ਗਿਰਝਾਂ ਤੋਂ ਬਚੋ!

ਆਉਣੀ ਸ਼ਾਂਤੀ ਨਹੀਂ ਪੰਜਾਬ ਅੰਦਰ, ਨਸ਼ਾ-ਖੋਰੀ ਨੂੰ ਜਦ ਤਕ ਨ੍ਹੀਂ ਠੱਲ੍ਹ ਹੁੰਦਾ।
ਕਰ ਕੇ ਕੰਮ ਫਿਰ ਆਪੇ ਪ੍ਰਚਾਰ ਕਰਨਾ, ਏਦਾਂ ਮਨ ਨਹੀਂ ਲੋਕਾਂ ਦਾ ਮੱਲ ਹੁੰਦਾ।

ਪੰਜ ਸਾਲ ਦਾ ਦਿੰਦੇ ਨੇ ਲੋਕ ਫਤਵਾ, ਮਿਲਦਾ ਦਿਨਾਂ ਵਿਚ ਕਦੇ ਨ੍ਹੀਂ ਫਲ ਹੁੰਦਾ।
ਕੰਡੇ ਮਿੱਧ ਖਿਲਾਰੇ ਹੋਏ ਬੁਰਛਿਆਂ ਦੇ, ਨਵੇਂ ਰਾਹਾਂ ’ਤੇ ਸੌਖਾ ਨਹੀਂ ਚੱਲ ਹੁੰਦਾ।
ਉਹ ਫਿਰ ਕਿਸੇ ਵੀ ਹੱਦ ਤਕ ਚਲੇ ਜਾਂਦੇ, ਸੱਤਾ ਖੁੱਸਣ ਦਾ ਜਿਨ੍ਹਾਂ ਨੂੰ ‘ਸੱਲ’ ਹੁੰਦਾ।
ਗਿਰਝਾਂ ਕਹਿੰਦੀਆਂ ਗੱਦੀ ’ਤੇ ਹੱਕ ਸਾਡਾ, ਕੋਈ ‘ਦੂਜਾ’ ਨਹੀਂ ਉਨ੍ਹਾਂ ਤੋਂ ਝੱਲ ਹੁੰਦਾ।
ਤਰਲੋਚਨ ਸਿੰਘ ‘ਦੁਪਾਲਪੁਰ’
001-408-915-1268