ਪਰਸ਼ਿੰਦਰ ਸਿੰਘ
469-335-2263
ਸੋਗੀ ਹਵਾ ਘਰਾਂ, ਵੇਹੜੇ, ਗਲੀਆਂ ‘ਚੋਂ ਲੰਘਦੀ ਹੋਈ ਖੇਤਾਂ-ਖੂਹਾਂ ‘ਤੇ ਵੀ ਪਹੁੰਚ ਗਈ ਸੀ। ਕੋਈ ਕਹਿੰਦਾ ਮੈਂ ਅਜੇ ਪਰਸੋਂ ਫਿਟ-ਫਿਟੀਆ ਭਜਾੳਂੁਦਾ ਦੇਖਿਆ ਸੀ ਤੇ ਕੋਈ ਕਹਿੰਦਾ ਅਜੇ ਤਿਨ ਕੁ ਦਿਨ ਹੋਏ ਚੁਬਾਰੇ ‘ਚ ਉਚੀ-ਉਚੀ ਹੱਸਦਿਆਂ ਸੁਣਿਆ ਸੀ। ਤੇ ਕਿਸੇ ਸ਼ਹਿਰ ਜੰਡਿਆਲੇ ਦੇਖਿਆ ਸੀ। ਹੈ ਇਹ ਸਭ ਕੁਝ ਸੱਚ ਸੀ। ਪਰ ਦੁਨੀਆ ਵਿਚ ਸੋਗੀ ਹਵਾ ਵੀ ਕਿਤੇ ਝੂਠੀ ਨਹੀਂਂ ਹੋਈ ਅੋਰ ਚਲਦੀ ਵੀ ਬੜੀ ਤੇਜ ਹੈ। ਸ਼ਾਹਾਂ ਦਾ ਸੰਤੋਖ ਨਹੀਂਂ ਰਿਹਾ। ਅੱਜ ਇਹ ਸੋਗੀ ਹਵਾ ਦਾ ਵੀ ਸੱਚ ਸੀ।
ਸਾਡੇ ਪਿੰਡ ਵਿਚ ਉਸ ਵਕਤ ਦੋ ਹੀ ਪੱਕੇ ਚੁਬਾਰੇ ਸਨ। ਇਕ ਬਜ਼ੁਰਗ ਬਾਬੂ ਪਾਲ ਸਿੰਘ ਦਾ ਜੋ ਕਿ ਫੌਜ ਵਿਚੋਂ ਰਿਟਾਇਰ ਸੀ ਤੇ ਦੂਜਾ ਸ਼ਾਹਾਂ ਦੇ ਸੰਤੋਖ ਦਾ, ਇਨ੍ਹਾਂ ਦੋਵਾਂ ਕੋਲ ਹੀ ਰੇਡਿਓ ਸਨ। ਬਾਬੂ ਪਾਲ ਸਿੰਘ ਸ਼ਾਮਾਂ ਦੀਆਂ ਜਦ ਖਬਰਾਂ ਆਉਂਦੀਆਂ ਤਾਂ ਚੁਬਾਰੇ ਦੇ ਬੂਹੇ-ਬਾਰੀਆਂ ਖੋਲ ਕੇ ਰੇਡਿਓ ਦੀ ਆਵਾਜ਼ ਉਚੀ ਕਰ ਦਿੰਦਾ ਤੇ ਅੱਧਾ ਪਿੰਡ ਖਬਰਾਂ ਸੁਣ ਲੈਂਦਾ। ਸੰਤੋਖ ਰਾਤ ਨੂੰ ਜਦ ਬਿਨਾਕਾ ਗੀਤ ਮਾਲਾ ਆਉਂਦਾ ਤਾਂ ਉਹ ਵੀ ਆਪਣੇ ਚੁਬਾਰੇ ਦੀਆਂ ਬੂਹੇ-ਬਾਰੀਆਂ ਖੋਲ੍ਹ ਕੇ ਰੇਡਿਓ ਦੀ ਆਵਾਜ ਉਚੀ ਕਰ ਦੇਂਦਾ। ਸੰਤੋਖ ਦਾ ਘਰ ਸਾਡੇ ਘਰਾਂ ਦੇ ਨਜ਼ਦੀਕ ਹੋਣ ਕਰਕੇ ਅਸੀਂ ਬਿਨਾਕਾ ਗੀਤ ਮਾਲਾ ਬੜੀ ਰੀਝ ਨਾਲ ਸੁਣਦੇ। ਕਦੇ ਕਦੇ ਦੁਪਹਿਰੇ ਜਾ ਸ਼ਾਮੀਂ ਸੰਤੋਖ ਦੇ ਰੇਡਿਓ ਦੀ ਆਵਾਜ ਉਸ ਵਕਤ ਉਚੀ ਹੁੰਦੀ, ਜਦੋਂ ਰੇਡਿਓ ਤੇ ਇਹ ਗੀਤ ਵੱਜਦਾ-
‘ਜੀਨਾਂ ਇਸੀ ਕਾ ਨਾਮ ਹੈ’ ਜਦ ਕਦੇ ਉਹਨੇ ਗਲੀ-ਮੋੜ ਤੇ ਮਿਲਣਾ ਤਾਂ ਉਹ ਮੂੰਹ ‘ਚ ਵਿਸਲ ਵਜਾ ਕੇ ਇਹ ਗਾਣਾ ਗੁਣਗੁਣਾਉਂਦਾ। ਜ਼ਾਹਰ ਹੈ ਕਿ ਇਹ ਉਸਦਾ ਮਨਪਸੰਦ ਗੀਤ ਸੀ।
ਭਗਤ ਸਿੰਘ, ਹੀਰਾ ਸਿੰਘ ਤੇ ਜਗਤ ਸਿੰਘ ਸਾਡੇ ਪਿੰਡ ਵਿਚ ਇਹ ਤਿੰਨ ਭਰਾਵਾਂ ਦੇ ਪਰਿਵਾਰ ਵੱਸਦੇ ਹਨ। ਭਗਤ ਸਿੰਘ 1913 ਵਿਚ ਅਮਰੀਕਾ ਆ ਗਿਆ ਸੀ। ਕਾਲਜ ‘ਚ ਪੜ੍ਹਦਾ ਇਕ ਦਿਨ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਤਾ ਉਥੇ ਇਕ ਅਮਰੀਕਨ ਗੋਰਾ ਜੋ ਦਰਬਾਰ ਸਾਹਿਬ ਦੀ ਪਰਕਰਮਾ ‘ਚ ਖੜਾ ਸੀ, ਬੁਲਾਇਆ ਤੇ ਉਸਦਾ ਹਾਲ-ਚਾਲ ਪੁਛਿਆ। ਭਗਤ ਸਿੰਘ ਪੜਾਈ ਵਿਚ ਤੇਜ ਸੀ ਅਤੇ ਇੰਗਲਿਸ਼ ਵੀ ਬੋਲ ਲੈਂਦਾ ਸੀ। ਦਰਬਾਰ ਸਾਹਿਬ ਦੀ ਜਾਣਕਾਰੀ ਦੇਂਦਿਆ ਗੋਰਾ ਭਗਤ ਸਿਘ ਦੀ ਜਣਕਾਰੀ ਤੇ ਸੁਭਾ ‘ਤੇ ਮੋਹਿਆ ਗਿਆ। ਭਗਤ ਸਿੰਘ ਨੇ ਦੱਸਿਆ ਮੈਂ ਉਰਦੂ, ਪੰਜਾਬੀ, ਹਿੰਦੀ ਅੰਗਰੇਜੀ ਅਤੇ ਇਕ ਅੱਧੀ ਹੋਰ ਭਾਸ਼ਾ ਦਾ ਵੀ ਜਾਣੂ ਹਾਂ। ਗੋਰਾ ਅਮੀਰਕਾ ‘ਚ ਵਕੀਲ ਸੀ। ਉਸ ਨੂੰ ਇਨ੍ਹਾਂ ਭਾਸ਼ਾਵਾਂ ਦਾ ਦੁਭਾਸ਼ੀਆ ਚਾਹੀਦਾ ਸੀ। ਗੋਰੇ ਨੇ ਅਮਰੀਕਾ ਆ ਕੇ ਭਗਤ ਸਿੰਘ ਨੂੰ ਪੇਪਰ ਭੇਜ ਦਿਤੇ, ਭਗਤ ਸਿੰਘ ਅਮਰੀਕਾ ਪਹੁੰਚ ਗਿਆ।
ਇਥੇ ਉਸ ਨੇ ਕੰਮ ਦੇ ਨਾਲ ਨਾਲ ਪੜ੍ਹਾਈ ਦਾ ਰੁਝਾਣ ਵੀ ਰੱਖਿਆ ਤੇ ਪੀ ਐਚ ਡੀ ਡਿਗਰੀ ਹਾਸਲ ਕਰਕੇ ਉਹ ਡਾ. ਭਗਤ ਸਿੰਘ ਥਿੰਦ ਬਣ ਕੇ ਉਭਰਿਆ। ਪਿਛੇ ਪਰਿਵਾਰ ਦਾ ਖਿਆਲ ਰੱਖਣ ਦੇ ਨਾਲ ਨਾਲ ਇੰਡੀਅਨ ਨੋਮੇਨਟੀ ਦੇ ਬਹੁਤ ਸਾਰੇ ਕੰਮ ਕੀਤੇ। ਫੌਜ ਵਿਚ ਪਹਿਲੀ ਵਾਰੀ ਪੱਗ ਬੰਨ੍ਹ ਕੇ ਭਰਤੀ ਹੋਣ ਦਾ ਕੇਸ ਜਿਤਿਆ। ਉਸਦੇ ਗੋਰੀ ਅੋਰਤ ਨਾਲ ਵਿਆਹ ਕਰਵਾ ਕੇ ਗਰੀਨ ਕਾਰਡ ਹਾਸਲ ਕਰਨ ਦਾ ਕੇਸ ਜਿਤਣ ਪਿਛੋਂ ਹੀ ਵਿਆਹ ਕਰਵਾ ਕੇ ਗਰੀਨ ਕਾਰਡ ਹਾਸਲ ਕਰਨ ਦਾ ਕਾਨੂੰਨ ਬਣਿਆ।
