ਮੌਸਮ ਚੋਣਾਂ ਦਾ ਨੇੜੇ ਆਣ ਢੁੱਕਿਆ, ਆਗੂ ਗਿੜਦੇ ਵਾਂਗ ਮਸ਼ੀਨ ਦੇਖੋ।
ਕਦੇ ਭੰਗੜਾ ਤੇ ਕਦੇ ਪਵੇ ਗਰਬਾ, ਤਾਲ ਤੁਣਕਦੀ ਬਣ ਹਸੀਨ ਦੇਖੋ।
ਲੋਕੀ ਆਖਦੇ ਸਾਡੀ ਵੀ ਗੱਲ ਸੁਣ ਲਓ, ਗੱਲ ਸਿੱਧੀ ਹੈ, ਨਹੀਂ ਮਹੀਨ ਦੇਖੋ।
ਕੈਸਾ ਰਾਜ ਤੇ ਕੈਸੀਆਂ ਸਿਆਸਤਾਂ ਨੇ, ਝੁੱਲ ਰਹੀ ਕੋਈ ਨ੍ਹੇਰੀ ਨਵੀਨ ਦੇਖੋ।
ਜਦੋਂ ਜਾਗ ਪਏ ਲੋਕ ਤਾਂ ਥੰਮ੍ਹਣੇ ਨਹੀਂ, ਔਖੇ ਵਕਤ ਵੀ ਏਦਾਂ ਹੀ ਲੰਘ ਜਾਵਣ।
ਤਵਾਰੀਖ ਇਹ ਦੱਸੇ ਹਰ ਵਾਰ ਆ ਕੇ, ਸੂਰੇ ਵਕਤ ਦੀ ਅੱਖ ਵਿਚ ਅੱਖ ਪਾਵਣ।