ਸਰਬਜੀਤ ਸਿੰਘ ਵਿਰਕ
ਹਿੰਦੀ ਪਰਚੇ ‘ਚਾਂਦ’ ਦਾ ਫਾਂਸੀ ਅੰਕ ਇਕ ਇਤਿਹਾਸਕ ਦਸਤਾਵੇਜ਼ ਹੈ। ਇਸ ਅੰਕ ਦੀ ਤਿਆਰੀ ਵਿਚ ਭਗਤ ਸਿੰਘ ਸਮੇਤ ਕਈ ਹੋਰ ਆਜ਼ਾਦੀ ਘੁਲਾਟੀਆਂ ਨੇ ਅਹਿਮ ਭੂਮਿਕਾ ਨਿਭਾਈ ਸੀ। ਸਰਬਜੀਤ ਸਿੰਘ ਵਿਰਕ ਨੇ ਇਸ ਲੇਖ ਵਿਚ ਇਨ੍ਹਾਂ ਦਿਲਚਸਪ ਵੇਰਵਿਆਂ ਦਾ ਵਿਸਥਾਰ ਸਹਿਤ ਜ਼ਿਕਰ ਕੀਤਾ ਹੈ।
1928 ਦੇ ਮੱਧ ਵਿਚ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ƒ ਪਤਾ ਲੱਗਾ ਕਿ ਹਿੰਦੀ ਦਾ ਮਸ਼ਹੂਰ ਰਸਾਲਾ ‘ਚਾਂਦ` ਆਪਣਾ ਅਗਲਾ ਤਿਮਾਹੀ ਅੰਕ ‘ਫਾਂਸੀ` ਵਿਸ਼ੇ ਉੱਤੇ ਛਾਪੇਗਾ। ਪ੍ਰਚਾਰ ਵਿਚ ਕਿਹਾ ਗਿਆ ਸੀ ਕਿ ਇਸ ਵਿਚ ਦੁਨੀਆਂ ਭਰ `ਚ ਪ੍ਰਚੱਲਤ ਰਹੇ ਅਤੇ ਅਜੋਕੇ ਫਾਂਸੀ ਦੇਣ ਦੇ ਢੰਗ-ਤਰੀਕਿਆਂ ਸਬੰਧੀ ਸਮੱਗਰੀ ਦਿੱਤੀ ਜਾਵੇਗੀ ਪਰ ਇਸ ਦਾ ਅਸਲ ਉਦੇਸ਼ ਸੁੱਤੀ ਹੋਈ ਹਿੰਦੋਸਤਾਨੀ ਜਨਤਾ ƒ ਗ਼ੁਲਾਮੀ ਦੀਆਂ ਬੇੜੀਆਂ ਲਾਹ ਸੁੱਟਣ ਲਈ ਪ੍ਰੇਰਤ ਕਰਨਾ ਸੀ। ਇਸੇ ਮਕਸਦ ਨਾਲ ਇਸ ਦਾ ਵੱਡਾ ਭਾਗ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਯੋਧਿਆਂ ਦੀਆਂ ਜੀਵਨੀਆਂ ਅਤੇ ਘਾਲਣਾ ƒ ਸਮਰਪਿਤ ਕੀਤਾ ਜਾਣਾ ਸੀ। ਇਹ ਉਹ ਸਮਾਂ ਸੀ ਜਦੋਂ ਦੇਸ਼ ਭਰ ਵਿਚ ਕ੍ਰਾਂਤੀਕਾਰੀ ਸਰਗਰਮੀਆਂ ਸਿਖਰ `ਤੇ ਸਨ ਅਤੇ ਪੰਜਾਬ, ਬੰਗਾਲ ਤੇ ਯੂ.ਪੀ. ਇਸ ਦੇ ਮੁੱਖ ਕੇਂਦਰ ਬਣ ਚੁੱਕੇ ਸਨ। ਗ਼ਦਰ ਲਹਿਰ ਜਿਹਾ ਵਿਦਰੋਹ ਮੁੜ ਹੋਣ ਤੋਂ ਰੋਕਣ ਦਾ ਬੰਦੋਬਸਤ ਕਰਨ ਲਈ ਅੰਗਰੇਜ਼ੀ ਹਕੂਮਤ ਰੌਲੈੱਟ ਐਕਟ ਜਿਹੇ ਘਾਤਕ ਕਾƒਨਾਂ ਦਾ ਸਹਾਰਾ ਲੈ ਰਹੀ ਸੀ। ਕਿਸਾਨਾਂ ਅਤੇ ਮਜ਼ਦੂਰਾਂ ਦੇ ਇਕੱਠਾਂ ƒ ਹਕੂਮਤ ਖ਼ਿਲਾਫ਼ ਸਾਜ਼ਿਸ਼ ਮੰਨ ਕੇ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਲੋਕ ਲਹਿਰਾਂ ƒ ਦਬਾਉਣ ਲਈ ਪਬਲਿਕ ਸੇਫਟੀ ਬਿਲ ਤੇ ਵਿਉਪਾਰ ਝਗੜੇ (ਸੋਧ) ਬਿਲ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਅਜਿਹੇ ਸਮੇਂ ਵਿਚ ‘ਚਾਂਦ` ਰਸਾਲੇ ਵੱਲੋਂ ‘ਫਾਂਸੀ ਅੰਕ` ਕੱਢਣਾ ਬਹੁਤ ਹੀ ਬਹਾਦਰੀ ਅਤੇ ਜੋਖ਼ਮ ਭਰਿਆ ਕੰਮ ਸੀ।
ਉਕਤ ਅੰਕ ƒ ਆਜ਼ਾਦੀ ਪਰਵਾਨਿਆਂ ਦੀਆਂ ਜੀਵਨੀਆਂ ਮੁਹੱਈਆ ਕਰਾਉਣ ਦਾ ਕੰਮ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਸਾਂਭ ਲਿਆ ਸੀ। ਇਸ ਨਾਲ ਉਨ੍ਹਾਂ ਦੇ ਦੋ ਮਹੱਤਵਪੂਰਨ ਮਕਸਦ ਵੀ ਹੱਲ ਹੋਏ ਸਨ। ਉਹ ਸਨ- ਆਜ਼ਾਦੀ ਨਾਇਕਾਂ ਦੀਆਂ ਸ਼ਹੀਦੀਆਂ ƒ ਲੋਕਾਂ ਦੀ ਚੇਤਨਾ ਦਾ ਹਿੱਸਾ ਬਣਾਉਣਾ ਅਤੇ ਲੇਖਾਂ ਤੋਂ ਹੋਈ ਆਮਦਨ ਨਾਲ ਕ੍ਰਾਂਤੀਕਾਰੀ ਸਰਗਰਮੀਆਂ ƒ ਅੱਗੇ ਵਧਾਉਣਾ। ਇਹ ਅੰਕ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਮੌਕੇ ਜਾਰੀ ਕੀਤਾ ਗਿਆ। ‘ਫਾਂਸੀ ਅੰਕ` ਦੇ ਸੰਪਾਦਕ ਚਤੁਰਸੇਨ ਸ਼ਾਸਤਰੀ ਨੇ ਇਸ ਦੀ ਭੂਮਿਕਾ ਵਿਚ ਭਾਰਤ ਵਾਸੀਆਂ ƒ ਕੁਰਬਾਨੀ ਕਰਨ ਲਈ ਅੱਗੇ ਆਉਣ ਦੀ ਪ੍ਰੇਰਨਾ ਦਿੰਦਿਆਂ ਰਮਜ਼ੀ ਲਹਿਜੇ ਵਿਚ ਲਿਖਿਆ:
– ਕੀ ਸਾƒ ਰਾਜ ਲਕਸ਼ਮੀ (ਆਜ਼ਾਦੀ) ਗੁਆ ਕੇ ਆਪਣੇ ਖਾਲੀ ਘਰਾਂ ਵਿਚ ਗ੍ਰਹਿ ਲਕਸ਼ਮੀ ਪ੍ਰਾਪਤ ਕਰਨ ਦਾ ਆਡੰਬਰ ਕਰਨਾ ਹਾਸੋਹੀਣਾ ਨਹੀਂ ਲੱਗਦਾ? ਜਿਸ ਰਾਹੂ ਵਰਗੀ ਭੈੜੀ ਤੇ ਲੰਮੀ ਮੱਸਿਆ ਨੇ ਸਾƒ ਪੀੜ੍ਹੀਆਂ ਤੋਂ ਹਨ੍ਹੇਰਿਆਂ ਵਿਚ ਡੱਕਿਆ ਹੋਇਆ ਹੈ, ਕੀ ਉਹ ਇਨ੍ਹਾਂ ਮਿੱਟੀ ਦੇ ਨਿੱਕੇ ਨਿੱਕੇ ਦੀਵਿਆਂ ਦੀ ਡੋਲਦੀ ਲੋਅ ਨਾਲ ਵਿਦਾ ਹੋ ਜਾਵੇਗੀ?