ਪਿੰਡ ਵਿਚ ਇਹ ਪਰਿਵਾਰ ਕੰਬੋਜ ਬਰਾਦਰੀ ਦੇ ਥਿੰਦ ਪਰਿਵਾਰ ‘ਚੋਂ ਹੈ। ਪਰ ਸੰਤੋਖ ਦੇ ਪਿਓ ਹੀਰਾ ਸਿੰਘ ਨੂੰ ਸ਼ਾਹ ਕਰਕੇ ਸੱਦਦੇ ਹਨ। ਹੀਰਾ ਸਿੰਘ ਦੇ ਤਿੰਨ ਪੁਤ ਸਨ-ਅਮਰਜੀਤ, ਬੇਅੰਤ ਤੇ ਸੰਤੋਖ। ਉਨ੍ਹਾਂ ਦਿਨੀਂ ਅਸੀ ਬਚਪਨ ਤੇ ਜਵਾਨੀ ਦੇ ਵਿਚਕਾਰ ਸਾਂ। ਜਦ ਵੀ ਪਿੰਡ ਵਿਚ ਵਿਆਹ ਹੁੰਦਾ ਅਸੀ ਮਹੱਲੇ ਦੇ ਅੱਠ-ਦੱਸ ਮੁੰਡੇ ਰਲ ਕੇ, ਵਿਆਹ ਦਾ ਦਾਜ ਉਤਾਰਦੇ-ਚੜਾੳਂੁਦੇ। ਕੁੜੀ ਵਾਲੇ ਘਰੋਂ ਤਾਂ ਕੁਛ ਨਾ ਮਿਲਦਾ, ਉਹ ਤੇ ਆਪ ਸਾਰੇ ਘਰ ਵਾਲੇ ਰੋਂਦੇ-ਕੁਰਲਉਦੇ ਹੁੰਦੇ ਸਨ, ਪਰ ਮੁੰਡੇ ਵਾਲੇ ਘਰ ਨਵੀਂ ਵਹੁਟੀ ਤੇ ਦਾਜ ਆਇਆ ਹੁੰਦਾ, ਉਹ ਚਾਈਂ-ਚਾਈਂ ਚਾਹ-ਪਾਣੀ ਪਿਆੳਂੁਦੇ ਤੇ ਕੁਝ ਖਾਣ ਨੂੰ ਵੀ ਮਿਲ ਜਾਂਦਾ। ਸਾਡੇ ਹੀ ਮਹੱਲੇ ਚ ਵੱਸਦਾ ਪਰਿਵਾਰ ਪਿੰਡ ਵਿਚੋ ਮੇਰਾ ਚਾਚਾ ਲੱਗਦਾ ਸੀ। ਚਾਚੇ ਸੰਤੋਖ ਦਾ ਦਾਜ ਵੀ ਚਾਈਂ-ਚਾਈਂ ਬੱਸ ਤੋਂ ਲਾ ਕੇ ਜਦੋਂ ਘਰ ਵਿਚ ਟਿਕਾਇਆ ਤੇ ਚਾਚੇ ਨੇ ਆਪਣੀ ਮਾਂ ਨੂੰ ਵਾਜ ਮਾਰੀ, ਮਾਤਾ ਲਿਆ ਮੰੁਡਿਆਂ ਲਈ ਕੁਝ ਖਾਣ-ਪੀਣ ਨੂੰ, ਇਹ ਬੜੇ ਕੰਮ ਦੇ ਪੁਤ ਈ। ਮਾਤਾ ਥਾਲ ਭਰ ਕੇ ਲੱਡੂਆਂ ਦੇ ਤੇ ਕਈ ਕੁਝ ਹੋਰ ਲੈ ਕੇ ਆਈ ਸੀ। ਚਾਚੇ ਦੇ ਲੱਡੂਆ ਦਾ ਸੁਆਦ ਮੂੰਹ ਨੂੰ ਅਜੇ ਭੁਲਾ ਨਹੀਂਂ ਸੀ ਤੇ ਚਾਚਾ ਆਪਣੀ ਜੀਵਨ-ਯਾਤਰਾ ਪੂਰੀ ਕਰਕੇ ਤੁਰ ਗਿਆ। ਉਹਦੇ ਕੋਲ ਯਜਦੀ ਫਿਟਫਿਟੀਆ ਸੀ। ਆਪਣੇ ਸਾਲੇ ਦੇ ਵਿਆਹ ਗਿਆ ਸੀ। ਬਰਾਤ ਤੋਂ ਵਾਪਸ ਆੳਂੁਦੇ ਹੋਏ ਉਹਦਾ ਫਿਟਫਿਟੀਆ ਜਾ ਵੱਜਾ ਕਿਸੇ ਟਰੈਕਟਰ ਨਾਲ। ਬੱਸ ਟਰੈਕਟਰ ਵਾਲਾ ਉਦੋਂ ਹੀ ਰੁਕਿਆ ਜਦੋ ਉਹ ਖਤਮ ਹੋ ਗਿਆ। ਹੱਸਦਾ ਹੱਸਦਾ ਸਾਲੇ ਨੂੰ ਵਿਆਹੁਣ ਗਿਆ ਸੰਤੋਖ ਚਾਦਰ ‘ਚ ਵੇਲੇਟਿਆ ਵਾਪਸ ਆਇਆ। ਬਚਪਨ ‘ਚ ਇਨ੍ਹਾਂ ਗੱਲਾਂ ਦਾ ਇਲਮ ਨਹੀਂਂ ਹੁੰਦਾ। ਕੁਝ ਹਫਤੇ ਪਹਿਲਾਂ ਮੇਰਾ ਰਿਸ਼ਤਿਆਂ ਦੇ ਆਰ-ਪਾਰ ਵਾਲਾ ਸਕਾ ਚਾਚਾ ਜੋਗਿੰਦਰ ਸਿੰਘ ਪੂਰਾ ਹੋਇਆ ਸੀ। ਉਸ ਦਿਨ ਮੈਨੂੰ ਰੋਦਿਆਂ ਵੇਖ ਕੇ ਚਾਚੇ ਸੰਤੋਖ ਨੇ ਆਪਣੇ ਗਲ ਨਾਲ ਲਾ ਕੇ ਦਿਲਾਸਾ ਦਿਤਾ ਸੀ, ‘ਪੁਤ ਮੈਂ ਵੀ ਤੇਰਾ ਚਾਚਾ ਹਾਂ, ਹੋਂਸਲਾ ਰੱਖ। ਸ਼ਾਇਦ ਉਸਨੂੰ ਇਹ ਨਹੀਂ ਸੀ ਪਤਾ ਦਿਲਾਸਾ ਦੇਣ ਵਾਲਾ ਕਿਨੀ ਕੁ ਦੇਰ ਸਾਥ ਚਲੇਗਾ।
ਸੰਤੋਖ ਦੇ ਮਰਨੇ ਉਤੇ ਉਧਰ ਪਿੰਡ ਚ ਬਿਲਿਆਂ ਦਾ ਬਾਪੂ ਫੀਜੀ, ਜੋ ਕਿਸੇ ਵੀ ਪਿੰਡ ‘ਚ ਮਰਨੇ ‘ਤੇ ਸਿਵਿਆਂ ‘ਚ ਪਹਿਲਾਂ ਪਹੁੰਚ ਜਾਂਦਾ ਸੀ। ਪਿੰਡ ਵਿਚ ਉਨ੍ਹਾਂ ਦੀ ਅੱਲ ਬਿਲੇ ਹੈ, ਪਰ ਉਹ ਇਕੱਲੇ ਬਾਪੂ ਨੂੰ ਫੀਜੀ ਕਹਿੰਦੇ ਸਨ, ਉਹ ਜਵਾਨੀ ‘ਚ ਫੀਜੀ ਰਹਿ ਕੇ ਆਇਆ ਸੀ। ਸਿਵਿਆਂ ‘ਚ ਜਾ ਕੇ ਆਪਣੀ ਖੂੰਡੀ ਦੀ ਨੋਕ ਨਾਲ ਲੀਕਾਂ ਖਿਚ ਦੇਂਦਾ ਸੀ, ਆਹ ਜਗਾ ਹੁਣ ਅਗਲੀ ਵਾਰੀ ਮੇਰੀ ਹੈ। ਪਤਾ ਨਹੀਂ ਕਿਨੀਆ ਵਾਰੀਆ ਉਹ ਇਸ ਤਰ੍ਹਾਂ ਲੰਘਾ ਚੁਕਾ ਸੀ। ਪਰ ਉਸ ਦਿਨ ਉਸਦਾ ਰੂਪ ਵੱਖਰਾ ਸੀ। ਜਮੀਨ ‘ਤੇ ਲੀਕਾਂ ਮਾਰਨ ਦੀ ਬਜਾਏ ਉਚੀ-ਉਚੀ ਰੋ ਕੇ ਉਪਰ ਨੂੰ ਖੂੰਡੀ ਕਰਕੇ ਰੱਬ ਦੇ ਨਾਲ ਹੱਥੋ-ਪਾਈ ਤੇ ਗਾਲ-ਗਲੋਚੀ ਹੋਇਆ ਸੀ-‘ਸ਼ਰਮ ਨਹੀਂ ਆਈ ਤੈਨੂੰ ਮਹੀਨੇ ਵਿਚ ਦੋ ਗੱਬਰੂ ਪਿੰਡ ਦੇ ਛਾਂਗ ਕੇ ਲੈ ਗਿਆ। ਪਿੰਡ ਸਾਰਾ ਹੀ ਅੱਥਰੇ ਸੋਗ ਵਿਚ ਡੁਬੋ ਕੇ ਰੱਖ ਦਿਤਾ ਤੂੰ।’
