ਵਿਆਹ ’ਚ ਬੀ ਦਾ ਲੇਖਾ?

ਪੈਂਦੀ ਹੋਵੇ ‘ਗੜਗੱਜ’ ਮਨਮਰਜ਼ੀਆਂ ਦੀ, ਉਦੋਂ ਵਿਰਸੇ ਦਾ ‘ਡੌਰੂ’ ਖੜਕਾਈ ਦਾ ਨਹੀਂ।
‘ਧਨੀਂ ਅਕਲ’ ਦਾ ਸਾਰਾ ਜਹਾਨ ਹੋਇਆ, ਮੱਤਾਂ ਦੇਣ ਲਈ ਸਿਰ ਖਪਾਈ ਦਾ ਨਹੀਂ।

ਢਕੀ ਰਿੱਝਦੀ ਕਿਸੇ ਨੇ ਰਿੰਨ੍ਹ ਲਈ ਜੇ, ‘ਤੁੜਕਾ’ ਹੋਰ ਫਿਰ ਓਸਨੂੰ ਲਾਈਦਾ ਨਹੀਂ।
ਖਾਊ ‘ਅੱਗ’ ਜੋ ਉਹੀ ਅੰਗਿਆਰ ਹੱਗੂ, ਐਵੇਂ ਆਪਣਾ ਆਪ ਸੜਾਈਦਾ ਨਹੀਂ।
ਵੇਲੇ ਸਿਰ ‘ਨਮਾਜ਼’ ਹੀ ਪੜ੍ਹੀ ਸੋਂਹਦੀ, ਮਗਰੋਂ ਰਾਗ ‘ਕੁਵੇਲੇ ਦਾ’ ਗਾਈਦਾ ਨਹੀਂ।
ਹੁੰਦੇ ਵਿਆਹ ‘ਬੀ-ਲੇਖੇ’ ਦੇ ਦੇਖ ਲਈਏ, ‘ਬੀ ਦਾ ਲੇਖਾ’ ਵਿਆਹਾਂ ਵਿਚ ਪਾਈਦਾ ਨਹੀਂ!