ਭਰਦਾਨ ਦੇ ਤਰਲੇ !

ਅੱਖੀਂ ਘੱਟਾ ਪਾਉਣ ਵਾਲ਼ੀ ਨੀਤੀ ਨਹੀਂ ਚੱਲਣੀ, ਪੰਥ ਦੀ ਸਿਆਸਤ ਇਹ ਖੇਡ ਕੋਈ ‘ਤਾਸ਼’ ਨੀ।
ਜੀ-ਹਜ਼ੂਰੀਏ ਸੀ ਬਣੇ ਰਹੇ ਜਿਹੜੇ ਮਾਲਕਾਂ ਦੇ, ਲੱਗ ਪਏ ਕਹਿਣ ਕਈ ਅਸੀਂ ਤੇਰੇ ਦਾਸ ਨੀ।

ਚਮਚੇ-ਕੜਛੀਆਂ ਹੀ ਨਾਲ਼ ਰਹਿਣੇ ਜਾਪਦੇ ਐ, ਬਹੁਤਿਆਂ ਨੇ ਚੱਖ ਲਈ ਬਗਾਵਤਾਂ ਦੀ ਚਾਸ਼ਨੀ।
ਦੁਖੀ ਹੋਇਆ ਸਿੱਖ ਦੇਖੇ ਦੇਸ਼ ਤੇ ਵਿਦੇਸ਼ ਵਾਲ਼ਾ, ‘ਗੱਪੀ’ ਖੌਰੇ ਸਮਝੇ ਇਹ ਗੱਲ ਕੋਈ ਖਾਸ ਨੀ।
ਜਾਵੇ ਨਾ ਟੱਬਰ ਵਿਚੋਂ ਅਹੁਦਾ ਪ੍ਰਧਾਨਗੀ ਦਾ, ਕਬਜ਼ਾ ਸਦੀਵੀ ਜਾਪੇ ਆਉਣਾ ਹੁਣ ਰਾਸ ਨੀ।
ਵਿਰਸਾ-ਰਵਾਇਤਾਂ ਸਾਰੇ ਰੋਲ਼ ਦਿੱਤੇ ਜਿਹਨੇ ਯਾਰੋ, ਬਣਾ’ਤੀ ‘ਭਰਦਾਨ’ ਨੇ ਕਮੇਟੀ ਅਨੁਸ਼ਾਸਨੀ !
-ਤਰਲੋਚਨ ਸਿੰਘ ਦੁਪਾਲਪੁਰ
ਫੋਨ: 001-408-915-1268