ਜਥੇਦਾਰ ਦੇ ‘ਹੁਕਮ` ਨੇ ਛੇੜੀ ਨਵੀਂ ਚਰਚਾ

ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਗੱਦੀ ਦਿਵਸ ਮੌਕੇ ਸਿੱਖ ਕੌਮ ਦੇ ਨਾਂ ਵਧਾਈ ਸੰਦੇਸ਼ ਵਿਚ ਹਰ ਸਿੱਖ ਨੂੰ ਮਾਡਰਨ ਲਾਇਸੈਂਸੀ ਹਥਿਆਰ ਰੱਖਣ ਦੇ ‘ਹੁਕਮਾਂ` ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਜਥੇਦਾਰ ਦੇ ਇਸ ‘ਹੁਕਮ` ਪਿੱਛੋਂ ਜਿਥੇ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਸਖਤ ਇਤਰਾਜ਼ ਉਠਾਇਆ ਹੈ, ਉਥੇ ਪੰਥਕ ਹਲਕਿਆਂ ਵਿਚ ਵੀ ਘੁਸਰ-ਮੁਸਰ ਸ਼ੁਰੂ ਹੋ ਗਈ ਹੈ।

ਜਥੇਦਾਰ ਦਾ ਤਰਕ ਹੈ ਕਿ ਗੁਰੂ ਸਾਹਿਬ ਨੇ ਅਕਾਲ ਤਖਤ ਦੀ ਸਥਾਪਨਾ ਕਰਨ ਮਗਰੋਂ ਹਰ ਸਿੱਖ ਨੂੰ ਸ਼ਸਤਰਧਾਰੀ ਹੋਣ ਦਾ ਸੰਦੇਸ਼ ਦਿੱਤਾ। ਇਹ ਸੰਦੇਸ਼ ਅੱਜ ਵੀ ਕਾਰਗਰ ਹੈ ਤੇ ਨੌਜਵਾਨ ਪੀੜ੍ਹੀ ਨੂੰ ਇਸ ਉਪਦੇਸ਼ ‘ਤੇ ਚੱਲਦਿਆਂ ਸ਼ਸਤਰਧਾਰੀ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਤਲਵਾਰਬਾਜ਼ੀ, ਗਤਕਾ, ਨੇਜ਼ੇਬਾਜ਼ੀ, ਘੋੜਸਵਾਰੀ ਆਦਿ ਕਲਾਵਾਂ ਵਿਚ ਸਿੱਖਿਅਤ ਹੋਣਾ ਚਾਹੀਦਾ ਹੈ ਤੇ ਅੱਜ ਦੇ ਸਮੇਂ ਵਿਚ ਹਰ ਸਿੱਖ ਲਾਇਸੈਂਸੀ ਹਥਿਆਰ ਵੀ ਰੱਖਣ ਦਾ ਯਤਨ ਕਰੇ। ਜਥੇਦਾਰ ਦੇ ਇਸ ਬਿਆਨ ਮਗਰੋਂ ਸਾਬਕਾ ਜਥੇਦਾਰ ਤੇ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਸਵਾਲ ਕੀਤਾ ਹੈ ਕਿ ਕੀ ਇਸ ਸੰਦੇਸ਼ ਨਾਲ ਸਿੱਖ ਨੌਜਵਾਨ ਆਪਣੀ ਦਿਸ਼ਾ ਤੋਂ ਨਹੀਂ ਭਟਕਣਗੇ?
