ਪ੍ਰੀਤਮ ਸਿੰਘ ਕੁਮੇਦਾਨ-ਹਸ਼ਰ ਤੀਕ ਯਾਦ ਰਹੇਗਾ ਤੇਰਾ ਇਸ਼ਕ ਦੇਸ਼ ਪੰਜਾਬ ਦੇ ਨਾਲ

ਐੱਸ ਪੀ ਸਿੰਘ
98158-08787
ਪੰਜਾਬ ਦੇ ਦਰਿਆਈ ਪਾਣੀਆਂ ਦੇ ਹੱਕ ਲਈ ਲਗਾਤਾਰ ਪਿਛਲੀ ਅੱਧੀ ਸਦੀ ਤੋਂ ਆਵਾਜ਼ ਉਠਾਉਂਦੇ ਆ ਰਹੇ ਸ. ਪ੍ਰੀਤਮ ਸਿੰਘ ਕੁਮੇਦਾਨ ਸੌ ਸਾਲ ਦੀ ਉਮਰ ਭੋਗ ਕੇ ਲੰਘੀ 18 ਅਗਸਤ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਨਾਮੀ ਰਿਪੋਰਟਰ ਐਸ ਪੀ ਸਿੰਘ ਨੇ ਪੰਜਾਬ ਦੇ ਇਸ ਸੱਚੇ ਸਪੂਤ ਬਾਰੇ ਪੰਜਾਬ ਟਾਈਮਜ਼ ਦੇ ਪਾਠਕਾਂ ਲਈ ਦਿਲਚਸਪ ਜਾਣਕਾਰੀ ਭੇਜੀ ਹੈ

ਸੰਨ 2000 ਦੇ ਉਨ੍ਹੀਂ ਦਿਨੀਂ ਮੈਂ* ਇੱਕ ਰਾਸ਼ਟਰੀ ਅੰਗਰੇਜ਼ੀ ਅਖ਼ਬਾਰ ਦੇ ਚੰਡੀਗੜ੍ਹ ਐਡੀਸ਼ਨ ਵਿਚ ਸਹਾਫ਼ਤ ਕਰਨ ਆਇਆ ਜਿੰਨ੍ਹੀ ਦਿਨੀਂ ਇੱਥੇ ਪੱਤਿਆਂ ਦੇ ਰੰਗ ਅਚਾਨਕ ਬਦਲਦੇ ਹਨ। ਉਨ੍ਹਾਂ ਦਿਨਾਂ ਦੇ ਮੇਰੇ ਕਰਮ ਫਰਮਾਂ, ਅੰਗਰੇਜ਼ੀ ਟ੍ਰਿਬਿਊਨ ਵਾਲੇ ਸਰਬਜੀਤ ਧਾਲੀਵਾਲ ਹੋਰਾਂ ਨੇ ਉਸ ਸ਼ਖਸ ਨਾਲ ਮੈਨੂੰ ਮਿਲਵਾਇਆ ਸੀ ਪਹਿਲੀ ਵਾਰੀ, ਉਨ੍ਹਾਂ ਦੇ ਘਰ ਹੀ। ਦੂਜੀ ਮਿਲਣੀ ਸਮੇਂ ਸ਼ਾਇਦ ਹਮੀਰ ਸਿੰਘ ਵੀ ਨਾਲ ਸਨ। ਜਦੋਂ ਪਤਾ ਲੱਗਿਆ ਕਿ ਮੇਰੀ ਹਕੀਕੀ ਦਿਲਚਸਪੀ ਦਾ ਬਾਇਸ ਬੌਟਨੀ ਹੈ ਤਾਂ ਕਹਿਣ ਲੱਗੇ, ‘ਯਾਰ, ਇਹ ਪੱਤੇ ਕਿਉਂ ਰੰਗ ਬਦਲ ਲੈਂਦੇ ਨੇ ਇਨ੍ਹੀਂ ਦਿਨੀਂ?’ ਮੈਂ ਹਾਲੇ ਜਵਾਨ ਸਾਂ, ਸੋਚਿਆ ਏਨੇ ਵੱਡੇ ਵਿਅਕਤੀ ਕੋਲ ਬੈਠ ਕੇ ਆਪਣੀ ਅਕਲ ਦਾ ਮੁਜ਼ਾਹਰਾ ਕਰਨ ਦਾ ਵਧੀਆ ਮੌਕਾ ਹੈ। ‘ਜੀ, ਇੰਝ ਸਮਝ ਲਵੋ ਕਿ ਜਦੋਂ ਦਰਖ਼ਤ ਸੌਂ ਜਾਂਦਾ ਹੈ, ਦੋਰਮਅਨਟ ਹੋ ਜਾਂਦਾ ਹੈ ਤਾਂ ਉਹਦੇ ਪੱਤਿਆਂ ਦੇ ਬਅਸੲ ਉੱਤੇ ਅਬਸਚਿਸਿਚ ਅਚਿਦ ਦੀ ਇੱਕ ਗੰਢ ਵੱਜ ਜਾਂਦੀ ਹੈ ਜਿਹੜੀ ਅੱਗੋਂ ਭੋਜਨ ਪਾਣੀ ਬੰਦ ਕਰ ਦੇਂਦੀ ਹੈ ਅਤੇ ਪੱਤੇ ਵਿਚਾਰੇ ਲਾਲ, ਗੁਲਾਬੀ, ਫਿਰ ਪੀਲੇ ਹੋ ਜਾਂਦੇ ਹਨ ਅਤੇ ਝੜ ਜਾਂਦੇ ਹਨ।’ ਮੈਂ ਲੁਧਿਆਣਾ ਦੇ ਸਰਕਾਰੀ ਕਾਲਜ ਵਿਚ ਡਾਕਟਰ ਜਨਮ ਸਿੰਘ ਕੂਨਰ ਦਾ ਵਿਦਿਆਰਥੀ ਰਿਹਾ ਸਾਂ। ਇਹ ਸਾਬਤ ਕਰਨਾ ਜ਼ਰੂਰੀ ਸੀ ਕਿ ਉਹ ਵਧੀਆ ਅਧਿਆਪਕ ਸਨ, ਸਾਨੂੰ ਠੀਕ ਪੜ੍ਹਾਇਆ ਸੀ।

