ਸਿੰਘਾਂ ਦੀ ਸਲਾਹ!

ਅੱਖਾਂ ਖੋਲ੍ਹ ਕੇ ਜ਼ਰਾ ਹੁਣ ਸੁਰਤ ਕਰ ਲੈ, ਇਕੋ ਟੱਬਰ ਦੇ ਮੋਹ ਵਿਚ ਲੇਟੀ ਏਨੀਂ।
‘ਖੇੜੇ’ ਮਾਲਕ ਹੁਣ ਖੜ੍ਹੇ ਉਡੀਕਦੇ ਐ, ਬੋਲ ‘ਰਾਂਝ ੇਦੀਏ ਹੀਰ’ ਸਲੇਟੀਏ ਨੀਂ।

ਵਕਤ ਆ ਗਿਆ ਅੱਗਾ ਸਵਾਰਨੇ ਦਾ, ਪਹਿਲੇ ‘ਕਾਰਿਆਂ’ ਤਾਈਂ ਸਮੇਟੀਏ ਨੀਂ।
ਘਰੇ ਭੇਜਦੇ ‘ਵੱਡਿਆਂ ਦੋਸ਼ੀਆਂ’ ਨੂੰ, ਜੀ-ਹਜ਼ੂਰੀਏ ਮਾਫੀ ਲਈ ਭੇਟੀਏ ਨੀਂ।
ਪੈਰੀਂ ਪੰਥ ਦੇ ਡਿੱਗ ਬਖਸ਼ਾਉਣ ਭੁੱਲਾਂ, ‘ਲੱਲੇ-ਭੱਬੇ’ ਨਾ ਲਾਈਂ ਅਲ਼ਸੇਟੀਏ ਨੀਂ।
‘ਸਿੰਘਾਂ ਵਾਲ਼ਾ’ ਕੋਈ ਕੰਮ ਅਖੀਰ ਕਰ ਲੈ, ਬਾਦਲ ਦਲ ਦੀਏ ‘ਕੋਰ ਕਮੇਟੀਏ’ ਨੀਂ!
-ਤਰਲੋਚਨ ਸਿੰਘ ਦੁਪਾਲ ਪੁਰ