ਕਿੰਨਰ ਸਮਾਜ ਲਈ ਮੇਰੇ ਕੁਝ ਸੁਝਾਅ

ਦੇਵਿੰਦਰ ਕੌਰ ਧਾਲੀਵਾਲ
ਕੈਲੀਫੋਰਨੀਆ, ਅਮਰੀਕਾ
ਪਾਠਕੋ, ਮੇਰੇ ਦਿਲ ਵਿਚ ਬਹੁਤ ਦੇਰ ਦੇ ਖਿਆਲ ਆ ਰਹੇ ਸੀ ਤੇ ਹੋ ਸਕਦਾ ਇਹੋ ਜਿਹੇ ਖਿਆਲ ਆਪ ਨੂੰ ਵੀ ਆਉਦੇਂ ਹੋਣਗੇ। ਮੈਂ ਸੋਚਦੀ ਹਾਂ ਕਿ ਆਪਾਂ ਨੂੰ ਜੋ ਸਰੀਰ ਮਿਲਿਆ, ਰੱਬ ਦੀ ਦੇਣ ਹੈ। ਇਕ ਸਰੀਰ ਔਰਤ ਦਾ ਹੈ ਇਕ ਮਰਦ ਦਾ ਤੇ ਜੋ ਤੀਸਰਾ ਉਹ ਇਨ੍ਹਾਂ ਦੋਹਾਂ ਤੋਂ ਵੱਖਰਾ ਹੈ, ਨਾ ਉਹ ਔਰਤ ਹੈ ਤੇ ਨਾਂ ਮਰਦ ਪਰ ਜਜਬਾਤ ਇੱਕੋ ਜਿਹੇ। ਇਹ ਰੱਬ ਦੀ ਕੀ ਲੀਲਾ ਹੈ? ਮੈਨੂੰ ਅਜੇ ਤੱਕ ਸਮਝ ਨਹੀਂ ਆਈ।

ਇਸ ਤੀਸਰੇ ਜੈਂਡਰ ਨੂੰ ਲੋਕ ਖੁੱਸਰੇ, ਕਿੰਨਰ ਤੇ ਹੋਰ ਵੀ ਕਈ ਨਾਂਵਾਂ ਨਾਲ ਪੁਕਾਰਦੇ ਹਨ। ਉਨ੍ਹਾਂ ਦੀਆਂ ਗਾਉਣ ਤੇ ਨੱਚਣ ਦੀਆਂ ਅਦਾਵਾਂ ਵੀ ਵਾਹਿਗੁਰੂ ਦੀ ਦੇਣ ਹੈ, ਜਿਸ ਅਦਾ ਨੂੰ ਵਰਤ ਕੇ ਉਹ ਘਰਾਂ ਵਿਚ ਵਧਾਈਆਂ ਲੈਣ ਜਾਂਦੇ ਹਨ। ਉਹ ਨੱਚਦੇ ਹਨ ਤਾਂ ਉਨ੍ਹਾਂ ਦੇ ਘੂੰਗਰੂਆਂ ਦੀ ਅਵਾਜ ਨਾਲ ਘਰ ‘ਚ ਖੁਸ਼ੀਆਂ ਦਾ ਖੇੜਾ ਪੈਦਾ ਹੋ ਜਾਂਦਾ ਹੈ। ਸੁਣਿਆ ਹੈ, ਖੁੱਸਰੇ ਦੀ ਬਦ-ਅਸੀਸ ਨਹੀਂ ਲੈਣੀ ਚਾਹੀਦੀ। ਇਨ੍ਹਾਂ ਦੀ ਆਹ ਲੱਗ ਜਾਂਦੀ ਹੈ। ਸ਼ਾਇਦ ਇਸ ਡਰ ਤੋਂ ਹੀ ਲੋਕ ਉਨ੍ਹਾਂ ਨੂੰ ਖੁਸ਼ ਰਖਣ ਦੀ ਕੋਸਿ਼ਸ਼ ਕਰਦੇ ਹਨ।
