‘ਅਪਰੇਸ਼ਨ ਅੰਮ੍ਰਿਤਪਾਲ’ ਨੇ ਦਰਸਾ ਦਿੱਤਾ ਹੈ ਕਿ ਵੱਖ-ਵੱਖ ਸਿਆਸੀਧਿਰਾਂ ਕਿਸ ਤਰ੍ਹਾਂ ਆਪੋ-ਆਪਣੀ ਸਿਆਸਤ ਵਿਚ ਮਸਰੂਫ ਹਨ। ਇੱਥੋਂ ਤੱਕ ਵੀ ਕਿਹਾ ਜਾਣ ਲੱਗਾ ਹੈ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰਗਿਆਨੀ ਹਰਪ੍ਰੀਤ ਸਿੰਘ ਬੇਅਦਬੀ ਅਤੇ ਕੁਝ ਹੋਰ ਕਾਰਨਾਂ ਕਰ ਕੇ ਹਾਸ਼ੀਏ ‘ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਫਾਇਦੇ ਖਾਤਰ ਕੁਝ ਤਿੱਖੇ ਪੈਂਤੜੇ ਮੱਲ ਰਹੇ ਹਨ।
ਇਹ ਸਵਾਲ ਵੀ ਉਠ ਰਹੇ ਹਨ ਕਿ ਉਨ੍ਹਾਂ ਅਜਿਹੇ ਪੈਂਤੜੇ ਅਜਨਾਲਾ ਘਟਨਾ ਵੇਲੇ ਕਿਉਂ ਨਾ ਮੱਲੇ ਜਿਸ ਨੂੰ ਆਧਾਰ ਬਣਾ ਕੇ ਕੇਂਦਰ ਸਰਕਾਰ ਅਤੇ ਦਰਬਾਰੀ ਮੀਡੀਆ ਨੇ ਮੁਲਕ ਭਰ ਵਿਚ ਸਿੱਖਾਂ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਨੂੰ ਖਲਨਾਇਕ ਬਣਾ ਕੇ ਪੇਸ਼ ਕਰਨ ਦੀ ਸਿਰ-ਤੋੜ ਕੋਸ਼ਿਸ਼ ਕੀਤੀ। ਦੂਜੇ ਬੰਨੇ, ਇਸ ਸਮੁੱਚੇ ਘਟਨਾਕ੍ਰਮ ਨੂੰ 2024 ਵਿਚ ਆ ਰਹੀਆਂ ਲੋਕ ਸਭਾ ਚੋਣਾਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਅਸਲ ਵਿਚ ਕਈ ਕਾਰਨਾਂ ਕਰ ਕੇ ਪੰਜਾਬ, ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਸਰਪ੍ਰਸਤ ਜਥੇਬੰਦੀ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਦੇ ਏਜੰਡੇ ਉਤੇ ਰਿਹਾ ਹੈ। ਅੱਜ ਸਮੁੱਚੇ ਉਤਰੀ ਭਾਰਤ ਵਿਚ ਪੰਜਾਬ ਹੀ ਇੱਕੋ-ਇੱਕ ਅਜਿਹਾ ਸੂਬਾ ਹੈ ਜਿਥੇ ਸਿਆਸੀ ਧਰੁਵੀਕਰਨਕਰਨਵਿਚਭਾਰਤੀ ਜਨਤਾ ਪਾਰਟੀ ਕਾਮਯਾਬ ਨਹੀਂ ਹੋਈ ਪਰ ਜਦੋਂ ਤੋਂ ਅੰਮ੍ਰਿਤਪਾਲ ਸਿੰਘ ਪੰਜਾਬ ਆਇਆ ਹੈ, ਪੰਜਾਬ ਅੰਦਰ ਧਰੁਵੀਕਰਨ ਦੀ ਸਿਆਸਤਭਖਣੀ ਸ਼ੁਰੂ ਹੋ ਗਈ।