ਪµਜਾਬ ਦੀ ਸਿੱਖ ਅਤੇ ਕਮਿਊਨਿਸਟ ਧਾਰਾ ਦੀ ਸਾਂਝ

ਗੁਰਬਚਨ ਸਿੰਘ
ਪੰਜਾਬ ਦੀ ਸਿਆਸਤ ਅਤੇ ਸਿਆਸੀ ਲੜਾਈ ਬਾਰੇ ਪਹੁੰਚ ਦਾ ਮਸਲਾ ਕਮਿਊਨਿਸਟ ਧਿਰਾਂ ਅਤੇ ਸਿੱਖਵਿਦਵਾਨਾਂ ਵਿਚਕਾਰ ਕਿਸਾਨ ਅੰਦੋਲਨ ਦੌਰਾਨ ਵਾਹਵਾ ਚਰਚਾ ਵਿਚ ਰਿਹਾ ਹੈ। 28 ਜਨਵਰੀ 2023 ਵਾਲੇ ਅੰਕ ਵਿਚ ਸ.ਹਰਚਰਨ ਸਿੰਘ ਪ੍ਰਹਾਰ ਦਾ ਲੇਖ ‘ਪੰਜਾਬ ਵਿਚ ਕਮਿਊਨਿਸਟ ਧਿਰਾਂ ਅਤੇ ਸਿੱਖ ਵਿਦਵਾਨਾਂ ਦੀ ਪਹੁੰਚ ਦੇਮਸਲੇ’ ਅਤੇ ਉਸ ਤੋਂ ਅਗਲੇ 4 ਫਰਵਰੀ 2023 ਵਾਲੇ ਅੰਕ ਵਿਚ ਹਜ਼ਾਰਾ ਸਿੰਘ ਮਿਸੀਸਾਗਾ ਦਾ ਲੇਖ‘ਪੰਜਾਬ ਦੀ ਸਿਆਸਤ ਅਤੇ ਅਸਪਸ਼ਟ ਸਿਆਸੀ ਨਿਸ਼ਾਨੇ’ ਛਾਪਿਆ ਗਿਆ। ਇਸੇ ਪ੍ਰਸੰਗ ਵਿਚ ਹੁਣ ਸਾਨੂੰ ਸ. ਗੁਰਬਚਨ ਸਿੰਘ ਦੀ ਇਹਲੰਮੀ ਟਿੱਪਣੀ ਪ੍ਰਾਪਤ ਹੋਈ ਹੈ ਜੋ ਅਸੀਂ ਪਾਠਕਾਂਨਾਲ ਸਾਂਝੀ ਕਰ ਰਹੇ ਹਾਂ। ਲੇਖਵਿਚ ਪ੍ਰਗਟ ਵਿਚਾਰਾਂ ਨਾਲ ਸਾਡੀ ਸਹਿਮਤੀ ਹੋਵੇ, ਇਹ ਜ਼ਰੂਰੀ ਨਹੀਂ; ਉਂਝ, ਇਸ ਮਸਲੇ ‘ਤੇ ਆਉਣਵਾਲੇ ਵਿਚਾਰਾਂ ਦਾ ਸਵਾਗਤ ਕੀਤਾ ਜਾਵੇਗਾ।

ਸ. ਹਜ਼ਾਰਾ ਸਿµਘ ਮਿਸੀਸਾਗਾ ਜੀ ਨੇ ਪµਜਾਬ ਟਾਈਮਜ਼ (4 ਫਰਵਰੀ) ਦੇ ਅµਕ ਵਿਚ ਆਪਣੇ ਲੇਖ ‘ਪੰਜਾਬ ਦੀ ਸਿਆਸਤ ਅਤੇ ਅਸਪਸ਼ਟ ਸਿਆਸੀ ਨਿਸ਼ਾਨੇ’ ਵਿਚ ਲਿਖਿਆ ਹੈ: ‘ਜਦ ਕਮਿਊਨਿਸਟ ਅਤੇ ਸਿੱਖ ਧਾਰਾਵਾਂ ਦੀ ਗੱਲ ਚੱਲਦੀ ਹੈ ਤਾਂ ਨੇੜਲੇ ਇਤਿਹਾਸ ਵਿਚ ਪµਜਾਬ ਦੇ ਲੋਕਾਂ ਨੂੰ ਉਪਰੋਥਲੀ ਦੋ ਰਾਜਸੀ ਨਿਸ਼ਾਨਿਆਂ ਨੇ ਧੁਰ ਅµਦਰ ਤਕ ਪ੍ਰਭਾਵਿਤ ਕੀਤਾ ਹੈ। ਕਮਿਊਨਿਸਟਾਂ ਦੇ ‘ਇਨਕਲਾਬ’ ਅਤੇ ਸਿੱਖ ਧਾਰਾ ਦੇ ‘ਖਾਲਸਾ ਰਾਜ’ ਨੇ। ਇਹ ਦੋਨੋਂ ਧਾਰਾਵਾਂ ਲੜਨ ਲਈ ਜੋਸ਼ ਅਤੇ ਕੁਰਬਾਨੀ ਦਾ ਜਜ਼ਬਾ ਤਾਂ ਪµਜਾਬ ਦੀ ਤਾਸੀਰ ਵਿਚੋਂ ਲੈਂਦੀਆਂ ਸਨ ਪਰ ਰਾਜਨੀਤਕ ਤੌਰ ਉਤੇ ਨਾ ਸਪੱਸ਼ਟ ਸਨ ਅਤੇ ਨਾ ਹੀ ਲੜਾਈ ਲਈ ਤਿਆਰ। ਕਮਿਊਨਿਸਟਾਂ ਨੂੰ ਜਿਸ ਤਰ੍ਹਾਂ ਦਾ ਕਾਹਲੀ-ਕਾਹਲੀ ਜੋ ਸਮਝ ਆਇਆ, ਉਨ੍ਹਾਂ ਲਾਗ¨ ਕਰਨਾ ਸ਼ੁਰੂ ਕਰ ਦਿੱੱਤਾ। ਸਿਖ ਧਾਰਾ ਦੀ ਰਾਜਸੀ ਚੌਖਟੇ ਬਾਰੇ ਪਹੁµਚ ਇਹ ਰਹੀ ਹੈ ਕਿ ਜਦ ਰਾਜ ਆ ਗਿਆ ਤਾਂ ਚੌਖਟਾ ਵੀ ਆਪੇ ਬਣ ਜਾਊ।…
… ਦੋਨੋਂ ਧਾਰਾਵਾਂ ਦੇ ਨਿਸ਼ਾਨਿਆਂ ‘ਇਨਕਲਾਬ’ ਤੇ ‘ਖਾਲਸਾ ਰਾਜ’ ਦੀ ਪ੍ਰਾਪਤੀ ਲਈ ਦੋਨੋਂ ਧਿਰਾਂ ਪµਜਾਬ ਦੀ ਧਰਤੀ ਉਤੇ ਵੱਖ-ਵੱਖ ਸਮੇਂ ਲੜੀਆਂ। ਦੋਹਾਂ ਦੀ ਸ਼ਕਤੀ ਪµਜਾਬ ਦੇ ਲੋਕ ਅਤੇ ਪµਜਾਬੀ ਤਾਸੀਰ ਸੀ। ਦੋਨੋਂ ਕਾਹਲ ਅਤੇ ਜਜ਼ਬਾਤ ਦੇ ਘੋੜੇ ਉਤੇ ਸਵਾਰ ਸਨ। ਦੋਹਾਂ ਵਿਚ ਵਿਦਵਾਨ ਅਤੇ ਵਿਦਵਤਾ ਕਿਤੇ ਪਿੱਛੇ ਰਹਿ ਗਏ ਸੀ। ਦੋਨਾਂ ਦੀ ਅਗਵਾਈ ਕਰਨ ਲਈ ਦੋ ਆਗ¨ ਆਏ ਜੋ ਆਪੋ-ਆਪਣੀ ਧਾਰਾ ਵਿਚ ਸਿਤਾਰਿਆਂ ਵਾਂਗ ਚਮਕਦੇ ਨਾਇਕ ਹੋ ਨਿੱਬੜੇ। ਬਾਕੀ ਦੁਨੀਆ ਵਿਚ ਦੋਹਾਂ ਨੂੰ ਅਨਪੜ੍ਹਾਂ ਦੇ ਅਨਪੜ੍ਹ ਲੀਡਰ ਕਿਹਾ ਜਾਂਦਾ ਸੀ ਪਰ ਇਹ ਦੋਨੋਂ ਆਪੋ-ਆਪਣੇ ਸਮਰਥਕਾਂ ਨੂੰ ਕੀਲਣ ਦੀ ਵਿਸ਼ੇਸ਼ ਯੋਗਤਾ ਦੇ ਮਾਲਕ ਸਨ। ਦੋਨੋਂ ਦੁਨਿਆਵੀ ਲਾਲਚਾਂ ਤੋਂ ਨਿਰਲੇਪ ਤੇ ਕੁਰਬਾਨੀ ਲਈ ਆਪਣੇ ਆਪ ਨੂੰ ਤਿਆਰ ਕਰੀ ਬੈਠੇ ਸਨ। ਦੋਹਾਂ ਲਈ ਸੈਂਕੜੇ ਲੋਕ ਮਰ ਮਿਟਣ ਲਈ ਤਿਆਰ ਸਨ। …
… ਇਹ ਦੋ ਸ਼ਖਸ ਸਨ ਕਾਮਰੇਡ ਬਾਬਾ ਬ¨ਝਾ ਸਿµਘ ਅਤੇ ਸµਤ ਜਰਨੈਲ ਸਿµਘ। ਦੋਹਾਂ ਵਿਚ ਬਹੁਤ ਕੁਝ ਸਾਂਝਾ ਸੀ ਅਤੇ ਦੋ ਧਰੁਵਾਂ ਜਿµਨੀ ਦ¨ਰੀ ਵੀ। ਬਾਬਾ ਬ¨ਝਾ ਸਿµਘ ਨੇ ਮਾਸਕੋ ਤਕ ਜਾ ਕੇ ਕਮਿਊਨਿਜ਼ਮ ਦੀ ਮੋਟੀ ਠੁਲ੍ਹੀ ਪੜ੍ਹਾਈ ਕੀਤੀ, ਬਹੁਤ ਸਾਰੇ ਨੌਜੁਆਨਾਂ ਨੂੰ ਸਟੱਡੀ ਸਰਕਲ ਦਿੱਤੇ, ਨੌਜੁਆਨ ਇਨਕਲਾਬੀ ਬਣਾਏ, ਸਭਾਵਾਂ ਬਣਾਈਆਂ ਤੇ ਇਨਕਲਾਬ ਦੇ ਰਾਹ ਤੋਰਿਆ ਪਰ ਭਾਰਤ ਦੇ ਵੱਡੇ ਕਾਮਰੇਡ ਬਾਬੇ ਨੂੰ ਅਨਪੜ੍ਹ ਹੀ ਜਾਣਦੇ ਸਨ। ਦ¨ਸਰੇ ਪਾਸੇ, ਸµਤ ਜਰਨੈਲ ਸਿµਘ ਨੇ ਧਾਰਮਿਕ ਗ੍ਰµਥ ਪੜ੍ਹੇ, ਅµਮ੍ਰਿਤ ਛਕਾਉਣ ਦੀ ਲਹਿਰ ਚਲਾਈ, ਨੌਜੁਆਨਾਂ ਨੂੰ ਨਸ਼ੇ ਛੁਡਾ ਕੇ ਅµਮ੍ਰਿਤਧਾਰੀ ਬਣਾਇਆ ਅਤੇ ਖਾਲਸਾ ਰਾਜ ਦੇ ਵਿਚਾਰ ਨੂੰ ਮੁੜ ਸੁਰਜੀਤ ਕੀਤਾ। ਜਿਵੇਂ ਬਾਬਾ ਬ¨ਝਾ ਸਿµਘ ਦੇ ਨਕਸਲੀਏ ਸੋਚਦੇ ਸਨ ਕਿ ਇਨਕਲਾਬ ਬµਦ¨ਕ ਦੀ ਨਾਲੀ ਵਿਚੋਂ ਨਿਕਲਦਾ ਹੈ, ਉਵੇਂ ਹੀ ਸਿੱਖ ਧਾਰਾ ਵਿਚ ‘ਸ਼ਸਤਰਨ ਕੇ ਅਧੀਨ ਹੈ ਰਾਜ’ ਦਾ ਵਿਚਾਰ ਪ੍ਰਬਲ ਸੀ।’
ਪਹਿਲੀ ਪੜ੍ਹਤ ਵਿਚਸ. ਹਜ਼ਾਰਾ ਸਿੰਘ ਮਿਸੀਸਾਗਾ ਦੀਆਂ ਇਹ ਧਾਰਨਾਵਾਂ ਬਿਲਕੁਲ ਦਰੁਸਤ ਜਾਪਦੀਆਂ ਹਨ। ਪਰ ਗੱਲ ਏਨੀ ਸਿਧ-ਪੱਧਰੀ ਨਹੀਂ। ਦੋਵੇਂ ਸ਼ਖਸੀਅਤਾਂ ਦੋ ਅੱਡ-ਅੱਡ ਲਹਿਰਾਂ ਦੀ ਪੈਦਾਵਾਰ ਸਨ। ਇਹ ਠੀਕ ਹੈ ਕਿ ਦੋਹਾਂ ਲਹਿਰਾਂ ਦਾ ਨਿਸ਼ਾਨਾ ਸਾਂਝਾ ਸੀ। ਆਪੋ-ਆਪਣੇ ਸਿਧਾਂਤ ਦੇ ਆਧਾਰ ਉਤੇ ਅਜਿਹੇ ਰਾਜ ਅਤੇ ਸਮਾਜ ਦੀ ਸਿਰਜਣਾ ਕਰਨੀ ਜਿਸ ਵਿਚ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੇ ਆਧਾਰ ਉਤੇ ਗਰੀਬ-ਮਜ਼ਲੂਮ ਦੀ ਰੱਖਿਆ ਅਤੇ ਜਰਵਾਣੇ ਦੀ ਭਖਿਆ ਹੋ ਸਕੇ। ਬੇਸ਼ੱਕ, ਬਾਬਾ ਬੂਝਾ ਸਿµਘ ਆਲਮੀ ਕਮਿਊਨਿਸਟ ਲਹਿਰ ਦੀ ਦੇਣ ਸੀ ਅਤੇ ਸµਤ ਜਰਨੈਲ ਸਿµਘ ਸਿੱਖ ਲਹਿਰ ਦੀ ਪ੍ਰਾਪਤੀ ਸੀ। ਆਲਮੀ ਕਮਿਊਨਿਸਟ ਲਹਿਰ ਦੀ ਟੁੱਟ-ਭੱਜ ਵਿਚੋਂ ਬਾਬਾ ਬੂਝਾ ਸਿµਘ ਦੀ ਆਮਦ ਹੋਈ ਅਤੇ ‘ਆਜ਼ਾਦੀ’ ਤੋਂ ਬਾਅਦ ਚਲੇ ਸਿੱਖ ਸµਘਰਸ਼ ਵਿਚੋਂ ਸµਤ ਜਰਨੈਲ ਸਿµਘ ਦਾ ਉਭਾਰ ਹੋਇਆ। ਉਂਝ ਦੋਵਾਂ ਲਹਿਰਾਂ ਦਾ ਸਾਂਝਾ ਸਮਾਜੀ ਆਧਾਰ ਸਿੱਖ ਕਿਸਾਨੀ ਸੀ।
ਸ. ਹਜ਼ਾਰਾ ਸਿµਘ ਮਿਸੀਸਾਗਾ ਜੀ ਦਾ ਇਹ ਨਿਰਣਾ ਬਿਲਕੁਲ ਦਰੁਸਤ ਹੈ ਕਿ ਦੋਹਾਂ ਲਹਿਰਾਂ ਵਿਚ ‘ਵਿਦਵਾਨ ਅਤੇ ਵਿਦਵਤਾ ਕਿਤੇ ਪਿੱਛੇ ਰਹਿ ਗਈ ਸੀ’ ਜਿਸ ਕਰਕੇ ਦੋਵੇਂ ਲਹਿਰਾਂ ਨਾ ਆਪਣਾ ਨਿਸ਼ਾਨ ਸਪੱਸ਼ਟ ਕਰ ਸਕੀਆਂ ਅਤੇ ਨਾ ਹੀ ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਕੋਈ ਸਿਆਸੀ ਦਿਸ਼ਾ ਦੇ ਸਕੀਆਂ। ਦੋਵਾਂ ਲਹਿਰਾਂ ਦੀ ਇਹ ਸਭ ਤੋਂ ਵੱਡੀ ਘਾਟ ਸੀ।
ਪਰ ਦੋਹਾਂ ਲਹਿਰਾਂ ਨਾਲ ਇੰਝ ਕਿਉਂ ਵਾਪਰਿਆ?
