ਲੁੱਟ ਪਹਿਲੋਂ ਹੀ ਪਈ ਹੈ ਪਾਣੀਆਂ ਦੀ, ਹੁਣ ਪੰਜਾਬ ਨਹੀਂ ਹੱਕਾਂ ਨੂੰ ਖੋਣ ਵਾਲ਼ਾ।
ਤਾਣਾ-ਬਾਣਾ ਹੈ ਸੌੜੀਆਂ ਸਿਆਸਤਾਂ ਦਾ, ‘ਬੇਈਮਾਨੀ ਦੀ ਚੱਕੀ’ ਨੂੰ ਝੋਣ ਵਾਲ਼ਾ।
ਚਿੰਤਾ ਕਈਆਂ ਨੂੰ ਨਵੇਂ ਲੁਟੇਰਿਆਂ ਦੀ, ਕੋਈ ਆਖਦਾ ਕੁਝ ਨਹੀਂ ਹੋਣ ਵਾਲ਼ਾ।
ਮਦਰ ਦੇਸ ਨੂੰ ਬੰਜਰ ਨਹੀਂ ਹੋਣ ਦੇਣਾ, ਲੜੀਏ ਹੱਕ ਲਈ ਵਿਰਸਾ ਨ੍ਹੀ ਰੋਣ ਵਾਲ਼ਾ।
‘ਰਾਇਪੇਰੀਅਨ ਲਾਅ’ ਦੇ ਸਾਹਮਣੇ ਜੀ, ਦੱਸੋ ਕਿਹੜਾ ਕਾਨੂੰਨ ਖਲੋਣ ਵਾਲ਼ਾ।
ਐੱਸ.ਵਾਈ.ਐੱਲ ਦੇ ਮੁੱਦੇ ਨੂੰ ਕਹਿਣ ਲੋਕੀਂ, ਇਹ ਤਾਂ ਮਿਸ਼ਨ ਹੈ ‘ਚੌਵੀ ਦੀ ਚੋਣ’ ਵਾਲ਼ਾ!
-ਤਰਲੋਚਨ ਸਿੰਘ ਦੁਪਾਲਪੁਰ
001-408-915-1268