ਸ਼ੁਰੂ-ਸ਼ੁਰੂ ਵਿਚ ਜਦੋਂ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਅੰਦਰ ਇਸਾਈਆਂ ਖਿਲਾਫ ਭਾਸ਼ਣ ਦੇਣੇ ਆਰੰਭ ਕੀਤੇ ਤਾਂ ਬਹੁਤੀਆਂ ਧਿਰਾਂ ਹੈਰਾਨ ਹੋਈਆਂ ਕਿਉਂਕਿ ਪੰਜਾਬ ਵਿਚ ਸਿੱਖਾਂ ਅਤੇ ਇਸਾਈਆਂ ਵਿਚਕਾਰ ਕਦੀ ਟਕਰਾਅ ਵਾਲਾ ਮਾਹੌਲ ਨਹੀਂ ਰਿਹਾ।ਕੁਝ ਸਿਆਸੀ ਵਿਸ਼ਲੇਸ਼ਕ ਤਾਂ ਅੰਮ੍ਰਿਤਪਾਲ ਸਿੰਘ ਦੀ ਹੋ ਰਹੀ ਇਸ ਚੜ੍ਹਤ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਦਰ ਹਥਿਆਰਾਂ ਦੀ ਜ਼ਖੀਰੇਬਾਜ਼ੀ ਨਾਲ ਜੋੜ ਕੇ ਵੀ ਦੇਖਦੇ ਹਨ। ਉਦੋਂ ਵੀ ਮੁੱਖ ਸਵਾਲ ਇਹੀ ਸੀ ਕਿ ਖੁਫੀਆ ਏਜੰਸੀਆਂ ਨੇ ਅਜਿਹਾ ਕਿਉਂ ਹੋਣ ਦਿੱਤਾ? ਹੁਣ ਵੀ ਇਹੀ ਸਵਾਲ ਹੈ ਕਿ ਉਸ ਨੂੰ ਇੰਨੀ ਖੁੱਲ੍ਹ ਕਿਉਂ ਅਤੇ ਕਿਸ ਨੇ ਦਿੱਤੀ?
ਅਸਲ ਵਿਚ, ਮੋਦੀ ਸਰਕਾਰ ਨੇ ਪੰਜਾਬ ਵਿਚ ਖਾਲਿਸਤਾਨ ਨੂੰ ਹਊਆ ਬਣਾ ਕੇ ਪੇਸ਼ ਕਰਨ ਦਾ ਯਤਨ ਕੀਤਾ ਹੈ ਅਤੇ ਅਜਿਹਾ ਕਰਨ ਵਿਚ ਉਹ ਕਿਸੇ ਹੱਦ ਤੱਕ ਕਾਮਯਾਬ ਵੀ ਰਹੀ ਹੈ। ਦੂਜੇ ਬੰਨੇ, ਹਕੀਕਤ ਇਹ ਹੈ ਕਿ ਪੰਜਾਬ ਅੰਦਰ ਜ਼ਮੀਨੀ ਪੱਧਰ ‘ਤੇ ਖਾਲਿਸਤਾਨ ਦੀ ਕੋਈ ਲਹਿਰ ਜਾਂ ਸਰਗਰਮੀ ਨਹੀਂ। ਜੇ ਅਜਿਹਾ ਹੁੰਦਾ ਤਾਂ ਅੰਮ੍ਰਿਤਪਾਲ ਸਿੰਘ ਜਿਸ ਤਰ੍ਹਾਂ ਦੀ ਸਿਆਸੀ ਸਰਗਰਮੀ ਕਰਨ ਦਾ ਯਤਨ ਕਰ ਰਿਹਾ ਸੀ, ਉਸ ਨੂੰ ਥੋੜ੍ਹਾ-ਬਹੁਤਾ ਹੁੰਗਾਰਾ ਤਾਂ ਜ਼ਰੂਰ ਹੀ ਮਿਲਦਾ।ਹੁਣ ਤਾਂ ਇਹ ਸੂਚਨਾਵਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਕੇਂਦਰੀ ਖੁਫੀਆ ਏਜੰਸੀਆਂ ਪੰਜਾਬ ਪੁਲਿਸ ਨਾਲ ਜ਼ਰੂਰੀ ਜਾਣਕਾਰੀ ਵੀ ਸਾਂਝੀਆਂ ਨਹੀਂ ਕਰ ਰਹੀਆਂ ਸਨ। ਇਸ ਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਸਮੁੱਚੀ ਕਾਰਵਾਈ ਦੀ ਕਮਾਨ ਕੇਂਦਰ ਸਰਕਾਰ ਨੇ ਆਪਣੇ ਹੱਥ ਹੇਠ ਰੱਖੀ ਹੋਈ ਹੈ।