– ਸਾਡੇ ਤਨ ਉੱਤੇ ਕੋਈ ਕੱਪੜਾ ਨਹੀਂ, ਸਾਡੇ ਢਿੱਡਾਂ ਅੰਦਰ ਰੋਟੀ ਨਹੀਂ, ਸਾਡਾ ਸਰੀਰ ਰੋਗਾਂ ਦਾ ਪੁਤਲਾ ਹੈ, ਸਾƒ ਸਹਾਰਾ ਦੇਣ ਵਾਲਾ ਕੋਈ ਨਹੀਂ, ਅਸੀਂ ਥੱਕੇ ਹਾਰੇ ਭਾਰਤੀ ਮਰਿਆਂ ਬਰਾਬਰ ਹਾਂ, ਸਾਡੀ ਕੋਈ ਕਦਰ ਨਹੀਂ। ਫਿਰ ਵੀ ਅਸੀਂ ਸਵਾਰਥੀ ਅਤੇ ਡਰਪੋਕ ਬਣੇ ਹੋਏ ਹਾਂ। ਅਸੀਂ ਪਾਪੀ ਹਾਂ ਕਿਉਂਕਿ ਅਸੀਂ ਆਪਣੇ ਪੁਰਖਿਆਂ ਦੀ ਅਮੁੱਲੀ ਜਾਇਦਾਦ ƒ ਨਸ਼ਟ ਕਰ ਦੇਣ ਵਾਲੀ ਸੰਤਾਨ ਹਾਂ। ਅਸੀਂ ਆਪਣੇ ਬੱਚਿਆਂ ƒ ਭਿਖਾਰੀ ਬਣਾਉਣ ਵਾਲੇ ਮਾਂ-ਪਿਉ ਹਾਂ! ਅਸੀਂ ਵੇਲਾ ਵਿਹਾ ਚੁੱਕੀਆਂ ਕਦਰਾਂ ਲਈ ਔਰਤਾਂ ƒ ਪਸ਼ੂਆਂ ਵਾਂਗ ਬਲੀ ਚੜ੍ਹਾਉਣ ਵਾਲੇ ਸ਼ਰਧਾਲੂ ਹਾਂ! ਗੱਲ ਕੀ, ਅਸੀਂ ਖ਼ਾਨਦਾਨੀ ਪਿਉ ਦੀ ਕੁਕਰਮੀ ਔਲਾਦ ਹਾਂ।
– ਪਿਆਰੇ ਭੈਣੋ, ਭਰਾਉ, ਮਾਤਾE ਅਤੇ ਬਜ਼ੁਰਗੋ! ‘ਫਾਂਸੀਂ ਅੰਕ` ƒ ਦੀਵਾਲੀ ਦੀ ਮੱਸਿਆ ਹੀ ਸਮਝੋ! ਵੇਖੋ, ਵੀਹਵੀਂ ਸਦੀ ਵਿਚ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੇ ਚਿਰਾਗ਼ ਇਸ ਵਿਚ ਕਿਵੇਂ ਰੌਸ਼ਨੀ ਵੰਡ ਰਹੇ ਨੇ! ਤੁਸੀਂ ਇਸ ਵਿਚ ਥਾਂ ਥਾਂ ਉੱਤੇ (ਹਕੂਮਤ ਦੇ ਵਿਰੋਧ ਵਿਚ) ਭਾਂਬੜ ਬਣ ਬਲ ਰਹੀ ਅੱਗ ƒ ਪ੍ਰਤੱਖ ਵੇਖੋਗੇ। ਇਸ ਨਜ਼ਾਰੇ ਵਿਚ ਵੇਖਣਾ ਕਿਵੇਂ ਸਜੀ ਸੰਵਰੀ ਮੌਤ-ਸੁੰਦਰੀ ਛਮ ਛਮ ਨੱਚ ਰਹੀ ਹੈ! ਕਰਮਾਂ ਮਾਰੇ, ਹੱਕੋਂ ਵਾਂਝੇ ਅਤੇ ਨਿਰਬਲ ਬਣੇ ਭਾਰਤ ਵਾਸੀਉ! ਇਹ (ਕੁਰਬਾਨੀ ਦੀ ਭਾਵਨਾ) ਹੀ ਤੁਹਾਡੀ ਗ੍ਰਹਿ ਲਕਸ਼ਮੀ ਹੈ! ਇਹ ਹੀ ਮਹਾਂ-ਕੰਨਿਆ ਹੈ ਅਤੇ ਇਹ ਹੀ ਸਾਰਿਆਂ ਤੋਂ ਉੱਤਮ ਦੇਵੀ ਹੈ! ਤੁਸੀਂ ਇਸ ƒ ਪਿਆਰ ਕਰੋ, ਇਹਦੇ ਨਾਲ ਜਾਣ ਪਛਾਣ ਕਰੋ ਅਤੇ ਇਸੇ ਦੀ ਪੂਜਾ ਕਰੋ। ਤੁਸੀਂ ਵੇਖੋਗੇ ਕਿ ਜਿਵੇਂ ਹੀ ਤੁਸੀਂ ਇਸ ƒ ਦਿਲ ਵਿਚ ਵਸਾਉਗੇ, ਤੁਹਾਡੀ ਸੈਂਕੜੇ ਵਰ੍ਹਿਆਂ ਦੀ ਗ਼ੁਲਾਮੀ ਦੂਰ ਹੋ ਜਾਵੇਗੀ।
ਭਾਰਤ ਦੀ ਸੁੱਤੀ ਜਨਤਾ ƒ ਜਗਾਉਣ ਵਾਲੇ ‘ਫਾਂਸੀ ਅੰਕ` ਨੇ ਸੁਤੰਤਰਤਾ ਸੰਗਰਾਮ ਵਿਚ ਵੱਡੀ ਭੂਮਿਕਾ ਅਦਾ ਕੀਤੀ। ਇਨ੍ਹਾਂ ਲੇਖਾਂ ਤੋਂ ਪ੍ਰਭਾਵਿਤ ਹੋ ਕੇੇ ਹਜ਼ਾਰਾਂ ਲੋਕ ਦੇਸ਼ ਲਈ ਤਨ ਮਨ ਧਨ ਵਾਰਨ ਲਈ ਤਿਆਰ ਹੋ ਗਏ। ਇਸ ਸੰਗਰਾਮ ਵਿਚ ਭਗਤ ਸਿੰਘ ਇਕ ਕੌਮੀ ਨਾਇਕ ਦੇ ਤੌਰ ਉੱਤੇ ਉਭਰੇ। ਇਸ ਕਰ ਕੇ ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਉਨ੍ਹਾਂ ਦੀਆਂ ਲਿਖਤਾਂ ƒ ਸਾਂਭਣ, ਲੋਕਾਂ ਵਿਚ ਪ੍ਰਚਾਰਨ ਅਤੇ ਉਨ੍ਹਾਂ ਉੱਤੇ ਖੋਜ ਕਰਨ ਵੱਲ ਖ਼ਾਸ ਤਵੱਜੋ ਦਿੱਤੀ ਜਾਣ ਲੱਗੀ।
‘ਵਿਦਰੋਹੀ` ਨਾਂ ਹੇਠ ‘ਕਿਰਤੀ` ਰਸਾਲੇ ਅਤੇ ‘ਬਲਵੰਤ` ਤੇ ‘ਏਕ ਪੰਜਾਬੀ ਯੁਵਕ` ਨਾਵਾਂ ਹੇਠ ‘ਪ੍ਰਤਾਪ` ਅਖ਼ਬਾਰ ਵਿਚ ਛਪੀਆਂ ਲਿਖਤਾਂ ਭਗਤ ਸਿੰਘ ਦੀਆਂ ਹੋਣ ਬਾਰੇ ਕੋਈ ਵਿਵਾਦ ਨਹੀਂ ਸੀ ਪਰ ‘ਫਾਂਸੀਂ ਅੰਕ` ਵਿਚ ਛਪੀਆਂ ਸ਼ਹੀਦੀ ਜੀਵਨੀਆਂ ਬਾਰੇ ਬਖੇੜਾ ਇਹ ਸੀ ਕਿ ਇਹ ਉਨ੍ਹਾਂ ਦੇ ਚਲਦੇ ਆ ਰਹੇ ਫਰਜ਼ੀ ਨਾਵਾਂ ਤੋਂ ਇਲਾਵਾ ਨਵੇਂ ਫਰਜ਼ੀ ਨਾਵਾਂ ਹੇਠਾਂ ਜ਼ਿਆਦਾ ਛਾਪੀਆਂ ਗਈਆਂ ਸਨ ਤਾਂ ਕਿ ਹਕੂਮਤ ਦੇ ਖ਼ੁਫ਼ੀਆ-ਤੰਤਰ ƒ ‘ਚਾਂਦ` ਨਾਲ ਭਗਤ ਸਿੰਘ ਦੇ ਸਬੰਧਾਂ ਦੀ ਜਾਣਕਾਰੀ ਨਾ ਮਿਲ ਸਕੇ ਪਰ ਇਸ ਭੇਤ ƒ ਸੁਲਝਾਉਣ ਲਈ ਕਾਫ਼ੀ ਵਕਤ ਲੱਗਾ।
‘ਫਾਂਸੀ ਅੰਕ` ਵਿਚ ਛਪੀਆਂ ਲਿਖਤਾਂ ‘ਕੂਕਾ ਅੰਦੋਲਨ ਦੇ ਸ਼ਹੀਦ` ਅਤੇ ‘ਸੂਫੀ ਅੰਬਾ ਪ੍ਰਸਾਦ` ਕ੍ਰਮਵਾਰ ‘ਨਿਰਭੈ` ਅਤੇ ‘ਅਗਿਆਤ` ਨਾਵਾਂ ਹੇਠਾਂ ਛਾਪੀਆਂ ਗਈਆਂ ਸਨ। ਅਸਲ ਵਿਚ ਇਹ ਲਿਖਤਾਂ ਇਸ ਤੋਂ ਪਹਿਲਾਂ ਭਗਤ ਸਿੰਘ ਹਿੰਦੀ ਦੇ ‘ਮਹਾਂਰਥੀ` ਅਤੇ ‘ਪ੍ਰਭਾ` ਰਸਾਲੇ ਵਿਚ ‘ਵਿਦਰੋਹੀ` ਨਾਂ ਹੇਠਾਂ ਛਪਵਾ ਚੁੱਕੇ ਸਨ। ਫਾਂਸੀ ਅੰਕ ਲਈ ਇਨ੍ਹਾਂ ਲਿਖਤਾਂ ƒ ਜਿਉਂ ਦੀਆਂ ਤਿਉਂ ਲੈ ਲਿਆ ਗਿਆ ਸੀ। ‘ਕਰਤਾਰ ਸਿੰਘ ਸਰਾਭਾ` ਅਤੇ ‘ਡਾ. ਮਥਰਾ ਸਿੰਘ` ਸਿਰਲੇਖਾਂ ਹੇਠਾਂ ਲਿਖੇ ਲੇਖਾਂ ਬਾਰੇ ਪੁਖ਼ਤਾ ਸਬੂਤ ਮਿਲ ਚੁੱਕੇ ਹਨ ਕਿ ‘ਫਾਂਸੀ ਅੰਕ` ਵਿਚ ਕ੍ਰਮਵਾਰ ਬਲਵੰਤ ਅਤੇ ਵਰਜੇਸ਼ ਨਾਵਾਂ ਹੇਠ ਛਪੇ ਇਹ ਲੇਖ ਭਗਤ ਸਿੰਘ ਨੇ ਲਿਖੇ ਹਨ ਜੋ ਉਨ੍ਹਾਂ ‘ਚਾਂਦ` ਰਸਾਲੇ ਦੇ ਦਫ਼ਤਰ ਵਿਚ ਬੈਠ ਕੇ ਲਿਖੇ ਸਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕਰਤਾਰ ਸਿੰਘ ਸਰਾਭਾ ਬਾਰੇ ਭਗਤ ਸਿੰਘ ਵੱਲੋਂ ਲਿਖਿਆ ਇਕ ਲੇਖ ਪਹਿਲਾਂ ਵੀ ‘ਕਿਰਤੀ` ਦੇ ਅਪਰੈਲ-ਮਈ 1927 ਅੰਕ ਵਿਚ ਛਪ ਚੁੱਕਾ ਸੀ ਜੋ ਇਸ ਰਸਾਲੇ ਵਿਚ ਸ਼ਹੀਦਾਂ ਉੱਤੇ ਛਾਪੀ ਜਾ ਰਹੀ ਲੜੀ ਵਿਚ ਭਗਤ ਸਿੰਘ ਦਾ ਲਿਖਿਆ ਸੱਤਵਾਂ ਲੇਖ ਸੀ।
ਭਗਤ ਸਿੰਘ ਅਕਤੂਬਰ 1928 ਤੱਕ ਲਗਾਤਾਰ ‘ਕਿਰਤੀ` (ਪੰਜਾਬੀ ਤੇ ਉਰਦੂ) ਲਈ ਲੇਖ ਲਿਖਦੇ ਰਹੇ ਸਨ। ਉਨ੍ਹਾਂ ਵੱਲੋਂ ਇਸ ਸਮੇਂ ਦਰਮਿਆਨ ਲਿਖੇ ਅਤੇ ਛਪੇ ਲੇਖਾਂ ਵਿਚ ਸ਼ਹੀਦਾਂ ਉੱਤੇ ਲਿਖੇ ਕਈ ਲੇਖ ਸ਼ਾਮਲ ਹਨ ਜਿਵੇਂ ‘ਮਦਨ ਲਾਲ ਢੀਂਗਰਾ`, ‘ਕਾਕੋਰੀ ਦੇ ਸ਼ਹੀਦ- ਰਾਜੇਂਦਰ ਨਾਥ ਲਾਹਿਰੀ, ਰੋਸ਼ਨ ਸਿੰਘ, ਅਸ਼ਫਾਕ ਉੱਲਾ ਖਾਨ, ਰਾਮ ਪ੍ਰਸਾਦ ਬਿਸਮਿਲ`, ‘ਦਿੱਲੀ ਬੰਬ ਕਾਂਡ ਦੇ ਸ਼ਹੀਦ- ਮਾਸਟਰ ਅਮੀਰ ਚੰਦ, ਸ੍ਰੀ ਅਵਧ ਬਿਹਾਰੀ, ਸ੍ਰੀ ਬਾਲ ਮੁਕੰਦ, ਸ੍ਰੀ ਬਸੰਤ ਕੁਮਾਰ ਬਿਸਵਾਸ`। ਸ਼ਹੀਦਾਂ ਬਾਰੇ ਲੇਖ ਲਿਖਣ ਲਈ ਉਨ੍ਹਾਂ ‘ਜੁੱਗਗਰਦੀ ਦਾ ਅਗਨੀ ਕੁੰਡ` ਅਤੇ ‘ਆਜ਼ਾਦੀ ਦੀ ਭੇਟਾ ਸ਼ਹੀਦੀਆਂ` ਸਿਰਲੇਖਾਂ ਹੇਠ ਵਿਸ਼ੇਸ਼ ਲੇਖ ਲੜੀਆਂ ਵੀ ਚਲਾਈਆਂ ਸਨ। ਭਾਈ ਬਾਲ ਮੁਕੰਦ ਜੀ ਬਾਰੇ ਲਿਖੇ ਲੇਖ ਦੇ ਸ਼ੁਰੂ ਵਿਚ ਹੀ ਭਗਤ ਸਿੰਘ ਨੇ ਲਿਖਿਆ ਸੀ, ‘ਹੁਣ ਤੀਕ ਅਸੀਂ ਪੰਜਾਬੀ ਸ਼ਹੀਦਾਂ ਦੇ ਜੀਵਨ ‘ਕਿਰਤੀ` ਵਿਚ ਬਿਨਾ ਤਰਤੀਬ ਤੋਂ ਛਾਪਦੇ ਰਹੇ ਹਾਂ। ਕਦੀ ਬੱਬਰ ਅਕਾਲੀ ਸ਼ਹੀਦਾਂ ਦੇ ਜੀਵਨ ਛਪੇ ਤੇ ਕਦੀ 1914-15 ਵਾਲੇ ਗ਼ਦਰ ਪਾਾਰਟੀ ਦੇ ਸ਼ਹੀਦਾਂ ਦੇ। ਕਦੇ 1908 ਵਾਲੇ ਮਦਨ ਲਾਲ ਜੀ ਦਾ ਜੀਵਨ ਛਪਿਆ। ਹੁਣ ਸਾਡਾ ਇਰਾਦਾ ਹੈ ਕਿ ਉਨ੍ਹਾਂ ਜੀਵਨਾਂ ƒ ਉਸੇ ਤਰ੍ਹਾਂ ਛਾਪਦਿਆਂ ਹੋਇਆਂ ਭੀ ਉਨ੍ਹਾਂ ਦੀਆਂ ਤਹਿਰੀਕਾਂ ਦਾ ਤਰਤੀਬਵਾਰ ਹਾਲ ਲਿਖੀਏ ਤਾਂ ਕਿ ਸਾਡੇ ਪਾਠਕ ਸਮਝ ਸਕਣ ਕਿ ਪੰਜਾਬ ਵਿਚ ਕਿਵੇਂ ਜਾਗਿਰਤੀ ਪੈਦਾ ਹੋਈ।`
ਕਿਰਤੀ ਰਸਾਲੇ ਵਿਚ ਭਗਤ ਸਿੰਘ ਵੱਲੋਂ ਸ਼ਹੀਦਾਂ ਉੱਤੇ ਲਿਖੇ ਜ਼ਿਆਦਾਤਰ ਲੇਖ ‘ਵਿਦਰੋਹੀ` ਨਾਂ ਹੇਠਾਂ ਹੀ ਛਪੇ। ਇਹ ਸਾਰੇ ਲੇਖ ਵੀ ਕੁਝ ਸੋਧ ਸੁਧਾਰ ਨਾਲ ‘ਚਾਂਦ` ਦਾ ਸ਼ਿੰਗਾਰ ਬਣੇ। ਇਸ ਤਰ੍ਹਾਂ ਭਗਤ ਸਿੰਘ ਦੇ ਚਾਂਦ ਵਿਚ ਛਪੇ ਕਈ ਲੇਖ ਪਹਿਲਾਂ ‘ਮਹਾਂਰਥੀ` ਜਾਂ ‘ਕਿਰਤੀ` ਵਿਚ ਛਪ ਚੁੱਕੇ ਸਨ। ‘ਚਾਂਦ` ਵਿਚ ਛਾਪਣ ਲਈ ਇਨ੍ਹਾਂ ਲੇਖਾਂ ਦੀ ਸੋਧ ਸੁਧਾਈ ਅਤੇ ਹਿੰਦੀ ਅਨੁਵਾਦ ਦਾ ਕੰਮ ਮੁੱਖ ਤੌਰ `ਤੇ ਭਗਤ ਸਿੰਘ ਦੇ ਸਾਥੀ ਸ਼ਿਵ ਵਰਮਾ ਨੇ ਕੀਤਾ ਸੀ ਜਿਨ੍ਹਾਂ ਦੇ ਆਪਣੇ ਲਿਖੇ ਕੁਝ ਲੇਖ ਵੀ ‘ਫਾਂਸੀ ਅੰਕ` ਵਿਚ ਸ਼ਾਮਲ ਕੀਤੇ ਗਏ ਸਨ। ਇਨ੍ਹਾਂ ਗੱਲਾਂ ਦਾ ਸਬੂਤ ਵਾਅਦਾ ਮੁਆਫ਼ ਗਵਾਹਾਂ ਦੀ ਗਵਾਹੀ ਤੋਂ ਵੀ ਮਿਲਦਾ ਹੈ। ਲਾਹੌਰ ਸਾਜ਼ਿਸ਼ ਕੇਸ ਦੇ ਇਕ ਵਾਅਦਾ ਮੁਆਫ਼ ਗਵਾਹ ਜੈ ਗੋਪਾਲ ਨੇ ਆਪਣੇ ਬਿਆਨ ਵਿਚ ਇਹ ਖੁਲਾਸਾ ਕੀਤਾ ਸੀ- ‘ਮੈਂ ਗੁਰਮੁਖੀ ਦੇ ਕਿਰਤੀ ਰਸਾਲੇ ਵਿਚੋਂ ਲੇਖ ਦੀ ਇਬਾਰਤ ਪੜ੍ਹਦਾ ਹੁੰਦਾ ਸਾਂ ਜਿਸ ƒ ਅਨੁਵਾਦ ਕਰਕੇ ਸ਼ਿਵ ਵਰਮਾ ਹਿੰਦੀ ਵਿਚ ਲਿਖ ਦਿੰਦੇ ਸਨ।`
