ਨਵਾਂ ਸੱਪ-ਅਗਨੀਪਥ

ਕੋਈ ਕੱਢੇ ਜਿਉਂ ਮੂੰਗਲ਼ੀ ਕੱਛ ਵਿਚੋਂ, ਲੋਕੀਂ ਦੇਖ ਕੇ ਹੋਣ ਹੈਰਾਨ ਯਾਰੋ।
ਮਨਸ਼ਾ ਗੁੱਝੀ ਹਕੂਮਤ ਦੀ ਹੋਰ ਹੁੰਦੀ, ‘ਲਾਭ’ ਦੱਸ ਕੇ ਕਰਨ ਐਲਾਨ ਯਾਰੋ।

ਤਾਨਾਸ਼ਾਹਾਂ ਦੇ ਵਾਂਗ ਹੀ ਹੁਕਮ ਕਰਦੇ, ਬਿਨ ਸੋਚਿਆਂ ਨਫਾ-ਨੁਕਸਾਨ ਯਾਰੋ।
ਸੀ.ਏ ਤਿੰਨ ਕਾਨੂੰਨ ਤੇ ਨੋਟ-ਬੰਦੀ, ਤੁਰਤ-ਫੁਰਤ ਸੀ ਹੋਏ ਫੁਰਮਾਨ ਯਾਰੋ।
ਅਚਨਚੇਤ ਹੀ ‘ਭਰਤੀ’ ਦੇ ਨਿਯਮ ਤੋੜੇ, ਚਲੇ ਆ ਰਹੇ ਸਿਸਟਮ ਨੂੰ ਖੋਰਿਆ ਏ।
ਏ.ਸੀ ਰੂਮਾਂ ’ਚ ਬੈਠ ਕੇ ਹਾਕਮਾਂ ਨੇ, ‘ਅਗਨੀਪਥ’’ਤੇ ਮੁੰਡਿਆਂ ਨੂੰ ਤੋਰਿਆ ਏ।
-ਤਰਲੋਚਨ ਸਿੰਘ ‘ਦੁਪਾਲਪੁਰ’
ਫੋਨ: 001-408-915-1268