ਇਸ ਦੇ ਕਾਰਨ ਜਾਣਨ ਲਈ ਪµਜਾਬ ਦੇ ਪਿਛਲੇ ਇਤਿਹਾਸ ਉਤੇ ਝਾਤੀ ਮਾਰਨ ਦੀ ਲੋੜ ਹੈ। ਦਿਲਚਸਪ ਗੱਲ ਇਹ ਕਿ ਕਿਸੇ ਵੇਲੇ ਇਨ੍ਹਾਂ ਦੋਹਾਂ ਲਹਿਰਾਂ ਵਿਚ ਸਾਂਝ ਸੀ। ਗਦਰੀ ਬਾਬਾ ਭਾਈ ਸµਤੋਖ ਸਿµਘ ਇਨ੍ਹਾਂ ਦੋਹਾਂ ਲਹਿਰਾਂ ਵਿਚਕਾਰ ਸਾਂਝੀ ਕੜੀ ਸੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਰਸਾਲੇ ‘ਕਿਰਤੀ’ਰਾਹੀਂ ਮਾਰਕਸਵਾਦ ਦੇ ਆਧਾਰ ਉਤੇ ਪµਜਾਬ ਅµਦਰ ਕਿਰਤੀਆਂ ਅਤੇ ਕਿਸਾਨਾਂ ਨੂੰ ਇਕਜੁਟ ਕਰਨ ਦਾ ਯਤਨ ਕੀਤਾ। ਉਨ੍ਹਾਂ ਦੇ ਅਕਾਲ ਚਲਾਣੇ ਤਕ ‘ਕਿਰਤੀ’ ਰਸਾਲੇ ਦੇ ਟਾਈਟਲ ਉਤੇ ਗੁਰੂ ਗ੍ਰµਥ ਸਾਹਿਬ ਜੀ ਦਾ ਇਹ ਮਹਾਂਵਾਕ ਛਪਦਾ ਰਿਹਾ: ‘ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐÒ’ (ਪµਨਾ 474)
ਗਦਰੀ ਬਾਬਾ ਹਰਜਾਪ ਸਿµਘ ਨੇ ਭਾਈ ਸµਤੋਖ ਸਿµਘ ਬਾਰੇ ਲਿਖਿਆ ਹੈ, ‘ਆਪ ਦੇ ਖਿਆਲਾਤ ਸਬµਧੀ ਇਹ ਜ਼ਾਹਰ ਕਰਨਾ ਬੜਾ ਜ਼ਰੂਰੀ ਹੈ ਕਿ ਆਪ ਸੋਸ਼ਲਿਜ਼ਮ ਦੇ ਨਾਲ-ਨਾਲ ਮਜ਼ਹਬ ਉਤੇ ਵੀ ਪ¨ਰਾ ਵਿਸ਼ਵਾਸ ਰੱਖਦੇ ਸਨ। ਖਤਰਨਾਕ ਤੋਂ ਖਤਰਨਾਕ ਸਮੇਂ ਵਿਚ ਵੀ ਸ੍ਰੀ ਗੁਰੂ ਗ੍ਰµਥ ਸਾਹਿਬ ਜੀ ਦੀ ਛੋਟੀ ਬੀੜ ਆਪ ਸਦਾ ਨਾਲ ਰੱਖਦੇ ਸਨ। ਕੋਈ ਕµਮ ਸ੍ਰੀ ਗੁਰੂ ਗ੍ਰµਥ ਸਾਹਿਬ ਜੀ ਦੀ ਆਗਿਆ ਲਏ ਤੋਂ ਬਿਨਾ ਨਹੀਂ ਸਨ ਕਰਦੇ। ਇੱਥੋਂ ਤਕ ਕਿ ਕਿਰਤੀ ਅਖਬਾਰ ਨੂੰ ਜਾਰੀ ਕਰਨ ਲੱਗਿਆਂ ਵੀ ਆਪ ਨੇ ਸ੍ਰੀ ਗੁਰੂ ਗ੍ਰµਥ ਸਾਹਿਬ ਜੀ ਦਾ ਹੁਕਮ ਲਿਆ ਸੀ ਜੋ ਅਖਬਾਰ ਦੇ ਪਹਿਲੇ ਪਰਚੇ ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ। ਆਪ ਬੜੀ ਸਾਦਾ ਜ਼ਿµਦਗੀ ਗੁਜ਼ਾਰਦੇ ਸਨ। ਖੁਰਾਕ ਕੇਵਲ ਭੁੱਖ ਦ¨ਰ ਕਰਨ ਵਾਸਤੇ ਖਾਂਦੇ ਸਨ। ਐਸ਼ ਦਾ ਤਾਂ ਕਦੀ ਖਿਆਲ ਵੀ ਆਪ ਨੂੰ ਨਹੀਂ ਸੀ ਆਇਆ। ਆਪਣੀ ਖੁਰਾਕ ਦਾ ਖਿਆਲ ਨਾ ਰੱਖਣ ਕਾਰਨ ਹੀ ਆਪ ਛੇਤੀ ਚਲਾਣਾ ਕਰ ਗਏ।…
… 1914 ਦੀ ਆਜ਼ਾਦੀ ਦੀ ਤਹਿਰੀਕ ਦੇ ਅਸਫਲ ਹੋ ਜਾਣ ਦੇ ਪਿੱਛੋਂ ਅਮਰੀਕਾ ਵਿਚੋਂ ਆਏ ਸੱਜਣਾਂ ਵਿਚੋਂ ਆਪ ਪਹਿਲੇ ਸੱਜਣ ਸਨ ਜਿਨ੍ਹਾਂ ਨੇ ਮੁੜ ਦੇਸ ਦਾ ਕµਮ ਸ਼ੁਰੂ ਕੀਤਾ। ਗਦਰ ਲਹਿਰ ਦੀ ਨਾਕਾਮੀ ਪਿੱਛੋਂ ਪਹਿਲੀ ਵਾਰ ਜਦੋਂ ਦੇਸ ਅµਦਰ ਕµਮ ਨੂੰ ਨਵੇਂ ਸਿਰਿਓਂ ਸµਗਠਨ ਕਰਨ ਦੀ ਯੋਜਨਾ ਬਣੀ ਤਾਂ ਇਸ ਦੀ ਜ਼ਿµਮੇਵਾਰੀ ਭਾਈ ਸµਤੋਖ ਸਿµਘ ਹੁਰਾਂ ਨੇ ਸµਭਾਲੀ। ਭਾਈ ਸµਤੋਖ ਸਿµਘ ਹੁਰੀਂ ਸਾਨਫ੍ਰਾਂਸਿਸਕੋ ਦੇ ਮੁਕੱਦਮੇ ਵਿਚ ਸਜ਼ਾ ਭੁਗਤਣ ਸਮੇਂ ਜੇਲ੍ਹ ਅµਦਰ ਸਮਾਜਵਾਦੀ ਵਿਚਾਰਾਂ ਵਾਲੇ ਆਗੂਆਂ ਨਾਲ ਮੇਲੇ-ਜੋਲੇ ਹੋਣ ਤੇ ਮਾਰਕਸਵਾਦੀ ਲਿਖਤਾਂ ਦੇ ਅਧਿਅਨ ਕਾਰਨ ਕਮਿਊਨਿਸਟ ਵਿਚਾਰਾਂ ਵਲ ਪ੍ਰੇਰਿਤ ਹੋਏ ਸਨ। ਆਪਣੀ ਰਿਹਾਈ ਤੋਂ ਬਾਅਦ ਭਾਈ ਸµਤੋਖ ਸਿµਘ ਹੁਰਾਂ ਨੇ ਹੌਲੇ-ਹੌਲੇ ਪਾਰਟੀ ਨੂੰ ਵੀ ਇਸ ਪਾਸੇ ਸਹਿਮਤ ਕਰਨ ਲਈ ਯਤਨ ਸ਼ੁਰੂ ਕੀਤੇ।…
… ਜਦੋਂ ਇਨ੍ਹੀਂ ਦਿਨੀਂ ਕੌਮਾਂਤਰਨ ਵੱਲੋਂ ਗਦਰ ਪਾਰਟੀ ਨੂੰ ਆਪਣੇ ਦੋ ਪ੍ਰਤੀਨਿਧ ਮਾਸਕੋ ਭੇਜਣ ਦਾ ਸੱਦਾ ਪ੍ਰਾਪਤ ਹੋਇਆ, ਤਾਂ ਭਾਈ ਸµਤੋਖ ਸਿµਘ ਹੁਰਾਂ ਨੇ ਰੂਸ ਰਾਹੀਂ ਭਾਰਤ ਪੁੱਜਣ ਦਾ ਪ੍ਰੋਗਰਾਮ ਬਣਾਇਆ। 28 ਮਾਰਚ 1917 ਦੇ ਹਿµਦੁਸਤਾਨ ਗ਼ਦਰ ਅਖਬਾਰ ਦੀ ਮੁੱਖ ਸੁਰਖੀ ਸੀ, ‘ਰੂਸ ਆਜ਼ਾਦ ਹੋ ਗਿਆ’ ਤੇ ਇਹ ਸਾਰਾ ਅµਕ ਰੂਸ ਦੇ ਇਨਕਲਾਬ ਨੂੰ ਸਮਰਪਿਤ ਸੀ। ਗਦਰ ਪਾਰਟੀ ਦੀ ਇਸੇ ਨੀਤੀ ਕਰਕੇ ਹੀ ਲੈਨਿਨ ਦੀ ਅਗਵਾਈ ਹੇਠਲੀ ਤੀਜੀ ਇµਟਰਨੈਸ਼ਨਲ ਨੇ ਅਮਰੀਕਾ ਦੀ ਕਮਿਊਨਿਸਟ ਪਾਰਟੀ ਨੂੰ ਹਿµਦੁਸਤਾਨ ਦੀ ਗਦਰ ਪਾਰਟੀ ਨਾਲ ਸਬµਧ ਸਥਾਪਿਤ ਕਰਨ ਲਈ ਕਿਹਾ ਸੀ। ਜੂਨ 1922 ਨੂੰ ਭਾਈ ਰਤਨ ਸਿµਘ ਅਤੇ ਭਾਈ ਸµਤੋਖ ਸਿµਘ ਨੂੰ ਯੁਗਾਂਤਰ ਆਸ਼ਰਮ ਤੋਂ ਮਨਜ਼¨ਰੀ ਮਿਲੀ। ਅਗਸਤ 1922 ਵਿਚ ਸਾਰੇ ਪ੍ਰਬµਧ ਮੁਕµਮਲ ਹੋਣ ਉਪਰµਤ ਉਹ ਨਿਊਯਾਰਕ ਤੋਂ ਮਾਸਕੋ ਲਈ ਰਵਾਨਾ ਹੋਏ।’
ਮਾਸਟਰ ਊਧਮ ਸਿµਘ ਕਸੇਲ ਦਾ ਜ਼ਿਕਰ ਕਰਦਿਆਂ ਬਾਬਾ ਹਰਜਾਪ ਸਿµਘ ਨੇ ਇਹ ਜਾਣਕਾਰੀ ਵੀ ਦਿੱਤੀ ਹੈ, ‘ਅਫਗਾਨਿਸਤਾਨ ਵਿਚੋਂ ਆਪ ਹਰ ਸਾਲ ਪµਜਾਬ ਵਿਚ ਆਉਂਦੇ ਰਹੇ। ਆਪ ਇਹ ਸਫਰ ਇਸ ਲਈ ਕਰਿਆ ਕਰਦੇ ਸਨ, ਤਾਂ ਕਿ ਸ੍ਰੀ ਹਰਿਮµਦਰ ਸਾਹਿਬ ਦੇ ਘੱਟ ਤੋਂ ਘੱਟ ਇਕ ਵੇਰ ਦਰਸ਼ਨ ਕਰ ਲਿਆ ਕਰਨ। ਇਹ ਨੇਮ ਆਪ ਪ¨ਰੀ ਉਮਰ ਨਿਭਾਉਂਦੇ ਰਹੇ। ਇਸ ਤੋਂ ਬਿਨਾ ਪµਜਾਬ ਦੇ ਅਕਾਲੀ ਲੀਡਰਾਂ ਤੇ ਹੋਰ ਦੇਸ ਭਗਤਾਂ ਨਾਲ ਆਪਦਾ ਗ¨ੜ੍ਹਾ ਮੇਲ ਮਿਲਾਪ ਹੋ ਗਿਆ। ਆਖਰੀ ਵੇਰ ਆਪ 1925 ਵਿਚ ਅµਮ੍ਰਿਤਸਰ ਆਏ। ਉਸ ਸਮੇਂ ਭਾਈ ਸµਤੋਖ ਸਿµਘ ਜੀ ਵੀ ਪਾਬµਦੀਆਂ ਤੋਂ ਆਜ਼ਾਦ ਹੋ ਚੁੱਕੇ ਸਨ। ਇਨ੍ਹਾਂ ਨੇ ਭਾਈ ਸµਤੋਖ ਸਿµਘ ਜੀ ਨੂੰ ਕਿਰਤੀ ਰਸਾਲਾ ਜਾਰੀ ਕਰਨ ਲਈ ਬਹੁਤ ਜ਼ਿਆਦਾ ਪ੍ਰੇਰਨਾ ਦਿਤੀ। ਪ੍ਰੇਰਨਾ ਤੋਂ ਬਿਨਾ ਆਰਥਿਕ ਸਹਾਇਤਾ ਵੀ ਕਾਫੀ ਦਿੱਤੀ।’