ਲਾਹੌਰ ਸਾਜ਼ਿਸ਼ ਕੇਸ ਦੇ ਇਕ ਹੋਰ ਵਾਅਦਾ ਮੁਆਫ਼ ਗਵਾਹ ਫਨਿੰਦਰਨਾਥ ਘੋਸ਼ ਨੇ ਪਹਿਲਾਂ ਆਪਣੇ ਇਕਬਾਲੀਆ ਬਿਆਨ ਵਿਚ ਅਤੇ ਫਿਰ ਆਪਣੇ ਅਦਾਲਤੀ ਬਿਆਨ ਵਿਚ ਇਹ ਗੱਲ ਖ਼ਾਸ ਤੌਰ ਉੱਤੇ ਨੋਟ ਕਰਵਾਈ ਸੀ –
‘ਮੈਂ ਤਿੰਨਾਂ ਚਹੁੰ ਦਿਨਾਂ ਲਈ ਅੰਮ੍ਰਿਤਸਰ ਠਹਿਰਿਆ ਸਾਂ। ਉਨ੍ਹਾਂ ਦਿਨਾਂ ਵਿਚ ਹੀ ਸ਼ਿਵ ਵਰਮਾ ‘ਚਾਂਦ` ਦੇ ਫਾਂਸੀ ਅੰਕ ਲਈ ਲੇਖ ਲਿਖ ਰਿਹਾ ਸੀ। ਉਸ ਨੇ ਮੈƒ ਇਹ ਗੱਲ ਦੱਸੀ ਸੀ ਕਿ ‘ਚਾਂਦ` ਰਸਾਲੇ ਦੇ ਮੈਨੇਜਰ ਨੇ ਉਸ ƒ ਦੋ ਰੁਪਈਏ ਪ੍ਰਤੀ ਕਾਲਮ ਦੇ ਹਿਸਾਬ ਨਾਲ ਲੇਖਾਂ ਦੀ ਮਿਹਨਤ ਅਦਾ ਕਰਨ ਦਾ ਵਾਅਦਾ ਕੀਤਾ ਹੈ। ਉਹ ਫਾਂਸੀ ਝੂਲ ਗਏ ਇਨਕਲਾਬੀਆਂ ਦੇ ਜੀਵਨ-ਚਰਿੱਤਰ ਲਿਖ ਰਿਹਾ ਸੀ। ਅਗਲੇ ਦਿਨ ਭਗਤ ਸਿੰਘ ਵੀ ਆ ਗਿਆ ਸੀ। ਉਸ ਨੇ ਕਿਰਤੀ ਰਸਾਲੇ ਦੇ ਚਾਰ ਪੰਜ ਅੰਕ ਲਿਆਂਦੇ ਸਨ। ਇਨ੍ਹਾਂ ਅੰਕਾਂ ਵਿਚ ਗ਼ਦਰ ਪਾਰਟੀ ਦੇ ਕਰਤਾਰ ਸਿੰਘ ਅਤੇ ਹੋਰ ਸ਼ਹੀਦਾਂ ਬਾਰੇ ਵੇਰਵੇ ਦਰਜ ਸਨ। ਭਗਤ ਸਿੰਘ ਬੱਬਰ ਅਕਾਲੀ ਸ਼ਹੀਦਾਂ ਬਾਰੇ ਵੀ ਆਪਣੇ ਲਿਖੇ ਕੁਝ ਲੇਖ ਲੈ ਕੇ ਆਇਆ ਸੀ। ਉਸ ਨੇ ਪੰਜਾਬ ਦੇ ਇਨਕਲਾਬੀਆਂ ਦੀਆਂ ਦਸ-ਬਾਰਾਂ ਤਸਵੀਰਾਂ ਵੀ ਦਿੱਤੀਆਂ ਸਨ।`
ਆਪਣੇ ਅਦਾਲਤੀ ਬਿਆਨ ਵਿਚ ਫਨਿੰਦਰਨਾਥ ਘੋਸ਼ ਨੇ ਇਸੇ ਗੱਲ ƒ ਇਨ੍ਹਾਂ ਸ਼ਬਦਾਂ ਵਿਚ ਦੁਹਰਾਇਆ:
‘ਇਨ੍ਹਾਂ ਦਿਨਾਂ ਵਿਚ ਸ਼ਿਵ ਵਰਮਾ ‘ਚਾਂਦ` ਮੈਗਜ਼ੀਨ ਜੋ ਹਿੰਦੀ ਵਿਚ ਛਪਦਾ ਹੈ, ਦੇ ਫਾਂਸੀ ਅੰਕ ਲਈ ਲੇਖ ਲਿਖ ਰਿਹਾ ਸੀ। ਇਹ ਮੈਗਜ਼ੀਨ ਅਲਾਹਾਬਾਦੋਂ ਛਪਦਾ ਹੈ।
ਸ਼ਿਵ ਵਰਮਾ ਨੇ ਦੱਸਿਆ ਸੀ ਕਿ ਸੰਪਾਦਕ ਨੇ ਪ੍ਰਤੀ ਕਾਲਮ ਇਕ-ਦੋ ਰੁਪਈਏ ਅਦਾ ਕਰਨ ਦਾ ਵਾਅਦਾ ਕੀਤਾ ਹੈ। ਦੂਜੇ ਦਿਨ ਅੰਮ੍ਰਿਤਸਰ ਪੁੱਜਣ ਉੱਤੇ ਭਗਤ ਸਿੰਘ ਸਾਡੇ ਕੋਲ ਆਇਆ। ਉਹ ਉਰਦੂ ਦੇ ਕਿਰਤੀ ਰਸਾਲੇ ਦੀਆਂ ਕਾਪੀਆਂ, ਲੇਖ ਜੋ ਉਸ ਨੇ ਖ਼ੁਦ ਲਿਖੇ ਸਨ ਅਤੇ ਫਾਂਸੀ ਚੜ੍ਹ ਗਏ ਇਨਕਲਾਬੀਆਂ ਦੀਆਂ ਤਸਵੀਰਾਂ ਲਿਆਇਆ ਸੀ। ਇਹ ਸਾਰਾ ਕੁਝ ਉਹ ਸ਼ਿਵ ਵਰਮਾ ਕੋਲ ਛੱਡ ਗਿਆ।`
