ਜ਼ੁਲਮੋ ਸਿਤਮ ਜਾਂ ਧੌਂਸ ਖਿ਼ਲਾਫ ਖੜ੍ਹਨਾ, ‘ਗਹਿਣਾ’ ਨਾਬਰੀ ਮੁੱਢੋਂ ਪੰਜਾਬ ਦਾ ਐ।
ਖੂਨੀ ਸਿਆਸਤਾਂ ਦੋਸਤੋ ਸਮਝ ਲਈਏ, ਅੱਗੇ ਸਮਾਂ ਬਿਖੜਾ ਬੇ-ਹਿਸਾਬ ਦਾ ਐ।
ਅੱਗਾ-ਪਿੱਛਾ ਵਿਚਾਰੇ ਬਿਨ ਧੁੱਸ ਦੇਣੀ, ਕਾਹਲ਼ ਕਰਨੀ ਵੀ ਕੰਮ ਅਜਾਬ ਦਾ ਐ।
ਬਿਨਾਂ ‘ਯੋਗ ਤਰੀਕੇ’ ਜੇ ਹੱਥ ਲਾਈਏ, ਸਾੜ ਦੇਣਾ ਹੀ ਕੰਮ ‘ਤੇਜ਼ਾਬ’ ਦਾ ਐ।
ਲੈ ਕੇ ਵਿਰਸੇ ਤੋਂ ‘ਜੋਸ਼ ਤੇ ਹੋਸ਼’ ਦੋਵੇਂ, ਵਰਤਮਾਨ ‘ਪ੍ਰਸੰਗ’ ਵੱਲ ਪਰਤੀਏ ਜੀ।
ਫਾਇਦਾ ਵੱਧ ਨੁਕਸਾਨ ਵੀ ਘੱਟ ਹੁੰਦਾ, ਸਿਰ ਵਾਰਨੇ ਨਾਲ਼ੋਂ ਜੇ ‘ਵਰਤੀਏ’ ਜੀ!
-ਤਰਲੋਚਨ ਸਿੰਘ ਦੁਪਾਲਪੁਰ
001-408-915-1268