…‘ਕਿਰਤੀ ਦਾ ਨਿਕਲਣਾ ਅਹਿਮ ਰਾਜਨੀਤਕ ਘਟਨਾ ਸੀ। ਇਹਨੇ ਮਾਸਕੋ ਦਾ ਧਿਆਨ ਵੀ ਖਿੱਚਿਆ ਅਤੇ ਲµਡਨ ਦਾ ਵੀ। 11 ਫਰਵਰੀ 1928 ਦੇ ਪਰਾਵਦਾ ਨੇ ਇਹਦੇ ਬਾਰੇ ਲਿਖਿਆ, ‘ਪµਜਾਬ ਤੋਂ ਸ਼ੁਭ ਖ਼ਬਰ ਕਿਸਾਨੀ ਨੂੰ ਜਥੇਬµਦ ਕਰਨ ਲਈ ਉਹਦਾ ਆਪਣਾ ਅਖ਼ਬਾਰ ਹੋਂਦ ਵਿਚ ਆ ਗਿਆ ਹੈ।’ ਲµਡਨ ਦੇ ਅਖਬਾਰਾਂ ਨੇ ਵੀ ਇਹਦਾ ਜ਼ਿਕਰ ਕੀਤਾ। ਭਾਰਤ ਸਰਕਾਰ (ਅµਗਰੇਜ਼ ਸਾਮਰਾਜੀਆਂ) ਦੇ ਵਿਚਾਰ ਅਨੁਸਾਰ ‘ਸਿੱਖ ਕਮਿਊਨਿਸਟ ਅਖਬਾਰ ਕਿਰਤੀ ਦੀ ਸਥਾਪਨਾ ਨੇ ਦਰਸਾਇਆ ਹੈ ਕਿ ਭਾਰਤ ਵਿਚ ਸਰਕਾਰ-ਵਿਰੋਧੀ ਜਜ਼ਬੇ ਰੱਖਣ ਵਾਲੇ ਸਿੱਖਾਂ ਵਿਚ ਬਾਲਸ਼ਵਿਜ਼ਮ ਦੇ ਬੀ ਬੀਜਣ ਦੇ ਮਾਸਕੋ ਦੇ ਜਤਨ ਅਸਫਲ ਨਹੀਂ ਰਹੇ।’
ਗੁਰਾ ਇਕ ਦੇਹਿ ਬੁਝਾਈÒ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈÒ ਸਭੇ ਸਾਝੀਵਾਲ ਸਦਾਇਨਿ ਤ¨µ ਕਿਸੈ ਨ ਦਿਸਹਿ ਬਾਹਰਾ ਜੀਉÒ ਆਪਿ ਮੁਕਤੁ ਮੁਕਤੁ ਕਰੈ ਸµਸਾਰੁÒ ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬਤ ਦਾ ਭਲਾ। ਇਸੇ ਗੁਰਮਤਿ ਚੇਤਨਾ ਵਿਚ ਪਲੇ ਹੋਣ ਕਰਕੇ ਗਦਰੀ ਬਾਬਿਆਂ ਦੀ ਸੋਚ ਏਨੀ ਸਪੱਸ਼ਟ ਤੇ ਸਿਧਾਂਤਕ ਤੌਰ ਉਤੇ ਅਮੀਰ ਸੀ। ਗਦਰੀ ਬਾਬਿਆਂ ਦੀਆਂ ਲਿਖਤਾਂ ਵਿਚ ਮੌਜੂਦ ਸਰਲਤਾ, ਸਹਿਜਤਾ, ਚੜ੍ਹਦੀਕਲਾ ਤੇ ਸਮ¨ਹਿਕ ਭਾਵਨਾ ਅਸਲ ਵਿਚ ਉਨ੍ਹਾਂ ਦੇ ਅਮਲੀ ਸਿੱਖ ਜੀਵਨ ਦਾ ਪਰਤੌਅ ਸੀ। ਉਹ ਜੋ ਕਹਿµਦੇ ਸਨ, ਉਹ ਕਮਾਉਂਦੇ ਸਨ। ਉਨ੍ਹਾਂ ਦੀ ਕਹਿਣੀ ਅਤੇ ਕਰਨੀ ਵਿਚ ਸਾਂਝ ਸੀ।
ਭਾਈ ਸµਤੋਖ ਸਿµਘ ਦੀ ‘ਕਿਰਤੀ’ ਵਿਚ ਛਪੀ ਸµਖੇਪ ਜਿਹੀ ਲਿਖਤ ਇਸ ਦੀ ਜਾਣਕਾਰੀ ਦਿੰਦੀ ਹੈ। ਕੁਦਰਤ ਤੇ ਮਨੁੱਖ ਦੇ ਰਿਸ਼ਤੇ ਬਾਰੇ ਜਿਹੜੀ ਧਾਰਨਾ ਸਪੱਸ਼ਟ ਕਰਨ ਲਈ ਯੂਰਪ ਵਿਚ ਫਿਲਾਸਫਰਾਂ ਨੇ ਅਨੇਕ ਗ੍ਰµਥ ਲਿਖੇ ਹਨ ਅਤੇ ਜਿਸ ਧਾਰਨਾ ਨੂੰ ਸਪੱਸ਼ਟ ਕਰਨ ਲਈ ਮਾਰਕਸ ਏਂਗਲਜ਼ ਦੀਆਂ ਦਰਜਨਾਂ ਟ¨ਕਾਂ ਦੇ ਹਵਾਲੇ ਦੇਣੇ ਪੈਂਦੇ ਹਨ, ਉਹ ਧਾਰਨਾ ਭਾਈ ਸਾਹਿਬ ਦੀ ਇਸ ਸµਖੇਪ ਲਿਖਤ ਅµਦਰ ਬੜੀ ਸਰਲ ਭਾਸ਼ਾ ਵਿਚ ਸਪੱਸ਼ਟ ਕਰ ਦਿੱਤੀ ਗਈ ਹੈ:
‘ਰµਗ ਬਦਲਦੀ ਰਹੇਗੀ ਸਦਾ ਕੁਦਰਤ, ਵਕਤ ਬਣਦਾ ਕਿਸੇ ਦਾ ਯਾਰ ਨਾਹੀਂ’: ‘ਕੁਦਰਤ ਦਾ ਬੁਨਿਆਦੀ ਨੇਮ ‘ਬਦਲੀ’ ਹੈ। ਸਰਬ ਰਚਨਾ ਆਦਿ ਸਮੇਂ ਤੋਂ ਇਸ ਨੇਮ ਦੇ ਅਧੀਨ ਚਲਦੀ ਆਈ ਹੈ ਅਤੇ ਚਲਦੀ ਰਹੇਗੀ। ਸµਸਾਰ ਵਿਚ ਸੁਣੇ-ਡਿੱਠੇ ਅਤੇ ਅਣਸੁਣੇ-ਅਣਡਿੱਠੇ; ਸਭ; ਕੀ ਵੱਡੇ ਤੋਂ ਵੱਡੇ ਬਲਵਾਨ ਪੁਰਸ਼, ਕੀ ਵੱਡੇ ਤੋਂ ਵੱਡੇ ਬਲਵਾਨ ਰਾਜਤਖਤ, ਕੀ ਵੱਡੀਆਂ ਤੋਂ ਵੱਡੀਆਂ ਪਰਬਲ ਰਾਜਸੀ, ਭਾਈਚਾਰਕ ਅਤੇ ਆਰਥਿਕ ਮਰਿਆਦਾਵਾਂ ਅਤੇ ਆਸ਼ਰਮ; ਸਾਰੇ ਹੀ; ਬਦਲੀ ਦੇ ਨੇਮ ਅਧੀਨ ਹਨ। ਹਰ ਇਕ ਹਸਤੀ, ਭਾਵੇਂ ਸ¨ਖਮ ਹੋਵੇ ਭਾਵੇਂ ਸਥ¨ਲ ਇਕ ਪਾਸੇ ਤਾਂ ਆਪਣੇ ਆਦਿ ਤੋਂ ਲੈ ਕੇ ਅµਤ ਤਕ ਸਨੇ-ਸਨੇ (ਇਧਰ-ਉਧਰ) ਬਦਲਦੀ ਜਾਂਦੀ ਹੈ, ਦ¨ਜੇ ਪਾਸੇ ਇਕ ਦਿਨ ਉਸ ਦਾ ਅµਤ ਹੋ ਜਾਂਦਾ ਹੈ। ਉਹ ਜਿਸ ਕੁਦਰਤ ਵਿਚੋਂ ਉਪਜੀ ਸੀ, ਉਸੇ ਵਿਚ ਸਮਾਅ ਜਾਂਦੀ ਹੈ। ਜੇ ਉਤਪਤੀ ਤੇ ਪਰਲੋ ਦੇ ਨੇਮਾਂ ਅµਦਰ ਉਸ ਦੀ ਥਾਂ ਨਵੀਂ ਹਸਤੀ ਦੀ ਲੋੜ ਹੋਵੇ, ਤਾਂ ਉਸੇ ਕੁਦਰਤ ਵਿਚੋਂ ਉਪਜੀ ਹੋਈ ਨਵੀਂ ਹਸਤੀ ਉਸ ਦੀ ਥਾਂ ਆਣ ਸµਭਾਲਦੀ ਹੈ।’
ਮਨੁੱਖੀ ਮਨ ਵਿਚ ਕਿਸੇ ਕਲਪਿਤ ਸਰਬ-ਸ਼ਕਤੀਮਾਨ ‘ਰੱਬ’ ਦੀ ਬਣੀ ਥਾਂ, ਕਿਵੇਂ ਸਰਬ-ਵਿਆਪੀ ਤੇ ਸਰਬ-ਸ਼ਕਤੀਸ਼ਾਲੀ ਕੁਦਰਤ ਦੇ ਨੇਮਾਂ ਨੇ ਲੈਣੀ ਹੈ, ਇਸ ਦੀ ਵਿਆਖਿਆ ਹੋਰ ਵੀ ਖ¨ਬਸ¨ਰਤ ਹੈ: ‘ਕੁਦਰਤ ਜਿਵੇਂ ਸਰਬ-ਵਿਆਪਕ ਹੈ ਤਿਵੇਂ ਸਰਬ-ਸ਼ਕਤੀਸ਼ਾਲੀ ਵੀ ਹੈ। ਸਭ ਰਚਨਾ ਕੁਦਰਤ ਦੇ ਹੁਕਮ ਵਿਚ ਅਥਵਾ ਕੁਦਰਤ ਦਿਆਂ ਨੇਮਾਂ ਅµਦਰ ਬੱਧੀ ਹੋਈ ਚੱਲ ਰਹੀ ਹੈ। ਇਹ ਠੀਕ ਹੈ ਕਿ ਹਰ ਇਕ ਮਾਨਸ, ਹਰ ਇਕ ਰਾਜਤਖਤ ਤੇ ਸਮ¨ਹ ਮਾਨਸਜਾਤੀ ਆਪਣੀ ਕਿਸਮਤ ਦੀ ਆਪ ਮਾਲਕ ਹੈ ਅਥਵਾ ਜਿਸ ਤਰ੍ਹਾਂ ਦੀ ਆਪਣੀ ਕਿਸਮਤ ਕੋਈ ਬਣਾਉਣਾ ਚਾਹੇ, ਬਣਾ ਸਕਦਾ ਹੈਪ੍ਰµਤ¨ ਹਰ ਇਕ ਮਾਨਸ ਦੀ, ਜਾਬਰ ਤੋਂ ਜਾਬਰ ਰਾਜਤਖਤ ਦੀ ਅਤੇ ਸਮੂਹ ਮਾਨਸਜਾਤੀ ਦੀ ਆਪਣੀ ਕਿਸਮਤ ਆਪਣੀ ਮਰਜ਼ੀ ਅਨੁਸਾਰ ਬਣਾਉਣ ਵਾਸਤੇ ਜੋ ਤਾਕਤ ਹੈ, ਕੁਦਰਤ ਦਿਆਂ ਨੇਮਾਂ ਦੀ ਹੱਦ ਦੇ ਅµਦਰ-ਅµਦਰ ਹੀ ਚੱਲ ਸਕਦੀ ਹੈ। ਕੁਦਰਤ ਦਿਆਂ ਨੇਮਾਂ ਤੋਂ ਬਾਹਰ ਜਾਂ ਵਿਰੁੱਧ ਬਿਲਕੁਲ ਬਲਹੀਣ ਹੈ।’
ਆਪਣੀ ਕੁਦਰਤੀ ਨਾਸਵµਤ ਹੋਂਦ ਦੀ ਚੇਤਨਾ ਕਿਉਂ ਜ਼ਰੂਰੀ ਹੈ, ਇਸ ਦਾ ਬਿਆਨ ਵੀ ਭਾਈ ਸµਤੋਖ ਸਿµਘ ਨੇ ਏਨੀ ਹੀ ਖੂਬਸੂਰਤ ਤੇ ਸਰਲ ਭਾਸ਼ਾ ਵਿਚ ਕੀਤਾ ਹੈ, ‘ਮਾਨਸ ਦੀ ਵਿਚਾਰ ਵਾਸਤੇ ਸਭ ਤੋਂ ਜ਼ਰੂਰੀ ਚੀਜ਼ ਮਾਨਸ ਦਾ ਆਪਣਾ ਸਰੀਰ ਹੈ। ਜਿਸ ਦਿਨ ਤੋਂ ਮਾਨਸ ਮਾਤਾ ਦੀ ਕੁਖ ਵਿਚ ਆਉਂਦਾ ਹੈ, ਉਸ ਦਿਨ ਤੋਂ ਲੈ ਕੇ ਜਨਮ ਦੇ ਦਿਨ ਤਕ ਮਾਨਸ ਦੇ ਬੁਤ ਵਿਚ ਅਨੇਕਾਂ ਹੀ ਬਦਲੀਆਂ ਹੁµਦੀਆਂ ਹਨ। ਫਿਰ ਮਾਤਾ ਦੀ ਕੁਖ ਵਿਚੋਂ ਬਾਹਰ ਆਉਣਾ ਅਥਵਾ ਜਨਮ ਹੋਣਾ ਇਕ ਵਡੀ ਭਾਰੀ ਬਦਲੀ ਹੈ। ਜਨਮ ਤੋਂ ਲੈ ਕੇ ਮਰਨ ਦੇ ਦਿਨਾਂ ਤਕ ਸਰੀਰ ਵਿਚ ਅਨੇਕ ਬਦਲੀਆਂ ਹੁµਦੀਆਂ ਹਨ। ਜਿਨ੍ਹਾਂ ਵਿਚੋਂ ਕੁਝ ਤਾਂ ਹਰ ਇਕ ਹੀ ਪੁਰਸ਼ ਜਾਣਦਾ ਤੇ ਦੇਖਦਾ ਹੈ ਅਤੇ ਕੁਝ ਐਸੀਆਂ ਵੀ ਹਨ, ਜਿਨ੍ਹਾਂ ਦੀ ਵਾਕਫੀ ਕਿਸੇ-ਕਿਸੇ ਹੀ ਗਿਆਨਵਾਨ ਪੁਰਸ਼ ਨੂੰ ਹੈ। ਆਖਰੀ ਬਹੁਤੀ ਵਡੀ ਬਦਲੀ ਜਿਸ ਦਾ ਖਿਆਲ ਹਰ ਇਕ ਹੀ ਪੁਰਸ਼ ਨੂੰ ਵੇਲੇ-ਵੇਲੇ ਆਉਂਦਾ ਰਹਿµਦਾ ਹੈ ਤੇ ਆਉਣਾ ਵੀ ਚਾਹੀਦਾ ਹੈ, ਉਹ ਮੌਤ ਹੈ।’
