਆਨ ਹੋਏ ਰੇਲ ਹਾਦਸਿਆਂ ਵਿਚੋਂ (ਜੋ ਢਾਂਚਾਗਤ ਖ਼ਾਮੀਆਂ ਦਾ ਨਤੀਜਾ ਹਨ) ਤਿੰਨ-ਚੌਥਾਈ ਹਾਦਸੇ ਰੇਲਗੱਡੀ ਦੇ ਲੀਹੋਂ ਲਹਿ ਜਾਣ ਕਾਰਨ ਹੋਏ। ਇਉਂ 217 ਹਾਦਸਿਆਂ ਵਿਚੋਂ 163 ਹਾਦਸਿਆਂ ਵਿਚ ਰੇਲਗੱਡੀਆਂ ਦਾ ਲੀਹੋਂ ਲਹਿਣਾ ਹੀ ਵੱਡਾ ਕਾਰਕ ਸੀ। ਜੇ ਰੇਲਾਂ ਦੀ ਟੱਕਰ ਦੇ ਹਾਦਸਿਆਂ ƒ ਸ਼ਾਮਿਲ ਕਰ ਲਿਆ ਜਾਵੇ ਤਾਂ ਇਹ ਕੁਲ ਹਾਦਸਿਆਂ ਦਾ 80 ਫ਼ੀਸਦੀ ਬਣ ਜਾਂਦੇ ਹਨ। ਰਿਪੋਰਟ ਵਿਚ ਇਹ ਵੀ ਜ਼ਿਕਰ ਹੈ ਕਿ ਪਿਛਲੇ ਸਾਲਾਂ ‘ਚ ਰੇਲਵੇ ਪਟੜੀਆਂ ਦੇ ਨਵੀਨੀਕਰਨ ਲਈ ਰੱਖੇ ਜਾਣ ਵਾਲੇ ਪੈਸੇ ਵਿਚ ਕਟੌਤੀ ਕੀਤੀ ਗਈ ਹੈ। ਜੋ ਪੈਸਾ ਇਸ ਕੰਮ ਲਈ ਜਾਰੀ ਕੀਤਾ ਗਿਆ, ਉਸ ਦੀ ਵੀ ਸਹੀ ਵਰਤੋਂ ਨਹੀਂ ਕੀਤੀ ਜਾ ਸਕੀ। ਜੋ ਪੈਸਾ ਖ਼ਰਚਿਆ ਗਿਆ, ਉਸ ਵਿਚ ਭ੍ਰਿਸ਼ਟਾਚਾਰ ਅਗਲਾ ਮਸਲਾ ਹੈ। ਰਿਪੋਰਟ ਦੱਸਦੀ ਹੈ ਕਿ ‘ਰਾਸ਼ਟਰੀ ਰੇਲ ਸੰਰਕਸ਼ਾ ਕੋਸ਼‘ ਵਲੋਂ ਪਹਿਲੀ ਤਰਜੀਹ ਵਾਲੇ ਕੰਮਾਂ ਉੱਪਰ ਕੀਤੇ ਜਾਣ ਵਾਲੇ ਸਮੁੱਚੇ ਖ਼ਰਚ ƒ ਘਟਾਏ ਜਾਣ ਦਾ ਸਪਸ਼ਟ ਰੁਝਾਨ ਹੈ। 2017-18 ‘ਚ ਜੋ ਖ਼ਰਚ 81.55% ਸੀ, ਉਹ 2019-20 ‘ਚ 73.76% ਰਹਿ ਗਿਆ। ਰੇਲਵੇ ਪਟੜੀਆਂ ਦੇ ਨਵੀਨੀਕਰਨ ਲਈ 2018-18 ‘ਚ 9607 ਕਰੋੜ ਰੁਪਏ ਫੰਡ ਅਲਾਟ ਕੀਤਾ ਗਿਆ ਜੋ 2019-20 ‘ਚ ਘਟ ਕੇ 7417 