ਹੋਰ ਸਿਆਸੀ ਧਿਰਾਂ ਸਮੇਤ ਭਾਰਤੀ ਜਨਤਾ ਪਾਰਟੀ ਨੂੰ ਵੀ ਤਾਂ ਇਹ ਖਬਰ ਹੈ ਕਿ ਇਸ ਵਕਤ ਪੰਜਾਬਦੇ ਲੋਕ ਨਵੇਂ ਸਿਆਸੀ ਬਦਲ ਲਈ ਹੱਥ-ਪੈਰਮਾਰ ਰਹੇ ਹਨ। ਆਮ ਆਦਮੀ ਪਾਰਟੀ ਨੇ ਇਹ ਸਿਆਸੀ ਖਲਾਅ ਭਰਨ ਦਾ ਯਤਨ ਤਾਂ ਕੀਤਾ ਪਰ ਇਸ ਦੀਹੁਣਤੱਕਦੀਕਾਰਗੁਜ਼ਾਰੀਨੇਪੰਜਾਬਦੇਲੋਕਾਂਨੂੰ ਨਿਰਾਸ਼ ਹੀ ਕੀਤਾ ਹੈ। ਇਸ ਸੂਰਤ ਵਿਚ ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ ਕਿ ਪੰਜਾਬ ਵਿਚ ਵੋਟਾਂ ਦਾ ਪਿੜ ਬੱਝਣ ਦੌਰਾਨ ਕਿਸੇ ਨਾ ਕਿਸੇ ਢੰਗ ਨਾਲ ਆਪਣੀ ਪੈਂਠ ਬਣਾਈ ਜਾਵੇ। ਇਸੇ ਕਰ ਕੇ ਇਸ ਦੀ ਹਰ ਕਵਾਇਦ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਕੀਤੀ ਜਾ ਰਹੀ ਹੈ। ਕੇਂਦਰ ਵਿਚ ਸੱਤਾਧਾਰੀ ਹੋਣ ਕਾਰਨ ਅਤੇ ਵੱਖ-ਵੱਖ ਏਜੰਸੀਆਂ ਦੀ ਕਮਾਨ ਹੱਥ ਹੋਣ ਕਾਰਨ ਭਾਰਤੀ ਜਨਤਾ ਪਾਰਟੀ ਦਾ ਹੱਥ ਉਪਰ ਹੀ ਹੈ।
ਇਸ ਮਸਲੇ ਦੀਆਂ ਪਰਤਾਂ ਜਿਉਂ-ਜਿਉਂ ਖੁੱਲ੍ਹ ਰਹੀਆਂ ਹਨ, ਉਨ੍ਹਾਂ ਤੋਂ ਜ਼ਾਹਿਰ ਹੋ ਰਿਹਾ ਹੈ ਕਿ ਪੰਜਾਬ ਅੰਦਰ ਪਿਛਲੇ ਸਮੇਂ ਦੌਰਾਨ ਹੋਈਆਂ ਸਰਗਰਮੀਆਂਇਕ ਲਿਹਾਜ਼ ਨਾਲ ਮੋਦੀ ਸਰਕਾਰ ਦੇ ਹੱਕ ਵਿਚ ਹੀ ਭੁਗਤ ਰਹੀਆਂ ਹਨ। ਇਸ ਵਕਤ ਸਮੁੱਚੇਮੁਲਕ ਵਿਚ ਭਾਰਤੀ ਜਨਤਾ ਪਾਰਟੀ ਦੇ ਟਾਕਰੇ ਲਈ ਆਪਣੀ ਗੱਠਜੋੜ ਬਣਾਉਣ ਦੀ ਕਵਾਇਦ ਚੱਲ ਰਹੀ ਹੈ ਪਰ ਭਾਰਤੀ ਜਨਤਾ ਪਾਰਟੀ ਦੇ ਆਗੂ ਆਪਣੀਆਂ ਨੀਤੀਆਂ ਅਤੇ ਰਣਨੀਤੀਆਂ ਇਸ ਢੰਗ ਨਾਲ ਅਮਲ ਵਿਚ ਲਿਆ ਰਹੇ ਹਨ ਕਿ ਲੋਕਾਂ ਅੰਦਰ ਖੌਫ ਪੈਦਾ ਕਰ ਕੇ ਵੋਟਾਂ ਦਾ ਧਰੁਵੀਕਰਨ ਕੀਤਾ ਜਾਵੇ। ਭਾਰਤੀ ਜਨਤਾ ਪਾਰਟੀ (ਪਹਿਲਾਂ ਇਸ ਦਾ ਨਾਂ ਜਨ ਸੰਘ ਸੀ) ਅਤੇ ਆਰ.