‘ਚਾਂਦ` ਵਿਚ ਭਗਤ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਹੋਰ ਵੀ ਇਨਕਲਾਬੀ ਸਾਥੀਆਂ ਨੇ ਸ਼ਹੀਦਾਂ ਦੀਆਂ ਜੀਵਨੀਆਂ ਸਬੰਧੀ ਲੇਖ ਲਿਖੇ ਸਨ। ਇਹ ਲੇਖ ਵੀ ਫਰਜ਼ੀ ਜਾਂ ਗੁਪਤ ਨਾਵਾਂ ਉੱਤੇ ਸਨ ਕਿਉਂਕਿ ਕਾਕੋਰੀ ਕੇਸ ਤੋਂ ਬਾਅਦ ਹਕੂਮਤ ਅਜਿਹੀਆਂ ਸਰਗਰਮੀਆਂ ƒ ਦੇਸ਼ ਧ੍ਰੋਹ ਦਾ ਨਾਂ ਦੇ ਸਕਦੀ ਸੀ। ਇਸ ਤੋਂ ਇਲਾਵਾ ਪੁਲੀਸ ਦਾ ਖ਼ੁਫ਼ੀਆ ਤੰਤਰ ਚੱਪੇ-ਚੱਪੇ ਉੱਤੇ ਮੌਜੂਦ ਸੀ ਅਤੇ ਪ੍ਰੈਸ ਵੀ ਇਨ੍ਹਾਂ ਹਾਲਤਾਂ ਵਿਚ ਬਹੁਤ ਬਚ ਕੇ ਜੋਖ਼ਮ ਲੈਂਦੀ ਸੀ।
‘ਚਾਂਦ` ਵਿਚ ਭਗਤ ਸਿੰਘ ਨੇ ਕਿਸ ਕਿਸ ਸ਼ਹੀਦ ਉੱਤੇ ਲੇਖ ਲਿਖੇ? ਇਸ ਸਵਾਲ ਦਾ ਜਵਾਬ ਲੱਭਣ ਲਈ ਵਿਦਵਾਨਾਂ ƒ ਕਾਫ਼ੀ ਮੁਸ਼ੱਕਤ ਕਰਨੀ ਪਈ। ‘ਚਾਂਦ` ਵਿਚ ਛਪਣ ਤੋਂ ਪੰਜ ਦਹਾਕੇ ਬਾਅਦ, ਭਗਤ ਸਿੰਘ ਦੀ ਭਤੀਜੀ ਵਰਿੰਦਰ ਸੰਧੂ ਨੇ 1977 ਵਿਚ ਇਨ੍ਹਾਂ ਲੇਖਾਂ ƒ ‘ਮਾਈ ਰੈਵਲਿਊਸ਼ਨਰੀ ਕਾਮਰੇਡਸ’ (ਮੇਰੇ ਇਨਕਲਾਬੀ ਸਾਥੀ, ਲੇਖਕ: ਭਗਤ ਸਿੰਘ) ਸਿਰਲੇਖ ਹੇਠਾਂ ਕਿਤਾਬੀ ਰੂਪ ਵਿਚ ਛਪਵਾਇਆ ਸੀ। ਇਨ੍ਹਾਂ ਲੇਖਾਂ ƒ ਪਾਠਕਾਂ ਦੀ ਨਜ਼ਰ ਕਰਦਿਆਂ ਉਨ੍ਹਾਂ ਇਹ ਗੱਲ ਲਿਖੀ ਕਿ ‘ਚਾਂਦ` ਵਿਚ ‘ਵਿਪੱਲਵ ਯੱਗਯ ਕੀ ਆਹੂਤਿਯਾਂ` ਨਾਂ ਦੇ ਭਾਗ ਵਿਚ ਛਪੇ ਬਹੁਤੇ ਲੇਖ ਸਰਦਾਰ ਭਗਤ ਸਿੰਘ ਨੇ ਲਿਖੇ ਸਨ ਪਰ ਉਨ੍ਹਾਂ ਸਪਸ਼ਟ ਤੌਰ ਉੱਤੇ ਇਸ ਗੱਲ ਦਾ ਕੋਈ ਜ਼ਿਕਰ ਨਾ ਕੀਤਾ ਕਿ ਇਨ੍ਹਾਂ 48 ਲੇਖਾਂ ਵਿਚੋਂ ਕਿਹੜੇ ਕਿਹੜੇ ਭਗਤ ਸਿੰਘ ਨੇ ਲਿਖੇ ਜਾਂ ਕਿਹੜੇ ਨਹੀਂ। ਆਚਾਰੀਆ ਚਤੁਰਸੇਨ ਸ਼ਾਸਤਰੀ (‘ਫਾਂਸੀ ਅੰਕ` ਦੇ ਸੰਪਾਦਕ) ਨੇ ਵੀ ਇਹ ਮੰਨਿਆ ਕਿ ਇਨ੍ਹਾਂ ਵਿਚੋਂ ਬਹੁਤੇ ਲੇਖ ਭਗਤ ਸਿੰਘ ਨੇ ਲਿਖੇ ਪਰ ਉਹ ਵੀ ਇਹ ਦੱਸਣ ਵਿਚ ਨਾਕਾਮ ਰਹੇ ਕਿ ਭਗਤ ਸਿੰਘ ਨੇ ਇਨ੍ਹਾਂ ਵਿਚੋਂ ਕਿੰਨੇ ਜਾਂ ਕਿਸ ਕਿਸ ਸ਼ਹੀਦ ਬਾਰੇ ਲੇਖ ਲਿਖੇ। ਇਸ ਮਸਲੇ ƒ ਹੱਲ ਕਰਨ ਲਈ ਖ਼ੁਦ ਸ਼ਿਵ ਵਰਮਾ ƒ ਅੱਗੇ ਆਉਣਾ ਪਿਆ। ਉਨ੍ਹਾਂ ਨੇ ਇਨ੍ਹਾਂ ਲੇਖਾਂ ਬਾਰੇ ਬੜੇ ਵਿਸਥਾਰ ਵਿਚ ਜ਼ਿਕਰ ਆਪਣੇ ਇਕ ਲੇਖ ‘ਚਾਂਦ ਫ਼ਾਂਸੀ ਅੰਕ – ਏਕ ਸਪਸ਼ਟੀਕਰਨ` ਵਿਚ ਕੀਤਾ ਜੋ ਡਾ. ਚਮਨ ਲਾਲ ਦੀ ਲਿਖੀ ਕਿਤਾਬ ‘ਭਗਤ ਸਿੰਘ` ਦੇ ਪੰਨਾ ਨੰਬਰ 240-244 ਉੱਤੇ ਦਰਜ ਹੈ।