1955 ਵਿਚ ਭਗਤ ਸਿੰਘ ਨੇ ਇਕ ਆਪਣੇ ਭਰਾ ਹੀਰਾ ਸਿਘ ਦਾ ਪੁਤ ਬੇਅੰਤ ਤੇ ਇਕ ਜਗਤ ਸਿਘ ਦਾ ਪੁਤ ਭਜਨ ਅਮਰੀਕਾ ਸੱਦ ਲਏ ਸਨ। ਜਗਤ ਸਿਘ ਦੇ ਦੋ ਮੁੰਡੇ ਸਨ ਦੂਸਰਾ ਚਰਨ ਸਿਘ ਪਿਛੇ ਰਹਿ ਗਿਆ ਸੀ। ਚਰਨ ਸਿਘ ਐਮ ਏ ਕਰਕੇ ਬੀ ਡੀ ਓ ਲੱਗ ਗਿਆ। ਸਾਡੇ ਪਿੰਡ ‘ਚ ਇਹ ਇਤਿਹਾਸਕ ਪੜ੍ਹਿਆ-ਲਿਖਿਆ ਤੇ ਖੂਬਸੂਰਤ ਪਰਿਵਾਰ ਹੈ। 1962 ਵਿਚ ਭਗਤ ਸਿੰਘ 49 ਸਾਲ ਬਅਦ ਪਹਿਲੀ ਵਾਰੀ ਅਮਰੀਕਾ ਤੋਂ ਪਿੰਡ ਗਿਆ। ਉਸਦੀ ਅਮੀਰਕਨ ਘਰਵਾਲੀ ਮੇਮ ਵੀ ਨਾਲ ਸੀ। ਮੈਨੂੰ ਪੂਰੀ ਤਰ੍ਹਾਂ ਯਾਦ ਹੈ, ਉਹ ਪੂਰੇ ਰੋਅਬ ਵਾਲਾ ਸਰਦਾਰ ਸੱਜਿਆ ਸੀ। ਚਿਟੀ ਦਾਹੜੀ ਤੇ ਪੱਗੜੀ ਸਿਰ ‘ਤੇ। ਸਾਰਾ ਪਿੰਡ ਉਸਨੂੰ ਮਿਲਣ ਗਿਆ। ਉਹ ਆਪ ਵੀ ਘਰ ਘਰ ਜਾ ਕੇ ਆਪਣੇ ਪੁਰਾਣੇ ਯਾਰਾਂ-ਦੋਸਤਾਂ ਨੂੰ ਮਿਲਦਾ। ਪ੍ਰਤਾਪ ਸਿਘ ਕੈਰੋਂ, ਜੋ ਉਹਦਾ ਜਮਾਤੀ ਸੀ, ਉਹਨੂੰ ਅਤੇ ਜਵਾਹਰ ਲਾਲ ਨਹਿਰੂ ਨੂੰ ਵੀ ਮਿਲ ਕੇ ਆਇਆ।
ਭਗਤ ਸਿੰਘ ਨੇ ਅਮਰੀਕਾ ਚ ਆ ਕੇ ਹੋਰ ਵੀ ਮੱਲਾਂ ਮਾਰੀਆਂ
ਧਰ ਭਹਅਗਅਟ ੰਨਿਗਹ ਠਹਨਿਦ ੱਅਸ ੋਨੲ ੋਾ ਟਹੲ ਾਰਿਸਟ ੰਕਿਹ ਸੋਲਦਿੲਰਸ & ਾਰਿਸਟ ਠੁਰਬਅਨੲਦ ੰਕਿਹ ਸੲਰਵੲ ਟਹੲ ੂਨਟਿੲਦ ੰਟਅਟੲ ੋਾ ੳਮੲਰਿਚਅ ਨਿ ਅਰਮੇ ਧੁਰਿਨਗ ਟਹੲ ਾਂਰਿਸਟ ੱੋਰਲਦ ੱਅਰ। ਉਹ ਲੇਖਕ ਹੋਣ ਦੇ ਨਾਤੇ ਇਕ ਅਖਬਾਰ ‘ੈੋੁਨਗ ੀਨਦਅਿ’ ਦਾ ਸਹਾਇਕ ਵੀ ਸੀ।
ਸੰਤੋਖ ਅਤੇ ਅੰਬ-ਦੋਵਾਂ ਭਾਰਾਵਾਂ ਦੀਆ ਗੱਲਾਂ ਆਮ ਪਿੰਡ ਵਿਚ ਹੁੰਦੀਆ। ਸੰਤੋਖ ਦਾ ਕੱਦ ਦਰਮਿਆਨਾ, ਲਾਲ ਚਿਹਰਾ, ਅੱਖਾ ਬਿਲੀਆਂ, ਸੁਭਾ ਦਾ ਠੰਡਾ ਤੇ ਸਾਉ। ਅੰਬਾ ਉਲਟ ਲੰਮਾ ਕੱਦ, ਸੁਭਾ ਦਾ ਅੜਬ, ਜਦੋਂ ਦੋ ਘੁਟ ਲਾਏ ਹੋਣੇ ਫਿਰ ਕਿਹੜਾ ਲਾਗੋਂ ਦੀ ਸੁਕਾ ਲੰਘ ਜਾਏ। ਗੱਲ਼ ਪਏ ਤੋ ਬਗੈਰ ਜਾਣ ਨਹੀਂ ਦੇਣਾ। ਤੂੰ ਤੂੰ ਮੈ ਹੋਈ ਲੈ, ਸੰਤੋਖ ਹੱਥ ਜੋੜ ਕੇ ਮਿਨਤਾਂ ਕਰਕੇ ਪੱਲਾ ਛੁਡਾੳਂੁਦਾ।
ਇਕ ਵਾਰੀ ਅਮਰੀਕਾ ਵਾਲੇ ਭਰਾ ਬੇਅੰਤ ਨੇ ਸੰਤੋਖ ਹੋਰਾਂ ਨੂੰ ਚਿਠੀ ਭੇਜੀ ਅਤੇ ਉਸਦੇ ਵਿਚ ਇਕ ਬੈਕ ਦਾ ਚੈਕ ਵੀ ਭੇਜਿਆ। ਚੈਕ ਉਨ੍ਹਾਂ ਪਹਿਲੀ ਵਾਰੀ ਦੇਖਿਆ ਸੀ। ਭੱਜੇ ਭੱਜੇ ਚਾਚੇ ਦੇ ਪੁਤ ਭਰਾ ਬੀਡੀਓ ਵੱਲ ਗਏ। ਭਰਾ ਆਹ ਦੇਖੀ ਬੇਅੰਤ ਨੇ ਚਿਠੀ ਵਿਚ ਕੁਝ ਲਿਸ਼ਕਦਾ ਭੇਜਿਆ। ਬੀਡੀਓ ਨੂੰ ਕਿਤੇ ਕਿਤਾਈਂ ਅਮਰੀਕਾ ਤੋਂ ਤਾਇਆ ਚੈਕ ਭੇਜਦਾ ਸੀ। ਉਹ ਚੈਕ ਵੇਖ ਕੇ ਕਹਿੰਦਾ, ਸੰਤੋਖ ਤੁਹਾਡੇ ਭਾਗ ਖੁਲ’ਗੇ। ਬੇਅੰਤ ਨੇ ਤੁਹਾਨੂੰ ਚੋਖੇ ਪੈਸੇ ਭੇਜੇ ਹਨ। ਸੰਤੋਖ ਪੁਛਦਾ ਭਾਉ ਕਿਨੇ ਕੁ ਬਨਣਗੇ? ਬੀਡੀਓ ਨੇ ਜਬਾਨੀ ਕਲਾਮੀ ਹਿਸਾਬ ਲਾ ਕੇ ਕਹਿ ਦਿਤਾ, ਬਸ ਇਹ ਸਮਝ ਲਓ ਕੇ ਗੰਡਿਆਂ ਵਾਲਾ ਤੋੜਾ ਪੈਸਿਆ ਨਾਲ ਭਰ ਜਾਉ। ਜੰਡਿਆਲੇ ਜਾ ਕੇ ਚੈਕ ਨੂੰ ਜਮਾ ਕਰਾ ਦਿਓ। ਘਰ ਆ ਕੇ ਚੈਕ ਨੂੰ ਸਿਧਾ-ਪੁਠਾ ਕਰਕੇ ਵੇਖੀ ਜਾਣ, ਕਿੳਂੁ ਕਿ ਉਨ੍ਹਾਂ ਨੂੰ ਬੀਡੀਓ ਦੀ ਗੱਲ ‘ਤੇ ਯਕੀਨ ਨਹੀਂਂ ਸੀ ਆ ਰਿਹਾ।
ਰਾਤ ਉਸਲ-ਵੱਟੇ ਲੈਂਦਿਆਂ ਕੱਢੀ। ਅਗਲੇ ਦਿਨ ਸਵੇਰੇ ਹੀ ਜੰਡਿਆਲੇ ਬੈਂਕ ਚਲੇ ਗਏ। ਬੈਂਕ ਵਾਲਿਆ ਕਿਹਾ ਪਹਿਲਾਂ ਖਾਤਾ ਖੁਲਵਾਓ, ਫਿਰ ਇਹ ਚੈਕ ਅਮਰੀਕਾ ਤੋ ਕਲੀਅਰ ਹੋ ਕੇ ਆਵੇਗਾ ਤੇ ਫਿਰ ਤੁਹਾਨੂੰ ਪੈਸੇ ਮਿਲਣਗੇ। ਪਰ ਬੇਵਸਾਏ ਯਕੀਨ ਫਿਰ ਵੀ ਉਨ੍ਹਾਂ ਨੂੰ ਨਾ ਆਵੇ, ਗੰਡਿਆ ਦਾ ਤੋੜਾ ਹੀ ਦਿਸੀ ਜਾਵੇ। ਦੂਜੇ-ਚੋਥੇ ਦਿਨ ਉਹ ਬੈਕ ‘ਚ ਗੇੜੀ ਮਾਰ ਆਇਆ ਕਰਨ ਪਰ ਅੱਗਿਓਂ ਉਨ੍ਹਾਂ ਨੂੰ ਨਾਂਹ ਵਿਚ ਜੁਆਬ ਮਿਲੇ। ਹਾਰ ਕੇ ਇਕ ਦਿਨ ਬੈਂਕ ਮੈਨੇਜਰ ਕੋਲ ਪਹੁੰਚ ਗਏ। ਉਸ ਨੇ ਕਿਹਾ, ਸੰਤੋਖ ਸਿੰਘ ਤੁਹਾਡੇ ਪਿੰਡ ਦਾ ਮੁੰਡਾ ਅਵਤਾਰ ਬੈਂਕ ‘ਚ ਕੰਮ ਕਰਦਾ ਹੈ। ਜਿਸ ਦਿਨ ਵੀ ਤੁਹਾਡੇ ਪੈਸੇ ਆ ਗਏ ਉਹਦੇ ਹੱਥ ਤੁਹਾਡੇ ਘਰ ਮੈਂ ਸੁਨੇਹਾ ਪਹੁੰਚਾ ਦੇਵਾਂਗਾ।
ਭਗਤ ਸਿੰਘ ਨੂੰ ਅਮਰੀਕਾ ਆਏ ਨੂੰ ਜਿਆਦਾ ਦੇਰ ਨਹੀਂ ਸੀ ਹੋਈ। ਉਹਨੇ ਆਪਣੇ ਭਤੀਜੇ ਬੀਡੀਓ ਨੂੰ ਚਿੱਠੀ ਲਿਖੀ ਕਿ ਮੈਨੂੰ ਪਤਾ ਲੱਗਾ ਹੈ, ਆਪਣੇ ਇਲਾਕੇ ਦਾ ਗੁਰਦਿਤ ਸਿੰਘ ਸੰਧੂ ਜੋ ਸਰਹਾਲੀ ਤੋਂ ਹੈ, ਪੰਜਾਬ ਤੋਂ ਬੰਦੇ ਲੈ ਕੇ ਕਨੈਡਾ ਆਉਣ ਦੀ ਸਲਾਹ ਬਣਾੳਂੁਦਾ ਹੈ। ਤੂੰ ਆਪਣੇ ਪਿਓ ਨੂੰ ਭੇਜ ਦੇ ਤੇ ਚਿਠੀ ‘ਚ ਉਹਨੇ ਰਾਹ ਦਾ ਖਰਚਾ-ਪਾਣੀ ਵੀ ਭੇਜ ਦਿਤਾ। ਬੀਡੀਓ ਨੂੰ ਤਾਏ ਦੀ ਸਲਾਹ ਚੰਗੀ ਲੱਗੀ ਤੇ ਉਸ ਨੇ ਆਪਣੇ ਪਿਓ ਜਗਤ ਸਿੰਘ ਨੂੰ ਗੁਰਦਿਤ ਸਿਘ ਦੇ ਬੰਦਿਆ ਨਾਲ ਕੈਨੇਡਾ ਜਾਣ ਲਈ ਮਿਲਾ ਦਿਤਾ। ਭਗਤ ਸਿੰਘ ਦੀ ਆਪਣੇ ਭਤੀਜੇ ਬੀਡੀਓ ਨਾਲ ਚੰਗੀ ਬੰਣਦੀ ਸੀ ਕਿੳਂੁ ਕਿ ਉਹ ਪੜ੍ਹਿਆ-ਲਿਖਿਆ ਤੇ ਸਮਝਦਾਰ ਸੀ। ਜਗਤ ਸਿੰਘ ਕਾਮਾਗਾਟੂਮਾਰੂ ਦੇ ਨਾਮ ਜਹਾਜ ਵਿਚ ਬੈਠ ਕੇ ਕੇਨੇਡਾ ਦੇ ਸ਼ਹਿਰ ਵੈਨਕੁਵਰ ਨੂੰ ਰਵਾਨਾ ਹੋ ਗਿਆ। ਕੈਨੇਡਾ ਪਹੁੰਚ ਕੇ ਜੋ ਉਸ ਜਹਾਜ ਦੇ ਸਵਾਰਾਂ ਨਾਲ ਬੀਤੀ ਉਹ ਅਸੀਂ ਪੜ-ਸੁਣ ਚੁਕੋ ਹਾਂ।
ਮੇਰੇ ਵੱਡੇ ਭਰਾ ਦਲਬੀਰ ਚੇਤਨ ਨੇ ਪਿੰਡ ਦੇ ਹੋਣ ਕਰਕੇ ਜਗਤ ਸਿੰਘ ਨਾਲ ਪਿੰਡ ਤੋਂ ਚੱਲਣ ਤੋਂ ਲੈ ਕੇ ਵਾਪਸ ਪਿੰਡ ਪਹੁੰਚਣ ਤਕ ਸਾਰੀ ਗੱਲ ਬਾਤ ਕੀਤੀ। ਜਗਤ ਸਿੰਘ ਨੇ ਦੱਸਿਆ ਕਿ ਕਲਕੱਤੇ ਆ ਕੇ ਜਦੋਂ ਗੋਲੀਆਂ ਵਰ੍ਹੀਆਂ ਤਾਂ ਪਤਾ ਨਹੀਂ ਮੈ ਬਚ ਕੇ ਪਿੰਡ ਕਿਸ ਤਰ੍ਹਾਂ ਪਹੁੰਚ ਗਿਆ। ਉਹ ਲੰਮੀ ਇੰਟਰਵਿਉ ਦਲਬੀਰ ਚੇਤਨ ਨੇ ਉਸ ਵਕਤ ਅਜੀਤ ਅਖਬਾਰ ਚ ਛਪਵਾ ਦਿਤੀ।
ਕਾਮਾਗਾਟਾਮਾਰੂ ਦਾ ਆਖਰੀ ਜਿਉਂਦਾ ਸਵਾਰ ਜਗਤ ਸਿੰਘ ਥਿੰਦ ਪਿੰਡ ਤਾਰਾ ਗੜ ਤਲਾਵਾ
ਉਸ ਵਕਤ ਪੰਜਾਬ ਦਾ ਮੁਖ ਮੰਤਰੀ ਗਿਆਨੀ ਜੈਲ ਸਿੰਘ ਸੀ। ਅਖਬਾਰ ਦੀ ਖਬਰ ਦੇ ਨਾਲ ਦਲਬੀਰ ਚੇਤਨ ਨੇ ਗਿਆਨੀ ਜੀ ਨੂੰ ਚਿੱਠੀ ਵੀ ਲਿਖੀ। ਗਿਆਨੀ ਜੈਲ ਸਿੰਘ ਦੇ ਮਨ ਮੇਹਰ ਪੈ ਗਈ ਤੇ ਜਗਤ ਸਿੰਘ ਨੂੰ ਆਖਰੀ ਕਾਮਾਗਾਟਾਮਾਰੂ ਦੇ ਜਿਉਂਦਾ ਸਵਾਰ ਹੋਣ ਦੇ ਨਾਤੇ ਪੈਨਸ਼ਨ ਲੱਗ ਗਈ।
ਅੱਜ ਕਰਮਾਂ ਵਾਲਾ ਦਿਨ ਸੰਤੋਖ ਹੋਰਾਂ ਦੇ ਵਿਹੜੇ ਵੀ ਆ ਚੜ੍ਹਿਆ ਸੀ। ਅਵਤਾਰ ਘਰ ਆ ਕੇ ਸੁਨੇਹਾ ਦੇ ਗਿਆ ਕਿ ਤਹਾਡੇ ਪੈਸੇ ਆ ਗਏ ਹਨ ਜਦੋ ਮਰਜ਼ੀ ਲੈ ਆਇਓ।
ਅਗਲੇ ਦਿਨ ਹੀ ਸੰਤੋਖ ਤੇ ਅੰਬਾ ਬੈਂਕ ਵਿਚ ਜਾ ਗੱਜ਼ੇ। ਹਿਸਾਬ-ਕਿਤਾਬ ਕਰਦਿਆਂ ਬੀਡੀਓ ਦੀ ਗੱਲ ਸੱਚੀ ਲੱਗੀ
ਸ਼ਹਿਰੋਂ ਆਉਂਦੇ ਮੀਟ ਤੇ ਸ਼ਰਾਬ ਦੀ ਬੋਤਲ ਵੀ ਲੈ ਆਏ ਕਲ ਤੀਆਂ ਹਨ, ਚੰਗੀ ਤਰ੍ਹਾਂ ਮਨਾਵਾਂਗੇ। ਖਾਣ-ਪੀਣ ਦੇ ਦੋਵੇਂ ਭਰਾ ਸ਼ੌਕੀਨ ਸਨ। ਸੰਤੋਖ ਨੇ ਬੰਦੂਕ ਵੀ ਰੱਖੀ ਹੋਈ ਸੀ। ਕਦੀ-ਕਿਤੇ ਪਿੰਡ ‘ਚ ਘੁਗੀਆਂ ਕਬੂਤਰ ਮਾਰਨ ਨਿਕਲਦਾ ਤੇ ਅਸੀਂ ਵੀ ਉਹਦੇ ਮਗਰ-ਮਗਰ ਫਿਰਦੇ। ਜਦ ਵੀ ਸ਼ਿਕਾਰ ਬਣਾਉਣਾ ਤਾਂ ਆਪ ਹੀ ਤੜਕਾ-ਸ਼ੜਕਾ ਪੁਨਦੇ ਹੁੰਦੇ। ਜਨਾਨੀਆਂ ਨੂੰ ਰਸੋਈ ਦਾ ਬਾਹਰ ਦਾ ਰਾਹ ਦਿਖਾ ਦੇਂਦੇ। ਅਖੇ ਸ਼ਿਕਾਰ ਖੇਹ ਬਨਾਉਣਾ ਲਸਣ-ਅਧਰਕ ਦਾ ਸਰਫਾ ਕਰਦੀਆਂ। ਉਸ ਦਿਨ ਵੀ ਸ਼ਹਿਰੋਂ ਲਿਆਦਾ ਮੀਟ ਆਪ ਹੀ ਭੁੰਨਿਆ ਤੇ ਫਿਰ ਦੋਵੇਂ ਭਰਾ ਬਰਾਂਡੇ ‘ਚ ਕੁਰਸੀਆਂ-ਮੇਜ ਲਾ ਕੇ ਦਾਰੂ ਪੀਣ ਬੈਠ ਗਏ। ਸਾਡੇ ਪਿੰਡ ਦਾ ਇਕ ਬੰਦਾ ਗੱਲ-ਗੱਲ ‘ਤੇ ਕੁਤੇ ਵਾਗੂੰ ਸ਼ਈ ਲੈ ਕੇ ਪੈਂਦਾ ਸੀ। ਕਪੂਰੀ ਪਿੰਡ ਚ ਹੋਰ ਵੀ ਸਨ ਪਰ ਉਹਦਾ ਨਾ ਪਿੰਡ ਵਾਲਿਆਂ ਨੇ ਕਪੂਰੀ ਭੋਂਕਾ ਪਾ ਦਿਤਾ। ਤੇ ਸੰਤੋਖ ਹੋਰਾਂ ਵੀ ਆਪਣੇ ਕੁੱਤੇ ਦਾ ਨਾਂ ਕਪੂਰੀ ਰੱਖ ਲਿਆ। ਸੰਤੋਖ ਨੇ ਹਵੇਲੀ ਵੱਲ ਮੂੰਹ ਕਰਕੇ ਕਪੂਰੀ-ਕਪੂਰੀ ਕਰਕੇ ਕੁੱਤੇ ਨੂੰ ਵਾਜ ਮਾਰੀ, ਪਰ ਉਹ ਆਇਆ ਨਾ। ਅੰਬਾ ਕਹਿਣ ਲੱਗਾ, ਕਪੂਰੀ ਕਿਹਾਂ ਕਈ ਵਾਰੀ ਉਹ ਗੁਸਾ ਕਰ ਜਾਂਦਾ।
