ਦੋਏ ਜਣੇ ਕਿੱਥੇ ਪਹੁੰਚੇ?

ਟਿੱਚ ਜਾਣਦੇ ਹੋਰਨਾਂ ਸਾਰਿਆਂ ਨੂੰ, ‘ਹੀਰੋ’ ਖੁਦ ਨੂੰ ਹੀ ਸਮਝਦੇ ਦੋਏ ਜਾਣੇ।
ਆਸਮਾਨ ਸਿਰ ਵਾਂਗ ਟਟ੍ਹੀਰੀਆਂ ਦੇ, ਚੁੱਕੀ ਰੱਖਦੇ ਹੁੰਦੇ ਸੀ ਦੋਏ ਜਾਣੇ।

ਇਕ ਦੂਸਰੇ ਤਾਈਂ ਹਰਾਉਣ ਦੀਆਂ, ਦਿੰਦੇ ਹੁੰਦੇ ਸੀ ਧਮਕੀਆਂ ਦੋਏ ਜਾਣੇ।
ਬੋਲਣ ਲੱਗੇ ਸੀ ਲਾਉਂਦੇ ਆਕਾਸ਼ ਟਾਕੀ, ਮੋਹਰੇ ਮਾਈਕ ਦੇ ਕਿੱਲ੍ਹਦੇ ਦੋਏ ਜਾਣੇ।
ਇਕ ਭਾਈ ਦੇ ਕੁਝ ਗੁਣ ਵੱਖਰੇ ਨੇ, ਵੈਸੇ ਇਕੋ ਜਿਹੇ ਜਾਪਦੇ ਦੋਏ ਜਾਣੇ।
ਵੇਲੇ ਚੋਣ ਪ੍ਰਚਾਰ ਕਿਨ ਸੋਚਿਆ ਸੀ, ਬੈਠੇ ਹੋਣਗੇ ਜੇਲ੍ਹ ਵਿਚ ਦੋਏ ਜਾਣੇ।
ਤਰਲੋਚਨ ਸਿੰਘ ਦੁਪਾਲ ਪੁਰ
ਫੋਨ: 408-915-1268