ਸ਼ਿਵ ਵਰਮਾ ਨੇ ਲਿਖਿਆ: ‘ਭਗਤ ਸਿੰਘ ਨੇ ‘ਕਿਰਤੀ` ਨਾਂ ਦੇ ਪੰਜਾਬੀ ਮਾਸਿਕ ਰਸਾਲੇ ਵਿਚ ਗ਼ਦਰ ਪਾਰਟੀ ਦੇ ਸ਼ਹੀਦਾਂ ਦੀਆਂ ਜੀਵਨੀਆਂ ਲਿਖੀਆਂ ਸਨ। ਉਹ ਗੁਰਮੁਖੀ (ਪੰਜਾਬੀ) ਵਿਚ ਸਨ। ਉਨ੍ਹਾਂ ਦਾ ਮੈਂ ਡਾ. ਗਯਾ ਪ੍ਰਸਾਦ ਜੋ ਉਸ ਵੇਲੇ ਫ਼ਿਰੋਜ਼ਪੁਰ ਵਿਖੇ ‘ਬੀ.ਏ. ਨਿਗਮ` ਦੇ ਨਾਂ ਨਾਲ ਡਾਕਟਰੀ ਕਰਦੇ ਸਨ, ਦੇ ਮਕਾਨ ਵਿਚ ਰਹਿ ਕੇ, ਜੈ ਗੋਪਾਲ ਦੀ ਸਹਾਇਤਾ ਨਾਲ ਗੁਰਮੁਖੀ ਤੋਂ ਹਿੰਦੀ ਵਿਚ ਉਲੱਥਾ ਕੀਤਾ ਸੀ। ਭਗਤ ਸਿੰਘ ਨੇ ਸੂਫ਼ੀ ਅੰਬਾ ਪ੍ਰਸਾਦ ਅਤੇ ਕੂਕਾ ਵਿਦਰੋਹ ਦੇ ਨਾਇਕ ਗੁਰੂ ਰਾਮ ਸਿੰਘ ਦੀਆਂ ਜੀਵਨੀਆਂ ਹਿੰਦੀ ਵਿਚ ਲਿਖੀਆਂ ਸਨ ਜੋ ‘ਮਹਾਂਰਥੀ` ਅਤੇ ‘ਪ੍ਰਭਾ` ਰਸਾਲੇ ਵਿਚ ਛਪ ਚੁੱਕੀਆਂ ਸਨ। ਉਨ੍ਹਾਂ ƒ ਮੈਂ ਬਿਨਾ ਕਿਸੇ ਸੋਧ ਦੇ ਉੱਥੋਂ ਲੈ ਲਿਆ ਸੀ।`
ਸ਼ਿਵ ਵਰਮਾ ਨੇ ਅੱਗੇ ਲਿਖਿਆ ਕਿ ‘ਭਗਤ ਸਿੰਘ ਨੇ ਬੱਬਰ ਅਕਾਲੀ ਸ਼ਹੀਦਾਂ ਦੇ ਰੇਖਾ ਚਿੱਤਰ ਵੀ ਲਿਖੇ ਸਨ ਜੋ ਆਮ ਪੱਧਰ ਦੇ ਸਨ ਕਿਉਂਕਿ ਉਸ ਵੇਲੇ ਤੱਕ ਸ਼ਹੀਦਾਂ ਨਾਲ ਸਬੰਧਿਤ ਮੁਕੱਦਮਿਆਂ ਦੀ ਕਾਰਵਾਈ ਅਤੇ ਫ਼ੈਸਲਿਆਂ ਦੀਆਂ ਨਕਲਾਂ ਉਪਲਬਧ ਨਹੀਂ ਸਨ। ਇਹ 1928 ਵਿਚ ਹੀ ਸਾਡੇ ਹੱਥ ਲੱਗੀਆਂ ਸਨ। ਇਸ ਕਰ ਕੇ ਮੈƒ ਇਹ ਜੀਵਨੀਆਂ ਨਵੇਂ ਦਸਤਾਵੇਜ਼ਾਂ ਦੀ ਰੌਸ਼ਨੀ ਵਿਚ ਮੁੜ ਲਿਖਣੀਆਂ ਪਈਆਂ।` ਸ਼ਿਵ ਵਰਮਾ ਨੇ ਇਸ ਸਪਸ਼ਟੀਕਰਨ ਵਿਚ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਇਹ ਜੀਵਨੀਆਂ ‘ਚਾਂਦ` ਰਸਾਲੇ ਦੇ ਦਫ਼ਤਰ (ਅਲਾਹਾਬਾਦ) ਵਿਖੇ ਇਸ ਦੇ ਸਥਾਈ ਸੰਪਾਦਕ ਰਾਮਰਕਸ਼ ਸਿੰਘ ਸਹਿਗਲ ਵੱਲੋਂ ਮੁਹੱਈਆ ਕਰਵਾਏ ਕਮਰੇ ਵਿਚ ਬੈਠ ਕੇ ਲਿਖੀਆਂ। ਉਹ ਲਿਖਦੇ ਹਨ: ‘ਉਥੇ ਰਹਿ ਕੇ ਮੈਂ ਬੰਗਾਲ, ਮਹਾਂਰਾਸ਼ਟਰ ਅਤੇ ਕਾਕੋਰੀ ਦੇ ਸ਼ਹੀਦਾਂ ਦੀਆਂ ਜੀਵਨੀਆਂ ਲਿਖੀਆਂ। ਇਸੇ ਦੌਰਾਨ ਵਕਤ ਕੱਢ ਕੇ ਚਾਰ ਦਿਨਾਂ ਲਈ ਸ. ਭਗਤ ਸਿੰਘ ਵੀ ਅਲਾਹਾਬਾਦ ਆ ਗਏ ਸਨ ਅਤੇ ਉਨ੍ਹਾਂ ਉੱਥੇ ਹੀ ਰਹਿ ਕੇ ਡਾਕਟਰ ਮਥੁਰਾ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਦੀਆਂ ਜੀਵਨੀਆਂ ਲਿਖੀਆਂ। ਇਸ ਤਰ੍ਹਾਂ ਗੁਰੂ ਰਾਮ ਸਿੰਘ, ਸੂਫ਼ੀ ਅੰਬਾ ਪ੍ਰਸਾਦ, ਡਾ. ਮਥੁਰਾ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਗ਼ਦਰ ਪਾਰਟੀ ਦੇ ਬਾਕੀ ਸ਼ਹੀਦਾਂ ਦੀਆਂ ਜੀਵਨੀਆਂ ਭਗਤ ਸਿੰਘ ਦੀਆਂ ਲਿਖੀਆਂ ਹੋਈਆਂ ਅਤੇ ਬੰਗਾਲ, ਚਾਪੇਕਰ ਭਰਾਵਾਂ, ਕਾਕੋਰੀ ਦੇ ਸ਼ਹੀਦਾਂ ਅਤੇ ਬੱਬਰ ਅਕਾਲੀ ਸ਼ਹੀਦਾਂ ਦੀਆਂ ਜੀਵਨੀਆਂ ਮੇਰੀਆਂ ਲਿਖੀਆਂ ਹੋਈਆਂ ਹਨ ਅਤੇ ਗੇਂਦਾ ਲਾਲ ਦੀਕਸ਼ਿਤ ਦੀ ਜੀਵਨੀ ਬਾਰੇ ਸੰਭਾਵਨਾ ਹੈ ਕਿ ਇਹ ਰਾਮ ਪ੍ਰਸਾਦ ਬਿਸਮਿਲ ਨੇ ਲਿਖੀ ਸੀ।`
ਡਾ. ਚਮਨ ਲਾਲ ਲਿਖਦੇ ਹਨ ਕਿ ‘ਚਾਂਦ` ਫਾਂਸੀ ਅੰਕ ਵਿਚ ਦਿੱਲੀ ਕੇਸ ਨਾਲ ਸਬੰਧਤ ਸ਼ਹੀਦਾਂ (ਮਾਸਟਰ ਅਮੀਰ ਚੰਦ, ਸ੍ਰੀ ਅਵਧ ਬਿਹਾਰੀ, ਭਾਈ ਬਾਲ ਮੁਕੰਦ ਅਤੇ ਸ੍ਰੀ ਬਸੰਤ ਕੁਮਾਰ ਬਿਸਵਾਸ) ਬਾਰੇ ਲਿਖੇ ਲੇਖ ਵੀ ਭਗਤ ਸਿੰਘ ਦੀ ਕਲਮ `ਚੋਂ ਰਚੇ ਹੋਣ ਦੀ ਪੁਸ਼ਟੀ ਹੁੰਦੀ ਹੈ ਕਿਉਂਕਿ ਉਨ੍ਹਾਂ ਵਿਚੋਂ ਦੋ (ਸ੍ਰੀ ਅਵਧ ਬਿਹਾਰੀ ਅਤੇ ਸ੍ਰੀ ਬਸੰਤ ਕੁਮਾਰ ਵਿਸ਼ਵਾਸ) ਹੇਠਾਂ ਲੇਖਕ ਦਾ ਨਾਂ ‘ਵਿਦਰੋਹੀ` ਲਿਖਿਆ ਮਿਲਦਾ ਹੈ, ਜੋ ਕਿ ਭਗਤ ਸਿੰਘ ਹੀ ਵਰਤਦੇ ਸਨ। ਇਸ ਤੋਂ ਇਲਾਵਾ ਪਾਠਕਾਂ ਦੇ ਧਿਆਨ ਵਿਚ ਇਹ ਗੱਲ ਵੀ ਲਿਆਂਦੀ ਜਾਂਦੀ ਹੈ ਕਿ ਭਗਤ ਸਿੰਘ ਇਸ ਤੋਂ ਪਹਿਲਾਂ ਵੀ ਇਨ੍ਹਾਂ ਚਾਰ ਸ਼ਖ਼ਸੀਅਤਾਂ ਬਾਰੇ ਲੇਖ ਲਿਖ ਕੇ ‘ਕਿਰਤੀ` ਰਸਾਲੇ ਵਿਚ ਛਪਵਾ ਚੁੱਕੇ ਸਨ। ਉਨ੍ਹਾਂ ਦਾ ਲੇਖ ‘ਪੰਜਾਬ ਦੇ ਉੱਘੇ ਸ਼ਹੀਦ ਭਾਈ ਬਾਲਮੁਕੰਦ ਜੀ` ਕਿਰਤੀ ਦੇ ਅਗਸਤ 1928 ਦੇ ਅੰਕ ਵਿਚ ਛਪਿਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਸਤੰਬਰ 1928 ਦੇ ਅੰਕ ਵਿਚ ‘ਆਜ਼ਾਦੀ ਦੀ ਭੇਟਾ! ਸ਼ਹੀਦੀਆਂ!` ਨਾਂ ਦੀ ਲੇਖ ਲੜੀ ਹੇਠਾਂ ਦਿੱਲੀ ਵਾਰਦਾਤ ਨਾਲ ਸਬੰਧਿਤ ਬਾਕੀ ਤਿੰਨ ਸ਼ਹੀਦਾਂ – ਮਾਸਟਰ ਅਮੀਰ ਚੰਦ, ਸ੍ਰੀ ਅਵਧ ਬਿਹਾਰੀ ਅਤੇ ਸ੍ਰੀ ਬਸੰਤ ਕੁਮਾਰ` ਬਾਰੇ ‘ਦਿੱਲੀ ਕੇਸ ਦੇ ਸ਼ਹੀਦ` ਨਾਮ ਦਾ ਜੀਵਨੀਨੁਮਾ ਲੇਖ ਲਿਖਿਆ ਸੀ। ਇਹ ਸਾਰੇ ਲੇਖ ‘ਵਿਦਰੋਹੀ` ਨਾਂ ਹੇਠਾਂ ਛਾਪੇ ਗਏ ਸਨ। ‘ਚਾਂਦ` ਦੇ ਫਾਂਸੀ ਅੰਕ ਵਿਚ ਅਤੇ ‘ਕਿਰਤੀ` ਵਿਚ ਲਿਖੇ ਲੇਖਾਂ ਵਿਚ ਕਾਫ਼ੀ ਸਮਾਨਤਾ ਹੈ ਅਤੇ ਫਾਂਸੀ ਅੰਕ ਵਾਲੇ ਲੇਖ ‘ਕਿਰਤੀ` ਵਾਲੇ ਲੇਖਾਂ ਦੀ ਕੁਝ ਕਾਂਟ-ਛਾਂਟ ਕਰਕੇ ਛੋਟੇ ਕੀਤੇ ਹੋਏ ਮਿਲਦੇ ਹਨ। ਇਹ ਤੱਥ ਇਸ ਗੱਲ ƒ ਪੁਖ਼ਤਾ ਕਰਦੇ ਹਨ ਕਿ ਇਹ ਲੇਖ ਭਗਤ ਸਿੰਘ ਨੇ ਹੀ ਲਿਖੇ ਸਨ।