ਨਸ਼ਿਆਂ ਖਿਲਾਫ ਮੁਹਿੰਮ ਦੇ ਅੰਕੜੇ ਫਿਕਰ ਵਧਾਉਣ ਵਾਲੇ

ਚੰਡੀਗੜ੍ਹ: ਪੰਜਾਬ ਵਿਚ ਨਸ਼ਿਆਂ ਖ਼ਿਲਾਫ਼ ਮੁਹਿੰਮ ਬਾਰੇ ਤਾਜ਼ਾ ਅੰਕੜੇ ਨਿਰਾਸ਼ਾ ਵਾਲੇ ਹਨ। ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ‘ਚ ਪਿਛਲੇ ਸਵਾ ਛੇ ਵਰ੍ਹਿਆਂ ‘ਚ 8.82 ਲੱਖ ਮਰੀਜ਼ ਪੁੱਜੇ ਪਰ ਇਨ੍ਹਾਂ ‘ਚੋਂ ਸਿਰਫ 4106 ਵਿਅਕਤੀ ਹੀ ਨਸ਼ਿਆਂ ƒ ਅਲਵਿਦਾ ਆਖ ਸਕੇ। ਅੱਧਾ ਫੀਸਦੀ ਤੋਂ ਵੀ ਘੱਟ ਵਿਅਕਤੀ ਨਸ਼ੇ ਛੱਡਣ ‘ਚ ਸਫਲ ਹੋਏ ਹਨ।

ਵੱਡੀ ਗਿਣਤੀ ਉਨ੍ਹਾਂ ਦੀ ਹੈ, ਜਿਨ੍ਹਾਂ ਨਸ਼ਾ ਛੱਡ ਦਿੱਤਾ ਪਰ ਉਹ Eਟ ਸੈਂਟਰਾਂ ‘ਚ ਮਿਲਦੀ ਗੋਲੀ ਖਾਣ ਲੱਗ ਗਏ ਹਨ। ਪੰਜਾਬ ‘ਚ ਇਸ ਸਮੇਂ 26 ਸਰਕਾਰੀ ਅਤੇ 182 ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਹਨ। ਇਸ ਤੋਂ ਬਿਨਾਂ 19 ਸਰਕਾਰੀ ਅਤੇ 75 ਪ੍ਰਾਈਵੇਟ ਮੁੜ ਵਸੇਬਾ ਸੈਂਟਰ ਹਨ। 26 ਅਕਤੂਬਰ, 2017 ਤੋਂ ਇਨ੍ਹਾਂ ਕੇਂਦਰਾਂ ‘ਚ ਰਜਿਸਟਰਡ ਹੋਣ ਵਾਲੇ ਮਰੀਜ਼ਾਂ ਦਾ ਰਿਕਾਰਡ ਰੱਖਣਾ ਸ਼ੁਰੂ ਕੀਤਾ ਸੀ। ਅਕਤੂਬਰ 2017 ਤੋਂ ਫਰਵਰੀ 2023 ਤੱਕ ਇਨ੍ਹਾਂ ਸਰਕਾਰੀ ਤੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ/Eਟ ਕਲੀਨਿਕਾਂ ‘ਚ 8.82 ਲੱਖ ਮਰੀਜ਼ ਰਜਿਸਟਰਡ ਹੋਏ ਹਨ ਜਿਨ੍ਹਾਂ ‘ਚੋਂ 2.63 ਲੱਖ ਸਰਕਾਰੀ ਅਤੇ 6.19 ਲੱਖ ਪ੍ਰਾਈਵੇਟ ਕੇਂਦਰਾਂ ਵਿਚ ਹਨ। Eਟ ਕਲੀਨਿਕਾਂ ਅਤੇ ਇਨ੍ਹਾਂ ਕੇਂਦਰਾਂ ਵਿਚ ਡਾਕਟਰਾਂ ਵੱਲੋਂ ਨਸ਼ੇ ਤੋਂ ਪ੍ਰਭਾਵਿਤ ਲੋਕਾਂ ƒ ਬੁਪਰੋਨੋਰਫਿਨ, ਨਾਲੇਕਸਨ, ਟਰਾਮਾਡੋਲ, ਲੋਰਾਜੇਪਾਮ, ਕਲੋਨਾਜੇਪਾਮ ਅਤੇ ਐਂਟੀ ਡਿਪਰੈਸ਼ਨ ਦਵਾਈ ਦਿੱਤੀ ਜਾਂਦੀ ਹੈ। ਅਧਿਕਾਰੀਆਂ ਮੁਤਾਬਕ ਬਹੁਤੇ ਨਸ਼ੇੜੀ ਤਾਂ ਇਨ੍ਹਾਂ ਦਵਾਈਆਂ ‘ਤੇ ਲੱਗ ਗਏ ਹਨ। ਪੰਜਾਬ ਵਿਧਾਨ ਸਭਾ ‘ਚ ਵੀ ਇਹ ਮਸਲਾ ਉੱਠਿਆ ਸੀ ਕਿ Eਟ ਕਲੀਨਿਕਾਂ ‘ਚ ਮਿਲਦੀ ਗੋਲੀ ƒ ਬਤੌਰ ਨਸ਼ਾ ਹੀ ਮਰੀਜ਼ ਲੈ ਰਹੇ ਹਨ ਅਤੇ ਇਸ ਪਾਸੇ ਸਰਕਾਰ ƒ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ‘ਚ ਸਿਆਸੀ ਸੱਤਾ ਦੇ ਬਦਲਾਅ ਪਿੱਛੋਂ ਵੀ ਇਨ੍ਹਾਂ ਕੇਂਦਰਾਂ ਵਿਚ ਮਰੀਜ਼ਾਂ ਦੇ ਅੰਕੜੇ ਵਿਚ ਕੋਈ ਫਰਕ ਨਹੀਂ ਆਇਆ ਹੈ। ਵਿਧਾਨ ਸਭਾ ‘ਚ ਬਸਪਾ ਵਿਧਾਇਕ ਡਾ. ਨਛੱਤਰ ਪਾਲ ਦੇ ਲਿਖਤੀ ਸੁਆਲ ਦੇ ਜੁਆਬ ਵਿਚ ਸਰਕਾਰ ਨੇ ਦੱਸਿਆ ਕਿ ਮੌਜੂਦਾ ਵਰ੍ਹੇ ਦੇ ਪਹਿਲੇ ਦੋ ਮਹੀਨਿਆਂ ਵਿਚ ਇਨ੍ਹਾਂ ਕੇਂਦਰਾਂ ਵਿਚ 15,978 ਮਰੀਜ਼ ਪੁੱਜੇ ਹਨ। ਕਾਂਗਰਸੀ ਰਾਜ ਭਾਗ ਆਉਣ ਸਮੇਂ ਪਹਿਲੇ ਵਰ੍ਹੇ 2017 ਵਿਚ ਸਰਕਾਰੀ ਤੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਵਿਚ ਰਜਿਸਟਰਡ ਮਰੀਜ਼ਾਂ ਦੀ ਗਿਣਤੀ 1790 ਰਹੀ ਸੀ। ਸਰਕਾਰੀ ਤੱਥਾਂ ਅਨੁਸਾਰ ਸਾਲ 2018 ਵਿਚ ਇਨ੍ਹਾਂ ਮਰੀਜ਼ਾਂ ਦੀ ਗਿਣਤੀ 1.20 ਲੱਖ, 2019 ਵਿਚ 2.43 ਲੱਖ, 2020 ਵਿਚ 2.47 ਲੱਖ, 2021 ਵਿਚ 1.26 ਲੱਖ ਅਤੇ 2022 ਵਿਚ ਇਹ ਅੰਕੜਾ 1.05 ਲੱਖ ਰਹੀ। ਸਰਕਾਰੀ ਨਸ਼ਾ ਛੁਡਾਊ ਕੇਂਦਰਾਂ/Eਟ ਕਲੀਨਿਕਾਂ ‘ਤੇ ਨਜ਼ਰ ਮਾਰੀਏ ਤਾਂ ਬਠਿੰਡਾ ਜ਼ਿਲ੍ਹੇ ‘ਚ ਸਵਾ ਛੇ ਸਾਲਾਂ ਵਿਚ 24,328 ਮਰੀਜ਼ ਪੁੱਜੇ। ਦੂਸਰਾ ਨੰਬਰ ਤਰਨ ਤਾਰਨ ਦਾ ਹੈ ਜਿੱਥੇ 23,648 ਮਰੀਜ਼ ਰਜਿਸਟਰਡ ਹੋਏ। ਅੰਮ੍ਰਿਤਸਰ ‘ਚ 20,379, ਗੁਰਦਾਸਪੁਰ ‘ਚ 20,901, ਮੋਗਾ ‘ਚ 19,622 ਤੇ ਫਰੀਦਕੋਟ ‘ਚ 11,636 ਮਰੀਜ਼ ਇਨ੍ਹਾਂ ਕੇਂਦਰਾਂ ‘ਚ ਪੁੱਜੇ। ਬਦਨਾਮੀ ਦੇ ਡਰੋਂ ਬਹੁਤੇ ਨਸ਼ੇੜੀ ਪ੍ਰਾਈਵੇਟ ਕੇਂਦਰਾਂ ƒ ਤਰਜੀਹ ਦਿੰਦੇ ਹਨ। ਮੁਹਾਲੀ ਦੇ ਸਰਕਾਰੀ ਕੇਂਦਰਾਂ ਵਿਚ ਸਵਾ ਛੇ ਸਾਲਾਂ ਵਿਚ ਸਿਰਫ 3,246 ਮਰੀਜ਼ ਪੁੱਜੇ ਜਦੋਂ ਕਿ ਪ੍ਰਾਈਵੇਟ ਕੇਂਦਰਾਂ ਵਿਚ 31,709 ਮਰੀਜ਼ ਪੁੱਜੇ ਹਨ। ਮਿਸਾਲ ਦੇ ਤੌਰ ‘ਤੇ ਰੋਪੜ ਦੇ ਸਰਕਾਰੀ ਕੇਂਦਰਾਂ ਵਿਚ ਸਿਰਫ 4,716 ਮਰੀਜ਼ ਪੁੱਜੇ ਜਦੋਂ ਕਿ ਪ੍ਰਾਈਵੇਟ ਕੇਂਦਰਾਂ ਵਿਚ 11,254 ਮਰੀਜ਼ ਇਲਾਜ ਲਈ ਰਜਿਸਟਰਡ ਹੋਏ।