‘ਬੇੜਾ ਗਰਕ। ਇਹਦਾ ਮਤਲਬ ਭੁੱਖੇ ਤਿਹਾਏ ਪੱਤਿਆਂ ਦੀਆਂ ਫੋਟੋਆਂ ਖਿੱਚੀ ਜਾਂਦੇ ਹਨ। ਪੰਜਾਬ ਨਾਲ ਵੀ ਸੈਂਟਰ ਇਹੀ ਕਰਦਾ ਹੈ-ਕੋਈ ਤਿਜ਼ਾਬ ਜਿਹਾ ਸਾਡੀਆਂ ਜੜ੍ਹਾਂ ਵਿਚ ਪਾਉਂਦਾ ਰਹਿੰਦਾ ਹੈ। ਜਿਹੜਾ ਸੌਂ ਗਿਆ, ਅਵੇਸਲਾ ਹੋ ਗਿਆ, ਮਾਰਿਆ ਗਿਆ।’ ਮੇਰੀ ਬੋਟਅਨੇ ਧਰੀ ਧਰਾਈ ਰਹਿ ਗਈ। ਉਨ੍ਹਾਂ ਮੁੱਦੇ ਨੂੰ ਖਿੱਚ ਕੇ ਰਾਜਨੀਤਿਕ ਵਿਗਿਆਨ ਵਾਲੇ ਪਾਲੇ ਵਿਚ ਮੋੜ ਦਿੱਤਾ। ਪ੍ਰੀਤਮ ਸਿੰਘ ਕੁਮੇਦਾਨ ਦਾ ਰੋਮ ਰੋਮ ਪੰਜਾਬ ਪ੍ਰੇਮ ਵਿਚ ਗ੍ਰਸਿਆ ਹੋਇਆ ਸੀ। ਖ਼ਬਰ ਮਿਲੀ ਹੈ ਕਿ ਸੈਂਕੜਾ ਬਣਾ ਕੇ ਚੱਲ ਵਸੇ ਹਨ। ਸੈਂਕੜਿਆਂ, ਹਜ਼ਾਰਾਂ, ਲੱਖਾਂ, ਕਰੋੜਾਂ ਦੇ ਮਨਾਂ ਵਿਚ ਤਾਂ ਖ਼ੈਰ ਹਮੇਸ਼ਾਂ ਹਮੇਸ਼ਾਂ ਲਈ ਵਸਦੇ ਰਹਿਣਗੇ।
ਕਿੱਸੇ ਉਹ ਜਵਾਨੀ ਦੇ ਸੁਣਾਉਂਦੇ ਸਨ, ਪਰ ਮੈਂ ਉਨ੍ਹਾਂ ਨੂੰ ਹਮੇਸ਼ਾਂ ਬਜ਼ੁਰਗ ਹੀ ਵੇਖਿਆ। ਫਿਰ ਵੀ ਵਾਰ ਵਾਰ ਇਹ ਭੁੱਲ ਜਾਂਦਾ ਸੀ ਕਿ ਬਜ਼ੁਰਗ ਹਨ। ਦਾੜ੍ਹੀ ਸਿਆਹ ਕਾਲੀ, ਖਿੱਚ ਕੇ ਬੰਨ੍ਹੀ ਹੋਈ, ਰੰਗਦਾਰ ਕਮੀਜ਼ ਅਤੇ ਟਾਈ ਦੀ ਗੰਢ ਇਵੇਂ ਜਿਵੇਂ ੌਸਚਅਰ ੱਲਿਦੲ ਦਾ ਫਿਕਰ ਕੀਤਾ ਹੋਵੇ ਕਿ ਭਾਈ ਸਾਰੀ ਸੱਭਿਅਤਾ ਦਾ ਮੁੱਢ ਤਾਂ ਇਸੇ ਗੰਢ ਤੋਂ ਬੱਝਣਾ ਹੈ। ਮੋਬਾਈਲ ਫੋਨ ਹਾਲੇ ਪੱਤਰਕਾਰਾਂ ਦੇ ਹੱਥ ਨਵੇਂ ਨਵੇਂ ਆਏ ਸਨ, ਅਤੇ ਉਨ੍ਹਾਂ ਵਿਚ ਹਾਲੇ ਕੈਮਰਾ ਵੀ ਨਹੀਂ ਸੀ ਆਇਆ। ਇਸ ਲਈ ਜਦੋਂ ਬੋਲਦੇ ਤਾਂ ਇਹ ਖਿਆਲ ਨਹੀਂ ਸੀ ਆਉਂਦਾ ਕਿ ਫਟਾਫੱਟ ਰਿਕਾਰਡ ਕਰ ਲਵੋ। ਸਗੋਂ ਧਿਆਨ ਨਾਲ ਸੁਣਨਾ, ਕਾਪੀ ਕੱਢ ਕੇ ਨੋਟ ਕਰਨਾ, ਉਨ੍ਹਾਂ ਤੋਂ ਕਿਸੇ ਛੇਤੀ ਨਾਲ ਉਚਾਰੀ ਗੱਲ ਦੀ ਵਜ਼ਾਹਤ ਨਾਲ ਦੀ ਨਾਲ ਹੀ ਕਰਵਾ ਲੈਣੀ, ਇਸੇ ਵੱਲ ਧਿਆਨ ਰਹਿੰਦਾ ਸੀ। ਹਮੇਸ਼ਾਂ ਇੰਝ ਵਿਚਰਦੇ ਕਿ ਜਿੰਨ੍ਹੀ ਦੇਰ ਤੁਸੀਂ ਕੋਲ ਬੈਠੋ, ਗਿਆਨ ਹਾਸਲ ਕਰਦੇ ਰਹੋ।