ਕਰੋੜ ਰਹਿ ਗਿਆ। ਆਪਣੀ ਛਾਣਬੀਣ ਦੇ ਨਤੀਜਿਆਂ ਦੇ ਆਧਾਰ ‘ਤੇ ਕੈਗ ਨੇ ਹਾਦਸਿਆਂ ƒ ਰੋਕਣ ਲਈ ਮਜ਼ਬੂਤ ਨਿਗਰਾਨੀ ਵਿਵਸਥਾ ਵਿਕਸਤ ਕਰਨ ਦੀ ਸਿਫ਼ਾਰਸ਼ ਕੀਤੀ ਸੀ ਤਾਂ ਜੋ ਰੇਲਵੇ ਪਟੜੀਆਂ ਦੀ ਮੇਂਟੀਨੈਂਸ ਅਤੇ ਸੋਧੀ ਹੋਈ ਟੈਕਨਾਲੋਜੀ ਦੇ ਪੂਰੀ ਤਰ੍ਹਾਂ ਮਸ਼ੀਨੀਕ੍ਰਿਤ ਤਰੀਕੇ ਅਪਣਾ ਕੇ ਮੇਂਟੀਨੈਂਸ ਦੇ ਕੰਮ ƒ ਸਮੇਂ ਸਿਰ ਅਮਲ ‘ਚ ਲਿਆਉਣਾ ਯਕੀਨੀਂ ਬਣਾਇਆ ਜਾ ਸਕੇ। ਪਰ ਸਿਫ਼ਾਰਸ਼ਾਂ ਠੰਡੇ ਬਸਤੇ ਪਾ ਦਿੱਤੀਆਂ ਗਈਆਂ ਅਤੇ ਰੇਲਾਂ ਆਮ ਲੋਕਾਂ ਦੀਆਂ ਜਾਨਾਂ ਦਾ ਖ਼ੌਅ ਬਣੀਆਂ ਹੋਈਆਂ ਹਨ।
ਇਸ ਹਾਦਸੇ ਤੋਂ ਵੀ ਸਪਸ਼ਟ ਹੈ ਕਿ ਭਾਵੇਂ ਦੁਨੀਆ ਵਿਚ ਸੁਰੱਖਿਆ ਉਪਾਅ ਤਕਨਾਲੋਜੀ ਬਹੁਤ ਵਿਕਸਤ ਹੋ ਚੁੱਕੀ ਹੈ ਪਰ ਭਾਰਤ ਦੇ ਰੇਲਵੇ ਤਾਣੇ-ਬਾਣੇ ਅੰਦਰ ਰੇਲਗੱਡੀਆਂ ਦੇ ਟਕਰਾਉਣ ƒ ਰੋਕਣ ਲਈ ਵਿਸ਼ੇਸ਼ ਯੰਤਰ ਅਤੇ ਸੰਕਟਕਾਲੀ ਚਿਤਾਵਨੀ ਸਿਸਟਮ ਲਗਾਉਣ ਦੀ ਰਫ਼ਤਾਰ ਬਹੁਤ ਹੌਲੀ ਹੈ। ਜਿਸ ਰੇਲਵੇ ਮਾਰਗ ਉੱਪਰ ਇਹ ਭਿਆਨਕ ਹਾਦਸਾ ਵਾਪਰਿਆ, ਉਸ ਉਪਰ ਅਜਿਹਾ ਸਿਸਟਮ ਅਜੇ ਲਗਾਇਆ ਹੀ ਨਹੀਂ ਗਿਆ। ਰੇਲਵੇ ਤਾਣੇ-ਬਾਣੇ ‘ਚ ਅਜਿਹਾ ਸਿਸਟਮ ਲਗਾਉਣ ਦਾ ਐਲਾਨ 2011 ਦੇ ਬਜਟ ਵਿਚ ਕੀਤਾ ਗਿਆ ਸੀ। ਇਸ ਦਾ ਨਾਂ ਬਦਲ ਕੇ ‘ਕਵਚ‘ ਰੱਖ ਲਿਆ ਗਿਆ ਅਤੇ ਇਸ ਨਵੇਂ ਨਾਂ ƒ ਹੀ ਰੇਲਵੇ ਮੰਤਰੀ ਨੇ ਨਵੀਂ ਖੋਜ ਬਣਾ ਕੇ ਪੇਸ਼ ਕੀਤਾ ਪਰ ਅਜੇ ਤੱਕ ਸਿਰਫ਼ 4% ਰੇਲ ਮਾਰਗਾਂ ਉੱਪਰ ਹੀ ਇਹ ਪ੍ਰਣਾਲੀ ਲਗਾਈ ਜਾ ਸਕੀ ਹੈ, ਬਾਕੀ ਰੇਲਵੇ ਜਿਉਂ ਦੀ ਤਿਉਂ ਅਸੁਰੱਖਿਅਤ ਹੈ।
ਕੈਗ ਦੀਆਂ ਸਿਫ਼ਾਰਸ਼ਾਂ ਵਿਚ ਇਹ ਵੀ ਸ਼ਾਮਿਲ ਸੀ ਕਿ ਹਾਦਸਿਆਂ ਦੀ ਜਾਂਚ ਸਮੇਂ ਸਿਰ ਹੋਵੇ ਅਤੇ ਜਾਂਚ ƒ ਨਿਸ਼ਚਿਤ ਸਮੇਂ ‘ਚ ਪੂਰਾ ਕੀਤਾ ਜਾਵੇ। ਇਹ ਅਕਸਰ ਹੁੰਦਾ ਹੈ ਕਿ ਜਾਂਚ ਬਿਠਾ ਤਾਂ ਦਿੱਤੀ ਜਾਂਦੀ ਹੈ ਪਰ ਉਹ ਸਾਲਾਂ ਤੱਕ ਲਟਕਦੀ ਰਹਿੰਦੀ ਹੈ ਅਤੇ ਜਾਂਚ ƒ ਲਮਕਾ ਕੇ ਹਾਦਸਿਆਂ ਦੇ ਅਸਲ ਕਾਰਨਾਂ ƒ ਦਬਾ ਦਿੱਤਾ ਜਾਂਦਾ ਹੈ।
ਸੱਤ ਸਾਲ ਪਹਿਲਾਂ ਕਾਨਪੁਰ ਵਿਚ ਵੀ ਇਸੇ ਤਰ੍ਹਾਂ ਭਿਆਨਕ ਹਾਦਸਾ ਵਾਪਰਿਆ ਸੀ ਜਿਸ ਵਿਚ ਡੇਢ ਸੌ ਦੇ ਕਰੀਬ ਲੋਕ ਮਾਰੇ ਗਏ ਸਨ। ਉਦੋਂ ਵੀ ਅਸਲ ਕਾਰਨਾਂ ਤੋਂ ਧਿਆਨ ਹਟਾਉਣ ਲਈ ਇਹ ਦੋਸ਼ ਲਗਾਇਆ ਗਿਆ ਕਿ ਹਾਦਸੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ। ਸਾਜ਼ਿਸ਼ ਦੇ ਕੋਨ ਨੇ ਪੂਰੀ ਚਰਚਾ ਹੀ ਹੋਰ ਪਾਸੇ ਮੋੜ ਦਿੱਤੀ ਸੀ। ਹਾਦਸੇ ਦੀ ਜਾਂਚ ਐੱਨ.ਆਈ.ਏ. ਤੋਂ ਕਰਵਾਈ ਗਈ ਪਰ ਉਸ ਜਾਂਚ ਦਾ ਕੀ ਬਣਿਆ? ਕੀ ਕੋਈ ਚਾਰਜਸ਼ੀਟ ਪੇਸ਼ ਕੀਤੀ ਗਈ? ਕੋਈ ਮੁਕੱਦਮਾ ਚੱਲਿਆ? ਕੋਈ ਸਜ਼ਾ ਹੋਈ? ਹਾਲਾਂਕਿ ਉਦੋਂ ਹੀ ਰੇਲਵੇ ਦੀ ਜਾਂਚ ਨੇ ਸਾਜ਼ਿਸ਼ ਦੇ ਕੋਨ ƒ ਪੂਰੀ ਤਰ੍ਹਾਂ ਰੱਦ ਕੀਤਾ ਸੀ। ਹੁਣ ਇਸ ਕਾਂਡ ਦੀ ਜਾਂਚ ਸੀ.