ਸਿਆਸੀ ਦਲਾਂ ਵਿਚ ਕਦਰ ਨਾ ਮੂਲ ਹੁੰਦੀ, ਭਲਿਆਂ ਲੋਕਾਂ ਤੇ ਨੀਤੀਆਂ ਚੰਗੀਆਂ ਦੀ।
ਉਲੂ ਆਪਣਾ ਸਦਾ ਹੀ ਕਰਨ ਸਿੱਧਾ, ਚਿੰਤਾ ਹੁੰਦੀ ਨਾ ਲੋਕਾਂ ਦੀਆਂ ਤੰਗੀਆਂ ਦੀ।
ਜਨਤਾ ਪਾੜ ਕੇ ਹੁੰਦਾ ਏ ਰਾਜ ਪੱਕਾ, ਨੀਤੀ ਜਿਸ ਤਰ੍ਹਾਂ ਹੈ ਸੀ ਫਰੰਗੀਆਂ ਦੀ।
ਰਾਮ ਮੰਦਰ ‘ਤੇ ਟੇਕ ਹੀ ਟਿਕੀ ਹੋਈ, ਭਗਵੇਂ ਫੁੱਲ ਦੇ ਸਾਥੀਆਂ ਸੰਗੀਆਂ ਦੀ।
ਹੱਕ ਜੀਣ ਦਾ ਖੋਹਣਾ ਘੱਟ ਗਿਣਤੀਆਂ ਤੋਂ, ਇਹਨੂੰ ਸਮਝਦੇ ਤੋਪ ਉਹ ਭੰਗੀਆਂ ਦੀ!
ਅੱਗ ਬਾਲ ਕੇ ਸੇਕ ਤਾਂ ਖੂਬ ਦਿੱਤਾ, ਰਹਿ ਗਈ ਯਾਤਰਾ ‘ਕੋਸੀ’ ਬਜਰੰਗੀਆਂ ਦੀ!
Leave a Reply