ਪੰਜਾਬ ਦੇ ਪਾਣੀਆਂ ਬਾਰੇ, ਚੰਡੀਗੜ੍ਹ ਉਤੇ ਅਧਿਕਾਰ ਬਾਰੇ, ਖਰੜ ਤਹਿਸੀਲ ਕਿਵੇਂ ਪੰਜਾਬ ਕੋਲੋਂ ਖੁੱਸ ਰਹੀ ਸੀ, ਰਾਜਸਥਾਨ ਨੂੰ ਜਾਂਦੇ ਪਾਣੀਆਂ ਬਾਰੇ, ਪਟਿਆਲਾ ਰਿਆਸਤ ਦੇ ਅੰਗਰੇਜ਼ਾਂ ਨਾਲ ਰਿਸ਼ਤਿਆਂ, ਸੌਦਿਆਂ ਅਤੇ ਮਖ਼ਸੂਸ ਘਟਨਾਵਾਂ ਬਾਰੇ, ਪੰਜਾਬ ਅਤੇ ਹਿੰਦੁਸਤਾਨ ਵਿਚ ਮਰਦਮ ਸ਼ੁਮਾਰੀਆਂ ਨੂੰ ਲੈਕੇ ਉਠੇ ਤਮਾਮ ਵਿਵਾਦਾਂ ਬਾਰੇ ਉਹ ਤਰੀਕਾਂ, ਅੰਕੜੇ ਅਤੇ ਘਟਨਾਵਾਂ ਤੇ ਸ਼ਖਸੀਅਤਾਂ ਦੇ ਆਪਸੀ ਮਕੜਜਾਲ ਦੀਆਂ ਗੁੰਝਲਾਂ ਇੰਝ ਬਿਆਨਦੇ, ਜਿਵੇਂ ਰੱਬ ਨੇ ਕਿਸੇ ਇੱਕ ਰੂਹ ਨੂੰ ਚੁਣ ਉਹਦੇ ਅੰਦਰ ਵਿਕੀਪੀਡੀਆ ਫਿੱਟ ਕੀਤਾ ਹੋਵੇ।
2004 ਵਿਚ ਜਦੋਂ ਪੰਜਾਬ ਵਿਧਾਨ ਸਭਾ ਨੇ ਪਾਣੀਆਂ ਬਾਰੇ ਪਿੱਛਲੇ ਤਮਾਮ ਸਮਝੌਤੇ ਰੱਦ ਕਰਦਾ ਕਾਨੂੰਨ ਪਾਸ ਕੀਤਾ ਤਾਂ ਕੁਮੇਦਾਨ ਹੋਰਾਂ ਨਾਲ ਹਰ ਰੋਜ਼ ਮੁਲਾਕਾਤਾਂ ਦਾ ਇੱਕ ਲੰਮਾ ਸਿਲਸਿਲਾ ਚੱਲਿਆ। ਇਹ ਮੁਲਾਕਾਤਾਂ ਉਦੋਂ ਸ਼ੁਰੂ ਹੋਈਆਂ, ਜਦੋਂ ਇਸ ਸਮਝੌਤੇ ਬਾਰੇ ਹਾਲੇ ਇੱਕ ਵੀ ਖ਼ਬਰ ਨਹੀਂ ਸੀ ਛਪੀ। ਉਧਰੋਂ ਸੁਪਰੀਮ ਕੋਰਟ ਦੇ ਫੈਸਲੇ ਵਿਚਲੀ ਤਰੀਕ ਨੇੜੇ ਆ ਰਹੀ ਸੀ। ਸਿਆਸਤ ਵਿਚ ਪਹਿਲੇ ਹੀ ਕੁੱਝ ਕਸ਼ੀਦਗੀ ਸੀ। ਕਿਸ ਅਫ਼ਸਰ ਨੇ ਉਨ੍ਹਾਂ ਨਾਲ ਕੀ ਗੱਲ ਕੀਤੀ, ਕਿਸ ਅਫ਼ਸਰ ਨੇ ਕਿਹੜੀਆਂ ਕਿਤਾਬਾਂ ਆਰਡਰ ਕੀਤੀਆਂ ਹਨ, ਕਿਸ ਅਫ਼ਸਰ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹੜੇ ਅੰਕੜੇ ਪੁੱਛੇ ਹਨ ਅਤੇ ਇਹਦੇ ਬਾਰੇ ਤਹਿਰੀਰੀ ਹਵਾਲੇ ਮੰਗੇ ਹਨ, ਅਤੇ ਕੌਣ ਕਿਸ ਦੇ ਘਰ ਕਿਸ ਕਿਸ ਨਿਮਨ ਅਧਿਕਾਰੀ ਨੂੰ ਨਾਲ ਲੈ ਕੇ ਦੇਰ ਰਾਤ ਮੀਟਿੰਗ ਕਰ ਕੇ ਪਟਿਆਲੇ ਰਵਾਨਾ ਹੋਇਆ ਹੈ, ਇਹ ਸਭ ਬੜੇ ਸ਼ੱਕ ਖੜ੍ਹਾ ਕਰਦੀਆਂ ਘਟਨਾਵਾਂ ਸਨ। ਮੇਰੇ ਹੱਥ ਕੁੱਝ ਕਿਤਾਬਾਂ ਦੀ ਇੱਕ ਲਿਸਟ ਆਈ ਜਿਹੜੀਆਂ ਉਨ੍ਹੀਂ ਦਿਨੀਂ ਹੀ ਪੰਜਾਬ ਦੇ ਇੱਕ ਵੱਡੇ ਅਧਿਕਾਰੀ ਨੇ ਦਿੱਲੀ ਦੇ ਇੱਕ ਪ੍ਰਕਾਸ਼ਕ ਰਾਹੀਂ ਮੰਗਵਾਈਆਂ ਸਨ। ਕੁਮੇਦਾਨ ਸਾਹਿਬ ਕਹਿਣ ਜੇ ਉਹ ਇਹ ਚਾਰ ਕਿਤਾਬਾਂ ਪੜ੍ਹ ਰਿਹਾ ਹੈ ਤਾਂ ਇਹਦਾ ਮਤਲਬ ਉਹ ਇਹ ਸੋਚ ਰਿਹਾ ਹੈ, ਪਰ ਫਲਾਣੀ ਕਿਤਾਬ ਬਾਰੇ ਮੈਨੂੰ ਨਹੀਂ ਪਤਾ। ਮੈਂ ਫਟਾਫਟ ਉਸੇ ਲਿਸਟ ਵਿਚੋਂ ਕੁੱਝ ਕਿਤਾਬਾਂ ਮੰਗਵਾਈਆਂ। ਕੁੱਝ ਦਿਨ ਅਸੀਂ ਕਿਤਾਬਾਂ ਦੀ ਫਰੋਲਾ-ਫਰਾਲੀ ਕਰਦੇ ਰਹੇ। ਮੇਰੇ ਸਵਾਲ ਹੋਰ ਠੋਸ ਹੁੰਦੇ ਗਏ। ਅੰਤ ਮੁੱਖ ਸਕੱਤਰ ਅਤੇ ਹੋਰਨਾਂ ਸੀਨੀਅਰ ਅਧਿਕਾਰੀਆਂ ਨੇ ਮੇਰੇ ਫ਼ੋਨ ਲੈਣੇ ਬੰਦ ਕਰ ਦਿੱਤੇ।
ਮੈਂ ਬਹੁਤ ਸਾਲ ਦਿੱਲੀ ਵਿਚ ਸਹਾਫ਼ਤ ਕੀਤੀ ਸੀ, ਅਦਾਲਤ-ਏ-ਉਸਮਾ ਵਿਚ ਪੱਤਰਕਾਰੀ ਕਰਦੇ ਕੁੱਝ ਸੀਨੀਅਰ ਸਹਾਫ਼ੀਆਂ ਨੂੰ ਜਾਣਦਾ ਸਾਂ। ਉਹ ਮਦਦ ਕਰ ਰਹੇ ਸਨ, ਮੈਨੂੰ ਦੱਸ ਰਹੇ ਸਨ ਕਿ ਮੁੱਖਮੰਤਰੀ ਦਿੱਲੀ ਵਿਚ ਸੁਪਰੀਮ ਕੋਰਟ ਦੇ ਵੱਡੇ ਵਕੀਲ ਨੂੰ ਵਾਰ ਵਾਰ ਮਿਲ ਰਹੇ ਸਨ ਜਿਹੜਾ ਪਹਿਲਾਂ ੰੋਲਿਚਿਟੋਰ-ਘੲਨੲਰਅਲ ਅਤੇ ਫਿਰ ਦੋ ਵਾਰੀ ਦੇਸ਼ ਦਾ ੳਟਟੋਰਨਏ ਘੲਨੲਰਅਲ ਰਹਿ ਚੁੱਕਿਆ ਸੀ। ਕੁੱਝ ਪੱਕ ਰਿਹਾ ਸੀ, ਕੁੱਝ ਤੰਦਾਂ ਸਾਡੀ ਸਮਝ ਆ ਰਹੀਆਂ ਸਨ, ਕੁੱਝ ਰਹੱਸ ਹਾਲੇ ਪਤਾ ਕਰਨ ਵਾਲੇ ਸਨ। ਅਸੀਂ ਹਰ ਰੋਜ਼ ਘੰਟਿਆਂ ਬੱਧੀ ਮਿਲ ਰਹੇ ਸਾਂ। ਜਦੋਂ ਬਹੁਤ ਸਾਰੇ ਸ਼ੰਕਿਆਂ ਪਿੱਛੇ ਦੀ ਹਕੀਕਤ ਪਰਤ ਦਰ ਪਰਤ ਖੁੱਲ੍ਹਦੀ ਗਈ ਤਾਂ ਮੈਂ ਖ਼ਬਰ ਨੂੰ ਤਹਿਰੀਰੀ ਰੂਪ ਦਿੱਤਾ। ਉਨ੍ਹਾਂ ਨੂੰ ਚਿੰਤਾ ਸੀ ਕਿ ਖ਼ਬਰ ਛਾਪਣ ਨਾਲ ਕਿੱਧਰੇ ਪੰਜਾਬ ਦਾ ਕੋਈ ਨੁਕਸਾਨ ਤਾਂ ਨਹੀਂ ਹੋ ਜਾਵੇਗਾ? ਇੱਕ ਪੂਰਾ ਦਿਨ, ਬਲਕਿ ਹਕੀਕਤ ਵਿਚ ਦੋ ਦਿਨ, ਖ਼ਬਰ ਸਿਰਫ਼ ਇਸ ਲਈ ਰੋਕ ਲਈ ਗਈ ਕਿਉਂਜੋ ਉਨ੍ਹਾਂ ਨੂੰ ਤੌਖ਼ਲਾ ਖਾਈ ਜਾ ਰਿਹਾ ਸੀ।

‘ਜਦੋਂ ਛਪੇਗੀ ਤਾਂ ਪੰਜਾਬ ਸਰਕਾਰ ਦਾ ਪ੍ਰਤੀਕਰਮ ਕੀ ਹੋਵੇਗਾ?’
