ਵਧੀ ਜਾ ਰਿਹਾ ਕੁਫਰ ਦਾ ਬੋਲਬਾਲਾ, ਹੁੰਦੀ ਸੱਚ ਦੀ ਪੱਟੀ ਹੁਣ ਮੇਸ ਮੀਆਂ।
ਬਹੁਗਿਣਤੀ ਨੂੰ ਰਾਸ ਨਾ ਆਏ ਜਿਹੜੀ, ਕਰੋ ਗੱਲ ਲੁਕਾਉਣਾ ਪਊ ‘ਫੇਸ’ ਮੀਆਂ।
ਸਹਿਣਸ਼ੀਲਤਾ ਅਤੇ ਸਦ-ਭਾਵਨਾਂ ਦੀ, ਸੜੇ ਦਿਲਾਂ ਵਿਚ ਰਹੀ ਨਾ ਲੇਸ ਮੀਆਂ।
‘ਧਾਰਾ’ ਰੰਗ-ਬਰੰਗੀਆਂ ਪੁਲਿਸ ਲਾਵੇ, ਕਰ ਦਿੰਦੇ ਨੇ ਦਰਜ ਕਈ ‘ਕੇਸ’ ਮੀਆਂ।
ਜਿਵੇਂ-ਕਿਵੇਂ ਵੀ ਰਾਜ਼ੀ ਸੀ ਲੋਕ ਰਹਿੰਦੇ, ਦੇਖੋ ਤੁਰ ਪਿਆ ਕਿੱਧਰ ਨੂੰ ਦੇਸ ਮੀਆਂ।
ਕਿਸੇ ਵੇਲੇ ਸੀ ਪੈਂਦਾ ਨਾ ਫਰਕ ਕੋਈ, ਭਾਵਨਾਵਾਂ ਨੂੰ ਲੱਗੇ ਹੁਣ ‘ਠੇਸ’ ਮੀਆਂ!
-ਤਰਲੋਚਨਸਿੰਘ ‘ਦੁਪਾਲਪੁਰ’
001-408-915-1268