ਦੋਸਤੋ, ਪਹਿਲਾਂ ਖੁੱਸਰੇ, ਕਿੰਨਰ ਪੜ੍ਹੇ ਲਿਖੇ ਨਹੀਂ ਸਨ। ਉਹ ਆਪਣਾ ਗੁਜ਼ਾਰਾ ਸਿਰਫ ਨੱਚ-ਗਾ ਕੇ ਕਮਾਏ ਪੈਸੇ ਨਾਲ ਹੀ ਕਰਦੇ ਰਹੇ ਹਨ। ਕਈ ਵਾਰ ਮੈਂ ਇਨ੍ਹਾਂ ਨੂੰ ਰੇਲ ਦੇ ਡੱਬਿਆਂ ਵਿਚ ਵੀ ਗਾਉਂਦੇ ਵੇਖਿਆ ਹੈ। ਇਸ ਤਰ੍ਹਾਂ ਦੀ ਕਮਾਈ ਨਾਲ ਕਿਹੋ ਜਿਹੀ ਜ਼ਿੰਦਗੀ ਇਨਸਾਨ ਜੀਅ ਸਕਦਾ ਹੈ? ਪਰ ਅੱਜ ਕੱਲ ਇਹ ਪੜ੍ਹਨਾ ਚਾਹੁੰਦੇ ਹਨ ਤੇ ਪੜ੍ਹ ਗਏ ਵੀ ਹਨ। ਲੱਕਸ਼ਮੀ ਨਾਂ ਦੀ ਇਕ ਲੜਕੀ ਬੀ ਏ ਪਾਸ ਂਘੌ ਬੜੀ ਇਮਾਨਦਾਰੀ ਨਾਲ ਚਲਾ ਰਹੀ ਹੈ, ਜੋ ਬਹੁਤ ਸਫਲ ਹੈ। ਇਸੇ ਤਰਾਂ ਲੜਕੀ ਜਸਲੀਨ ਪਟਿਆਲ਼ਾ ਜਿਸ ਨੇ ਆਪਣੀ ਦਾਸਤਾਂ ਜੋਸ਼ ਟਾਕ ‘ਤੇ ਦੱਸੀ ਕਿ ੳਹ ਮੈਡੀਕਲ ਦੀ ਪੜ੍ਹਾਈ ਕਰਕੇ ਅੱਜ ਨੌਕਰੀ ਕਰ ਰਹੀ ਹੈ ਤੇ ਇਕੱਲੀ ਪਟਿਆਲ਼ੇ ਰਹਿ ਰਹੀ ਹੈ।
ਇਸ ਤੀਸਰੇ ਜੈਂਡਰ ਨੂੰ ਸਰਕਾਰ ਵਲੋਂ ਬਹੁਤ ਸਾਰੀਆਂ ਸਹੂਲਤਾਂ ਤੋਂ ਵਾਂਝੇ ਰੱਖਿਆ ਜਾਂਦਾ ਰਿਹਾ ਹੈ। ਇਹ ਇਕ ਬਹੁਤ ਵੱਡਾ ਅਪਰਾਧ ਹੈ, ਵਿਤਕਰਾ ਹੈ ਜੋ ਨਹੀਂ ਹੋਣਾ ਚਾਹੀਦਾ। ਕਿੰਨਰ ਦਾ ਜੀਵਨ ਕਿੰਨਾਂ ਇਕੱਲਤਾ ਭਰਿਆ ਹੈ, ਇਹ ਆਪਣੇ-ਆਪ ਵਿਚ ਦੁੱਖ ਭਰੀ ਗਾਥਾ ਹੈ। ਕਿੰਨਰਾਂ ਨੂੰ ਘਰ ਦੇ ਵੀ ਠੁੱਕਰਾ ਦਿੰਦੇ ਹਨ ਜਦੋਂ ਕਿ ਇਸ ਵਿਚ ਉਨ੍ਹਾਂ ਦਾ ਕੋਈ ਦੋਸ਼ ਨਹੀਂ ਹੁੰਦਾ। ਆਪਣੇ ਬੱਚੇ ਨੂੰ ਮਾਂ-ਬਾਪ ਘਰ ਕਿਉਂ ਨਹੀਂ ਰੱਖਣਾ ਚਾਹੁੰਦੇ? ਕੀ ਉਹ ਲੋਕਾਂ ਦੀਆਂ ਗੱਲਾਂ ਤੋਂ ਡਰਦੇ ਹਨ, ਇਹ ਸਵਾਲ ਮੇਰੇ ਮਨ ਵਿਚ ਵਾਰ-ਵਾਰ ਉਠ ਰਹੇ ਹਨ। ਸਾਨੂੰ ਕਿੰਨਰ ਬੱਚਿਆਂ ਬਾਰੇ ਪੂਰਾ ਗਿਆਨ ਵੰਡਣਾ ਚਾਹੀਦਾ ਹੈ ਤਾਂ ਕਿ ਸਮਾਜ ਉਨ੍ਹਾਂ ਦੇ ਜਿਸਮ ਦੀ ਬਣਤਰ ਬਾਰੇ ਚੰਗੀ ਤਰ੍ਹਾਂ ਸਮਝ ਸਕੇ, ਨਾ ਕਿ ਮਾਂ ਬਾਪ ਆਪਣੇ ਬੱਚੇ ਨੂੰ ਆਪਣੇ-ਆਪ ਤੋ ਤੋੜ ਕੇ ਵੱਖ ਕਰਨ।