ਸਿੱਖ ਚੜ੍ਹਦੀਕਲਾ ਇਨ੍ਹਾਂ ਲਿਖਤਾਂ ਦੇ ਵਜੂਦ ਸਮੋਇਆ ਗੁਣ ਹੈ: ‘ਜਿਹੜੇ ਰਾਜਤਖਤ ਵਰਤਮਾਨ ਸਮੇਂ ਵਿਚ ਧਰਤੀ ਦੀਆਂ ਵµਡੀਆਂ ਪਾ ਰਹੇ ਹਨ ਅਤੇ ਆਪਣੇ ਆਪ ਨੂੰ ਧਰਤੀ ਦੇ ਮਲ ਲਏ ਹੋਏ ਹਿਸੇ ਦੇ ‘ਅਟਲ’ ਮਾਲਕ ਮਿਥ ਰਹੇ ਹਨ, ਉਨ੍ਹਾਂ ਦੀ ਅਟਲ ਮਾਲਕੀ ਮਿਥਿਆ ਹੈ। ਜੋ ਰµਗ ਇਨ੍ਹਾਂ ਉਤੇ ਅੱਜ ਹੈ, ਉਹ ਸਮਾਂ ਪਾ ਕੇ ਬਦਲ ਜਾਵੇਗਾ। ਜੋ ਕੌਮਾਂ ਹਾਰ ਖਾ ਕੇ ਪਰਅਧੀਨ ਹੋ ਗਈਆਂ ਹਨ ਪਰ ਅਜੇ ਆਪਣੀ ਹਸਤੀ ਦੀ ਚੇਤਨਾ ਕਾਇਮ ਰਖ ਰਹੀਆਂ ਹਨ ਅਤੇ ਆਪਣੇ ਕੌਮੀ ਸਵੈਮਾਣ ਦੀ ਜੋਤ ਨੂੰ ਆਪਣੇ ਮਨ ਵਿਚ ਜਗਦੀ ਰਖ ਰਹੀਆਂ ਹਨ, ਜੇ ਉਹ ਲੋੜੀਂਦੀ ਮਿਹਨਤ ਅਤੇ ਲੋੜੀਂਦੀ ਕੁਰਬਾਨੀ ਕਰਨਗੀਆਂ, ਤਾਂ ਉਹ ਸਵੈਧੀਨਤਾ ਦਾ ਰµਗ ਜ਼ਰੂਰ ਦੇਖਣਗੀਆਂ। …ਕੁਦਰਤ ਦਾ ਬਦਲੀ ਦਾ ਨੇਮ ਕਿਰਤੀਆਂ ਦੇ ਬµਧਨ ਜ਼ਰੂਰ ਤੋੜੇਗਾ। ਕੁਦਰਤ ਰµਗ ਬਦਲਦੀ-ਬਦਲਦੀ ਉਹ ਰµਗ ਜ਼ਰੂਰ ਲਿਆਵੇਗੀ, ਜਦ ਕਿਰਤੀਆਂ ਦੀ ਕਮਾਈ ਦਾ ਫਲ ਗੈਰ (ਕਿਰਤੀ) ਖਾ, ਉਡਾ ਨਹੀਂ ਸਕਣਗੇ।’
ਭਾਈ ਸµਤੋਖ ਸਿµਘ ਹੁਰਾਂ ਦੀ 90 ਸਾਲ ਪਹਿਲਾਂ ਕੀਤੀ ਇਸ ਭਵਿੱਖਬਾਣੀ ਉਤੇ ਜੇ ਅੱਜ ਗµਭੀਰਤਾ ਨਾਲ ਵਿਚਾਰ ਕੀਤਾ ਜਾਏ, ਤਾਂ ਉਨ੍ਹਾਂ ਦੇ ਬਲਿਹਾਰੇ ਜਾਣ ਨੂੰ ਦਿਲ ਕਰਦਾ ਹੈ। ਬµਦਾ ਸੋਚਣ ਲਈ ਮਜਬ¨ਰ ਹੋ ਜਾਂਦਾ ਹੈ ਕਿ ਅੱਜ ਅµਗਰੇਜ਼ ਸਾਮਰਾਜੀ ਕਿੱਥੇ ਖੜ੍ਹੇ ਹਨ। ਜਿਨ੍ਹਾਂ ਦੇ ਰਾਜ ਵਿਚ ਕਦੇ ਸ¨ਰਜ ਨਹੀਂ ਸੀ ਡੁੱਬਦਾ, ਅੱਜ ਉਹੀ ਸਾਮਰਾਜੀ ਆਪਣੇ ਹੀ ਦੇਸ ਅµਦਰ ਆਪਣੀ ਹੋਂਦ ਬਚਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਯ¨ਕਰੇਨ ਵਿਚ ਲੜੀ ਜਾ ਰਹੀ ਜµਗ ਨੇ ਦਿਖਾ ਦਿੱਤਾ ਹੈ ਕਿ ਕੁਝ ਸਾਲ ਪਹਿਲਾਂ ਤਕ ਦੁਨੀਆ ਉਤੇ ਰਾਜ ਕਰਨ ਦਾ ਭਰਮ ਪਾਲ ਰਹੇ ਅਮਰੀਕੀ ਸਾਮਰਾਜੀਆਂ ਦਾ ਵੀ ਛੇਤੀ ਹੀ ਇਹੀ ਹਸ਼ਰ ਹੋਣ ਜਾ ਰਿਹਾ ਹੈ।
ਜੇ ਪµਜਾਬ ਦੇ ਕਮਿਊਨਿਸਟਾਂ ਨੇ ਗਦਰੀ ਬਾਬਿਆਂ ਦੇ ਇਸ ਮਹਾਨ ਸਿੱਖ ਵਿਰਸੇ ਨੂੰ ਅੱਗੇ ਤੋਰਿਆ ਹੁµਦਾ, ਤਾਂ ਨਾ ਸਿਰਫ ਉਹ ਪµਜਾਬ ਦੀ ਇਨਕਲਾਬੀ ਲਹਿਰ ਨੂੰ ਹੋਰ ਵੱਡਾ ਹੁਲਾਰਾ ਦੇਣ ਵਿਚ ਸਫਲ ਹੁµਦੇ ਸਗੋਂ ਇਸ ਦੇ ਨਿਕਲੇ ਸਿੱਟੇ ਜ਼ਰੂਰ ਹੀ ਹੁਣ ਨਾਲੋਂ ਬਿਲਕੁਲ ਵੱਖਰੇ ਹੁµਦੇ। ਜੇ ਪµਜਾਬ ਅµਦਰਲੀ ਕਮਿਊਨਿਸਟ ਲਹਿਰ ਗੁਰਮਤਿ ਅਤੇ ਸਿੱਖ ਇਤਿਹਾਸ ਨੂੰ ਛੁਟਿਆਉਣ ਤੇ ਠੁਕਰਾਉਣ ਦੀ ਬਜਾਇ ਇਸ ਤੋਂ ਪ੍ਰੇਰਨਾ ਲੈ ਕੇ ਅੱਗੇ ਵਧੀ ਹੁµਦੀ, ਤਾਂ ਸ਼ਾਇਦ ਉਹ ਆਲਮੀ ਕਮਿਊਨਿਸਟ ਲਹਿਰ ਦੀਆਂ ਕੁਝ ਗµਭੀਰ ਖਾਮੀਆਂ ਨੂੰ ਪ੍ਰਗਟ ਕਰਨ ਵਿਚ ਸਹਾਈ ਹੁµਦੀ। ਜੇ ਉਹ ਏਧਰ ਨੂੰ ਤੁਰਦੇ ਤਾਂ ਜ਼ਰੂਰ ਹੀ ਪµਜਾਬ ਅµਦਰ ਹਿµਦ¨, ਸਿੱਖ, ਮੁਸਲਮਾਨਾਂ ਦੀ ਫਿਰਕ¨ ਵµਡ ਹੋਣੋਂ ਰੁਕ ਜਾਂਦੀ ਅਤੇ ਹਿµਦੁਸਤਾਨ ਸਮੇਤ ਪµਜਾਬ ਅµਦਰ 1947 ਦਾ ਹੋਇਆ ਭਿਆਨਕ ਸਾਕਾ ਵੀ ਨਾ ਵਾਪਰਦਾ। ਸਾਮਰਾਜੀ ਗੁਲਾਮੀ ਤੋਂ ਮੁਕਤ ਹੋਇਆ ਪµਜਾਬ, ਜੇ ਕਿਤੇ ਗੁਰੂਆਂ ਵਾਲੇ ਠੀਕ ਸਮਾਜਵਾਦੀ ਰਾਹ ਉਤੇ ਪੈ ਜਾਂਦਾ ਤਾਂ ਉਹ ਦੁਨੀਆ ਭਰ ਦੀ ਕਮਿਊਨਿਸਟ ਲਹਿਰ ਨੂੰ ਸਹੀ ਦਿਸ਼ਾ ਵੱਲ ਅੱਗੇ ਤੋਰਨ ਦਾ ਸਬੱਬ ਬਣਦਾ।
ਬਾਬੇ ਹਿµਦੂ ਅਤੇ ਮੁਸਲਿਮ ਭਾਈਚਾਰਿਆਂ ਪ੍ਰਤੀ ਕਿµਨੇ ਸµਵੇਦਨਸ਼ਾਲੀ ਸਨ, ਇਸ ਦੀ ਜਾਣਕਾਰੀ ਬਾਬਾ ਗੁਰਦਿੱਤ ਸਿµਘ ਕਾਮਗਾਟਾ ਮਾਰੂ ਦੀ ਆਤਮ ਬਿਆਨੀ ਵਿਚੋਂ ਮਿਲਦੀ ਹੈ: ‘ਮੈਂ ਗੁਰੂ ਨਾਨਕ ਜਹਾਜ਼ ਕਿਰਾਏ ਉਤੇ ਲੈ ਕੇ ਬµਦੇ ਮਾਤਰਮ, ਸਤਿ ਸ੍ਰੀ ਅਕਾਲ, ਅਲਹ ਹ¨ ਅਕਬਰ ਦੇ ਝµਡੇ ਝੁਲਾ ਕੇ ਹਿµਦੂ ਸਿਖ ਤੇ ਮੁਸਲਮਾਨਾਂ ਦੇ ਪਰੇਮ ਦਾ ਨਾਤਾ ਪਕਾ ਕੀਤਾ। ਜਿਸ ਇਤਫਾਕ ਤੋਂ ਨੌਕਰਸ਼ਾਹੀ ਨੂੰ ਮੇਰੇ ਕµਮ ਦੀ ਬੂ ਆਈ ਅਤੇ ਮੈਨੂੰ ਇਸ ਸੇਵਾ ਦਾ ਬਦਲਾ ਬੇਸ਼ੁਮਾਰ ਦੁਖ ਦਿਤੇ। ਅਖੀਰ ਬਜਬਜ ਉਤੇ ਸਾਨੂੰ ਮਾਰ ਮੁਕਾਉਣ ਦਾ ਯਤਨ ਕੀਤਾ ਅਤੇ ਹੋਰ ਕਈ ਪ੍ਰਕਾਰ ਦੇ ਅਨਿਆਂ ਤੇ ਜ਼ੁਲਮ ਕੀਤੇ।’
ਗਦਰੀ ਬਾਬੇ ਗਰੀਬ ਮਨੁੱਖਤਾ ਦੇ ਦੁੱਖਾਂ ਸੁੱਖਾਂ ਨੂੰ ਕਿਵੇਂ ਆਪਣੇ ਹਿਰਦੇ ਅµਦਰੋਂ ਮਹਿਸ¨ਸ ਕਰਦੇ ਸਨ, ਇਸ ਦੀ ਮਿਸਾਲ 21 ਜੁਲਾਈ 1970 ਨੂੰ ਬਾਬਾ ਹਰਜਾਪ ਸਿµਘ ਵੱਲੋਂ ਆਪਣੀ ‘ਬੇਬਸੀ ਦੇ ਅਥਰੂ’ ਕੇਰਦਿਆਂ ਕਹੇ ਗਏ ਇਹ ਯਾਦਗਾਰੀ ਸ਼ਬਦ ਹਨ: ‘ਅੱਜ ਆਜ਼ਾਦੀ ਦੇ 23 ਸਾਲਾਂ ਬਾਅਦ ਵੀ 1947 ਤੋਂ ਪਹਿਲਾਂ ਵੇਖੇ ਗਏ ਖਾਬ ਧੁµਦਲੇ ਨਜ਼ਰ ਆ ਰਹੇ ਹਨ। ਅਸੀਂ ਜੀਵਨ ਦਿਆਂ ਸਾਰੇ ਪੱਖਾਂ ਤੋਂ ਨਿਘਰ ਰਹੇ ਹਾਂ। ਜ਼ਿµਦਗੀ ਦੀਆਂ ਉਚੀਆਂ ਕਦਰਾਂ-ਕੀਮਤਾਂ ਨੂੰ ਛਿੱਕੇ ਟµਗ ਕੇ, ਸਭ ਕੁਝ ਪੱਛਮ ਦੀ ਨਕਲ ਤੇ ਫੈਸ਼ਨ ਦੇ ਵਹਾਅ ਨਾਲ ਰੁੜਿਆ ਜਾ ਰਿਹਾ ਏ। ਆਪਸੀ ਭਾਈਚਾਰਕ ਸਾਂਝ ਮਾਇਆ ਦੇ ਜ਼ੋਰ ਨਾਲ ਸੱਟ ਮਾਰ ਕੇ ਖੋਖਲੀ ਕੀਤੀ ਜਾ ਰਹੀ ਏ। ਕੀ ਗਰੀਬ, ਕੀ ਅਮੀਰ, ਬੱਚੇ ਅਤੇ ਬੁੱਢੇ ਤਕ ਘੁਟਵਾਂ-ਘੁਟਵਾਂ ਜੀਵਨ ਜੀਅ ਰਿਹਾ ਹੈ।’
ਅੱਜ 53 ਸਾਲ ਬਾਅਦ ਬਾਬਾ ਹਰਜਾਪ ਸਿµਘ ਜੀ ਦੇ ਇਸ ਕਥਨ ਵਿਚਲਾ ਦਰਦ ਹੋਰ ਵੀ ਕਿµਨਾ ਅਸਹਿ ਅਤੇ ਅਕਹਿ ਰੂਪ ਧਾਰਨ ਕਰ ਗਿਆ ਹੈ। ਅਜੋਕਾ ਪµਜਾਬੀ ਸਮਾਜ ਨਿਘਾਰ ਦੀ ਕਿਸ ਗਰਤ ਵਿਚ ਪਹੁµਚ ਚੁੱਕਾ ਹੈ, ਇਸ ਦਾ ਅਹਿਸਾਸ ਕਰਕੇ ਹੀ ਮਨੁੱਖੀ ਰੂਹ ਕµਬ ਜਾਂਦੀ ਹੈ।
ਸੁਆਲ ਪੈਦਾ ਹੁµਦਾ ਹੈ ਕਿ ਸਿੱਖੀ ਅਤੇ ਕਮਿਊਨਿਜ਼ਮ ਦੀ ਬਣੀ ਏਨੀ ਗੂੜ੍ਹੀ ਸਾਂਝ ਕਿਵੇਂ ਟੁੱਟੀ?
ਬਦਕਿਸਮਤੀ ਨਾਲ ਭਾਈ ਸµਤੋਖ ਸਿµਘ ਹੁਰਾਂ ਦੇ ਅਕਾਲ ਚਲਾਣੇ ਤੋਂ ਬਾਅਦ ਕਿਰਤੀ ਦੀ ਕਮਾਂਡ ‘ਕਾਮਰੇਡ’ ਸੋਹਣ ਸਿµਘ ਜੋਸ਼ ਹੁਰਾਂ ਦੇ ਹੱਥ ਆ ਗਈ। ਉਨ੍ਹਾਂ ਦੇ ਆਪਣੇ ਕਹਿਣ ਮੁਤਾਬਿਕ, ਉਨ੍ਹਾਂ ਨੇ ਇਸ ਪਰਚੇ ਦੇ ਸਿੱਖ-ਕਮਿਊਨਿਸਟ ਸਰੂਪ ਨੂੰ ਬਦਲ ਕੇ ਇਸ ਨੂੰ ਧਰਮ ਨਿਰਪੱਖ ਸਰੂਪ ਦੇਣ ਦੇ ਸੁਚੇਤ ਯਤਨ ਕੀਤੇ। ਇਸ ਦਾ ਕਾਰਨ ਧਰਮਾਂ ਬਾਰੇ ਲੈਨਿਨਵਾਦੀ ਸੋਚ ਦਾ ਪ੍ਰਭਾਵ ਸੀ। ਦਰਅਸਲ ਇਸੇ ਨਾਸਤਿਕ ਸੋਚ ਨੇ ਸੋਹਣ ਸਿµਘ ਜੋਸ਼ ਹੁਰਾਂ ਰਾਹੀਂ ਸਿੱਖੀ ਅਤੇ ਕਮਿਊਨਿਜ਼ਮ ਵਿਚਕਾਰ ਦੁਫੇੜ ਪੈਦਾ ਕਰਨ ਦੀ ਨੀਂਹ ਰੱਖ ਦਿੱਤੀ ਜਿਹੜੀ ਬਾਅਦ ਵਿਚ ਜਾ ਕੇ ਇਕ-ਦੂਜੇ ਦੀਆਂ ਦੋ ਵਿਰੋਧੀ ਧਾਰਾਵਾਂ ਵਿਚ ਬਦਲ ਗਈ। ਇਸ ਅਖੌਤੀ ਧਰਮ ਨਿਰਪੱਖ ਸੋਚ ਨੇ ਪµਜਾਬ ਅµਦਰ ਕਿੱਡੀ ਵੱਡੀ ਉਥਲ-ਪੁਥਲ ਮਚਾਈ ਅਤੇ ਇਸ ਨੇ ਕਿਵੇਂ ਨਕਾਰੀ ਰੋਲ ਨਿਭਾਇਆ, ਇਸ ਦਾ ਸਬ¨ਤ ਹੇਠ ਲਿਖੀਆਂ ਦੋ ਜਾਣਕਾਰੀਆਂ ਤੋਂ ਮਿਲਦਾ ਹੈ:
ਗਦਰੀ ਬਾਬਾ ਮਾਸਟਰ ਊਧਮ ਸਿµਘ ਕਸੇਲ ਵਲੋਂ ‘ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ’ ਨੂੰ ਲਿਖੀ ਚਿੱਠੀ ਵਿਚ ਕਿਹਾ ਗਿਆ ਹੈ, “ਭਾਰਤ ਸਾਂਝੀਵਾਲ ਐਸੋਸੀਏਸ਼ਨ (ਹਿµਦੁਸਤਾਨ ਕਮਿਊਨਿਸਟ ਪਾਰਟੀ) ਵਲੋਂ ਮੈਨੂੰ ਪੂਰਾ ਅਧਿਕਾਰ ਦਿੱਤਾ ਗਿਆ ਹੈ ਕਿ ਮੈਂ ਰਸ਼ੀਅਨ ਸੋਸ਼ਲਿਸਟ ਫੈਡਰੇਸ਼ਨ ਸੋਵੀਅਤ ਰਿਪਬਲਿਕ ਨਾਲ ਆਪਣੀਆਂ ਮµਗਾਂ ਬਾਰੇ ਵਿਚਾਰ ਕਰਾਂ।…
… ਦੋ ਲੱਖ ਰੁਪਈਏ ਛੇਤੀ ਦੇਣ ਦੀ ਸਿਫਾਰਸ਼ ਕੀਤੀ ਜਾਵੇ, ਕਿਉਂਕਿ ਅµਗਰੇਜ਼ੀ ਸਰਕਾਰ ਨੇ ਪµਜਾਬ ਵਿਚਲੀ ਅਕਾਲੀ ਲਹਿਰ ਦੇ ਵਿੱਤੀ ਸੋਮੇ ਬµਦ ਕਰ ਦਿੱਤੇ ਹਨ। ਇਸ ਲਈ ਵੱਡੇ ਪੈਮਾਨੇ ਉਤੇ ਕµਮ ਜਾਰੀ ਰੱਖਣਾ ਮੁਸ਼ਕਿਲ ਹੋਵੇਗਾ। ਸਾਡੇ 16 ਹਜ਼ਾਰ ਸਾਥੀ ਜੇਲ੍ਹਾਂ ਵਿਚ ਬµਦ ਹਨ ਅਤੇ ਬਾਕੀਆਂ ਨੂੰ ਕੈਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਉਨ੍ਹਾਂ ਵਿਚੋਂ ਬਹੁਤਿਆਂ ਨੂੰ ਆਰਥਿਕ ਪੱਖੋਂ ਬਰਬਾਦ ਕਰ ਦਿੱਤਾ ਗਿਆ ਹੈ।
…ਪµਜ ਲੱਖ ਅਕਾਲੀਆਂ ਲਈ ਮਿਲਟਰੀ ਦੇ ਸਾਜ਼ੋ-ਸਾਮਾਨ ਦੀ ਵੀ ਸਿਫਾਰਸ਼ ਕੀਤੀ ਜਾਵੇ।”
ਇਸ ਚਿੱਠੀ ਵਿਚ ‘ਐਸੋਸੀਏਸ਼ਨ’ ਦੇ ਮੈਂਬਰਾਂ ਦੀਆਂ ਸਰਗਰਮੀਆਂ ਬਾਰੇ ਇਕ ਹੋਰ ਵੀ ਬੜੀ ਦਿਲਚਸਪ ਜਾਣਕਾਰੀ ਦਿੱਤੀ ਗਈ ਸੀ। ਇਸ ਜਾਣਕਾਰੀ ਅਨੁਸਾਰ ਇਹ ਐਸੋਸੀਏਸ਼ਨ ਪµਜਾਬ ਨਾਲ ਸਬµਧਤ ਸਾਰੀਆਂ ਫੌਜੀ ਬਟਾਲੀਅਨਾਂ ਵਿਚ ਸਰਗਰਮ ਸੀ। ਇਸ ਜਾਣਕਾਰੀ ਤੋਂ ਇਹ ਗੱਲ ਵੀ ਸਪੱਸ਼ਟ ਹੁµਦੀ ਹੈ ਕਿ ਗਦਰੀ ਬਾਬੇ ਰਾਜਸੱਤਾ ਉਤੇ ਕਬਜ਼ਾ ਕਰਨ ਲਈ ਫੌਜ ਵਿਚ ਕੀਤੇ ਜਾਣ ਵਾਲੇ ਪ੍ਰਚਾਰ ਨੂੰ ਕਿµਨੀ ਅਹਿਮੀਅਤ ਦਿੰਦੇ ਸਨ ਅਤੇ ਇਸ ਪ੍ਰਤੀ ਕਿµਨੇ ਸੁਚੇਤ ਸਨ।
‘ਜੀਵਨੀ ਗਦਰੀ ਬਾਬਾ ਸ਼ਹੀਦ ਮਾ. ਊਧਮ ਸਿµਘ ਕਸੇਲ’ ਵਿਚ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ ‘ਪµਜਾਬ ਪਹੁµਚ ਕੇ ਜਿੱਥੇ ਇਕ ਪਾਸੇ ਉਨ੍ਹਾਂ ਨੇ ਭਾਈ ਪਿਆਰਾ ਸਿµਘ ਲµਗੇਰੀ, ਈਸ਼ਰ ਸਿµਘ ਮਰਹਾਣਾ, ਇµਦਰ ਸਿµਘ ਸੁਰਸਿµਘ, ਤੇਜਾ ਸਿµਘ ਚੂੜ੍ਹਕਾਣਾ, ਹੀਰਾ ਸਿµਘ ਦਰਦ ਆਦਿ ਨਾਲ ਮੁਲਾਕਾਤਾਂ ਕਰ ਕੇ ਯੋਜਨਾਵਾਂ ਬਣਾਈਆਂ ਅਤੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਆਗੂਆਂ ਤੇਜਾ ਸਿµਘ ਸਮੁµਦਰੀ, ਹਰਚਰਨ ਸਿµਘ ਲਾਇਲਪੁਰੀ, ਬਾਬਾ ਖੜਕ ਸਿµਘ ਅਤੇ ਮਾਸਟਰ ਤਾਰਾ ਸਿµਘ ਨਾਲ ਅਕਾਲੀ ਲਹਿਰ ਸਬµਧੀ ਯੋਜਨਾ ਤਿਆਰ ਕਰ ਕੇ 6 ਜੁਲਾਈ 1930 ਨੂੰ ਮਾਸਟਰ ਤਾਰਾ ਸਿµਘ ਦੇ ਘਰੋਂ, ਮਾਸਟਰ ਊਧਮ ਸਿµਘ ਤੇ ਤੇਜਾ ਸਿµਘ ਸੁਤµਤਰ ਵਾਪਸ ਅਫਗਾਨਿਸਤਾਨ ਨੂੰ ਤੁਰ ਪਏ।
… ਉਹ ਲਗਭਗ ਇਕ ਮਹੀਨਾ ਸਿੱਖ ਮਿਸ਼ਨਰੀ ਸਕੂਲ ਅµਮ੍ਰਿਤਸਰ ਵਿਚ ਰਹੇ ਸਨ। ਇਸ ਸਮੇਂ ਗੁਰਦੁਆਰਾ ਸੁਧਾਰ ਲਹਿਰ ਆਪਣੇ ਪੂਰੇ ਜੋਬਨ ਉਤੇ ਸੀ। ਇਸ ਫੇਰੀ ਸਮੇਂ ਗਦਰੀ ਸਾਥੀਆਂ ਤੇ ਅਕਾਲੀ ਲਹਿਰ ਦੇ ਆਗੂਆਂ ਨਾਲ ਮੁਲਾਕਾਤਾਂ ਤੋਂ ਮਾਸਟਰ ਊਧਮ ਸਿµਘ ਨੂੰ ਕਾਫੀ ਹੌਸਲਾ ਮਿਲਿਆ। ਉਨ੍ਹਾਂ ਸਮਝ ਲਿਆ ਸੀ ਕਿ ਪµਜਾਬ ਵਿਚਲੀ ਅਕਾਲੀ ਲਹਿਰ ਦੇ ਲੱਖਾਂ ਕਾਰਕੁਨ ਅµਗਰੇਜ਼ੀ ਹਕ¨ਮਤ ਨਾਲ ਹਥਿਆਰਬµਦ ਟੱਕਰ ਲੈ ਸਕਦੇ ਹਨ ਅਗਰ ਇਨ੍ਹਾਂ ਪਾਸ ਹਥਿਆਰ ਹੋਣ। ਵੱਖ-ਵੱਖ ਮੋਰਚਿਆਂ ਤੋਂ ਇਲਾਵਾ ਬੱਬਰ ਅਕਾਲੀ ਲਹਿਰ ਇਸ ਸਮੇਂ ਪੂਰੀ ਚੜ੍ਹਾਈ ਉਤੇ ਸੀ। ਉਨ੍ਹਾਂ ਨੂੰ ਇਸ ਲਹਿਰ ਤੋਂ ਭੀ ਉਤਸ਼ਾਹ ਮਿਲਿਆ।’
ਉਪਰੋਕਤ ਜਾਣਕਾਰੀ ਤੋਂ ਸਪੱਸ਼ਟ ਹੁµਦਾ ਹੈ ਕਿ ਗਦਰੀ ਬਾਬੇ ਸਿੱਖਾਂ ਦੀ ਮੁੱਖ ਧਾਰਾ ਨੂੰ ਸਾਮਰਾਜ ਵਿਰੋਧੀ ਲਹਿਰ ਦੇ ਤੌਰ ਉਤੇ ਅµਗਦੇ ਸਨ ਅਤੇ ਗੁਰਦੁਆਰਾ ਸੁਧਾਰ ਲਹਿਰ ਨੂੰ ਆਪਣੀ ਸਮਾਜਵਾਦੀ ਲਹਿਰ ਦਾ ਹੀ ਅਟੁੱਟ ਅµਗ ਸਮਝਦੇ ਸਨ ਪਰ ਧਰਮ ਨਿਰਪੱਖਤਾ ਦੀ ਇਸ ਨਕਾਰੀ ਸੋਚ ਨੇ ਸਮੁੱਚੀ ਕਮਿਊਨਿਸਟ ਲਹਿਰ ਨੂੰ ਸਿੱਖਾਂ ਦੀ ਇਸ ਮੁੱਖ ਧਾਰਾ ਨਾਲੋਂ ਅੱਡ ਕਰ ਦਿੱਤਾ ਅਤੇ ਪµਜਾਬ ਵਿਚ ਫਿਰਕ¨ ਵµਡ ਦਾ ਆਧਾਰ ਤਿਆਰ ਕਰ ਦਿੱਤਾ ਜਿਹੜੀ ਬਾਅਦ ਵਿਚ ਬੜੀ ਖਤਰਨਾਕ ਸਾਬਤ ਹੋਈ।
ਸ਼ਹੀਦ ਭਗਤ ਸਿµਘ ਹੁਰਾਂ ਦੀਆਂ ਲਿਖਤਾਂ ਦੇ ਸµਪਾਦਕ ਨੇ ਇਹ ਜਾਣਕਾਰੀ ਦਿੱਤੀ ਹੈ ਕਿ 21 ਫਰਵਰੀ 1921 ਨੂੰ ਮਹµਤ ਨਰਾਇਣ ਦਾਸ ਨੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਅµਦਰ 150 ਸਿੱਖਾਂ ਨੂੰ ਬੜੀ ਬੇਰਹਿਮੀ ਨਾਲ ਮਾਰਿਆ ਤੇ ਕਈਆਂ ਨੂੰ ਜਿਉਂਦੇ ਸਾੜ ਦਿੱਤਾ। ਇਸ ਘਟਨਾ ਨਾਲ ਸਾਰੇ ਪµਜਾਬ ਦੇ ਪਿµਡਾਂ ਵਿਚ ਅµਗਰੇਜ਼ ਸਰਕਾਰ ਜਿਨ੍ਹਾਂ ਨੇ ਮਹµਤਾਂ ਦੀ ਮਦਦ ਕੀਤੀ ਸੀ, ਵਿਰੁੱਧ ਲਹਿਰ ਉਠੀ। ਹਰ ਪਿµਡ ਵਿਚ ਕਾਲੀਆਂ ਪੱਗਾਂ ਬµਨ੍ਹਣ ਅਤੇ ਪµਜਾਬੀ ਪੜ੍ਹਨ ਦੀ ਰੌਂਅ ਚੱਲ ਪਈ। ਭਗਤ ਸਿµਘ ਨੇ ਇਸ ਅਸਰ ਨੂੰ ਕਬੂਲਿਆ। ਬੀਬੀ ਅਮਰ ਕੌਰ ਅਤੇ ਭਗਤ ਸਿµਘ ਨੇ ਪµਜਾਬੀ ਪੜ੍ਹਨੀ ਤੇ ਲਿਖਣੀ ਸਿੱਖੀ।
ਦਰਅਸਲ ਪµਜਾਬ ਅµਦਰ ਸਾਮਰਾਜ ਵਿਰੋਧੀ ਕੌਮੀ ਮੁਕਤੀ ਲਹਿਰ ਦਾ ਇਹੀ ਆਰµਭ ਸੀ ਜਿਸ ਦਾ ਮੁੱਢ ਸਿੱਖਾਂ ਨੇ ਬµਨਿ੍ਹਆ ਸੀ। ਇਹੀ ਕੌਮੀ ਮੁਕਤੀ ਲਹਿਰ ਗਦਰ ਪਾਰਟੀ ਦਾ ਅਗਲਾ ਪੜਾਅ ਸੀ ਜਿਸ ਨੂੰ ਪµਜਾਬ ਵਿਚ ਕੇਂਦਰਿਤ ਕਰ ਕੇ ਅੱਗੇ ਤੋਰਨ ਦੀ ਲੋੜ ਸੀ। ਇਸੇ ਕੌਮੀ ਮੁਕਤੀ ਲਹਿਰ ਨੇ ਸਿੱਖਾਂ ਸਮੇਤ, ਪµਜਾਬ ਦੇ ਸਮ¨ਹ ਲੋਕਾਂ ਨੂੰ ਸਾਮਰਾਜ ਵਿਰੁੱਧ ਲਾਮਬµਦ ਕਰਨਾ ਸੀ ਅਤੇ ਭਾਰਤੀ ਉਪ ਮਹਾਂਦੀਪ ਵਿਚ ਵਸਦੀਆਂ ਅੱਡ-ਅੱਡ ਕੌਮਾਂ ਦੀ ਮੁਕਤੀ ਦੇ ਕਾਰਜ ਨੂੰ ਉਤਸ਼ਾਹਿਤ ਕਰਨਾ ਸੀ ਪਰ ਧਰਮ ਨਿਰਪੱਖ ‘ਕਮਿਊਨਿਸਟਾਂ’ ਦੀ ਨਕਾਰੀ ਸੋਚ ਕਾਰਨ ਇਉਂ ਨਾ ਹੋ ਸਕਿਆ।
ਅਜੋਕੇ ਪਾਠਕਾਂ ਨੂੰ ਗੁਰਦੁਆਰਾ ਸੁਧਾਰ ਲਹਿਰ ਬਾਰੇ ਪ੍ਰਗਟ ਕੀਤੀ ਗਈ ਇਹ ਭਾਵਨਾ ਕੁਝ ਵਧਵੀਂ ਲੱਗ ਸਕਦੀ ਹੈ ਪਰ ਇਸ ਭਾਵਨਾ ਦੀ ਪੁਸ਼ਟੀ ‘ਕਾਮਰੇਡ’ ਸੋਹਣ ਸਿµਘ ਜੋਸ਼ ਹੁਰਾਂ ਨੇ ਖੁਦ ਆਪਣੀ ਲਿਖਤ ‘ਅਕਾਲੀ ਮੋਰਚਿਆਂ ਦਾ ਇਤਿਹਾਸ’ ਵਿਚ ਕੀਤੀ ਹੈ:
‘ਅਕਾਲੀ ਮੋਰਚੇ ਗੁਰਦੁਆਰਿਆਂ ਦੀ ਆਜ਼ਾਦੀ ਹਾਸਲ ਕਰਨ ਲਈ 1919 ਤੋਂ ਲੈ ਕੇ 1926 ਤਕ ਲੜੇ ਗਏ।…
… ਇਹ ਲੜਾਈ ਅਸਲ ਵਿਚ ਬਦਕਾਰ ਵਿਸ਼ਈ ਅਤੇ ਦੁਰਾਚਾਰੀ ਮਹµਤਾਂ ਦੇ ਖਿਲਾਫ ਸੀ ਪਰ ਇਹ ਮਹµਤ ਅµਗਰੇਜ਼ ਦੇ ਪਿੱਠ¨ ਤੇ ਹੱਥ ਠੋਕੇ ਸਨ ਅਤੇ ਧਰਮ ਨੂੰ ਅµਗਰੇਜ਼ ਰਾਜ ਦੀ ਮਜ਼ਬ¨ਤੀ ਲਈ ਵਰਤੀਣ ਵਿਚ ਸਹਾਈ ਹੁµਦੇ ਸਨ। ਇਸ ਲਈ ਅµਗਰੇਜ਼ ਹਾਕਮ ਮਹµਤਾਂ ਦੀ ਪਿਠ ਉਤੇ ਖਲੋ ਗਏ ਅਤੇ ਕਾਨੂੰਨ ਤੇ ਜਾਇਦਾਦ ਦੀ ਰੱਖਿਆ ਦੀ ਢੁਚਰ ਸਾਹਮਣੇ ਰੱਖ ਕੇ ਅਕਾਲੀ ਤਹਿਰੀਕ ਨੂੰ ਕੁਚਲਣ ਲੱਗ ਪਏ। ਸੁਭਾਵਿਕ ਹੀ ਸੀ ਕਿ ਮੋਰਚਿਆਂ ਦਾ ਮੂੰਹ ਅµਗਰੇਜ਼ ਸਾਮਰਾਜ ਵਿਰੁੱਧ ਹੋ ਜਾਂਦਾ।…
…ਅਕਾਲੀ ਤਹਿਰੀਕ ਉਸ ਵੇਲੇ ਦੀ ਇਨਕਲਾਬੀ ਤਹਿਰੀਕ ਦਾ ਅµਗ ਸੀ। ਇਸ ਨੇ ਅµਗਰੇਜ਼ ਸਾਮਰਾਜ ਦੇ ਖ਼ਿਲਾਫ ਮੋਰਚੇ ਲੜ ਕੇ ਬੜੀਆਂ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ। ਇਸ ਤਹਿਰੀਕ ਨੂੰ ਕੁਚਲਣ ਦੇ ਅµਗਰੇਜ਼ ਹਾਕਮਾਂ ਦੇ ਸਭ ਯਤਨ ਅਸਫਲ ਹੁµਦੇ ਰਹੇ। ਇਸ ਦੀ ਕਾਮਯਾਬੀ ਦਾ ਰਾਜ ਸਿਰੜ, ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਾ ਹਟਣ, ਗੋਲੀਆਂ ਅੱਗੇ ਨµਗੀਆਂ ਹਿੱਕਾਂ ਡਾਹੁਣ ਵਿਚ ਸੀ। ਏਕਾ ਤੇ ਜਥੇਬµਦੀ ਇਸ ਦੀ ਬੁਨਿਆਦ ਸੀ ਅਤੇ ਸ਼ਾਂਤਮਈ ਸੱਤਿਆਗ੍ਰਹਿ ਇਸ ਦਾ ਹਥਿਆਰ। ਜਿµਨੀਆਂ ਸ਼ਹੀਦੀਆਂ ਇਸ ਲਹਿਰ ਵਿਚ ਹੋਈਆਂ, ਜਲਿ੍ਹਆਂਵਾਲੇ ਬਾਗ ਵਿਚ ਵੀ ਨਹੀਂ ਸਨ ਹੋਈਆਂ। ਕੌਮੀ ਆਜ਼ਾਦੀ ਦੀ ਲੜਾਈ ਦੇ ਸ਼ਾਇਦ ਸਾਰੇ ਅਰਸੇ ਵਿਚ ਨਹੀਂ ਹੋਈਆਂ ਹੋਣਗੀਆਂ। ਲਹਿਰ ਭਾਵੇਂ ਧਾਰਮਿਕ ਸੀ ਪਰ ਇਸ ਨੂੰ ਸ¨ਝਵਾਨ ਹਿµਦੂਆਂ, ਮੁਸਲਮਾਨਾਂ ਤੇ ਢੇਰ ਸਾਰੇ ਦੇਸੀ ਈਸਾਈਆਂ ਦੀ ਪੂਰੀ ਹਮਾਇਤ ਹਾਸਲ ਸੀ।…
… ਜਿਉਂ-ਜਿਉਂ ਇਸ ਤਹਿਰੀਕ ਦੀ ਖਸਲਤ ਸਾਮਰਾਜ ਵਿਰੋਧੀ ਹੁµਦੀ ਗਈ, ਤਿਉਂ-ਤਿਉਂ ਹੋਰ ਜਾਤੀਆਂ ਦੀ ਹਮਾਇਤ ਇਸ ਨੂੰ ਵਧੇਰੇ ਤੇ ਹੋਰ ਵਧੇਰੇ ਮਿਲਦੀ ਗਈ। ਇਸ ਤਹਿਰੀਕ ਨਾਲੋਂ ਹਿµਦੂਆਂ ਮੁਸਲਮਾਨਾਂ ਨੂੰ ਅੱਡ ਕਰਨ ਦੇ ਹਾਕਮਾਂ ਦੇ ਸਭ ਯਤਨ ਨਾਕਾਮ ਹੁµਦੇ ਰਹੇ। ਇਸ ਦੀ ਸਫਲਤਾ ਵਿਚ ਹਿµਦੂਆਂ ਤੇ ਮੁਸਲਮਾਨਾਂ ਦੇ ਹਿੱਸੇ ਨੂੰ ਘਟਾ ਕੇ ਪਰਖਣਾ ਗਲਤ ਹੋਵੇਗਾ। ਇਨ੍ਹਾਂ ਮੋਰਚਿਆਂ ਨੇ ਸਿੱਖਾਂ ਦੀ ਕਾਇਆ ਬਦਲ ਦਿੱਤੀ। ਮੋਰਚਿਆਂ ਦੇ ਅµਤ ਉਤੇ ਸਿੱਖ ਉਹ ਕੁਝ ਨਹੀਂ ਸਨ ਜੋ ਕੁਝ ਉਹ ਅਕਾਲੀ ਤਹਿਰੀਕ ਦੇ ਸ਼ੁਰੂ ਹੋਣ ਵੇਲੇ ਸਨ। ਅਕਾਲੀ ਮੋਰਚਿਆਂ ਨੇ ਉਨ੍ਹਾਂ ਦੀ ਕਾਇਆ ਕਲਪ ਕਰ ਦਿੱਤੀ ਸੀ। ਵਫਾਦਾਰੀ ਦੀ ਛਟ ਲਾਹ ਕੇ ਉਹ ਦੇਸ ਭਗਤਾਂ (ਸਾਮਰਾਜ ਵਿਰੋਧੀਆਂ) ਦੀ ਕਤਾਰ ਵਿਚ ਖਲੋਅ ਗਏ ਸਨ।’
ਸ਼ਹੀਦ ਭਗਤ ਸਿµਘ ਹੁਰਾਂ ਨੇ ਇਕ ਥਾਂ ਲਿਖਿਆ ਹੈ, ‘ਅੱਜ ਤਕ ਦਾ ਇਤਿਹਾਸ ਫਰੋਲੀਏ ਤਾਂ ਪਤਾ ਲਗਦਾ ਹੈ ਕਿ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸਭ ਤੋਂ ਵਧ ਕੁਰਬਾਨੀਆਂ ਇਸ ਸੂਬੇ ਨੇ ਹੀ ਕੀਤੀਆਂ ਹਨ। ਇਸ ਲਈ ਬੜੀਆਂ-ਬੜੀਆਂ ਮੁਸੀਬਤਾਂ ਇਸ ਸੂਬੇ ਦੀ ਜਨਤਾ ਨੂੰ ਸਹਿਣ ਕਰਨੀਆਂ ਪਈਆਂ ਹਨ। ਰਾਜਨੀਤਕ ਧਾਰਮਿਕ ਆਦਿ ਅµਦੋਲਨਾਂ ਵਿਚ ਪµਜਾਬ ਭਾਰਤ ਦੇ ਦੂਜੇ ਸੂਬਿਆਂ ਨਾਲੋਂ ਅੱਗੇ ਰਿਹਾ ਹੈ ਅਤੇ ਦੇਸ ਲਈ ਜਾਨ ਤੇ ਮਾਲ ਦੀ ਕੁਰਬਾਨੀ ਸਭ ਤੋਂ ਵੱਧ ਇਸੇ ਸੂਬੇ ਦੇ ਲੋਕਾਂ ਨੇ ਕੀਤੀ ਹੈ।’