‘ਕਪੂਰੀ ਜੀ’ ਕਹਿ ਕੇ ਵਾਜ ਮਾਰੀ ਅਗਲੇ ਬੰਨੇ ਆ ਕੇ ਬੈਠ ਗਿਆ। ਮੀਟ ਖਾਂਦਿਆਂ ਹੱਡੀਆਂ ਕਪੂਰੀ ਵੱਲ ਸੁਟੀ ਜਾਣ। ਅੰਬਾ ਕਹਿਣ ਲੱਗਾ ਉਏ ਸੰਤੋਖ ਆਪਾਂ ਹੁਣ ਪੈਸੇ ਵਾਲੇ ਹੋ ਗਏ ਹਾਂ। ਇਹਨੂੰ ਕਾਹਦੇ ਲਈ ਹੱਡੀਆਂ ਪਾਈ ਜਾਂਦੇ ਹਾਂ। ਸੰਤੋਖ ਅੰਦਰੋ ਬਾਟੀ ਲੈ ਆਇਆ ਤੇ ਮੀਟ ਦੀ ਭਰ ਕੇ ਕਪੂਰੀ ਦੇ ਅੱਗੇ ਰੱਖ ਦਿਤੀ ‘ਆ ਲੈ ਤੂੰ ਨਜਾਰੇ ਲੁਟ’ ਉਹ ਅਜੇ ਮੁਕਿਆ ਨਾ ਅੰਬੇ ਨੇ ਇਕ ਹੋਰ ਕੜਛੀ ਪਾ ਦਿਤੀ। ਹਾੜੇ ਦਾ ਸਰੂਰ ਆ ਚੁਕਾ ਸੀ। ਅੰਬਾ ਅੰਦਰ ਪਾਣੀ ਲੈਣ ਚਲੇ ਗਿਆ। ਸੰਤੋਖ ਨੇ ਨਸ਼ੇ ਦੇ ਸਰੂਰ ‘ਚ ਸਾਰਾ ਪਤੀਲਾ ਹੀ ਕਪੂਰੀ ਅੱਗੇ ਰੱਖ ਦਿਤਾ, ‘ਕਪੂਰੀ ਤੂੰ ਤੀਆਂ ਮਨਾ ਅਸੀ ਅਗਲੇ ਹਫਤੇ ਫੇਰ ਲੈ ਆਵਾਂਗੇ’ ਪਿੰਡ ‘ਚ ਦੋਵਾਂ ਭਰਾਵਾਂ ਦੇ ਕਿਸੇ ਨਾ ਕਿਸੇ ਗੱਲ ‘ਤੇ ਚਰਚੇ ਛਿੜੇ ਹੀ ਰਹਿੰਦੇ ਸਨ।
‘ਮਾੜੇ ਜੱਟ ਕਟੋਰੀ ਲੱਭੀ ਪਾਣੀ ਪੀ ਪੀ ਆਫਰਿਆ’ ਉਹ ਹਾਲ ਦੋਵਾਂ ਭਰਾਵਾਂ ਨਾਲ ਹੋ ਰਹੀ ਸੀ। ਰਾਤ ਦਿਨ ਬੈਠ ਕੇ ਸਲਾਹਾਂ ਕਰਦੇ, ਇਹ ਪੈਸਾ ਕਿਥੇ ਲਾਈਏ, ਚੱਲ ਬੀਡੀਓ ਦੀ ਸਲਾਹ ਲੈਂਦੇ ਹਾਂ। ਉਹ ਇਸ ਕੰਮ ‘ਚ ਕਾਫੀ ਸਿਆਣਾ ਆਪਣੇ ਪਰਿਵਾਰ ‘ਚ। ਬੀਡੀਓ ਨੇ ਸਲਾਹ ਦਿਤੀ, ਦੋ ਕੁ ਸਾਲ ਹੋਏ ਨੇ ਮੇਰੇ ਸੋਹਰਿਆਂ ਨੇ ਇਥੋ ਜਮੀਨ ਵੇਚ ਕੇ ਕਿਤੇ ਸ਼ਾਹਜਹਾਨਪੁਰ ਜਾ ਕੇ ਜਮੀਨ ਖਰੀਦੀ ਹੈ। ਉਥੇ ਉਨ੍ਹਾਂ ਦੀ ਚੰਗੀ ਤੱਘ ਜਮੀਨ ਬਣ ਗਈ ਹੈ। ਤੁਸੀ ਉਧਰ ਨਿਕਲ ਜਾਓ, ਥੋੜੇ ਪੈਸੇ ਲਾ ਕੇ ਤੁਹਾਡੀ ਚੰਗੀ ਜਮੀਨ ਬਣ ਜਾਏਗੀ। ਤੁਸੀ ਖਾਣ-ਪੀਣ ਦੇ ਸ਼ੌਕੀਨ ਖੁਲੀ ਜਮੀਨ ‘ਤੇ ਨਾਲੇ ਸ਼ਿਕਾਰ ਖੇਡਿਆ ਕਰਿਓ।
ਸਲਾਹ ਦੋਵਾਂ ਭਰਾਵਾਂ ਨੂੰ ਚੰਗੀ ਲੱਗੀ। ਤੇ ਕਰਦੇ-ਕਰਾੳਂੁਦਿਆਂ ਉਥੇ ਜਾ ਜਮੀਨ ਖਰੀਦੀ। ਪਿੰਡ ਵਿਚ ਵਾਹਵਾ ਵਾਹਵਾ ਹੋ ਗਈ। ਫਸਲ ਵਗੈਰਾ ਬੀਜ ਕੇ ਉਹ ਵਿਚ-ਵਿਚਾਲੇ ਪਿੰਡ ਵੀ ਗੇੜਾ ਮਾਰਦੇ ਰਹਿੰਦੇ। ਇਸੇ ਬਹਾਨੇ ਉਨ੍ਹਾਂ ਦੀ ਪਿੰਡ ‘ਚ ਚਰਚਾ ਚੱਲਦੀ ਰਹਦੀ।
ਪਰ ਕਹਿੰਦੇ ‘ਵਾਰਸ਼ ਸ਼ਾਹ ਨਾ ਆਦਤਾਂ ਜਾਂਦੀਆਂ’ ਅੰਬਾ ਸ਼ਰਾਬ ਪੀ ਕੇ ਉਥੋਂ ਦੇ ਆਂਢ-ਗੁਆਂਢ ਨਾਲ ਆਢਾ ਲਾਈ ਰੱਖਦਾ। ਸੰਤੋਖ ਨੇ ਬਥੇਰਾ ਸਮਝਾਉਣਾ, ਵੱਡੇ ਭਾਉ ਇਹ ਪਿੰਡ ਨਹੀਂ ਅਪਣਾ, ਸਬਰ ਨਾਲ ਰਿਹਾ ਕਰ। ਪਰ ਦੋ ਘੁਟ ਅੰਬੇ ਦੇ ਅੰਦਰ ਗਏ ਨਹੀਂ ਤਾਂ ਫਿਰ ਸਬਰ ਕਿਥੇ। ਅੰਬੇ ‘ਤੋਂ ਆਂਢ-ਗੁਆਂਢ ਇਕ ਦਿਨ ਜਿਆਦਾ ਹੀ ਤੰਗ ਆ ਗਿਆ। ਉਥੋ ਦੇ ਲਾਗੇ ਬੰਨੇ ਦੇ ਠਾਕਰਾਂ ਨੇ ਇਕੱਠੇ ਹੋ ਕੇ ਦੋਵਾਂ ਭਰਾਵਾਂ ਨੂੰ ਘੇਰ ਲਿਆ ਤੇ ਉਨ੍ਹਾਂ ਦਾ ਚੰਗਾ ਕੁਟਾਪਾ ਕੀਤਾ। ਤੇ ਨਾਲ ਹੀ ਧਮਕੀ ਦੇ ਦਿਤੀ, ਜਮੀਨ ਵੇਚ ਕੇ ਇਥੋਂ ਚਲੇ ਜਾਉ, ਨਹੀਂ ਤਾ ਕਿਸੇ ਦਿਨ ਦੋਵਾਂ ਭਰਾਵਾਂ ਦੀਆ ਲਾਸ਼ਾ ਰੁਖ ਨਾਲ ਲਟਕਦੀਆਂ ਮਿਲਣਗਈਆਂ।
ਆਲੂ ਵਾਂਗ ਛਿਲੇ-ਛਿਲਾਏ ਮੂੰਹ ਲਮਕਾਈ ਰਾਤ ਦੀ ਗੱਡੀ ਫੜ ਕੇ ਸਵੇਰੇ ਘਰ ਆ ਗਏ। ਘਰਵਾਲੇ ਵੀ ਵਿਗੜੀਆਂ ਸ਼ਕਲਾਂ ਵੇਖ ਕੇ ਹੈਰਾਨ ਹੋ ਗਏ, ਪਰ ਹੀਆ ਕਿਸੇ ਦਾ ਨਾ ਪਵੇ ਪੁਛਣ ਨੂੰ ਕਿ ਤੁਹਾਡੇ ਨਾਲ ਕੀ ਹੋਇਆ।
