ਭਵਿੱਖ ਭਰਦਾਨ ਦਾ!

ਸੱਤਾ ਦੇ ਹੰਕਾਰ ’ਚ ਫਲਸਫੇ ਦਾ ਘਾਣ ਕੀਤਾ, ਜਿੱਦਾਂ ਦੇ ਬੀਅ ਬੀਜੇ ਸੀ ਉੱਦਾਂ ਦੇ ਸਿੱਟੇ ਵੱਢਣੇ।
ਬਿਅਦਬੀ ਤੇ ਗੋਲ਼ੀ ਕਾਂਡ ਗੋਲ੍ਹਕਾਂ ਦੀ ਲੁੱਟ ਵਾਲ਼ੇ, ਜਿੰਨਾ ਚਿਰ ਦੋਸ਼ੀ ‘ਦਲ’ ਵਿਚੋਂ ਨਹੀਂਉਂ ਕੱਢਣੇ।

ਕਾਲ਼ੇ ਚੋਲ਼ੇ ਸੰਗਲ਼ ਪੁਆਏ ਗਲ਼ੀਂ ‘ਮੈਂਬਰਾਂ’ ਦੇ, ਅੱਖੀਂ ਘੱਟਾ ਪਾਉਣ ਵਾਲ਼ੇ ਕਾਰੇ ਨਹੀਂ ਛੱਡਣੇ।
ਰਿਹਾ ਜੇ ‘ਭਰਦਾਨ’ ਇਹੋ ਛੱਡੀ ਪ੍ਰਧਾਨਗੀ ਨਾ, ਖਾਲੀ ਰਹਿਣੇ ਵੋਟਾਂ ਲਈ ਜਦੋਂ ਵੀ ਹੱਥ ਅੱਡਣੇ।
ਚੜ੍ਹ ਗਿਆ ਚੰਦ ਜਦ ਚੌਵੀ ’ਚ ਵੀ ਬਾਈ ਜਿਹਾ, ਜੀਅ-ਹਜ਼ੂਰੀਆਂ ਨੇ ਫੇਰ ਉਦੋਂ ‘ਡੇਲੇ’ ਟੱਡਣੇ।
ਕੌਮ-ਘਾਤੀ ਜਾਣ ਕੇ ਲਾਵੇ ਨਾ ਹੁਣ ਮੂੰਹ ਕੋਈ, ‘ਸ਼੍ਰੋਮਣੀ ਕਮੇਟੀ’ ਰਾਹੀਂ ਚਾਹੁੰਦੇ ਪੈਰ ਗੱਡਣੇ!
ਤਰਲੋਚਨ ਸਿੰਘ ‘ਦੁਪਾਲਪੁਰ’
001-408-915-1268