‘ਸ਼ਹੀਦ ਭਗਤ ਸਿµਘ ਤੇ ਉਨ੍ਹਾਂ ਦੇ ਸਾਥੀਆਂ ਦੀਆਂ ਲਿਖਤਾਂ’ ਅµਦਰ ਲਾਲਾ ਲਾਜਪਤ ਰਾਏ ਬਾਰੇ ਇਹ ਜਾਣਕਾਰੀ ਵੀ ਦਿੱਤੀ ਗਈ ਹੈ: ‘ਤੁਹਾਡੇ ਸਾਹਮਣੇ ਹੀ ਤੁਹਾਥੋਂ ਅਨਪੜ੍ਹ ਸਿੱਖ ਭਾਈ ਅਮਰੀਕਾ ਵਿਚੋਂ ਜਥੇ ਬਣਾ ਬਣਾ ਕੇ ਇੱਥੇ ਆਏ ਤੇ ਉਨ੍ਹਾਂ ਦੁਹਾਈ ਪਾਈ, ਕਿ ‘ਲੋਕੋ ਜµਗ ਵਿਚ ਕੋਈ ਮਦਦ ਨਾ ਦਿਉ। ਹੁਣੇ ਵੇਲਾ, ਹੁਣ ਲੋਹਾ ਗਰਮ ਜੇ, ਸੱਟ ਮਾਰੋ ਅਤੇ ਆਜ਼ਾਦ ਹੋ ਜਾਉ।
ਉਸ ਵੇਲੇ ਆਪ ਸਭ ਕੁਝ ਜਾਣਦੇ ਸਉ। ਕਿਉਂਕਿ ਤੁਹਾਡੇ ਵਾਸਤੇ ਕੋਈ ਨਵੀਂ ਗੱਲ ਤਾਂ ਹੋਈ ਹੀ ਨਾ। ਪਰ ਆਪ ਦਾ ਮਚ ਮਰ ਗਿਆ ਹੋਇਆ ਸੀ। ਆਪ ਨੂੰ ਹਿµਦੁਸਤਾਨ ਮੁੜਨ ਦੀ ਚਾਹ ਨੇ ਤੜਫਾਇਆ ਹੋਇਆ ਸੀ। ਆਪ ਅµਗਰੇਜ਼ ਦੀ ਨਜ਼ਰ ਵਿਚ ਚµਗਾ ਬਣ ਕੇ ਇਥੇ ਹਿµਦੁਸਤਾਨ ਵਿਚ ਆਉਣਾ ਚਾਹੁµਦੇ ਸਉ। ਇਸ ਲਈ ਆਪ ਚੁੱਪ ਰਹੇ ਅਤੇ ਮੌਨ ਧਾਰ ਲਈ ਸਗੋਂ ਅµਗਰੇਜ਼ਾਂ ਦੇ ਵਫਾਦਾਰ ਬਣਨ ਲਈ ਜਰਮਨ ਦੇ ਬਰਖਲਾਫ਼ ਕਲਮ ਉਠਾਂਦੇ ਰਹੇ।’
ਜੇ ਪੰਜਾਬ ਦੇ ਕਮਿਊਨਿਸਟ ਸ਼ਹੀਦ ਭਗਤ ਸਿµਘ ਹੁਰਾਂ ਦੇ ਉਪਰੋਕਤ ਕਥਨ ਦੀ ਗµਭੀਰਤਾ ਨੂੰ ਸਮਝਦੇ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰਦੇ ਕਿ ‘ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ’ ਪµਜਾਬ ਦੇ ਲੋਕਾਂ ਨੇ ਕਿਉਂ ਕੀਤੀਆਂ, ਇਸ ਸ¨ਬੇ ਦੀ ਜਨਤਾ ਨੇ ਬੜੀਆਂ-ਬੜੀਆਂ ਮੁਸੀਬਤਾਂ ਕਿਉਂ ਸਹੀਆਂ ਅਤੇ ਗ਼ਦਰੀ ਬਾਬੇ ਅਮਰੀਕਾ ਵਿਚੋਂ ਜਥੇ ਬਣਾ-ਬਣਾ ਕੇ ਦੇਸ ਨੂੰ ਆਜ਼ਾਦ ਕਰਵਾਉਣ ਲਈ ਕਿਉਂ ਆਏ ਤਾਂ ਉਨ੍ਹਾਂ ਨੂੰ ਗਿਆਨ ਹੁµਦਾ ਕਿ ਪµਜਾਬ ਵਿਚ ਇਹ ਸਾਰਾ ਕੁਝ ਸਿੱਖ ਗੁਰੂ ਸਾਹਿਬਾਨ ਦੀ ਦੇਣ ਹੈ। ਫਿਰ ਉਨ੍ਹਾਂ ਨੂੰ ਗਦਰੀ ਬਾਬਿਆਂ ਦੀ ਸਿਆਣਪ ਦੇ ਸੋਮੇ ਗੁਰੂ ਗ੍ਰµਥ ਸਾਹਿਬ ਤੇ ਉਨ੍ਹਾਂ ਦੇ ਸਿੱਖ ਵਿਰਸੇ ਦੀ ਮਹਾਨਤਾ ਦਾ ਵੀ ਪਤਾ ਲੱਗਦਾ। ਕਮਿਊਨਿਸਟ ਜੇ ਗਦਰੀ ਬਾਬਿਆਂ ਦੇ ਸਿੱਖ ਵਿਰਸੇ ਨੂੰ ਅਗੇ ਤੋਰਦੇ ਤਾਂ ਉਨ੍ਹਾਂ ਨੂੰ ਸਮਝ ਆਉਂਦੀ ਕਿ ਪµਜਾਬ ਅµਦਰ ਕਮਿਊਨਿਜ਼ਮ ਸਿੱਖੀ ਰਾਹੀਂ ਹੀ ਆਉਣਾ ਹੈ ਬਲਕਿ ਜਿਵੇਂ ਗਦਰੀ ਬਾਬੇ ਕਿਹਾ ਕਰਦੇ ਸਨ, ਕਮਿਊਨਿਜ਼ਮ ਸਿੱਖੀ ਦਾ ਹੀ ਵਿਸਥਾਰ ਹੈ। ਗਦਰੀ ਬਾਬਿਆਂ ਨੇ ਕਮਿਊਨਿਸਟ ਸ਼ਬਦ ਦਾ ਪµਜਾਬੀ ਸਮਅਰਥੀ ਸµਕਲਪ ਸਾਂਝੀਵਾਲ ਚੁਣਿਆ ਜਿਹੜਾ ਗੁਰੂ ਗ੍ਰµਥ ਸਾਹਿਬ ਵਿਚ ਦਰਜ ਹੈ: ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉÒ (ਪµਨਾ 1412)
ਇੱਥੇ ਧਿਆਨ ਵਿਚ ਰਹੇ ਕਿ ਜਿਹੜੇ ਗਦਰੀ ਬਾਬਿਆਂ ਦੀ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਨਾਲ ਸਿੱਧੀ ਤਾਰ ਜੁੜੀ ਹੋਈ ਸੀ, ਉਨ੍ਹਾਂ ਨੇ ਹਿµਦੁਸਤਾਨ ਕਮਿਊਨਿਸਟ ਪਾਰਟੀ ਦਾ ਨਾਂ ‘ਭਾਰਤ ਸਾਂਝੀਵਾਲ ਐਸੋਸੀਏਸ਼ਨ’ ਰੱਖਿਆ। ਉਨ੍ਹਾਂ ਵਲੋਂ ਇਸ ਪਾਰਟੀ ਦੇ ਮਿੱਥੇ ਗਏ ਨਿਸ਼ਾਨੇ ਵੀ ਹੁਣ ਦੀਆਂ ਸਾਰੀਆਂ ਕਮਿਊਨਿਸਟ ਧਿਰਾਂ ਨਾਲੋਂ ਸਪੱਸ਼ਟ ਅਤੇ ਦੂਰਅµਦੇਸ਼ੀ ਵਾਲੇ ਸਨ।
(ੳ) ਸਮੁੱਚੇ ਭਾਰਤੀਆਂ ਦੇ ਆਲਮੀ (ਕੌਮੀ) ਸਵੈ (ਮਾਣ) ਨੂੰ ਆਮ ਪੱਧਰ ਤਕ ਉਚਾ ਚੁੱਕਣ ਲਈ ਸਹਾਈ ਹੋਣਾ।
(ਅ) ਇਲਾਕਾਈ ਆਜ਼ਾਦ ਰਾਜ ਕਾਇਮ ਕਰਨਾ ਤੇ (ਪੂੰਜੀਵਾਦ ਤੇ ਸਾਮਰਾਜਵਾਦ ਕਾਰਨ) ਪੈਦਾ ਹੋਈਆਂ ਮੌਜੂਦਾ ਸਮਾਜੀ, ਮਾਨਸਿਕ ਤੇ ਆਰਥਿਕ ਕਮਜ਼ੋਰੀਆਂ ਨੂੰ ਖਤਮ ਕਰ ਕੇ ਦੇਸ ਨੂੰ ਰਾਜਸੀ ਗੁਲਾਮੀ ਦੇ ਸਰਾਪ ਤੋਂ ਮੁਕਤ ਕਰਵਾਉਣਾ।
(ੲ) ਉਨ੍ਹਾਂ ਸਾਰੇ ਪ੍ਰਬµਧਾਂ ਨੂੰ ਖਤਮ ਕਰਨਾ ਜਿਹੜੇ ਕਿਸੇ ਵੀ ਕਿਸਮ ਦੀ ਮਨੁੱਖ ਹੱਥੋਂ ਮਨੁੱਖ ਦੀ ਕੀਤੀ ਜਾਂਦੀ ਲੁੱਟ ਨੂੰ ਸµਭਵ ਬਣਾਉਂਦੇ ਹੋਣ।
(ਸ) ਕਾਨੂੰਨ ਬਣਾ ਕੇ ਅਜਿਹੀਆਂ ਸਮਾਜੀ ਤੇ ਮਾਲੀ ਹਾਲਤਾਂ ਪੈਦਾ ਕਰਨੀਆਂ ਜਿਨ੍ਹਾਂ ਨਾਲ ਦੇਸ ਦੀ ਸਮੁੱਚੀ ਦੌਲਤ ਤੇ ਪੈਦਾਵਾਰ ਦੇ ਸਾਰੇ ਸਾਧਨ ਸਮੂਹ ਲੋਕਾਂ ਦੀ ਸਾਂਝੀ ਮਲਕੀਅਤ ਹੋਣ। ਸਾਂਝੀਵਾਲਤਾ (ਕਮਿਊਨਿਜ਼ਮ) ਦੇ ਆਦਰਸ਼ਾਂ ਅਨੁਸਾਰ ਸਾਰੇ ਜਨਸਮੂਹਾਂ ਨੂੰ ਇਸ ਦੇ ਹਿੱਸੇਦਾਰ ਮµਨ ਕੇ ਕਿਸੇ ਨੂੰ ਵੀ ਇਸ ਹੱਕ ਤੋਂ ਵਾਂਝਿਆ ਨਾ ਕਰਨਾ। ਸਾਰਿਆਂ ਨੂੰ ਬਿਨਾ ਕਿਸੇ ਰੋਕ ਟੋਕ ਦੇ ਸਾਂਝੇ ਪੈਦਾਵਾਰੀ ਸਾਧਨਾਂ ਦੀ ਵਰਤੋਂ ਕਰ ਕੇ ਦੌਲਤ ਪੈਦਾ ਕਰਨ ਦੇ ਮੌਕੇ ਦੇਣੇ ਤੇ ਆਪਣੀ ਕਿਰਤ ਦੇ ਫਲ ਨੂੰ ਮਾਣਨ ਦਾ ਹੱਕ ਦੇਣਾ।
ਕਿਸੇ ਵੀ ਦੇਸ ਅµਦਰ ਸਮਾਜਵਾਦ ਦੀ ਉਸਾਰੀ ਦਾ ਇਹੀ ਠੋਸ ਪ੍ਰੋਗਰਾਮ ਬਣਦਾ ਸੀ ਜਿਸ ਨੂੰ ਬਾਅਦ ਦੀ ਸਾਰੀ ਕਮਿਊਨਿਸਟ ਲਹਿਰ ਨੇ ਅਣਗੌਲਿਆ ਕਰ ਦਿੱਤਾ। ਗਦਰ ਪਾਰਟੀ ਵਲੋਂ ਜਿਹੜੇ ਪਹਿਲੇ ਦੋ ਬਾਬੇ ਰੂਸੀ ਕਮਿਊਨਿਸਟ ਆਗੂਆਂ ਨੂੰ ਮਿਲੇ, ਉਹ ਭਾਈ ਸµਤੋਖ ਸਿµਘ ਅਤੇ ਭਾਈ ਰਤਨ ਸਿµਘ ਸਨ। ਇਹ ਦੋਵੇਂ ਹੀ ਪੂਰਨ ਰਹਿਤ ਬਹਿਤ ਸਮੇਤ ਪੂਰੀ ਤਰ੍ਹਾਂ ਗੁਰਸਿੱਖ ਸਨ।