ਘਰ ਵਿਚ ਵੜ ਕੇ ਮਾਂ ਨੂੰ ਵਾਜ ਮਾਰੀ ‘ਮਾਤਾ ਜਾ ਗੁਰਦਵਾਰੇ ਬਾਬਾ ਜੀ ਨੂੰ ਘਰੋਂ ਸੱਦ ਕੇ ਲੈ ਕੇ ਆ। ਅਸੀਂ ਨਹਾ-ਧੋ ਕੇ ਤੁਹਾਨੂੰ ਗੁਰਦਵਾਰੇ ਮਿਲਦੇ ਹਾਂ।
ਮਾਤਾ ਹੈਰਾਨ ਕਿ ਅੱਜ ਬਾਬੇ ਨਾਲ ਕੀ ਜਰੂਰਤ ਪੈ ਗਈ। ਘਰ ਦੇ ਸਾਹਮਣੇ ਗੁਰਦਵਾਰਾ ਇਹ ਤੇ ਕਿਤੇ ਮੱਸਿਆ-ਸੰਗਰਾਦ ਵੀ ਮੱਥਾ ਟੇਕਣ ਨਹੀਂ ਗਏ। ਖੈਰ ਮਾਤਾ ਬੁੜ ਬੁੜ ਕਰਦੀ ਘਰੋਂ ਬਾਬਾ ਜੀ ਨੂੰ ਸੱਦ ਲਿਆਈ। ਘਰੋਂ ਨਿਕਲਦਿਆਂ ਦੋਵਾਂ ਸਲਾਹ ਬਣਾਈ ਕਿ ਦੋ ਸਾਲ ਵਾਸਤੇ ਸ਼ਰਾਬ ਛੱਡਦੇ ਹਾਂ ਜੇ ਪੁਗ ਗਈ ਤਾਂ ਫੇਰ ਹੋਰ ਅੱਗੇ ਕਰਵਾ ਲਵਾਂਗੇ। ਬਾਬਾ ਜੀ ਕਹਿਣ ਲੱਗੇ ਸੰਤੋਖ ਸਿੰਹਾ ਕਾਹਦੀ ਅਰਦਾਸ ਕਰਵਾਉਣੀ ਹੈ।
ਬਾਬਾ ਜੀ ਅਸੀ ਦੋਵਾਂ ਨੇ ਦੋ ਸਾਲ ਵਾਸਤੇ ਸ਼ਰਾਬ ਨਾ ਪੀਣ ਦੀ ਅਰਦਾਸ ਕਰਵਾੳਣੀ ਏ। ਬਾਬਾ ਜੀ ਨੇ ਅਰਦਾਸ ਕਰਦਿਆਂ ਕਰਦਿਆਂ ਸਾਰੀ ਉਮਰ ਲਈ ਸ਼ਰਾਬ ਛੱਡਣ ਦੀ ਅਰਦਾਸ ਕਰ ਦਿਤੀ। ਅੰਬੇ ਨੇ ਬਾਬੇ ਦੇ ਮੂਹੋ ਸਾਰੀ ਉਮਰ ਲਈ ਸੁਣਿਆ ਤਾ ਸੰਤੋਖ ਨੂੰ ਜੋਰ ਦੀ ਕੂਣੀ ਮਾਰੀ ਇਹ ਸਾਰੀ ਉਮਰ ਦਾ ਕੀ ਭਾਣਾ ਵਰਤ ਗਿਆ। ਅਰਦਾਸ ਖਤਮ ਹੋਣ ‘ਤੇ ਸੰਤੋਖ ਕਹਿੰਦਾ ਭਾਉ ਜਿਗਰਾ ਰੱਖ। ਸੰਤੋਖ ਇਸ ਕਾਰਨਾਮੇ ਤੋ ਬਾਅਦ ਛੇਤੀ ਸਦਾ ਲਈ ਤੁਰ ਜਾਂਦਾ ਹੈ। ਪਰ ਅੰਬਾ ਲੰਮੀ ਉਮਰ ਭੁਗਤ ਕੇ ਗਿਆ। ਪਰ ੳਸਨੇ ਫੇਰ ਸਾਰੀ ਉਮਰ ਸ਼ਰਾਬ ਨੂੰ ਮੂੰਹ ਨਹੀਂ ਲਾਇਆ।
ਅੰਬੇ ਦੀਆਂ ਸ਼ਰਾਬ ਪੀ ਕੇ ਲੜਨ ਵਾਲੀਆਂ ਆਦਤਾਂ ‘ਤੋਂ ਗੁਆਂਢ ਕੁਝ ਸੁਖੀ ਹੋ ਗਿਆ, ਪਰ ਅੜਬਪੁਣਾ ਨਹੀਂ ਸੀ ਗਿਆ। ਚਾਚੀ ਜਦੋਂ ਵਿਆਹੀ ਆਈ ਤਾਂ ਆਂਢ-ਗਆਂਢ ਉਹਦੇ ਸਹੱਪਣ ਦੀਆ ਗੱਲਾਂ ਹੁੰਦੀਆ। ਸੰਤੋਖ ਆਪ ਵੀ ਸੋਹਣਾ ਪਰ ਘਰਵਾਲੀ ਆਪਣੇ ਨਾਲੋਂ ਵੀ ਸੋਹਣੀ ਲੈ ਕੇ ਆਇਆ। ਪਰ ਕਿਸਮਤ ਦੀ ਲਕੀਰ ਚਾਚੀ ਨੇ ਇਹਨੀ ਸੋਹਣੀ ਨਹੀਂ ਲਿਖਾਈ ਸੀ।
ਚਾਚੇ ਦੇ ਤੁਰ ਜਾਣ ਤੋ ਬਾਅਦ ਚਾਚੀ ਆਪਣਾ ਪੁਤ ਲੈ ਕੇ ਪੇਕੀਂ ਚਲੀ ਗਈ। ਪੇਕੇ ਜਾ ਕੇ ਆਪਣੇ ਭਰਾਵਾਂ ਨੂੰ ਕਹਿ ਦਿਤਾ। ਤੁਸੀ ਆਪਣੀ ਹਵੇਲੀ ਵਿਚ ਇਕ ਨੁਕਰੇ ਮੈਨੂੰ ਕੋਠਾ ਪਾ ਦਿਉ। ਮੈਂ ਉਥੇ ਰਹਿ ਕੇ ਅਪਣੇ ਪੁਤ ਨੂੰ ਪਾਲ ਲਵਾਂਗੀ, ਪਰ ਸਹੁਰੇ ਘਰ ਨਹੀਂ ਰਹਿ ਸਕਦੀ। ਚਾਚੀ ਦੇ ਪੇਕਿਆਂ ਨੂੰ ਉਹਦੇ ਜੇਠ ਅੰਬੇ ਦੇ ਅੜਬ ਸਭਾ ਤੋ ਜਾਣੂ ਸਨ। ਚਾਚੇ ਦੇ ਸਾਲੇ ਜਦ ਪਿੰਡ ਆਉਂਦੇ ਹੁੰਦੇ ਸਨ। ਉਨ੍ਹਾਂ ਕੋਲ ਮੋਟਰਸਾਈਕਲ ਹੁੰਦੇ ਸਨ।
ਚਾਚੀ ਦੱਸ ਜਮਾਤਾ ਪੜੀ ਹੋਈ ਸੀ। ਤੇ ਅੱਗੇ ਉਹਨੇ ਝ ਭ ਠ ਚ ਦਾਖਲਾ ਲੈ ਲਿਆ। ਜਦ ਉਨੇ ਕੋਰਸ ਪੂਰਾ ਕੀਤਾ ਤਾ ਉਹਨੂੰ ਰੰਡੇਪੇ ਦੇ ਕੋਟੇ ਤੇ ਕੁਝ ਭਰਾਵਾਂ ਦੀ ਜਾਣ ਪਹਿਚਾਣ ਕਰਕੇ ਅਧਿਆਪਕਾ ਦੀ ਨੋਕਰੀ ਮਿਲ ਗਈ। ਜਿੰਦਗੀ ਰਾਹ ‘ਤੇ ਤੁਰਨ ਲੱਗ ਪਈ ਤੇ ਨਾਲ ਨਾਲ ਆਪਣੇ ਪੁਤ ਨੂੰ ਪਾਲਦੀ ਰਹੀ।
ਕਦੇ ਛੁਟੀਾਂਾ ਵਿਚ ਪਿੰਡ ਸਹੁਰੇ ਘਰ ਵੀ ਗੇੜੀ ਮਾਰਦੀ ਹੁੰਦੀ। ਜਦੋ ਉਹਨੇ ਆਉਣਾ, ਮੇਰੀ ਮਾਂ ਤੇ ਚਾਚੀਆਂ ਨੇ ਮਿਲ ਕੇ ਦੁਖ-ਸੁਖ ਸਾਂਝੇ ਕਰ ਆਉਣੇ। ਘਰ ਆ ਕੇ ਚਾਚੀ ਦੀਆ ਗੱਲਾਂ ਕਰਨੀਆਂ ‘ਨੀ ਸੰਤੋਖ ਦਾ ਮੁੰਡਾ ਬਿਲਕੁਲ ਸੰਤੋਖ ਵਾਂਗ ਹੀ ਸੋਹਣਾ ਅਤੇ ਆਪ ਵੀ ਗੱਲ ਗੱਲ ‘ਤੇ ਸੰਤੋਖ ਨੂੰ ਯਾਦ ਕਰਕੇ ਰੋਂਦੀ ਏ।
ਅੰਬੇ ਤੋਂ ਸਿਵਾਏ ਸਹੁਰੇ ਘਰ ਵਿਚ ਸਾਰੇ ਚੰਗੇ ਸੁਭਾ ਦੇ ਸਨ। ਚਾਚੀ ਦੀ ਸੱਸ ਜਠਾਨੀ ਤੇ ਨਨਾਣਾਂ ਨਾਲ ਚੰਗੀ ਬਣਦੀ ਸੀ।