‘ਹਰਿਆਣਾ ਕੀ ਆਖੇਗਾ?’
‘ਕੇਂਦਰ ਸਰਕਾਰ ਕੀ ਪੈਂਤੜਾ ਲੈ ਸਕਦੀ ਹੈ?’
‘ਤੇਰੀ ਅਖ਼ਬਾਰ ਕਿਹੜਾ ਪੰਜਾਬ ਦੀ ਬੜੀ ਸੱਕੀ ਹੈ, ਉਹ ਕੀ ਕਰਸੀ?’
‘ਸੋਨੀਆ ਗਾਂਧੀ ਟੈਲੀਫੋਨ ਕਰੇਗੀ ਸੀ.ਐੱਮ ਨੂੰ, ਤਾਂ ਉਹ ਅੱਗੋਂ ਕੀ ਕਹੇਗਾ?’
‘ਕਿਤੇ ਵੱਡੀ ਅਦਾਲਤ ਸੁੋ ਮੋਟੋ ਨੋਟਿਸ ਤਾਂ ਨਹੀਂ ਲੈ ਲਵੇਗੀ?’
ਮੈਂ ਉਨ੍ਹਾਂ ਨਾਲ ਬਹਿਸ ਕੀਤੀ ਕਿ ਪੱਤਰਕਾਰੀ ਦੇ ਐਥਿਕਸ ਮੈਨੂੰ ਇਹ ਇਜਾਜ਼ਤ ਨਹੀਂ ਦੇਂਦੇ ਕਿ ਜਿਸ ਹੱਦ ਤਕ ਮੈਂ ਸੱਚ ਦਾ ਪਤਾ ਲਗਾ ਲਿਆ ਹੈ, ਹੁਣ ਖ਼ਬਰ ਰੋਕੀ ਜਾਵੇ। ਪਾਠਕਾਂ ਤੋਂ ਜਾਣਕਾਰੀ ਦਾ ਹੱਕ ਨਹੀਂ ਖੋਹਿਆ ਜਾ ਸਕਦਾ। ਕਹਿਣ ਲੱਗੇ, ‘ਵੇਖ, ਤੂੰ ਏਨੇ ਦਿਨਾਂ ਤੋਂ ਏਨੀ ਮਿਹਨਤ ਕਰ ਰਿਹਾ ਹੈਂ, ਖ਼ਬਰ ਤੇਰੀ ਪੁਖ਼ਤਾ ਹੈ, ਪਰ ਪੰਜਾਬ ਤੇਰਾ ਕੁੱਝ ਲੱਗਦਾ ਹੈ ਕਿ ਨਹੀਂ?’
