ਲੱਗੇ ਕਿਸੇ ਨੂੰ ਆਗੂ ਕੋਈ ਚੰਦ ਵਰਗਾ, ਕਹਿੰਦਾ ਉਸੇ ਨੂੰ ਦੂਸਰਾ ‘ਗੰਦ’ ਕੋਈ।
ਧਰਨੇ ਵੱਜਦੇ ਸਾਰੇ ਹੀ ਦੇਸ ਅੰਦਰ, ਆਏ ਦਿਨ ਕਰਾਉਂਦਾ ਏ ‘ਬੰਦ’ ਕੋਈ।
ਸੂਈ ‘ਸ਼ੱਕ’ ਦੀ ਘੁੰਮਦੀ ਸਾਰਿਆਂ ’ਤੇ, ਦੱਸਦਾ ਇਕ ਨੂੰ ਦੂਜੇ ਦਾ ‘ਸੰਦ’ ਕੋਈ।
ਉੱਲੂ ਆਪਣਾ ਸਿੱਧਾ ਹੀ ਕਰਨ ਲੱਗੇ, ਨਾ ਅਸੂਲ ਦਾ ਰਿਹਾ ਪਾਬੰਦ ਕੋਈ।
ਵਿੰਗ-ਵਲ਼ ਸਿਆਸਤ ਵਿਚ ਪਏ ਐਨੇ, ਚਾਹੁੰਦੇ ਲੋਕ ਨੇ ਦੇਵੇ ਆ ‘ਰੰਦ’ ਕੋਈ।
ਔਖਾ ਹੋਇਆ ਐ ਲੱਭਣਾ ਏਸ ਵੇਲੇ, ਰਾਮ-ਰੌਲ਼ੇ ’ਚੋਂ ‘ਸੱਚ ਦਾ ਤੰਦ’ ਕੋਈ!
ਤਰਲੋਚਨ ਸਿੰਘ ਦੁਪਾਲਪੁਰ
ਫੋਨ: 001-408-915-1268