ਪੁਤ ਜੁਆਨ ਹੋਇਆ ਤਾ ਚਾਚੀ ਕਹਿਣ ਲੱਗੀ, ਪੁਤਰਾ ਤੇਰੇ ਹਿਸੇ ਦੋ ਸਿਆੜ ਵੀ ਆਉਂਦੇ ਨੇ ਜੋ ਤੇਰੇ ਬਾਪ ਦਾਦੇ ਦੀ ਜਾਇਦਾਤ ਹੈ। ਤੇਰਾ ਤਾਇਆ ਆਪ ਹੀ ਹੜੱਪੀ ਜਾਂਦਾ, ਉਹਦੇ ਨਾਲ ਚੱਲ਼ ਕੇ ਗੱਲ ਕਰੀਏ। ਹੁਣ ਤੂੰ ਜੁਆਨ ਹੋ ਗਿਆ ਏ ਕੋਈ ਸਾਨੂੰ ਵੀ ਹਿਸਾ ਪੱਤੀ ਦਿਆ ਕਰੇ। ਪਿੰਡ ਹਿਸਾ ਪੱਤੀ ਦੀ ਗੱਲ ਕਰਨ ਆਏ ਤਾ ਅੰਬਾ ਕਿਹੜਾ ਪੱਧਰਾ ਸੀ। ਗਾਲ-ਗਲੋਚੀ ਕਰਕੇ ਮਾਂ-ਪੁਤ ਨੂੰ ਬਰੰਗ ਲਿਫਾਫੇ ਵਾਂਗ ਮੋੜ ਦਿਤਾ। ਚਾਚੀ ਨੂੰ ਇਹ ਤਾ ਇਲਮ ਸੀ, ਕਿ ਜੇਠ ਦੇ ਮਰਦਬਾਨ ਵਿਚੋ ਸਿਧੀ ਉਂਗਲ ਨਾਲ ਘਿਉ ਨਹੀਂ ਨਿਕਲਣਾ। ਅਗਲੀ ਵਾਰੀ ਆਪਣੇ ਭਰਾਵਾਂ ਨਾਲ ਪੁਤ ਨੂੰ ਭੇਜ ਦਿਤਾ। ਜਦ ਮਾਮਾ-ਭਣੇਵਾ ਤਾਂ ਅੰਬੇ ਦਾ ਖੂਨ ਖੋਲ ਗਿਆ। ਵੇਖਦਿਆਂ ਹੀ ਅੰਦਰੋ ਕਿਰਪਾਨ ਕੱਢ ਲਿਆਇਆ। ਬਾਹਰ ਖੜੇ ਭਤੀਜੇ ‘ਤੇ ਕਿਰਪਾਨ ਨਾਲ ਵਾਰ ਕਰ ਦਿਤਾ। ਠਹਿਰ ਮੈਂ ਦੇਂਦਾ ਤੈਨੂੰ ਜਮੀਨ ਦਾ ਹਿਸਾ। ਜੰਮ ਉਗਿਆ ਨਹੀਂ ਜਮੀਨ ਦਾ ਹਿਸਾ ਭਾਲਦਾ। ਉਹ ਤੇ ਚੰਗਾ ਹੋਇਆ ਲਾਗੇ ਮਾਮੇ ਖੜੇ ਨੇ ਧੱਕਾ ਮਾਰ ਦਿਤਾ। ਨਹੀਂ ਤੇ ਭਣੇਵੇ ਨੇ ਕਿਰਪਾਨ ਦੇ ਵਾਰ ਨਾਲ ਉਥੇ ਹੀ ਚਿਤ ਹੋ ਜਾਣਾ ਸੀ। ਰੋਲਾ-ਰੱਪਾ ਸੁਣ ਕੇ ਗੁਆਢ ਵੀ ਭੱਜ ਕੇ ਆਇਆ ਤੇ ਵਿਚ ਪੈ ਕੇ ਲੱੜਦਿਆਂ ਨੂੰ ਚੁਪ ਕਰਾਇਆ। ਚਾਚੀ ਦੇ ਭਰਾਵਾਂ ਨੇ ਸਲਾਹ ਕੀਤੀ, ਇਨ੍ਹਾਂ ਦੇ ਸ਼ਰੀਕ-ਭਾਈਚਾਰੇ ਨਾਲ ਬੈਠ ਕੇ ਗੱਲ ਕਰਦੇ ਹਾਂ। ਸ਼ਰੀਕ ਭਾਈਚਾਰਾ ਇਕੱਠਾ ਹੋਇਆ ਤਾ ਚਾਚੀ ਦੇ ਭਰਾਵਾਂ ਨੇ ਕਿਹਾ ਫਲਾਣੇ ਦਿਨ ਅਸੀਂ ਆਪਣਾ ਸ਼ਰੀਕਾ ਤੇ ਪਿੰਡ ਦੀ ਪੰਚਾਇਤ ਲੈ ਕੇ ਆਵਾਂਗੇ। ਜੋ ਅੰਬੇ ਨੂੰ ਬਿਠਾ ਕੇ ਤੁਸੀਂ ਤੇ ਤੁਹਾਡੀ ਪੰਚਾਇਤ ਫੈਸਲਾ ਕਰੇਗੀ, ਸਾਨੂੰ ਮਨਜੂਰ ਹੈ। ਅਸੀਂ ਅੱਜ ਤੋ ਇਸ ਪੁਤ ਦਾ ਹਿੱਸਾ ਮੰਗਦੇ ਹਾਂ। ਜੋ ਪਿਛੇ ਬੀਤ ਗਿਆ ਸੋ ਬੀਤ ਗਿਆ। ਪਰ ਅੰਬਾ ਨਾ ਮੰਨਿਆ ਤਾਂ ਫੇਰ ਅਸੀ ਅੰਬੇ ਨਾਲ ਕਚਿਹਰੀਆਂ ‘ਚ ਭੁਗਤਾਂਗੇ। ਜਿਦਣ ਦਾ ਸਾਡਾ ਭਾਈਆ ਸੰਤੋਖ ਗਿਆ। ਅੰਬੇ ਨੂੰ ਉਸ ਦਿਨ ਤੋਂ ਜਮੀਨ ਦਾ ਹਿਸਾਬ-ਕਿਤਾਬ ਦੇਣਾ ਪਵੇਗਾ। ਪਿੰਡ ਵਾਲਿਆਂ ਨੂੰ ਫਤਿਹ ਬੁਲਾ ਕੇ ਤੇ ਅਗਲੀ ਤਰੀਕ ‘ਤੇ ਆਉਣ ਤਕ ਘਰਾਂ ਨੂੰ ਮੁੜਗੇ।
ਅੰਬੇ ਦੇ ਕੰਨ ‘ਤੇ ਛੇਤੀ ਕੀਤਿਆਂ ਜੂੰ ਨਹੀਂ ਸਰਕਦੀ ਹੁੰਦੀ ਸੀ। ਪਰ ਐਸ ਵਾਰੀ ਸ਼ਰੀਕੇ ਤੇ ਬੀਡੀਓ ਨੇ ਅੰਬੇ ਨੂੰ ਚੰਗੀ ਤਰ੍ਹਾਂ ਸਮਝਾ ਦਿਤਾ, ਕਿ ਚੰਗੀ ਗੱਲ ਝਗੜੇ ਨੂੰ ਪੰਚਾਇਤ ਤੇ ਭਾਈਚਾਰੇ ‘ਚ ਬੈਠ ਕੇ ਨਿਬੇੜ ਲਾ। ਜੇ ਉਹ ਕਚਿਹਰਿਆ ਨੂੰ ਤੁਰ ਪਏ ਤਾਂ ਪਿਛਲੇ ਪੰਝੀ ਸਾਲ ਦਾ ਹਿਸਾਬ ਦੇਣਾ ਪਊਗਾ। ਤੇ ਜਿਹੜੇ ਤੇਰੇ ਕੋਲ ਦੋ ਸਿਆੜ ਹੈਗੇ, ਕਚਿਹਰੀਆਂ ਦੇ ਚੱਕਰਾਂ ‘ਚ ਉਹ ਵੀ ਵਿਕ ਜਾਣਗੇ। ਅੰਬੇ ਦੇ ਦਿਮਾਗ ਤੇ ਇਹ ਗੱਲ ਘਰ ਕਰ ਗਈ ਅਤੇ ਪੰਚਾਇਤ ਤੇ ਸ਼ਰੀਕੇ ‘ਚ ਬੈਠ ਕੇ ਮਨ-ਮਨਾਉਤੀ ਹੋ ਕੇ ਨਿਬੜ ਗਈ।
ਚਾਚੀ ਘਰ ਵਿਚਲੇ ‘ਚੋਂ ਵੀ ਹਿਸਾ ਲੈਣਾ ਚਾਹੰੁਦੀ ਸੀ। ਇਹ ਰੋਜ ਦਿਹਾੜੀ ਇਕੱਠ ਦਾ ਜੱਬ ਮੇਰੇ ਕੋਲ ਨਹੀਂ ਹੋਣਾ, ਅੱਜ ਘਰ ਦੇ ਥਾਂ ਵਿਚੋਂ ਵੀ ਮੈਨੂੰ ਅੱਧ ਦਿਵਾ ਦਿਉ। ਘਰ ਦੀ ਵੰਡ ਵਡਾਈ ਹੋ ਗਈ। ਘਰ ‘ਚ ਕੰਧ ਵੱਜ ਗਈ ਤੇ ਉਪਰ ਚੁਬਾਰੇ ਦਾ ਹਿਸਾ ਵੀ ਅੱਧਾ ਹੋ ਗਿਆ।