ਉਧਰ ਇਕ ਪੜ੍ਹੀ-ਲਿਖੀ ਕਿੰਨਰ ਲਕਸ਼ਮੀ ਜੋ ਐਨ ਜੀ ਓ ਚਲਾ ਰਹੀ ਹ, ਸੱਚ ਦਾ ਸਾਹਮਣਾ ਪ੍ਰੋਗਰਾਮ ਵਿਚ ਆਪਣੇ ਮਾਂ-ਬਾਪ ਨਾਲ ਆਈ ਸੀ। ਉਥੇ ਉਸ ਦੇ ਬਾਪ ਨੇ ਦੱਸਿਆ ਕਿ ਉਸਨੇ ਲਕਸ਼ਮੀ ਨੂੰ ਬੀ ਏ ਦੀ ਪੜ੍ਹਾਈ ਕਰਵਾਈ ਅਤੇ ਉਸ ਨੂੰ ਉਸ ਦੇ ਹਿੱਸੇ ਦੀ ਜਮੀਨ ਵੀ ਦਿਤੀ। ਇਹੋ ਜਿਹੇ ਮਾਂ-ਬਾਪ ਬਾਕੀ ਕਿੰਨਰਾਂ ਦੇ ਵੀ ਹੋਣੇ ਚਾਹੀਦੇ ਹਨ। ਉਹ ਵੀ ਮਾਂ ਬਾਪ ਦੀ ਔਲਾਦ ਹਨ, ਉਨ੍ਹਾਂ ਨੂੰ ਵੀ ਘਰੋ ਪੂਰਾ ਪਿਆਰ ਮਿਲਣਾ ਚਾਹੀਦੈ। ਜਸਲੀਨ ਦਾ ਕਹਿਣਾ ਹੈ ਜਿੱਥੇ ਕਿਸੇ ਦਫਤਰ ਵਿਚ ਫ਼ਾਰਮ ਭਰਨਾ ਹੁੰਦਾ, ਉਸ ਵਿਚ ਪੁੱਛਿਆ ਹੁੰਦਾ ਉਹ ਔਰਤ ਹੈ ਜਾਂ ਮਰਦ। ਉਥੇ ਕੋਈ ਤੀਸਰਾ ਖਾਨਾ ਨਹੀ,ਂ ਜਿੱਥੇ ਲਿਖਿਆ ਜਾ ਸਕੇ ਕਿ ਉਹ ਕਿੰਨਰ ਹੈ। ਜਿਵੇਂ ਬਾਹਰਲੇ ਮੁਲਕਾਂ ਵਿਚ ਫਾਰਮ ਵਿਚ ਮਅਲੲ ਅਨਦ ਾੲਮਅਲੲ ਲਿਖਿਆ ਹੁੰਦਾ ਉਥੇ ਨਾਲ ਤੀਸਰਾ ਖਾਨਾ ਵੀ ਹੁੰਦੈ, ਜਿੱਥੇ ਲਿਖਿਆ ਹੁੰਦਾ ੋਟਹੲਰ। ਉਸ ਵਿਚ ਕਿੰਨਰ, ਗ਼ੇਅ ਤੇ ਲਿਜ਼ਵੀਅਨ ਆਪਣੇ ਬਾਰੇ ਲਿਖ ਸਕਦੇ ਹਨ ਕਿ ਉਹ ਕੌਣ ਹਨ। ਸਰਕਾਰ ਨੂੰ ਇਹ ਫ਼ਾਰਮ ਜਲਦੀ ਦਰੁੱਸਤ ਕਰਨੇ ਚਾਹੀਦੇ ਹਨ। ਇਸ ਵਿਚ ਤਬਦੀਲੀ ਦੀ ਤੁਰੰਤ ਲੋੜ ਹੈ।