ਸ਼੍ਰੋਮਣੀ ਕਮੇਟੀ ਨੇ ਜਥੇਦਾਰ ਦੇ ਬਿਆਨ ਦਾ ਸਮਰਥਨ ਕੀਤਾ ਹੈ। ਸ਼੍ਰੋਮਣੀ ਕਮੇਟੀ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਭਾਈ ਰਾਮ ਸਿੰਘ ਨੇ ਜਥੇਦਾਰ ਵੱਲੋਂ ਦਿੱਤੇ ਬਿਆਨ ਦਾ ਸਮਰਥਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਗੁਰੂ ਸਾਹਿਬ ਦੇ ਸਿਧਾਂਤ ‘ਤੇ ਪਹਿਰਾ ਦੇਣ ਦਾ ਯਤਨ ਕੀਤਾ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਗੁਰਗੱਦੀ ਦਿਵਸ ਮੌਕੇ ਜਥੇਦਾਰ ਵੱਲੋਂ ਕੌਮ ਦੇ ਨਾਂ ਸੰਦੇਸ਼ ਦੇਣਾ ਜਾਇਜ਼ ਹੈ ਤੇ ਜੋ ਵੀ ਸੰਦੇਸ਼ ਦਿੱਤਾ ਹੈ, ਉਹ ਸਿੱਖ ਨੀਤੀ, ਸਿਧਾਂਤ ਤੇ ਰਵਾਇਤ ਦੇ ਮੁਤਾਬਕ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਹਥਿਆਰ ਰੱਖਣ ਦਾ ਹੁਕਮ ਸਾਨੂੰ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਵੱਲੋਂ ਦਿੱਤਾ ਗਿਆ ਹੈ ਤੇ ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਹਥਿਆਰਾਂ ਤੋਂ ਜੁਦਾ ਨਹੀਂ ਰੱਖ ਸਕਦੀ। ਉਨ੍ਹਾਂ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਇਸ ਸਬੰਧੀ ਦਿੱਤਾ ਗਿਆ ਬਿਆਨ ਬਿਲਕੁਲ ਠੀਕ ਅਤੇ ਢੁਕਵਾਂ ਹੈ। ਕਿਸੇ ਨੂੰ ਕੋਈ ਹੱਕ ਨਹੀਂ ਕਿ ਉਹ ਜਥੇਦਾਰ ਦੇ ਬਿਆਨ ‘ਤੇ ਕਿੰਤੂ-ਪ੍ਰੰਤੂ ਕਰੇ।
ਉਧਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਥੇਦਾਰ ਨੂੰ ਸਿੱਖਾਂ ਨੂੰ ਲਾਇਸੈਂਸੀ ਆਧੁਨਿਕ ਹਥਿਆਰ ਰੱਖਣ ਲਈ ਕਹਿਣ ਦੀ ਬਜਾਇ ਸਮਾਜ ਵਿਚ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰੇ ਦਾ ਸੰਦੇਸ਼ ਫੈਲਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸੱਭਿਅਕ ਸਮਾਜ ਵਿਚ ਰਹਿ ਰਹੇ ਹਾਂ, ਜਿਥੇ ਦੇਸ਼ ਦਾ ਸ਼ਾਸਨ ਕਾਨੂੰਨ ਦੇ ਰਾਜ ਨਾਲ ਚੱਲਦਾ ਹੈ। ਅਜਿਹੇ ਸੁਹਿਰਦ ਅਤੇ ਸਦਭਾਵਨਾ ਵਾਲੇ ਸਮਾਜ ਵਿਚ ਹਥਿਆਰਾਂ ਦੀ ਕੋਈ ਥਾਂ ਨਹੀਂ ਹੁੰਦੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਗੁਰਬਾਣੀ ਦੇ ਸੰਦੇਸ਼ ਨੂੰ ਫੈਲਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਸ ਵਿਚ ‘ਸਰਬੱਤ ਦਾ ਭਲਾ` ਦੀ ਕਲਪਨਾ ਕੀਤੀ ਗਈ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜਥੇਦਾਰ ਸਾਹਿਬ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਪੰਜਾਬ ਵਿਚ ਸਿੱਖਾਂ ਨੂੰ ਕੀ ਖਤਰਾ ਹੈ, ਜੋ ਉਨ੍ਹਾਂ ਨੂੰ ਹਥਿਆਰ ਰੱਖਣੇ ਪੈਣ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਸਾਜ਼ਿਸ਼ ਤਹਿਤ ਦਿਵਾਏ ਜਾਂਦੇ ਹਨ।
ਜਥੇਦਾਰ ਦਾ ਇਹ ਸੰਦੇਸ਼ ਉਸ ਸਮੇਂ ਆਇਆ ਹੈ ਜਦੋਂ ਪੰਜਾਬ ਨਸ਼ਿਆਂ, ਬੇਰੁਜ਼ਗਾਰੀ ਤੇ ਲਾਕਾਨੂੰਨੀ ਵਰਗੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਜਥੇਦਾਰ ਦੇ ਸੰਦੇਸ਼ ਉਤੇ ਸਵਾਲ ਇਸ ਗੱਲੋਂ ਵੀ ਉਠ ਰਹੇ ਹਨ ਕਿ ਸ਼ੌਕੀਨੀ ਵਜੋਂ ਹਥਿਆਰ ਰੱਖਣ ਦੇ ਮਾਮਲੇ ਵਿਚ ਪੰਜਾਬੀ ਨੌਜਵਾਨ ਪਹਿਲਾਂ ਹੀ ਸਭ ਤੋਂ ਅੱਗੇ ਹਨ ਪਰ ਇਹ ਸਰਦੇ-ਪੁਜਦੇੇ ਘਰਾਂ ਦੇ ਕਾਕਿਆਂ ਦੇ ਵੱਸ ਹੀ ਗੱਲ ਹਨ। ਪੰਜਾਬ ਦੇ ਲੋਕਾਂ ਕੋਲ 4 ਲੱਖ ਦੇ ਕਰੀਬ ਲਾਇਸੈਂਸੀ ਹਥਿਆਰ ਹਨ ਜੋ ਸੂਬਾ ਪੁਲਿਸ ਦੇ ਹਥਿਆਰਾਂ ਦੇ ਭੰਡਾਰ ਤੋਂ 4 ਗੁਣਾ ਵੱਧ ਹਨ। ਪੰਜਾਬ ਵਿਚ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਆਪਣੇ ਲਾਇਸੈਂਸੀ ਹਥਿਆਰ ਸਬੰਧਤ ਥਾਣਿਆਂ ਵਿਚ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ। ਚੋਣ ਕਮਿਸ਼ਨ ਨੇ ਇਸ ਦੌਰਾਨ ਖੁਲਾਸਾ ਕੀਤਾ ਸੀ ਕਿ ਸੂਬੇ ਵਿਚ 3,90,170 ਲਾਇਸੈਂਸੀ ਹਥਿਆਰ ਹਨ। ਪੰਜਾਬ ਦੇ ਕਰੀਬ 95 ਫੀਸਦੀ ਲੋਕਾਂ ਨੇ ਆਪਣੇ ਹਥਿਆਰ ਵੀ ਥਾਣਿਆਂ ਵਿਚ ਜਮ੍ਹਾਂ ਕਰਵਾਏ ਸਨ। ਇਸ ਦੇ ਬਾਵਜੂਦ ਪੁਲਿਸ ਨੇ ਚੋਣਾਂ ਦੌਰਾਨ ਵੱਡੀ ਗਿਣਤੀ ਵਿਚ ਨਾਜਾਇਜ਼ ਹਥਿਆਰ ਬਰਾਮਦ ਕੀਤੇ ਸਨ। ਪੰਜਾਬ ਵਿਚ ਪੁਲਿਸ ਵਾਲਿਆਂ ਕੋਲ ਭਾਰਤੀ ਆਰਡੀਨੈਂਸ ਫੈਕਟਰੀ ਵਿਚ ਬਣੇ ਪਿਸਤੌਲ ਹਨ ਜਦੋਂ ਕਿ ਲੋਕਾਂ ਕੋਲ ਪੂਰੀ ਤਰ੍ਹਾਂ ਆਟੋਮੈਟਿਕ, ਬੁਲਗਾਰੀਆ ਵਿਚ ਬਣੀ ਪਿਸਤੌਲ ਅਤੇ ਅਮਰੀਕਾ ਵਿਚ ਬਣੀ ਮੈਗਨਮ ਵਰਗੇ ਪਿਸਤੌਲ ਹਨ। ਦੇਸ ਦੀ ਗੱਲ ਕਰੀਏ ਤਾਂ ਯੂਪੀ ਤੋਂ ਬਾਅਦ ਪੰਜਾਬ ਵਿਚ ਲੋਕਾਂ ਕੋਲ ਸਭ ਤੋਂ ਵੱਧ ਹਥਿਆਰ ਹਨ। ਖਦਸ਼ਾ ਜ਼ਾਹਿਰ ਕੀਤਾ ਜਾਣਾ ਲੱਗਾ ਹੈ ਕਿ ਜਥੇਦਾਰ ਦੇ ‘ਹੁਕਮ` ਦਾ ਨਵੀਂ ਪੀੜ੍ਹੀ ‘ਚ ਗਲਤ ਸੰਦੇਸ਼ ਜਾ ਸਕਦਾ ਹੈ। ਜਥੇਦਾਰ ਦੇ ‘ਹੁਕਮ` ਨੇ ਛੇੜੀ ਨਵੀਂ ਚਰਚਾ
ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਗੱਦੀ ਦਿਵਸ ਮੌਕੇ ਸਿੱਖ ਕੌਮ ਦੇ ਨਾਂ ਵਧਾਈ ਸੰਦੇਸ਼ ਵਿਚ ਹਰ ਸਿੱਖ ਨੂੰ ਮਾਡਰਨ ਲਾਇਸੈਂਸੀ ਹਥਿਆਰ ਰੱਖਣ ਦੇ ‘ਹੁਕਮਾਂ` ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਜਥੇਦਾਰ ਦੇ ਇਸ ‘ਹੁਕਮ` ਪਿੱਛੋਂ ਜਿਥੇ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਸਖਤ ਇਤਰਾਜ਼ ਉਠਾਇਆ ਹੈ, ਉਥੇ ਪੰਥਕ ਹਲਕਿਆਂ ਵਿਚ ਵੀ ਘੁਸਰ-ਮੁਸਰ ਸ਼ੁਰੂ ਹੋ ਗਈ ਹੈ।
ਜਥੇਦਾਰ ਦਾ ਤਰਕ ਹੈ ਕਿ ਗੁਰੂ ਸਾਹਿਬ ਨੇ ਅਕਾਲ ਤਖਤ ਦੀ ਸਥਾਪਨਾ ਕਰਨ ਮਗਰੋਂ ਹਰ ਸਿੱਖ ਨੂੰ ਸ਼ਸਤਰਧਾਰੀ ਹੋਣ ਦਾ ਸੰਦੇਸ਼ ਦਿੱਤਾ। ਇਹ ਸੰਦੇਸ਼ ਅੱਜ ਵੀ ਕਾਰਗਰ ਹੈ ਤੇ ਨੌਜਵਾਨ ਪੀੜ੍ਹੀ ਨੂੰ ਇਸ ਉਪਦੇਸ਼ ‘ਤੇ ਚੱਲਦਿਆਂ ਸ਼ਸਤਰਧਾਰੀ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਤਲਵਾਰਬਾਜ਼ੀ, ਗਤਕਾ, ਨੇਜ਼ੇਬਾਜ਼ੀ, ਘੋੜਸਵਾਰੀ ਆਦਿ ਕਲਾਵਾਂ ਵਿਚ ਸਿੱਖਿਅਤ ਹੋਣਾ ਚਾਹੀਦਾ ਹੈ ਤੇ ਅੱਜ ਦੇ ਸਮੇਂ ਵਿਚ ਹਰ ਸਿੱਖ ਲਾਇਸੈਂਸੀ ਹਥਿਆਰ ਵੀ ਰੱਖਣ ਦਾ ਯਤਨ ਕਰੇ। ਜਥੇਦਾਰ ਦੇ ਇਸ ਬਿਆਨ ਮਗਰੋਂ ਸਾਬਕਾ ਜਥੇਦਾਰ ਤੇ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਸਵਾਲ ਕੀਤਾ ਹੈ ਕਿ ਕੀ ਇਸ ਸੰਦੇਸ਼ ਨਾਲ ਸਿੱਖ ਨੌਜਵਾਨ ਆਪਣੀ ਦਿਸ਼ਾ ਤੋਂ ਨਹੀਂ ਭਟਕਣਗੇ?