ਐਸ.ਐਸ. ਦਹਾਕਿਆਂ ਤੋਂ ਇਸ ਧਾਰਨਾ ਮੁਤਾਬਿਕ ਕੰਮ ਕਰ ਰਹੀਆਂ ਹਨ ਕਿ ਜਦੋਂ ਵੀ ਹਿੰਦੂ ਵੋਟਾਂ ਦਾ ਧਰੁਵੀਕਰਨ ਹੋ ਗਿਆ, ਜਿੱਤ ਪੱਕੀ ਹੈ। ਪਿਛਲੀਆਂ ਦੋ ਲੋਕ ਸਭਾ ਚੋਣਾਂ ਅਤੇ ਵੱਖ-ਵੱਖ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਇਸ ਨੇ ਇਹੀ ਦਾਈਆ ਖੇਡਿਆ ਹੈ ਅਤੇ ਹੁਣ ਵੀ ਇਹ ਇਹੀ ਸਿਆਸਤ ਖੇਡ ਰਹੀ ਹੈ। ਪੰਜਾਬ ਦੇ ਪ੍ਰਸੰਗ ਵਿਚ ਕੁਝ ਵਿਦਵਾਨਾਂ ਦੀ ਇਸ ਦਲੀਲ ਵਿਚ ਕੋਈ ਵਜ਼ਨ ਨਹੀਂ ਕਿ ਅੰਮ੍ਰਿਤਪਾਲ ਸਿੰਘ ਨੂੰ ਕੇਂਦਰ ਸਰਕਾਰ ਜਾਂ ਕੇਂਦਰੀ ਏਜੰਸੀਆਂ ਚਲਾ ਰਹੀ। ਹਾਂ, ਇਹ ਜ਼ਰੂਰ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਸਰਗਰਮੀਆਂ ਦਾ ਲਾਹਾ ਮੋਦੀ ਸਰਕਾਰ ਭਰਪੂਰ ਵਿਚ ਉਠਾ ਰਹੀ ਹੈ। ਆਉਣ ਵਾਲੇ ਦਿਨਾਂ ਵਿਚ ਜਦੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਜਾਂ ਫਰਾਰੀ ਦਾ ਮਸਲਾ ਸਪੱਸ਼ਟ ਹੋਇਆ ਤਾਂ ਸਾਫ ਹੋਜਾਵੇਗਾਕਿ ਇਸ ਮਸਲੇ ਵਿਚ ਮੋਦੀ ਸਰਕਾਰ ਦੀ ਸ਼ਮੂਲੀਅਤ ਕਿਸ ਪੱਧਰ ਦੀ ਸੀ। ਨਾਲ ਹੀ ਪੰਜਾਬ ਅੰਦਰ ਉਸ ਸਿਆਸਤ ਦੀ ਗੱਲ ਵੀਜ਼ਰੂਰ ਚੱਲੇਗੀ ਜੋ ਕੱਟੜਪੰਥੀਆਂ ਨੂੰ ਬਣਦੀ ਟੱਕਰ ਦੇ ਸਕੇ। ਸੱਚਮੁੱਚ ਪੰਜਾਬ ਇਸ ਵਕਤ ਸਿਆਸੀ ਤਬਦੀਲੀ ਦੀਆਂ ਪੀੜਾਂ ਹੰਢਾ ਰਿਹਾ ਹੈ। ਚੋਣ ਸਿਆਸਤ ਰਾਹੀਂ ਇਸ ਪੀੜਾ ਤੋਂ ਰਾਹਤ ਮਿਲ ਸਕਦੀ ਹੈ ਜਾਂ ਨਹੀਂ, ਇਹ ਤਾਂ ਵਕਤ ਹੀ ਦੱਸੇਗਾ ਪਰ ਇਹਵੀ ਸੰਭਵ ਹੈ ਕਿ ਕਿਸਾਨ ਅੰਦੋਲਨ ਵਰਗਾ ਕੋਈ ਹੋਰ ਅੰਦੋਲਨ ਪੰਜਾਬ ਦੀ ਪੀੜਾ ਹਰਨ ਦਾ ਯਤਨ ਕਰੇ।