ਇਸ ਤੀਸਰੇ ਜੈਂਡਰ ਦੇ ਲੋਕਾਂ ਕਿੰਨਰ ਕਮਿਉਨਟੀ ਲਈ ਗੋਰਮਿੰਟ ਨੂੰ ਵੱਖਰੇ ਸਕੂਲ ਬਣਾਉਣੇ ਚਾਹੀਦੇ ਹਨ, ਜਿੱਥੇ ਇਨ੍ਹਾਂ ਦੇ ਆਪਣੇ ਵੱਖਰੇ ਬਾਥਰੂਮ ਹੋਣ। ਸਿੱਖਿਆ ਇਨ੍ਹਾਂ ਦੀ ਲਾਜ਼ਮੀ ਹੋਣੀ ਚਾਹੀਦੀ ਹੈ ਤੇ ਸਕੂਲ-ਕਾਲਜ ਬਿਲਕੁਲ ਫ਼ੀਸ ਰਹਿਤ ਹੋਣੇ ਚਾਹੀਦੇ ਹਨ, ਤਾਂ ਕਿ ਇਹ ਬੱਚੇ ਪੜ੍ਹ-ਲਿਖ ਕੇ ਆਪਣੀ ਰੋਜ਼-ਰੋਟੀ ਕਮਾ ਸਕਣ ਤੇ ਨੱਚਣ ਗਾਉਣ ਦੀ ਕਮਾਈ ‘ਤੇ ਨਿਰਭਰ ਨਾ ਹੋਣ। ਕਮਾ ਕੇ ਖਾਣਗੇ ਤਾਂ ਦੇਸ਼ ‘ਤੇ ਵੀ ਭਾਰ ਨਹੀਂ ਪਵੇਗਾ।
ਸਭ ਤੋਂ ਅਹਿਮ ਗੱਲ ਇਹ ਹੈ ਕਿ ਇਨ੍ਹਾਂ ਨੇ ਆਪਣੀ ਜਾਇਦਾਦ ਕਿਸੇ ਆਪਣੇ ਬੱਚੇ ਨੂੰ ਨਹੀਂ ਦੇਣੀ ਹੁੰਦੀ ਜਿਸ ਦਾ ਸਰਕਾਰ ਨੂੰ ਕੋਈ ਡਰ ਹੋਵੇ। ਇਹੋ ਜਿਹੀਆਂ ਪਵਿੱਤਰ ਰੂਹਾਂ ਨੂੰ ਸਿਆਸਤ ਵਿਚ ਵੀ ਲਿਆਉਣਾ ਚਾਹੀਦਾ ਹੈ। ਜਿਸਦੀ ਰੂਹ ਸੁੱਚੀ ਹੈ ਉਹ ਸਿਆਸਤ ਵੀ ਦਿਆਨਤਦਾਰੀ ਨਾਲ ਕਰੇਗਾ। ਸਾਡੀ ਸਰਕਾਰ ਦੀ ਡਿਉਟੀ ਬਣਦੀ ਹੈ ਕਿ ਉਹ ਕਿੰਨਰ ਸਮਾਜ ਨੂੰ ਪੜ੍ਹਾ-ਲਿਖਾ ਕੇ ਇਕ ਮਜਬੂਤ ਕਿੰਨਰ ਸਮਾਜ ਖੜਾ ਕਰੇ, ਨਾ ਕਿ ਉਨ੍ਹਾਂ ਨੂੰ ਮੰਗਤਿਆਂ ਵਾਲਾ ਜੀਵਨ ਜੀਉਣ ਲਈ ਮਜਬੂਰ ਕੀਤਾ ਜਾਵੇ। ਕਿੰਨਰਾਂ ਬਾਰੇ ਸਾਡੇ ਮਤਲਬੀ ਸਮਾਜ ਦੀ ਤੀਸਰੀ ਅੱਖ ਵਿੱਦਿਆ ਅਤੇ ਪ੍ਰਚਾਰ ਨਾਲ ਹੀ ਖੁੱਲ੍ਹ ਸਕਦੀ ਹੈ।
ਆਸ ਕਰਦੀ ਹਾਂ, ਸਾਡੇ ਦੇਸ਼ ਦੇ ਨੌਜਵਾਨ ਆਗੂ ਇਸ ਵਿਸ਼ੇ ‘ਤੇ ਡੂੰਘਾ ਗ਼ੌਰ ਕਰਨਗੇ। ਕਿਉਂਕਿ ਸਮੇਂ ਦੇ ਨਾਲ ਨਾਲ ਸਾਡੀ ਨਵੀਂ ਪੀੜੀ ਦੇ ਆਗੂਆਂ ਦੀ ਸੋਚ ਵੀ ਬਦਲ ਰਹੀ ਹੈ ਜੋ ਸ਼ਲਾਘਾਯੋਗ ਕਦਮ ਹੈ।
ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਇਸ ਤੀਸਰੇ ਜੈਂਡਰ ਨੂੰ ਪੂਰੇ ਇਨਸਾਨਾਂ ਵਾਲੇ ਹੱਕ ਦਿੱਤੇ ਜਾਣ। ਜਿਹੜੇ ਇਨ੍ਹਾਂ ਨੂੰ ਬੁਹ-ਪੱਖੀ ਨਾਵਾਂ ਨਾਲ ਬੁਲਾਉਂਦੇ ਹਨ, ਜਿਵੇਂ ਹਿੱਜੜਾ, ਛੱਕਾ ਬਗੈਰਾ ਬਗੈਰਾ ਉਸ ਲਈ ਕਾਨੂੰਨ ਲਾਗੂ ਹੋਣਾ ਚਾਹੀਦਾ। ਜਿਹੜਾ ਇਹੋ ਜਿਹੇ ਸ਼ਬਦ ਬੋਲੇ ਉਸ ‘ਤੇ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਤਲਵਾਰ ਦੇ ਵਾਰ ਨਾਲੋਂ ਤਿੱਖੇ ਸ਼ਬਦਾਂ ਦੇ ਵਾਰ ਨਾਲ ਬੰਦਾ ਜ਼ਿਆਦਾ ਮਰਦੈ। ਸਕੂਲਾਂ-ਕਾਲਜਾਂ ਵਿਚ ਐਜੂਕੇਸ਼ਨ ਵੰਡ ਕੇ ਪੂਰੇ ਸਮਾਜ ਨੂੰ ਸਮਝਾਓ ਕਿ ਜ਼ਿਨ੍ਹਾਂ ਨੂੰ ਅਸੀਂ ਖੁਸਰੇ ਕਹਿਦੇ ਹਾਂ, ਇਹ ਸਾਡੇ ਸਮਾਜ ਦਾ ਹਿੱਸਾ ਹਨ। ਅੱਜ ਇਨ੍ਹਾਂ ਵਿਚ ਬਹੁਤ ਜਾਗਰਤੀ ਆ ਚੁੱਕੀ ਹੈ। ਇਹ ਬਹੁਤ ਮਿਹਨਤੀ ਤੇ ਲਗਨ ਨਾਲ ਪੜ੍ਹ-ਲਿਖ ਕੇ ਕੁਝ ਬਣਨਾ ਚਾਹੁੰਦੇ ਹਨ ਤੇ ਬਣੇ ਵੀ ਹਨ। ਇਹ ਆਪਣੇ ਦੇਸ਼ ‘ਤੇ ਬੋਝ ਨਹੀਂ ਬਣਨਾ ਚਾਹੁੰਦ,ੇ ਸਗੋਂ ਆਪਣੀ ਮਿਹਨਤ ਤੇ ਨੇਕ ਕਮਾਈ ਕਰ ਕੇ ਦੇਸ਼ ਦੇ ਵਿਕਾਸ ਵਿਚ ਹਿੱਸਾ ਪਾਉਣਾ ਚਾਹੁੰਦੇ ਹਨ ਤੇ ਪਾ ਰਹੇ ਹਨ। ਨੱਚਣਾ-ਗਾਉਣਾ ਦੋਸਤੋ ਖ਼ੁਸ਼ੀ ਦੇ ਟਾਈਮ ਥੋੜ੍ਹੀ ਦੇਰ ਲਈ ਤਾਂ ਚੰਗਾ ਲਗਦੈ, ਅਗਰ ਰੋਜ-ਰੋਟੀ ਲਈ ਮਜਬੂਰੀ ਕਰਨਾ ਪਵੇ ਤਾਂ ਇਹ ਕਾਫ਼ੀ ਕਠਿਨ ਕੰਮ ਹੈ।
ਪਾਠਕ ਵਰਗ ਵੀ ਮੇਰੇ ਇਸ ਸੁਝਾਅ ਬਾਰੇ ਆਪਣੇ ਸ਼ੁਭ ਵਿਚਾਰ ਜ਼ਰੂਰ ਸਾਂਝੇ ਕਰਨ।