ਇਹ ਤਾਂ ਅਜਬ ਦੁਬਿਧਾ ਵਾਲੀ ਗੱਲ ਸੀ। ਅਸੀਂ ਉਹ ਸਭ ਮਸੌਦਾ ਤਿਆਰ ਕਰ ਚੁੱਕੇ ਸਾਂ। ਹੁਣ ਤੱਕ ਮੈਂ ‘ੀਨਦਿਅਨ ਓਣਪਰੲਸਸ’ ਦੇ ਆਪਣੇ ਸੰਪਾਦਕ ਵਿਪਿਨ ਪੱਬੀ ਹੋਰਾਂ ਨੂੰ ਖ਼ਬਰ ਦੇ ਸਕੲਲੲਟਅਲ ਾਰਅਮੲੱੋਰਕ ਬਾਰੇ ਆਗ੍ਹਾ ਕਰ ਚੁੱਕਾ ਸਾਂ ਅਤੇ ਉਹ ਹਰ ਰੋਜ਼ ਪੁੱਛ ਰਹੇ ਸਨ। ਸਿਆਸਤ ਵਿਚ ਇੱਕ ਵੱਡਾ ਮੌੜ ਆਉਣ ਵਾਲਾ ਸੀ ਅਤੇ ਲੋਕਾਂ ਦਾ ਜਾਨਣਾ ਹੱਕ ਸੀ।
‘ਮੈਨੂੰ ਇੱਕ ਸਵਾਲ ਪੁੱਛ,’ ਉਨ੍ਹਾਂ ਮੈਨੂੰ ਕਿਹਾ। ਫਿਰ ਸਵਾਲ ਵੀ ਆਪ ਦੱਸਿਆ। ‘ਜੇ ਤੁਸੀਂ ਹਰਿਆਣਾ ਦੇ ਵਕੀਲ ਹੁੰਦੇ ਅਤੇ ਪੰਜਾਬ ਇੰਝ ਹੀ ਰਿਪੇਰੀਅਨ ਕਾਨੂੰਨ ਵਾਲਾ ਪੈਂਤੜਾ ਲੈਂਦਾ ਤਾਂ ਤੁਸੀਂ ਹਰਿਆਣਾ ਦੇ ਪਾਣੀਆਂ ਉਤੇ ਹੱਕ ਨੂੰ ਸਾਬਤ ਕਰਨ ਲਈ ਕੀ ਦਲੀਲ ਦੇਂਦੇ?’ ਮੈਂ ਕਿਹਾ, ‘ਜੀ ਦੱਸੋ।’ ਕਹਿਣ ਲੱਗੇ, ‘ਨਹੀਂ, ਪਹਿਲਾਂ ਤੂੰ ਸਵਾਲ ਪੁੱਛ।’ ਆਪਣੀ ਪੁਗਾ ਕੇ ਰਹੇ। ਮੈਂ ਪੂਰਾ ਸਵਾਲ ਉਵੇਂ ਹੀ ਪੁੱਛਿਆ ਜਿਵੇਂ ਉਨ੍ਹਾਂ ਇਸਰਾਰ ਕੀਤਾ ਸੀ।
‘ਜੇ ਤੁਸੀਂ ਹਰਿਆਣਾ ਦੇ ਵਕੀਲ ਹੁੰਦੇ ਅਤੇ ਪੰਜਾਬ ਇੰਝ ਹੀ ਰਿਪੇਰੀਅਨ ਕਾਨੂੰਨ ਵਾਲਾ ਪੈਂਤੜਾ ਲੈਂਦਾ ਤਾਂ ਤੁਸੀਂ ਹਰਿਆਣਾ ਦੇ ਪਾਣੀਆਂ ਉਤੇ ਹੱਕ ਨੂੰ ਸਾਬਤ ਕਰਨ ਲਈ ਕੀ ਦਲੀਲ ਦੇਂਦੇ?’
‘ਦੇਖ ਐੱਸ ਪੀ ਸਿੰਘ ਕਾਕਾ, ਮੈਨੂੰ ਪਤਾ ਤਾਂ ਹੈ ਕਿ ਹਰਿਆਣਾ ਨੂੰ ਕੀ ਕਰਨਾ ਚਾਹੀਦਾ ਹੈ ਪਰ ਮੈਨੂੰ ਪੁੱਠਾ ਲਟਕਾ ਕੇ ਉੱਪਰ ਗਰਮ-ਗਰਮ ਤੇਲ ਪਾ ਦੇਣਾ, ਮੈਂ ਤਾਂ ਵੀ ਕੋਈ ਦਲੀਲ ਹਰਿਆਣਾ ਵਾਲਿਆਂ ਨੂੰ ਨਹੀਂ ਦੱਸਣੀ, ਕਿਉਂਕਿ ਪਾਣੀ ਪੰਜਾਬ ਦੇ ਹਨ ਅਤੇ ਮੈਂ ਮਰਦਾ ਮਰ ਜਾਵਾਂਗਾ ਪਰ ਉਨ੍ਹਾਂ ਦਾ ਵਕੀਲ ਨਹੀਂ ਬਣਾਂਗਾ।’
ਖ਼ਬਰ ਇੱਕ ਦਿਨ ਹੋਰ ਰੋਕ ਲਈ ਗਈ। ਅੰਤ ਦੇਰ ਸ਼ਾਮ ਉਹ ਮੰਨੇ ਕਿ ਹੁਣ ਕੋਈ ਨੁਕਸਾਨ ਨਹੀਂ ਹੋ ਸਕਦਾ। ਮੇਰੇ ਸੰਪਾਦਕ ਸਾਹਿਬ ਤਾਂ ਖ਼ਬਰ ਦਾ ਇੰਤਜ਼ਾਰ ਕਰ ਰਹੇ ਸਨ। ਪਹਿਲੇ ਪੰਨੇ ਉੱਤੇ ਹੰਗਾਮਾਖੇਜ਼ ਖ਼ਬਰ ਛਪੀ-ਫਲਾਣੀ ਤਰੀਕ ਨੂੰ ਏਨੇ ਵਜੇ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਜਾਵੇਗਾ, ਇਹ ਬਿੱਲ ਹੈ, ਬਿੱਲ ਦੀ ਮਨਸ਼ਾ ਇਹ ਹੈ, ਇਸ ਵਕੀਲ ਨੇ ਬਿੱਲ ਦਾ ਖਰੜਾ ਤਿਆਰ ਕੀਤਾ ਹੈ, ਬਿੱਲ ਦਾ ਸਿਰਨਾਵਾਂ ਇਹ ਹੈ, ਬਿੱਲ ਪਾਸ ਹੋਣ ਨਾਲ ਕੇਂਦਰ ਕੀ ਕਰ ਸਕਦਾ ਹੈ…ਵਗੈਰਾ ਵਗੈਰਾ। ਸਰਕਾਰੇ-ਦਰਬਾਰੇ ਤਰਥੱਲੀ ਮੱਚ ਗਈ। ਕੁੱਝ ਹੀ ਘੰਟਿਆਂ ਵਿਚ ਸਰਕਾਰ ਦਾ ਪ੍ਰਤੀਕਰਮ ਆ ਗਿਆ-ਸਭ ਕੋਰਾ ਝੂਠ ਹੈ, ਕੋਈ ਐਸਾ ਬਿੱਲ ਨਹੀਂ। ਸਾਰੀਆਂ ਅਖ਼ਬਾਰਾਂ ਨੇ ਸਰਕਾਰੀ ਪ੍ਰੈਸ ਨੋਟ ਠੋਕ ਵਜਾ ਕੇ ਛਾਪਿਆ। ਇੱਕ ਹਿੰਦੀ ਦੀ ਅਖ਼ਬਾਰ ਨੇ ਸਾਡੀ ਅਖ਼ਬਾਰ ਦਾ ਨਾਮ ਵੀ ਪ੍ਰਕਾਸ਼ਿਤ ਕਰ ਕੇ ਲਿਖਿਆ ਕਿ ਇਹ ‘ਝੂਠੀ ਅਤੇ ਸਨਸਨੀਖੇਜ਼ ਖ਼ਬਰ’ ਫਲਾਂ ਅਖ਼ਬਾਰ ਨੇ ਛਾਪੀ ਸੀ। ਅਗਲੇ ਦਿਨ ਅਸੀਂ ਇੱਕ ਹੋਰ ਖ਼ਬਰ ਛਾਪੀ ਕਿ ਸਰਕਾਰ ਨਵੇਂ ਕਾਨੂੰਨ ਨੂੰ ਛੱਡ ਠਹੲ ਂੋਰਟਹੲਰਨ ੀਨਦਅਿ ਛਅਨਅਲ ਅਨਦ ਧਰਅਨਿਅਗੲ ੳਚਟ , 1873 ਦੀ ਫਰੋਲਾ-ਫਰਾਲੀ ਵੀ ਕਰ ਰਹੀ ਹੈ। ਸ਼ਾਮ ਤੱਕ ਕੁਮੇਦਾਨ ਸਾਹਿਬ ਮੇਰੇ ਲਈ ਠਹੲ ਫੁਨਜਅਬ ੰਨਿੋਰ ਛਅਨਅਲਸ ੳਚਟ, 1905 ਦਾ ਖਰੜਾ ਵੀ ਕੱਢੀ ਬੈਠੇ ਸਨ। ਕਹਿਣ ਲੱਗੇ, ‘ਇਹਦੇ ਨਾਲ ਗੱਲ ਨਹੀਂ ਬਣਨੀ।’ ਜੀਤ ਮਹਿੰਦਰ ਸਿੰਘ ਸਿੱਧੂ ਇਸੇ ਧਰਅਨਿਅਗੲ ੳਚਟ ਬਾਰੇ ਗੱਲ ਕਰ ਰਿਹਾ ਸੀ। ਅਸੀਂ ਛੇਤੀ ਸਮਝ ਗਏ, ਸਭ ਕੁੱਝ ਭੁਲੇਖਾ ਪਾਊ ਸੀ।
ਹੁਣ ਹਰ ਰੋਜ਼ ਖ਼ਬਰ ਛਪਣ ਲੱਗੀ। ਮਾਮਲਾ ਭੱਖ ਰਿਹਾ ਸੀ। ਹੋਰ ਕਿਸੇ ਵੀ ਅਖ਼ਬਾਰ ਕੋਲ ਖ਼ਬਰ ਨਹੀਂ ਸੀ। ਅੰਤ ਸਰਕਾਰ ਨੇ ਸਪੈਸ਼ਲ ਸੈਸ਼ਨ ਦਾ ਐਲਾਨ ਕੀਤਾ। ਉਹੀ ਬਿੱਲ, ਉਹੀ ਮਨਸ਼ਾ, ਉਹੀ ਤਰੀਕ ਅਤੇ ਉਹੀ ਦੁਪਹਿਰ 2 ਵਜੇ ਦਾ ਵਕਤ। ‘ਝੂਠੀ ਅਤੇ ਸਨਸਨੀਖੇਜ਼ ਖ਼ਬਰ’ ਦਾ ਨਾਮ ਹੁਣ ਠਹੲ ਫੁਨਜਅਬ ਠੲਰਮਨਿਅਟੋਿਨ ੋਾ ੳਗਰੲੲਮੲਨਟ ੳਚਟ, 2004 ਸੀ। ਹਫ਼ਤਾ ਭਰ ਛਪਦੀਆਂ ਰਹੀਆਂ ਮੇਰੀਆਂ ਖ਼ਬਰਾਂ ਬਾਰੇ ਇੱਕ ਲਿਖਤ ਅਲੱਗ ਛਪੀ। ਕੇਂਦਰ ਵਿਚ ਹੰਗਾਮਾ ਹੋ ਗਿਆ। ਮੁੱਖ ਮੰਤਰੀ ਕਹੇ ਕਿ ਸੋਨੀਆ ਗਾਂਧੀ ਨੇ ਮੇਰੇ ਨਾਲ ਬੋਲਚਾਲ ਵੀ ਛੱਡ ਦਿੱਤਾ ਹੈ। ਵਿਪਿਨ ਪੱਬੇ ਹੋਰਾਂ ਨੇ ਮੈਨੂੰ ਫ਼ੋਨ ਕੀਤਾ ਕਿ ਅਗਲੇ ਦਿਨ ਛਪਣ ਵਾਲੇ ਸ਼ੇਖਰ ਗੁਪਤਾ ਦੇ ਂਅਟੋਿਨਅਲ ੀਨਟੲਰੲਸਟ ਕਾਲਮ ਵਿਚ ਤੇਰਾ ਤਫ਼ਸੀਲੀ ਜ਼ਿਕਰ ਹੈ। ਅਗਲੇ ਦਿਨ ਮੈਂ ਪੱਬੇ ਹੋਰਾਂ ਨਾਲ ਗੱਲ ਕੀਤੀ ਕਿ ਪ੍ਰੀਤਮ ਸਿੰਘ ਕੁਮੇਦਾਨ ਹੋਰਾਂ ਦੇ ਖੁਲ੍ਹਦਿਲੀ ਨਾਲ ਦਿੱਤੇ ਸਮੇਂ ਅਤੇ ਬਹੁਤ ਸਾਰੀਆਂ ਪੇਚੀਦਗੀਆਂ ਦੀ ਨਿਸ਼ਾਨਦੇਹੀ ਤੋਂ ਬਿਨ੍ਹਾਂ ਇਹ ਸਭ ਮੁਮਕਿਨ ਨਹੀਂ ਸੀ। ਫੁਬਬੇ ਸਅਿਦ, ‘ੱੲ ਸਹੋੁਲਦ ਦੋ ਅ ਾੲਅਟੁਰੲ ਅਬੋੁਟ ਹਮਿ। ਼ੲਟ’ਸ ੱਰਿਟੲ ਅਬੋੁਟ ਅਲਲ ਹਸਿ ੲਾਾੋਰਟਸ। ੰਹੋੱਚਅਸੲ ਹਮਿ ੋਨ ਟਹੲ ਾਰੋਨਟ ਪਅਗੲ।’ ਅਗਲੇ ਦਿਨ ਕੁਮੇਦਾਨ ਸਾਹਿਬ ਦੀ ਵੱਟ ਕੱਢ ਕੇ ਪਾਈ ਗੰਢ ਵਾਲੀ ਟਾਈ ਵਾਲੀ ਫੋਟੋ ਸਮੇਤ ਉਨ੍ਹਾਂ ਬਾਰੇ ਇੱਕ ਵੱਡਾ ਮਜ਼ਮੂਨ ਅਖ਼ਬਾਰ ਨੇ ਛਾਪਿਆ ਤਾਂ ਦਿੱਲ ਨੂੰ ਤਸੱਲੀ ਹੋਈ। ਹੁਣ ਕਦੀ ਕਦੀ ਆਪਣੇ ਆਪ ਨੂੰ ਟੀਵੀ ‘ਤੇ ਵੇਖਦਾ ਹਾਂ ਤਾਂ ਸੋਚਦਾ ਹਾਂ ਮੈਨੂੰ ਉਨ੍ਹਾਂ ਤੋਂ ਟਾਈ ਦੀ ਗੰਢ ਮਾਰਨੀ ਵੀ ਸਿੱਖ ਲੈਣੀ ਚਾਹੀਦੀ ਸੀ।
ਉਨ੍ਹਾਂ ਨਾਲ ਇੱਕ ਲੰਮਾ ਰਿਸ਼ਤਾ ਰਿਹਾ। ਬਾਕੀ ਸੁਹਿਰਦ ਸਹਾਫ਼ੀਆਂ ਵਾਂਗ ਬਹੁਤ ਕੁੱਝ ਸਿੱਖਿਆ, ਪਰ ਹੁਣ ਜਦੋਂ ਉਹ ਗਏ ਹਨ ਤਾਂ ਰਹਿ ਰਹਿ ਕੇ ਉਨ੍ਹਾਂ ਦੇ ਪੰਜਾਬ ਨਾਲ ਇਸ਼ਕ ਦੀ ਇੰਤਹਾ ਵਾਲਾ ਉਹ ਫ਼ਿਕਰਾ ਬੜਾ ਯਾਦ ਆਉਂਦਾ ਹੈ- ‘ਮੈਨੂੰ ਪੁੱਠਾ ਲਟਕਾ ਕੇ ਉੱਪਰ ਗਰਮ ਗਰਮ ਤੇਲ ਪਾ ਦੇਣਾ, ਮੈਂ ਤਾਂ ਵੀ ਕੋਈ ਦਲੀਲ…ਪਾਣੀ ਪੰਜਾਬ ਦੇ ਹਨ…ਮੈਂ ਮਰਦਾ ਮਰ ਜਾਵਾਂਗਾ ਪਰ ਉਨ੍ਹਾਂ ਦਾ ਵਕੀਲ ਨਹੀਂ ਬਣਾਂਗਾ।’

*ਸਰਦਾਰ ਪ੍ਰੀਤਮ ਸਿੰਘ ਕੁਮੇਦਾਨ, ਪੰਜਾਬ ਹਸ਼ਰ ਤੀਕ ਤੇਰਾ ਰਿਣੀ ਰਹੇਗਾ।*