ਕਰਤਾਰਪੁਰ ਲਾਂਘੇ ਰਾਹੀਂ ਵੰਡ ਵੇਲੇ ਵਿਛੜੇ ਭੈਣ-ਭਰਾ ਦਾ ਮੇਲ

ਲਾਹੌਰ: ਭਾਰਤ-ਪਾਕਿਸਤਾਨ ਦੀ ਵੰਡ ਮੌਕੇ 75 ਸਾਲ ਪਹਿਲਾਂ ਵਿੱਛੜੇ ਭਰਾ-ਭੈਣ ਦੇ ਕਰਤਾਰਪੁਰ ਲਾਂਘੇ ਉਤੇ ਮਿਲਣ ਦਾ ਸਬੱਬ ਬਣਿਆ ਹੈ। ਬੇਹੱਦ ਭਾਵੁਕ ਕਰਨ ਵਾਲਾ ਇਹ ਮੇਲ ਸੋਸ਼ਲ ਮੀਡੀਆ ਰਾਹੀਂ ਸੰਭਵ ਹੋਇਆ ਹੈ।

‘ਡਾਅਨ ਨਿਊਜ` ਦੀ ਰਿਪੋਰਟ ਮੁਤਾਬਕ ਮਹਿੰਦਰ ਕੌਰ (81) ਮਕਬੂਜ਼ਾ ਕਸ਼ਮੀਰ ਵਿਚ ਰਹਿੰਦੇ ਆਪਣੇ ਵਿੱਛੜੇ ਭਰਾ ਸ਼ੇਖ ਅਬਦੁਲ ਅਜ਼ੀਜ਼ (78) ƒ ਕਰਤਾਰਪੁਰ ਲਾਂਘੇ `ਤੇ ਮਿਲੀ ਹੈ।
ਇਨ੍ਹਾਂ ਦੋਵਾਂ ƒ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਸੀ ਕਿ ਉਹ 1947 ਵਿਚ ਵਿੱਛੜੇ ਹੋਏ ਭੈਣ-ਭਰਾ ਹਨ ਜਿਸ ਤੋਂ ਬਾਅਦ ਇਹ ਮੁਲਾਕਾਤ ਨੇਪਰੇ ਚੜ੍ਹੀ ਹੈ। ਵੇਰਵਿਆਂ ਮੁਤਾਬਕ ਵੰਡ ਦੌਰਾਨ ਸਰਦਾਰ ਭਜਨ ਸਿੰਘ ਦਾ ਪਰਿਵਾਰ ਭਾਰਤੀ ਪਾਸੇ ਵਾਲੇ ਪੰਜਾਬ ਵਿਚ ਉਸ ਵੇਲੇ ਦੁਖਦਾਈ ਢੰਗ ਨਾਲ ਵਿਚ ਬਿਖਰ ਗਿਆ ਜਦੋਂਕਿ ਅਜ਼ੀਜ਼ ਮਕਬੂਜ਼ਾ ਕਸ਼ਮੀਰ ਵਿਚ ਰਹਿ ਗਿਆ, ਤੇ ਬਾਕੀ ਪਰਿਵਾਰ ਭਾਰਤ ਵਿਚ ਰਹਿ ਗਿਆ। ਅਜ਼ੀਜ਼ ਦਾ ਛੋਟੀ ਉਮਰ ਵਿਚ ਹੀ ਵਿਆਹ ਹੋ ਗਿਆ ਪਰ ਮਾਪਿਆਂ ਤੇ ਪਰਿਵਾਰ ਨਾਲ ਮਿਲਣ ਦੀ ਤਾਂਘ ਹਮੇਸ਼ਾ ਉਸ ਦੇ ਦਿਲ ਵਿਚ ਜਿਊਂਦੀ ਰਹੀ। ਦੋਵਾਂ ਪਰਿਵਾਰਾਂ ƒ ਉਸ ਵੇਲੇ ਮਹਿੰਦਰ ਕੌਰ ਤੇ ਅਜ਼ੀਜ਼ ਦੇ ਸਬੰਧਤ ਹੋਣ ਬਾਰੇ ਪਤਾ ਲੱਗਾ ਜਦ ਉਨ੍ਹਾਂ ਇਕ ਸੋਸ਼ਲ ਮੀਡੀਆ ਪੋਸਟ ਦੇਖੀ ਜਿਸ ਵਿਚ ਵੰਡ ਵੇਲੇ ਇਕ ਵਿਅਕਤੀ ਵੱਲੋਂ ਉਸ ਦੀ ਭੈਣ ਨਾਲੋਂ ਜੁਦਾ ਹੋਣ ਦੀ ਕਹਾਣੀ ਬਿਆਨੀ ਗਈ ਸੀ। ਮੇਲ ਹੋਣ ‘ਤੇ ਖੁਸ਼ੀ ਵਿਚ ਖੀਵੀ ਹੋਈ ਮਹਿੰਦਰ ਕੌਰ ਨੇ ਵਾਰ-ਵਾਰ ਆਪਣੇ ਭਰਾ ƒ ਗਲਵਕੜੀ ਵਿਚ ਲਿਆ ਤੇ ਉਸ ਦੇ ਹੱਥ ਚੁੰਮੇ। ਦੋਵਾਂ ਪਰਿਵਾਰਾਂ ਨੇ ਇਕੱਠਿਆਂ ਗੁਰਦੁਆਰਾ ਦਰਬਾਰ ਸਾਹਿਬ (ਕਰਤਾਰਪੁਰ ਸਾਹਿਬ) ‘ਚ ਮੱਥਾ ਟੇਕਿਆ ਤੇ ਨਾਲ ਬੈਠ ਕੇ ਲੰਗਰ ਵੀ ਖਾਧਾ।