ਸ਼ਹੀਦ ਭਗਤ ਸਿµਘ ਹੁਰਾਂ ਨੇ ਆਪਣੇ ਬਾਬਾ ਜੀ ਨੂੰ ਲਾਹੌਰ ਤੋਂ ਲਿਖੀ ਇਕ ਚਿਠੀ ਦਾ ਆਰµਭ ‘ਓਮ’ ਨਾਲ ਕੀਤਾ ਹੈ। ਸ਼ਹੀਦ ਭਗਤ ਸਿµਘ ਹੁਰਾਂ ਦੇ ‘ਕਮਿਊਨਿਸਟ’ ਪੈਰੋਕਾਰ ਜੇ ਧਰਮਾਂ ਦੀ ਫਿਲਾਸਫੀ ਬਾਰੇ ਮਾਰਕਸਵਾਦੀ ਧਾਰਨਾਵਾਂ ਤੋਂ ਜਾਣੂ ਹੁµਦੇ ਤੇ ਉਨ੍ਹਾਂ ਦੇ ਆਧਾਰ ਉਤੇ ‘ਓਮ’ ਤੋਂ Ã ਤਕ ਪਹੁµਚੇ ਹੁµਦੇ ਤਾਂ ਉਨ੍ਹਾਂ ਨੂੰ ਇਹ ਗਿਆਨ ਹੋਣਾ ਸੀ ਕਿ ਫਿਲਾਸਫੀ ਦੀ ਜਿਹੜੀ ਧਾਰਨਾ ਬਾਰੇ ਸਮੁੱਚਾ ਯੂਰਪੀਨ ਸਮਾਜ ਅਜੇ ਤਕ ਉਲਝਿਆ ਹੋਇਆ ਹੈ, ਉਸ ਉਲਝਣ ਨੂੰ ਗੁਰੂ ਸਾਹਿਬ ਨੇ ਅੱਜ ਤੋਂ ਪµਜ ਸਦੀਆਂ ਪਹਿਲਾਂ ਸੁਲਝਾ ਲਿਆ ਸੀ। ਫਿਲਾਸਫੀ ਦੀ ਜਿਹੜੀ ਬੁਝਾਰਤ ਮਾਰਕਸ-ਏਂਗਲਜ਼ ਨੇ 19ਵੀਂ ਸਦੀ ਵਿਚ ਹੱਲ ਕੀਤੀ, ਉਹ ਗੁਰੂ ਸਾਹਿਬ 16 ਵੀਂ ਸਦੀ ਵਿਚ ਹੱਲ ਕਰ ਕੇ ਤੁਰੇ ਸਨ। ਕਮਿਊਨਿਸਟ ਜੇ ਇਸ ਪਾਸੇ ਨੂੰ ਤੁਰਦੇ ਤਾਂ ਉਨ੍ਹਾਂ ਨੂੰ ਸਮਝ ਆਉਂਦੀ ਕਿ ਪੱਛਮੀ ਮਨੁੱਖ ਦਾ ਮਨ ਜਿਸ ਭਰਮ ਦਾ ਅਜੇ ਤਕ ਸ਼ਿਕਾਰ ਹੈ, ਗੁਰਮਤਿ ਨੇ ਉਸ ਭਰਮ ਨੂੰ ਪµਜ ਸਦੀਆਂ ਪਹਿਲਾਂ ਤੋੜ ਦਿੱਤਾ ਸੀ।
ਹੁਣ ਤਕ ਵੀ ਪੱਛਮੀ ਮਨੁੱਖ ਦਾ ਮਨ, ਵਿਗਿਆਨਕ ਜਾਣਕਾਰੀ ਤੇ ਕਥਿਤ ਗਿਆਨ ਦੇ ਆਏ ਹੜ੍ਹ ਦੇ ਬਾਵਜੂਦ ਇਹ ਮµਨਣ ਨੂੰ ਤਿਆਰ ਨਹੀਂ ਕਿ ਮਨੁੱਖ ਵੀ ਬਾਕੀ ਜੀਵਾਂ ਵਾਂਗ, ਕੁਦਰਤ ਦੀ ਵਿਕਾਸਮਈ ਉਪਜ ਹੈ ਅਤੇ ਇਸ ਸµਸਾਰ ਦੀ ਸਿਰਜਣਾ ਕਿਸੇ ਕਲਪਿਤ ਰੱਬ ਨੇ ਨਹੀਂ ਕੀਤੀ ਸਗੋਂ ਕੁਦਰਤ ਦੀ ਹੋਂਦ ਸਦੀਵੀ ਹੈ ਅਤੇ ਇਸ ਸਦੀਵੀ ਜੀਵµਤ ਕੁਦਰਤ ਦੇ ਇਕ ਅµਸ਼ ਵਜੋਂ ਹੀ ਮਨੁੱਖ ਇਕ ਚੇਤµਨ ਸਮਾਜੀ ਜੀਵ ਹੈ।
ਜੋ ਬ੍ਰਹਮµਡੇ ਸੋਈ ਪਿµਡੇ ਜੋ ਖੋਜੈ ਸੋ ਪਾਵੈÒ
ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈÒ (695)
ਏਂਗਲਜ਼ ਦਾ ਕਹਿਣਾ ਹੈ : ‘ਕੀ ਸµਸਾਰ ਦੀ ਰਚਨਾ ਰੱਬ ਨੇ ਬਣਾਈ ਹੈ ਜਾਂ ਸµਸਾਰ ਦੀ ਹੋਂਦ ਸਦੀਵੀ ਹੈ? ਇਸ ਸੁਆਲ ਦਾ ਜੁਆਬ ਫਿਲਾਸਫਰਾਂ ਨੂੰ ਦੋ ਵਡੇ ਧੜਿਆਂ ਵਿਚ ਵµਡ ਦਿੰਦਾ ਹੈ। ਜਿਹੜੇ ਕੁਦਰਤ ਨਾਲੋਂ ਆਤਮਾ ਨੂੰ ਪਹਿਲ ਦਿੰਦੇ ਸਨ ਅਤੇ ਇਸ ਲਈ ਅµਤਿਮ ਤੌਰ ਉਤੇ ਇਕ ਜਾਂ ਦੂਜੇ ਰੂਪ ਵਿਚ ਸµਸਾਰ ਦੀ ਰਚਨਾ ਹੋਈ ਮµਨਦੇ ਸਨ, ਆਦਰਸ਼ਵਾਦੀ ਧੜੇ ਵਿਚ ਆਉਂਦੇ ਸਨ। ਦੂਜੇ ਜਿਹੜੇ ਕੁਦਰਤ ਨੂੰ ਮੁੱਖ ਮµਨਦੇ ਸਨ, ਭੌਤਿਕਵਾਦੀਆਂ ਦੀਆਂ ਅੱਡ-ਅੱਡ ਧਿਰਾਂ ਵਿਚ ਸ਼ੁਮਾਰ ਹੁµਦੇ ਸਨ। ਆਦਰਸ਼ਵਾਦ ਅਤੇ ਭੋਤਿਕਵਾਦ,ਇਹ ਦੋ ਧਾਰਾਵਾਂ ਮੌਲਿਕ ਰੂਪ ਵਿਚ ਇਸ ਤੋਂ ਬਿਨਾ ਹੋਰ ਕੋਈ ਅਹਿਮੀਅਤ ਨਹੀਂ ਸਨ ਰੱਖਦੀਆਂ।’
ਗੁਰੂ ਨਾਨਕ ਸਾਹਿਬ ਆਪਣੀ ਸੱਚ ਦੀ ਖੋਜ ਦਾ ਆਰµਭ ਹੀ ਇਸ ਦਿਸਦੇ-ਅਣਦਿਸਦੇ ਅµਤਹੀਣ ਅਤੇ ਸਦੀਵੀ ਬ੍ਰਹਿਮµਡ ਭਾਵ ਅਸੀਮ ਕਾਇਨਾਤ – ਕੁਦਰਤਤੋਂ ਕਰਦੇ ਹਨ। ਗੁਰੂ ਸਾਹਿਬ ਮਨੁੱਖੀ ਮਨਾਂ ਵਿਚ ਆਪਣੇ ਤੋਂ ਪਹਿਲੇ ਬਣੇ ਆ ਰਹੇ ‘ਰੱਬ’ ਦੇ ਸਾਰੇ ਬ੍ਰਾਹਮਣੀ ਕਲਪਿਤ ਰੂਪਾਂ ਨੂੰ ਨਕਾਰ ਕੇ ਮਨੁੱਖ ਨੂੰ ਇਕੋ-ਇਕ ਸਿਰਜਣਹਾਰ ‘ਕਰਤਾ’ ਕੁਦਰਤ ਨਾਲ ਜੋੜਦੇ ਹਨ। ਮਨੁੱਖ ਅਤੇ ਕਰਤਾਰੀ ਕੁਦਰਤ ਵਿਚਲੇ ਸਾਰੇ ਕਲਪਿਤ ਵਿਚੋਲਿਆਂ ਭਾਵ ਦੇਵੀ ਦੇਵਤਿਆਂ ਤੇ ਅਵਤਾਰਾਂ ਦੀ ਹੋਂਦ ਨੂੰ ਮੁਕµਮਲ ਰੂਪ ਵਿਚ ਨਕਾਰਦਿਆਂ ਹੋਇਆਂ ਗੁਰੂ ਸਾਹਿਬ ਬੜਾ ਸਪੱਸ਼ਟ ਐਲਾਨ ਕਰਦੇ ਹਨ:
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀÒ (ਪµਨਾ 141)
ਕੁਦਰਤਿ ਕਰਿ ਕੈ ਵਸਿਆ ਸੋਇÒ
ਕੁਦਰਤਿ ਕਰਨੈਹਾਰ ਆਪਾਰਾÒ
ਕੁਦਰਤਿ ਕਾਦਰ ਕਰਣ ਕਰੀਮਾÒ
ਇਸ ਸ੍ਰਿਸ਼ਟੀ ਦੇ ਹੋਂਦ ਵਿਚ ਆਉਣ ਦੇ ਆਪਣੇ ਤੋਂ ਪਹਿਲੇ ਸਾਰੇ ਬ੍ਰਾਹਮਣੀ ਸਿਧਾਂਤਾਂ ਨੂੰ ਨਕਾਰਦਿਆਂ ਹੋਇਆਂ ਗੁਰੂ ਸਾਹਿਬ ਇਹ ਆਵਾਜ਼ ਬੁਲµਦ ਕਰਦੇ ਹਨ: ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈÒ (ਪµਨਾ 4)
ਗੁਰਮਤਿ ਤੋਂ ਪਹਿਲਾਂ ਬ੍ਰਾਹਮਣਵਾਦ ਨੇ ਨਰਕ-ਸਵਰਗ, ਪੁµਨ-ਪਾਪ, ਦੇਵੀ-ਦੇਵਤੇ, ਪੁਨਰ-ਜਨਮ, ਕਰਮ-ਸਿਧਾਂਤ ਤੇ ਇਸ ਨਾਲ ਜੁੜਵੇਂ ਅਨੇਕ ਕਰਮਕਾਂਡਾਂ ਦਾ ਭਰਮਜਾਲ ਫੈਲਾਅ ਕੇ ਇਹ ਪ੍ਰਚਾਰਿਆ ਹੋਇਆ ਸੀ ਕਿ ਇਹ ਦਿਸਦਾ ਸµਸਾਰ ਛਲਾਵਾ ਹੈ, ਭਰਮ ਹੈ, ਮਾਇਆ ਹੈ ਪਰ ਗੁਰੂ ਸਾਹਿਬ ਨੇ ਇਸ ਭਰਮਜਾਲ ਨੂੰ ਮੁਕµਮਲ ਰੂਪ ਵਿਚ ਨਕਾਰਦਿਆਂ ਇਹ ਬੁਲµਦ ਐਲਾਨ ਕੀਤਾ ਕਿ ਇਹ ਦ੍ਰਿਸ਼ਟਗੋਚਰ ਹੁµਦਾ ਸµਸਾਰ ਸਦੀਵੀ ਰਹਿਣ ਵਾਲਾ ਚੇਤµਨ ਵਜੂਦ ਹੈ ਜਿਸ ਦੀ ਹੋਂਦ ਅਤੇ ਹਸਤੀ ਕਰਤਾ ਦੇ ਰੂਪ ਵਿਚ ਪ੍ਰਗਟ ਹੁµਦੀ ਹੈ ਅਤੇ ਇਹ ਕਰਤਾ ਪਹਿਲਾਂ ਦੀਆਂ ਪ੍ਰਚਲਿਤ ਧਾਰਨਾਵਾਂ ਅਨੁਸਾਰ ਕਿਤੇ ਉਪਰ ਆਸਮਾਨ ਵਿਚ ਬੈਠਾ ਹੋਇਆ ਕੋਈ ਵਿਅਕਤੀ ਰੂਪ ਨਹੀਂ ਸਗੋਂ ਸਮੁੱਚੇ ਬ੍ਰਹਿਮµਡੀ ਪਸਾਰੇ ਦੇ ਕਣ-ਕਣ ਵਿਚ ਰਮਿਆ ਹੋਇਆ, ਇਸ ਪਸਾਰੇ ਦਾ ਹੀ ਹਸਤੀ ਰੂਪ ਹੈ, ਜਿਸ ਦਾ ਪ੍ਰਗਟਾਵਾ ਇਸ ਦੇ ਹੁਕਮ ਭਾਵ ਕੁਦਰਤੀ ਨੇਮਾਂ ਦੀ ਜਾਣਕਾਰੀ ਦੇ ਰੂਪ ਵਿਚ ਹੋ ਰਿਹਾ ਹੈ।
ਗੁਰਮਤਿ ਨੇ ਅਸਲੋਂ ਹੀ ਨਵੇਂ ਆਤਮਿਕ ਅਤੇ ਸਮਾਜੀ ਗਿਆਨ ਦਾ ਪਤਾ ਦਿੱਤਾ। ਨਵੀਂ ਮਨੁੱਖੀ ਜੀਵਨ ਜੁਗਤ ਦਿੱਤੀ। ਗੁਰਮਤਿ ਦਾ ਸੱਚ ਇਹ ਹੈ ਕਿ ਕੁਦਰਤ ਦੇ ਅਟਲ ਨੇਮ ਬµਦੇ ਦੀ ਮਰਜ਼ੀ ਤੋਂ ਬਿਲਕੁਲ ਆਜ਼ਾਦ ਆਪਣੇ ਹੀ ਢµਗ ਨਾਲ ਹਰਕਤਸ਼ੀਲ ਹਨ ਅਤੇ ਕੁਦਰਤ ਦੇ ਇਨ੍ਹਾਂ ਅਟਲ ਨੇਮਾਂ ਅਨੁਸਾਰ ਜ਼ਿµਦਗੀ ਜਿਉਣੀ ਮਨੁੱਖ ਦਾ ਧਰਮ ਹੈ। ਗੁਰਮਤਿ ਨੇ ਇਨ੍ਹਾਂ ਨੇਮਾਂ ਦੇ ਉਲਟ ਭੁਗਤ ਰਹੇ ਸਾਰੇ ਸਮਾਜੀ, ਰਾਜਸੀ ਤੇ ਧਾਰਮਿਕ ਅਦਾਰਿਆਂ ਅਤੇ ਧਰਮਾਂ ਦੇ ਨਾਂ ਉਤੇ ਠੋਸੀਆਂ ਹੋਈਆਂ ਕਦਰਾਂ ਕੀਮਤਾਂ ਅਤੇ ਹਰ ਕਿਸਮ ਦੇ ਕਰਮਕਾਂਡ ਦਾ ਬੜੀ ਦ੍ਰਿੜਤਾ ਨਾਲ ਖµਡਨ ਕੀਤਾ।