ਸ਼੍ਰੋਮਣੀ ਕਮੇਟੀ ਨੇ ਜਥੇਦਾਰ ਦੇ ਬਿਆਨ ਦਾ ਸਮਰਥਨ ਕੀਤਾ ਹੈ। ਸ਼੍ਰੋਮਣੀ ਕਮੇਟੀ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਭਾਈ ਰਾਮ ਸਿੰਘ ਨੇ ਜਥੇਦਾਰ ਵੱਲੋਂ ਦਿੱਤੇ ਬਿਆਨ ਦਾ ਸਮਰਥਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਗੁਰੂ ਸਾਹਿਬ ਦੇ ਸਿਧਾਂਤ ‘ਤੇ ਪਹਿਰਾ ਦੇਣ ਦਾ ਯਤਨ ਕੀਤਾ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਗੁਰਗੱਦੀ ਦਿਵਸ ਮੌਕੇ ਜਥੇਦਾਰ ਵੱਲੋਂ ਕੌਮ ਦੇ ਨਾਂ ਸੰਦੇਸ਼ ਦੇਣਾ ਜਾਇਜ਼ ਹੈ ਤੇ ਜੋ ਵੀ ਸੰਦੇਸ਼ ਦਿੱਤਾ ਹੈ, ਉਹ ਸਿੱਖ ਨੀਤੀ, ਸਿਧਾਂਤ ਤੇ ਰਵਾਇਤ ਦੇ ਮੁਤਾਬਕ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਹਥਿਆਰ ਰੱਖਣ ਦਾ ਹੁਕਮ ਸਾਨੂੰ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਵੱਲੋਂ ਦਿੱਤਾ ਗਿਆ ਹੈ ਤੇ ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਹਥਿਆਰਾਂ ਤੋਂ ਜੁਦਾ ਨਹੀਂ ਰੱਖ ਸਕਦੀ। ਉਨ੍ਹਾਂ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਇਸ ਸਬੰਧੀ ਦਿੱਤਾ ਗਿਆ ਬਿਆਨ ਬਿਲਕੁਲ ਠੀਕ ਅਤੇ ਢੁਕਵਾਂ ਹੈ। ਕਿਸੇ ਨੂੰ ਕੋਈ ਹੱਕ ਨਹੀਂ ਕਿ ਉਹ ਜਥੇਦਾਰ ਦੇ ਬਿਆਨ ‘ਤੇ ਕਿੰਤੂ-ਪ੍ਰੰਤੂ ਕਰੇ।
ਉਧਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਥੇਦਾਰ ਨੂੰ ਸਿੱਖਾਂ ਨੂੰ ਲਾਇਸੈਂਸੀ ਆਧੁਨਿਕ ਹਥਿਆਰ ਰੱਖਣ ਲਈ ਕਹਿਣ ਦੀ ਬਜਾਇ ਸਮਾਜ ਵਿਚ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰੇ ਦਾ ਸੰਦੇਸ਼ ਫੈਲਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸੱਭਿਅਕ ਸਮਾਜ ਵਿਚ ਰਹਿ ਰਹੇ ਹਾਂ, ਜਿਥੇ ਦੇਸ਼ ਦਾ ਸ਼ਾਸਨ ਕਾਨੂੰਨ ਦੇ ਰਾਜ ਨਾਲ ਚੱਲਦਾ ਹੈ। ਅਜਿਹੇ ਸੁਹਿਰਦ ਅਤੇ ਸਦਭਾਵਨਾ ਵਾਲੇ ਸਮਾਜ ਵਿਚ ਹਥਿਆਰਾਂ ਦੀ ਕੋਈ ਥਾਂ ਨਹੀਂ ਹੁੰਦੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਗੁਰਬਾਣੀ ਦੇ ਸੰਦੇਸ਼ ਨੂੰ ਫੈਲਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਸ ਵਿਚ ‘ਸਰਬੱਤ ਦਾ ਭਲਾ` ਦੀ ਕਲਪਨਾ ਕੀਤੀ ਗਈ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜਥੇਦਾਰ ਸਾਹਿਬ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਪੰਜਾਬ ਵਿਚ ਸਿੱਖਾਂ ਨੂੰ ਕੀ ਖਤਰਾ ਹੈ, ਜੋ ਉਨ੍ਹਾਂ ਨੂੰ ਹਥਿਆਰ ਰੱਖਣੇ ਪੈਣ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਸਾਜ਼ਿਸ਼ ਤਹਿਤ ਦਿਵਾਏ ਜਾਂਦੇ ਹਨ।
ਜਥੇਦਾਰ ਦਾ ਇਹ ਸੰਦੇਸ਼ ਉਸ ਸਮੇਂ ਆਇਆ ਹੈ ਜਦੋਂ ਪੰਜਾਬ ਨਸ਼ਿਆਂ, ਬੇਰੁਜ਼ਗਾਰੀ ਤੇ ਲਾਕਾਨੂੰਨੀ ਵਰਗੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਜਥੇਦਾਰ ਦੇ ਸੰਦੇਸ਼ ਉਤੇ ਸਵਾਲ ਇਸ ਗੱਲੋਂ ਵੀ ਉਠ ਰਹੇ ਹਨ ਕਿ ਸ਼ੌਕੀਨੀ ਵਜੋਂ ਹਥਿਆਰ ਰੱਖਣ ਦੇ ਮਾਮਲੇ ਵਿਚ ਪੰਜਾਬੀ ਨੌਜਵਾਨ ਪਹਿਲਾਂ ਹੀ ਸਭ ਤੋਂ ਅੱਗੇ ਹਨ ਪਰ ਇਹ ਸਰਦੇ-ਪੁਜਦੇੇ ਘਰਾਂ ਦੇ ਕਾਕਿਆਂ ਦੇ ਵੱਸ ਹੀ ਗੱਲ ਹਨ। ਪੰਜਾਬ ਦੇ ਲੋਕਾਂ ਕੋਲ 4 ਲੱਖ ਦੇ ਕਰੀਬ ਲਾਇਸੈਂਸੀ ਹਥਿਆਰ ਹਨ ਜੋ ਸੂਬਾ ਪੁਲਿਸ ਦੇ ਹਥਿਆਰਾਂ ਦੇ ਭੰਡਾਰ ਤੋਂ 4 ਗੁਣਾ ਵੱਧ ਹਨ। ਪੰਜਾਬ ਵਿਚ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਆਪਣੇ ਲਾਇਸੈਂਸੀ ਹਥਿਆਰ ਸਬੰਧਤ ਥਾਣਿਆਂ ਵਿਚ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ। ਚੋਣ ਕਮਿਸ਼ਨ ਨੇ ਇਸ ਦੌਰਾਨ ਖੁਲਾਸਾ ਕੀਤਾ ਸੀ ਕਿ ਸੂਬੇ ਵਿਚ 3,90,170 ਲਾਇਸੈਂਸੀ ਹਥਿਆਰ ਹਨ। ਪੰਜਾਬ ਦੇ ਕਰੀਬ 95 ਫੀਸਦੀ ਲੋਕਾਂ ਨੇ ਆਪਣੇ ਹਥਿਆਰ ਵੀ ਥਾਣਿਆਂ ਵਿਚ ਜਮ੍ਹਾਂ ਕਰਵਾਏ ਸਨ। ਇਸ ਦੇ ਬਾਵਜੂਦ ਪੁਲਿਸ ਨੇ ਚੋਣਾਂ ਦੌਰਾਨ ਵੱਡੀ ਗਿਣਤੀ ਵਿਚ ਨਾਜਾਇਜ਼ ਹਥਿਆਰ ਬਰਾਮਦ ਕੀਤੇ ਸਨ। ਪੰਜਾਬ ਵਿਚ ਪੁਲਿਸ ਵਾਲਿਆਂ ਕੋਲ ਭਾਰਤੀ ਆਰਡੀਨੈਂਸ ਫੈਕਟਰੀ ਵਿਚ ਬਣੇ ਪਿਸਤੌਲ ਹਨ ਜਦੋਂ ਕਿ ਲੋਕਾਂ ਕੋਲ ਪੂਰੀ ਤਰ੍ਹਾਂ ਆਟੋਮੈਟਿਕ, ਬੁਲਗਾਰੀਆ ਵਿਚ ਬਣੀ ਪਿਸਤੌਲ ਅਤੇ ਅਮਰੀਕਾ ਵਿਚ ਬਣੀ ਮੈਗਨਮ ਵਰਗੇ ਪਿਸਤੌਲ ਹਨ। ਦੇਸ ਦੀ ਗੱਲ ਕਰੀਏ ਤਾਂ ਯੂਪੀ ਤੋਂ ਬਾਅਦ ਪੰਜਾਬ ਵਿਚ ਲੋਕਾਂ ਕੋਲ ਸਭ ਤੋਂ ਵੱਧ ਹਥਿਆਰ ਹਨ। ਖਦਸ਼ਾ ਜ਼ਾਹਿਰ ਕੀਤਾ ਜਾਣਾ ਲੱਗਾ ਹੈ ਕਿ ਜਥੇਦਾਰ ਦੇ ‘ਹੁਕਮ` ਦਾ ਨਵੀਂ ਪੀੜ੍ਹੀ ‘ਚ ਗਲਤ ਸੰਦੇਸ਼ ਜਾ ਸਕਦਾ ਹੈ।