ਸਮੇਂ ਨੇ ਆਪਣੀ ਰਫਤਾਰ ਨਾਲ ਚੱਲਣਾ ਹੁੰਦੈ। ਪੰਜਾਬ ‘ਚ ਕਾਲੇ ਬੱਦਲਾਂ ਦਾ ਜਦ ਦੋਰ ਆਇਆ ਤਾ ਮੇਰੇ ਪਰਿਵਾਰ ਨੂੰ ਵੀ ਮਜਬੂਰੀ ਕਰਕੇ ਪਿੰਡ ਛੱਡਣਾ ਪਿਆ। ਮੈ ਜਦ ਵੀ ਵਤਨੀ ਜਾਂਦਾ ਹਾ। ਪਿੰਡ ਗੇੜੀ ਮਾਰਨ ਤੋਂ ਬਗੈਰ ਫੇਰੀ ਪੂਰੀ ਨਹੀਂ ਹੁੰਦੀ। ਉਥੇ ਜੰਮੇ ਉਨ੍ਹਾਂ ਰਾਹਾਂ ‘ਚ ਮਿਟੀ-ਘੱਟੇ ਬਚਪਨ ‘ਤੇ ਚੜੇ ਹਾ। ਵੈਸੇ ਵੀ ਸ਼ਰੀਕੇ ਦਾ ਵੱਡਾ ਪਰਿਵਾਰ ਹੈ-ਸਾਰੇ ਤਾਏ ਚਾਚੇ ਪਿੰਡ ਹੀ ਵੱਸਦੇ ਹਨ। ਮਿਲ ਕੇ ਉਨ੍ਹਾਂ ਨੂੰ ਵੀ ਖੁਸ਼ੀ ਮਿਲਦੀ ਹੈ ਤੇ ਆਪ ਨੂੰ ਵੀ।
ਇਕ ਵਾਰੀ ਮੈਂ ਤੇ ਮੇਰਾ ਵੱਡਾ ਭਰਾ ਪਿੰਡ ਚਾਚੇ ਦੇ ਘਰੋਂ ਨਿਕਲੇ ਤਾਂ ਗੁਰਦਵਾਰੇ ਦੇ ਮੋੜ ‘ਤੇ ਇਕ ਬੜਾ ਹੀ ਸੋਹਣਾ ਤੇ ਹੱਸਦਾ ਹੱਸਦਾ ਮੁੰਡਾ ਮਿਲਿਆ। ਮੈਂ ਤੇ ਮੇਰੇ ਭਰਾ ਨੇ ਉਸ ਨਾਲ ਹੱਥ ਮਿਲਾਇਆ। ਉਹਦੇ ਤੁਰ ਜਾਣ ਤੋਂ ਬਾਅਦ ਮੇਰਾ ਭਰਾ ਕਹਿੰਦਾ, ਉਹ ਇਹ ਚਾਚੇ ਸੰਤੋਖ ਦਾ ਮੁੰਡਾ ਸੀ। ਮੈਂ ਉਹਨੂੰ ਮਗਰੋਂ ਆਵਾਜ਼ ਮਾਰੀ, ਉਹ ਭੱਜਾ ਭੱਜਾ ਵਾਪਸ ਸਾਡੇ ਕੋਲ ਆ ਗਿਆ। ਮੇਰੇ ਭਰਾ ਨੇ ਦੱਸਿਆ ਕੇ ਮੈਂ ਉਹਦਾ ਛੋਟਾ ਭਰਾ ਹਾਂ ਅਤੇ ਅਮਰੀਕਾ ਰਹਿੰਦਾ ਹੈ। ਤੂੰ ਚਾਚੇ ਸੰਤੋਖ ਦਾ ਮੁੰਡਾ ਹੈ, ਇਸ ਕਰਕੇ ਤੈਨੂੰ ਦੁਬਾਰਾ ਮਿਲਣ ਲਈ ਆਵਾਜ ਮਾਰੀ। ਮੈ ਉਹਨੂੰ ਚੰਗੀ ਤਰਾਂ ਘੁੱਟ ਕੇ ਗੱਲਵਕੜੀ ਚ ਲਿਆ। ਅਤੇ ਕਿਹਾ ਤੈਨੂੰ ਮਿਲ ਕੇ ਇਉਂ ਮਹਿਸੂਸ ਹੋਇਆ ਜਿਵੇਂ ਤੇਰੇ ਡੈਡੀ ਨੂੰ ਮਿਲ ਪਿਆ। ਉਹ ਕਹਿੰਦਾ ਭਾਜੀ ਮੈ ਤੇ ਉਨ੍ਹਾਂ ਨੂੰ ਦੇਖਿਆ ਵੀ ਨਹੀਂਂ? ਮੈ ਕਿਹਾ ਉਹ ਬਿਲਕੁਲ ਤੇਰੇ ਵਰਗੇ ਸੀ। ਹਾਂ ਭਾਜੀ ਸਾਰੇ ਮੈਨੂੰ ਇਸ ਤਰ੍ਹਾਂ ਹੀ ਕਹਿੰਦੇ ਹਨ। ਅੱਜ ਕੱਲ ਪੜਦਾ ਜਾ ਹੋਰ ਕੁਝ ਕਰਦੈਂ? ਨਹੀਂਂ, ਮੈ ਤੇ ਪੜਾਈ ਖਤਮ ਕਰ ਲਈ। ਐਮ ਬੀ ਬੀ ਐਸ ਕਰਕੇ ਡਾਕਟਰ ਬਣ ਗਿਆ ਹਾਂ। ਲਾਗੇ ਸ਼ਹਿਰ ਪੱਟੀ ‘ਚ ਹਸਪਤਾਲ ‘ਚ ਕੰਮ ਕਰਦਾ ਹਾਂ। ਬਹੁਤ ਵਧੀਆ ਲੱਗਾ ਇਹ ਸੁਣ ਕੇ ਚਾਚੀ ਨੇ ਮੇਹਨਤ ਨਾਲ ਪੁਤ ਨੂੰ ਡਾਕਟਰ ਬਣਾ ਦਿੱਤਾ ਸੀ।
ਪ੍ਰਦੇਸ਼ਾਂ ‘ਚ ਬੈਠੇ ਜਦ ਘਰ ਫ਼ੋਨ ਕਰੀਦਾ ਤਾਂ ਆਪਣੇ ਪਰਿਵਾਰ ਦੀ ਸੁੱਖ-ਸਾਂਦ ਤੋਂ ਬਾਅਦ ਆਂਢ-ਗੁਆਂਢ ਤੇ ਫੇਰ ਪਿੰਡ ਦੀ ਸੁੱਖ-ਸਾਂਦ ਸੁੱਖ ਸਾਦ ਪੁਛੀਦੀ ਹੈ। ਭਰਾ ਦਾ ਸੁਭਾ ਹੈ ਕੇ ਮਹੀਨੇ ਚ ਇਕ ਅੱਧੀ ਵਾਰੀ ਪਿੰਡ ਦੀ ਖਬਰ ਦੇ ਦੇਂਦਾ ਹੈ। ਅੱਜ ਉਹਦੇ ਵਿਆਹ ਗਿਆ, ਪਿਛਲੇ ਹਫ਼ਤੇ ਫਲਾਣਾ ਤੁਰ ਗਿਆ, ਸੋ ਮੈਂ ਵਧੀਆ ਮਹਿਸੂਸ ਕਰਦਾਂ ਕਿ ਦੂਰ ਰਹਿੰਦਿਆਂ ਵੀ ਪਿੰਡ ਨਾਲ ਜੁੜਿਆ ਹੋਇਆ ਹਾਂ।
ਇਸੇ ਤਰ੍ਹਾਂ ਹੀ ਇਕ ਵਾਰੀ ਭਰਾ ਨਾਲ ਫ਼ੋਨ ਤੇ ਗੱਲ ਹੋ ਰਹੀ ਸੀ, ਮੈਨੂੰ ਕਹਿਣ ਲੱਗਾ ਇਕ ਬਹੁਤ ਹੀ ਦੁਖਦਾਈ ਘਟਨਾ ਤੈਨੂੰ ਦੱਸਣ ਲੱਗਾ ਹਾਂ। ਤੈਨੂੰ ਯਾਦ ਹੋਵੇਗਾ ਪਿਛਲੀ ਵਾਰੀ ਪਿੰਡ ਦੇ ਗੁਰਦੁਆਰੇ ਦੇ ਮੋੜ ਤੇ ਚਾਚੇ ਸੰਤੋਖ ਦਾ ਮੁੰਡਾ ਮਿਲਿਆ ਸੀ। ਮੈ ਕਿਹਾ ਹਾਂ! ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ। ਪਿਛਲੇ ਹਫ਼ਤੇ ਹਾਰਟ ਅਟੈਕ ਹੋਇਆ ਤੇ ਉਸ ਦੀ ਮੋਤ ਹੋ ਗਈ।
ਸੁਣਿਆ ਹੈ ਕਿ ਉਸਦੇ ਵਾਂਗ ਹੀ ਸਾਲ-ਡੇਢ ਸਾਲ ਦਾ ਉਸਦਾ ਬੇਟਾ ਹੈ। ਬਹੁਤ ਨਿਆਰਥ ਹੋਇਆ ਚਾਚੀ ਨਾਲ ਫੇਰ। ਫ਼ੋਨ ਸੁਣਦਿਆਂ ਸੁਣਦਿਆਂ ਮੇਰੀਆਂ ਅੱਖਾਂ ਸਿੰਮ ਆਈਆਂ ਤੇ ਮੁੱਦਿਆਂ ਗਈਆਂ। ਮੁੰਦੀਆਂ ਹੋਇਆ ਅੱਖਾਂ ‘ਚ ਕੀ ਦੇਖਦਾ ਹਾਂ।
ਚਾਚੀ ਨੇ ਆਪਣੇ ਦੋਵੇਂ ਹੱਥਾਂ ਵਿਚ ਪੋਤੇ ਨੂੰ ਫੜਿਆ ਹੋਇਆ ਹੈ। ਤੇ ਉਹਦੇ ਚਿਹਰੇ ਵਿਚੋਂ ਕਦੇ ਪਤੀ ਸੰਤੋਖ ਦਾ ਤੇ ਕਦੇ ਆਪਣੇ ਪੁੱਤ ਦਾ ਚਿਹਰਾ ਨਿਹਾਰਦੀ ਏ ਤੇ ਪੋਤਾ ਆਪਣੀ ਨਿਮੀ ਨਿਮੀ ਮੁਸਕਰਾਹਟ ‘ਚ ਕਹਿ ਰਿਹਾ ਏ
ਜੀਨਾ ਇਸੀ ਕਾ ਨਾਮ ਹੈ
ਦਾਦੀ ਮਾ
ਜੀਨਾਂ ਇਸੀ ਕਾ ਨਾਮ।