ਬੀ.ਆਈ. ƒ ਸੌਂਪ ਦਿੱਤੀ ਗਈ ਹੈ। ਕੇਂਦਰ ਸਰਕਾਰ ਦੀਆਂ ਹੱਥ-ਠੋਕਾ ਜਾਂਚ ਏਜੰਸੀਆਂ ਹਕੂਮਤ ਦੀ ਜਵਾਬਦੇਹੀ ਤੈਅ ਨਹੀਂ ਕਰ ਸਕਦੀਆਂ। ਲਿਹਾਜ਼ਾ ਇਹ ਜਾਂਚ ਹਾਦਸੇ ਦੇ ਅਸਲ ਕਾਰਨਾਂ ƒ ਦਬਾਉਣ ਦੀ ਕਵਾਇਦ ਬਣ ਕੇ ਰਹਿ ਜਾਵੇਗੀ ਅਤੇ ਜਿਨ੍ਹਾਂ ਹਾਦਸਿਆਂ ƒ ਸਹਿਜੇ ਹੀ ਰੋਕਿਆ ਜਾ ਸਕਦਾ ਹੈ ਉਨ੍ਹਾਂ ƒ ਠੱਲ ਨਹੀਂ ਪਵੇਗੀ।
ਇਸ ਹਾਦਸੇ ƒ ਗੁਜਰਾਤ ਦੇ ਗੋਧਰਾ ਕਾਂਡ ਦੀ ਤਰਜ਼ ‘ਤੇ ਮੁਸਲਮਾਨ ਘੱਟਗਿਣਤੀ ਵਿਰੁੱਧ ਨਫ਼ਰਤ ਭੜਕਾਉਣ ਵਾਸਤੇ ਵਰਤਣ ਲਈ ਭਗਵਾ ਬ੍ਰਿਗੇਡ ਝੂਠੀਆਂ ਅਫ਼ਵਾਹਾਂ ਫੈਲਾਉਣ ਲਈ ਤੁਰੰਤ ਸਰਗਰਮ ਹੋ ਗਿਆ। ਜਿੱਥੇ ਇਹ ਰੇਲਵੇ ਹਾਦਸਾ ਵਾਪਰਿਆ, ਉਸ ਦੇ ਨੇੜੇ ਮੰਦਿਰ ਹੈ। ਘਟਨਾ ਸਥਾਨ ਦੀਆਂ ਡਰੋਨ ਰਾਹੀਂ ਲਈਆਂ ਤਸਵੀਰਾਂ ਵਿਚ ਹਾਦਸੇ ਵਾਲੀ ਜਗ੍ਹਾ ਦੇ ਪਿੱਛੇ ਦੂਰ ਚਿੱਟੇ ਰੰਗ ਦੀ ਇਮਾਰਤ ਨਜ਼ਰ ਆ ਰਹੀ ਸੀ। ਆਰ.ਐੱਸ.ਐੱਸ.-ਭਾਜਪਾ ਦੀ ਟਰੌਲ ਫ਼ੌਜ ਨੇ ਤੁਰੰਤ ਇਹ ਤਸਵੀਰ ਉਛਾਲ ਕੇ ਸੋਸ਼ਲ ਮੀਡੀਆ ਉੱਪਰ ਇਹ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਕਿ ਹਾਦਸੇ ਵਾਲੀ ਜਗ੍ਹਾ ਕੋਲ ਮਸਜਿਦ ਹੈ ਅਤੇ ਹਾਦਸਾ ਜੁੰਮੇ ਦੇ ਦਿਨ ਵਾਪਰਿਆ ਹੈ; ਯਾਨੀ ਇਸ ਹਾਦਸੇ ਪਿੱਛੇ ਮੁਸਲਮਾਨਾਂ ਦਾ ਹੱਥ ਹੈ ਅਤੇ ਇਹ ਯੋਜਨਾਬੱਧ ਸਾਜ਼ਿਸ਼ ਹੈ। ‘ਦਿ ਰੈਂਡਮ ਇੰਡੀਅਨ ਐਟ ਰੈਂਡਮਸੈਨਾ’ ਨਾਂ ਦੇ ਟਵਿੱਟਰ ਹੈਂਡਲ ਨੇ ਇਸ ਤਸਵੀਰ ਉੱਪਰ ਉਸ ਇਮਾਰਤ ਵੱਲ ਤੀਰ ਦਾ ਨਿਸ਼ਾਨ ਦੇ ਕੇ ਕੈਪਸ਼ਨ ਦਿੱਤੀ: ‘ਬਸ ਇਹੀ ਕਹਿਣਾ… ਕੱਲ੍ਹ ਜੁੰਮੇ ਦਾ ਦਿਨ ਸੀ। ਬਾਲਾਸੋਰ ਗ਼ੈਰ-ਕਾƒਨੀ ਰੋਹਿੰਗਿਆ ਮੁਸਲਮਾਨਾਂ ਦਾ ਧੁਰਾ ਹੈ।‘ ਇਸ ਇੱਕੋ ਟਵੀਟ ƒ 40 ਲੱਖ ਲੋਕਾਂ ਨੇ ਦੇਖਿਆ ਅਤੇ 4500 ਨੇ ਇਸ ƒ ਅੱਗੇ ਸ਼ੇਅਰ ਕੀਤਾ। ਇਸੇ ਟਵਿੱਟਰ ਹੈਂਡਲ ਨੇ ਹੋਰ ਟਵੀਟ ਕੀਤੇ ਜਿਨ੍ਹਾਂ ਵਿਚ ਕਿਹਾ ਗਿਆ ਕਿ ‘ਕੱਲ੍ਹ ਕੰਨਿਆਕੁਮਾਰੀ ਐਕਸਪ੍ਰੈਸ ਦਾ ਹਾਦਸਾ ਤ੍ਰਿਚੂਈ ਜ਼ਿਲ੍ਹੇ ਵਿਚ ਡਰਾਈਵਰ ਦੀ ਮੁਸਤੈਦੀ ਨਾਲ ਟਲ਼ ਗਿਆ ਜਿਸ ਦੀ ਫ਼ੁਰਤੀ ਨੇ ਜਾਨਾਂ ਬਚਾ ਲਈਆਂ। ਇਸੇ ਦਿਨ ਉੜੀਸਾ ਹਾਦਸਾ ਵਾਪਰਿਆ। ਯੋਜਨਾ ਇੱਕੋ ਦਿਨ ਬਹੁਤ ਸਾਰੇ ਹਾਦਸਿਆਂ ƒ ਅੰਜਾਮ ਦੇਣ ਦੀ ਸੀ।‘ ਇਸ ਉੱਪਰ ਹੋਏ ਕਿੰਤੂ-ਪ੍ਰੰਤੂ ਦਾ ਜਵਾਬ ਦਿੰਦੇ ਹੋਏ ਇਸੇ ਹੈਂਡਲ ਨੇ ਇਕ ਹੋਰ ਟਵੀਟ ਵਿਚ ਕਿਹਾ ਕਿ ‘ਇਨ੍ਹਾਂ ਲੋਕਾਂ (ਮੁਸਲਮਾਨਾਂ) ਉੱਪਰ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਮੈਂ ਇਨ੍ਹਾਂ ਦਾ ਈਕੋ-ਸਿਸਟਮ ਦੇਖਿਆ ਹੈ। ਮੈਂ ਇਨ੍ਹਾਂ ਦੇ ਕੁਰਾਨ ਦੀਆਂ ਆਇਤਾਂ ਪੜ੍ਹੀਆਂ ਹਨ ਕਿ ਇਹ ਕਾਫ਼ਿਰਾਂ ਬਾਰੇ ਕੀ ਕਹਿੰਦਾ ਹੈ। ਮੈƒ ਇਹ ਨਾ ਸਿਖਾE ਕੀ ਸੋਚਣਾ ਹੈ, ਕੀ ਨਹੀਂ ਸੋਚਣਾ ਹੈ। ਤੁਸੀਂ ਇਨ੍ਹਾਂ ਦੇ ਏਜੰਡੇ ਬਾਰੇ ਅਣਜਾਣ ਹੋ। ਮੈਂ ਨਹੀਂ ਹਾਂ। ਇਹ ਤੁਹਾਡੀ ਗ਼ਲਤੀ ਹੈ, ਨਾ ਕਿ ਮੇਰੀ।‘ ਇਸੇ ਤਰ੍ਹਾਂ ਹੋਰ ਟਵਿੱਟਰ ਹੈਂਡਲਾਂ ਨੇ ਇਹ ਤਸਵੀਰ ਸਾਂਝੀ ਕਰ ਕੇ ਅਫ਼ਵਾਹਾਂ ਦੀ ਮੁਹਿੰਮ ਚਲਾਈ ਜਿਨ੍ਹਾਂ ਵਿਚ ਰਾਜਪੂਤਰੰਜਾਨਾ, ਰੀਅਲਵੀਰੇਂਦਰਬੀਜੇਪੀ, ਵਿਰਾਲਕੀ44722069, ਅੱਬਾਜਬਬੜਾਅੱਬਾ4 ਆਦਿ ਸ਼ਾਮਿਲ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਗਵਾ ਆਈ.ਟੀ. ਸੈੱਲ ਮਿੰਟਾਂ-ਸਕਿੰਟਾਂ ‘ਚ ਕਿੰਨੇ ਵਿਸ਼ਾਲ ਘੇਰੇ ਤੱਕ ਅਫ਼ਵਾਹਾਂ ਫੈਲਾ ਕੇ ਘੱਟਗਿਣਤੀਆਂ ਵਿਰੁੱਧ ਦੰਗੇ ਭੜਕਾ ਸਕਦਾ ਹੈ।
ਤੱਥਾਂ ਦੀਆਂ ਜਾਂਚ ਕਰਨ ਵਾਲੀਆਂ ਵੈੱਬਸਾਈਟਾਂ ਵੱਲੋਂ ਤਸਵੀਰ ਦੀ ਜਾਂਚ ਕਰਨ ਤੋਂ ਬਾਅਦ ਹੀ ਇਸ ਪ੍ਰਚਾਰ ƒ ਕੁਝ ਠੱਲ੍ਹ ਪਈ ਕਿ ਇਹ ਤਾਂ ਦਰਅਸਲ ਮੰਦਰ ਹੈ। ਆਲਟਨਿਊਜ਼ ਨੇ ਖ਼ੁਲਾਸਾ ਕੀਤਾ ਕਿ ਇਹ ਦਰਅਸਲ ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨਾ ਕਾਂਸ਼ਿਸ਼ਨੈੱਸ ਜਾਂ ਬਹੰਗਾ ਇਸਕਾਨ ਵੱਲੋਂ ਚਲਾਇਆ ਜਾ ਰਿਹਾ ਮੰਦਿਰ ਹੈ। ਆਲਟਨਿਊਜ਼ ਨੇ ਤਮਲ ਸਾਹਾ ਨਾਂ ਦੇ ਰਿਪੋਰਟਰ ਨਾਲ ਸੰਪਰਕ ਕਰ ਕੇ ਘਟਨਾ ਸਥਾਨ ਤੋਂ ਇਸ ਦੀ ਪੁਸ਼ਟੀ ਵੀ ਕਰਵਾਈ ਜੋ ਉਸ ਵਕਤ ਘਟਨਾ ਸਥਾਨ ‘ਤੇ ਮੌਜੂਦ ਸੀ। ਉਸ ਨੇ ਇਹ ਵੀ ਦੱਸਿਆ ਕਿ ਇਹ ਉਸਾਰੀ ਅਧੀਨ ਮੰਦਿਰ ਹੈ ਨਾ ਕਿ ਮਸਜਿਦ। ਇਕ ਹੋਰ ਵੈੱਬਸਾਈਟ ਦੇ ਰਿਪੋਰਟਰ ਨੇ ਤਾਂ ਉੱਥੇ ਜਾ ਕੇ ਮੰਦਿਰ ਦੇ ਪੁਜਾਰੀ ਨਾਲ ਮੁਲਾਕਾਤ ਵੀ ਕੀਤੀ। ਪੁਜਾਰੀ ਨੇ ਵੀ ਮੰਦਿਰ ƒ ਮਸਜਿਦ ਬਣਾ ਕੇ ਪੇਸ਼ ਕਰਨ ਵਾਲਿਆਂ ਉੱਪਰ ਹੈਰਾਨੀ ਜ਼ਾਹਿਰ ਕੀਤੀ।
ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੰਘ ਬ੍ਰਿਗੇਡ ਕਿਸੇ ਵੀ ਘਟਨਾ ƒ ਮੁਸਲਮਾਨਾਂ ਵਿਰੋਧੀ ਰੰਗਤ ਦੇਣ ਲਈ ਕਿਸ ਹੱਦ ਤੱਕ ਜਾ ਸਕਦਾ ਹੈ ਅਤੇ ਕਿਸੇ ਵੀ ਮਾਮੂਲੀ ਘਟਨਾ ਦੇ ਬਹਾਨੇ ਵੱਡਾ ਫਿਰਕੂ ਕਤਲੇਆਮ ਕਰਵਾਉਣ ਲਈ ਮਾਹੌਲ ਭੜਕਾ ਸਕਦਾ ਹੈ। ਦਰਅਸਲ, ਮੁਲਕ ਵਿਰੁੱਧ ਸਭ ਤੋਂ ਖ਼ਤਰਨਾਕ ਸਾਜ਼ਿਸ਼ ਤਾਂ ਆਰ.ਐੱਸ.ਐੱਸ.-ਭਾਜਪਾ ਦੀ ਹੈ ਜਿਸ ƒ ਨਾਕਾਮ ਬਣਾਉਣ ਲਈ ਅਵਾਮ ƒ ਹਿੰਦੂਤਵ ਦੇ ਰਾਜਨੀਤਕ ਪ੍ਰੋਜੈਕਟ ਬਾਰੇ ਜਾਗਰੂਕ ਹੋਣਾ ਪਵੇਗਾ ਅਤੇ ਸੁਚੇਤ ਹੋ ਕੇ ਅਜਿਹੇ ਹਾਦਸਿਆਂ ਲਈ ਜ਼ਿੰਮੇਵਾਰ ਹਕੂਮਤੀ ਨੀਤੀਆਂ ਅਤੇ ਕਾਰਗੁਜ਼ਾਰੀ ਦੀ ਜਵਾਬਦੇਹੀ ਤੈਅ ਕਰਨ ਲਈ ਸੰਘਰਸ਼ ਕਰਨਾ ਪਵੇਗਾ।