ਹਾਕਮਾਂ ਲਈ ਸਬਕ!

ਰਹਿਣੇ ਏਦਾਂ ਹੀ ਵੱਜਦੇ ਸਮਝ ਲੈਂਦੇ, ਸੁਣ ਕੇ ਖੁਸ਼ੀ ਦੇ ਵਾਜਿਆਂ-ਗਾਜਿਆਂ ਨੂੰ।
ਪੰਜ ਸਾਲ ਵੀ ‘ਉਮਰ ਦਾ ਪਟਾ’ ਲੱਗੇ, ਵੋਟਾਂ ਨਾਲ਼ ਸਰਕਾਰਾਂ ਵਿਚ ਸਾਜਿਆਂ ਨੂੰ।

ਪੱਖਪਾਤੀ ‘ਬਦਨੀਤ’ ਲੈ ਡੁੱਬ ਜਾਂਦੀ, ਬਣੇ ਚਤਰ ਪਰ ਅਸਲ ’ਚ ‘ਬਾਜਿਆਂ’ ਨੂੰ।
ਆਵੇ ਅਕਲ ਨਾ ਪੜ੍ਹ ਕੇ ਇਤਿਹਾਸ ਤੋਂ ਵੀ, ਹੁਕਮਰਾਨ ਪੁਰਾਣੇ ਜਾਂ ‘ਤਾਜਿਆਂ’ ਨੂੰ।
ਰੋਹ ਲੋਕਾਂ ਦਾ ਮਿੱਟੀ ’ਚ ਰੋਲ਼ ਦਿੰਦਾ, ਸੌੜੀ ਸਿਆਸਤ ਦੇ ਲਾਏ ‘ਅੰਦਾਜਿ਼ਆਂ’ ਨੂੰ।
ਛੱਡ ਕੇ ਲੰਕਾ ਨੂੰ ਦੌੜਿਆ ‘ਰਾਜਪਕਸੇ’, ਦੇ ਗਿਆ ਸਬਕ ਗੁਆਂਢ ਦੇ ਰਾਜਿਆਂ ਨੂੰ!
-ਤਰਲੋਚਨਸਿੰਘ ‘ਦੁਪਾਲਪੁਰ’
001-408-915-1268