ਜੱਫਾ ਪ੍ਰਧਾਨਗੀ ਨੂੰ

ਮਾਣਮੱਤਾ ਸੀ ‘ਦਲ’ ਅਕਾਲੀਆਂ ਦਾ, ਇਕੋ ਟੱਬਰ ਨੇ ਕਰਿਆ ਮਲੰਗ ਭਾਈ।
ਪੁੱਤ-ਮੋਹ ਵਿਚ ਪਾਰਟੀ ਗਰਕ ਕਰ ਕੇ, ‘ਘਾਗ’ ਲੀਡਰ ਨੂੰ ਆਈ ਨਾ ਸੰਗ ਭਾਈ।

‘ਜੀ-ਹਜ਼ੂਰੀਏ’ ਕਰਨ ਵਿਰੋਧ ਲਗ ਪਏ, ਤਾਨਾਸ਼ਾਹੀ ਤੋਂ ਕਹਿੰਦੇ ਹਾਂ ਤੰਗ ਭਾਈ।
ਜੇ ਹੁਣ ਮੰਗਣ ਮੁਆਫੀਆਂ ਕੌਮ ਕੋਲ਼ੋਂ, ਬੇੜੀ ਡੁੱਬਣ ’ਤੇ ਛੇੜੀ ਐ ਜੰਗ ਭਾਈ।
ਗੁਨਾਹਗਾਰਾਂ ਨੂੰ ਸਜ਼ਾ ਦੇ ਘਰੇ ਤੋਰਨ, ਹੈ ਸ਼ੁੱਭ ਚਿੰਤਕਾਂ ਦੀ ਇਕੋ ਮੰਗ ਭਾਈ।
ਪਾਈ ਰੱਖਣ ਲਈ ਜੱਫਾ ਪ੍ਰਧਾਨਗੀ ਨੂੰ, ਢਾਂਚਾ ਕਰ’ਤਾ ‘ਭਰਦਾਨ’ ਨੇ ਭੰਗ ਭਾਈ।
-ਤਰਲੋਚਨ ਸਿੰਘ ਦੁਪਾਲਪੁਰ
ਫੋਨ: 001-408-915-1268