ਫੇਸ-ਬੁੱਕੀ ਯਾਰੀ ਦਾ ਕੱਚ-ਸੱਚ

ਫੋਟੋ ਦੇਖ ‘ਪ੍ਰੋਫਾਈਲ’ ’ਤੇ ਟੌਹਰ ਵਾਲ਼ੀ, ‘ਘੈਂਟ’ ਲਿਖ ਕੇ ਜਾਣ ਬਲਿਹਾਰ ਮਿੱਤਰ।
ਠੂੰਗੇ ਮਾਰ ਕੇ ਦੋ ਕੁ ਹੀ ‘ਪੋਸਟਾਂ’ ’ਤੇ, ਬਣਦੇ ਝੱਟ ਹੀ ਮਰਦ ਤੇ ਨਾਰ ਮਿੱਤਰ।

ਬਿਨਾਂ ਜਾਣ-ਪਹਿਚਾਣ ਦੇ ਕਰਨ ਸਿਫਤਾਂ, ਪਰਖਣ ਕਿਸ ਤਰ੍ਹਾਂ ਇੱਥੇ ਕਿਰਦਾਰ ਮਿੱਤਰ।
ਇੱਥੇ ‘ਲਾਈਕ-ਕੁਮੈਂਟ’ ਹੀ ਗਿਣਨ ਬਹੁਤੇ, ਕਰਦੇ ਰਹਿਣ ਜੋ ਫਰਮਾਂ ਬਰਦਾਰ ਮਿੱਤਰ।
ਪ੍ਰੀਤ ਪਿੱਤਲ਼ ਤੇ ਸੋਨਾ ਸੀ ਸਾਕ ਕਹਿੰਦੇ, ਬਦਲ ਗਿਆ ਪੁਰਾਣਾ ਵਿਹਾਰ ਮਿੱਤਰ।
ਰਿਸ਼ਤੇਦਾਰਾਂ ਦੇ ਨਾਲ ਨਹੀਂ ਬੋਲ-ਬਾਣੀ,
‘ਫੇਸ-ਬੁੱਕ’ ’ਤੇ ਪੰਜ ਹਜ਼ਾਰ ਮਿੱਤਰ!
-ਤਰਲੋਚਨ ਸਿੰਘ ਦੁਪਾਲਪੁਰ
001-408-915-1268